ਸਕੂਲੀ ਵਿਦਿਆਰਥੀਆਂ ’ਚ ਹੋਈ ਝੜਪ, ਤੇਜ਼ਧਾਰ ਹਥਿਆਰਾਂ ਨਾਲ ਇੱਕ-ਦੂਜੇ ’ਤੇ ਹਮਲਾ

School Students

ਲੁਧਿਆਣਾ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪੱਖੋਵਾਲ ਰੋਡ ’ਤੇ ਫਰਾਈਡ ਹੇਰਾ ਫੇਰੀ ਫਾਸਟ ਫੂਡ ਦੇ ਬਾਹਰ ਸਕੂਲੀ ਵਿਦਿਆਰਥੀ ਆਪਸ ਵਿੱਚ ਭਿੜ ਗਏ। ਵਿਦਿਆਰਥੀਆਂ ਨੇ ਇੱਕ ਦੂਜੇ ’ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਗਾਲੀ-ਗਲੋਚ ਅਤੇ ਭੰਨਤੋੜ ਵੀ ਕੀਤੀ। ਦੁਕਾਨਦਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਬਾਹਰ ਇੱਕ ਵਿਦਿਆਰਥੀ ਖੜ੍ਹਾ ਸੀ। ਕਰੀਬ 15 ਤੋਂ 20 ਨੌਜਵਾਨ ਉਸ ਕੋਲ ਆਏ।

ਦੁਕਾਨ ਦੇ ਸਟੈਂਡ ਅਤੇ ਦਰਵਾਜੇ ਤੋੜ ਦਿੱਤੇ | School Students

ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਬਹਿਸ ਹੋ ਗਈ ਸੀ। ਇਹ ਦੇਖ ਕੇ ਨੌਜਵਾਨਾਂ ਨੇ ਉਸ ਨੌਜਵਾਨ ਨਾਲ ਲੜਾਈ ਸ਼ੁਰੂ ਕਰ ਦਿੱਤੀ। ਵਿਦਿਆਰਥੀ ਨੇ ਆਪਣੇ ਬਚਾਅ ਲਈ ਰੌਲਾ ਪਾਇਆ। ਉਹ ਦੁਕਾਨ ਤੋਂ ਬਾਹਰ ਆ ਕੇ ਵਿਦਿਆਰਥੀਆਂ ਦੀ ਲੜਾਈ ਨੂੰ ਨਿਪਟਾਉਣ ਲਈ ਚਲਾ ਗਿਆ। ਬਦਮਾਸਾਂ ਨੇ ਉਸ ਦੀ ਦੁਕਾਨ ਦੇ ਦਰਵਾਜੇ ਅਤੇ ਖੜ੍ਹੀ ਤੋੜਨੀ ਸੁਰੂ ਕਰ ਦਿੱਤੀ।

ਕੁੱਟਮਾਰ ਕਰਨ ਵਾਲੇ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ

ਹਰਵਿੰਦਰ ਸਿੰਘ ਨੇ ਦੱਸਿਆ ਕਿ ਦੁਕਾਨ ਦੇ ਬਾਹਰ ਸ਼ਰ੍ਹੇਆਮ ਇਸ ਤਰ੍ਹਾਂ ਦੀ ਗੁੰਡਾਗਰਦੀ ਪੁਲਿਸ ਦੀ ਢਿੱਲੀ ਕਾਰਜਸ਼ੈਲੀ ਨੂੰ ਦਰਸਾਉਂਦੀ ਹੈ। ਇਹ ਘਟਨਾ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹਮਲਾਵਰ ਪੱਖੋਵਾਲ ਰੋਡ ਸਥਿਤ ਇੱਕ ਨਿੱਜੀ ਸਕੂਲ ਦੇ ਵਿਦਿਆਰਥੀ ਹਨ। ਉਸ ਨੇ ਲੜਾਈ ਸਬੰਧੀ ਥਾਣਾ ਦੁੱਗਰੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।

ਦੁਕਾਨਦਾਰ ਨੂੰ ਥਾਣੇ ਦੇ ਚੱਕਰ ਕੱਟਣੇ ਪੈਂਦੇ ਹਨ

ਹਰਵਿੰਦਰ ਅਨੁਸਾਰ ਪੁਲਿਸ ਉਸ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਥਾਣੇ ਬੁਲਾ ਰਹੀ ਹੈ, ਜਦੋਂਕਿ ਝੜਪ ਵਿੱਚ ਸਾਮਲ ਦੋਵੇਂ ਧੜੇ ਵੱਖਰੇ ਹਨ। ਉਹ ਦੁਕਾਨਦਾਰ ਹੈ। ਉਸ ਦੀ ਦੁਕਾਨ ਦਾ ਨੁਕਸਾਨ ਹੋਇਆ ਹੈ ਅਤੇ ਉਸ ਨੂੰ ਖੁਦ ਥਾਣੇ ਦੇ ਚੱਕਰ ਕੱਟਣੇ ਪਏ ਹਨ। ਹਰਵਿੰਦਰ ਨੇ ਦੱਸਿਆ ਕਿ ਹਮਲਾਵਰ 10ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ