ਬੱਚਿਆਂ ਦੀ ਮੌਤ ਦਾ ਮਾਮਲਾ ਸੰਸਦ ‘ਚ ਗੂੰਜਿਆ

Children's, Death Case, Resonated, Parliament

ਕੇਂਦਰ ਸਰਕਾਰ ਨੇ ਸਿਹਤ ਬਜਟ ‘ਚ ਪਿਛਲੇ ਸਾਲ ਨਾਲੋਂ 16 ਫੀਸਦੀ ਵਾਧਾ ਕੀਤਾ ਹੈ ਤੇ ਇਹ 61000 ਕਰੋੜ ਤੋਂ ਪਾਰ ਹੋ ਗਿਆ ਹੈ ਫਿਰ ਵੀ ਵਿਸ਼ਵ ਦੇ ਔਸਤ 6 ਫੀਸਦੀ ਤੋਂ ਅਜੇ ਵੀ ਘੱਟ ਹੈ।

ਬਿਹਾਰ ਦੇ ਮੁਜੱਫਰਪੁਰ ‘ਚ ਦਿਮਾਗੀ ਬੁਖਾਰ ਨਾਲ 150 ਦੇ ਕਰੀਬ ਬੱਚਿਆਂ?ਦੀ ਮੌਤ ਦਾ ਮਾਮਲਾ ਸੰਸਦ ‘ਚ ਗੂੰਜ ਉੱਠਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਨੂੰ ਸ਼ਰਮਨਾਕ ਕਰਾਰ ਦੇ ਕੇ ਸਭ ਨੂੰ ਸੋਚਣ ਲਈ ਕਿਹਾ ਹੈ ਨਿਰਸੰਦੇਹ ਸਿਹਤ ਸੇਵਾਵਾਂ ਬਾਰੇ ਹੋਰ ਜ਼ਿਆਦਾ ਗੰਭੀਰਤਾ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਆਧੁਨਿਕ ਯੁੱਗ ‘ਚ ਮੈਡੀਕਲ ਤੇ ਸਿਹਤ ਸੇਵਾਵਾਂ ਨੇ ਭਾਰੀ ਤਰੱਕੀ ਕੀਤੀ ਹੈ ਘੱਟੋ-ਘੱਟ ਬੁਖਾਰ ਵਰਗੀਆਂ ਬਿਮਾਰੀਆਂ ‘ਤੇ ਮੌਤਾਂ ‘ਚ ਇੰਨਾ ਵੱਡਾ ਅੰਕੜਾ ਬੜਾ ਚਿੰਤਾਜਨਕ ਹੈ ਕੇਂਦਰ ਸਰਕਾਰ ਨੇ ਸਿਹਤ ਬਜਟ ‘ਚ ਪਿਛਲੇ ਸਾਲ ਨਾਲੋਂ 16 ਫੀਸਦੀ ਵਾਧਾ ਕੀਤਾ ਹੈ ਤੇ ਇਹ 61000 ਕਰੋੜ ਤੋਂ ਪਾਰ ਹੋ ਗਿਆ ਹੈ ਫਿਰ ਵੀ ਵਿਸ਼ਵ ਦੇ ਔਸਤ 6 ਫੀਸਦੀ ਤੋਂ ਅਜੇ ਵੀ ਘੱਟ ਹੈ ਭਾਰਤ ਦਾ ਸਿਹਤ ਬਜਟ ਕੁੱਲ ਬਜਟ ਦਾ 2.2 ਫੀਸਦੀ ਹੈ ਜਦੋਂਕਿ ਭੂਟਾਨ ਵਰਗੇ ਮੁਲਕ ‘ਚ ਇਹ 2.5 ਫੀਸਦੀ ਹੈ।

ਇੱਕ ਪਾਸੇ ਕੇਂਦਰ ਤੇ ਰਾਜ ਸਰਕਾਰ ਸਿਹਤ ਸਹੂਲਤਾਂ ਲਈ ਮੁਫਤ ਇਲਾਜ ਸਕੀਮਾਂ ਚਲਾ ਰਹੀਆਂ ਹਨ ਮੁਫਤ ਇਲਾਜ ਦੀਆਂ ਸਕੀਮਾਂ ਨਾਲੋਂ ਜ਼ਿਆਦਾ ਜ਼ਰੂਰੀ ਹੈ, ਪ੍ਰਾਇਮਰੀ ਹੈਲਥ ਸੈਂਟਰਾਂ ਤੇ ਸਮੁਦਾਇਕ ਚਿਕਿਤਸਾ ਕੇਂਦਰਾਂ ਦੀ ਘਾਟ ਖਤਮ ਕਰਨ ਦੀ ਜੇਕਰ ਹੇਠਲੇ ਪੱਧਰ ‘ਤੇ ਸਿਹਤ ਸਹੂਲਤਾਂ ਵਧਣਗੀਆਂ ਤਾਂ?ਬਿਮਾਰੀ ਨੂੰ ਉਸ ਦੇ ਸ਼ੁਰੂਆਤੀ ਦੌਰ ‘ਚ ਫੜਿਆ ਜਾ ਸਕਦਾ ਹੈ ਸੂਬਾ ਸਰਕਾਰਾਂ ਆਪਣੇ ਪੱਧਰ ‘ਤੇ ਸਿਹਤ ਲਈ ਬਜਟ ‘ਚ ਫੰਡ ਰੱਖ ਰਹੀਆਂ ਹਨ ਪੰਜਾਬ ਸਰਕਾਰ ਕੈਂਸਰ ਪੀੜਤਾਂ ਨੂੰ ਡੇਢ ਲੱਖ ਰੁਪਏ ਦੀ ਸਹਾਇਤਾ ਦੇ ਰਹੀ ਹੈ ਰਾਜਸਥਾਨ ਇਸ ਤੋਂ ਅੱਗੇ ਨਿਕਲ ਗਿਆ ਹੈ ਜਿੱਥੇ ਕਿਸੇ ਵੀ ਰੋਗ ਲਈ 2 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਰਾਜਸਥਾਨ ਸਰਕਾਰ ਨੇ ਦਿਲ ਦੇ ਰੋਗਾਂ ਨਾਲ ਪੀੜਤ ਬੱਚਿਆਂ ਦੇ ਮੁਫਤ ਇਲਾਜ ਦਾ ਐਲਾਨ ਕਰ ਦਿੱਤਾ ਹੈ।

ਕੇਂਦਰ ਸਰਕਾਰ ਨੇ 10 ਕਰੋੜ ਪਰਿਵਾਰਾਂ ਲਈ 5 ਲੱਖ ਦੀ ਸਿਹਤ ਬੀਮਾ ਸਕੀਮ ਸ਼ੁਰੂ ਕਰ ਦਿੱਤੀ ਹੈ ਅਜਿਹੇ ਹਾਲਾਤਾਂ ਚਮਕੀ ਬੁਖਾਰ ਵਰਗੇ ਰੋਗਾਂ ਦੀ ਰੋਕਥਾਮ ਦੀ ਚੁਣੌਤੀ ਹੁਣ ਬੀਤੇ ਸਮੇਂ ਦੀ ਗੱਲ ਹੋਣੀ ਚਾਹੀਦੀ ਸੀ ਦੇਸ਼ ਅੰਦਰ ਡਾਕਟਰਾਂ ਦੀ ਬਹੁਤ ਜ਼ਿਆਦਾ ਕਮੀ ਹੈ ਪੇਂਡੂ ਖੇਤਰ ‘ਚ ਕੋਈ ਜਾਣ ਲਈ ਤਿਆਰ ਨਹੀਂ ਇਹ ਰਾਜਨੀਤਕ ਮਸਲਾ ਨਹੀਂ, ਸਿਹਤ ਪ੍ਰਬੰਧਾਂ ‘ਤੇ ਖੋਜ ਦਾ ਮਸਲਾ ਹੈ ਮੈਡੀਕਲ ਸੇਵਾਵਾਂ ਦਾ ਵਿਸਥਾਰ ਕਰਕੇ ਤੇ ਜਾਗੂਰਕਤਾ ਪੈਦਾ ਕਰਕੇ ਬਿਮਾਰੀਆਂ?ਦੀ ਰੋਕਥਾਮ ਕੀਤੀ ਜਾ ਸਕਦੀ ਹੈ ਗਰੀਬ ਰਾਜਾਂ ਤੇ ਖਾਸ ਕਰਕੇ ਉੱਥੋਂ ਦੇ ਪੇਂਡੂ ਖੇਤਰ ‘ਚ ਸਥਿਤੀ ਕਾਫੀ ਬਦਹਾਲ ਹੈ ਜਿਸ ਵਾਸਤੇ ਠੋਸ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।