ਬਾਹਰਾ ਸੁਪਰ ਸਪੈਸ਼ਲਿਟੀ ਹਸਪਤਾਲ ਨੇ ਰਨ ਫਾਰ ਹੈਲਥ ਕਰਵਾਈ

ਬਾਹਰਾ ਸੁਪਰ ਸਪੈਸ਼ਲਿਟੀ ਹਸਪਤਾਲ ਨੇ ਰਨ ਫਾਰ ਹੈਲਥ ਕਰਵਾਈ

ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਬਾਹਰਾ ਸੁਪਰ ਸਪੈਸ਼ਲਿਟੀ ਹਸਪਤਾਲ ਵੱਲੋਂ ਰਿਆਤ ਬਾਹਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਵਿਸ਼ਵ ਡਾਇਬਟੀਜ਼ ਦਿਵਸ ਸਬੰਧੀ ਰਨ ਫਾਰ ਹੈਲਥ ਪ੍ਰੋਗਰਾਮ ਕਰਵਾਇਆ ਗਿਆ ਹਸਪਤਾਲ ਦੇ ਪ੍ਰਮੋਟਰ ਗੁਰਵਿੰਦਰ ਸਿੰਘ ਬਾਹਰਾ ਵੱਲੋਂ ਇਸ ਰਨ ਫਾਰ ਹੈਲਥ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਹ ਦੌੜ ਬਾਹਰਾ ਹਸਪਤਾਲ ਤੋਂ ਸ਼ੁਰੂ ਹੋ ਕੇ ਪ੍ਰਭ ਆਸਰਾ ਹੁੰਦੀ ਹੋਈ ਰਿਆਤ ਬਾਹਰਾ ਯੂਨੀਵਰਸਿਟੀ ਕੈਂਪਸ ਵਿਖੇ ਸਮਾਪਤ ਹੋਈ ਇਸ ਦੌੜ ਵਿੱਚ ਇਲਾਕੇ ਦੇ ਲੋਕਾਂ ਤੋਂ ਇਲਾਵਾ ਹਸਪਤਾਲ ਸਟਾਫ਼ ਅਤੇ ਆਰਬੀਯੂ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ

ਇਸ ਮੌਕੇ ਬੋਲਦਿਆਂ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਅਜੋਕੀ ਜੀਵਨ ਸ਼ੈਲੀ ਵਿੱਚ ਸ਼ੂਗਰ ਦੀ ਬਿਮਾਰੀ ਵਿਸ਼ਵ ਵਿੱਚ ਇੱਕ ਵੱਡੀ ਸਮੱਸਿਆ ਬਣ ਕੇ ਉੱਭਰ ਰਹੀ ਹੈ ਭਾਰਤੀ ਨੌਜਵਾਨ ਆਬਾਦੀ ਵਿੱਚ ਸ਼ੂਗਰ ਦੇ ਬਹੁਤ ਸਾਰੇ ਮਰੀਜ਼ ਹਨ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ ਉਨ੍ਹਾਂ ਕਿਹਾ ਕਿ ਸ਼ੂਗਰ ਦੇ ਮਰੀਜ਼ ਸ਼ਹਿਰੀ ਆਬਾਦੀ ਦੇ ਮੁਕਾਬਲੇ ਪੇਂਡੂ ਆਬਾਦੀ ਵਿੱਚ ਘੱਟ ਪਾਏ ਜਾਂਦੇ ਹਨ ਕਿਉਂਕਿ ਇਨ੍ਹਾਂ ਦੇ ਖਾਣ ਪੀਣ ਵਿੱਚ ਅੰਤਰ ਹੁੰਦਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਲਈ ਸਿਰਫ਼ ਜਾਗਰੂਕਤਾ ਹੀ ਨਹੀਂ ਸਗੋਂ ਜੀਵਨ ਸ਼ੈਲੀ ਵਿੱਚ ਬਦਲਾਅ ਵੀ ਬਹੁਤ ਜ਼ਰੂਰੀ ਹੈ ਇਸ ਰਨ ਫਾਰ ਹੈਲਥ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ