ਡਿਜ਼ੀਟਲ ਧਨ ਭ੍ਰਿਸ਼ਟਾਚਾਰ ਖਿਲਾਫ਼ ਸਵੱਛਤਾ ਮੁਹਿੰਮ : ਮੋਦੀ

Modi Government

ਨਾਗਪੁਰ (ਏਜੰਸੀ) । ਨਗਦੀ ਦੀ ਘੱਟ ਤੋਂ ਘੱਟ ਵਰਤੋਂ ਵਾਲੀ ਅਰਥਵਿਵਸਥਾ ‘ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਡਿਜ਼ੀਟਲ ਭੁਗਤਾਨ ਲਈ ਸਰਕਾਰ ਦੀ ‘ਡਿਜ਼ੀਟਲ’ ਮੁਹਿੰਮ ਭ੍ਰਿਸ਼ਟਾਚਾਰ ਦੀ ਸਮੱਸਿਆ ‘ਤੇ ਰੋਕਥਾਮ ਦੀ ਦਿਸ਼ਾ ‘ਚ ਇੱਕ ਕਦਮ ਹੈ । ਇੱਥੇ ਦੀਕਸ਼ਾਭੂਮੀ ‘ਚ ਡਾ. ਬੀ. ਆਰ. ਅੰਬੇਦਕਰ ਦੀ 126ਵੀਂ ਜਯੰਤੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪ੍ਰਧਾਨ ਮੰਤਰੀ ਨੇ ਭੀਮ  ਐਪ ਤਹਿਤ ਦੋ ਨਵੀਂਆਂ ਯੋਜਨਾਵਾਂ ਵੀ ਸ਼ੁਰੂ ਕੀਤੀਆਂ ।

ਜਿਨ੍ਹਾਂ ‘ਚੋਂ ਇੱਕ ‘ਚ ਆਮ ਖਪਤਕਾਰਾਂ ਨੂੰ ਨਵੇਂ ਵਿਅਕਤੀਆਂ ਨੂੰ ਜੋੜਨ ਲਈ ਰੈਫਰਲ ਬੋਨਸ ਦਿੱਤਾ ਜਾਵੇਗਾ ਤੇ ਦੂਜੀ ‘ਚ ਵਪਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕੈਸ਼-ਬੈਕ ਦਾ ਲਾਭ ਮਿਲੇਗਾ ਮੋਦੀ ਨੇ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਇਹ ਡਿਜ਼ੀਟਲ ਧਨ ਮੁਹਿੰਮ ਇੱਕ ਸਫ਼ਾਈ ਮੁਹਿੰਮ ਹੈ ਇਹ ਭ੍ਰਿਸ਼ਟਾਚਾਰ ਦੀ ਸਮੱਸਿਆ ਨਾਲ ਲੜਾਈ ਹੈ’ ਨਗਦ ਰਹਿਤ ਲੈਣ-ਦੇਣ ‘ਚ ਨੌਜਵਾਨਾਂ ਨੂੰ ਜੋੜਨ ਲਈ ਮੋਦੀ ਨੇ ਕਿਹਾ ਕਿ ਤੁਸੀਂ ਕਿਸੇ ਨੂੰ ਭੀਮ ਐਪ ਨਾਲਜੋੜੋਗੇ ਤਾਂ ਤੁਹਾਨੂੰ 10 ਰੁਪਏ ਦਾ ਕੈਸ਼-ਬੈਕ ਮਿਲੇਗਾ ਉਨ੍ਹਾਂ ਕਿਹਾ ਕਿ ‘ਜੇਕਰ ਤੁਸੀਂ ਇੱਕ ਦਿਨ ‘ਚ 20 ਵਿਅਕਤੀਆਂ ਨੂੰ ਜੋੜੋਗੇ ਤਾਂ ਤੁਸੀਂ 20 ਰੁਪਏ ਕਮਾ ਸਕਦੇ ਹੋ ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਕੁਝ ਦਿਨ ਪਹਿਲਾਂ ਜਨਤਾ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਸੀ ਕਿ ਪਿਛਲੇ ਕੁਝ ਮਹੀਨੇ ‘ਚ ਦੇਸ਼ ‘ਚ ਇੱਕ ਮਾਹੌਲ ਬਣਿਆ ਹੈ, ਜਿਸ ‘ਚ ਲੋਕਾਂ ਨੇ ਵੱਡੀ ਗਿਣਤੀ ‘ਚ ਡਿਜੀਟਲ ਭੁਗਤਾਨ ਦੇ ‘ਡਿਜੀਟਲ’ ਅਭਿਆਨ ‘ਚ ਹਿੱਸੇਦਾਰੀ ਅਦਾ ਕੀਤੀ ਅਧਾਰ ਨਾਲ ਜੁੜੇ ਡਿਜੀਟਲ ਭੁਗਤਾਨ ਦੇ ਭੀਮ ਐਪ ਸਬੰਧੀ ਮੋਦੀ ਨੇ ਕਿਹਾ ਕਿ ‘ਭੀਮ ਐਪ ਦੇਸ਼ ਭਰ ‘ਚ ਕਈ ਵਿਅਕਤੀਆਂ ਦੇ ਜੀਵਨ ‘ਤੇ ਸਕਾਰਾਤਮਕ ਅਸਰ ਪਾ ਰਿਹਾ ਹੈ’। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਸਮੇਂ ‘ਚ ਪਹੁੰਚ ਰਹੇ ਹਾਂ, ਜਦੋਂ ਮੋਬਾਇਲ ਫੋਨਾਂ ਤੋਂ ਵਿੱਤੀ ਲੈਣ-ਦੇਣ ਹੋਵੇਗਾ ਭਾਰਤੀ ਕੌਮੀ ਭੁਗਤਾਨ ਨਿਗਮ (ਐਨਪੀਸੀਆਈ) ਵੱਲੋਂ ਵਿਕਸਿਤ ਅਧਾਰ ਨਾਲ ਜੁੜਿਆ ‘ਭਾਰਤ ਇੰਟਰਫੇਸ ਫਾਰ ਮਨੀ’ (ਭੀਮ) ਮੋਬਾਇਲ ਐਪ ਯੂਪੀਆਈ ‘ਤੇ ਆਧਾਰਿਤ ਹੈ ਪ੍ਰਧਾਨ ਮੰਤਰੀ ਨੇ ਦਸੰਬਰ 2016 ‘ਚ ਭੀਮ ਐਪ ਦੀ ਸ਼ੁਰੂਆਤ ਕੀਤੀ ਸੀ ਤਾਂ ਕਿ ਇਲੈਕਟ੍ਰੋਨਿਕ ਭੁਗਤਾਨ ਨੂੰ ਉਤਸ਼ਾਹ ਦਿੱਤਾ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।