ਬਾਦਸ਼ਾਹਪੁਰ ਘੱਗਰ ਦਰਿਆ ਟੁੱਟਿਆ, ਪਿੰਡਾਂ ’ਚ ਵੜਿਆ ਪਾਣੀ

Badshahpur Ghaggar River

ਹਰਚੰਦਪੁਰਾ ਘੱਗਰ ਵਿਖੇ ਓਵਰਫਲੋਅ ਹੋਣ ਕਾਰਨ ਚਾਰੇ ਪਾਸੇ ਖੇਤਾਂ ਤੇ ਸੜਕਾਂ ਉਪਰ ਫਿਰਿਆ ਪਾਣੀ

  • ਵੱਧ ਰਹੇ ਤੇਜ਼ ਵਹਾਅ ਨੂੰ ਲੈ ਕੇ ਸਥਿਤੀ ਬਣੀ ਚਿੰਤਾਜਨਕ

(ਮਨੋਜ ਗੋਇਲ) ਬਾਦਸ਼ਾਹਪੁਰ/ਘੱਗਾ। ਬਾਦਸ਼ਾਹਪੁਰ। ਘੱਗਰ ਦਰਿਆ ਉੱਪਰ ਲਗਾਤਾਰ ਦੋ ਦਿਨਾਂ ਤੋਂ ਲੱਗੇ ਕਿਸਾਨ, ਮਨਰੇਗਾ ਮਜ਼ਦੂਰ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਸਹਿਯੋਗ ਨਾਲ ਪਏ ਪਾੜ ਨੂੰ ਪੂਰਨ ਵਿੱਚ ਲੱਗੇ ਹੋਏ ਸਨ। ਪਰ ਘੱਗਰ ਦਰਿਆ ਅੰਦਰ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਅਤੇ ਤੇਜ਼ ਵਹਾਅ ਬੰਨਾ ਨੂੰ ਤੋੜ ਕੇ ਪਾਰ ਕਰ ਗਿਆ, ਹਰਚੰਦਪੁਰਾ ਘਾਟ ਨਜ਼ਦੀਕ ਵੀ ਪਾਣੀ ਓਵਰਫਲੋ ਹੋਣ ਕਾਰਨ ਪਾਣੀ ਬਾਹਰ ਨਿਕਲਣਾ ਸ਼ੁਰੂ ਹੋ ਗਿਆl

ਇਹ ਵੀ ਪੜ੍ਹੋ : ਹੜ੍ਹ ਦਾ ਕਹਿਰ : ਦਰਜਨਾਂ ਪਿੰਡਾਂ ’ਚ ਪਾਣੀ ਵੜਿਆ, ਲੋਕ ਮਰ ਰਹੇ ਹਨ ਭੁੱਖੇ ਤਿਹਾਏ

ਪਾਣੀ ਦਾ ਵਹਾ ਇਨ੍ਹਾਂ ਤੇਜ ਦੱਸਿਆ ਜਾ ਰਿਹਾ ਹੈ ਕਿ ਦੇਖਦੇ ਹੀ ਦੇਖਦੇ ਪਾਣੀ ਸੜਕਾਂ ਉਪਰ ਫਿਰਨਾ ਸ਼ੁਰੂ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਾਣੀ ਇਸੇ ਰਫਤਾਰ ਨਾਲ ਚੱਲਦਾ ਰਿਹਾ ਤਾਂ ਅੱਜ ਰਾਤ ਤੱਕ ਬਾਦਸ਼ਾਹਪੁਰ, ਸਧਾਰਨਪੁਰ, ਅਰਨੇਟੂ, ਸਿਓਨਾ ਕਾਠ ਆਦਿ ਪਿੰਡਾਂ ਵਿੱਚ ਪਾਣੀ ਆ ਸਕਦਾ ਹੈ।

ਪਾਣੀ ਦੇ ਇਸ ਤੇਜ਼ ਵਹਾਅ ਨੂੰ ਲੈ ਕੇ ਪਿੰਡਾਂ ਵਿੱਚ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਅਨਾਉਸਮੇੈਂਟ ਕੀਤੀਆਂ ਜਾ ਰਹੀਆਂ ਹਨ ਅਤੇ ਲਗਾਤਾਰ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਹੈl ਕਿ ਜੋ ਲੋਕ ਨੀਵੀਆਂ ਥਾਵਾਂ ’ਤੇ ਬੈਠੇ ਹਨ ਉਹ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣ ਤਾਂ ਜੋ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਨਾ ਹੋਵੇ। ਪਾਣੀ ਦੇਸ ਤੇਜ਼ ਵਹਾਅ ਕਾਰਨ ਘੱਗਰ ਦਰਿਆ ਦੇ ਦੂਸਰੀ ਸਾਈਡ ਤੋਂ ਵੀ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਹੈ l ਜਿਸ ਨਾਲ ਰਾਮਪੁਰ ਪਾੜਤਾਂ,ਦਵਾਰਕਾਪੁਰ, ਆਦਿ ਪਿੰਡਾਂ ਵਿੱਚ ਪਾਣੀ ਦਾ ਖਤਰਾ ਬਣ ਗਿਆ ਹੈ l
ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਪਾਣੀ ਚਾਰੋਂ ਤਰਫੋਂ ਹੀ ਘੇਰਾ ਪਾ ਰਿਹਾ ਹੈ l

ਬਿਜਲੀ ਦੀ ਸਪਲਾਈ ਹੋ ਸਕਦੀ ਹੈ ਠੱਪ

ਪਾਣੀ ਦੇ ਇਸ ਵਧਦੇ ਵਹਾ ਨੂੰ ਲੈ ਕੇ ਜਦੋਂ ਬਿਜਲੀ ਬੋਰਡ ਬਾਦਸ਼ਾਹਪੁਰ ਮੰਡੀ ਦੇ ਐਕਸੀਅਨ ਅਮਰਜੀਤ ਸਿੰਘ ਸਮਾਣਾ, ਅਡੀਸ਼ਨਲ ਐਸ ਡੀ ਓ ਅਵਤਾਰ ਸਿੰਘ ਨਾਲ ਫੋਨ ’ਤੇ ਹੜ ਰੋਕੂ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਤੇ ਬਿਜਲੀ ਬੋਰਡ ਦੀ 2019 ਵਿਚ ਇਕ ਦੀਵਾਰ ਡਿੱਗ ਗਈ ਸੀl ਜਿਸ ਦਾ ਅਸੀਂ ਲਿਖਤੀ ਰੂਪ ਵਿੱਚ ਮਹਿਕਮੇ ਨੂੰ ਦਿੱਤਾ ਹੋਇਆ ਹੈ l ਪਰ ਅਸੀਂ ਆਪਣੇ ਵੱਲੋਂ ਇਸ ਦੇ ਆਲੇ-ਦੁਆਲੇ ਮਿੱਟੀ ਪਵਾ ਕੇ ਪੁਖਤਾ ਪ੍ਰਬੰਧ ਕਰਵਾ ਰਹੇ ਹਾਂ ਤਾਂ ਜੋ ਪਾਣੀ, ਬਿਜਲੀ ਬੋਰਡ ਅੰਦਰ ਦਾਖਿਲ ਨਾ ਹੋ ਸਕੇ। ਜੇਕਰ ਪਾਣੀ ਬਿਜਲੀ ਬੋਰਡ ਅੰਦਰ ਦਾਖਲ ਹੋ ਜਾਂਦਾ ਹੈ ਤਾਂ ਬਿਜਲੀ ਸਪਲਾਈ ਠੱਪ ਹੋਣ ਦਾ ਖਤਰਾ ਬਣਿਆ ਹੋਇਆ ਹੈ l