ਰੂਹਾਨੀਅਤ: ਰਾਮ-ਨਾਮ ਨਾਲ ਖਤਮ ਹੁੰਦੀ ਹੈ ਬੁਰੀ ਸੋਚ

God Sent Saints, Revered Guru Ji

ਰੂਹਾਨੀਅਤ: ਰਾਮ-ਨਾਮ (Ram Naam) ਨਾਲ ਖਤਮ ਹੁੰਦੀ ਹੈ ਬੁਰੀ ਸੋਚ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾੳਂੁਦੇ ਹਨ ਕਿ ਮਾਲਕ ਦਾ ਨਾਮ (Ram Naam) ਸੁੱਖਾਂ ਦੀ ਖਾਨ ਹੈ ਪਰ ਭਾਗਾਂ ਵਾਲੇ ਜੀਵ ਹੀ ਸਿਮਰਨ ਕਰਦੇ ਹਨ ਇਸ ਘੋਰ ਕਲਿਯੁਗ ਵਿੱਚ ਲੋਕ ਹੋਰ ਕੰਮ-ਧੰਦਿਆਂ ’ਚ ਮਸਤ ਹਨ ਪਰ ਮਾਲਕ ਦੀ ਭਗਤੀ ਇਬਾਦਤ ਕੋਈ ਭਾਗਾਂ ਵਾਲਾ ਹੀ ਕਰਦਾ ਹੈ ਜਾਂ ਜੋ ਇਨਸਾਨ ਆਪਣੀ ਖੁਦਮੁਖਤਿਆਰੀ ਦਾ ਫ਼ਾਇਦਾ ਉਠਾਉਂਦੇ ਹੋਏ ਸਤਿਸੰਗ ਸੁਣਦੇ ਹਨ, ਅੱਲ੍ਹਾ, ਵਾਹਿਗੁਰੂ ਦੀ ਯਾਦ ਵਿੱਚ ਬੈਠਦੇ ਹਨ , ਮਾਲਕ ਉਹਨਾਂ ਨੂੰ ਹਿੰਮਤ ਦਿੰਦਾ ਹੈ ਤੇ ਉਹ ਮਾਲਕ ਦੀ ਭਗਤੀ ਇਬਾਦਤ ਵਿੱਚ ਲੱਗ ਜਾਂਦੇ ਹਨ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜਦ ਤੱਕ ਇਨਸਾਨ ਸਤਿਸੰਗ ਵਿੱਚ ਨਹੀਂ ਆਉਂਦਾ ਤਦ ਤੱਕ ਉਸ ਨੂੰ ਪਤਾ ਨਹੀਂ ਲੱਗਦਾ ਕਿ ਉਸਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਸਤਿਸੰਗ ’ਚ ਆਉਣ ਨਾਲ ਤਮਾਮ ਖੁਸ਼ੀਆਂ ਅਤੇ ਖੁਸ਼ੀਆਂ ਦਾ ਮਾਲਕ ਅੱਲ੍ਹਾ, ਵਾਹਿਗੁਰੂ, ਰਾਮ ਮਿਲ ਜਾਂਦਾ ਹੈ ਜਦ ਤੱਕ ਜੀਵ ਅਮਲ ਨਹੀਂ ਕਰਦਾ, ਸਤਿਸੰਗ ਸੁਣ ਕੇ ਉਸ ’ਤੇ ਨਹੀਂ ਚਲਦਾ ਉਸ ਨਾਲ ਉਸ ਦੇ ਕਰਮ ਜ਼ਰੂਰ ਕੱਟਦੇ ਹਨ ਪਰ ਅੰਦਰ-ਬਾਹਰ ਤੋਂ ਓਨਾ ਨਹੀਂਂ ਭਰ ਪਾਉਂਦਾ ਆਤਮਾ ਦਾ ਕਲਿਆਣ ਹੁੰਦਾ ਹੈ ਪਰ ਜਿੳਂੁਦੇ-ਜੀਅ ਖੁਸ਼ੀਆਂ , ਪਰਮਾਨੰਦ ਚਾਹੁੰਦੇ ਹੋ ਤਾਂ ਇਨਸਾਨ ਦੇ ਲਈ ਜ਼ਰੂਰੀ ਹੈ ਕਿ ਉਹ ਸਿਮਰਨ ਕਰੇ।

ਰਾਮ-ਨਾਮ ਨਾਲ ਖਤਮ ਹੁੰਦੀ ਹੈ ਬੁਰੀ ਸੋਚ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਮਰਨ ’ਤੇ ਕੋਈ ਜ਼ੋਰ ਨਹੀਂ ਲੱਗਦਾ, ਕੁਝ ਛੱਡਣਾ ਨਹੀਂ ਪੈਂਦਾ ਤੇ ਧਰਮ-ਜਾਤ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ ਤੁਸੀਂ ਜੀਭ, ਖਿਆਲਾਂ ਨਾਲ ਹੋਰ ਗੱਲਾਂ ਵੀ ਤਾਂ ਸੋਚਦੇ ਹੋ ਇਸੇ ਜੀਭ, ਖਿਆਲਾਂ ਨਾਲ ਮਾਲਕ ਦਾ ਨਾਮ ਲੈ ਕੇ ਦੇਖੋ, ਇਸੇ ਜੀਭ ਨੂੰ ਮਾਲਕ ਦੀ ਯਾਦ ਵਿੱਚ ਲਗਾ ਕੇ ਦੇਖੋ ਤਾਂ ਤੁਹਾਡੀ ਬੁਰੀ ਸੋਚ ਵੀ ਖ਼ਤਮ ਹੋ ਜਾਵੇਗੀ ਤੇ ਤੁਹਾਡੇ ’ਤੇ ਮਾਲਕ ਦੀ ਦਇਆ -ਮਿਹਰ , ਰਹਿਮਤ ਵੀ ਜਰੂਰ ਹੋਵੇਗੀ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਆਪਣੇ ਹਿਰਦੇ ਤੋਂ ਤੜਫ਼ ਕੇ, ਵਿਆਕੁਲਤਾ ਨਾਲ ਸਿਮਰਨ ਕਰਦੇ ਹਨ ਉਹ ਮਾਲਕ ਦੇ ਨਜ਼ਾਰੇ ਕਣ-ਕਣ, ਜਰ੍ਹੇ-ਜਰ੍ਹੇ ਵਿੱਚ ਜਰੂਰ ਲਿਆ ਕਰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ