ਚੋਣ ਮੁੱਦੇ ਅਤੇ ਮਾਪਦੰਡ

Three years Government

ਚੋਣ ਮੁੱਦੇ ਅਤੇ ਮਾਪਦੰਡ

ਪੰਜ ਸੂਬਿਆਂ  ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ  ਇਨ੍ਹਾਂ ਚੋਣਾਂ ਵਿੱਚ ਰਾਜਨੀਤਕ ਪਾਰਟੀਆਂ ਦੇ ਭਾਵੇਂ ਜੋ ਵੀ ਮੁੱਦੇ ਹੋਣ ਪਰੰਤੂ ਸਭ ਦਾ ਸਾਂਝਾ ਮੁੱਦਾ ਵਿਕਾਸ ਜ਼ਰੂਰ ਹੋਵੇਗਾ,  ਰਾਜਨੀਤਕ ਪਾਰਟੀਆਂ ਨੂੰ ਇਹ ਬਖੂਬੀ ਯਾਦ ਹੈ ਕਿ ਦੇਸ਼ ਦੀ ਜਨਤਾ ਵਿਕਾਸ ਨੂੰ ਵੇਖਦੀ ਹਫੈ ਅਤੇ ਚੁਣਦੀ ਹੈ ਧਰਮ ਅਤੇ ਜਾਤੀ ਦੀ ਰਾਜਨੀਤੀ ਵੀ ਅਜੇ ਤੱਕ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਖਾਸਕਰ ਉੱਤਰ ਪ੍ਰਦੇਸ਼ ਵਿੱਚ ਧਰਮ ਅਤੇ ਜਾਤੀ  ਦੇ ਸਮੀਕਰਣਾਂ ਦਾ ਲੱਗਭਗ ਸਾਰੀਆਂ ਹੀ ਰਾਜਨੀਤਕ  ਪਾਰਟੀਆਂ ਦੁਆਰਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਬੇਸ਼ੱਕ ਮਾਣਯੋਗ  ਸੁਪਰੀਮ ਕੋਰਟ  ਨੇ ਧਰਮ ਅਤੇ ਜਾਤੀ  ਦੇ ਆਧਾਰ ‘ਤੇ ਵੋਟ ਮੰਗਣ ‘ਤੇ ਪਾਬੰਦੀ ਲਾ ਦਿੱਤੀ ਹੈ

ਪਰੰਤੂ ਜ਼ਮੀਨੀ ਪੱਧਰ ‘ਤੇ ਇਸਦਾ ਕਿੰਨਾ ਕੁ ਅਸਰ ਹੋਇਆ ਹੈ ਇਹ ਤਾਂ ਸਾਰਿਆਂ  ਹੀ ਨੂੰ ਪਤਾ ਹੈ ਨੋਟਬੰਦੀ ,  ਭ੍ਰਿਸ਼ਟਾਚਾਰ ,  ਨਸ਼ਾ ,  ਵਿਕਾਸ ਪਰਿਵਾਰਵਾਦ ਆਦਿ ਮੁੱਦੇ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੁਆਰਾ ਪ੍ਰਮੁੱਖਤਾ ਨਾਲ ਚੁੱਕੇ ਜਾਣਗੇ ਪਰੰਤੂ ਲੋਕ ਕਿਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਚੁਨਾਵੀ ਸਰਵੇਖਣ ਕਰਨ ਵਾਲੇ ਮਾਹਿਰ ਆਪਣੇ ਹਿਸਾਬ  ਦੇ ਜੋੜ-ਤੋੜ ਲਾਉਣ ਵਿੱਚ ਜੀਅ ਜਾਨ ਨਾਲ ਲੱਗੇ ਹੋਏ ਹਨ

ਅਨੇਕ ਵਾਰ ਜਨਤਾ ਨੇ ਚੋਣਾਂ ਤੋਂ ਪਹਿਲਾਂ ਹੋਣ ਵਾਲੇ ਸਰਵੇਖਣਾਂ ਨੂੰ ਨਕਾਰਿਆ ਹੈ ਜਿਸ ਤਰ੍ਹਾਂ ਸਿਆਸੀ ਆਗੂਆਂ ਦੀ ਨਬਜ਼ ਸਮਝਣਾ ਮੁਸ਼ਕਲ ਹੈ ਬਿਲਕੁਲ ਉਸੇ ਤਰ੍ਹਾਂ ਹੁਣ ਜਨਤਾ ਦੀ ਨਬਜ਼ ਸਮਝਣਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਹੁਣ ਦੇਸ਼ ਦੀ ਜਨਤਾ ਕਾਫੀ ਹੱਦ ਤੱਕ ਜਾਗਰੂਕ ਹੋ ਚੁੱਕੀ ਹੈ, ਜਨਤਾ ਨੂੰ ਚੰਗੇ-ਮਾੜੇ ਦਾ ਗਿਆਨ ਹੈ ਅਤੇ ਚੋਣਾਂ ਤੋਂ ਪਹਿਲਾਂ ਆਪਣੀ ਕੋਈ ਪ੍ਰਤੀਕਿਰਆ ਨਹੀਂ ਦਿੰਦੀ ਪੰਜਾਬ , ਉੱਤਰ ਪ੍ਰਦੇਸ਼, Àੁੱਤਰਾਖੰਡ, ਗੋਆ ,  ਮਣੀਪੁਰ ਆਦਿ ਸੂਬਿਆਂ ਅੰਦਰ ਰਾਜਨੀਤਕ ਪਾਰਟੀਆਂ ਦੇ ਵੱਖ- ਵੱਖ ਮੁੱਦੇ ਹੋਣਗੇ   ਜਿੱਥੋਂ ਤੱਕ ਨੋਟਬੰਦੀ ਦਾ ਸਵਾਲ ਹੈ

ਵਿਰੋਧੀ ਧਿਰਾਂ ਆਪਣਾ ਪੂਰਾ ਜੋਰ ਲਾਉਣਗੀਆਂ ਇਸਨੂੰ ਨਾਕਾਮਯਾਬ ਦੱਸਣ ਵਿੱਚ ਅਤੇ ਜਨਤਾ ਨੂੰ ਇਸ ਕਾਰਨ ਹੋਈਆਂ ਅਤੇ ਆਉਣ ਵਾਲੇ ਸਮੇਂ ਹੋਣ ਵਾਲੀਆਂ ਪਰੇਸ਼ਾਨੀਆਂ ਗਿਣਵਾਉਣ ਵਿੱਚ  ਨੋਟਬੰਦੀ ਕਿੰਨੀ ਕਾਮਯਾਬ ਰਹੀ ਜਾਂ ਨਹੀਂ ਅਤੇ ਜਨਤਾ ਨੇ ਬੇਸ਼ੱਕ ਬਹੁਤ ਸਾਰੀਆਂ ਪਰੇਸ਼ਾਨੀਆਂ ਝੱਲੀਆਂ ਪਰੰਤੂ ਨੋਟਬੰਦੀ ਨੂੰ ਜਨਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਦਲੇਰਾਨਾ ਕਦਮ   ਜ਼ਰੂਰ ਦੱਸਿਆ ਹੈ

ਕੀ ਵਿਰੋਧੀ ਪਾਰਟੀਆਂ ਜਨਤਾ  ਦੇ ਦਿਮਾਗ ਵਿੱਚੋਂ ਇਹ ਗੱਲ ਕੀ ਕੱਢ ਸਕਣਗੀਆਂ ਇਹ ਤਾਂ ਸਮਾਂ ਹੀ ਦੱਸੇਗਾ ਚੁਨਾਵੀ ਨਤੀਜੇ ਸੂਬਾ ਸਰਕਾਰਾਂ  ਦੇ ਕੰਮ ਧੰਦਿਆਂ ‘ਤੇ ਤਾਂ ਫੈਸਲਾ ਸੁਣਾਉਗੇ ਹੀ ਨਾਲ ਹੀ ਨੋਟਬੰਦੀ ਦੀਆਂ ਅਟਕਲਾਂ ਦਾ ਜਵਾਬ ਵੀ ਹੋਣਗੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਆਮ ਆਦਮੀ ਪਾਰਟੀ ਦਾ ਭਵਿੱਖ ਵੀ ਤੈਅ ਕਰੇਗਾ, ਉਥੇ ਹੀ ਭਾਜਪਾ ਨੂੰ ਗੋਆ ਵਿੱਚ ਸੱਤਾ ਬਚਾਉਣ ਅਤੇ ਉੱਤਰ ਪ੍ਰਦੇਸ਼ ਵਿੱਚ ਆਪਣੀ ਪਾਰਟੀ ਦੁਆਰਾ ਲੋਕ ਸਭਾ  ਵਰਗਾ ਪ੍ਰਦਰਸ਼ਨ ਮੋਦੀ  ਸਰਕਾਰ ਦੀ ਹਰਮਨਪਿਆਰਤਾ ਦਾ ਮਾਪਦੰਡ ਹੋਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ