ਸ਼ਰਾਬੀ ਏਐੱਸਆਈ ਵੱਲੋਂ 7 ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ, ਮੁਅੱਤਲ

Drunken ASI, 7 Youth, Badly, Beaten, Suspended 

ਸਨੌਰ, ਰਾਮ ਸਰੂਪ ਪੰਜੌਲਾ/ਸੱਚ ਕਹੂੰ ਨਿਊਜ਼

ਸਨੌਰ ਪੁਲਿਸ ਵੱਲੋਂ ਕਥਿਤ ਤੌਰ ‘ਤੇ ਬੇਕਸੂਰ ਸੱਤ ਨੌਜਵਾਨਾਂ ਨੂੰ ਨੰਗਾ ਕਰਕੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਸੱਤੇ ਨੌਜਵਾਨ ਜ਼ਖ਼ਮੀ ਹਾਲਤ ‘ਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਜੇਰੇ ਇਲਾਜ ਹਨ। ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਕਤ ਏਐੱਸਆਈ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ

ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ ਨੂੰ ਨਾਕਾਬੰਦੀ ਦੌਰਾਨ ਸੱਤ ਨੌਜਵਾਨਾਂ ਨਾਲ ਸਨੌਰ ਪੁਲਿਸ ਦੇ ਏਐਸਆਈ ਵੱਲੋਂ ਸ਼ਰ੍ਹੇਆਮ  ਗੁੰਡਾਗਰਦੀ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਏਐਸਆਈ ਨਰਿੰਦਰ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ ।

ਨੌਜਵਾਨਾਂ ਨੂੰ ਥਾਣੇ ਵਿੱਚ ਰੱਖ ਕੇ ਅਲਫ ਨੰਗਾ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਨੌਜਵਾਨਾਂ ਡਰਾ ਦਿੱਤਾ ਗਿਆ ਸੀ ਕਿ ਜੇਕਰ ਕਿਸੇ ਨੂੰ ਕੁਝ ਕਿਹਾ ਤਾ ਤੁਹਾਡੇ ‘ਤੇ ਨਸ਼ੀਲੀਆਂ ਗੋਲੀਆਂ, ਸਮੈਕ ਅਤੇ ਅਫੀਮ ਦਾ ਝੂਠਾ ਕੇਸ ਪਾ ਦਿੱਤਾ ਜਾਵੇਗਾ ਅਤੇ ਤੁਹਾਡਾ ਕੈਰੀਅਰ ਖਰਾਬ ਕਰ ਦਿੱਤਾ ਜਾਵੇਗਾ।

ਪੁਲਿਸ ਵੱਲੋਂ ਕੀਤੀ ਕੁੱਟਮਾਰ ਤੋ ਬਾਅਦ ਸੱਤ ਨੌਜਵਾਨ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਹੋ ਗਏ। ਇੱਕ ਨੌਜਵਾਨ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਉਸ ਨੌਜਵਾਨ ਨੇ ਪੁਲਿਸ ਉੱਪਰ ਦੋਸ਼ ਲਾਇਆ ਗਿਆ ਕਿ ਉਸ ਨੂੰ ਕੋਈ ਨਸ਼ੀਲਾ ਪਦਾਰਥ ਪਿਆਇਆ ਗਿਆ ਜਿਸ ਕਾਰਨ ਉਸ ਦੀ ਹਾਲਤ ਖਰਾਬ ਹੋ ਗਈ।

ਨੌਜਵਾਨਾਂ ਦੇ ਪਰਿਵਾਰ ਵਾਲਿਆਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਕੱਲ੍ਹ ਰਾਤ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਜਾ ਰਹੇ ਸੀ। ਸਨੌਰ ਪਟਿਆਲਾ ਰੋਡ ਉਪੱਰ ਸਨੌਰ ਪੁਲਿਸ ਵੱਲੋਂ ਨਾਕਬੰਦੀ ਕੀਤੀ ਹੌਈ ਸੀ। ਪੁਲਿਸ ਮੁਲਾਜਮ ਨਰਿੰਦਰ ਸਿੰਘ ਨੇ ਰੋਕਿਆ ਤੇ ਉਨ੍ਹਾਂ ਨੂੰ ਕਾਗਜ ਦਿਖਾਉਣ ਲਈ ਕਿਹਾ ਉਸ ਸਮੇਂ ਉਨ੍ਹਾਂ ਨੇ ਸ਼ਰਾਬ ਪੀਤੀ ਸੀ ਤੇ ਲੜਕਿਆਂ ਨਾਲ ਗਾਲੀ ਗਲੌਚ ਕਰਨੀ ਸ਼ੁਰੂ ਕਰ ਦਿੱਤੀ।

ਨੌਜਵਾਨਾਂ ਨੇ ਕਿਹਾ ਕਿ ਸਾਡਾ ਕਸੂਰ ਕੀ ਹੈ ਤਾਂ ਇਸ ਤੋਂ ਬਾਅਦ ਉਹ  ਉਨ੍ਹਾਂ ਨੂੰ ਪੁਲਿਸ ਥਾਣੇ ਵਿੱਚ ਲੈ ਗਏ ਅਤੇ ਸਾਰੇ ਨੌਜਵਾਨਾਂ ਨੂੰ ਨੰਗਾ ਕਰਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਨੌਜਵਾਨਾਂ ਦੀ ਕੁੱਟਮਾਰ ਦੇ ਮਾਮਲੇ ‘ਚ ਐਸਐਸਪੀ ਪਟਿਆਲਾ ਸ, ਮਨਦੀਪ ਸਿੰਘ ਸਿੰਧੂ ਨੇ ਏਐਸਆਈ ਨਰਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਐਸਪੀ ਸਿਟੀ ਕੇਸਰ ਸਿੰਘ ਨੂੰ ਮਾਮਲੇ ਦੀ ਪੜਤਾਲ ਕਰਕੇ ਤਿੰਨ ਦਿਨਾਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।