ਪੰਛੀਆਂ ਦੀ ਪਿਆਸ ਬੁਝਾਉਣ ਲਈ ਮਲੋਟ ਦੀ ਸਾਧ-ਸੰਗਤ ਨੇ ਰੱਖੇ ਕਟੋਰੇ

Water Bowls
ਮਲੋਟ : ਬਲਾਕ ਮਲੋਟ ਦੀ ਸਾਧ-ਸੰਗਤ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖਦੇ ਹੋਏ।

(ਮਨੋਜ) ਮਲੋਟ। ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ‘ਤੇ ਅਮਲ ਕਰਦੇ ਹੋਏ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਜਿੱਥੇ ਇਨਸਾਨੀਅਤ ਦੀ ਸੇਵਾ ਵਿੱਚ ਲੱਗੀ ਹੋਈ ਹੈ (Water Bowls ) ਉਥੇ ਗਰਮੀ ਦੇ ਦਿਨਾਂ ਵਿੱਚ ਪੰਛੀਆਂ ਦੀ ਸਾਂਭ ਸੰਭਾਲ ਵੀ ਕਰ ਰਹੀ ਹੈ ਅਤੇ ਖ਼ਾਸਕਰ ਮਈ ਅਤੇ ਜੂਨ ਮਹੀਨੇ ਵਿੱਚ ਪੰਛੀਆਂ ਦੀ ਸੰਭਾਲ ਕਰਦੇ ਹੋਏ ਪੰਛੀਆਂ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਕਰ ਰਹੀ ਹੈ।

ਇਹ ਵੀ ਪੜ੍ਹੋ : ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਵਿਖੇ ਮਨਾਇਆ ਗਿਆ ਮਦਰ ਡੇਅ

ਇਸੇ ਕੜ੍ਹੀ ਤਹਿਤ ਬਲਾਕ ਮਲੋਟ ਦੀ ਸਾਧ-ਸੰਗਤ ਵੀ ਇਸੇ ਮਾਨਵਤਾ ਭਲਾਈ ਦੇ ਕਾਰਜ ਵਿੱਚ ਵੱਧ ਚੜ੍ਹ ਕੇ ਲੱਗੀ ਹੋਈ ਹੈ ਅਤੇ ਸ਼ਨਿੱਚਰਵਾਰ ਨੂੰ ਮਲੋਟ ਦੇ ਜੋਨ ਨੰਬਰ 3 ਦੀ ਸਾਧ-ਸੰਗਤ ਨੇ ਪੰਛੀਆਂ ਦੀ ਸੰਭਾਲ ਕਰਦੇ ਹੋਏ ਪਾਣੀ ਵਾਲੇ ਕਟੋਰੇ ਅਤੇ ਚੋਗਾ ਵੰਡਿਆ।
ਜਾਣਕਾਰੀ ਦਿੰਦਿਆਂ ਜੋਨ ਨੰਬਰ 3 ਦੇ ਪ੍ਰੇਮੀ ਸੇਵਕ ਸੁਨੀਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ‘ਤੇ ਅਮਲ ਕਰਦੇ ਹੋਏ ਪ੍ਰੇਮੀ ਸੰਮਤੀ ਦੇ ਸ਼ੁਭਾਸ਼ ਚੰਦਰ ਇੰਸਾਂ, ਜੋਤੀ ਇੰਸਾਂ,

Water Bowls
ਮਲੋਟ : ਬਲਾਕ ਮਲੋਟ ਦੀ ਸਾਧ-ਸੰਗਤ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖਦੇ ਹੋਏ।

ਵਿਨੋਦ ਇੰਸਾਂ, ਰਾਕੇਸ਼ ਇੰਸਾਂ, ਸਵੀਟੀ ਇੰਸਾਂ, ਯੁਵਰਾਜ ਇੰਸਾਂ, ਹਰੀਸ਼ ਇੰਸਾਂ ਤੋਂ ਇਲਾਵਾ ਭੈਣਾਂ ਪ੍ਰਵੀਨ ਇੰਸਾਂ, ਚਰਨਜੀਤ ਇੰਸਾਂ, ਪ੍ਰਵੀਨ ਇੰਸਾਂ, ਪ੍ਰਕਾਸ਼ ਇੰਸਾਂ, ਨੀਲਮ ਰਾਣੀ ਇੰਸਾਂ, ਕਵਿਤਾ ਇੰਸਾਂ ਅਤੇ ਜੰਨਤ ਇੰਸਾਂ ਨੇ ਜੋਨ ਨੰਬਰ 3 ਦੀ ਸਾਧ-ਸੰਗਤ (Water Bowls ) ਦੇ ਸਹਿਯੋਗ ਨਾਲ ਪੰਛੀਆਂ ਦੀ ਪਿਆਸ ਬੁਝਾਉਣ ਲਈ ਪਾਣੀ ਦੇ ਕਟੋਰੇ ਅਤੇ ਚੋਗਾ ਵੰਡਿਆ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਲੋਟ ਦੇ ਜੋਨ ਨੰਬਰ 6 ਦੀ ਸਾਧ-ਸੰਗਤ ਨੇ ਵੀ ਪੰਛੀਆਂ ਦੀ ਪਿਆਸ ਬੁਝਾਉਣ ਲਈ 104 ਪਾਣੀ ਵਾਲੇ ਕਟੋਰੇ ਅਤੇ ਚੋਗਾ ਵੰਡਿਆ ਗਿਆ ਸੀ।