ਕੁਕ ਨੇ ਕੀਤਾ ਸੰਨਿਆਸ ਦਾ ਐਲਾਨ, ਭਾਰਤ ਵਿਰੁੱਧ ਖੇਡਣਗੇ ਆਖ਼ਰੀ ਟੈਸਟ

ਲੰਦਨ, 3 ਸਤੰਬਰ। 

ਇੰਗਲੈਂਡ ਦੇ ਸਾਬਕਾ ਕਪਤਾਨ ਅਤੇ ਧੁਰੰਦਰ ਸਲਾਮੀ ਬੱਲੇਬਾਜ਼ ਅਲਿਸਟੇਰ ਕੁਕ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਕੁਕ ਭਾਰਤ ਵਿਰੁੱਧ ‘ ਦੋ ਓਵਲ’ ‘ਚ ਹੋਣ ਵਾਲੇ ਆਖ਼ਰੀ ਟੈਸਟ ਮੈਚ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ
ਕੁਕ ਨੇ ਹੁਣ ਤੱਕ 160 ਟੈਸਟ ਮੈਚਾਂ ‘ਚ ਕੁੱਲ 12254 ਦੌੜਾਂ ਬਣਾਈਆਂ ਹਨ ਟੈਸਟ ‘ਚ ਕੁਕ ਦੇ ਨਾਂਅ ਕੁੱਲ 32 ਸੈਂਕੜੇ ਅਤੇ 56 ਅਰਧ ਸੈਂਕੜੇ ਹਨ ਕੁਕ ਨੇ ਭਾਰਤ ਵਿਰੁੱੱਧ 2011 ‘ਚ ਬਰਮਿੰਘਮ ‘ਚ ਕਰੀਅਰ ਦੀ ਸਰਵਸ੍ਰੇਸ਼ਠ 294 ਦੌੜਾਂ ਦੀ ਪਾਰੀ ਖੇਡੀ ਸੀ ਕੁਕ ਮੌਜ਼ੂਦਾ ਕ੍ਰਿਕਟਰਾਂ ‘ਚ ਸਚਿਨ ਤੇਂਦੁਲਕਰ ਦੇ 15921 ਟੈਸਟ ਦੌੜਾਂ ਦਾ ਰਿਕਾਰਡ ਦੇ ਸਭ ਤੋਂ ਕਰੀਬ ਸਨ ਕੁਕ ਦਾ ਮੌਜ਼ੂਦਾ ਲੜੀ ‘ਚ ਚੰਗਾ ਪ੍ਰਦਰਸ਼ਨ ਨਹੀਂ ਚੱਲ ਰਿਹਾ ਸੀ ਜਿਸ ਕਾਰਨ ਟੈਸਟ ਟੀਮ ‘ਚ ਉਹਨਾਂ ਦੀ ਜਗ੍ਹਾ ਨੂੰ ਲੈ ਕੇ ਸਵਾਲ ਉੱਠ ਰਹੇ ਸਨ
ਕੁਕ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਮੈਂ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਭਾਰਤ ਵਿਰੁੱਧ ਲੜੀ ਦੇ ਆਖ਼ਰੀ ਮੈਚ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਹੈ ਹਾਲਾਂਕਿ ਇਹ ਮੈਨੂੰ ਉਦਾਸ ਕਰਨ ਵਾਲਾ ਦਿਨ ਹੈ ਪਰ ਮੈਂ ਅਜਿਹਾ ਆਪਣੇ ਚਿਹਰੇ ‘ਤੇ ਵੱਡੀ ਮੁਸਕਾਨ ਨਾਲ ਕਰਾਂਗਾ ਕਿਉਂਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਐਨਾ ਕੁਝ ਹਾਸਲ ਕਰਾਂਗਾ ਅਤੇ ਐਨੇ ਲੰਮੇ ਸਮੇਂ ਤੱਕ ਕੁਝ ਮਹਾਨ ਖਿਡਾਰੀਆਂ ਨਾਲ ਖੇਡਾਂਗਾ

 

ਭਾਰਤ ਵਿਰੁੱਧ ਹੀ ਸ਼ੁਰੂ ਕੀਤਾ ਸੀ ਕਰੀਅਰ

ਲੜੀ ਦਾ ਆਖ਼ਰੀ ਮੈਚ 7 ਸਤੰਬਰ ਤੋਂ ਖੇਡਿਆ ਜਾਵੇਗਾ ਜੋ 33 ਸਾਲ ਦੇ ਕੁਕ ਦੇ ਟੈਸਟ ਕਰੀਅਰ ਦਾ 161ਵਾਂ ਮੈਚ ਹੋਵੇਗਾ ਕੁਕ ਨੇ 2006 ‘ਚ 21 ਸਾਲ ਦੀ ਉਮਰ ‘ਚ ਨਾਗਪੁਰ ਟੈਸਟ ‘ਚ ਭਾਰਤ ਵਿਰੁੱਧ ਖੇਡਦੇ ਹੋਏ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਇਸ ਮੈਚ ‘ਚ ਉਹਨਾਂ ਸ਼ਾਨਦਾਰ ਸੈਂਕੜਾ ਲਾਇਆ ਸੀ ਅਤੇ ਹੁਣ ਉਹ ਭਾਰਤ ਵਿਰੁੱਧ ਹੀ ਆਖ਼ਰੀ ਅੰਤਰਰਾਸ਼ਟਰੀ ਮੈਚ ਖੇਡ ਕੇ ਕ੍ਰਿਕਟ ਨੂੰ ਅਲਵਿਦਾ ਕਹਿਣਗੇ

 

ਕੁਕ ਦੇ ਕਰੀਅਰ ਦੀ ਸਭ ਤੋਂ ਵੱਡੀ ਸਫ਼ਲਤਾ

ਕੁਕ ਦੇ ਕਰੀਅਰ ਦੀ ਸਭ ਤੋਂ ਵੱਡੀ ਸਫ਼ਲਤਾ ਕਪਤਾਨ ਦੇ ਤੌਰ ‘ਤੇ 2012 ‘ਚ ਭਾਰਤ ‘ਚ 2-1 ਨਾਲ ਟੈਸਟ ਲੜੀ ਜਿੱਤਣਾ ਸੀ ਸਿਰਫ਼ ਕਪਤਾਨੀ ਹੀ ਨਹੀਂ ਬੱਲੇਬਾਜ਼ੀ ਦੇ ਤੌਰ ‘ਤੇ ਵੀ ਉਹਨਾਂ ਇਸ ਲੜੀ ‘ਚ ਤਿੰਨ ਸੈਂਕੜੇ ਬਣਾਏ

 

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ