ਕਾਲਜ ਦੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ, 17 ਜਖ਼ਮੀ

College, Bus, Catches, Fire, Injured

ਵਿਦਿਆਰਥਣਾਂ ਸਿਵਲ ਹਸਪਤਾਲ ਮਾਲੇਰਕੋਟਲਾ ‘ਚ ਜ਼ੇਰੇ ਇਲਾਜ਼

ਮਾਲੇਰਕੋਟਲਾ, ਗੁਰਤੇਜ ਜੋਸੀ

ਮਾਲੇਰਕੋਟਲਾ ਲੁਧਿਆਣਾ ਰੋਡ ‘ਤੇ ਸਥਿੱਤ ਕੁੱਪ ਨੇੜੇ ਉਸ ਸਮੇਂ ਵਾਪਰ ਗਿਆ ਜਦੋਂ ਪਿੰਡ ਫੱਲੇਵਾਲ ਸਥਿਤ ਲੜਕੀਆਂ ਦੇ ਕਾਲਜ ਦੀ ਬਸ ਮਾਲੇਰਕੋਟਲਾ ਵੱਲ ਨੂੰ ਆ ਰਹੀ ਸੀ ਜਿਸ ਵਿੱਚ ਕਾਲਜ ਦੀਆ ਦੋ ਅਧਿਆਪਕਾਵਾਂ ਤੇ ਬੱਸ ਦੇ ਡਰਾਇਵਰ ਸਮੇਤ ਕੁੱਲ 17 ਵਿਅਕਤੀ ਜਖਮੀ ਹੋ ਗਏ, ਪਰ ਜਾਨੀ ਨੁਕਸਾਨ ਹੋਣੋ ਬਚ ਗਿਆ ਮਿਲੀ ਜਾਣਕਾਰੀ ਅਨੁਸਾਰ ਕਾਲਜ ਦੀ ਬੱਸ ਸੜਕ ਨੇੜੇ ਪਏ ਇੱਕ ਪਾਣੀ ਦੇ ਟੈਂਕਰ ਨਾਲ ਟਕਰਾ ਗਈ ਤੇ ਬਸ ਦੇ ਮੂਹਰਲੇ ਪਹੀਏ ਤੱਕ ਨਿਕਲ ਗਏ ਤੇ ਐਕਸਲ ਟੁੱਟ ਗਿਆ ਜਿਸ ਕਾਰਨ ਸਾਰੀਆਂ ਬੱਚੀਆਂ ਬੱਸ ਦੀ ਅਗਲੀ ਸਾਈਡ ‘ਤੇ ਇੱਕਠੀਆਂ ਹੋਣ ਕਾਰਨ ਬੁਰੀ ਤਰ੍ਹਾਂ ਜਖਮੀ ਹੋ ਗਈਆਂ ਆਸ-ਪਾਸ ਦੇ ਲੋਕਾਂ ਦੀ ਮੱਦਦ ਨਾਲ ਜਖਮੀ ਬੱਚੀਆਂ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ਼ ਡਾਕਟਰ ਜਸਵਿੰਦਰ ਸਿੰਘ ਐਕਟਿੰਗ ਐਸ. ਐਮ. ਓ. ਅਤੇ ਡਾਕਟਰ ਆਦਰਸ਼ ਗੋਇਲ ਕਰ ਰਹੇ ਸਨ।

ਗੱਲਬਾਤ ਦੌਰਾਨ ਮਾਪਿਆਂ ‘ਚੋਂ ਪਰਦੀਪ ਕੁਮਾਰ ਨੇ ਦੱਸਿਆ ਕਿ ਉਸ ਨੂੰ ਹਾਦਸੇ ਬਾਰੇ ਕਿਸੇ ਦਾ ਫੋਨ ਆਇਆ ਤਾਂ ਉਹ ਜਲਦੀ ‘ਚ ਕੁੱਪ ਨੇੜੇ ਪਹੁੰਚਿਆ ਜਿੱਥੇ ਉਸ ਨੇ ਦੇਖਿਆ ਕਿ ਬੱਚੀਆਂ ਬੱਸ ਅੰਦਰ ਬੁਰੀ ਤਰ੍ਹਾਂ ਜਖਮੀ ਹੋਈਆਂ ਪਈਆਂ ਸਨ ਤੇ ਚੀਕ ਚਿੰਗਿਆੜਾ ਪਿਆ ਹੋਇਆ ਸੀ ਉਨ੍ਹਾਂ ਅਨੁਸਾਰ ਉਨ੍ਹਾਂ ਦੀ ਬੱਚੀ ਬਹੁਤ ਡਰੀ ਹੋਈ ਸੀ ਤੇ ਕਹਿ ਰਹੀ ਸੀ ਕਿ ਮੈਂ ਇਸ ਕਾਲਜ ‘ਚ ਨਹੀਂ ਜਾਣਾ ਉਸ ਦਾ ਕਹਿਣਾ ਸੀ ਕਿ ਡਰਾਇਵਰ ਗੱਡੀ ਬਹੁਤ ਤੇਜ਼ ਚਲਾਉਂਦਾ ਹੈ ਜ਼ੂਬੈਦਾ ਜਿਸ ਦੀ ਬੱਚੀ ਕਾਫੀ ਜਖਮੀ ਸੀ, ਨੇ ਕਿਹਾ ਕਿ ਉਨਾਂ ਦੀ ਬੱਚੀ ਅਕਸਰ ਦੱਸਦੀ ਸੀ ਕਿ ਡਰਾਇਵਰ ਗੱਡੀ ਕਾਫੀ ਤੇਜ਼ ਚਲਾਉਂਦਾ ਹੈ ਅਤੇ ਉਨ੍ਹਾਂ ਤੇਜ਼ ਰਫ਼ਤਾਰ ਨਾਲ ਹਾਦਸਾ ਹੋਣ ਦਾ ਸ਼ੱਕ ਪ੍ਰਗਟ ਕੀਤਾ ਇੱਕ ਹੋਰ ਪਿਤਾ ਗੁਲਜ਼ਾਰ ਸਿੰਘ ਦਾ ਕਹਿਣਾ ਸੀ ਕਿ ਬਸ ਦੀ ਰਫਤਾਰ ਤੇਜ਼ ਸੀਉਨਾਂ ਅਨੁਸਾਰ ਸਕੂਲ ਪ੍ਰਬੰਧਕਾਂ ਨੂੰ ਇਸ ਪਾਸੇ ਪੂਰਾ ਧਿਆਨ ਦੇਣ ਦੀ ਲੋੜ ਹੈ ਇਸ ਸਬੰਧੀ ਜਦੋਂ ਕਾਲਜ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਹਾਦਸਾ ਅਚਾਨਕ ਵਾਪਰ ਗਿਆ ਹੈ ਇਸ ਵਿੱਚ ਡਰਾਇਵਰ ਦੀ ਕੋਈ ਗਲਤੀ ਨਹੀਂ ਫਿਰ ਵੀ ਕਾਲਜ ਦੀ ਮੈਨੇਜਮੈਂਟ ਵਿਦਿਆਰਥੀਆਂ ਨਾਲ ਖੜ੍ਹੀ ਹੈ ਜਦੋਂ ਇਸ ਸਬੰਧੀ ਡਾਕਟਰ ਜਸਵਿੰਦਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਕੁੱਲ 17 ਜਖ਼ਮੀ ਪਹੁੰਚੇ ਹਨ ਜਿਨ੍ਹਾਂ ‘ਚੋਂ ਕਈਆਂ ਨੂੰ ਮੌਢਿਆਂ, ਇੱਕ ਨੂੰ ਲੱਤ ਅਤੇ ਇੱਕ ਨੂੰ ਸਿਰ ‘ਤੇ ਸੱਟ ਵੱਜੀ ਹੈ ਜਿਸ ਨੂੰ ਸਿਟੀ ਸਕੈਨ ਲਈ ਭੇਜਿਆ ਗਿਆ ਹੈ 14 ਬੱਚਿਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਹੈ ਰਹਿੰਦੇ 2 ਨੁੰ ਕੱਲ੍ਹ ਛੁੱਟੀ ਹੋ ਜਾਵੇਗੀ ਅਤੇ ਇੱਕ ਦਾ ਆਪ੍ਰੇਸ਼ਨ ਹੋਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।