ਰੇਲਵੇ ‘ਚ ਗੰਦਗੀ ਦਾ ਆਲਮ

Dirt, Indian Railways, Editoral, Pollution, Shared kitchen

ਇੱਕ ਪਾਸੇ ਸੂਬਾ ਸਰਕਾਰਾਂ ‘ਸਾਂਝੀ ਰਸੋਈ’ ਦੇ ਤਹਿਤ 10 ਰੁਪਏ ‘ਚ ਸਸਤਾ ਖਾਣਾ ਮੁਹੱਈਆ ਕਰਵਾ ਰਹੀਆਂ ਹਨ ਦੂਜੇ ਪਾਸੇ ਵੱਡੇ ਪ੍ਰਬੰਧਾਂ ਵਜੋਂ ਜਾਣਿਆਂ ਜਾਣ ਵਾਲਾ ਰੇਲਵੇ ਵਿਭਾਗ ਮਾੜੇ ਖਾਣੇ ਲਈ ਚਰਚਾ ‘ਚ ਆ ਗਿਆ ਹੈ ਕੈਗ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਰੇਲਵੇ ਦਾ ਖਾਣਾ ਮਨੁੱਖਾਂ ਦੇ ਖਾਣ ਦੇ ਲਾਇਕ ਨਹੀਂ ਰਿਹਾ ਖਾਣੇ ‘ਚ ਚੂਹਿਆਂ, ਕਾਕਰੋਚਾਂ, ਤੇ ਹੋਰ ਕੀਟ ਪਤੰਗਾਂ ਦਾ ਆਉਣਾ ਆਮ ਗੱਲ ਹੈ ਇਸੇ ਤਰ੍ਹਾਂ ਮਿਆਦ ਪੁਗਾ ਚੁੱਕੇ ਉਤਪਾਦ ਵੀ ਵੇਚੇ ਜਾ ਰਹੇ ਹਨ ਮੱਖੀਆਂ, ਕੀੜਿਆਂ ਤੇ ਧੂੜ ਤੋਂ ਬਚਾਉਣ ਲਈ ਖਾਣ ਵਾਲੀਆਂ ਚੀਜਾਂ ਢੱਕ ਕੇ ਵੀ ਨਹੀਂ ਰੱਖੀਆਂ ਜਾ ਰਹੀਆਂ ਰੇਲ ਸੇਵਾ ਭਾਰਤ ਦੀ ਜੀਵਨ ਰੇਖਾ ਹੈ

ਰੇਲ ਰਾਹੀਂ ਕਰੋੜਾਂ ਲੋਕ ਰੋਜ਼ਾਨਾ ਸਫ਼ਰ ਕਰਦੇ ਹਨ ਰੋਜ਼ਾਨਾ ਸੈਂਕੜੇ ਕਿਲੋਮੀਟਰ  ਸਫ਼ਰ ਕਰਨ ਵਾਲੇ ਲੋਕਾਂ ਲਈ ਰੇਲ ਦੇ ਅੰਦਰ ਤੇ ਸਟੇਸ਼ਨਾਂ ‘ਤੇ ਮਿਲਦੀਆਂ ਖਾਣ-ਪੀਣ ਵਾਲੀਆਂ ਵਸਤੂਆਂ ਹੀ ਪੇਟ ਭਰਨ ਲਈ ਜ਼ਰੂਰੀ ਹੁੰਦੀਆਂ ਹਨ ਹਾਲਾਂਕਿ ਰੇਲ ਵਿਭਾਗ ਵੱਲੋਂ ਇਹਨਾਂ ਦੇ ਰੇਟ ਵੀ ਤੈਅ ਕੀਤੇ ਜਾਂਦੇ ਹਨ ਤੇ ਲਿਖਵਾਏ ਵੀ ਜਾਂਦੇ ਹਨ ਪਰ ਲੋਭੀ ਲਾਲਚੀ ਠੇਕੇਦਾਰ ਮਨਮਰਜ਼ੀ ਦੇ ਕਈ ਗੁਣਾਂ ਰੇਟ ਵਸੂਲਦੇ ਹਨ ਸਟੇਸ਼ਨਾਂ ‘ਤੇ ਗੰਦਗੀ ਤਾ ਪਹਿਲਾਂ ਹੀ ਬਹੁਤ ਜ਼ਿਆਦਾ ਹੈ ਜੋ ਰੇਲਵੇ ਮੈਨੇਜਮੈਂਟ ਲਈ ਚੁਣੌਤੀ ਬਣੀ ਹੋਈ ਹੈ ਗੰਦਗੀ ਸਸਤਾ ਸਫ਼ਰ ਹੋਣ ਦੇ ਬਾਵਜ਼ੂਦ ਲੋਕ ਰੇਲ ਦੇ ਸਫ਼ਰ ਤੋਂ ਝਿਜਕਦੇ ਹਨ

ਸਾਫ਼ ਸੁਥਰਾ ਰੇਲਵੇ ਸਿਰਫ਼ ਪਲੇਟਫਾਰਮ ਦੇ ਫਰਸ਼ ‘ਤੇ ਝਾੜੂ ਪੋਚੇ ਨਾਲ ਨਹੀਂ ਬਣਨਾ ਸਗੋਂ ਆਸ ਪਾਸ ਫੈਲੀ ਗੰਦਗੀ ਖ਼ਤਮ ਕਰਨ ਤੇ ਸਾਫ਼ ਸੁਥਰਾ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਉਣਾ ਜ਼ਰੂਰੀ ਹੈ ਖਾਣ ਪੀਣ ਦੀਆਂ ਚੀਜਾਂ ਦੀ ਚੈਕਿੰਗ ਹੋਣੀ ਜ਼ਰੂਰੀ ਹੈ ਨਿਯਮ ਦੀ ਪਾਲਣਾ ਨਾ ਕਰਨ ਵਾਲੇ ਠੇਕੇਦਾਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਜ਼ਰੂਰਤ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਰੇਲਵੇ ‘ਚ ਸਫ਼ਾਈ ਲਈ ਕ੍ਰਾਂਤੀਕਾਰੀ ਕਦਮ ਚੁੱਕਣੇ ਪੈਣਗੇ ਰੇਲ ਮੰਤਰੀ ਸੁਰੇਸ਼ ਪ੍ਰਭੂ ਆਮ ਮੁਸਾਫ਼ਰਾਂ ਦੀਆਂ ਸ਼ਿਕਾਇਤਾਂ ‘ਤੇ ਫੌਰੀ ਕਦਮ ਚੁੱਕਣ ਵਜੋਂ ਮਸ਼ਹੂਰ ਹਨ

ਉਹਨਾਂ ਨੂੰ ਇਸ ਪਾਸੇ ਖਾਸ ਧਿਆਨ ਦੇਣਾ ਚਾਹੀਦਾ ਹੈ ਦੇਸ਼ ਦੇ ਸਭ ਨਾਗਰਿਕ ਬਰਾਬਰ ਹਨ ਏਅਰਪੋਰਟਾਂ ਤੇ ਮਹਿਲਾਂ ਵਰਗਾ ਮਾਹੌਲ ਹੈ ਜਿੱਥੇ ਸਫ਼ਾਈ ਲਈ ਅੰਤਰਰਾਸ਼ਟਰੀ ਮਾਪ-ਦੰਡ ਅਪਣਾਏ ਜਾਂਦੇ ਹਨ ਸਰਕਾਰ ਦੇਸ਼ ਦੇ ਆਮ ਨਾਗਰਿਕਾਂ ਨੂੰ ਸਮਾਨਤਾ ਦੀ ਭਾਵਨਾ ਨਾਲ ਸਿਹਤਮੰਦ ਮਾਹੌਲ ਮੁਹੱਈਆ ਕਰਵਾਏ ਮੈਟਰੋ ਟਰੇਨ ਸਾਡੇ ਹੀ ਦੇਸ਼ ਅੰਦਰ ਬਣੀ ਹੈ ਤੇ ਉੱਥੋਂ ਦੇ ਸਟੇਸ਼ਨਾਂ ਦੇ ਪ੍ਰਬੰਧ ਤੇ ਸਾਫ਼ ਸਫ਼ਾਈਆਂ ਨੂੰ ਪਹਿਲੀ ਵਾਰ ਵੇਖਣ ਵਾਲੇ ਲੋਕ ਸੁਫ਼ਨਾ ਵੇਖਣ ਵਾਂਗ ਮਹਿਸੂਸ ਕਰਦੇ ਹਨ ਅਜਿਹਾ ਪ੍ਰਬੰਧ ਹੀ ਆਮ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ‘ਤੇ ਹੋਣਾ ਚਾਹੀਦਾ ਹੈ ਇੱਥੋਂ ਦਾ ਖਾਣ-ਪੀਣ ਅਜਿਹਾ ਨਾ ਹੋਵੇ ਕਿ ਮੁਸਾਫ਼ਰ ਆਪਣੇ ਨਾਲ ਬਿਮਾਰੀਆਂ ਲੈ ਕੇ ਘਰ ਪਰਤਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ ਭਾਰਤ ਅਭਿਆਨ ਚਲਾਇਆ ਹੋਇਆ ਹੈ ਰੇਲਵੇ ਵਿਭਾਗ ਵੀ ਇਸ ਮੁਹਿੰਮ ‘ਚ ਆਪਣਾ ਸਹਿਯੋਗ ਦੇਵੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।