ਮਲੇਸ਼ੀਆ ਦੌਰੇ ‘ਚ ਤਜ਼ਰਬੇਕਾਰ ਗੋਲਕੀਪਰ ਸਵਿਤਾ ਨੂੰ ਮਹਿਲਾ ਟੀਮ ਦੀ ਕਮਾਨ

Experienced, Goalkeeper, Savita, Women, Commander, Malaysia, Tour

ਸਵਿਤਾ ਤੋਂ ਇਲਾਵਾ ਰਜਨੀ ਇਤਿਮਾਰਪੂ ਟੀਮ ਦੀ ਦੂਜੀ ਗੋਲਕੀਪਰ

ਨਵੀਂ ਦਿੱਲੀ | ਹਾਕੀ ਇੰਡੀਆ ਨੂੰ ਤਜ਼ਰਬੇਕਾਰ ਗੋਲਕੀਪਰ ਸਵਿਤਾ ਦੀ ਅਗਵਾਈ ‘ਚ 18 ਮੈਂਬਰੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਜੋ ਚਾਰ ਅਪਰੈਲ ਤੋਂ ਮਲੇਸ਼ੀਆ ‘ਚ ਪੰਜ ਮੈਚਾਂ ਦੀ ਸੀਰੀਜ਼ ਲਈ  ਉੱਤਰੇਗੀ
ਭਾਰਤੀ ਮਹਿਲਾ ਟੀਮ ਅੱਠ ਦਿਨਾਂ ਤੱਕ ਚੱਲਣ ਵਾਲੇ ਮਲੇਸ਼ੀਆ ਦੌਰੇ ‘ਚ ਪੰਜ ਮੈਚਾਂ ਦੀ ਸੀਰੀਜ਼ ਕੁਆਲਾਲੰਪੁਰ ‘ਚ ਖੇਡਣ ਉੱਤਰੇਗੀ ਟੀਮ ਦੀ ਉਪ ਕਪਤਾਨ ਦੀਪ ਗ੍ਰੇਸ ਏਕਾ ਨੂੰ ਬਣਾਇਆ ਗਿਆ ਹੈ ਸਵਿਤਾ ਤੋਂ ਇਲਾਵਾ ਰਜਨੀ ਇਤਿਮਾਰਪੂ ਟੀਮ ਦੀ ਦੂਜੀ ਗੋਲਕੀਪਰ ਹੋਵੇਗੀ
ਡਿਫੈਂਸ ਕ੍ਰਮ ‘ਚ ਨੌਜਵਾਨ ਸਲੀਮਾ ਟੇਟੇ, ਰੀਨਾ ਖੋਕਰ, ਦੀਪ ਗ੍ਰੇਸ ਏਕਾ ਹੋਵੇਗੀ ਜਦੋਂਕਿ ਸਪੇਨ ਦੌਰੇ ਤੋਂ ਬਾਹਰ ਰਹਿਣ ਤੋਂ ਬਾਅਦ ਸੁਨੀਤਾ ਲਾਕੜਾ ਵੀ ਟੀਮ ‘ਚ ਵਾਪਸੀ ਕਰ ਰਹੀ ਹਨ
ਮਿੱਡ ਫੀਲਡਰ ‘ਚ ਤਜ਼ਰਬੇਕਾਰ ਮੋਨਿਕਾ ਸੱਟ ਤੋਂ ਵਾਪਸੀ ਕਰ ਰਹੀ ਹੈ 2020 ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਤੋਂ ਪਹਿਲਾਂ ਭਾਰਤੀ ਟੀਮ ਦੇ ਦੌਰਿਆਂ ਸਬੰਧੀ ਮੁੱਖ ਕੋਚ ਸ਼ੁਅਰਡ ਮਰੀਨੇ ਨੇ ਕਿਹਾ ਕਿ ਸਪੇਨ ਦੌਰੇ ਤੋਂ ਬਾਦ ਅਸੀਂ ਆਪਣੇ ਇੱਕ ਬਨਾਮ ਇੱਕ ਦੀ ਡਿਫੈਂਸ ਦੀ ਰਣਨੀਤੀ ਤੇ ਗੇਂਦ ਨੂੰ ਕਬਜ਼ੇ ਸਬੰਧੀ ਜ਼ਿਆਦਾ ਮੌਕੇ ਬਣਾਉਣ ‘ਚ ਸੁਧਾਰ ਕਰਨਾ ਚਾਹੁੰਦੇ ਹਾਂ
ਮਲੇਸ਼ੀਆ ‘ਚ ਅਸੀਂ ਇਨ੍ਹਾਂ ਰਣਨੀਤੀਆਂ ਨੂੰ ਸੁਧਾਰਾਂਗੇ ਤੇ ਹਰੇਕ ਖਿਡਾਰੀ ਦੇ ਖੇਡ ‘ਤੇ ਕੰਮ ਕਰਾਂਗੇ ਕਪਤਾਨ ਰਾਣੀ ਦੀ ਗੈਰ-ਹਾਜ਼ਰੀ ‘ਚ ਤਜ਼ਰਬੇਕਾਰ ਨਮਿਤਾ ਟੋਪੋ ਤੇ ਡ੍ਰੈਗਫਲਿਕਰ ਗੁਰਜੀਤ ਕੌਰ ਨੌਜਵਾਨਾਂ ਦੀ ਅਗਵਾਈ ਕਰੇਗੀ  ਮਰੀਨੇ ਨੇ ਕਿਹਾ ਕਿ ਨੌਜਵਾਨ ਖਿਡਾਰੀਆਂ ਨੂੰ ਆਪਣਾ ਹੁਨਰ ਵਿਖਾਉਣਾ ਹੋਵੇਗਾ ਤਾਂ ਕਿ ਭਵਿੱਖ ‘ਚ ਉਨ੍ਹਾਂ ਲਈ ਮੌਕੇ ਬਣਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।