ਹੌਂਸਲੇ ਦੀ ਉਡਾਣ

Courage, Flight, Mansi Joshi, Badminton

ਹੌਂਸਲੇ ਦੀ ਉਡਾਣ

Mansi Joshi  ਨੇ ਪੈਰ ਗੁਆਇਆ ਪਰ ਹਿੰਮਤ ਨਹੀਂ

ਮਾਨਸੀ ਜੋਸ਼ੀ ਭਾਰਤ ਦਾ ਨਾਂਅ ਚਮਕਾਉਣ ਵਾਲੀ ਪੈਰਾ ਬੈਡਮਿੰਟਨ ਖਿਡਾਰੀ ਹੈ, ਹਾਲ ਹੀ ‘ਚ ਮਾਨਸ਼ੀ ਜੋਸ਼ੀ(Mansi Joshi) ਸੁਰਖੀਆਂ ‘ਚ ਸੀ, ਕਿਉਂਕਿ ਉਨ੍ਹਾਂ ਨੇ 2019 ਦੀਆਂ ਪੈਰਾ ਓਲੰਪਿਕ ਖੇਡਾਂ ‘ਚ ਮਹਿਲਾਵਾਂ ਦੇ ਸਿੰਗਲ ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ ਸੀ ਮਾਨਸੀ ਜੋਸ਼ੀ ਦਾ ਜਨਮ 11 ਜੂਨ 1989 ਨੂੰ ਅਹਿਮਦਾਬਾਦ ‘ਚ ਹੋਇਆ ਸੀ ਉਸ ਦੇ ਪਿਤਾ ਦਾ ਨਾਂਅ ਗਿਰੀਸ਼ਚੰਦ ਜੋਸ਼ੀ ਹੈ, ਜੋ ਕਿ ਭਾਭਾ ਪਰਮਾਣੂ ਖੋਜ ਕੇਂਦਰ ‘ਚ ਸੰਨ 1982 ਤੋਂ 2016 ਤੱਕ ਵਿਗਿਆਨੀ ਰਹੇ ਹਨ ਮਾਨਸੀ ਜੋਸ਼ੀ ਇੱਕ ਅਜਿਹੀ ਮਹਿਲਾ ਹੈ ਜਿਸ ਦੀ ਗਿਣਤੀ ਦੁਨੀਆ ਭਰ ਦੇ ਟਾਪ-10 ਐਸਐਲ-3 ਸ਼੍ਰੇਣੀ ਦੇ ਪੈਰਾ-ਬੈਡਮਿੰਟਨ ਖਿਡਾਰੀਆਂ ‘ਚ ਹੁੰਦੀ ਹੈ। Mansi Joshi

ਜੋਸ਼ੀ ਨੇ ਸਿਰਫ 6 ਸਾਲ ਦੀ ਉਮਰ ਤੋਂ ਹੀ ਬੈਡਮਿੰਟਨ ਦੀ ਸ਼ੁਰੂਆਤ ਕਰ ਦਿੱਤੀ ਸੀ ਉਸ ਨੇ ਆਪਣੇ ਸਕੂਲ ਦੀ ਸਿੱਖਿਆ ਮੁੰਬਈ ਦੇ ਪ੍ਰਾਈਵੇਟ ਸਕੂਲ ਤੋਂ ਕੀਤੀ ਇਸ ਤੋਂ ਬਾਅਦ ਉਸ ਨੇ ਕੇ.ਜੇ. ਸੌਮਿਆ ਕਾਲਜ ਆਫ ਇੰਜੀਨੀਅਰਿੰਗ ਤੋਂ ਇਲੈਕਟ੍ਰਿਕ ‘ਚ ਇੰਜੀਨੀਅਰਿੰਗ ਕੀਤੀ ਉਸ ਦੀ ਸਭ ਤੋਂ ਜ਼ਿਆਦਾ ਦਿਲਚਸਪੀ ਸਾਇੰਸ ਅਤੇ ਕੰਪਿਊਟਰ ‘ਚ ਸੀ ਆਪਣੀ ਦਿਸ਼ਾ ‘ਚ ਹੀ ਅੱਗੇ ਵਧਣ ਲਈ ਉਸ ਨੇ ਆਟੋਸ ਕੰਪਨੀ ਜੋ ਕਿ ਪੂਨੇ, ਮਹਾਰਾਸ਼ਟਰ ‘ਚ ਸਥਿਤ ਹੈ ਉਥੇ ਸਾਫਟਵੇਅਰ ਇੰਜੀਨੀਅਰ ਦਾ ਵੀ ਕੰਮ ਕੀਤਾ ਅਤੇ ਸਾਫਟਵੇਅਰ ਡਿਵੈਲਪਮੈਂਟ ਦਾ ਕੰਮ ਵੀ ਸਿੱਖਿਆ ਮਾਨਸੀ ਜੋਸ਼ੀ ਅੱਜ ਸਾਰੀ ਨੌਜਵਾਨ ਪੀੜੀਆਂ ਲਈ ਇੱਕ ਪ੍ਰੇਰਨਾਸਰੋਤ ਹੈ।

ਕੋਈ ਵੀ ਮੁਸ਼ਕਲ ਤੁਹਾਡੇ ਸੁਫਨਿਆਂ ‘ਚ ਅੜਿੱਕਾ ਨਹੀਂ ਬਣ ਸਕਦੀ

ਜਿਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਕਿ ਕੋਈ ਵੀ ਮੁਸ਼ਕਲ ਤੁਹਾਡੇ ਸੁਫਨਿਆਂ ‘ਚ ਅੜਿੱਕਾ ਨਹੀਂ ਬਣ ਸਕਦੀ ਪਰ ਜੇਕਰ ਖੁਦ ‘ਤੇ ਵਿਸ਼ਵਾਸ ਹੈ 2 ਦਸੰਬਰ 2011 ਦੀ ਗੱਲ ਹੈ ਉਸ ਨੂੰ ਇੱਕ ਸੜਕ ਹਾਦਸੇ ਆਪਣਾ ਖੱਬਾ ਪੈਰ ਗਵਾਉਣਾ ਪਿਆ ਇਸ ਘਟਨਾ ‘ਚ ਉਸ ਦਾ ਪੈਰ ਜ਼ਰੂਰ ਟੁੱਟ ਗਿਆ ਪਰ ਉਸ ਦੇ ਸੁਫਨੇ, ਉਸ ਦੇ ਇਰਾਦੇ, ਉਸ ਦਾ ਵਿਸ਼ਵਾਸ, ਉਸ ਦਾ ਖੁਦ ‘ਤੇ ਭਰੋਸਾ ਨਹੀਂ ਟੁੱਟਿਆ ਉਸ ਨੇ ਜ਼ਿੰਦਗੀ ‘ਚ ਹਾਰ ਨਹੀਂ ਮੰਨੀ ਅਤੇ ਅੱਗੇ ਵਧੀ ਅੱਜ ਇਸੇ ਨੂੰ ਕਾਇਮ ਰੱਖਦਿਆਂ ਉਨ੍ਹਾਂ ਨੇ ਪੈਰਾ ਓਲੰਪਿਕ ਖੇਡਾਂ ‘ਚ ਸੋਨ ਤਮਗਾ ਜਿੱਤ ਲਿਆ ਮਾਨਸੀ ਨਾਲ ਜਦੋਂ ਹਾਦਸਾ ਵਾਪਰਿਆ ਸੀ।

ਉਦੋਂ ਉਸ ਨੂੰ ਡਾਕਟਰਾਂ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ, ਪਰ ਉਸ ਨੇ ਸਿਰਫ 45 ਦਿਨਾਂ ਬਾਅਦ ਆਪਣੀ ਜ਼ਿੰਦਗੀ ਦੇ ਰਾਹਾਂ ‘ਤੇ ਚੱਲਣਾ ਫਿਰ ਤੋਂ ਸ਼ੁਰੂ ਕਰ ਦਿੱਤਾ ਸੀ ਅਤੇ ਅੱਜ ਮਾਨਸੀ ਇੱਕ ਕੌਮੀ ਅਤੇ ਕੌਮਾਂਤਰੀ ਪੱਧਰ ਦੀ ਪੈਰਾ ਬੈਡਮਿੰਟਨ ਖਿਡਾਰਨ ਹੈ ਉਸ ਨੇ ਆਪਣੀ ਇੱਕ ਰੁਟੀਨ ਬਣਾ ਰੱਖੀ ਹੈ , ਜਿਸ ਨੂੰ ਉਹ ਰੋਜ਼ਾਨਾ ਕਰਦੀ ਹੈ ਸਭ ਤੋਂ ਪਹਿਲਾਂ ਉਹ ਰੋਜ਼ਾਨਾ ਜਿੰਮ ਜਾਂਦੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।