ਲੁੱਟਮਾਰ ਦੀਆਂ ਵਾਰਦਾਤਾਂ ਕਰਨ ਵਾਲੇ ਗੈਂਗ ਦਾ ਪਰਦਾਫ਼ਾਸ਼

Exploitation, robbery, gangs crime

ਸੀਆਈਏ ਵਣ ਨੇ ਲੁੱਟ ਦੀ ਯੋਜਨਾ ਬਣਾਉਂਦੇ ਚਾਰ ਵਿਅਕਤੀਆਂ ਨੂੰ ਕੀਤਾ ਕਾਬੂ

ਰੋਹਤਕ, ਸੱਚ ਕਹੂੰ ਨਿਊਜ਼ :ਅਪਰਾਧ ਜਾਂਚ ਸ਼ਾਖਾ ਵਣ ਨੇ ਟਰੱਕ ਡਰਾਈਵਰਾਂ ਨਾਲ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਦੇ ਹੋਏ ਚਾਰ ਬਦਮਾਸ਼ਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ

ਮੁਲਜ਼ਮਾਂ ਨੇ ਰੋਹਤਕ, ਸੋਨੀਪਤ, ਭਿਵਾਨੀ ਤੇ ਝੱਜਰ ‘ਚ ਲਗਭਗ ਇੱਕ ਦਰਜ਼ਨ ਤੋਂ ਜ਼ਿਆਦਾ ਲੁੱਟਮਾਰ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ ਪੁਲਿਸ ਨੇ ਚਾਰਾਂ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਐਤਵਾਰ ਨੂੰ ਅਪਰਾਧ ਜਾਂਚ ਸਾਖਾ ਵਣ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸਪੀ ਪੰਕਜ ਨੈਨ ਨੇ ਦੱਸਿਆ ਕਿ ਸਾਂਪਲਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਾਂਪਲਾ-ਦਹਿਕੋਰਾ ਰੋਡ ‘ਤੇ ਕੁਝ ਵਿਅਕਤੀ ਹਥਿਆਰਾਂ ਸਮੇਤ ਰਾਹਗੀਰਾਂ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ

ਸੂਚਨਾ ਮਿਲਦੇ ਹੀ ਸਹਾਇਕ ਸਬ ਇੰਸਪੈਕਟਰ ਵਿਨੋਦ ਕੁਮਾਰ ਦੀ ਅਗਵਾਈ ‘ਚ ਇੱਕ ਟੀਮ ਮੌਕੇ ‘ਤੇ ਪਹੁੰਚੀ ਤੇ ਵਿਅਕਤੀਆਂ ਨੂੰ ਘੇਰ ਲਿਆ ਇਸ ਦੌਰਾਨ ਇੱਕ ਵਿਅਕਤੀ ਹਨ੍ਹੇਰੇ ਦਾ ਫਾਇਦਾ ਉਠਾਕੇ ਭੱਜਣ ‘ਚ ਕਾਮਯਾਬ ਹੋ ਗਿਆ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਮੌਕੇ ‘ਤੇ ਕਾਬੂ ਕਰ ਲਿਆ ਪੁਲਿਸ ਨੇ ਮੁਲਜ਼ਮਾਂ ਦੀ ਤਲਾਸ਼ੀ ਲਈ ਤਾਂ ਇੱਕ ਰਾਈਫਲ, ਦੋ ਖਿਡੌਣਾ ਪਿਸਤੌਲ, ਇੱਕ ਰਾਡ ਤੇ ਲੁੱਟਮਾਰ ‘ਚ ਵਰਤੋਂ ਕਰਨ ਵਾਲੀ ਇੱਕ ਕਾਰ ਬਰਾਮਦ ਕੀਤੀ ਹੈ

ਰੋਹਤਕ, ਸੋਨੀਪਤ, ਭਿਵਾਨੀ ਤੇ ਝੱਜਰ ‘ਚ ਦਿੱਤਾ ਕਈ ਵਾਰਦਾਤਾਂ  ਨੂੰ ਅੰਜ਼ਾਮ

ਪੁਲਿਸ ਚਾਰਾਂ ਮੁਲਜ਼ਮਾਂ ਨੂੰ ਥਾਣੇ ਲੈ ਆਈ ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਪਹਿਚਾਣ ਪਿੰਡ ਜਾਖੋਦਾ ਨਿਵਾਸੀ ਮੋਹਿਤ, ਟੋਨੀ, ਅਕਾਸ਼ ਤੇ ਕਲਿੰਗਾ ਜ਼ਿਲ੍ਹਾ ਭਿਵਾਨੀ ਨਿਵਾਸੀ ਮਨੋਜ ਦੇ ਰੂਪ ‘ਚ ਹੋਈ ਪੁਲਿਸ ਪੁੱਛਗਿੱਛ ‘ਚ ਸਾਹਮਣੇ ਆਇਆ ਕਿ ਮੁਲਜ਼ਮਾਂ ਦੀ ਉਮਰ 18 ਤੋਂ 21 ਸਾਲ ਦਰਮਿਆਨ ਹੈ ਤੇ ਚਾਰਾਂ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ ਨਸ਼ੇ ਦੀ ਪੂਰਤੀ ਲਈ ਮੁਲਜ਼ਮ ਲੁੱਟਮਾਰ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ ਮੁਲਜ਼ਮ ਚੋਰੀ ਕੀਤੀ ਹੋਈ ਕਾਰਾਂ ‘ਚ ਸਵਾਰ ਹੋ ਕੇ ਸੁੰਨਸਾਨ ਇਲਾਕਿਆਂ ‘ਚ ਟਰੱਕ ਡਰਾਈਵਰਾਂ ਨਾਲ ਕੁੱਟਮਾਰ ਕਰਕੇ ਨਗਦੀ ਤੇ ਮੋਬਾਈਲ ਸਮੇਤ ਹੋਰ ਸਮਾਨ ਲੁੱਟ ਲੈਂਦੇ ਸਨ
ਮੁਲਜ਼ਮਾਂ ਨੇ ਸੱਤ ਵਾਰਦਾਤਾਂ ਰੋਹਤਕ, ਤਿੰਨ ਵਾਰਦਾਤਾਂ ਭਿਵਾਨੀ ਤੇ ਇੱਕ-ਇੱਕ ਵਾਰਦਾਤ ਝੱਜਰ ਤੇ ਸੋਨੀਪਤ ‘ਚ ਕੀਤੀ ਹੈ, ਜਦੋਂਕਿ ਮੁਲਜ਼ਮ ਮੋਹਿਤ ਲਗਭਗ ਤਿੰਨ ਮਹੀਨੇ ਪਹਿਲਾਂ ਜ਼ਿਲ੍ਹਾ ਸੋਨੀਪਤ ਜੇਲ੍ਹ ਤੋਂ ਜਮਾਨਤ ‘ਤੇ ਆਇਆ ਸੀ ਜਿਸਦੇ ਉੱਪਰ ਪਹਿਲਾਂ ਹੀ ਲਗਭਗ ਪੰਜ-ਛੇ ਮੁਕੱਦਮੇ ਲੁੱਟਮਾਰ ਦੀਆਂ ਵਾਰਦਾਤਾਂ ਦੇ ਰੋਹਤਕ ਤੇ ਝੱਜਰ ‘ਚ ਦਰਜ ਹਨ