ਜੀਓ ਕਰੇਗਾ ਕੈਪਟਨ ਦਾ ਵਾਅਦਾ ਪੂਰਾ

Captain Amrindra Singh Promise, Jio Mobile, Reliance Company, Mukesh Ambani,

ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਜੋ ਮੁਫ਼ਤ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ, ਉਸਨੂੰ ਮੁਕੇਸ਼ ਅੰਬਾਨੀ ਦੇ ਜੀਓ ਨੇ ਜੀਵਨਦਾਨ ਦੇ ਦਿੱਤਾ ਹੈ ਪਿਛਲੀਆਂ ਵਿਧਾਨ ਸਭਾ ਚੌਣਾਂ ਦੌਰਾਨ ਕੀਤੇ ਗਏ ਅਨੇਕਾਂ ਵਾਅਦਿਆਂ ਵਿੱਚੋਂ ਕੈਪਟਨ ਨੂੰ ਮੁਫ਼ਤ ਸਮਾਰਟ ਫੋਨ ਮੁਫ਼ਤ ਦਿੱਤੇ ਜਾਣਗੇ ਇਹ ਵਾਅਦਾ ਸਿਰਫ਼ ਜ਼ੁਬਾਨੀ ਵਾਅਦਾ ਨਹੀਂ ਸੀ ਸਗੋਂ ਨੌਜਵਾਨਾਂ ਨੂੰ ਲੁਭਾਉਣ ਲਈ ਇਸ ਸਬੰਧੀ ਫਾਰਮ ਵੀ ਭਰਵਾਏ ਗਏ ਸਨ ਪੰਜਾਬ ਦੇ ਤਕਰੀਬਨ 30 ਲੱਖ ਲੋਕਾਂ ਨੇ ਸਮਾਰਟ ਫੋਨ ਦੀ ਚਾਹਤ ਵਾਲੇ ਫਾਰਮ ਭਰੇ ਸਨ

ਖਾਲੀ ਖਜਾਨੇ ਦੀ ਵਾਰਸ ਕੈਪਟਨ ਸਰਕਾਰ ਕਰਜ਼ਾ ਮਾਫ਼ੀ ਅਤੇ ਸਰਕਾਰੀ ਨੌਕਰੀਆਂ ਦੇ ਵਾਅਦੇ ਵਾਂਗ ਇਸ ਮੰਗ ਨੂੰ ਲੈਕੇ ਵੀ ਕਸੂਤੀ ਫਸੀ ਹੋਈ ਸੀ ਹੁਣ ਜਦੋਂ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ‘ਇੰਡੀਆ ਕਾ ਇੰਟੇਲੀਜੈਂਟ ਸਮਾਰਟ ਫੋਨ ਜੀਓ’ ਲਾਂਚ ਕਰ ਦਿੱਤਾ ਹੈ, ਕੈਪਟਨ ਸਰਕਾਰ ਨੂੰ ਸੁਖ ਦਾ ਸਾਹ ਆਇਆ ਹੈ ਅੰਬਾਨੀ ਦੇ ਕਹਿਣ ਅਨੁਸਾਰ ਇਸ ਜੀਓ ਸਮਾਰਟ ਫੋਨ ਦੀ ਕੀਮਤ ਜੀਰੋ ਰੁਪਏ (ਕੋਈ ਕੀਮਤ ਨਹੀਂ) ਹੈ ਕਿਉਂਕਿ ਇਸ ਨੂੰ ਪ੍ਰਾਪਤ ਕਰਨ ਲਈ ਜੋ 1500 ਰੁਪਏ ਜਮਾਂ ਕਰਵਾਉਣੇ ਹੋਣਗੇ, ਉਹ ਰੁਪਏ ਤਿੰਨ ਸਾਲ ਬਾਅਦ ਵਾਪਸ ਮਿਲ ਜਾਣਗੇ

ਇਸ ਤਰ੍ਹਾਂ ਨਾਲ ਰਿਲਾਇੰਸ ਦਾ ਇਹ ਫੋਨ ਮੁਫ਼ਤ ਮਿਲੇਗਾ ਓਧਰ ਕੈਪਟਨ ਨੇ ਵੀ ਮੁਫ਼ਤ ਫੋਨ ਦੇਣ ਦਾ ਵਾਅਦਾ ਕੀਤਾ ਸੀ ਲੱਗਦਾ ਇਹ ਹੈ ਕਿ ਮੁਕੇਸ਼ ਅੰਬਾਨੀ ਦੀ ਇਸ ਯੋਜਨਾ ਦਾ ਕੈਪਟਨ ਨੂੰ ਪਹਿਲਾਂ ਹੀ ਪਤਾ ਸੀ ਅਤੇ ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਕਰ ਲਿਆ ਹੁਣ ਕੈਪਟਨ ਨੇ ਆਪਣੇ ਇਸ ਚੋਣ ਵਾਅਦੇ ਨੂੰ ਰਿਲਾਇੰਸ ਜੀਓ ਦੀ ਇਸ ਨਵੀਂ ਯੋਜਨਾ ਨਾਲ ਜੋੜ ਦਿੱਤਾ ਹੈ ਆਸ ਇਹ ਕੀਤੀ ਜਾਂਦੀ ਹੈ ਕਿ ਕਾਂਗਰਸ ਸਰਕਾਰ ਵੱਲੋਂ ਸਮਾਰਟ ਫੋਨ ਲਈ ਨਾਂਅ ਦਰਜ਼ ਕਰਵਾਉਣ ਵਾਲੇ ਨੌਜਵਾਨਾਂ ਨੂੰ ਦੀਵਾਲੀ ਦਾ ਤੋਹਫ਼ਾ ਸਮਾਰਟ ਫੋਨ ਦੇ ਰੂਪ ਵਿੱਚ ਦਿੱਤਾ ਜਾਵੇਗਾ ਮੀਡੀਆ ਰਿਪੋਰਟਾਂ ਮੁਤਾਬਕ ਸ਼ੁਰੂ ਵਿੱਚ ਪੰਜ ਲੱਖ ਫੋਨ ਵੰਡੇ ਜਾਣਗੇ

ਇਹ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਵੱਲੋਂ ਰਿਲਾਇੰਸ ਕੰਪਨੀ ਨਾਲ ਇੱਕ ਸਮਝੌਤਾ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਕੰਪਨੀ ਨੂੰ ਪ੍ਰਤੀ ਫੋਨ 1500 ਰੁਪਏ ਵੀ ਨਹੀਂ ਦੇਣੇ ਪੈਣੇ ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਬਜਟ ਵਿੱਚ ਸਰਕਾਰ ਨੇ ਇਸ ਵਾਅਦੇ ਨੂੰ ਪੂਰਾ ਕਰਨ ਹਿੱਤ ਸਿਰਫ਼ 10 ਕਰੋੜ ਰੁਪਏ ਰੱਖੇ ਸਨ ਜਿਸ ਕਾਰਨ ਸਰਕਾਰ ਦੀ ਕਾਫ਼ੀ ਅਲੋਚਨਾ ਵੀ ਹੋਈ ਸੀ ਹੁਣ ਇਸ ਰਾਸ਼ੀ ਨੂੰ ਫੋਨਾਂ ਦੀ ਢੋਆ-ਢੁਆਈ ਲਈ ਵਰਤਿਆ ਜਾ ਸਕਦਾ ਹੈ
ਮਿਲੀ ਜਾਣਕਾਰੀ ਅਨੁਸਾਰ ਇਹ ਸਮਾਰਟ ਫੋਨ, ਜੋ ਚੀਨ ਵਿੱਚ ਤਿਆਰ ਹੋ ਰਹੇ ਹਨ, ਭਾਰਤ ਵਿੱਚ ਸਤੰਬਰ ਦੇ ਆਸ-ਪਾਸ ਪਹੁੰਚ ਜਾਣਗੇ ਜੇ ਸਭ ਕੁਝ ਯੋਜਨਾ ਅਨੁਸਾਰ ਸਿਰੇ ਚੜ੍ਹ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਇਸ ਚੋਣ ਵਾਅਦੇ ਨੂੰ ਪੂਰਾ ਕਾਰਨ ਕਾਮਯਾਬ ਹੋ ਜਾਣਗੇ

ਜੇ ਕੈਪਟਨ ਸਰਕਾਰ ਇਹ ਵਾਅਦਾ ਵਫ਼ਾ ਕਰ ਦਿੰਦੀ ਹੈ ਤਾਂ ਸੱਚ ਮੁੱਚ ਹੀ ਪੰਜਾਬ ਦੇ ਹੋਰ 30 ਲੱਖ ਨੌਜਵਾਨਾ ਨਵੀਂ ਸੰਚਾਰ ਤਕਨੀਕ ਦੇ ਹਾਣ ਦੇ ਹੋ ਜਾਣਗੇ ਰਿਲਾਇੰਸ ਦਾ ਇਹ ਫੋਨ ਕਈ ਤਰ੍ਹਾਂ ਦੇ ਨਵੇਂ ਫੀਚਰਾਂ ਦਾ ਮਾਲਕ ਹੈ ਇਹ 4ਜੀ ਫੋਨ ਬੀਓ ਐਲ ਟੀ ਈ ਸਪੋਰਟ ਨਾਲ ਆਇਆ ਹੈ ਜੀਓ ਫੋਨ ਨੂੰ ਕੀਬੋਰਡ ਜਾਂ ਵਾਇਸ ਕਮਾਂਡ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ

ਜੀਓ ਫੋਨ ਵਿੱਚ ਸਿਨੇਮਾ ਅਤੇ ਜੀਓ ਟੀਵੀ ਵਰਗੇ ਐਪ ਪਹਿਲਾਂ ਹੀ ਪਏ ਮਿਲਣਗੇ ਇਹ ਫੋਨ ਇੱਕ ਫੀਚਰ ਹੈ ਜੋ ਨਿਊਮੇਰਿਕ ਕੀਪੈਡ ਬਟਨ ਦੇ ਨਾਲ ਆਉਂਦਾ ਹੈ ਫੋਨ ਵਿੱਚ  ਐਫ ਐਮ ਰੇਡੀਓ ਵੀ ਹੈ ਇਹ ਫੋਟ ਵਰਤਨ ਵਾਲਿਆਂ ਨੂੰ ਅਨਲਿਮਟਿਡ ਡਾਟਾ ਮਿਲੇਗਾ ਅੰਬਾਨੀ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਫੋਨ ਰਾਹੀਂ ਦੇਸ਼ ਦੇ ਹਰ ਕੋਨੇ  ਤੱਕ ਟੀਵੀ ਵੇਖਣ ਦੀ ਸੁਵਿਧਾ ਪ੍ਰਾਪਤ ਹੋ ਜਾਵੇਗੀ

ਇਹ ਫੋਨ ਵਰਤਣ ਵਾਲਿਆਂ ਲਈ ਸਾਰੀ ਉਮਰ ਲਈ ਵਾਇਸ ਕਾਲ ਸੇਵਾ ਮੁਫ਼ਤ ਮਿਲੇਗੀ ਇਸ ਫੋਨ ਲਈ 153 ਰੁਪਏ ਮਹੀਨਾ ਦੇਣੇ ਹੋਣਗੇ ਇਸ ਤੋਂ ਇਲਾਵਾ ਜੀਓ ਫੋਨ ਵਰਤਣ ਵਾਲਿਆਂ ਲਈ ਹੋਰ ਬਹੁਤ ਸਾਰੀਆਂ ਦਿਲ ਲਭਾਊ ਯੋਜਨਾਵਾਂ ਵੀ ਹਨ ਇਹ ਫੋਨ ਹਿੰਦੁਸਤਾਨ ਵਿੱਚ 15 ਅਗਸਤ ਨੂੰ ਮਿਲਣਾ ਸ਼ੁਰੂ ਹੋਵੇਗਾ ਮੁਕੇਸ਼ ਅੰਬਾਨੀ ਦਾ ਦਾਅਵਾ ਹੈ ਕਿ ਭਾਰਤ ਦੀਆਂ 22 ਭਾਸ਼ਾਵਾਂ ਦੀ ਪੁਸ਼ਟੀ ਕਰਦਾ ਇਹ ਫੋਨ ਦੇਸ਼ ਨੂੰ ਡਿਜ਼ੀਟਲ ਇਨਕਲਾਬ ਲੈ ਕੇ ਜਾਏਗਾ

ਡਾ. ਹਰਜਿੰਦਰ ਵਾਲੀਆ
ਮੁਖੀ, ਪੱਤਰਕਾਰੀ ਵਿਭਾਗ 
ਪੰਜਾਬੀ ਯੂਨੀਵਰਸਿਟੀ ਪਟਿਆਲਾ 
ਮੋ- 98723-14380

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।