ਟੁੱਟੇ ਪੁਰਾਣੇ ਰਿਕਾਰਡ, 24 ਘੰਟੇ ਵਿੱਚ ਨਵੇਂ ਆਏ 1704 ਮਾਮਲੇ ਤੇ ਠੀਕ ਹੋਏ 1582

Corona India

35 ਮਰੀਜ਼ਾਂ ਦੀ ਮੌਤ, ਲੁਧਿਆਣਾ ਵਿਖੇ ਲਗਾਤਾਰ ਕਹਿਰ ਜਾਰੀ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਨੂੰ ਲੈ ਕੇ ਸਾਰੇ ਰਿਕਾਰਡ ਟੁੱਟਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਨਵੇਂ 1704 ਮਾਮਲੇ ਆ ਗਏ ਹਨ, ਜਿਹੜੇ ਹੁਣ ਤੱਕ ਦੇ ਰਿਕਾਰਡ ਕੋਰੋਨਾ ਦੇ ਪੀੜਤ ਕੇਸ ਹਨ ਮੰਗਲਵਾਰ ਨੂੰ ਠੀਕ ਹੋਣ ਵਾਲੇ ਮਰੀਜ਼ਾ ਨੇ ਵੀ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਿਛਲੇ 24 ਘੰਟੇ ਵਿੱਚ 1582 ਕੋਰੋਨਾ ਮਰੀਜ਼ ਠੀਕ ਹੋ ਗਏ ਹਨ, ਇਨਾਂ ਵਿੱਚੋਂ ਕੁਝ ਹਸਪਤਾਲ ਵਿੱਚ ਦਾਖ਼ਲ ਸਨ ਤਾਂ ਕੁਝ ਆਪਣੇ ਘਰਾਂ ਵਿੱਚ ਹੀ ਇਕਾਂਤਵਾਸ ਵਿੱਚ ਰਹਿ ਰਹੇ ਸਨ।

ਮੌਤਾਂ ਦੀ ਗਿਣਤੀ ਵਿੱਚ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀਂ ਹੈ। ਪਿਛਲੇ 24 ਘੰਟਿਆਂ ਦੌਰਾਨ ਮੁੜ ਤੋਂ 35 ਮੌਤਾਂ ਹੋ ਗਈਆ ਹਨ। ਮੌਤਾਂ ਦੀ ਰਫ਼ਤਾਰ ਪਿਛਲੇ ਦੋ ਹਫ਼ਤਿਆਂ ਤੋਂ ਕਾਫ਼ੀ ਜਿਆਦਾ ਤੇਜੀ ਨਾਲ ਵਧ ਰਹੀ ਹੈ। ਸੂਬੇ ਵਿੱਚ ਹੁਣ ਤੱਕ 898 ਰਿਕਾਰਡ ਮੌਤਾਂ ਹੋ ਚੁੱਕੀਆ ਹਨ।

ਮੰਗਲਵਾਰ ਨੂੰ ਆਏ ਨਵੇਂ 1704 ਮਾਮਲਿਆਂ ਵਿੱਚ ਲੁਧਿਆਣਾ ਤੋਂ 483, ਜਲੰਧਰ ਤੋਂ 132, ਪਟਿਆਲਾ ਤੋਂ 338, ਅੰਮ੍ਰਿਤਸਰ ਤੋਂ 46, ਮੁਹਾਲੀ ਤੋਂ 103, ਸੰਗਰੂਰ ਤੋਂ 52, ਬਠਿੰਡਾ ਤੋਂ 94, ਗੁਰਦਾਸਪੁਰ ਤੋਂ 18, ਫਿਰੋਜ਼ਪੁਰ ਤੋਂ 34, ਮੋਗਾ ਤੋਂ 33, ਹੁਸ਼ਿਆਰਪੂਰ ਤੋਂ 50, ਪਠਾਨਕੋਟ ਤੋਂ 16, ਬਰਨਾਲਾ ਤੋਂ 24, ਫਤਹਿਗੜ ਸਾਹਿਬ ਤੋਂ 52, ਕਪੂਰਥਲਾ ਤੋਂ 26, ਫਰੀਦਕੋਟ ਤੋਂ 46, ਤਰਨਤਾਰਨ ਤੋਂ 7, ਰੋਪੜ ਤੋਂ 24, ਫਾਜਿਲਕਾ ਤੋਂ 46, ਐਸਬੀਐਸ ਨਗਰ ਤੋਂ 16, ਮੁਕਤਸਰ ਤੋਂ 49 ਅਤੇ ਮਾਨਸਾ ਤੋਂ 15 ਸ਼ਾਮਲ ਹਨ।

ਇਥੇ ਹੀ ਠੀਕ ਹੋਣ ਵਾਲੇ 1582 ਵਿੱਚ ਲੁਧਿਆਣਾ ਤੋਂ 212, ਪਟਿਆਲਾ ਤੋਂ 714, ਅੰਮ੍ਰਿਤਸਰ ਤੋਂ 108, ਮੁਹਾਲੀ ਤੋਂ 17, ਸੰਗਰੂਰ ਤੋਂ 31, ਬਠਿੰਡਾ ਤੋਂ 42, ਗੁਰਦਾਸਪੁਰ ਤੋਂ 22, ਫਿਰੋਜ਼ਪੁਰ ਤੋਂ 29, ਮੋਗਾ ਤੋਂ 71, ਹੁਸ਼ਿਆਰਪੂਰ ਤੋਂ 4, ਪਠਾਨਕੋਟ ਤੋਂ 47, ਬਰਨਾਲਾ ਤੋਂ 64, ਫਤਹਿਗੜ ਸਾਹਿਬ ਤੋਂ 9, ਫਰੀਦਕੋਟ ਤੋਂ 59, ਰੋਪੜ ਤੋਂ 55, ਐਸਬੀਐਸ ਨਗਰ ਤੋਂ 27, ਕਪੂਰਥਲਾ ਤੋਂ 32 ਅਤੇ ਤਰਨਤਾਰਨ ਤੋਂ 21 ਸ਼ਾਮਲ ਹਨ।

Corona

ਮੌਤ ਹੋਣ ਵਾਲੇ 35 ਵਿੱਚ ਲੁਧਿਆਣਾ ਤੋਂ 8, ਅੰਮ੍ਰਿਤਸਰ ਤੋਂ 4, ਫਰੀਦਕੋਟ ਤੋਂ 1, ਫਤਹਿਗੜ ਸਾਹਿਬ ਤੋਂ 1, ਜਲੰਧਰ ਤੋਂ1, ਮੁਹਾਲੀ ਤੋਂ 3, ਮੁਕਤਸਰ ਤੋਂ 1, ਐਸਬੀਐਸ ਨਗਰ ਤੋਂ 3, ਪਟਿਆਲਾ ਤੋਂ 4, ਰੋਪੜ ਤੋਂ 2, ਸੰਗਰੂਰ ਤੋਂ 4, ਤਰਨਤਾਰਨ ਤੋਂ 3 ਅਤੇ ਕਪੂਰਥਲਾ ਤੋਂ 1 ਸ਼ਾਮਲ ਹੈ। ਇਸ ਦੇ ਨਾਲ ਹੀ ਹੁਣ ਪੰਜਾਬ ਵਿੱਚ 34400 ਕੁੱਲ ਕੋਰੋਨਾ ਪੀੜਤ ਹੋ ਗਏ ਹਨ, ਇਨਾਂ ਵਿੱਚੋਂ 21762 ਠੀਕ ਹੋ ਕੇ ਵਾਪਸ ਆਪਣੇ ਘਰਾਂ ਨੂੰ ਪਰਤ ਗਏ ਹਨ ਕੋਰੋਨਾ ਦੀ ਜੰਗ ਵਿੱਚ 898 ਮੌਤਾਂ ਹੋ ਗਈਆਂ ਹਨ। ਹੁਣ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਅਤੇ ਇਕਾਂਤਵਾਸ ਵਿੱਚ 11740 ਐਕਟਿਵ ਕੇਸ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.