ਕੌਮਾਂਤਰੀ ਹੱਦਾਂ ਦੇ 25 ਕਿੱਲੋਮੀਟਰ ਦੇ ਦਾਇਰੇ ’ਚ ਡਰੋਨ ਉਡਾਉਣ ਦੀ ਇਜ਼ਾਜਤ ਨਹੀਂ : ਕੇਂਦਰ

ਕੌਮਾਂਤਰੀ ਹੱਦਾਂ ਦੇ 25 ਕਿੱਲੋਮੀਟਰ ਦੇ ਦਾਇਰੇ ’ਚ ਡਰੋਨ ਉਡਾਉਣ ਦੀ ਇਜ਼ਾਜਤ ਨਹੀਂ

ਨਵੀਂ ਦਿੱਲੀ (ਏਜੰਸੀ)। ਕੌਮਾਂਤਰੀ ਸਰਹੱਦਾਂ ਦੇ 25 ਕਿਲੋਮੀਟਰ ਦੇ ਦਾਇਰੇ ’ਚ ਕਿਸੇ ਵੀ ਤਰ੍ਹਾਂ ਦੇ ਡਰੋਨ ਨੂੰ ਉਡਾਉਣ ਦੀ ਇਜਾਜਤ ਨਹੀਂ ਹੈ। ਸ਼ਹਿਰੀ ਹਵਾਈ ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਮਨੁੱਖੀ ਰਹਿਤ ਜਹਾਜ਼ ਪ੍ਰਣਾਲੀ ਨੂੰ ਕੰਟਰੋਲ ਰੇਖਾ, ਅਸਲ ਕੰਟਰੋਲ ਰੇਖਾ ਤੇ ਅਸਲੀ ਜ਼ਮੀਨੀ ਸਥਿਤੀ ਰੇਖਾ ਸਮੇਤ ਕੌਮਾਂਤਰੀ ਸਰਹੱਦ ਤੋਂ 25 ਕਿੱਲੋਮੀਟਰ ਦੇ ਅੰਦਰ ਉੱਡਾਣ ਭਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਡਰੋਨ ਦੇ ਨਿਯਮ ਨਾਲ ਜੁੜੇ ਇੱਕ ਸਵਾਲ ਦਾ ਜਵਾਬ ਦਿੰਦਿਆਂ, ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਵੀਕੇ ਸਿੰਘ ਨੇ ਲੋਕ ਸਭਾ ਨੂੰ ਸੂਚਿਤ ਕੀਤਾ ਕਿ ਮਨੁੱਖੀ ਰਹਿਤ ਜਹਾਜ਼ ਪ੍ਰਣਾਲੀ (ਵਅਰ) ਨਿਯਮ, 2021 ਨੂੰ 12 ਮਾਰਚ ਨੂੰ ਨੋਟੀਫਿਕੇਸ਼ਨ ਕੀਤਾ ਗਿਆ ਹੈ।

ਡਰੋਨ ’ਤੇ ਵੀ ਨਿਯਮ ਲਾਗੂ

ਇਹ ਪੁੱਛੇ ਜਾਣ ’ਤੇ ਕਿ ਕੀ ਸਰਕਾਰ ਵੀਡੀਓਗ੍ਰਾਫੀ ਲਈ ਇਸਤੇਮਾਲ ਕੀਤੇ ਜਾਣ ਵਾਲੇ ਡਰੋਨ ਤੇ ਰੱਖਿਆ ਮਕਸਦਾਂ ਲਈ ਵਰਤੋਂ ਕੀਤੇ ਜਾਣ ਵਾਲੇ ਮਨੁੱਖੀ ਰਹਿਤ ਹਵਾਈ ਵਾਹਨਾਂ (ਯੂਏਵੀ) ਦਰਮਿਆਨ ਅੰਤਰ ਕਰਦੀ ਹੈ, ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਵਅਰ ਨਿਯਮ, 2021 ਦੀ ਤਜਵੀਜ਼ ਵੀਡੀਓਗ੍ਰਾਫ਼ੀ ਸਮੇਤ ਨਾਗਰਿਕ ਮਕਸਦਾਂ ਲਈ ਵਅਸ਼ ’ਤੇ ਲਾਗੂ ਹੁੰਦੇ ਹਨ ਹਾਲਾਂਕਿ ਰੱਖਿਆ ਮਕਸਦਾਂ ਲਈ ਵਅਸ਼ ਦਾ ਸੰਚਾਲਨ ਵਅਰ ਨਿਯਮ, 2021 ਤਹਿਤ ਨਹੀਂ ਆਉਂਦਾ ਹੈ।

ਇਸ ਤੋਂ ਪਹਿਲਾਂ ਗੁਜਰਾਤ ’ਚ ਸਮੁੰਦਰੀ ਫੌਜ ਅਦਾਰਿਆਂ ਕੋਲ ਡਰੋਨ ਉਡਾਉਣ ਖਿਲਾਫ਼ ਚਿਤਾਵਨੀ ਜਾਰੀ ਕਰਦਿਆਂ ਭਾਰਤੀ ਸਮੁੰਦਰੀ ਫੌਜ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਸਦੇ ਕੰਪਲੈਕਸ ਦੇ ਤਿੰਨ ਕਿਲੋਮੀਟਰ ਦੇ ਦਾਇਰੇ ’ਚ ਬਿਨਾ ਪਹਿਲਾਂ ਇਜਾਜਤ ਦੇ ਉਡਾਣ ਭਰਨ ਵਾਲੇ ਯੂਏਵੀ (ਮਨੁੱਖੀ ਰਹਿਤ ਹਵਾਈ ਵਾਹਨ) ਨੂੰ ਨਸ਼ਟ ਕਰ ਦਿੱਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ