ਭਾਗੀਵਾਂਦਰ ਕਾਂਡ :ਚਾਰ ਮੁਲਜ਼ਮਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

ਪਰਿਵਾਰ ਨੇ ਦਿੱਤੀ ਜੀ ਖੁਦਕੁਸ਼ੀ ਦੀ ਧਮਕੀ

ਸੱਚ ਕਹੂੰ ਨਿਊਜ਼,ਲਵੰਡੀ ਸਾਬੋ, 22 ਜੂਨ: ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਮਾਮਲੇ ਵਿੱਚ ਪੀੜਿਤ ਧਿਰ ਦੀ ਪ੍ਰਵਾਰ ਸਮੇਤ ਖੁਦਕੁਸੀ ਕਰਨ ਦੀ ਧਮਕੀ ਦੇ ਡਰੋਂ ਪੁਲਿਸ ਨੇ ਜਾਂਚ ਨੂੰ ਅੱਗੇ ਤੌਰ ਲਿਆ ਹੈ ਜਿਸ ਤਹਿਤ ਤਲਵੰਡੀ ਸਾਬੋ ਦੀ ਪੁਲਿਸ ਨੇ ਭਾਗੀਵਦਰ ਦੇ ਕਾਂਡ ਦੇ ਮੁੱਖ ਸਰਗਨਾ ਰਾਜੂ ਵਗੈਰਾ ਦਾ ਕੋਰਟ ਤੋਂ ਗ੍ਰਿਫਤਾਰੀ ਵਾਰੰਟ ਲੈ ਲਏ ਹਨ।

ਜਿਕਰਯੋਗ ਹੈ ਕਿ ਪਿੰਡ ਭਾਗੀਵਾਦਰ ਵਿਖੇ ਕਥਿਤ ਨਸ਼ਾ ਤਸਕਰ ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਨੂੰ ਬੇਰਹਿਮੀ ਨਾਲ ਵੱਢ ਕੇ ਸੁੱਟਣ ਤੋਂ ਬਾਅਦ ਇਲਾਜ ਦੌਰਾਨ ਹੋਈ ਉਸਦੀ ਮੌਤ ਉਪਰੰਤ ਪੈਦਾ ਹੋਏ ਵਿਵਾਦ ਤੋਂ ਬਾਅਦ ਮੋਨੂੰ ਅਰੋੜਾ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਮੋਨੂੰ ਨੂੰ ਵੱਢਣ ਵਾਲੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਕੀਤੀ ਜਾ ਰਹੀ ਮੰਗ ਨੂੰ ਦੇਖਦਿਆਂ ਹੁਣ ਪੁਲਿਸ ਨੇ ਆਪਣੀਆਂ ਗਤੀਵਿਧੀਆਂ ਤੇਜ ਕਰ ਦਿੱਤੀਆਂ ਹਨ ਜਿਸ ਦੇ ਚਲਦਿਆਂ ਤਲਵੰਡੀ ਸਾਬੋ ਪੁਲਿਸ ਵੱਲੋਂ ਉਕਤ ਕਾਂਡ ਵਿੱਚ ਨਾਮਜਦ ਚਾਰ ਕਥਿਤ ਦੋਸ਼ੀਆਂ ਦੇ ਅਦਾਲਤ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਕਰਵਾਏ ਹਨ ਹਨ ਜਿਸਦੀ ਦੀ ਪੁਸਟੀ ਤਲਵੰਡੀ ਸਾਬੋ ਦੇ ਡੀ.ਐਸ.ਪੀ. ਬਰਿੰਦਰ ਸਿੰਘ ਨੇ ਕਰਦਿਆਂ ਦੱਸਿਆ ਕਿ ਭਾਗੀਵਾਦਰ ਕਾਂਡ ਦੇ ਮੁੱਖ ਦੋਸੀ ਰਾਜੂ ਵਗੈਰਾ ਦੇ ਗ੍ਰਿਫਤਾਰੀ ਵਾਰੰਟ ਹਾਸਲ ਕਰਕੇ ਪੁਲਿਸ ਪਾਰਟੀ ਨੇ ਛਾਪੇਮਾਰੀ ਸੁਰੂ ਕਰ ਦਿੱਤੀ ਹੈ ਜਲਦੀ ਹੀ ਉਕਤ ਦੋਸੀ ਗ੍ਰਿਫਤਾਰ ਕਰ ਲਏ ਜਾਣਗੇ।

ਬੇਰਿਹਮੀ ਨਾਲ ਵੱਢ ਦਿੱਤਾ ਸੀ ਨੌਜਵਾਨ

ਇੱਥੇ ਦੱਸਣਾ ਬਣਦਾ ਹੈ ਕਿ ਮੋਨੂੰ ਅਰੋੜਾ ਨੂੰ ਬੇਰਹਿਮੀ ਨਾਲ ਵੱਢਣ ਉਪਰੰਤ ਹੋਈ ਉਸਦੀ ਮੌਤ ਤੋਂ ਬਾਅਦ ਭਾਗੀਵਾਂਦਰ ਪਿੰਡ ਦੇ ਲੋਕਾਂ ਨੇ ਇਸਨੂੰ ਸਮੁੱਚੇ ਪਿੰਡ ਵੱਲੋਂ ਅੰਜਾਮ ਦਿੱਤੀ ਗਈ ਕਾਰਵਾਈ ਦੱਸਦਿਆਂ ਸ਼ੋਸਲ ਮੀਡੀਆ ਤੇ ਵੀਡੀਓਜ ਵਾਇਰਲ ਕਰ ਦਿੱਤੀਆਂ ਸਨ ਪ੍ਰੰਤੂ ਮੋਨੂੰ ਅਰੋੜਾ ਦੇ ਅੰਤਿਮ ਸੰਸਕਾਰ ਮੌਕੇ ਤਲਵੰਡੀ ਸਾਬੋ ਪੁਲਿਸ ਨੇ ਮ੍ਰਿਤਕ ਦੇ ਭਾਈ ਕੁਲਦੀਪ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਪਿੰਡ ਭਾਗੀਵਾਂਦਰ ਦੇ 13 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ।

ਘਟਨਾ ਤੋਂ ਬਾਅਦ ਤਲਵੰਡੀ ਸਾਬੋ ਪੁਲਿਸ ਵੱਲੋਂ ਆਰੰਭੀ ਜਾਂਚ ਉਪਰੰਤ ਤਲਵੰਡੀ ਸਾਬੋ ਵਿਖੇ ਕੁਝ ਦਿਨਾਂ ਪਹਿਲਾਂ ਬੁਲਾਈ ਇੱਕ ਪ੍ਰੈੱਸ ਕਾਨਫਰੰਸ ਵਿੱਚ ਡੀ.ਐੱਸ.ਪੀ ਤਲਵੰਡੀ ਸਾਬੋ ਬਰਿੰਦਰ ਸਿੰਘ ਗਿੱਲ ਨੇ ਦਾਅਵਾ ਕੀਤਾ ਸੀ ਕਿ ਉਕਤ ਕਾਂਡ ਵਿੱਚ ਪਿੰਡ ਵਾਸੀਆਂ ਦਾ ਨਹੀ ਸਗੋਂ ਸਿਰਫ ਚਾਰ ਪੰਜ ਵਿਅਕਤੀਆਂ ਦਾ ਹੀ ਹੱਥ ਹੈ ਤੇ ਉਨਾ ਉਕਤ ਮਾਮਲੇ ਨੂੰ ਨਿੱਜੀ ਰੰਜਿਸ਼ ਦਾ ਮਾਮਲਾ ਦੱਸਿਆ ਸੀ।

ਰੋਸ ਵਜੋਂ ਪਰਿਵਾਰ ਨੇ ਦਿੱਤਾ ਸੀ ਧਰਨਾ

ਬੀਤੀ 18 ਜੂਨ ਨੂੰ ਮੋਨੂੰ ਅਰੋੜਾ ਦੇ ਭੋਗ ਉਪਰੰਤ ਉਸਦੇ ਪਰਿਵਾਰਿਕ ਮੈਂਬਰਾਂ ਨੇ ਮੋਨੂੰ ਅਰੋੜਾ ਨੂੰ ਵੱਢਣ ਵਾਲੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਬਠਿੰਡਾ ਤਲਵੰਡੀ ਸਾਬੋ ਹਾਈਵੇ ਤੇ ਜਾਮ ਲਾ ਕੇ ਪੁਲਿਸ ਪ੍ਰਸ਼ਾਸਨ ਤੇ ਕਥਿਤ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਲਾਏ ਸਨ ਜਿਸ ਤੋਂ ਬਾਦ ਐੱਸ.ਪੀ ਬਠਿੰਡਾ ਗੁਰਮੀਤ ਸਿੰਘ ਨੇ ਕਥਿਤ ਦੋਸ਼ੀਆਂ ਨੂੰ ਪੰਜ ਦਿਨਾਂ ਵਿੱਚ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਦੇ ਮਾਣਯੋਗ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਕਰਵਾਉਣ ਦੇ ਦਿੱਤੇ ਭਰੋਸੇ ਉਪਰੰਤ ਮੋਨੂੰ ਦੇ ਪਰਿਵਾਰਿਕ ਮੈਂਬਰਾਂ ਨੇ ਧਰਨਾ ਚੁੱਕ ਲਿਆ ਸੀ ਤੇ ਉਸੇ ਦਿਨ ਤੋਂ ਇਸ ਮਾਮਲੇ ਵਿੱਚ ਪੁਲਿਸ ਨੇ ਤੇਜੀ ਫੜ ਲਈ ਸੀ।ਜਿੱਥੇ ਸੀ.ਆਈ.ਏ ਸਟਾਫ ਵੱਲੋਂ ਇਸ ਮਾਮਲੇ ਵਿੱਚ ਭਾਗੀਵਾਂਦਰ ਪਿੰਡ ਵਿੱਚ ਜਾ ਕੇ ਕਥਿਤ ਦੋਸ਼ੀਆਂ ਦੇ ਘਰਾਂ ਵਿੱਚ ਛਾਪੇਮਾਰੀ ਕਰਨ ਦੀ ਸੂਚਨਾ ਮਿਲੀ ਸੀ ਉੱਥੇ ਹੁਣ ਤਲਵੰਡੀ ਸਾਬੋ ਪੁਲਿਸ ਵੱਲੋਂ ਬਠਿੰਡਾ ਦੀ ਡਿਊਟੀ ਮਜਿਸਟ੍ਰੇਟ ਦੀ ਮਾਣਯੋਗ ਅਦਾਲਤ ਤੋਂ ਉਕਤ ਕਾਂਡ ਵਿੱਚ ਨਾਮਜਦ ਚਾਰ ਕਥਿਤ ਦੋਸ਼ੀਆਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਵਾ ਲਏ ਹਨ ਤਾਂ ਜੋ ਪੀੜਿਤ ਧਿਰ ਨੂੰ ਹੌਸਲਾ ਵਿੱਚ ਰੱਖਿਆ ਜਾ ਸਕੇ ਤੇ ਉਹ ਹੋਰ ਸੰਘਰਸ਼ ਦੀ ਲੜੀ ਨੂੰ ਅੱਗੇ ਨਾ ਵਧਾਉਣ।

ਸਹਾਇਕ ਥਾਣਾ ਮੁਖੀ ਸੰਦੀਪ ਕੁਮਾਰ ਭਾਟੀ ਨੇ ਕਿਹਾ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪ੍ਰਕ੍ਰਿਆ ਆਰੰਭ ਦਿੱਤੀ ਗਈ ਹੈ ਤੇ ਉਸੇ ਲੜੀ ਵਿੱਚ ਹੀ ਗ੍ਰਿਫਤਾਰੀ ਵਾਰੰਟ ਜਾਰੀ ਕਰਵਾਏ ਗਏ ਹਨ।ਉਨਾ ਉਮੀਦ ਪ੍ਰਗਟਾਈ ਕਿ ਜਲਦੀ ਹੀ ਕਥਿਤ ਦੋਸ਼ੀ ਸਲਾਖਾਂ ਪਿੱਛੇ ਹੋਣਗੇ। ਦੂਜੇ ਪਾਸੇ ਮੋਨੂੰ ਅਰੋੜਾ ਦੇ ਪਿਤਾ ਵਿਜੈ ਕੁਮਾਰ ਨੇ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਤੇ ਤਸੱਲੀ ਤਾਂ ਪ੍ਰਗਟਾਈ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਕਥਿਤ ਦੋਸ਼ੀਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਫੋਨਾਂ ਦੀਆਂ ਕਾਲ ਡਿਟੇਲਾਂ ਕਢਵਾਵੇ ਤਾਂ ਉਹ ਜਲਦੀ ਗ੍ਰਿਫਤ ਵਿੱਚ ਆ ਸਕਦੇ ਹਨ। ਹੁਣ ਦੇਖਣਾਂ ਇਹ ਹੋਵੇਗਾ ਕਿ ਪੀੜਿਤ ਧਿਰ ਨੂੰ ਉਕਤ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਕਿੰਨਾ ਸੰਘਰਸ਼ ਕਰਨਾ ਪਵੇਗਾ ਇਹ ਤਾਂ ਸਮਾ ਹੀ ਦੱਸੇਗਾ।