ਭੁੱਖ ਹੜਾਤਲ ‘ਤੇ ਬੀਐੱਸਐੱਨਐੱਲ ਕਰਮਚਾਰੀ

BSNL, Employees, On Strike

ਭੁੱਖ ਹੜਾਤਲ ‘ਤੇ ਬੀਐੱਸਐੱਨਐੱਲ ਕਰਮਚਾਰੀ

ਕਿਹਾ, ਵੀਆਰਐੱਸ ਲੈਣ ਲਈ ਮਜਬੂਰ ਕਰ ਰਿਹੀ ਐ ਮੈਨੇਜ਼ਮੈਂਟ

ਨਵੀਂ ਦਿੱਲੀ (ਏਜੰਸੀ)। ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀਐੱਸਐੱਨਐੱਲ) ਦੇ ਕਰਮਚਾਰੀ ਅੱਜ ਦੇਸ਼ ਵਿਆਪੀ ਭੁੱਖ ਹੜਤਾਲ ‘ਤੇ ਹਨ। ਕਰਮਚਾਰੀ ਯੂਨੀਅਨਾਂ ਨੇ ਦੋਸ਼ ਲਗਾਇਆ ਹੈ ਕਿ ਕੰਪਨੀ ਮੈਨੇਜਮੈਂਟ ਕਰਮਚਾਰੀਆਂ ਨੂੰ ਸਵੈਇੱਛੁਕ ਰਿਟਾਇਰਮੈਂਟ (ਵੀਆਰਐੱਸ) ਲੈਣ ਲਈ ਮਜਬੂਰ ਕਰ ਰਹੀ ਹੈ। ਇਸ ਲਈ ਕਰਮਚਾਰੀ ਅੱਜ ਹੜਤਾਲ ਕਰ ਰਹੇ ਹਨ। ਇਸ ਮਾਮਲੇ ‘ਚ ਐਤਵਾਰ ਨੂੰ ਆਲ ਇੰਡੀਆ ਯੂਨੀਅਨਸ ਅਤੇ ਐਸੋਸੀਏਸ਼ਨਸ ਆਫ ਭਾਰਤ ਸੰਚਾਰ ਨਿਗਮ ਲਿਮਟਿਡ (ਏ.ਯੂ.ਏ.ਬੀ.) ਦੇ ਕਨਵੀਨਰ ਪੀ. ਅਭਿਮਨਿਊ. ਨੇ ਕਿਹਾ ਕਿ ਪ੍ਰਬੰਧਨ ਕਰਮਚਾਰੀਆਂ ਨੂੰ ਧਮਕਾ ਰਿਹਾ ਹੈ। ਕਰਮਚਾਰੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਜੇ ਉਹ ਵੀਆਰਐੱਸ ਨਹੀਂ ਲੈਂਦੇ ਤਾਂ ਉਨ੍ਹਾਂ ਨੂੰ ਟਰਾਂਸਫਰ ਬੇਸ ‘ਤੇ ਦੂਰ ਭੇਜਿਆ ਜਾ ਸਕਦਾ ਹੈ। ਸਿਰਫ ਇੰਨਾ ਹੀ ਨਹੀਂ ਕਰਮਚਾਰੀਆਂ ਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਉਹ ਵੀਆਰਐੱਸ ਨਹੀਂ ਲੈਂਦੇ ਤਾਂ ਉਨ੍ਹਾਂ ਦੀ ਰਿਟਾਇਰਮੈਂਟ ਦੀ ਉਮਰ ਘਟਾ ਕੇ 58 ਸਾਲ ਕੀਤੀ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਏਯੂਏਬੀ ਅਨੁਸਾਰ ਕੰਪਨੀ ਦੇ ਅੱਧੇ ਤੋਂ ਜ਼ਿਆਦਾ ਕਰਮਚਾਰੀ ਉਸ ਨਾਲ ਜੁੜੇ ਹਨ। ਅਭਿਮਨਿਊ ਨੇ ਕਿਹਾ ਕਿ ਕਰਮਚਾਰੀਆਂ ਨੂੰ ਇਸ ਨੂੰ ਲੈਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਪਰ ਇਹ ਯੋਜਨਾ ਵੀ ਕਰਮਚਾਰੀਆਂ ਲਈ ਲਾਹੇਵੰਦ ਨਹੀਂ ਹੈ। ਬੀਐੱਸਐੱਨਐੱਲ ਦੇ 77 ਹਜ਼ਾਰ ਕਰਮਚਾਰੀ ਮੌਜੂਦਾ ਸਮੇਂ ‘ਚ ਵੀਆਰਐੱਸ ਲਈ ਅਰਜ਼ੀ ਦੇ ਚੁੱਕੇ ਹਨ। ਕੰਪਨੀ ‘ਚ ਕੁੱਲ 1.50 ਲੱਖ ਕਰਮਚਾਰੀ ਕੰਮ ਕਰ ਰਹੇ ਹਨ। ਫਿਲਹਾਲਸਕੀਮ ਅਨੁਸਾਰ ਇਹ ਸਾਰੇ ਕਰਮਚਾਰੀ 31 ਜਨਵਰੀ 2020 ਨੂੰ ਆਪਣੇ-ਆਪਣੇ ਅਹੁਦੇ ਤੋਂ ਰਿਟਾਇਰ ਹੋ ਜਾਣਗੇ।

ਆਓ! ਯੋਜਨਾ ਨੂੰ ਸਮਝੀਏ…

ਯੋਜਨਾ ਅਨੁਸਾਰ ਕੰਪਨੀ ਦੇ ਸਾਰੇ ਸਥਾਈ ਕਰਮਚਾਰੀ ਜਿਹੜੇ ਕਿਸੇ ਹੋਰ ਸੰਸਥਾ ਜਾਂ ਵਿਭਾਗ ਵਿਚ ਡੈਪੂਟੇਸ਼ਨ ‘ਤੇ ਹਨ ਅਤੇ 50 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਉਹ ਵੀਆਰਐਸ ਲਈ ਅਰਜ਼ੀ ਦੇ ਸਕਦੇ ਹਨ। ਬੀਐੱਸਐੱਨਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਪੀ ਕੇ ਪੁਰਵਾਰ ਨੇ ਕਿਹਾ ਕਿ ਸਰਕਾਰ ਅਤੇ ਬੀਐੱਸਐੱਨਐੱਲ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਵੀਆਰਐੱਸ ਸਹੂਲਤ ਬਹੁਤ ਵਧੀਆ ਹੈ ਅਤੇ ਇਸ ਨੂੰ ਕਰਮਚਾਰੀਆਂ ਵੱਲੋਂ ਸਕਾਰਾਤਮਕ ਰੂਪ ‘ਚ ਵੇਖਣਾ ਚਾਹੀਦਾ ਹੈ। ਧਿਆਨ ਯੋਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਮਹੀਨੇ ਹੀ ਬੀਐੱਸਐੱਨਐੱਲ ਤੇ ਐੱਮਟੀਐੱਨਐੱਲ ਨੂੰ 69 ਹਜ਼ਾਰ ਕਰੋੜ ਰੁਪਏ ਦਾ ਰਿਵਾਈਵਲ ਪੈਕੇਜ ਦਿੱਤਾ ਸੀ। ਐੱਮਟੀਐੱਨਐੱਲ ਨੇ ਵੀ ਆਪਣੇ ਕਰਮਚਾਰੀਆਂ ਲਈ ਵੀਆਰਸੀ ਸਕੀਮ ਪੇਸ਼ ਕੀਤੀ ਹੈ।

  • ਕਿ ਕਰਮਚਾਰੀਆਂ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ : ਅਭਿਮਨਿਊ
  • ਬੀਐੱਸਐੱਨਐੱਲ ਦੇ 77 ਹਜ਼ਾਰ ਕਰਮਚਾਰੀ ਮੌਜੂਦਾ ਸਮੇਂ ‘ਚ ਵੀਆਰਐੱਸ ਲਈ ਅਰਜ਼ੀ ਦੇ ਚੁੱਕੇ ਹਨ।
  • ਸਾਰੇ ਕਰਮਚਾਰੀ 31 ਜਨਵਰੀ 2020 ਨੂੰ ਆਪਣੇ-ਆਪਣੇ ਅਹੁਦੇ ਤੋਂ ਰਿਟਾਇਰ ਹੋ ਜਾਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

BSNL