ਨੋਟਬੰਦੀ ਦੇ ਵਿਰੋਧ ‘ਚ ਕਾਂਗਰਸ ਦਾ ਪ੍ਰਦਰਸ਼ਨ

Congress, Protests, Against

ਹੁੱਡਾ, ਗਹਿਲੋਤ ਸਮੇਤ ਵੱਡੇ ਕਾਂਗਰਸੀ ਆਗੂਆਂ ਨੇ ਦਿੱਤੀ ਗ੍ਰਿਫ਼ਤਾਰੀ

ਨਵੀਂ ਦਿੱਲੀ, (ਏਜੰਸੀ) ਪੰਜਾਬ ਤੇ ਹਰਿਆਣਾ ਕਾਂਗਰਸ ਨੇ ਨੋਟਬੰਦੀ ਨੂੰ ‘ਕਾਲੇ ਧਨ ਨੂੰ ਸਫੇਦ ਕਰਨ’ ਦਾ ਵੱਡਾ ਘਪਲਾ ਕਰਾਰ ਦਿੰਦਿਆਂ ਅੱਜ ਰਿਜ਼ਰਵ ਬੈਂਕ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਕਈ ਸੀਨੀਅਰ ਆਗੂਆਂ ਨੇ ਗ੍ਰਿਫ਼ਤਾਰੀ ਦਿੱਤੀ ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਦੀ ਅਗਵਾਈ ‘ਚ ਕਾਂਗਰਸ ਦੇ ਵਰਕਰ ਨੋਟਬੰਦੀ ਦੀ ਦੂਜੀ ਬਰਸੀ ‘ਤੇ ਸਵੇਰੇ ਹੀ ਰਿਜ਼ਰਵ ਬੈਂਕ ਸਾਹਮਣੇ ਧਰਨੇ ‘ਤੇ ਬੈਠ ਗਏ ਤੇ ਇਸ ਦੇ ਵਿਰੋਧ ‘ਚ ਨਾਅਰੇਬਾਜ਼ੀ ਕੀਤੀ ।

ਗਹਿਲੋਤ, ਆਨੰਦ ਸ਼ਰਮਾ, ਭੁਪਿੰਦਰ ਸਿੰਘ ਹੁੱਡਾ, ਮੁਕੁਲ ਵਾਸਨਿਕ, ਸੁਸ਼ਮਿਤਾ ਦੇਵ ਤੇ ਵੱਡੀ ਗਿਣਤੀ ‘ਚ ਪਾਰਟੀ ਵਰਕਰਾਂ ਨੇ ਗ੍ਰਿਫ਼ਤਾਰ ਦਿੱਤੀ ਓਧਰ ਪੰਜਾਬ ‘ਚ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ   ਵੀ ਰੋਸ ਮੁਜ਼ਾਹਰੇ ‘ਚ ਸ਼ਾਮਲ ਹੋਏ।

ਕਾਂਗਰਸ ਨੋਟਬੰਦੀ ਤੋਂ ਬਾਅਦ ਹੀ ਮੋਦੀ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਕਰਦੀ ਰਹੀ ਹੈ ਇਸ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ ਦੀ ਅਰਥਵਿਵਸਥਾ ਚੌਪਟ ਹੋ ਗਈ ਤੇ ਛੋਟੇ ਕਾਰੋਬਾਰੀਆਂ ਦਾ ਕੰਮ ਠੱਪ ਹੋ ਗਿਆ ਤੇ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਪਾਰਟੀ ਨੇ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਕਰਕੇ ਲੋਕਾਂ ਨੂੰ ਆਪਣਾ ਪੈਸਾ ਬੈਂਕਾਂ ‘ਚੋਂ ਕੱਢਣ ਲਈ ਮੋਹਤਾਜ ਬਣਾ ਦਿੱਤਾ ਤੇ ਕਰੋੜਾਂ ਲੋਕਾਂ ਨੂੰ ਲਾਈਨਾਂ ‘ਚ ਲਾ ਦਿੱਤਾ ਸੀ।

ਪ੍ਰਧਾਨ ਮੰਤਰੀ ਨੇ ਸੂਟ-ਬੂਟ ਵਾਲੇ ਦੋਸਤਾਂ ਨੂੰ ਫਾਇਦਾ ਪਹੁੰਚਾਇਆ

ਨਵੀਂ ਦਿੱਲੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ‘ਚ ਬੇਰੁਜ਼ਗਾਰੀ ਦੀ ਦਰ ਦੋ ਸਾਲਾਂ ਦੇ ਉੱਚ ਪੱਧਰ ‘ਤੇ ਚੱਲੇ ਜਾਣ ਸਬੰਧੀ ਖਬਰ ਸਬੰਧੀ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਵਿੰਨ੍ਹਿਆ ਤੇ ਦੋਸ਼ ਲਾਇਆ ਕਿ ਮੋਦੀ ਨੇ ‘ਸੂਟ ਬੂਟ ਵਾਲੇ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਤੇ ਨੌਜਵਾਨਾਂ ਦੇ ਸੁਪਨੇ ਨੂੰ ਮਿੱਟੀ ‘ਚ ਮਿਲਾਉਣ ਦਾ ਕੰਮ ਕੀਤਾ ਹੈ’।

ਗਾਂਧੀ ਨੇ ਪ੍ਰਧਾਨ ਮੰਤਰੀ ‘ਤੇ ਵਿਅੰਗ ਕੱਸਦਿਆਂ ਟਵੀਟ ਕੀਤਾ, ”2014-ਠਗ ਵਿਦਿਆ 1 : ਮੈਨੂੰ ਪ੍ਰਧਾਨ ਮੰਤਰੀ ਬਣਾਓ, ਮੈਂ 2 ਕਰੋੜ ਲੋਕਾਂ ਨੂੰ ਰੁਜ਼ਗਾਰ ਦਿਵਾਂਗਾ 2016-ਠਗ ਵਿਦਿਆ 2 : ਨੋਟਬੰਦੀ ‘ਚ ਮੇਰਾ ਸਾਥ ਦਿਓ, ਮੈਂ ਕਾਲਾ ਧਨ ਵਾਪਸ ਲਿਆਵਾਂਗਾ 2018- ਅਸਲੀਅਤ : ਸੂਟ-ਬੂਟ ਵਾਲੇ ਦੋਸਤਾਂ ਨੂੰ ਰਾਫੇਲ ‘ਚ ਉਡਾਵਾਂਗਾ, ਨੌਜਵਾਨਾਂ ਦੇ ਸੁਪਨੇ ਮਿੱਟੀ ‘ਚ ਮਿਲਾਵਾਂਗਾ’ ਦਰਅਸਲ, ਥਿੰਕ ਟੈਂਕ ਸੈਂਟਰ ਫ਼ਾਰ ਮਾਨਿਟਰਿੰਗ ਇੰਡੀਅਨ ਇਕਾਨਮੀ (ਸੀਐਮਆਈਈ) ਦੇ ਮੁਤਾਬਿਕ ਇਸ ਸਾਲ ਅਕਤੂਬਰ ‘ਚ ਦੇਸ਼ ‘ਚ ਬੇਰੁਜ਼ਗਾਰ ਦੀ ਦਰ 6.9 ਫੀਸਦੀ ‘ਤੇ ਪਹੁੰਚ ਗਈ ਹੈ ਜੋ ਪਿਛਲੇ ਦੋ ਸਾਲਾਂ ‘ਚ ਸਭ ਤੋਂ ਜ਼ਿਆਦਾ ਹੈ ਕਿਰਤ ਹਿੱਸੇਦਾਰੀ ਵੀ ਘੱਟ ਕੇ 42.4 ਫੀਸਦੀ ‘ਤੇ ਪਹੁੰਚ ਗਈ ਹੈ ਜੋ ਜਨਵਰੀ 2016 ਦੇ ਅੰਕੜਿਆਂ ਦਰਮਿਆਨ ਹੈ।