Politics: ਰਾਜਨੀਤੀ ’ਚ ਨੈਤਿਕਤਾ, ਮੁੱਲ, ਭਰੋਸੇਯੋਗਤਾ ਜ਼ਰੂਰੀ

Politics

ਮਹਾਂਰਾਸ਼ਟਰ ਦੇ ਉਪਮੁੱਖ ਮੰਤਰੀ ਫਡਨਵੀਸ਼ ਦਾ ਕਹਿਣਾ ਹੈ ਕਿ ਰਾਜਨੀਤੀ ’ਚ ਆਦਰਸ਼ਵਾਦ ਚੰਗੀ ਗੱਲ ਹੈ ਪਰ ਜੇਕਰ ਤੁਹਾਨੂੰ ਬਾਹਰ ਕਰ ਦਿੱਤਾ ਜਾਂਦਾ ਤਾਂ ਫਿਰ ਕੌਣ ਪਰਵਾਹ ਕਰਦਾ। ਮੈਂ ਇਹ ਵਾਅਦਾ ਨਹੀਂ ਕਰ ਸਕਦਾ ਕਿ ਮੈਂ ਸੌ ਫੀਸਦੀ ਨੈਤਿਕ ਰਾਜਨੀਤੀ ਕਰੂਗਾ। ਮਾਰਚ 2024 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਹਿੰਦੇ ਹਨ ਮੈਂ ਜੇਲ੍ਹ ’ਚੋਂ ਸ਼ਾਸਨ ਕਰੂਗਾ। ਸੰਵਿਧਾਨ ’ਚ ਅਜਿਹਾ ਕਿੱਥੇ ਲਿਖਿਆ ਗਿਆ ਹੈ ਕਿ ਕੋੋਈ ਮੁੱਖ ਮੰਤਰੀ ਜੇਲ੍ਹ ’ਚੋਂ ਸ਼ਾਸ਼ਨ ਨਹੀਂ ਕਰ ਸਕਦਾ ਹੈ। (Politics)

ਆਪ ਪਾਰਟੀ ਪ੍ਰਧਾਨ ਈਡੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ ਦਿੱਲੀ ਸ਼ਰਾਬ ਨੀਤੀ 2021 ’ਚ ਬੇਨਿਯਮੀਆਂ ਅਤੇ ਰਿਸ਼ਵਤਖੋਰੀ ’ਚ ਉਨ੍ਹਾਂ ਦੀ ਭੂਮਿਕਾ ਲਈ ਦਿੱਤੇ ਗਏ ਨੌ ਸੰਮਨਾਂ ਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਕੀਤੀ ਗਈ। ਬਿਨਾਂ ਸ਼ੱਕ ਇਸ ਮਾਮਲੇ ਦੇ ਗੁਣਗਾਣ ’ਤੇ ਕੋਰਟ ਫੈਸਲਾ ਕਰੇਗਾ ਅਤੇ ਕਾਨੂੰਨ ਆਪਣਾ ਕੰਮ ਕਰੇਗਾ ਪਰ ਵੱਡਾ ਮੁੱਦਾ ਸੰਵਿਧਾਨਕ ਨੈਤਿਕਤਾ ਅਤੇ ਆਉਣ ਵਾਲੇ ਚੋਣਾਂ ’ਚ ਅਤੇ ਆਉਣ ਵਾਲੇ ਸਾਲਾਂ ’ਚ ਲੋਕਤਾਂਤਰਿਕ ਕੀਮਤਾਂ ਦੀ ਨੈਤਿਕਤਾ ’ਤੇ ਇਸ ਦਾ ਪ੍ਰਭਾਵ ਹੈ। (Politics)

ਕੀ ਰਾਜਨੀਤੀ ਸ਼ਾਸਨ ਅਤੇ ਸੱਚਾਈ ਦੇ ਮੁੱਦਿਆਂ ’ਤੇ ਸਮਝੌਤਾ ਕਰਨ ਲਈ ਮਜ਼ਬੂਰ ਕਰਦੀ ਹੈ? ਅੱਜ ਰਾਜਨੀਤੀ ਦਾ ਸਰੋਕਾਰ ਕੇਵਲ ਮਨਜ਼ੂਰੀ ਨਾਲ ਹੈ। ਇਸ ਦਾ ਭਰੋਸੇਯੋਗਤਾ ਅਤੇ ਜਨਤਕ ਜੀਵਨ ਨਾਲ ਕੋਈ ਸਰੋਕਾਰ ਨਹੀਂ ਹੈ ਅਤੇ ਇਹ ਸਮਝੌਤਿਆਂ ਦੀ ਖੇਲ੍ਹ ਬਣ ਗਿਆ ਹੈ। ਰਾਜਨੀਤੀ ਸਿਧਾਤਾਂ ਅਨੁਸਾਰ ਨਹੀਂ ਕੀਤੀ ਜਾਂਦੀ ਹੈ। ਰਾਜਨੇਤਾ ਨੈਤਿਕਤਾ ਬਾਰੇ ’ਚ ਵੱਡੇ-ਵੱਡੇ ਭਾਸ਼ਣ ਦਿੰਦੇ ਹਨ ਪਰ ਉਨ੍ਹਾਂ ਦਾ ਪਾਲਣ ਨਹੀਂ ਕਰਦੇ ਹੈ ਅਤੇ ਇਸ ਦੀ ਅਧਿਕਾਰਿਕ ਰੂਪ ’ਚ ਪੁਸ਼ਟੀ ਹੋ ਗਈ ਹੈ।

Politics

ਭਾਰਤ ’ਚ ਰਾਜਨੀਤੀ ਦਾ ਨੈਤਿਕਤਾ, ਜਵਾਬਦੇਹੀ ਅਤੇ ਸਿਹਤ ਪਰਪਾਰਟੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਿਛਲੇ ਕੁਝ ਮਹੀਨਿਆਂ ’ਚ ਝਾਰਖੰਡ ਤੇਲੰਗਾਨਾ ਅਤੇ ਪੱਛਮੀ ਬੰਗਾਲ ’ਚ ਈਡੀ ਅਤੇ ਸੀਬੀਆਈ ਦੇ ਵਿਰੋਧੀ ਧਿਰ ਦੇ ਆਗੂਆਂ ਖਿਲਾਫ਼ ਕਈ ਮਾਮਲੇ ਦਰਜ ਕੀਤੇ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਗਈ । ਝਾਰਖੰਡ ਦੇ ਮੁੱਖ ਮੰਤਰੀ ਸੋਰੇਨ ਅਤੇ ਭਾਰਤ ਰਾਸ਼ਟਰ ਸੰਮਤੀ ਦੀ ਆਗੂ ਕਵਿਤਾ ਦੀ ਗ੍ਰਿਫ਼ਤਾਰੀ ਵੀ ਕੀਤੀ ਗਈ । ਨਹਿਰੂ ਯੁੱਗ ਤੋਂ ਬਾਅਦ ਸੰਵਿਧਾਨਕ ਨੈਤਿਕਤਾ ਦੀ ਨਵੀਂ ਪਰਿਭਾਸ਼ਾ ਬਣ ਗਈ ਹੈ। ਨਹਿਰੂ ਯੁੱਗ ਦੌਰਾਨ ਇੱਕ ਛੋਟੀ ਜਿਹੇ ਰੇਲ ਹਾਦਸੇ ’ਤੇ ਮੰਤਰੀ ਤਿਆਗ ਪੱਤਰ ਦੇ ਦਿੰਦੇ ਸਨ।

ਇੱਕ ਮੰਤਰੀ ਦਾ ਕਹਿਣਾ ਹੈ ‘ਮੈਂ ਕਿਸੇ ਅਧੀਨਸਥ ਦੀ ਗਲਤੀ ਲਈ ਦੋਸ਼ੀ ਐਲਾਨ ਨਹੀਂ ਕੀਤਾ ਜਾ ਸਕਦਾ ਹਾਂ ਨਹੀਂ ਤਾਂ ਪ੍ਰਧਾਨ ਮੰਤਰੀ ਦੀ ਮੇਜ ’ਤੇ ਹਰ ਦਿਨ ਮੰਤਰੀਆਂ ਦੇ ਤਿਆਗ ਪੱਤਰਾਂ ਦੇ ਢੇਰ ਲੱਗ ਜਾਣਗੇ। ’ ਸਪੱਸ਼ਟ ਹੈ ਕਿ ਕੇਜਰੀਵਾਲ ਅੱਜ ਜੋ ਬਿਆਨ ਦੇ ਰਹੇ ਹਨ ਉਹ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਯਾਦਵ ਦੀ ਯਾਦ ਦਿਵਾ ਦਿੰਦੇ ਹਨ ਜਿਨ੍ਹਾਂ ਨੂੰ 1997 ’ਚ ਚਾਰਾ ਘਪਲੇ ਲਈ ਚਾਰਜ਼ਸ਼ੀਟ ਕੀਤੀ ਗਈ ਸੀ। ਉਸ ਸਮੇਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਰੇਲ ਮੰਤਰੀ ਨੇ ਕਿਹਾ ਸੀ ਕਿ ਸੰਵਿਧਾਨ ’ਚ ਅਜਿਹਾ ਕਿੱਥੇ ਕਿਹਾ ਗਿਆ ਹੈ ਕਿ ਜਨਤਾ ਵੱਲੋਂ ਚੁਣਿਆ ਗਿਆ ਮੁੱਖ ਮੰਤਰੀ ਪੁਲਿਸ ਕਰਮਚਾਰੀਆਂ ਵੱਲੋਂ ਕੇਵਲ ਚਾਰਜ਼ਸ਼ੀਟ ਕਰਨ ’ਤੇ ਤਿਆਗ ਪੱਤਰ ਦੇਵੇ।

ਰਾਜਨੀਤੀ ਦਾ ਨੈਤਿਕਤਾ ਨਾਲ ਕੀ ਲੈਣਾ ਦੇਣਾ | Politics

ਸੀਬੀਆਈ ਜਾਂ ਕੇਂਦਰ ਸਰਕਾਰ ਮੈਨੂੰ ਅਜਿਹਾ ਕਹਿਣ ਵਾਲੇ ਕੌਣ ਹੁੰਦੇ ਹਨ? ਜੇਕਰ ਮੈਨੂੰ ਜੇਲ੍ਹ ਹੋਈ ਤਾਂ ਮੈਂ ਜੇਲ੍ਹ ਤੋਂ ਸਰਕਾਰ ਚਲਾਵਾਂਗਾ। ਕਿਹੜੀ ਨੈਤਿਕਤਾ ਅਤੇ ਭ੍ਰਿਸ਼ਟਾਚਾਰ ਦੀ ਗੱਲ ਕਰ ਰਹੇ ਹਨ? ਰਾਜਨੀਤੀ ਦਾ ਨੈਤਿਕਤਾ ਨਾਲ ਕੀ ਲੈਣਾ ਦੇਣਾ ਹੈ? ਉਸ ਤੋਂ ਬਾਅਦ ਉਨ੍ਹਾਂ ਨੇ ਹਲਾਂਕਿ ਤਿਆਗ ਪੱਤਰ ਦੇ ਦਿੱਤਾ ਸੀ ਪਰ ਆਪਣੀ ਪਤਨੀ ਰਾਬੜੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ। ਸਾਡੇ ਸਿਆਸੀ ਆਗੂਆਂ ਨੇ ਨੈਤਿਕ ਸ਼ਬਦਕੋਸ਼ ’ਚ ਰਾਜਨੀਤੀ ਦਾ ਸਰੋਕਾਰ ਕੇਵਲ ਸਵੀਕਾਰਯੋਗਤਾ ਨਾਲ ਹੈ।

Also Read : Punjab News: ਕਿਸਾਨ ਜਥੇਬੰਦੀਆਂ ਕਿਸਾਨੀ ਗੱਲ ਕਰਨ ਦੀ ਥਾਂ ਕਰ ਰਹੀਆਂ ਰਾਜਨੀਤੀ : ਗਰੇਵਾਲ

ਇਸ ਦਾ ਸਰੋਕਾਰ ਭਰੋਸੇਯੋਗਤਾ ਤੋਂ ਨਹੀਂ ਹੈ ਅਤੇ ਉਨ੍ਹਾਂ ਅਨੁਸਾਰ ਜਨਤਕ ਜੀਵਨ ’ਚ ਸਮਝੌਤੇ ਕੀਤੇ ਜਾਂਦੇ ਹਨ। ਉਹ ਨੈਤਿਕਤਾ ਦੇ ਸਿਧਾਤਾਂ ਬਾਰੇ ’ਚ ਉਪਦੇਸ਼ ਦਿੰਦੇ ਹਨ ਪਰ ਉਨ੍ਹਾਂ ਦਾ ਪਾਲਣ ਨਹੀਂ ਕਰਦੇ ਹਨ। ਤੁਸੀਂ ਕੁਝ ਵੀ ਕਹਿ ਲਓ ਪਰ ਸਿਆਸੀ ਸ਼ਬਦਕੋਸ਼ ’ਚ ਨੈਤਿਕਤਾ, ਇਮਾਨਦਾਰੀ ਵਰਗੇ ਸ਼ਬਦ ਤੁਸੀਂ ਨਹੀਂ ਲੱਭ ਸਕਦੇ ਹਨ। ਅੱਜ ਆਗੂਆਂ ਨੇ ਰਾਜਨੀਤੀ ਪ੍ਰੇਰਿਤ ਦੋਸ਼ਾਂ ਅਤੇ ਵਾਸਤਵਿਕ ਦੋਸ਼ਸਿੱਧ ਵਿਚਕਾਰ ਇੱਕ ਮਹੀਨੇ ਫਰਕ ਲੱਭ ਲਿਆ ਹੈ। ਸੱਤਾ ਦਾ ਅਜਿਹਾ ਨਸ਼ਾ ਚੜਿਆ ਹੋਇਆ ਹੈ ਕਿ ਸਾਰੇ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।

ਪ੍ਰਜਾਤੀ ਲੁਪਤ ਹੋ ਗਈ

ਤ੍ਰਾਸ਼ਦੀ ਦੇਖੋ। ਜੇਤੂ ਹੀ ਸਰਵਸ਼ਕਤੀਮਾਨ ਹੈ, ਦੀ ਖੇਡ ’ਚ ਸਰਕਾਰ ਅਤੇ ਜਨਤਾ ਦੀ ਅਣਦੇਖੀ ਹੁੰਦੀ ਹੈ। ਸੱਤਾ ਵੰਡੋ ਅਤੇ ਤਮਾਸ਼ਾ ਦੇਖੋ ਅਤੇ ਅੱਜ ਕੁਰਸੀ ਸਭ ਤੋਂ ਮਹੱਤਵਪੂਰਨ ਬਣ ਗਈ ਹੈ। ਸਵਾਲ ਉਠਦਾ ਹੈ ਕਿ ਕੀ ਵੋਟਰ ਇਮਾਨਦਾਰ ਸਿਆਸੀ ਆਗੂਆਂ ਅਤੇ ਸਾਫ ਸਰਕਾਰ ਨੂੰ ਪਸੰਦ ਕਰਦੇ ਹਨ। ਕੀ ਅੱਜ ਇਮਾਨਦਾਰ ਅਤੇ ਸਮਰੱਥ ਆਗੂ ਨਹੀਂ ਹਨ? ਕੀ ਅਜਿਹਾ ਨਹੀਂ ਲੱਗਦਾ ਕਿ ਸਾਫ਼ ਸਿਆਸੀ ਇੱਕ ਵਿਰੋਧਾਭਾਸ਼ ਬਣ ਗਿਆ ਹੈ ਜੋ ਪ੍ਰਜਾਤੀ ਲੁਪਤ ਹੋ ਗਈ ਹੈ ਅਤੇ ਸਭ ਤੋਂ ਦੁਖਦ ਗੱਲ ਇਹ ਹੈ ਕਿ ਇਹ ਸਾਰਾ ਦੇਖ ਕੇ ਕਿਸੇ ਵੀ ਚੇਤਨਾ ਜਾਗ੍ਰਿਤ ਨਹੀਂ ਹੁੰਦੀ ਹੈ। ਚੋਰ-ਚੋਰ ਮਸੇਰੇ ਭਾਈ ਦੀ ਇਸ ਸਿਆਸਤ ਵਾਤਾਵਰਨ ’ਚ ਸਾਡੇ ਆਗੂਆਂ ਨੇ ਇਸ ਨੂੰ ਵਿਅਕਤੀਗਤ ਆਗੂਆਂ ਦੀ ਅੰਤਰਆਤਮਾ ਦੀ ਅਵਾਜ਼ ’ਤੇ ਛੱਡ ਦਿੱਤਾ ਹੈ।

ਅੱਜ ਸਾਰੇ ਪ੍ਰਤੱਖ ਵਿਕਰੀ ਦੀ ਰਾਜਨੀਤੀ ’ਚ ਸਿਧਾਤਾਂ ਦਾ ਪਾਲਣ ਕਰਦੇ ਹਾਂ। ਕਿਸੇ ਕੋਲ ਵੀ ਆਮ ਆਦਮੀ ਦੀਆਂ ਮੁਸ਼ਕਲਾਂ ਅਤੇ ਕਸ਼ਟਾਂ ਦੇ ਸਵਾਲਾਂ ’ਤੇ ਵਿਚਾਰ ਕਰਨ ਦਾ ਸਮਾਂ ਨਹੀਂ ਹੈ ਜੋ ਮਹਿੰਗਾਈ ਅਤੇ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ। ਇਹੀ ਨਹੀਂ ਅਸੀਂ ਵੀ ਨੈਤਿਕ ਜਿੰਮੇਵਾਰੀ ਦੀ ਮੰਗ ਉਦੋਂ ਕਰਦੇ ਹਾਂ ਜਦੋਂ ਸਾਨੂੰ ਕਸ਼ਟ ਹੁੰਦਾ ਹੈ। ਇਸ ਬਜ਼ਾਰ ’ਚ ਇਹ ਵਿਸ਼ਵਾਸ ਕਰਨਾ ਅਣਉਚਿਤ ਹੈ ਕਿ ਆਗੂ ਵਿਚਾਰਧਾਰਾ ਨਾਲ ਸ਼ਾਸ਼ਿਤ ਹੁੰਦੇ ਹਨ। ਆਗੂਆਂ ’ਚ ਲੋਕਾਂ ਦੀ ਕਲਪਨਾ ਨੂੰ ਉਡਾਨ ਦੇਣ ਦੀ ਆਦਤ ਹੈ। ਜਿਸ ਦੇ ਚੱਲਦਿਆਂ ਪ੍ਰਦੂਸ਼ਿਤ ਅਤੇ ਭ੍ਰਿਸ਼ਟ ਰਾਜਨੀਤੀ ਅੱਗੇ ਵਧਦੀ ਜਾ ਰਹੀ ਹੈ।

ਸੰਸਦੀ ਲੋਕਤੰਤਰ ਦਾ ਆਧਾਰ

ਅੱਜ ਭਾਰਤ ਇੱਕ ਨੈਤਿਕ ਚੁਰਾਹੇ ’ਤੇ ਖੜੀ ਹੈ। ਹੁਣ ਗਾਂਧੀ, ਨਹਿਰੂ ਅਤੇ ਪਟੇਲ ਦੇ ਦਿਨ ਅਤੀਤ ਦੀਆਂ ਗੱਲਾਂ ਬਣ ਗਈਆਂ ਹਨ। ਵਿਚਾਰਨਯੋਗ ਸਵਾਲ ਹੈ ਕਿ ਕੀ ਅਨੈਤਿਕਤਾ ਅਤੇ ਦੰਗਿਆਂ ਨੂੰ ਸਾਡੇ ਸੰਸਦੀ ਲੋਕਤੰਤਰ ਦਾ ਆਧਾਰ ਬਣਨ ਦੀ ਆਗਿਆ ਦਿੱਤੀ ਜਾ ਸਕਦੀ ਹੈ। ਕੀ ਅਜਿਹੇ ਲੋਕਾਂ ਨੂੰ ਮੰਤਰੀ ਬਣਾਉਣਾ ਸਾਡੇ ਲੋਕਤੰਤਰ ਦੇ ਹਿੱਤ ’ਚ ਹੈ? ਅੱਜ ਦਾਅ ’ਤੇ ਨਾ ਕੇਵਲ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਕਾਰਜਕਰਨ ਲੱਗਿਆ ਹੋਇਆ ਹੈ ਸਗੋਂ ਇਸ ਦਾ ਨੈਤਿਕ ਏਜੰਡਾ ਵੀ ਹੈ ਪੱਖਪਾਤੀ ਰਾਜਨੀਤੀ ਤੋਂ ਵੀ ਜਿਆਦਾ ਸਾਰਵਾਨ ਹੈ।

ਇਸ ਦੇ ਬਾਵਜੂਦ ਇੱਥੇ ਅੱਗੇ ਦੀ ਰਾਹ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਨਾਗਰਿਕ ਉਨ੍ਹਾਂ ਨੂੰ ਮਹੱਈਆ ਲੋਕਤਾਂਤਰਿਕ ਉਪਾਆਂ ਦੀ ਵਰਤੋਂ ਕਿਸ ਤਰ੍ਹਾਂ ਕਰਦੇ ਹਨ। ਇਸ ਅਨੈਤਿਕ ਸਿਆਸੀ ਮਾਰੂਥਲ ਅਤੇ ਉਜਾੜ ਚਰਚਾ ’ਚ ਵੋਟਰਾਂ ਨੂੰ ਮੁਸ਼ਕਿਲ ਬਦਲ ਚੁਣਨੇ ਹੋਣਗੇ। ਅਸੀਂ ਕੇਵਲ ਇਹ ਕਹਿ ਕੇ ਆਪਣੀ ਜਿੰਮੇਵਾਰੀ ਤੋਂ ਨਹੀਂ ਬਚ ਸਕਦੇ ਹਾਂ ਕਿ ਇਹ ਸਿਆਸੀ ਕਲਿਯੁੱਗ ਹੈ। ਇਸ ਲਈ ਝੂਠ, ਧੋਖਾ ਅਤੇ ਲੋਕ-ਲੁਭਾਊ ਪ੍ਰਵੰਚਨਾ ਦੀ ਇਸ ਖੇਡ ’ਚ ਸਾਰੀਆਂ ਪਾਰਟੀਆਂ ਨੂੰ ਅੱਜ ਦੇ ਭਾਰਤ ਦੀ ਉਭਰਦੀ ਸੱਚਾਈ ਨੂੰ ਧਿਆਨ ’ਚ ਰੱਖਣਾ ਹੋਵੇਗਾ।

ਪੂਨਮ ਆਈ ਕੌਸ਼ਿਸ਼
ਇਹ ਲੇਖਕ ਦੇ ਆਪਣੇ ਵਿਚਾਰ ਹਨ।

LEAVE A REPLY

Please enter your comment!
Please enter your name here