ਧੀ ਦੀ ਵਿਦਾਈ

ਧੀ ਦੀ ਵਿਦਾਈ

ਇੱਕ ਵਾਰ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਦੀ ਧੀ ਉਨ੍ਹਾਂ ਨੂੰ ਮਿਲਣ ਲਈ ਰਾਸ਼ਟਰਪਤੀ ਭਵਨ ਆਈ ਉਸ ਦੇ ਨਾਲ ਉਸ ਦਾ ਪੁੱਤਰ ਵੀ ਸੀ ਕੁਝ ਦੇਰ ਰਾਸ਼ਟਰਪਤੀ ਭਵਨ ’ਚ ਆਪਣੇ ਮਾਤਾ-ਪਿਤਾ ਨਾਲ ਰੁਕਣ ਤੋਂ ਬਾਅਦ ਜਦੋਂ ਉਹ ਵਿਦਾ ਹੋਣ ਲੱਗੀ ਤਾਂ ਰਾਜਿੰਦਰ ਪ੍ਰਸਾਦ ਨੇ ਆਪਣੇ ਦੋਹਤੇ ਨੂੰ ਇੱਕ ਰੁਪਇਆ ਦਿੱਤਾ ਨਾਨੇ ਦੇ ਇਸ ਤੋਹਫ਼ੇ ’ਤੇ ਰਾਜਿੰਦਰ ਪ੍ਰਸਾਦ ਦੀ ਪਤਨੀ ਨੂੰ ਬੜੀ ਹੈਰਾਨੀ ਹੋਈ ਉਸ ਨੇ ਆਖਿਆ, ‘‘ਤੁਸੀਂ ਇੰਨੇ ਵੱਡੇ ਅਹੁਦੇ ’ਤੇ ਹੋ, ਫਿਰ ਵੀ ਆਪਣੇ ਦੋਹਤੇ ਨੂੰ ਸਿਰਫ਼ ਇੱਕ ਰੁਪਇਆ ਦੇ ਰਹੇ ਹੋ’’

ਪਤਨੀ ਦੀ ਗੱਲ ਸੁਣ ਕੇ ਰਾਜਿੰਦਰ ਬਾਬੂ ਠਰੰ੍ਹਮੇ ਨਾਲ ਬੋਲੇ, ‘‘ਮੈਂ ਤਾਂ ਇਸ ਨੂੰ ਇੱਕ ਰੁਪਇਆ ਦੇ ਦਿੱਤਾ ਜਿੰਨੀ ਮੇਰੀ ਤਨਖ਼ਾਹ ਹੈ ਅਤੇ ਜਿੰਨੇ ਪੂਰੇ ਭਾਰਤ ਦੇ ਬੱਚੇ ਹਨ, ਜੇਕਰ ਮੈਂ ਸਾਰਿਆਂ ਨੂੰ ਇੱਕ-ਇੱਕ ਰੁਪਇਆ ਦੇਵਾਂ ਤਾਂ ਕੀ ਮੇਰੀ ਤਨਖ਼ਾਹ ਨਾਲ ਇਹ ਸਭ ਪੂਰਾ ਹੋ ਸਕੇਗਾ?’’ ਉਨ੍ਹਾਂ ਦੇ ਇਨ੍ਹਾਂ ਬੋਲਾਂ ਨਾਲ ਉਨ੍ਹਾਂ ਦੀ ਪਤਨੀ ਇੱਕਦਮ ਨਿਰਉੱਤਰ ਹੋ ਗਈ ਅਤੇ ਧੀ ਖੁਸ਼ੀ ਨਾਲ ਵਿਦਾ ਹੋਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ