ਨਵੇਂ ਟਰੈਫਿਕ ਨਿਯਮਾਂ ਸਬੰਧੀ ਛਿੜਿਆ ਵਿਵਾਦ

New Traffic Rules

ਮੱਧ ਪ੍ਰਦੇਸ਼-ਰਾਜਸਥਾਨ ਤੇ ਬੰਗਾਲ ਨੇ ਲਾਗੂ ਕਰਨ ਤੋਂ ਕੀਤੀ ਨਾਂਹ

  • ਨਵੇਂ ਨਿਯਮਾਂ ’ਚ ਜ਼ੁਰਮਾਨੇ ਦੀ ਰਕਮ 10 ਗੁਣਾ ਤੱਕ ਵਧਾ ਦਿੱਤੀ ਗਈ ਹੈ

ਨਵੀਂ ਦਿੱਲੀ (ਏਜੰਸੀ)। ਦੇਸ਼ ’ਚ ਆਵਾਜਾਈ ਸੁਰੱਖਿਆ ਲਈ ਮੋਟਰ ਵਹੀਕਲ ਸੋਧ ਐਕਟ 2019 ਲਾਗੂ ਹੋ ਗਿਆ ਹੈ ਅੱਜ ਤੋਂ ਮੇਅਰ ਵਾਹਨ (ਸੋਧ) ਐਕਟ ਦੇ 63 ਨਵੇਂ ਨਿਯਮ ਲਾਗੂ ਹੋ ਗਏ ਹਨ ਨਵੇਂ ਨਿਯਮਾਂ ’ਚ ਜ਼ੁਰਮਾਨੇ ਦੀ ਰਕਮ 10 ਗੁਣਾ ਤੱਕ ਵਧਾ ਦਿੱਤੀ ਗਈ ਹੈ ਇਸ ਦਰਮਿਆਨ ਮੱਧ ਪ੍ਰਦੇਸ਼, ਰਾਜਸਥਾਨ ਤੇ ਬੰਗਾਲ ’ਚ ਸਰਕਾਰਾਂ ਨੇ ਬਾਗੀ ਰੁਖ ਅਪਣਾ ਲਿਆ ਹੈ ਇਨ੍ਹਾਂ ਤਿੰਨੇ ਸੂਬਿਆਂ ’ਚ ਨਵੇਂ ਟਰੈਫਿਕ ਨਿਯਮ ਲਾਗੂ ਨਹੀਂ ਹੋਣਗੇ ਤਿੰਨੇ ਸੂਬਿਆਂ ਦੀਆਂ ਸਰਕਾਰਾਂ ਨੇ ਨਵੇਂ ਨਿਯਮ ’ਚ ਜ਼ੁਰਮਾਨੇ ਦੀ ਰਕਮ ਜ਼ਿਆਦਾ ਹੋਣ ਦੀ ਗੱਲ ਕਹਿੰਦਿਆਂ ਲਾਗੂ ਕਰਨ ਤੋਂ ਮਨਾ ਕਰ ਦਿੱਤਾ ਮੱਧ ਪ੍ਰਦੇਸ਼ ਤੇ ਰਾਜਸਥਾਨ ’ਚ ਜਿੱਥੇ ਕਾਂਗਰਸ ਦੀ ਸਰਕਾਰ ਹੈ ਉੱਥੇ ਬੰਗਾਲ ’ਚ ਮਮਤਾ ਬੈਨਰਜੀ ਦੀ ਪਾਰਟੀ ਦਾ ਸ਼ਾਸਨ ਹੈ, ਅਜਿਹੇ ’ਚ ਨਵੇਂ ਐਕਟ ਤਹਿਤ ਕਾਰਵਾਈ ਨਾ ਹੋਣ ਦੇ ਕਈ ਸਿਆਸੀ ਮਾਇਨੇ ਵੀ ਕੱਢੇ ਜਾ ਰਹੇ ਹਨ।

ਕਿਹੜੇ ਨਿਯਮ ਨੂੰ ਤੋੜਨ ’ਤੇ ਕਿੰਨਾ ਲੱਗੇਗਾ ਜ਼ੁਰਮਾਨਾ? | New Traffic Rules

ਬਿਨਾ ਹੈਲਮਟ ਪਹਿਲਾਂ 200 ਰੁਪਏ ਲੱਗਦੇ ਸਨ, ਜੋ ਹੁਣ ਵਧ ਕੇ 1000 ਰੁਪਏ ਹੋ ਗਿਆ ਹੈ ਨਾਲ ਹੀ ਤਿੰਨ ਮਹੀਨਿਆਂ ਲਈ ਲਾਈਸੈਂਸ ਰੱਦ ਕੀਤਾ ਜਾਵੇਗਾ ਬਿਨਾ ਲਾਈਸੈਂਸ ਗੱਡੀ ਚਲਾਉਣ ’ਤੇ ਪਹਿਲਾਂ 500 ਰੁਪਏ ਦਾ ਜ਼ੁਰਮਾਨਾ ਸੀ ਹੁਣ ਇਹ 5000 ਰੁਪਏ ਹੋ ਗਿਆ ਹੈ ਬਿਨਾ ਇੰਸ਼ੋਰੈਂਸ ਗੱਡੀ ਚਲਾਉਣ ’ਤੇ ਪਹਿਲਾਂ ਜ਼ੁਰਮਾਨਾ 1000 ਰੁਪਏ ਜੋ ਦੋ ਹਜ਼ਾਰ ਹੋ ਗਿਆ ਹੈ ਪਾਲੂਸ਼ਨ ਸਰਟੀਫਿਕੇਟ ਨਹੀਂ ਹੈ ਤਾਂ ਪਹਿਲਾਂ ਸਿਰਫ਼ 100 ਰੁਪਏ ਲੱਗਦੇ ਸਨ ਹੁਣ 500 ਰੁਪਏ ਦਾ ਸਿੱਧਾ ਜ਼ੁਰਮਾਨਾ ਲੱਗੇਗਾ ਨਾਬਾਲਿਗ ਵੱਲੋਂ ਵਾਹਨ ਚੱਲਾਉਣ ’ਤੇ 25000 ਰੁਪਏ ਜ਼ੁਰਮਾਨੇ ਦੇ ਨਾਲ-ਨਾਲ ਤਿੰਨ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਇਸ ਦੇ ਨਾਲ ਹੀ ਵਾਹਨ ਦਾ ਰਜਿਸਟਰੇਸ਼ਨ ਰੱਦ ਹੋਵੇਗਾ ਤੇ ਗੱਡੀ ਦੇ ਮਾਲਕ ਤੇ ਨਾਬਾਲਿਗ ਦੇ ਮਾਪਿਆਂ ਨੂੰ ਦੋਸ਼ੀ ਮੰਨਿਆ ਜਾਵੇਗਾ ਨਾਬਾਲਿਗ ਦਾ 25 ਸਾਲ ਦੀ ਉਮਰ ਤੱਕ ਲਾਈਸੈਂਸ ਨਹੀਂ ਬਣੇਗਾ।

ਇਹ ਵੀ ਪੜ੍ਹੋ : ਹੁਣ ਮੁੱਖ ਮੰਤਰੀ ਮਾਨ ਨੇ ਰਾਜਪਾਲ ਨੂੰ ਲਿਖੀ ਚਿੱਠੀ