…ਤਾਂ ਕਿ ਠੰਢ ਨਾਲ ਕੋਈ ਨਾ ਮਰੇ

Died, Cold

ਦੇਸ਼ ਵਿਚ ਸਿਆਸੀ ਸਮੀਕਰਨਾਂ ਦੇ ਬਦਲਦੇ ਹੋਏ ਮੌਸਮ ਵੀ ਬਦਲ ਰਿਹਾ ਹੈ ਦੇਸ਼ ਦੀ ਜਨਤਾ ਹਰ ਗੱਲ ਲਈ ਹਰ ਸਮੇਂ ਤਿਆਰ ਰਹਿੰਦੀ ਹੈ ਪਰ ਸਾਨੂੰ ਇਸ ਗੱਲ ਲਈ ਵੀ ਤਿਆਰ ਰਹਿਣਾ ਹੋਵੇਗਾ ਕਿ ਇਸ ਵਾਰ ਠੰਢ ਨਾਲ ਕੋਈ ਨਾ ਮਰੇ ਇਸ ਲਈ ਅਸੀਂ ਨਾ ਕਿਸੇ ਸਰਕਾਰ ਤੋਂ ਉਮੀਦ ਕਰਨੀ ਹੈ ਅਤੇ ਨਾ ਹੀ ਕਿਸੇ ਆਗੂ ਦੀ ਸਹਾਇਤਾ ਲੈਣੀ ਹੈ ਕੇਂਦਰ ਅਤੇ ਸੂਬਾ ਸਰਕਾਰਾਂ ਇਸ ਤਰ੍ਹਾਂ ਦੀਆਂ ਯੋਜਨਾਵਾਂ ਲਈ ਹਰ ਵਾਰ ਅਣਥੱਕ ਯਤਨ ਕਰਦੇ ਹੋਏ ਗਰੀਬਾਂ ਲਈ ਤਮਾਮ ਸੁਵਿਧਾਵਾਂ ਦਾ ਪ੍ਰਬੰਧ ਕਰਦੀਆਂ ਹਨ ਪਰ ਇਸ ਤੋਂ ਬਾਅਦ ਵੀ ਕੜਾਕੇ ਦੀ ਠੰਢ ਨਾਲ ਦੇਸ਼ ਭਰ ਵਿਚ ਸਾਲਾਨਾ ਬਹੁਤ ਸਾਰੀਆਂ ਜਾਨਾਂ ਚਲੀਆਂ ਜਾਣ ਦਾ ਸਿਲਸਿਲਾ ਜਾਰੀ ਹੈ ਜਿਵੇਂ ਕਿ ਦੇਸ਼ ਵਿਚ ਠੰਢ ਪੂਰੇ ਜਲੌਅ ‘ਤੇ ਆ ਗਈ ਹੈ ਖ਼ਬਰੀਆ ਚੈਨਲਾਂ ਤੇ ਪੇਪਰਾਂ ਦੀਆਂ  ਹੈੱਡਲਾਈਨਜ਼ ਬਦਲਣ ਲੱਗੀਆਂ ਹਨ ਰੋਜ਼ਾਨਾ ਸਵੇਰੇ ਅਖ਼ਬਾਰ ਵਿਚ ਅਤੇ ਸ਼ਾਮ ਨੂੰ ਚੈਨਲਾਂ ‘ਤੇ ਇਹ ਦਿਖਾਈ ਅਤੇ ਸੁਣਾਈ ਦੇਣ ਹੀ ਵਾਲਾ ਹੈ ਕਿ ਕੜਾਕੇ ਦੀ ਠੰਢ ਨਾਲ ਇੰਨੇ ਲੋਕਾਂ ਦੀ ਮੌਤ, ਸ਼ਾਸਨ ਲਾਪ੍ਰਵਾਹ ਅਤੇ ਪ੍ਰਸ਼ਾਸਨ ਮੌਨ ਪਰ ਇਸ ਵਾਰ ਅਸੀਂ ਅਜਿਹੀਆਂ ਖ਼ਬਰਾਂ ਨੂੰ ਦੇਖਣਾ ਨਹੀਂ ਚਾਹੁੰਦੇ

ਇਸ ਨਾਲ ਨਜਿੱਠਣ ਦੇ ਦੋ ਰਸਤੇ ਹਨ ਪਹਿਲਾ ਤਾਂ ਇਹ ਕਿ ਇਸਦੀ ਨਿੰਦਿਆ ਕੀਤੀ ਜਾਵੇ ਤੇ ਸੂਬਾ ਸਰਕਾਰਾਂ ਨੂੰ ਟਾਈਟ ਕਰਦੇ ਹੋਏ ਇਸ ਪਾਸੇ ਉਨ੍ਹਾਂ ਦਾ ਧਿਆਨ ਖਿੱਚਿਆ ਜਾਵੇ ਇਹ ਕੰਮ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਤੇ ਇਹ ਕਰਨਾ ਥੋੜ੍ਹਾ ਮੁਸ਼ਕਲ ਵੀ ਹੋਵੇਗਾ ਦੂਸਰਾ, ਤੁਸੀਂ ਖੁਦ ਨੂੰ ਹੀ ਆਗੂ, ਸਰਕਾਰ ਅਤੇ ਗਰੀਬਾਂ ਦਾ ਮਸੀਹਾ ਸਮਝਦੇ ਹੋਏ ਇਸ ਕੰਮ ਨੂੰ ਅੰਜਾਮ ਦਿਓ, ਜੋ ਬੇਹੱਦ ਸੌਖਾ ਰਹੇਗਾ ਆਪਣੇ ਪੁਰਾਣੇ ਕੱਪੜੇ ਕਿਸੇ ਨੂੰ ਵੇਚੋ ਜਾਂ ਸੁੱਟੋ ਨਾ ਉਹ ਕੱਪੜੇ ਰਾਹ ਜਾਂਦੇ ਜਾਂ ਕਿਸੇ ਐਨਜੀਓ ਨੂੰ ਦੇ ਦਿਓ ਜਿਨ੍ਹਾਂ ਲੋਕਾਂ ਕੋਲ ਕਾਰ ਹੈ ਉਹ ਪੁਰਾਣੇ ਕੱਪੜੇ ਆਪਣੀ ਕਾਰ ਵਿਚ ਰੱਖਣ ਅਤੇ ਜਿੱਥੇ ਵੀ ਰਸਤੇ ਵਿਚ ਜਾਂ ਕਿਸੇ ਵੀ ਹੋਰ ਥਾਂ ‘ਤੇ ਠੰਢ ਨਾਲ ਕੁੰਗੜਦਾ ਕੋਈ ਦਿਸੇ ਤਾਂ ਉਸਨੂੰ ਦੇ ਦਿਓ ਇਸ ਤੋਂ ਇਲਾਵਾ ਜੋ ਲੋਕ ਬਾਕੀ ਸਾਧਨਾਂ ‘ਤੇ ਚਲਦੇ ਹਨ ਉਹ ਆਪਣੀ ਸੁਵਿਧਾ ਅਨੁਸਾਰ ਕੱਪੜੇ ਵੰਡ ਸਕਦੇ ਹਨ ਕਈ ਥਾਈਂ ਦੇਖਿਆ ਜਾਂਦਾ ਹੈ ਕਿ ਲੋਕ ਕੱਪੜਿਆਂ ਦੇ ਬਦਲੇ ਚਾਹ ਪੀਣ ਵਾਲੇ ਕੱਪ, ਭਾਂਡੇ ਜਾਂ ਹੋਰ ਛੋਟੀ-ਮੋਟੀ ਚੀਜ਼ ਲੈ ਲੈਂਦੇ ਹਨ ਉਹ ਅਜਿਹਾ ਨਾ ਕਰਨ ਤੇ ਆਪਣੇ ਮਨ ‘ਚੋਂ ਥੋੜ੍ਹਾ ਜਿਹਾ ਲਾਲਚ ਕੱਢਦੇ ਹੋਏ ਕਿਸੇ ਗਰੀਬ ਨੂੰ ਕੱਪੜੇ ਦੇਣ ਦਾ ਯਤਨ ਕਰਨ ਜਿਹੜੀਆਂ ਚੀਜ਼ਾਂ ਉਹ ਲੈਂਦੇ ਹਨ ਉਨ੍ਹਾਂ ਦੀ ਕੀਮਤ ਕੱਪੜਿਆਂ ਦੀ ਕੀਮਤ ਦੇ ਮੁਕਾਬਲੇ ਕੁਝ ਵੀ ਨਹੀਂ ਹੁੰਦੀ ਗਲੀ-ਮੁਹੱਲੇ ਵਿਚ ਘੁੰਮਣ ਵਾਲੇ ਇਸ ਤਰ੍ਹਾਂ ਦੇ ਲੋਕ ਘਰਾਂ ‘ਚੋਂ ਕੱਪੜਾ ਇਕੱਠਾ ਕਰਕੇ ਅੱਗੇ ਵੇਚ ਦਿੰਦੇ ਹਨ ਮੈਨੂੰ ਲੱਗਦਾ ਹੈ ਕਿ ਅਜਿਹਾ ਕਰਨ ਤੋਂ ਬਿਹਤਰ ਗਰੀਬ ਜਾਂ ਲੋੜਵੰਦਾਂ ਨੂੰ ਕੱਪੜੇ ਦਿੱਤੇ ਜਾਣ ਤਾਂ ਜ਼ਿਆਦਾ ਚੰਗਾ ਹੋਵੇਗਾ ਕਿਉਂਕਿ ਤੁਹਾਡੇ ਇੱਕ ਕੱਪੜੇ ਨਾਲ ਇੱਕ ਵਿਅਕਤੀ ਦੀ ਜਾਨ ਬਚ ਸਕਦੀ ਹੈ ਦੇਸ਼ ਦੇ ਕਿਸੇ ਵੀ ਸੂਬੇ ਵਿਚ ਜਾਂ ਤੁਹਾਡੇ ਆਸ-ਪਾਸ ਹੀ ਅਸਾਨੀ ਨਾਲ ਉਹ ਲੋਕ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਅਸੀਂ ਇਸ ਤਰ੍ਹਾਂ ਦੇ ਕੱਪੜੇ ਦੇ ਸਕਦੇ ਹਾਂ ਮੈਂ ਕੁਝ ਇਸ ਤਰ੍ਹਾਂ ਦੇ ਲੋਕਾਂ ਨੂੰ ਦੇਖਿਆ ਹੈ ਜੋ ਰਾਤ ਨੂੰ ਆਪਣੇ ਨਾਲ ਕੱਪੜੇ ਲੈ ਕੇ ਘੁੰਮਦੇ ਹਨ, ਜਿੱਥੇ ਵੀ ਉਨ੍ਹਾਂ ਨੂੰ ਲੋੜਵੰਦ ਲੋਕ ਮਿਲਦੇ ਹਨ ਉਹ ਉਨ੍ਹਾਂ ਨੂੰ ਕੱਪੜੇ ਜਾਂ ਕੰਬਲ ਦੇ ਕੇ ਚਲੇ ਜਾਂਦੇ ਹਨ

ਇਸਦੇ ਉਲਟ ਇਸ ਮਾਮਲੇ ਦੀ ਅਹਿਮ ਗੱਲ ਇਹ ਹੈ ਕਿ ਅੱਜ ਦੇ ਯੁੱਗ ਵਿਚ ਹਰ ਕਿਸੇ ਕੋਲ ਸਮੇਂ ਦੀ ਬੇਹੱਦ ਕਮੀ ਹੈ ਜ਼ਿਆਦਾਤਰ ਲੋਕਾਂ ਨੇ ਆਪਣੇ ਸਮੇਂ ਦਾ ਵਰਗੀਕਰਨ ਇਸ ਤਰ੍ਹਾਂ ਕਰ ਰੱਖਿਆ ਹੈ ਕਿ ਉਨ੍ਹਾਂ ਕੋਲ ਜ਼ਿੰਦਗੀ ਵਿਚ ਕਿਸੇ ਹੋਰ ਚੀਜ਼ ਲਈ ਸਮਾਂ ਹੀ ਨਹੀਂ ਹੈ ਜਾਂ ਇੰਜ ਕਹੋ ਕਿ ਇਸ ਰੁਝੇਵੇਂ ਭਰੇ ਜੀਵਨ ਵਿਚ ਲੋਕਾਂ ਕੋਲ ਆਪਣੇ ਤੱਕ ਲਈ ਵੀ ਥੋੜ੍ਹਾ ਸਮਾਂ ਨਹੀਂ ਬਚਿਆ ਖਾਸ ਤੌਰ ‘ਤੇ ਮਹਾਂਨਗਰਾਂ ਵਿਚ ਤਾਂ ਸਕੂਨ, ਚੈਨ ਤੇ ਅਰਾਮ ਨਾਂਅ ਦੀ ਚੀਜ਼ ਹੀ ਲੋਕਾਂ ਦੇ ਜੀਵਨ ‘ਚੋਂ ਗਾਇਬ ਹੋ ਗਈ ਹੈ ਪਰ  ਵਟਸਐਪ, ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ‘ਤੇ ਕਿਸੇ ਦੀ ਠੰਢ ਲੱਗਣ ਨਾਲ ਮੌਤ ਹੋਣ ਦੀ ਖ਼ਬਰ ਪੜ੍ਹ ਕੇ ਜਾਂ ਸ਼ੇਅਰ ਕਰਕੇ ਦੁੱਖ ਜਤਾਉਣ ਤੋਂ ਬਿਹਤਰ ਹੋਵੇਗਾ ਕਿ ਤੁਹਾਡੇ ਛੋਟੇ ਜਿਹੇ ਯਤਨ ਅਤੇ ਥੋੜ੍ਹਾ ਜਿਹਾ ਸਮਾਂ ਕੱਢਣ ਨਾਲ ਜੇਕਰ ਕਿਸੇ ਦੀ ਜਾਨ ਬਚ ਜਾਵੇ ਤਾਂ ਯਕੀਨੀ ਤੌਰ ‘ਤੇ ਖੁਦ ਨੂੰ ਚੰਗਾ ਲੱਗੇਗਾ

ਅਸੀਂ ਜ਼ਿਆਦਾਤਰ ਕੰਮ ਜਾਂ ਘਟਨਾ ਸਰਕਾਰ ‘ਤੇ ਛੱਡ ਸਕਦੇ ਹਾਂ ਪਰ ਕੁਝ ਤਾਂ ਖੁਦ ਕਰੀਏ ਤਾਂ ਵੀ ਦੇਸ਼ ਦੀ ਕੁਝ ਦਸ਼ਾ  ਬਦਲ ਸਕਦੀ ਹੈ ਕੁਝ ਅਦਭੁੱਤ ਵਿਡੰਬਨਾਵਾਂ ਸਾਡੇ ਦੇਸ਼ ਵਿਚ ਹੀ ਦੇਖਣ ਨੂੰ ਮਿਲੇਗੀਆਂ ਜਿਨ੍ਹਾਂ ‘ਚੋਂ ਆਰਥਿਕ ਨਾਬਰਾਬਰੀ ਮੁੱਖ ਹੈ ਕਿਸੇ ਵੀ ਦੇਸ਼ ਦੀ ਸਰਕਾਰ ਕੋਈ ਵੀ ਦੰਸ਼ ਝੱਲ ਸਕਦੀ ਹੈ ਪਰ ਭੁੱਖ ਤੇ ਠੰਢ ਨਾਲ ਮਰਨਾ ਕਿਸੇ ਵੀ ਦੇਸ਼ ਲਈ ਬੇਹੱਦ ਬਦਕਿਸਮਤੀ ਭਰਿਆ ਹੁੰਦਾ ਹੈ

ਪਹਿਲਾਂ ਲੋਕ ਚੰਗੇ ਤੇ ਸਤਿ-ਕਰਮਾਂ ਦੀ ਗੱਲ ਕਰਿਆ ਕਰਦੇ ਸਨ ਕਹਿੰਦੇ ਸਨ ਕਿ ਕਦੇ ਤੁਹਾਡੇ ਤੋਂ ਕਿਸੇ ਦਾ ਦਿਲ ਨਾ ਦੁਖੇ ਅਤੇ ਜਿੰਨਾ ਹੋਵੇ ਆਪਣੇ ਵੱਲੋਂ ਲੋਕਾਂ ਦਾ ਭਲਾ ਕਰੋ ਪਰ ਅੱਜ ਦੀ ਦੁਨੀਆਂ ਵਿਚ ਇਨ੍ਹਾਂ ਗੱਲਾਂ ਦਾ ਦੂਰ-ਦੂਰ ਤੱਕ ਕੋਈ ਮਾਇਨਾ ਦਿਖਾਈ ਨਹੀਂ ਦਿੰਦਾ ਹੈ ਬਦਲਦੇ ਮੌਸਮ ਵਿਚ ਲੋਕਾਂ ਦੀ ਜੀਵਨਸ਼ੈਲੀ ਬਦਲੀ ਜਿਸ ਨਾਲ ਵਿਚਾਰ ਬਦਲੇ ਤੇ ਹੁਣ ਵਿਚਾਰ ਬਦਲਣ ਨਾਲ ਲੋਕਾਂ ਦੀਆਂ ਭਾਵਨਾਵਾਂ ਬਦਲ ਰਹੀਆਂ ਹਨ

ਫ਼ਿਲਹਾਲ, ਗਰੀਬਾਂ ਨੂੰ ਠੰਢ ਤੋਂ ਬਚਾਉਣ ਲਈ ਸਰਕਾਰ ਦੇ ਨਾਲ ਹਰ ਖੇਤਰ ਦੇ ਸਬੰਧਿਤ ਐਨਜੀਓ ਅਤੇ ਜਨਤਾ ਨੂੰ ਵੀ ਮੋਹਰੀ ਹੁੰਦੇ ਹੋਏ ਕੁਝ ਕਰਨਾ ਚਾਹੀਦਾ ਹੈ ਅੰਕੜਿਆਂ ਅਤੇ ਖ਼ਬਰਾਂ ‘ਤੇ ਗੁੱਸਾ ਕੱਢਣ ਦੀ ਬਜਾਏ ਸਭ ਮਿਲ ਕੇ ਕੰਮ ਕਰੀਏ ਅਸੀਂ ਪੁੰਨ ਕਮਾਉਣ ਦੇ ਤੌਰ-ਤਰੀਕੇ ਕਰਦੇ ਤੇ ਸਮਝਦੇ ਹਾਂ ਦੇਸ਼ ਦੇ ਵੱਡੇ ਤੀਰਥ ਸਥਾਨਾਂ ‘ਤੇ ਜਾਂਦੇ ਹਾਂ ਪਰ ਜੇਕਰ ਅਸੀਂ ਕਿਸੇ ਦੀ ਜਿੰਦਗੀ ਬਚਾ ਕੇ ਜਾਂ ਇੰਜ ਕਹੀਏ ਕਿ ਕਿਸੇ ਨੂੰ ਨਵੀਂ ਜਿੰਦਗੀ ਦੇ ਕੇ ਉਸ ਤੋਂ ਜ਼ਿਆਦਾ ਪੁੰਨ ਇੱਥੇ ਹੀ ਕਮਾ ਲਈਏ ਤਾਂ ਗਲਤ ਨਹੀਂ ਹੋਵੇਗਾ

Dies, Cold