ਬ੍ਰਿਟੇਨ, ਅਮਰੀਕਾ ਅਤੇ ਫਰਾਂਸ ਨੇ ਯੂਕ੍ਰੇਨ ਨੂੰ ਲੈ ਕੇ ਯੂਐੱਨਐੱਸਸੀ ਦੀ ਬੈਠਕ ਬੁਲਾਉਣ ਦੀ ਕੀਤੀ ਅਪੀਲ

UNSC Meeting Sachkahoon

ਬ੍ਰਿਟੇਨ, ਅਮਰੀਕਾ ਅਤੇ ਫਰਾਂਸ ਨੇ ਯੂਕ੍ਰੇਨ ਨੂੰ ਲੈ ਕੇ ਯੂਐੱਨਐੱਸਸੀ ਦੀ ਬੈਠਕ ਬੁਲਾਉਣ ਦੀ ਕੀਤੀ ਅਪੀਲ

ਸੰਯੁਕਤ ਰਾਸ਼ਟਰ। ਬ੍ਰਿਟੇਨ, ਅਮਰੀਕਾ ਅਤੇ ਫਰਾਂਸ ਸਮੇਤ ਛੇ ਦੇਸ਼ਾਂ ਨੇ ਯੂਕਰੇਨ ਦੀ ਸਥਿਤੀ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਦੀ ਬੈਠਕ ਬੁਲਾਉਣ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ‘ਚ ਬ੍ਰਿਟੇਨ ਦੇ ਸਥਾਈ ਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਮਿਸ਼ਨ ਨੇ ਟਵੀਟ ਕੀਤਾ, ”ਯੂਕੇ, ਅਲਬਾਨੀਆ, ਫਰਾਂਸ, ਆਇਰਲੈਂਡ, ਨਾਰਵੇ ਅਤੇ ਅਮਰੀਕਾ ਨੇ ਯੂਕਰੇਨ ‘ਤੇ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਬੁਲਾਈ ਹੈ। ਰੂਸ ਜੰਗੀ ਅਪਰਾਧ ਕਰ ਰਿਹਾ ਹੈ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਯੂਕਰੇਨ ‘ਤੇ ਰੂਸ ਦੀ ਗੈਰ-ਕਾਨੂੰਨੀ ਜੰਗ ਸਾਡੇ ਸਾਰਿਆਂ ਲਈ ਖ਼ਤਰਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਇਕ ਸੂਤਰ ਨੇ ਕਿਹਾ ਕਿ ਬੈਠਕ ਵੀਰਵਾਰ ਦੇਰ ਰਾਤ ਹੋ ਸਕਦੀ ਹੈ। ਸੂਤਰ ਨੇ ਕਿਹਾ ਕਿ ਬੈਠਕ ਯੂਕਰੇਨ ਵਿਚ ਮਾਨਵਤਾਵਾਦੀ ਸਮੱਸਿਆਵਾਂ ‘ਤੇ ਧਿਆਨ ਕੇਂਦਰਿਤ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ