ਬੁਮਰਾਹ ਦਾ ਪੰਜਾ, ਭਾਰਤ ਜਿੱਤ ਦੇ ਕੰਢੇ

ਨਾਟਿੰਘਮ, (ਏਜੰਸੀ)। ਜਸਪ੍ਰੀਤ ਬੁਮਰਾਹ ਦੀ ਅਗਵਾਈ ‘ਚ ਤੇਜ਼ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਨਾਲ ਭਾਰਤ ਤੀਸਰੇ ਕ੍ਰਿਕਟ ਟੈਸਟ ‘ਚ ਇੰਗਲੈਂਡ ਵਿਰੁੱਧ ਇਤਿਹਾਸਕ ਜਿੱਤ ਹਾਸਲ ਕਰਨ ਅਤੇ ਪੰਜ ਮੈਚਾਂ ਦੀ ਲੜੀ ‘ਚ ਸਕੋਰ 2-1 ਕਰਨ ਤੋਂ ਇੱਕ ਵਿਕਟ ਦੂਰ ਰਹਿ ਗਿਆ ਇੰਗਲੈਂਡ ਨੇ 521 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਚੌਥੇ ਦਿਨ ਦੀ ਖੇਡ ਸਮਾਪਤ ਹੋਣ ਤੱਕ 9 ਵਿਕਟਾਂ ਗੁਆ ਕੇ 311 ਦੌੜਾਂ ਬਣਾ ਲਈਆਂ ਹਨ ਅਤੇ ਅਜੇ ਉਸਨੂੰ 210 ਦੌੜਾਂ ਦੀ ਜਰੂਰਤ ਹੈ। (Jasprit Bumrah)

ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਇੰਗਲੈਂਡ ਦਾ ਉਸ ਤਰ੍ਹਾਂ ਹੀ ਕੰਮ ਤਮਾਮ ਕੀਤਾ ਜਿਸ ਤਰ੍ਹਾਂ ਪਹਿਲੇ ਦੋ ਟੈਸਟ ਮੈਚਾਂ ‘ਚ ਇੰਗਲੈਂਡ ਨੇ ਭਾਰਤੀ ਬੱਲੇਬਾਜ਼ਾਂ ਦਾ ਕੀਤਾ ਸੀ ਹਾਲਾਂਕਿ ਇੰਗਲੈਂਡ ਨੇ ਭਾਰਤ ਦੀ ਜਿੱਤ ਦੇ ਇੰਤਜ਼ਾਰ ਨੂੰ ਪੰਜਵੇਂ ਦਿਨ ਤੱਕ ਖਿੱਚ ਦਿੱਤਾ ਪਹਿਲੀ ਪਾਰੀ ‘ਚ ਹਾਰਦਿਕ ਪਾਂਡਿਆ ਦੀਆਂ ਪੰਜ ਵਿਕਟਾਂ ਤੋਂ ਬਾਅਦ ਦੂਸਰੀ ਪਾਰੀ ‘ਚ ਬੁਮਰਾਹ ਨੇ ਚੌਥੇ ਦਿਨ ਦੀ ਚਾਹ ਦੀ ਖੇਡ ਤੋਂ ਬਾਅਦ ਇੰਗਲੈਂਡ ਦੀ ਬੱਲੇਬਾਜ਼ੀ ਨੂੰ ਤਹਿਸ ਨਹਿਸ ਕਰ ਦਿੱਤਾ ਇੰਗਲੈਂਡ ਨੇ ਸਵੇਰ ਦੇ ਸੈਸ਼ਨ ‘ਚ ਚਾਰ ਵਿਕਟਾਂ ਗੁਆਈਆਂ ਅਤੇ ਦੂਸਰਾ ਸੈਸ਼ਨ ਸੁਰੱਖਿਅਤ ਕੱਢ ਲਿਆ ਬਟਲਰ-ਸਟੋਕਸ ਨੇ 195 ਗੇਂਦਾਂ ‘ਤੇ ਆਪਣੀ ਸੈਂਕੜੇ ਦੀ ਭਾਈਵਾਲੀ ਪੂਰੀ ਕੀਤੀ ਪਰ ਤੀਸਰੇ ਸੈਸ਼ਨ ‘ਚ ਭਾਰਤੀ ਗੇਂਦਬਾਜ਼ਾਂ ਨੇ ਨਵੀਂ ਗੇਂਦ ਲੈਂਦਿਆਂ ਹੀ ਸ਼ਾਨਦਾਰ ਵਾਪਸੀ ਕੀਤੀ। (Jasprit Bumrah)

ਇੰਗਲੈਂਡ ਦੇ ਵਿਕਟਕੀਪਰ ਜੋਸ ਬਟਲਰ ਨੇ ਇੱਕ ਤਰਫ਼ਾ ਸੰਘਰਸ਼ ਕਰਦੇ ਹੋਏ 106 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਅਤੇ ਭਾਰਤ ਦੀ ਜਿੱਤ ਦਾ ਇੰਤਜ਼ਾਰ ਵਧਾਇਆ ਉਸਨੇ ਬੇਨ ਸਟੋਕਸ ਨਾਲ ਮਿਲ ਕੇ ਪੰਜਵੀਂ ਵਿਕਟ ਲਈ 169 ਦੌੜਾਂ ਦੀ ਸ਼ਾਨਦਾਰ ਭਾਈਵਾਲੀ ਕੀਤੀ ਬੁਮਰਾਹ ਨੇ ਚਾਹ ਤੋਂਬਾਅਦ ਨਵੀਂ ਗੇਂਦ ਨਾਲ ਸ਼ੁਰੂਆਤ ਕੀਤੀ ਅਤੇ ਬਟਲਰ ਨੂੰ ਲੱਤ ਅੜਿੱਕਾ ਆਊਟ ਕਰਕੇ ਭਾਰਤ ਲਈ ਸਿਰਦਰਦ ਬਣ ਰਹੀ ਇਸ ਭਾਈਵਾਲੀ ਨੂੰ ਤੋੜ ਦਿੱਤਾ ਪਰ ਭਾਰਤ ਨੂੰ ਆਖ਼ਰੀ ਵਿਕਟ ਨਹੀਂ ਮਿਲ ਸਕੀ ਅਤੇ ਭਾਰਤ ਪੰਜਵੇਂ ਦਿਨ ਜਿੱਤ ਹਾਸਲ ਕਰਨ ਲਈ ਨਿੱਤਰੇਗੀ। (Jasprit Bumrah)

ਇਸ਼ਾਂਤ ਨੇ 11 ਵੀਂ ਆਊਟ ਕੀਤਾ ਕੁਕ ਨੂੰ | Jasprit Bumrah

ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਨਾਟਿੰਘਮ ‘ਚ ਤੀਸਰੇ ਟੈਸਟ ਮੈਚ ਦੇ ਚੌਥੇ ਦਿਨ 12 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਸਾਬਕਾ ਇੰਗਲਿਸ਼ ਕਪਤਾਨ ਅਲਿਸਟਰ ਕੁਕ ਨੂੰ ਆਪਣੇ ਕਰੀਅਰ ‘ਚ 11 ਵੀਂ ਵਾਰ ਆਊਟ ਕੀਤਾ ਇਸ ਦੇ ਨਾਲ ਹੀ ਸ਼ਰਮਾ ਕਿਸੇ ਵੀ ਇੱਕ ਬੱਲੇਬਾਜ਼ ਨੂੰ ਟੈਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਾਰ ਆਊਟ ਕਰਨ ਦੇ ਮਾਮਲੇ ‘ਚ ਦੂਸਰੇ ਭਾਰਤੀ ਗੇਂਦਬਾਜ਼ ਬਣ ਗਏ ਹਨ ਇਸ ਮਾਮਲੇ ‘ਚ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਪਹਿਲੇ ਨੰਬਰ ‘ਤੇ ਹਨ ਉਹਨਾਂ ਨੇ ਪਾਕਿਸਤਾਨ ਦੇ ਓਪਨਰ ਮੁਦੱਸਰ ਨਜ਼ਰ ਨੂੰ ਕੁੱਲ 12 ਵਾਰ ਆਊਟ ਕੀਤਾ ਹੈ, ਜਦੋਂਕਿ ਇੰਗਲੈਂਡ ਦੇ ਗ੍ਰਾਹਮ ਗੂਚ ਨੂੰ 11 ਵਾਰ ਪੈਵੇਲੀਅਨ ਭੇਜਿਆ ਇੱਤਫ਼ਾਕ ਦੀ ਗੱਲ ਹੈ ਕਿ ਇਹ ਤਿੰਨੇ ਬੱਲੇਬਾਜ਼ ਓਪਨਰ ਹਨ। (Jasprit Bumrah)