ਕੈਮੀਕਲ ਕੰਪਨੀ ‘ਚ ਲੱਗੀ ਅੱਗ ‘ਤੇ ਕਾਬੂ, 9 ਮਰੇ, 50 ਝੁਲਸੇ

ਕੈਮੀਕਲ ਕੰਪਨੀ ‘ਚ ਲੱਗੀ ਅੱਗ ‘ਤੇ ਕਾਬੂ, 9 ਮਰੇ, 50 ਝੁਲਸੇ

ਭਰੂਚ। ਗੁਜਰਾਤ ਦੇ ਭਰੂਚ ਜ਼ਿਲੇ ਦੇ ਦਹੇਜ ਮਰੀਨ ਖੇਤਰ ਵਿਚ ਇਕ ਰਸਾਇਣਕ ਕੰਪਨੀ ਨੂੰ ਲੱਗੀ ਅੱਗ ਨੂੰ ਕਾਬੂ ਵਿਚ ਕੀਤਾ ਗਿਆ। ਇਸ ਦੌਰਾਨ 9 ਲੋਕ ਮਾਰੇ ਗਏ ਅਤੇ 50 ਹੋਰ ਜ਼ਖਮੀ ਹੋ ਗਏ। ਇੰਸਪੈਕਟਰ ਵੀ.ਐਲ. ਗਾਗੀਆ ਨੇ ਵੀਰਵਾਰ ਨੂੰ ਕਿਹਾ ਕਿ ਬੁੱਧਵਾਰ ਨੂੰ ਦਹੇਜ ਜੀ.ਆਈ.ਡੀ.ਸੀ. ਸਥਿਤ ਯਾਸਵੀ ਰਸੀਆਣਾ ਪ੍ਰਾਈਵੇਟ ਲਿਮਟਿਡ ਵਿਖੇ ਰਿਐਕਟਰ ਵਿਚ ਅੱਗ ਲੱਗ ਗਈ।

ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੋਰ 50 ਝੁਲਸੇ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਫਾਇਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਕਾਫ਼ੀ ਮਿਹਨਤ ਤੋਂ ਬਾਅਦ ਅੱਜ ਅੱਗ ‘ਤੇ ਕਾਬੂ ਪਾਇਆ ਗਿਆ ਹੈ। ਪਰ ਅੱਗ ਬੁਝਾਊ ਕਰਮਚਾਰੀ ਅਜੇ ਵੀ ਧੂੰਏ ਨੂੰ ਠੰਡਾ ਕਰਨ ਵਿਚ ਲੱਗੇ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।