ਰੂਸ ’ਚ ਓਮਿਕਰੋਨ ਦੇ ਸਬ ਵੈਰੀਅੰਟ BA. 4 ਦੇ ਮਾਮਲਿਆਂ ਦਾ ਲਾਇਆ ਜਾ ਰਿਹਾ ਹੈ ਪਤਾ

Omicron-6-696x433

ਰੂਸ ’ਚ ਓਮਿਕਰੋਨ ਦੇ ਸਬ ਵੈਰੀਅੰਟ BA. 4 ਦੇ ਮਾਮਲਿਆਂ ਦਾ ਲਾਇਆ ਜਾ ਰਿਹਾ ਹੈ ਪਤਾ (Omicrons Cases Russia)

ਮਾਸਕੋ (ਏਜੰਸੀ)। ਰੂਸ ’ਚ ਕੋਵਿਡ-19ਦੇ ਨਵੇਂ ਰੂਪ ਓਮੀਕਰੋਨ ਦੇ ਇੱਕ ਸਬ ਵੈਰੀਅੰਟ ਨੇ ਆਪਣੀ ਮੌਜ਼ਦੂਗੀ ਦਰਜ ਕਰਵਾ ਲਈ ਹੈ। ਰੂਸ ਦੇ ਸਿਹਤ ਰੈਗੂਲੇਟਰ ਦੇ ਮੁਖੀ ਰੋਸਪੋਟਰੇਬਨਾਡਜ਼ੋਰ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਰੋਸਪੋਟਰੇਬਨਾਡਜ਼ੋਰ ਦੇ ਸੈਂਟਰਲ ਰਿਚਰਚ ਇੰਸਟੀਚਿਊਟ ਫਾਰ ਐਪੀਡੇਮਿਓਲਾਜੀ ਵਿੱਚ ਜੀਨੋਮ ਖੋਜ ਦੇ ਮੁਖੀ ਕਾਮਿਲ ਖਫੀਜੋਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੇਸ਼ ਦੀਆਂ ਦੋ ਪ੍ਰਯੋਗਸ਼ਾਲਾਵਾਂ ਵਿੱਚ ਵੀਜੀਏਰੂਸ ਡੇਟਾਬੇਸ ਵਿੱਚ ਬੀਓ.4 ਸਬਲਾਈਨ ਦੇ ਵਾਇਰਲ ਜੀਨੋਮ ਨੂੰ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਕਿਹਾ, ‘ਇਕੱਠੇ ਕੀਤੇ ਗਏ ਇਹ ਨਮੂਨੇ ਮਈ ਦੇ ਆਖਰੀ ਹਫ਼ਤੇ ਦੇ ਹਨ।’ ਉਨ੍ਹਾਂ ਨੇ ਇਹ ਵੀ ਕਿਹਾ ਕਿ ਰੂਸ ’ਚ ਹਾਲੇ ਤੱਕ ਜਿੰਨੇ ਵੀ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਉਨ੍ਹਾਂ ’ਚੋਂ 95 ਫੀਸਦੀ ਦੇ ਲਈ ਬੀਏ.2 ਸਬ ਵੈਰੀਅੰਟ ਜਿੰਮੇਵਾਰਾ ਹੈ। ਖਫੀਜੋਵ ਨੇ ਕਿਹਾ, ”ਹਾਲ ਹੀ ਵਿੱਚ ਪ੍ਰਕਾਸ਼ਿਤ ਕੀਤੇ ਗਏ ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਬੀਏ.2 ਅਤੇ ਬੀਏ.4 ਦੇ ਰੂਪ ਵਿੱਚ ਜਾਣੇ ਜਾਂਦੇ ਰੂਪ ਓਮਿਕਰੋਨ ਦੇ ਪਹਿਲੇ ਰੂਪਾਂ ਨਾਲੋਂ ਜ਼ਿਆਦਾ ਛੂਤ ਵਾਲੇ ਹਨ।” (Omicrons Cases Russia)

ਜਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਮੁਖੀ ਨੇ ਮਈ ‘ਚ ਚੇਤਾਵਨੀ ਦਿੱਤੀ ਸੀ ਕਿ ਘੱਟ ਟੀਕਾਕਰਨ ਦਰਾਂ ਵਾਲੇ ਦੇਸ਼ਾਂ ‘ਚ ਓਮਿਕਰੋਨ ਦੇ ਬੀ.ਏ.4 ਅਤੇ ਬੀ.ਏ.5 ਉਪ-ਵਰਗਾਂ ਦਾ ਬੋਲਬਾਲਾ ਹੈ, ਜਦੋਂਕਿ ਬੀ.ਏ.2 ਦੀ ਮੌਜੂਦਗੀ ਦੇਸ਼ ਦੇ ਕਈ ਹਿੱਸਿਆਂ ‘ਚ ਦਰਜ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ