ਘਾਟੀ ’ਚ ਫ਼ਿਰ ਅੱਤਵਾਦ ਦੀ ਗੂੰਜ਼

ਘਾਟੀ ’ਚ ਫ਼ਿਰ ਅੱਤਵਾਦ ਦੀ ਗੂੰਜ਼

ਕਸ਼ਮੀਰ ਘਾਟੀ ਦਾ ਮਾਹੌਲ ਫ਼ਿਰ ਵਿਗੜਦਾ ਦਿਖ ਰਿਹਾ ਹੈ ਸ੍ਰੀਨਗਰ ’ਚ ਪਿਛਲੇ ਦਿਨੀਂ ਇੱਕ ਕਸ਼ਮੀਰੀ ਪੰਡਿਤ ਦਵਾਈ ਕਾਰੋਬਾਰੀ ਮੱਖਣਲਾਲ ਬਿੰਦਰੂ ਦੀ ਹੱਤਿਆ ਨੂੰ ਅੱਤਵਾਦੀਆਂ ਦੀ ਘਬਰਾਹਟ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਬਿੰਦਰੂ ਦੀ ਹੱਤਿਆ ਤੋਂ ਬਾਅਦ ਬੀਤੇ ਵੀਰਵਾਰ ਨੂੰ ਇੱਕ ਸਕੂਲ ’ਚ ਵੜ ਕੇ ਅੱਤਵਾਦੀਆਂ ਨੇ ਇੱਕ ਪ੍ਰਿੰਸੀਪਲ ਅਤੇ ਇੱਕ ਅਧਿਆਪਕਾ ਦੀ ਹੱਤਿਆ ਕਰ ਦਿੱਤੀ ਮਰਨ ਵਾਲਿਆਂ ’ਚ ਇੱਕ ਹਿੰਦੂ ਅਤੇ ਸਿੱਖ ਸੀ ਅੱਤਵਾਦੀਆਂ ਨੇ ਬਕਾਇਦਾ ਸਕੂਲ ਸਟਾਫ਼ ਦੇ ਪਛਾਣ ਪੱਤਰ ਚੈੱਕ ਕਰਕੇ ਹਿੰਦੂ ਅਤੇ ਸਿੱਖ ਅਧਿਆਪਕ ਦੀ ਹੱਤਿਆ ਕੀਤੀ

ਦਰਅਸਲ, ਹੁਣ ਆਮ ਲੋਕ ਮਹਿਸੂਸ ਕਰਨ ਲੱਗੇ ਹਨ ਕਿ ਕਸ਼ਮੀਰਦਾ ਵਿਕਾਸ ਦੇਸ਼ ਦੀ ਮੁੱਖਧਾਰਾ ਨਾਲ ਜੋੜ ਕੇ ਹੀ ਸੰਭਵ ਹੈ ਉਹ ਰੁਜ਼ਗਾਰ ਅਤੇ ਕਾਰੋਬਾਰਾਂ ਨੂੰ ਨਵੇਂ ਸਿਰੇ ਤੋਂ ਸਥਾਪਿਤ ਕਰ ਰਹੇ ਹਨ ਉਥੇ ਬੀਤੇ ਮਹੀਨਿਆਂ ’ਚ ਵੱਖਵਾਦੀ ਆਗੂ ਸੈਯਦ ਅਲੀ ਸ਼ਾਹ ਗਿਲਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ’ਚ ਮਾਹੌਲ ਪੂਰੀ ਤਰ੍ਹਾਂ ਨਾਲ ਸਾਂਤ ਰਿਹਾ

ਕਸ਼ਮੀਰ ਦੇ ਕਿਸੇ ਜਿਲ੍ਹੇ ’ਚ ਕੋਈ ਹਿੰਸਕ ਪ੍ਰਦਰਸ਼ਨ ਜਾਂ ਫ਼ਿਰ ਕੋਈ ਘਟਨਾ ਨਹੀਂ ਹੋਈ ਹੈ ਇਸ ਤੋਂ ਸਾਫ਼ ਹੋ ਰਿਹਾ ਹੈ ਕਿ ਹੁਣ ਕਸ਼ਮੀਰ ਦੀ ਅਵਾਮ ਨੂੰ ਸ਼ਾਂਤੀ ਪਸੰਦ ਆ ਰਹੀ ਹੈ ਪੁਲਿਸ ਜਨਰਲ ਡਾਇਰੈਕਟਰ ਦਿਲਬਾਗ ਸਿੰਘ ਨੇ ਵੀ ਦੋ ਦਿਨ ਪਹਿਲਾਂ ਇੱਕ ਬਿਆਨ ’ਚ ਕਿਹਾ ਸੀ ਕਿ ਉਹ ਜਨਤਾ ਦਾ ਸ਼ੁਕਰੀਆ ਕਰਦੇ ਹਨ ਕਿ ਉਨ੍ਹਾਂ ਨੇ ਸ਼ਾਂਤੀ ਬਣਾਈ ਹੋਈ ਹੈ ਇਹੀ ਗੱਲ ਅੱਤਵਾਦੀਆਂ ਅਤੇ ਸਰਹੱਦ ਪਾਰ ਬੈਠੇ ਉਨ੍ਹਾਂ ਦੇ ਆਕਾਵਾਂ ਨੂੰ ਰਾਸ ਨਹੀਂ ਆ ਰਹੀ ਹੈ

ਦੁੂਜੇ ਪਾਸੇ, ਸੁਰੱਖਿਆ ਬਲਾਂ ਦੀਆਂ ਲਗਾਤਾਰ ਕਾਰਵਾਈਆਂ ’ਚ ਵੱਡੀ ਗਿਣਤੀ ’ਚ ਅੱਤਵਾਦੀਆਂ ਦੇ ਮਾਰਨ ਨਾਲ ਉਨ੍ਹਾਂ ਦੇ ਆਕਾ ਬੁਖਲਾਅ ਗਏ ਹਨ ਫੌਜ ਅਤੇ ਸੁਰੱਖਿਆ ਬਲਾਂ ਨਾਲ ਮੁਕਾਬਲਾ ਨਾ ਕਰਨ ਦੀ ਸਥਿਤੀ ’ਚ ਨਿਹੱਥੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਨ੍ਹਾਂ ਦੀ ਆਰਥਿਕ ਮੱਦਦ ਕਰਨ ਵਾਲਿਆਂ ’ਤੇ ਵੀ ਸਖ਼ਤ ਸ਼ਿੰਕਜਾ ਕਸਿਆ ਗਿਆ ਹੈ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਇਸ ਘਬਰਾਹਟ ’ਚ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਡਰ ਦਾ ਮਾਹੌਲ ਬਣਾਉਣਾ ਚਾਹੁੰਦੇ ਹਨ

ਦਵਾਈ ਕਾਰੋਬਾਰੀ ਮੱਖਣਲਾਲ ਬਿੰਦਰੂ ਦੀ ਹੱਤਿਆ ਲਈ ਅੱਤਵਾਦੀਆਂ ਨੇ ਉਨ੍ਹਾਂ ਦੇ ਅਦਾਰੇ ’ਚ ਵੜ ਕੇ ਉਨ੍ਹਾ ਨੂੰ ਗੋਲੀਆਂ ਮਾਰੀਆਂ 1990 ’ਚ ਕਸ਼ਮੀਰੀ ਪੰਡਿਤਾਂ ਦੇ ਸਮੂਹਿਕ ਪਲਾਇਨ ਦੇ ਭਿਆਨਕ ਦੌਰ ’ਚ ਵੀ ਉਨ੍ਹਾਂ ਨੇ ਸ੍ਰੀਨਗਰ ਨਹੀਂ ਛੱਡਿਆ ਬੀਤੇ ਕੁਝ ਸਮੇਂ ਤੋਂ ਸੁਰੱਖਿਆ ਬਲ ਲਗਾਤਾਰ ਅੱਤਵਾਦੀਆਂ ਨੂੰ ਲੱਭ ਕੇ ਮਾਰ ਰਹੇ ਹਨ ਸਰਹੱਦ ਪਾਰੋਂ ਘੁਸਪੈਠ ’ਚ ਵੀ ਕਮੀ ਆਈ ਹੈ ਇਸ ਕਾਰਨ ਘਾਟੀ ’ਚ ਬਚੇ-ਖੁਚੇ ਵੱਖਵਾਦੀ ਬੁਖਲਾਹਟ ’ਚ ਹਨ ਉਨ੍ਹਾਂ ਨੂੰ ਸਭ ਤੋਂ ਜਿਆਦਾ ਗੁੱਸਾ ਇਸ ਗੱਲ ’ਤੇ ਹੈ ਕਿ ਆਮ ਜਨਤਾ ਵੀ ਸ਼ਾਂਤੀ ਦੇ ਪੱਖ ’ਚ ਖੜੀ ਨਜ਼ਰ ਆ ਰਹੀ ਹੈ

ਇਸ ਦਾ ਸਭ ਤੋਂ ਵੱਡਾ ਲਾਭ ਇਹ ਹੋਇਆ ਕਿ ਘਾਟੀ ’ਚ ਇਸ ਸਾਲ ਸੈਰ ਸਪਾਟਾ ਕਰਨ ਵਾਲਿਆਂ ਦੀ ਗਿਣਤੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਕਸ਼ਮੀਰੀ ਨੌਜਵਾਨਾਂ ਨੂੰ ਵੀ ਇਹ ਗੱਲ ਸਮਝ ਆਉਣ ਲੱਗੀ ਕਿ ਉਨ੍ਹਾਂ ਦਾ ਭਵਿੱਖ ਵੱਖਵਾਦੀਆਂ ਨਾਲ ਰਹਿਣ ਨਾਲ ਨਰਕਮਈ ਹੋ ਜਾਵੇਗਾ ਅਤੇ ਜਿਸ ਬੰਦੂਕ ਨੂੰ ਚੁੱਕ ਕੇ ਉਹ ਨਿਰਦੋਸ਼ ਲੋਕਾਂ ਦੀ ਹੱਤਿਆ ਕਰਨਗੇ ਉਹੀ ਇੱਕ ਦਿਨ ਉਨ੍ਹਾਂ ਦੀ ਮੌਤ ਦਾ ਜਰੀਆ ਬਣੇਗੀ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿੰਹਨਾ ਨੇ ਜਿਸ ਕੁਸ਼ਲਤਾ ਨਾ ਘਾਟੀ ਦੇ ਜਿੰਮੇਵਾਰ ਲੋਕਾਂ ਨਾਲ ਸਿੱਧੇ ਸੰਵਾਦ ਦਾ ਤਰੀਕਾ ਅਪਣਾਇਆ ਉਸ ਨਾਲ ਵੀ ਮਾਹੌਲ ਸਕਾਰਾਤਮਕ ਹੋਣ ਲੱਗਿਆ ਹੈ ਜਿਵੇਂ ਦੀ ਜਾਣਕਾਰੀ ਆ ਰਹੀ ਹੈ ਉਸ ਅਨੁਸਾਰ ਘਾਟੀ ’ਚੋਂ ਭਜਾਏ ਗਏ ਕਸ਼ਮੀਰੀ ਪੰਡਿਤਾਂ ਨੂੰ ਦੁਬਾਰਾ ਉਥੇ ਵਸਾਉਣ ਦੀਆਂ ਤਿਆਰੀਆਂ ਵੀ ਪ੍ਰਸ਼ਾਸਨਿਕ ਪੱਧਰ ’ਤੇ ਚੱਲ ਰਹੀਆਂ ਹਨ

ਹਾਲਾਂਕਿ ਵੱਖਵਾਦੀ ਦੇ ਹਮਾਇਤੀ ਗੁੱਟਾਂ ਨੂੰ ਉਨ੍ਹਾਂ ਦੀ ਵਾਪਸੀ ਕਿਸੇ ਵੀ ਹਾਲਤ ’ਚ ਸਵੀਕਾਰ ਨਹੀਂ ਹੈ ਅਤੀਤ ’ਚ ਸੁਰੱਖਿਆ ਦੇ ਲਿਹਾਜ ਨਾਲ ਕਸ਼ਮੀਰੀ ਪੰਡਿਤਾਂ ਨੂੰ ਵਾਪਸ ਲਿਆ ਕੇ ਉਨ੍ਹਾਂ ਲਈ ਵੱਖ ਰਿਹਾਇਸੀ ਖੇਤਰ ਬਣਾਉਣ ਦੀ ਯੋਜਨਾ ਬਣੀ ਹੁਣ ਫਾਰੁੂਖ ਅਬਦੁਲਾ ਵਰਗੇ ਆਗੂਆਂ ਨੇ ਵੀ ਉਸ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਸੀ ਕਿ ਇਸ ਨਾਲ ਭਾਈਚਾਰਕ ਭੇਦਭਾਵ ਹੋਰ ਵਧੇਗਾ ਕੇਂਦਰ ਸਰਕਾਰ ਵੱਲੋਂ ਧਾਰਾ 370 ਹਟਾਉਣ ਤੋਂ ਬਾਅਦ ਜਿਸ ਤੇਜ਼ੀ ਨਾਲ ਹਾਲਾਤ ਬਦਲੇ ਉਨ੍ਹਾਂ ’ਚ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਲਈ ਹਾਲਾਤ ਅਨੁਕੂਲ ਹੋਣ ਲੱਗੇ ਸਨ

ਅਜਿਹਾ ਲੱਗਦਾ ਹੈ ਅੱਤਵਾਦੀ ਇਸ ਕਾਰਨ ਚਿੰਤਤ ਹਨ ਅਤੇ ਉਸ ਵਜ੍ਹਾ ਨਾਲ ਦਵਾਈ ਕਾਰੋਬਾਰੀ ਮੱਖਣਲਾਲ ਬਿੰਦਰੂ ਦੀ ਹੱਤਿਆ ਕੀਤੀ ਗਈ ਜੋ ਅੱਤਵਾਦ ਦੇ ਸਿਖਰ ਦੇ ਸਮੇਂ ਵੀ ਘਾਟੀ ਛੱਡ ਕੇ ਨਹੀਂ ਗਏ ਨਿਸਚਿਤ ਤੌਰ ’ਤੇ ਇਹ ਬਹੁਤ ਹੀ ਨਿੰਦਣਯੋਗ ਕਾਰਾ ਹੈ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਨੇ ਜੇਕਰ ਉਨ੍ਹਾਂ ਦੇ ਘਰ ਜਾ ਕੇ ਇਸ ਨੂੰ ਅਣਮਨੁੱਖੀ ਕਾਰਾ ਤਾਂ ਦੱਸ ਦਿੱਤਾ ਪਰ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਸਬੰਧੀ ਉਹ ਅਤੇ ਉਨ੍ਹਾਂ ਦੀ ਪਾਰਟੀ ਦੋਗਲਾਪਣ ਵਰਤਦੀ ਆਈ ਹੈ ਇਹੀ ਹਾਲ ਮਹਿਬੂਬਾ ਮੁਫ਼ਤੀ ਦਾ ਵੀ ਹੈ

ਅੱਤਵਾਦੀ ਘਟਨਾਵਾਂ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਨੂੰ ਮਾਕੁਲ ਕਦਮ ਚੁੱਕਣੇ ਪੈਣਗੇ ਜਿਸ ਤਰ੍ਹਾਂ ਧਾਰਾ 370 ਨੂੰ ਖ਼ਤਮ ਕਰਨਾ ਇੱਕ ਚੁਣੌਤੀ ਸੀ ਠੀਕ ਉਂਜ ਹੀ ਕਸ਼ਮੀਰੀ ਪੰਡਿਤਾਂ ਦਾ ਘਾਟੀ ’ਚ ਮੁੜਵਸੇਬਾ ਵੀ ਬਹੁਤ ਵੱਡਾ ਕੰਮ ਹੈ ਜਿਸ ਨੂੰ ਕੀਤੇ ਬਿਨਾਂ ਕੇਂਦਰ ਸਰਕਾਰ ਦੀ ਪੂਰੀ ਮਿਹਨਤ ’ਤੇ ਪਾਣੀ ਫ਼ਿਰ ਜਾਵੇਗਾ ਸਰਕਾਰ ਨੂੰ ਚਾਹੀਦਾ ਉਨ੍ਹਾਂ ਦੀ ਸੁਰੱਖਿਆ ਅਤੇ ਸੁਵਿਧਾਵਾਂ ਦਾ ਪੂਰਾ ਪ੍ਰਬੰਧ ਕਰੇ ਕਸ਼ਮੀਰੀ ਪੰਡਿਤ ਸਾਡੀ ਸੰਸਕ੍ਰਿਤੀ ਦੇ ਸੰਵਾਹਕ ਰਹੇ ਹਨ

ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰਲਾਲ ਨਹਿਰੂ ਵੀ ਇਸ ਭਾਈਚਾਰੇ ਤੋਂ ਸਨ ਅਤੇ ਉਨ੍ਹਾਂ ਦੇ ਪੋਤਰੇ ਰਾਹੁਲ ਗਾਂਧੀ ਵੀ ਆਪਣੇ ਨੂੰ ਸਾਰਸਵਤ ਗੋਤ ਧਾਰੀ ਕਸ਼ਮੀਰੀ ਬ੍ਰਾਹਮਣ ਦੱਸਦੇ ਹਨ ਬੀਤੇ ਕੁਝ ਸਮੇਂ ਤੋਂ ਘਾਟੀ ’ਚ ਰਹਿਣ ਵਾਲੇ ਹਿੰਦੂਆਂ ਦਾ ਮਨੋਬਲ ਵਧਿਆ ਹੈ ਹਾਲਾਂਕਿ ਮੱਖਣਲਾਲ ਬਿੰਦਰੂ ਦੀ ਬੇਟੀ ਸ਼ਰਧਾ ਬਿੰਦਰੂ ਦੇ ਬਿਆਨ ਬੇਹੱਦ ਸ਼ਲਾਘਾਯੋਗ ਹਨ, ਜੋ ਉਨ੍ਹਾਂ ਦੇ ਪਿਤਾ ਦੀ ਬਹਾਦਰੀ ਅਤੇ ਜੁੁਝਾਰੂਪਣ ਨਾਲ ਮੇਲ ਖਾਂਦੇ ਹਨ

ਉਨ੍ਹਾਂ ਦੀਆਂ ਕਹੀਆਂ ਗੱਲਾਂ ਦੇਸ਼ ਦੁਨੀਆ ਦੀਆਂ ਮਹਿਲਾਵਾਂ, ਤਮਾਮ ਨੌਜਵਾਨਾਂ ਲਈ ਨਜ਼ੀਰ ਹੈ ਜੰਮੂ ਕਸ਼ਮੀਰ ਤੋਂ ਵਿਸੇਸ਼ ਤਜ਼ਵੀਜ਼ ਹਟਾਏ ਜਾਣ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ’ਤੇ ਪਾਕਿਸਤਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ੍ਹ ਹੋਣ ਅਤੇ ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਪਾਕਿ ਘਾਟੀ ਦੇ ਫ਼ਿਰ ਤੋਂ ਹਿੰਸਾ ਦਾ ਦੌਰ ਲਿਆਉਣ ਦੀ ਵੱਡੀਆਂ ਸਾਜਿਸ਼ਾਂ ਰਚ ਸਕਦਾ ਹੈ ਇਸ ਨਵੀਂ ਚੁਣੌਤੀ ਦਾ ਮੁਕਾਬਲਾ ਕਰਨ ਲਈ ਐਲਓਸੀ ਅਤੇ ਕੇਂਦਰਸਾਸਿਤ ਪ੍ਰਦੇਸ਼ ਦੇ ਅੰਦਰ ਜਿਆਦਾ ਚੌਕਸ ਰਹਿਣ ਦੀ ਜ਼ਰੂਰਤ ਹੈ ਘਾਟੀ ਦਾ ਮਾਹੌਲ ਹੌਲੀ-ਹੌਲੀ ਹੀ ਸਹੀ, ਸੁਰੱਖਿਆਬਲਾਂ, ਅਰਧ ਸੈਨਿਕ ਬਲਾਂ, ਪੁਲਿਸ ਆਮ ਲੋਕ ਅਤੇ ਸਥਾਨਕ ਅਗਵਾਈ ਦੇ ਕੌਸ਼ਲ ਅਤੇ ਕਾਰਨ ਬਦਲ ਰਿਹਾ ਹੈ ਨਵੇਂ ਮਾਮਲਿਆਂ ਨੇ ਥੋੜੀ ਚਿੰਤਾ ਜ਼ਰੂਰ ਵਧਾਈ ਹੈ, ਪਰ ਉਮੀਦ ਹੈ ਕਿ ਅੱਤਵਾਦੀ ਆਪਣੇ ਨਾਪਾਕ ਇਰਾਦਿਆਂ ’ਚ ਕਾਮਯਾਬ ਨਹੀਂ ਹੋ ਸਕਣਗੇ
ਡਾ. ਸ੍ਰੀਨਾਥ ਸਹਾਇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ