Google ’ਤੇ Baba Ram Rahim ਨੇ ਪਾਈਆਂ ਧੁੰਮਾਂ, ਸਭ ਤੋਂ ਵੱਧ ਸਰਚ ‘ਚ ਆਇਆ ਨਾਂਅ

Dera Sacha Sauda

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸੋਸ਼ਲ ਮੀਡੀਆ ’ਤੇ ਛਾਏ ਹੋਏ ਹਨ। ਪੂਜਨੀਕ ਗੁਰੂ ਜੀ ਸੋਸ਼ਲ ਮੀਡੀਆ ’ਤੇ ਲਾਈਵ ਆ ਕੇ ਸਾਧ-ਸੰਗਤ ਨੂੰ ਦਰਸ਼ਨ ਦਿੰਦੇ ਹਨ ਅਤੇ ਰੂਹਾਨੀ ਬਚਨਾਂ ਨਾਲ ਨਿਹਾਲ ਕਰਦੇ ਹਨ। ਪੂਜਨੀਕ ਗੁਰੂ ਜੀ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਹਰ ਆਮ ਨਾਗਰਿਕ ਨੂੰ ਨਸ਼ੇ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹਨ।

ਉੱਥੇ ਹੀ ਸੋਸ਼ਲ ਮੀਡੀਆ ’ਤੇ ਆਏ ਪੂਜਨੀਕ ਗੁਰੂ ਜੀ ਦੇ ਪਿਆਰ ਦੇ ਹੜ੍ਹ ’ਚ ਗੂਗਲ (Google) ’ਤੇ ਵੀ ਪੂਜਨੀਕ ਗੁਰੂ ਜੀ ਦਾ ਨਾਂਅ ਵੱਡੇ ਪੱਧਰ ’ਤੇ ਸਰਚ ਕੀਤਾ ਜਾ ਰਿਹਾ ਹੈ। ਜਿਵੇਂ ਹੀ ਤੁਸੀਂ ਆਪਣੇ ਮੋਬਾਇਲ ’ਤੇ ਗੂਗਲ (Google) ਦਾ ਹੋਮ ਪੇਜ (Home Page) ਓਪਨ ਕਰੋਗੇ ਤਾਂ ਤੁਹਾਨੂੰ ਹੋਮ ਪੇਜ ਦੀ ਪਹਿਲੀ ਖ਼ਬਰ ਪੂਜਨੀਕ ਗੁਰੂ ਜੀ ਨਾਲ ਸਬੰਧਤ ਹੀ ਮਿਲੇਗੀ। ਇਸ ਰਿਪੋਰਟ ’ਚ ਅਸੀਂ ਤੁਹਾਨੂੰ ਕ੍ਰਮਵਾਰ ਗੂਗਲ ਦੀ ਰਿਪੋਰਟ ਦਿਖਾਵਾਂਗੇ।

ਪਰਹਿੱਤ ਪਰਮਾਰਥ ’ਚ ਅੱਗੇ ਹਨ ਸਤਿਸੰਗੀ | Saint Dr. Ram Rahim

ਸੱਚੇ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਮੰਗਲਵਾਰ ਸਵੇਰੇ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਰੂ-ਬ-ਰੂ ਹੋਏ ਅਤੇ ਦੇਸ਼-ਵਿਦੇਸ਼ ਦੀ ਕਰੋੜਾਂ ਸਾਧ-ਸੰਗਤ ਨੂੰ ਆਪਣੇ ਪਵਿੱਤਰ ਦਰਸ਼-ਦੀਦਾਰ ਨਾਲ ਨਿਹਾਲ ਕੀਤਾ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਦੁਨੀਆ ’ਚ ਕੋਈ ਵੀ ਕੰਮ-ਧੰਦਾ ਕਰਦੇ ਹੋ, ਬਿਜ਼ਨਸ-ਵਪਾਰ ਕਰਦੇ ਹੋ, ਕਿਸ ਲਈ ਕਰਦੇ ਹੋ? ਆਪਣੇ ਸਰੀਰ ਲਈ, ਬਾਲ-ਬੱਚਿਆਂ ਲਈ, ਹੋਰ ਕਿਸੇ ਚੀਜ਼ ਲਈ ਤਾਂ ਨਹੀਂ ਕਰਦੇ ਹਾਂ, ਜੋ ਸਤਿਸੰਗੀ ਹਨ, ਉਹ ਪਰਹਿੱਤ ਪਰਮਾਰਥ ਕਰਦੇ ਹਨ, ਇਹ ਤਾਂ ਬੇਮਿਸਾਲ ਹੈ, ਇਹ ਤਾਂ ਗੱਲ ਹੀ ਵੱਖ ਹੈ ਪਰ ਇਨ੍ਹਾਂ ਤੋਂ ਇਲਾਵਾ ਦੁਨੀਆ ’ਚ ਤਾਂ ਇਹੀ ਮਕਸਦ ਹੁੰਦਾ ਹੈ ਜਾਂ ਤਾਂ ਸਰੀਰ ਲਈ, ਜਾਂ ਫਿਰ ਔਲਾਦ ਲਈ, ਮਾਂ-ਬਾਪ ਲਈ ਹੁਣ ਘੱਟ ਹੁੰਦਾ ਜਾ ਰਿਹਾ ਹੈ।

ਇਹ ਸਾਰੇ ਕਰਮ ਤੁਸੀਂ ਕਰਦੇ ਰਹਿੰਦੇ ਹੋ ਅਤੇ ਇਨ੍ਹਾਂ ਕਰਮਾਂ ਨਾਲ ਤੁਹਾਨੂੰ ਲੱਗਦਾ ਹੈ ਕਿ ਜ਼ਿੰਦਗੀ ਜਿਉਣ ਦਾ ਉਦੇਸ਼ ਪੂਰਾ ਹੋ ਰਿਹਾ ਹੈ, ਮਕਸਦ ਸਾਡਾ ਇਹੀ ਹੈ ਨਹੀਂ, ਤੁਸੀਂ ਭੁੱਲ ਗਏ ਹੋ, ਇਹ ਜੋ ਤੁਸੀਂ ਦੁਨੀਆ ’ਚ ਮਸਤ ਹੋਏ ਬੈਠੇ ਹੋ, ਇਹ ਤਾਂ ਹੌਲੀ-ਹੌਲੀ ਛੁੱਟਦਾ ਜਾਵੇਗਾ ਕੋਈ ਅੱਜ ਸਾਥ ਛੱਡ ਗਿਆ, ਕੋਈ ਕੱਲ੍ਹ ਸਾਥ ਛੱਡ ਗਿਆ, ਜਦੋਂ ਤੱਕ ਖਵਾਓ-ਪਿਆਓਗੇ ਆਪਣੇ ਹਨ, ਮੁੱਠੀ ਬੰਦ ਹੋਈ ਨਹੀਂ, ਨਿੱਕਲ ਬਾਹਰ ਤੁਸੀਂ ਜਾਣਦੇ ਹੋ ਸੁਆਰਥ, ਗਰਜ਼ ਹਾਵੀ ਹੋ ਗਿਆ ਹੈ, ਤਾਂ ਤੁਸੀਂ ਇਸ ਨੂੰ ਮਕਸਦ ਬਣਾ ਰੱਖਿਆ ਹੈ, ਜਦੋਂਕਿ ਇਹ ਨਹੀਂ ਹੈ ਮਨੁੱਖ ਸਰੀਰ ਦਾ ਸਭ ਤੋਂ ਵੱਡਾ ਮਕਸਦ ਹੈ ਉਸ ਸ਼ਕਤੀ ਨੂੰ ਪਾਉਣਾ, ਉਸ ਤਾਕਤ ਨੂੰ ਪਾਉਣਾ ਜੋ ਸਭ ਨੂੰ ਬਣਾਉਣ ਵਾਲੀ ਹੈ, ਸਭ ਕੁਝ ਦੇਣ ਵਾਲੀ ਹੈ ਉਸ ਵੱਲ ਧਿਆਨ ਹੀ ਨਹੀਂ ਹੈ, ਤੁਸੀਂ ਇਸੇ ’ਚ ਗੁਆਚ ਗਏ ਹੋ, ਇਸੇ ਦੇ ਹੋ ਗਏ ਹੋ।

ਲੱਖਾਂ-ਕਰੋੜਾਂ ਗੁਣਾ ਵਧ ਕੇ ਮਿਲੇਗਾ ਲਾਭ | Baba Ram Rahim

ਆਪ ਜੀ ਨੇ ਫ਼ਰਮਾਇਆ ਕਿ ਅਸੀਂ ਨਹੀਂ ਕਹਿੰਦੇ ਕਿ ਬੱਚਿਆਂ ਲਈ ਨਾ ਕਰੋ, ਅਸੀਂ ਨਹੀਂ ਕਹਿੰਦੇ ਕਿ ਸਰੀਰ ਲਈ ਨਾ ਕਰੋ, ਪਰ ਜੇਕਰ ਲਾਭ ਹੀ ਲੈਣਾ ਹੈ ਤਾਂ ਕਿਉ ਨਾ ਅਜਿਹਾ ਸੱਚਾ ਸੌਦਾ ਕੀਤਾ ਜਾਵੇ ਜਿਸ ’ਤੇ ਕੁਝ ਇਨਵੈਸਟ ਨਹੀਂ ਕਰਨਾ, ਤੁਸੀਂ ਲਾਉਣਾ ਕੁਝ ਨਹੀਂ ਹੈ, ਬੱਸ ਥੋੜ੍ਹਾ ਜਿਹਾ ਸਮਾਂ ਚਾਹੀਦਾ ਤੁਹਾਡਾ ਅਤੇ ਯਕੀਨ ਮੰਨਿਓ, ਜੋ ਵੀ ਬਿਜ਼ਨਸ-ਵਪਾਰ ਲਾਭ ਲਈ ਕਰ ਰਹੇ ਹੋ, ਫਾਇਦੇ ਲਈ ਕਰ ਰਹੇ ਹੋ, ਉਸ ਨਾਲੋਂ ਲੱਖਾਂ-ਕਰੋੜਾਂ ਗੁਣਾ ਵਧ ਕੇ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਕਿਉਕਿ ਹਰ ਬਿਜ਼ਨਸ, ਖੇਤੀਬਾੜੀ ਕਾਨਫੀਡੈਂਸ ਨਾਲ ਆਉਦੀ ਹੈ, ਆਤਮਬਲ, ਵਿਸ਼ਵਾਸ ਨਾਲ ਹੀ ਗੱਲ ਬਣਦੀ ਹੈ।

ਰਾਮ-ਨਾਮ ਨਾਲ ਦੂਰ ਹੋ ਜਾਣਗੀਆਂ ਸਾਰੀਆਂ ਮੁਸੀਬਤਾਂ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਹੁਣ ਜਿੰਮੀਂਦਾਰ ਨੂੰ ਲੈ ਲਓ ਦੁਕਾਨ ’ਤੇ ਜਾਵੇਗਾ, ਦੁਕਾਨਦਾਰ ਨਾਲ ਗੱਲ ਕਰੇਗਾ, ਉਹ ਕਹਿੰਦਾ ਹੈ ਕਿ ਜੀ ਇਹ ਕਣਕ ਲੈ ਜਾਓ, 60 ਮਣ ਨਿੱਕਲੇਗੀ, 70 ਮਣ ਨਿੱਕਲੇਗੀ, 80 ਮਣ ਨਿੱਕਲੇਗੀ ਤਾਂ ਕੀ ਸੁੰਘ ਕੇ, ਖਾ ਕੇ, ਦੇਖ ਕੇ ਦੱਸ ਸਕਦੇ ਹੋ ਕਿ ਉਹ ਬੀਜ ਅਸਲ ਵਿਚ ਇੰਨਾ ਹੀ ਨਿੱਕਲੇਗਾ, ਨਹੀਂ ਦੱਸ ਸਕਦੇ ਪਰ ਯਕੀਨ ਕਰਨਾ ਪੈਂਦਾ ਹੈ ਦੁਕਾਨਦਾਰ ’ਤੇ, ਕਿ ਭਾਈ ਠੀਕ ਹੈ ਅਗਲਾ ਇਹ ਕਹਿ ਰਿਹਾ ਹੈ, ਜਾਂ ਸੁਣੀਆਂ-ਸੁਣਾਈਆਂ ਗੱਲਾਂ ’ਤੇ, ਕਿਉਕਿ ਲੋਕ ਦੱਸਦੇ ਹਨ ਕਿ ਇਹ ਫਲਾਂ ਨੰਬਰ ਦੀ ਕਿਸਮ ਇੰਨਾ ਝਾੜ ਦਿੰਦੀ ਹੈ ਫਲਾਂ ਨੰਬਰ ਦੀ ਕਿਸਮ ਇੰਨਾ ਝਾੜ (ਉਤਪਾਦਨ) ਦਿੰਦੀ ਹੈ ਯਕੀਨ ਕੀਤਾ, ਬੀਜ ਬੀਜ ਦਿੱਤਾ, ਹੁਣ ਇਹ ਥੋੜ੍ਹਾ ਨਾ ਹੈ ਕਿ ਉਸੇ ਸਮੇਂ ਜੇਬ੍ਹ ’ਚ ਆ ਜਾਵੇਗਾ ਸਭ ਕੁਝ ਇਹ ਤਾਂ ਵਿਚਾਰਾ ਕਿਸਾਨ ਜਾਣਦਾ ਹੈ, ਕਿੰਨੀ ਮਿਹਨਤ, ਕਿੰਨਾ ਕੁਝ ਕਰਨਾ ਪੈਂਦਾ ਹੈ ਅਤੇ ਜਦੋਂ ਫਸਲ ਬਿਲਕੁਲ ਪੱਕ ਕੇ ਤਿਆਰ ਹੋ ਜਾਂਦੀ ਹੈ, ਪਤਾ ਨਹੀਂ ਕਦੋਂ ਫਸਲ ਖਰਾਬ ਹੋ ਜਾਵੇ, ਕਿਸਾਨ ਬਰਬਾਦ ਹੋ ਜਾਂਦਾ ਹੈ ਪਰ ਅਸੀਂ ਇਹ ਇਸ ਦਾ ਹੱਲ ਹੀ ਤਾਂ ਦੱਸ ਰਹੇ ਹਾਂ ਤੁਹਾਨੂੰ ਏਦਾਂ ਹੀ ਬਿਜ਼ਨਸ-ਵਪਾਰ ਕੀਤਾ, ਮੰਦੀ ਆ ਗਈ ਬਜ਼ਾਰ ’ਚ ਹੋਰ ਜੋ ਪੈਸੇ ਲਾਏ ਸਨ ਸਾਰੇ ਡੁੱਬ ਗਏ, ਤਾਂ ਇਸ ਸਭ ਦਾ ਹੱਲ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਰਾਮ ਦਾ ਨਾਮ ਜਪੋ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੀ ਭਗਤੀ ਕਰੋ, ਉਸ ਨਾਲ ਇਹ ਜੋ ਤੁਸੀਂ ਬਿਜ਼ਨਸ-ਵਪਾਰ, ਖੇਤੀਬਾੜੀ ਕਰਦੇ ਹੋ ਇਨ੍ਹਾਂ ’ਚ ਵੀ ਫਾਇਦਾ ਹੋਵੇਗਾ ਅਤੇ ਸਰੀਰ ਦਾ ਵੀ ਬਹੁਤ ਫਾਇਦਾ ਹੋਵੇਗਾ ਅਤੇ ਆਤਮਿਕ ਸੁਖ ਮਿਲੇਗਾ।

ਸਮਾਜ ’ਚ ਨਸ਼ਿਆਂ ਦਾ ਵਧਦਾ ਕਾਰੋਬਾਰ ਚਿੰਤਾ ਦਾ ਵਿਸ਼ਾ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬਹੁਤ ਦੁੱਖ ਦੀ ਗੱਲ ਹੈ, ਅਬਾਦੀ ਦਾ ਧਮਾਕਾ ਹੋਣ ਨੂੰ ਤਿਆਰ ਹੈ ਜਨਸੰਖਿਆ ਇੰਨੀ ਵਧਦੀ ਜਾ ਰਹੀ ਹੈ ਪੁੱਛੋ ਨਾ ਪਾਣੀ ਧਰਤੀ ਹੇਠੋਂ ਗਾਇਬ ਹੁੰਦਾ ਜਾ ਰਿਹਾ ਹੈ ਕੈਂਸਰ ਵਰਗੀਆਂ ਵੱਡੀਆਂ ਭਿਆਨਕ ਬਿਮਾਰੀਆਂ ਕਈ ਇਲਾਕਿਆਂ ’ਚ ਫੈਲ ਰਹੀਆਂ ਹਨ ਤੁਸੀਂ ਜਾਣਦੇ ਹੀ ਹੋ ਅਸੀਂ ਤੁਹਾਨੂੰ ਪਹਿਲਾਂ ਵੀ ਬੋਲਿਆ ਸੀ ਕਿ ਭਾਈ ਅਸੀਂ ਸ਼ਾਇਦ 90 ਤੋਂ ਕੀ, ਉਸ ਤੋਂ ਪਹਿਲਾਂ?ਹੀ ਲੱਗੇ ਹੋਏ ਹਾਂ, 1948 ਤੋਂ ਮੰਨ ਲਓ ਤੁਸੀਂ, ਅਸੀਂ ਲੱਗੇ ਹੋਏ ਹਾਂ ਕਿ ਭਾਈ ਇਹ ਨਸ਼ਾ ਜਿਹੜਾ ਹੈ ਘਾਤਕ ਹੈ , ਘਾਤਕ ਹੈ ਅਤੇ 1992-93 ਤੋਂ ਬਾਅਦ ਤਾਂ ਅਸੀਂ ਸਾਫ ਹੀ ਤੁਹਾਨੂੰ ਕਹਿਣ ਲੱਗ ਗਏ ਸੀ ਕਿ ਇਹ ਇਨਡਾਇਰੈਕਟਲੀ ਜੰਗ ਛਿੜ ਗਈ ਹੈ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਿਕੰਮਾ ਕਰਨ ਲਈ ਇਹ ਨਸ਼ਾ ਸ਼ੁਰੂ ਕੀਤਾ ਗਿਆ ਹੈ।

ਅੱਜ ਕੀ ਮੈਦਾਨੀ ਇਲਾਕਾ, ਕੀ ਅਸਮਾਨੀ ਇਲਾਕਾ, ਕੀ ਸਮੁੰਦਰ ਦੇ ਕਿਨਾਰੇ, ਸਭ ਜਗ੍ਹਾ ਨਸ਼ੇ ਨੇ ਪੈਰ ਪਸਾਰੇ ਹੋਏ ਹਨ ਅਤੇ ਬੁਰਾ ਹਾਲ ਹੋ ਰਿਹਾ ਹੈ ਸਮਾਜ ਵਿਚ ਜ਼ਿਆਦਾਤਰ ਲੋਕ ਇਸ ਤੋਂ ਦੁਖੀ ਹਨ, ਲੋਕ ਮਰ ਰਹੇ ਹਨ ਨਸ਼ਾ ਕਰਕੇ, ਕਿਉਂਕਿ ਉਨ੍ਹਾਂ ’ਚ ਕੈਮੀਕਲ ਦੀ ਮਾਤਰਾ ਜ਼ਿਆਦਾ ਹੈ ਬੇਇੰਤਹਾ ਜ਼ਿਆਦਾ ਹੈ ਆਦਤ ਪੈ ਜਾਂਦੀ ਹੈ ਬੰਦੇ ਨੂੰ ਅਤੇ ਫੇਰ ਉਹ ਬਰਬਾਦ ਹੁੰਦਾ ਚਲਿਆ ਜਾਂਦਾ ਹੈ ਅਤੇ ਇਹ ਇਨਸਾਨ ਨੂੰ ਮਾਰਦਾ ਬੜਾ ਛੇਤੀ ਹੈ।

ਕਈ ਕਹਿੰਦੇ ਹਨ ਕਿ ਨਹੀਂ, ਭਗਵਾਨ ਨੇ ਤਾਂ ਉਮਰ ਲਿਖੀ ਹੋਈ ਹੈ, ਉਮਰ ਨਹੀਂ ਲਿਖੀ, ਸਵਾਸ ਲਿਖੇ ਹਨ, ਲੇਖੇ ਤੇਰੇ ਸਵਾਸ ਗਿਰਾਸ ਨਸ਼ੇ ਨਾਲ ਇੱਕ ਮਿੰਟ ’ਚ 16-18 ਦੀ ਬਜਾਏ 30-32 ਸਵਾਸ ਲੈ ਲੈਂਦੇ ਹੋ ਤਾਂ 100 ਸਾਲ ਦੀ ਉਮਰ ਦੀ ਥਾਂ 50 ਦੀ ਉਮਰ ’ਚ ਹੀ ਬੇੜਾ ਪਾਰ ਹੋ ਜਾਂਦਾ ਹੈ 70-75 ਵਾਲੇ ਦਾ 35 ’ਚ ਬੇੜਾ ਪਾਰ ਹੋ ਜਾਂਦਾ ਹੈ, 50 ਵਾਲੇ ਦਾ 25 ’ਚ ਇਸ ਤਰ੍ਹਾਂ ਤਾਂ ਤੁਸੀਂ ਆਪਣੇ-ਆਪ ਨੂੰ ਬਰਬਾਦ ਕਰ ਰਹੇ ਹੋ ਤਾਂ ਇਹ ਨਿਸ਼ਾਨੀਆਂ ਜਿਹੜੀਆਂ ਆ ਰਹੀਆਂ ਹਨ, ਬੜੀਆਂ ਡਰੌਣੀਆਂ ਹਨ, ਬੜੀਆਂ ਘਾਤਕ ਹਨ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਦੁਆ, ਪ੍ਰਰਾਥਨਾ, ਅਰਦਾਸ ਹੈ ਕਿ ਮਾਲਕ ਤੂੰ ਰੋਕੇਂ ਤਾਂ ਰੋਕੇ ਨਹੀਂ ਤਾਂ ਇਹ ਗੰਦਗੀ ਖਾਣ ਨਾਲ, ਡਰੱਗ ਨਾਲ, ਬੁਰਾਈ ਕਰਨ ਤੋਂ ਅੱਜ ਦਾ ਇਨਸਾਨ ਬਾਜ ਨਹੀਂ ਆ ਰਿਹਾ ਹਟ ਨਹੀਂ ਰਿਹਾ।

ਕਿਸੇ ਦੇ ਰੋਕਣ ਨਾਲ, ਰੁਕ ਨਹੀਂ ਰਿਹਾ, ਮਾਂ-ਪਿਓ ਰੋਕਦੇ ਹਨ ਤਾਂ ਖੁਦਕੁਸ਼ੀ ਦਾ ਡਰਾਵਾ ਦਿੰਦਾ ਹੈ ਮਾਂ-ਪਿਓ ਰੋਕਦੇ ਹਨ ਤਾਂ ਮਾੜੇ ਲੱਗਦੇ ਹਨ, ਗੰਦੇ ਲੱਗਦੇ ਹਨ, ਇਹ ਕਿਉਂ ਰੋਕਦੇ ਹਨ ਮੈਨੂੰ ਨਸ਼ਾ ਕਰਨ ਤੋਂ ਸਮਾਜ ’ਚ ਭਿਆਨਕ ਬਦਲਾਅ ਆ ਰਹੇ ਹਨ ਅਤੇ ਉਸ ਦਾ ਇਹ ਅੰਗ ਹੈ, ਤੁਸੀਂ ਮਹਿਸੂਸ ਕਰਕੇ ਦੇਖ ਲਓ ਬਰਸਾਤ ਬਿਨਾਂ ਮੌਸਮ ਦੇ ਹੋ ਰਹੀ ਹੈ, ਮੌਸਮ ਜਿਹੜਾ ਪਹਿਲਾਂ ਨਹੀਂ ਹੁੰਦਾ ਸੀ ਉਹ ਹੋ ਰਿਹਾ ਹੈ, ਅਤੇ ਜੋ ਹੋਣਾ ਨਹੀਂ ਚਾਹੀਦਾ ਉਹ ਵੀ ਹੋ ਰਿਹਾ ਹੈ ਗਲੇਸ਼ੀਅਰ ਪਿਘਲ ਰਹੇ ਹਨ, ਪਾਣੀ ਹੇਠਾਂ ਜਾ ਰਿਹਾ ਹੈ ਕੋਲ਼ਾ, ਡੀਜ਼ਲ-ਪੈਟਰੋਲ ਕਦੋਂ ਤੱਕ ਚੱਲੇਗਾ? ਫੇਰ ਕੀ ਕਰੋਗੇ? ਆਦੀ ਤਾਂ ਹੋ ਗਏ, ਹੁਣ ਲਾਈਟਾਂ ਦੇ ਵੀ ਆਦੀ ਹਨ, ਪੱਖਿਆਂ ਦੇ ਵੀ ਆਦੀ ਹਨ, ਏ. ਸੀ. ਦੇ ਵੀ ਲੋਕ ਆਦੀ ਹਨ, ਬਹੁਤ ਸਾਰੀਆਂ ਚੀਜਾਂ ਹਨ ਪਰ ਜਦੋਂ ਇਹ ਚੀਜ਼ਾਂ ਖਤਮ ਹੋ ਗਈਆਂ, ਜਿਸ ਨਾਲ ਇਹ ਬਣਦਾ ਹੈ, ਫੇਰ ਕਿਵੇਂ ਚੱਲੇਗਾ ਕੰਮ।

ਪੁਰਾਣੇ ਸਮੇਂ ’ਚ ਸੂਰਜੀ ਊਰਜਾ ਦੀ ਰੌਸ਼ਨੀ ਤੋਂ ਹੀ ਸਭ ਕੁਝ ਲਿਆ ਜਾਂਦਾ ਸੀ ਅਤੇ ਪ੍ਰਦੂਸ਼ਣ ਵੀ ਨਹੀਂ ਫੈਲਦਾ ਉਸ ਨਾਲ ਸੋ ਕਹਿਣ ਦਾ ਮਤਲਬ ਹੈ, ਤਾਂ ਸਾਨੂੰ ਕਿਵੇਂ ਪਤਾ ਹੈ ਕਿ ਇਹ ਚੀਜ਼ ਹੋਵੇਗੀ ਫੀਲਿੰਗ ਆ ਰਹੀ ਹੈ, ਮਹਿਸੂਸ ਹੋ ਰਿਹਾ ਹੈ, ਕਿ ਕਿਤੇ ਫੇਰ ਸਾਈਕਲ ਹੀ ਸਭ ਤੋਂ ਵਧੀਆ ਸਵਾਰੀ ਨਾ ਹੋ ਜਾਵੇ ਕਿਤੇ ਤੱਤਾ-ਤੱਤਾ ਫੇਰ ਤੋਂ ਨਾ ਹੋਣ ਲੱਗ ਜਾਵੇ ਪੰਜਾਬ ਵਾਲਿਓ?ਅਤੇ ਇੱਧਰ ਵਾਲੇ ਭਾਈ ਝੋਟਾ-ਬੁੱਗੀ ਵਾਲਿਓ, ਰਾਜਸਥਾਨ ਊਠਾਂ ਵਾਲਿਓ, ਕਹਿਣ ਦਾ ਮਤਲਬ ਜਦੋਂ ਪੈਟਰੋਲ-ਡੀਜ਼ਲ ਨਹੀਂ, ਕੋਲ਼ਾ ਨਹੀਂ ਤਾਂ ਫੇਰ ਊਠ ਦੀ ਪੂਛ ਹੀ ਮਰੋੜੋਗੇ ਉਹ ਚਮੜੇ ਵਾਲੀ ਛਾਂਟ, ਚੱਲ ਓਏ ਨਾਰ੍ਹਿਆ, ਫਲਾਣਿਆਂ, ਧੀਕੜਿਆ ਸੋ ਕਹਿਣ ਦਾ ਮਤਲਬ ਹੈ?ਕਿ ਫੇਰ ਕਿਤੇ ਸਾਈਕਲ ਦੀ ਸਵਾਰੀ ਵਧੀਆ ਨਾ ਲੱਗਣ ਲੱਗ ਜਾਵੇ ਉਜ ਨੰਬਰ ਇੱਕ ਹੈ ਸਾਈਕਲ ਚਲਾਉਣਾ ਸਿਹਤ ਦੀ ਸਿਹਤ ਬਣਦੀ ਹੈ ਅਤੇ ਜਿੱਥੇ ਜਾਣਾ ਹੈ, ਉੱਥੇ ਵੀ ਪਹੁੰਚ ਜਾਂਦੇ ਹੋ ਬੁਰਾ ਨਾ ਮੰਨਣਾ ਅਸੀਂ ਤਾਂ ਆਪ ਗੱਡੀ ਵਿਚ ਵੀ ਜਾਂਦੇ ਹਾਂ, ਤੁਸੀਂ ਲੋਕ ਵੀ ਜਾਂਦੇ ਹੋ, ਪਰ ਗੱਡੀ ’ਚ ਤਾਂ ਸਫਰ ਕਰਨ ਨਾਲ ਜੇਬ੍ਹ ਵੀ ਖਾਲੀ ਹੁੰਦੀ ਹੈ ਅਤੇ ਸਿਹਤ ਵੀ ਖਾਲੀ ਹੁੰਦੀ ਹੈ ਜਾਣਾ ਪੈਂਦਾ ਹੈ ਅਤੇ ਜਾਣਾ ਪਵੇਗਾ ਵੀ ਜਦੋਂ ਤੱਕ ਚੱਲ ਰਹੀਆਂ ਹਨ ਗੱਡੀਆਂ, ਕੌਣ ਹਟਦਾ ਹੈ

ਸਾਰੇ ਧਰਮਾਂ ’ਚ ਲਿਖੀ ਹਰ ਗੱਲ ਸੱਚੀ ਹੈ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਕਈ ਵਾਰ ਸਾਨੂੰ ਬਹੁਤ ਦਰਦ ਹੁੰਦਾ ਹੈ, ਬੜਾ ਦੁੱਖ ਲੱਗਦਾ ਹੈ, ਕਈ ਆਪਣੇ ਆਪ ’ਚ ਬੱੁਧੀਜੀਵੀ ਬਣਦੇ ਹਨ, ਵੱਡੇ ਆਲਮ-ਫਾਜ਼ਲ ਬਣਦੇ ਹਨ ਅਤੇ ਇਹ ਕਹਿੰਦੇ ਹਨ ਕਿ ਪਵਿੱਤਰ ਰਾਮਾਇਣ ਹੈ, ਪਵਿੱਤਰ ਕੁਰਾਨ ਸ਼ਰੀਫ ਹੈ, ਪਵਿੱਤਰ ਗੁਰਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਹਨ ਜੋ ਸੰਤਾਂ ਨੇ ਲਿਖ ਦਿੱਤੇ, ਜਾਂ ਪਵਿੱਤਰ ਵੇਦ ਹਨ, ਇਹ ਤਾਂ ਜੀ ਕਾਲਪਨਿਕ ਚੀਜ਼ਾਂ ਹਨ ਮਤਲਬ ਉਨ੍ਹਾਂ ’ਚ ਜਿਹੜਾ ਲਿਖਿਆ ਹੋਇਆ ਹੈ, ਜਿਵੇਂ ਮਹਾਂਭਾਰਤ ਹੋ ਗਈ, ਰਾਮਾਇਣ ਹੋ ਗਈ, ਉਨ੍ਹਾਂ ਨੂੰ ਕਾਲਪਨਿਕ ਦੱਸਦੇ ਹਨ, ਇਤਿਹਾਸ ਨੂੰ ਸਹੀ ਦੱਸਦੇ ਹਨ ਇੱਕ ਸੱਜਣ ਨੇ ਸਾਡੇ ਨਾਲ ਇਹ ਵੀ ਗੱਲ ਕੀਤੀ, ਕਿ ਜੀ, ਇਤਿਹਾਸ ਤਾਂ ਬਿਲਕੁਲ ਠੀਕ ਹੈ, ਬਾਕੀ ਇਹ ਮਹਾਂਭਾਰਤ, ਰਾਮਾਇਣ, ਪਵਿੱਤਰ ਗ੍ਰੰਥ ਹਨ, ਉਹ ਤਾਂ ਪਵਿੱਤਰ ਵੀ ਨਹੀਂ ਬੋਲਦੇ, ਪਰ ਸਾਡੀ ਜੁਬਾਨ ਹੀ ਅਜਿਹੀ ਹੈ, ਅਸੀਂ ਤਾਂ ਪਵਿੱਤਰ ਦੇ ਬਿਨ੍ਹਾਂ ਗੱਲ ਹੀ ਨਹੀਂ ਕਰਦੇ, ਕਿ ਇਹ ਜਿਹੜੇ ਪਵਿੱਤਰ ਗ੍ਰੰਥ ਹਨ ਇਹ ਤਾਂ?ਕਾਲਪਨਿਕ ਕਹਾਣੀਆਂ ਹਨ ਅਸੀਂ?ਕਿਹਾ ਕਿਵੇਂ? ਕਹਿੰਦੇ ਕੀਹਨੇ ਦੇਖੀਆਂ ਹਨ ਇਹ ਚੀਜ਼ਾਂ ਤਾਂ ਅਸੀਂ ਕਿਹਾ ਕਿ ਤੁਹਾਡਾ ਜਿਹੜਾ ਇਤਿਹਾਸ ਬੋਲਦਾ ਹੈ ਉਹ ਕਿਸ ਨੇ ਦੇਖਿਆ ਹੈ ਅੱਜ ਵਾਲੇ ਨੇ ਕਹਿੰਦੇ ਉਹ ਤਾਂ ਲਿਖਿਆ ਹੈ ਅਸੀਂ ਪੁੱਛਿਆ ਕਿ ਕੀਹਨੇ ਲਿਖਿਆ ਹੈ? ਕਹਿੰਦੇ ਜੀ, ਵਿਦਵਾਨ ਪੜ੍ਹੇ-ਲਿਖਿਆਂ ਨੇ ਲਿਖਿਆ ਹੈ ਅਸੀਂ ਕਿਹਾ ਕਿ ਉਨ੍ਹਾਂ?ਦੇ ਬਾਲ-ਬੱਚੇ ਹੁੰਦੇ ਹੋਣਗੇ, ਕਹਿੰਦੇ ਹਾਂ ਜਿਨ੍ਹਾਂ ਨੇ ਇਤਿਹਾਸ ਲਿਖਿਆ ਹੈ। (Baba Ram Rahim)

ਉਨ੍ਹਾਂ ਦੇ ਬਾਲ-ਬੱਚੇ ਪਰਿਵਾਰ ਵੀ ਸਨ ਅਸੀਂ ਕਿਹਾ ਸੁਣੋ, ਸੀ ਤਾਂ ਉਹ ਬੰਦੇ ਕਹਿੰਦੇ ਹਾਂ ਤਾਂ ਜਿਨ੍ਹਾਂ ਨੇ ਸਾਡੇ ਪਵਿੱਤਰ ਗ੍ਰੰਥ, ਜਿੰਨੇ ਵੀ ਹਨ, ਚਲੋ ਮਹਾਂਭਾਰਤ ਲੈ ਲਓ ਜਾਂ ਰਮਾਇਣ ਲੈ ਲਓ, ਜਿਨ੍ਹਾਂ ਨੇ ਉਹ ਲਿਖੇ ਹਨ, ਉਨ੍ਹਾਂ ਨੇ ਸਾਰੀ ਦੁਨੀਆਂ ਤਿਆਗ ਕੇ ਲਿਖੇ ਹਨ ਤਾਂ ਉਨ੍ਹਾਂ ਨੂੰ ਝੂਠ ਬੋਲਣ ’ਚ ਕਿਹੜੀ ਚੀਜ ਦਾ ਲਾਲਚ ਸੀ ਇਤਿਹਾਸ ਵੀ ਬੰਦੇ ਨੇ ਹੀ ਲਿਖਿਆ ਹੈ ਅਤੇ ਇਹ ਵੀ ਬੰਦੇ ਨੇ ਇਤਿਹਾਸਕਾਰ ਅਪਣੇ ਬਾਲ-ਬੱਚਿਆਂ ਲਈ ਜਿਉਂਦੇ ਸਨ ਅਤੇ ਜਿਨ੍ਹਾਂ ਨੇ ਸਾਡੇ ਪਵਿੱਤਰ ਗ੍ਰੰਥ ਲਿਖੇ ਹਨ ਉਹ ਸਮਾਜ ਲਈ ਜਿਉਂਦੇ ਸਨ ਇਤਿਹਾਸਕਾਰ ਝੂਠੇ ਹੋ ਸਕਦੇ ਹਨ, ਪਰ ਮਹਾਂਪੁਰਸ਼ ਝੂਠੇੇ ਨਹੀਂ ਹੋ ਸਕਦੇ ਅਸੀਂ ਚੈਲੇਂਜ ਕਰਦੇ ਹਾਂ ਜਿਹੜਾ ਮਰਜੀ ਸਾਇੰਸਦਾਨ ਆ ਜਾਵੇ, ਸਾਨੂੰ ਸਿੱਧ ਕਰਕੇ ਵਿਖਾ ਦੇਵੇ ਕਿ ਸਾਡੇ ਧਰਮ ਝੂਠੇ ਹਨ, ਸਵਾਲ ਹੀ ਪੈਦਾ ਨਹੀਂ ਹੁੰਦਾ ਇੱਥੋਂ ਡੇਢ ਕਿਲੋਮੀਟਰ ਚਲੇ ਜਾਓ ਮਹਾਂਭਾਰਤ ਦੇ ਨਿਸ਼ਾਨ ਮਿਲ ਜਾਣਗੇ ਅਤੇ ਹੈਰਾਨੀ ਹੁੰਦੀ ਹੈ ਕਿ ਚੰਦ ਕਿਤਾਬਾਂ ਪੜ੍ਹ?ਕੇ ਆਪਣੇ ਆਪ ਨੂੰ ਮਹਾਪੁਰਸ਼ ਸਮਝਣ ਲੱਗ ਜਾਂਦੇ ਹਨ, ਵਿਗਿਆਨੀ ਸਮਝਣ ਲੱਗ ਜਾਂਦੇ ਹਨ, ਅਤੇ ਸਾਇੰਸ ਦੀ ਏ, ਬੀ, ਸੀ, ਡੀ ਨਹੀਂ ਆਉਂਦੀ।

ਸੰਤ, ਪੀਰ-ਪੈਗੰਬਰਾਂ ਦੇ ਬਚਨਾਂ ’ਤੇ ਚੱਲਣ ਨਾਲ ਮਿਲਦੀਆਂ ਹਨ ਖੁਸ਼ੀਆਂ

ਆਪ ਜੀ ਨੇ ਫ਼ਰਮਾਇਆ ਕਿ ਧਰਮਾਂ ਨੇ ਬਹੁਤ ਚੀਜ਼ਾਂ ਬਹੁਤ ਪਹਿਲਾਂ ਦੱਸੀਆਂ ਹਨ ਕੁਝ ਕੁ ਗੱਲਾਂ, ਹੁਣ ਧਰਮਾਂ ’ਚ ਪਵਿੱਤਰ ਵੇਦਾਂ ’ਚ ਇਹ ਲਿਖਿਆ ਹੋਇਆ ਹੈ ਕਿ ਸੋਨਾ ਸਭ ਤੋਂ ਪਹਿਲਾਂ ਜਿੱਥੋਂ ਮਿਲਿਆ, ਹੀਰੇ-ਜਵਾਹਰਾਤ, ਮੋਤੀ ਜੋ ਸਭ ਤੋਂ ਪਹਿਲਾਂ ਮਿਲੇ, ਉਹ ਸਮੁੰਦਰ ਦੇ ਤਲ ਵਿੱਚੋਂ ਮਿਲੇ ਭਾਵ ਸਮੁੰਦਰ ਦੇ ਬਿਲਕੁਠ ਹੇਠੋਂ ਮਿਲੇ ਤੁਹਾਨੂੰ ਸੁਣਕੇ ਕੀ ਲੱਗਿਆ, ਛੋਟੀ ਜਿਹੀ ਗੱਲ ਲੱਗੀ, ਨਹੀਂ ਬਹੁਤ ਵੱਡੀ ਗੱਲ ਹੈ ਇਸ ਦਾ ਮਤਲਬ, ਉਸ ਸਮੇਂ (ਪੁਰਾਣੇ ਸਮੇਂ ’ਚ) ਵੀ ਲੋਕ ਸਮੁੰਦਰ ਦੇ ਹੇਠਾਂ ਜਾ ਕੇ ਸੋਨਾ ਕੱਢ ਲਿਆਉਦੇ ਸਨ, ਕਿਵੇਂ ਜਾਂ ਤਾਂ ਪਣਡੁੱਬੀਆਂ ਹੋਣਗੀਆਂ ਜਾਂ ਆਕਸੀਜ਼ਨ ਸਿਲੰਡਰ ਹੁੰਦੇ ਹੋੋਣਗੇ, ਤਾਂ ਇਹ ਤੁਹਾਡੀ ਸਾਇੰਸ ਤਾਂ ਅੱਜ ਬਣੀ ਹੈ, ਉਨ੍ਹਾਂ ਕੋਲ ਤਾਂ ਪਹਿਲਾਂ ਹੀ ਸੀ ਸਾਰਾ ਸਾਮਾਨ ਜਿਸ ਕਰਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਸਾਰਾ ਸਾਮਾਨ, ਸਮੁੰਦਰ ਦੇ ਤਲ ’ਚ ਹੈ ।

Saint Dr MSG

ਅੱਜ ਦੇਖ ਲਓ ਤੁਸੀਂ ਸਮੁੰਦਰ ਵਿੱਚੋਂ ਸੋਨਾ ਕੱਢਦੇ ਹੋ ਵਿਦੇਸ਼ਾਂ ’ਚ ਵੈਕਿਊਮ ਲਾ ਲੈਂਦੇ ਹਨ ਤੇ ਉੱਪਰ ਮਸ਼ੀਨਾਂ ਲੱਗੀਆਂ ਹੁੰਦੀਆਂ ਹਨ, ਵੈਕਿਊਮ ਦੇ ਜ਼ਰੀਏ ਉਹ ਸਾਰਾ ਕੁਝ ਸਮੁੰਦਰ ਵਿੱਚੋਂ ਨਿੱਕਲਦਾ ਹੈ ਤੇ ਉਹ ਛਣਦਾ ਹੈ ਤੇ ਉਸ ਦਾ ਇੱਕ ਪ੍ਰੋਸੀਜ਼ਰ ਹੈ, ਤਾਂ ਉਸ ਤਰੀਕੇ ਨਾਲ ਉਹ ਲੋਕ ਗੋੋਲਡ ਪ੍ਰਾਪਤ ਕਰ ਰਹੇ ਹਨ ਸੋਨਾ ਕੱਢ ਰਹੇ ਹਨ, ਮੋਤੀ ਮਿਲਦੇ ਹਨ, ਸਭ ਕੁਝ ਹੈ ਸਾਡੇ ਪਵਿੱਤਰ ਗ੍ਰੰਥ ਜੋ ਹਨ ਸਾਰੇ ਧਰਮਾਂ ਦੇ ਸੱਚ ਸਨ, ਸੱਚ ਹਨ ਤੇ ਸੱਚ ਹੀ ਰਹਿਣਗੇ ਇਨ੍ਹਾਂ ਵਿੱਚ ਕੁਝ ਵੀ ਝੂਠ ਨਹੀਂ ਹੈ ਪਰ ਪੜ੍ਹਨ ਦਾ ਨਜ਼ਰੀਆ ਅਲੱਗ-ਅਲੱਗ ਹੈ ਕੋਈ ਕਿਸੇ ਤਰੀਕੇ ਨਾਲ ਪੜ੍ਹ ਲੈਂਦਾ ਹੈ ਕੋਈ ਤਾਂ ਇਸ ਲਈ ਪੜ੍ਹਦਾ ਹੈ ਕਿ ਯਾਰ ਪੂਰਾ ਕਰ ਲਓ ਆਪਾਂ ਤਾਂ ਨੋਟ ਲੈ ਕੇ ਜਾਣੇ ਹਨ, ਲੈਣਾ ਕੀ ਹੈ, ਬੁਰਾ ਨਾ ਮੰਨਣਾ ਕਿਉਂਕਿ ਕੌੜਾ ਸੱਚ ਹੈ ਨਾ ਕਈ ਤਾਂ ਵਿਚਾਰੇ ਆਉਂਦੇ ਹੀ ਇਸ ਲਈ ਹਨ ਕਿ ਫਟਾਫਟ ਪੜ੍ਹੋ ਤੇ ਪਾਰ ਕਰੋ ਤੇ ਕਈ ਘਰ ਵਾਲੇ ਹੁੰਦੇ ਹਨ ਜਿਨ੍ਹਾਂ ਦੇ ਉੱਥੇ, ਮਹਾਂਪੁਰਸ਼ਾਂ ਦੇ ਪਾਕ-ਪਵਿੱਤਰ ਬਚਨ ਚੱਲ ਰਹੇ ਹੁੰਦੇ ਹਨ ਤੇ ਖੁਦ ਖਾ-ਪੀ ਰਹੇ ਹੁੰਦੇ ਹਨ ਗਲਤ ਚੀਜ਼ਾਂ, ਗਲਤ ਕਰਮ ਕਰ ਰਹੇ ਹੁੰਦੇ ਹਨ ਭਾਈ ਤੂੰ ਬੈਠ ਕੇ ਸੁਣ ਤਾਂ ਲੈ, ਤੇਰੇ ਘਰ ’ਚ ਮਹਾਂਪੁਰਸ਼ਾਂ ਦੇ ਪਵਿੱਤਰ ਬਚਨ ਚੱਲ ਰਹੇ ਹਨ ਕੋਈ ਨਹੀਂ ਸੁਣਦਾ,

ਬਹੁਤ ਘੱਟ ਲੋਕ ਹੋਣਗੇ ਜੋ ਪੂਰਾ ਸੁਣਦੇ ਹਨ, ਘੰਟਾ ਕੋਈ ਬੈੈਠ ਜਾਂਦਾ ਹੋਵੇਗਾ, ਕੋਈ ਦੋ ਘੰਟੇੇ ਬੈਠ ਜਾਂਦੇ ਹੋਣਗੇ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਕਿ ਪੜ੍ਹਨ ਵਾਲੇ ਵੀ ਉਦੋਂ ਤੱਕ ਵਧੀਆ ਪੜ੍ਹਦੇ ਹਨ, ਜਿਵੇਂ ਉੱਠ ਕੇ ਗਏ ਨਹੀਂ, ਇੱਕ ਪੜ੍ਹੇ, ਚਾਰ ਉਲਟਾਏ, ਮਾਲਕ ਦਾ ਨਾਮ ਨਾ ਬਿਰਥਾ ਜਾਏ ਕਿਹੜਾ ਕੋਈ ਦੇਖ ਰਿਹਾ ਹੁੰਦਾ ਹੈ ਉੱਥੇ, ਇਹ ਸਾਡੀ ਦੇਖੀ ਗੱਲ ਹੈ, ਸਭ ਧਰਮਾਂ ’ਚ ਅਸੀਂ ਅਜਿਹਾ ਦੇਖਿਆ ਸੱਤ-ਸੱਤ ਦਿਨ, ਤਿੰਨ-ਤਿੰਨ ਦਿਨ, ਦੋ-ਦੋ ਦਿਨ ਮਹਾਂਪੁਰਸ਼ਾਂ ਦੇ ਉਹ ਪਾਠ ਪੜ੍ਹੇ ਜਾਂਦੇ ਹਨ, ਬਚਨ ਪੜ੍ਹੇ ਜਾਂਦੇ ਹਨ ਗਰੁੜ ਪੁਰਾਣ ਲੈ ਲਓ, ਬਹੁਤ ਸਾਰੇ ਧਰਮਾਂ ਦੀ ਗੱਲ ਕਰ ਰਹੇ ਹਾਂ ਤਾਂ ਸਾਹਮਣੇ ਬੈਠੋ ਪਰਿਵਾਰ ਵਾਲੇ, ਮਜ਼ਾ ਤਾਂ ਤਾਂਅ ਹੈ, ਸੱਤ ਦਿਨ, ਦੋ ਦਿਨ, ਤਿੰਨ ਦਿਨ ਜਿੰਨੇ ਦਿਨ ਵੀ ਮਹਾਂਪੁਰਸ਼ਾਂ ਦੇ ਪਵਿੱਤਰ ਬਚਨ, ਜੇਕਰ ਬੈਠ ਕੇ ਸੁਣੋਗੇ ਇੰਨੇ ਦਿਨ ਤਾਂ ਕਪਾਟ ਖੁੱਲ੍ਹ ਜਾਣਗੇ ਤੇ ਖੁਸ਼ੀਆਂ ਨਾਲ ਲਬਰੇਜ਼ ਹੋ ਜਾਓਗੇ  ਤੁਸੀਂ ਪਰ ਤੁਸੀਂ ਤਾਂ ਬੈਠਦੇ ਹੀ ਨਹੀਂ, ਤਾਂ ਫਿਰ ਕੀ ਦੀਵਾਰਾਂ ਪਵਿੱਤਰ ਕਰਵਾ ਰਹੇ ਹੋ ਉਨ੍ਹਾਂ ਦੇ ਕਰਨ ਨਾਲ ਤੁਹਾਨੂੰ ਕੀ ਮਿਲਣ ਵਾਲਾ ਹੈ?

ਠੀਕ ਹੈ ਇਹ ਸੱਚ ਹੁੰਦਾ ਹੈ ਕਿ ਮਹਾਂਪੁਰਸ਼ਾਂ ਦੇ ਪਾਕ-ਪਵਿੱਤਰ ਗ੍ਰੰਥ ਜਿੱਥੇ ਰੱਖੇ ਹਨ ਉਹ ਪੂਜਣਯੋਗ ਥਾਂ ਹੋ ਜਾਂਦੀ ਹੈ, ਮੰਨੀ ਗੱਲ ਸੰਤ, ਪੀਰ-ਪੈਗੰਬਰਾਂ ਜਿੱਥੇ ਪਵਿੱਤਰ ਚਰਨ ਟਿਕਣ ਉਹ ਵੀ ਥਾਂ ਪਵਿੱਤਰ ਹੋ ਜਾਂਦੀ ਹੈ, ਮੰਨੀ ਗੱਲ ਪਰ ਤੁਹਾਡਾ ਹਿਰਦਾ ਪਵਿੱਤਰ, ਤੁਹਾਡੀ ਆਤਮਾ ਨੂੰ ਦਿਮਾਗ ਨੂੰ ਆਤਮਿਕ ਸ਼ਾਂਤੀ ਤਾਂ ਉਦੋਂ ਹੀ ਮਿਲੇਗੀ ਜਦੋਂ ਉਨ੍ਹਾਂ ਦੇ ਬਚਨਾਂ ਨੂੰ ਸੁਣ ਕੇ ਅਮਲ ਕਰੋਗੇ ਖੁਸ਼ੀਆਂ ਜ਼ਰੂਰ ਮਿਲਣਗੀਆਂ ਉੱਥੇ ਜਿੱਥੇ ਉਹ ਸੰਤ, ਪੀਰ-ਪੈਗੰਬਰ, ਮਹਾਂਪੁਰਸ਼ ਰਿਹਾ ਜਾਂ ਉਨ੍ਹਾਂ ਦੀ ਪਾਕ-ਪਵਿੱਤਰ ਬਾਣੀ ਜਾਂ ਪਾਕ-ਪਵਿੱਤਰ ਗ੍ਰੰਥ ਜਿੱਥੇ ਰਹੇ ਖੁਸ਼ੀਆਂ ਜ਼ਰੂਰ ਮਿਲਣਗੀਆਂ, ਕਿਉਂਕਿ ਉੱਥੇ ਯਾਦ ਆਵੇਗੀ ਕਿ ਇੱਥੇ ਮਹਾਂਪੁਰਸ਼ਾਂ ਨੇੇ ਪਵਿੱਤਰ ਚਰਨ ਟਿਕਾਏ ਸਨ, ਜਾਂ ਉਨ੍ਹਾਂ ਦੇ ਪਾਕ-ਪਵਿੱਤਰ ਬਚਨ ਪੜ੍ਹੇ ਗਏ ਸਨ, ਖੁਸ਼ੀਆਂ ਆਉਣਗੀਆਂ ਉਸ ਕਮਰੇ ਵਿਚ ਜਾਂਦੇ ਹੋਏ ਪਰ ਅਸਲੀ ਖੁਸ਼ੀ ਤਾਂ ਉਨ੍ਹਾਂ ਬਚਨਾਂ ਨੂੰ ਸੁਣ ਕੇ ਅਮਲ ਕਰਨ ਨਾਲ ਮਿਲਦੀ ਹੈ।

ਉਨ੍ਹਾਂ ਨੂੰਸੁਣ ਕੇ ਜ਼ਿੰਦਗੀ ’ਚ ਅਪਨਾਉਣ ਨਾਲ ਮਿਲਦੀ ਹੈ ਇਸ ਲਈ ਬੇਪਰਵਾਹ ਜੀ ਕਹਿੰਦੇ ਹਨ ਕਿ ਆ ਕੇ ਸਤਿਸੰਗ ਮੇਂ ਵਿਚਾਰ ਕਰ ਲੇ, ਮਾਣਸ ਜਨਮ ਕਾ ਉੱਧਾਰ ਕਰ ਲੇ, ਪ੍ਰਭੂ ਹੈ ਤੇਰਾ ਭਲਾ ਕਰੇ ਸਤਿਸੰਗ ਸੁਣੋ ਅਤੇ ਫਿਰ ਵਿਚਾਰ ਕਰ ਲਓ, ਕੀ ਸੰਤ ਕੋਈ ਆਪਣੇ ਲਈ ਕਰਦੇ ਹਨ ਇਤਿਹਾਸਕਾਰਾਂ ਨੇ ਆਪਣੇ ਲਈ ਬਹੁਤ ਕੁਝ ਕੀਤਾ ਇਤਿਹਾਸ ਵੀ ਲਿਖਦੇ ਰਹੇ ਤੇ ਆਪਣੇ ਲਈ ਕਮਾਉਂਦੇ ਰਹੇ ਤੇ ਸਾਡੇ ਸੰਤ, ਪੀਰ-ਪੈਗੰਬਰ ਸਾਰੀ ਦੁਨੀਆਂ ਤੋਂ ਨਿਰਲੇਪ ਹੋ ਗਏ, ਅਲੱਗ ਜਾ ਕੇ ਉਨ੍ਹਾਂ ਨੇ ਪਵਿੱਤਰ ਗ੍ਰੰਥਾਂ ਦੀ ਰਚਨਾ ਕੀਤੀ, ਦੁਨੀਆਂ ਤਿਆਗ ਦਿੱਤੀ, ਪਰਿਵਾਰ ਤਿਆਗ ਦਿੱਤਾ, ਤਾਂ ਉਹ ਸੱਚੇ ਹਨ ਅਸੀਂ ਇਹ ਨਹੀਂ ਕਹਿੰਦੇ ਕਿ ਇਤਿਹਾਸਕਾਰ ਕੋਈ ਗਲਤ ਹਨ, ਉਹ ਵੀ ਸੱਚੇ ਹੋ ਸਕਦੇ ਹਨ, ਪਰ ਜੇਕਰ ਤੁਸੀਂ ਤੁਲਨਾ ਕਰਨਾ ਚਾਹੋਗੇ ਆਪਸ ਵਿੱਚ, ਤੁਲਨਾਤਮਕ ਰੂਪ ’ਚ ਸੰਤ 100 ਫੀਸਦੀ ਸੱਚੇ ਹਨ ਇਤਿਹਾਸਕਾਰਾਂ ਦੀ ਅਸੀਂ ਕੋਈ ਗਰੰਟੀ ਨਹੀਂ ਲੈ ਸਕਦੇ, ਕਿਤੇ ਨਾ ਕਿਤੇ ਤਰੁੱਟੀ ਹੋ ਸਕਦੀ ਹੈ ਉਨ੍ਹਾਂ ਵਿੱਚ (ਇਤਿਹਾਸਕਾਰਾਂ ’ਚ) ਸੰਤ, ਜਿਨ੍ਹਾਂ ਨੇ ਸਾਡੇ ਸਾਰੇ ਧਰਮਾਂ ਦੇ ਪਵਿੱਤਰ ਬਚਨ ਲਿਖੇ ਹਨ, ਉਨ੍ਹਾਂ ਨੇ ਕੋਈ ਵੀ ਗਲਤੀ ਨਹੀਂ ਕੀਤੀ।

ਪ੍ਰਭੂ-ਪਰਮਾਤਮਾ ਦੀ ਪ੍ਰਾਪਤੀ ਸਿਰਫ਼ ਇਨਸਾਨ ਹੀ ਕਰ ਸਕਦਾ ਹੈ | Baba Ram Rahim

ਪੂਜਨੀਕ ਹਜ਼ੂਰ ਪਿਤਾ ਜੀ ਨੇ ਅੱਗੇ ਫ਼ਰਮਾਇਆ ਕਿ ਆਪਣੇ-ਆਪ ’ਚ ਵਿਚਾਰ ਕਰੋ, ਸਾਰੀ ਜ਼ਿੰਦਗੀ ਲਗਾ ਦਿੱਤੀ ਕੋਹਲੂ ਵਾਲੇ ਬਲਦ ਵਾਂਗ, ਖਾਂਦੇ ਰਹੇ, ਪੀਂਦੇ ਰਹੇ, ਸੌਂਦੇ ਰਹੇ, ਕੱਪੜੇ ਬਦਲਦੇ ਰਹੇ, ਜਾਂਦੇ ਰਹੇ, ਕੱਢਦੇ ਰਹੇ, ਫਿਰ ਖਾ ਲਿਆ, ਫਿਰ ਕੱਢਦੇ ਰਹੇ, ਕੀ ਇਹ ਰੁਟੀਨ ਜਿਹਾ ਨਹੀਂ ਬਣਿਆ ਹੋਇਆ ਰੋਬੋਟ ਮਸ਼ੀਨ ਵਾਂਗ, ਕੀ ਇਸ ਤੋਂ ਇਲਾਵਾ ਦੁਨੀਆਂ ਨਹੀਂ ਹੈ, ਕੀ ਇਸ ਤੋਂ ਇਲਾਵਾ ਜ਼ਿੰਦਗੀ ਨਹੀਂ ਹੈ ਬਹੁਤ ਕੁਝ ਜ਼ਿੰਦਗੀ ’ਚ ਅਨੁਭਵ ਕਰਨ ਲਈ ਅਤੇ ਸਭ ਤੋਂ ਵੱਡੀ ਚੀਜ਼ ਆਦਮੀ ਚਾਹੰੁਦਾ ਹੈ ਕਿ ਮੈਂ ਤਰੱਕੀ ਕਰਾਂ, ਵੱਡੀਆਂ-ਵੱਡੀਆਂ?ਚੀਜ਼ਾਂ ਹਾਸਲ ਕਰਾਂ ਕੀ ਰਾਮ ਤੋਂ ਵੱਡਾ ਕੋਈ ਹੋ ਸਕਦਾ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ ਤੋਂ ਵੱਡਾ ਕੋਈ ਹੋ ਸਕਦਾ ਹੈ? ਪਹਿਲੀ ਗੱਲ ਦਾ ਸਾਨੂੰ?ਕੋਈ ਵੀ ਸਾਇੰਸਦਾਨ ਜਵਾਬ ਦੇ ਦੇਵੇ, ਕਿ ਉਹ ਇੱਕ ਹੈ ਪਰ ਕਣ-ਕਣ ਵਿਚ ਰਹਿੰਦਾ ਹੈ, ਪਰ ਕਿਵੇਂ ਰਹਿੰਦਾ ਹੈ, ਇਹ ਦੱਸ ਦਿਓ ਇੱਕ ਹੈ ਪਰ ਹਰ ਜਗ੍ਹਾ ਰਹਿੰਦਾ ਹੈ ਤਾਂ ਕੀ ਇੱਛਾ ਨਹੀਂ ਹੁੰਦੀ ਕਿ ਉਸ ਨੂੰ ਦੇਖੀਏ, ਉਹ ਕਿਹੋ-ਜਿਹਾ ਹੈ ਜੋ ਇੱਕ ਹੁੰਦੇ ਹੋਏ ਵੀ ਸਭ?ਦੇ ਅੰਦਰ ਵੀ ਰਹਿੰਦਾ ਹੈ ਅਤੇ ਬਾਹਰ ਵੀ ਰਹਿੰਦਾ ਹੈ ਇੱਛਾ ਤਾਂ ਹੁੰਦੀ ਹੈ ਨਾ ਪਰ ਉਹ ਹੈ ਨਾ, ਪੰਜਾਬੀ ’ਚ ਕਹਿੰਦੇ ਹਨ ਕਿ ਕੌਣ ਮੱਥਾ ਮਾਰੇ, ਮਤਲਬ ਕੌਣ ਟਾਈਮ ਲਾਵੇ ਬੱਚੇ ਪੈਦਾ ਕਰ ਲਏ, ਖਾ-ਪੀ ਲਿਆ, ਉਸ ’ਚ ਤੂੰ ਮੱਥਾ ਮਾਰਿਆ ਅਤੇ ਉਸ ਤੋਂ ਕੀ ਨਿਚੋੜ ਕੱਢਿਆ ਤੂੰ, ਕੀ ਮਿਲ ਗਿਆ, ਕਿਹੜਾ ਤਗਮਾ ਲੈ ਲਿਆ ਹੈਂ ਜੋ ਤੂੰ ਪੂਰੇ ਵਰਲਡ ਨੂੰ ਦਿਖਾ ਦੇਵੇਂਗਾ,

ਠੀਕ ਹੈ ਇੱਕ ਰੀਤ ਹੈ, ਜਾਂ ਇੰਝ ਕਹਿ ਲਓ ਪ੍ਰਭੂ ਦੀ ਬਣਾਈ ਇੱਕ ਰਸਮ ਹੈ ਕਿ ਪਰਿਵਾਰ ਅੱਗੇ ਤੋਂ ਅੱਗੇ ਵਧਦੇ ਜਾਂਦੇ ਹਨ, ਇਹ ਉਨ੍ਹਾਂ ਦੀ ਕੁਦਰਤ ਹੈ ਅਤੇ ਹੋਣਾ ਵੀ ਚਾਹੀਦਾ ਹੈ, ਇਸ ਨੂੰ ਰੋਕਣਾ ਨਹੀਂ ਹੈ ਪਰ ਸਾਡਾ ਇੱਥੇ ਕਹਿਣ ਦਾ ਮਤਲਬ ਹੈ ਕਿ ਇਸ ਤੋਂ ਇਲਾਵਾ ਵੀ ਤੁਸੀਂ ਉਹ ਕਰ ਸਕਦੇ ਹੋ, ਜੋ ਨਾ ਪਸ਼ੂ, ਪੰਛੀ, ਪਰਿੰਦੇ ਕਰ ਸਕਦੇ ਹਨ 84 ਲੱਖ ਜੂਨੀਆਂ ਵਿਚ ਸਿਰਫ਼ ਮਨੁੱਖ ਕਰ ਸਕਦਾ ਹੈ ਅਤੇ ਕੋਈ ਉਸ ਨੂੰ ਹੋਰ ਨਹੀਂ ਕਰ ਸਕਦਾ ਤਾਂ ਤੁਸੀਂ ਫਿਰ ਵੀ ਖਾਲੀ ਹੱਥ ਚਲੇ ਗਏ ਤਾਂ ਤੁਹਾਡੇ ’ਚ ਉਨ੍ਹਾਂ ’ਚ (ਪਸ਼ੂਆਂ) ’ਚ ਕੀ ਫਰਕ ਰਹਿ ਗਿਆ ਇਸ ਲਈ ਬੇਪਰਵਾਹ ਜੀ, ਸੱਚੇ ਦਾਤਾ ਰਹਿਬਰ ਨੇ, ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਨੇ ਫ਼ਰਮਾਇਆ ਕਿ ਸਤਿਸੰਗ ’ਚ ਵਿਚਾਰ ਕਰ ਲੈ, ਵਿਚਾਰ ਕਰ, ਸੋਚ ਕਿ ਤੂੰ ਕੀ ਕਰ ਰਿਹਾ ਹੈਂ, ਕਿੱਧਰ ਜਾ ਰਿਹਾ ਹੈਂ ਅਤੇ ਮਾਣਸ ਜਨਮ ਦਾ ਉੱਧਾਰ ਕਰ ਲੈ, ਮੋਕਸ਼ ਮੁਕਤੀ ਦਾ ਮੌਕਾ ਮਿਲਿਆ ਹੈ, ਜਿਉਂਦੇ-ਜੀਅ ਉਸ ਨੂੰ ਦੇਖ ਸਕਦਾ ਹੈਂ ਜੋ ਸੁਪਰੀਮ ਪਾਵਰ ਹੈ, ਜੋ ਇੱਕ ਓਂਕਾਰ ਹੈ, ਜੋ ਓਮ ਹੈ, ਸਰਵਸ਼ਕਤੀਮਾਨ ਹੈ, ਜੋ ਇੱਕ ਅੱਲ੍ਹਾ ਤਾਅਲਾ ਹੈ ਕੀ ਤੇਰਾ ਦੇਖਣ ਨੂੰ ਦਿਲ ਨਹੀਂ ਕਰਦਾ ਤਾਂ ਕਹਿੰਦੇ ਹਨ ਕਿ ਜੀ, ਉਹ ਤਾਂ ਦਿਸਦਾ ਹੀ ਨਹੀਂ, ਦਿਸਦਾ ਹੈ ਤਾਂ ਦੱਸੋ ਕਿਹੋ-ਜਿਹਾ ਹੈ?

ਭਾਈ ਕੀ ਤੁਸੀਂ ਦੱਸ ਸਕਦੇ ਹੋ ਕਿ ਸੂਰਜ ਕਿਸ ਵਰਗਾ ਹੈ, ਕੀ ਤੁਸੀਂ ਦੱਸ ਸਕਦੇ ਹੋ ਕਿ ਚੰਦਰਮਾ ਕਿਸ ਵਰਗਾ ਹੈ, ਕੋਈ?ਨਹੀਂ?ਦੱਸ ਸਕਦਾ? ਜਦੋਂ ਉਸ ਦੇ ਬਣਾਏ ਚੰਦਰਮਾ-ਸੂਰਜ ਦੀ ਤੁਲਨਾ ਨਹੀਂ ਹੋ ਸਕਦੀ ਤਾਂ ਉਸ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦੀ ਤੁਲਨਾ ਕਿਸ ਨਾਲ ਕਰੀਏ ਅਤੇ ਕਿਵੇਂ ਕਰੀਏ ਆਪਣੇ ਆਮ ਕਲਚਰ (ਸੰਸਕ੍ਰਿਤ) ’ਚ ਕਹਾਵਤ ਹੈ, ਘੋਰ ਹਨ੍ਹੇਰਾ ਹੋਵੇ ਅਤੇ ਇੱਕਦਮ ਵੱਡੀ ਲਾਈਟ ਜਗ ਜਾਵੇ ਤਾਂ ਕੀ ਕਹਿੰਦੇ ਹਨ ਕਿ ਦਿਨ ਜਿਹਾ ਨਿੱਕਲ ਆਇਆ, ਸੂਰਜ ਜਿਹਾ ਚੜ੍ਹ ਗਿਆ, ਪਰ ਸੂਰਜ ਦੀ ਤੁਲਨਾ ਕਿਸ ਨਾਲ ਕਰੋਗੇ ਅਤੇ ਕਰੋਗੇ ਤਾਂ ਕਿਵੇਂ ਤਾਂ ਜੋ ਅਜਿਹੇ ਲੱਖਾਂ ਸੂਰਜ, ਚੰਦਰਮਾ, ਗ੍ਰਹਿ, ਬਣਾਉਣ ਵਾਲਾ ਹੈ, ਉਸ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ ਦੀ ਤੁਲਨਾ ਨਹੀਂ ਹੋ ਸਕਦੀ ਉਸ ਨੂੰ ਦੇਖ ਸਕਦੇ ਹੋ, ਉਸ ਨੂੰ ਸੁਣ ਸਕਦੇ ਹੋ, ਉਸ ਨੂੰ ਮਹਿਸੂਸ ਕਰ ਸਕਦੇ ਹੋ, ਪਰ ਲਿਖ-ਬੋਲ ਕੇ ਉਸ ਓਮ, ਹਰੀ, ਅੱਲ੍ਹਾ, ਵਾਹਿਗੁਰੂ ਨੂੰ ਨਾ ਕੋਈ ਦੱਸ ਸਕਿਆ ਅਤੇ ਨਾ ਕੋਈ ਦੱਸ ਸਕਦਾ ਹੈ ਪਰ ਦੇਖ ਸਕਦੇ ਹੋ, ਇਹ ਸਾਡੀ ਗਾਰੰਟੀ ਹੈ, ਗਾਰੰਟੀ ਕਿਉਂ ਹੈ, ਕਿਉਂਕਿ ਅਸੀਂ ਖੁਦ ਸਾਰਾ ਕੁਝ ਮਹਿਸੂਸ ਕੀਤਾ ਹੈ ਅਸੀਂ ਕਰ ਸਕਦੇ ਹਾਂ ਇੱਕ ਇਨਸਾਨ ਹੁੰਦੇ ਹੋਏ, ਤਾਂ ਤੁਸੀਂ ਇਨਸਾਨ ਹੁੰਦੇ ਹੋੋਏ ਕਿਉਂ ਨਹੀਂ ਕਰ ਸਕਦੇ ਉਸ ਨੂੰ ਮਹਿਸੂਸ ਕਰ ਸਕਦੇ ਹੋ ਤੁਸੀਂ, ਪਰ ਤੁਹਾਡੇ ਅੰਦਰ ਇੱਕ ਜਜ਼ਬਾ ਹੋਣਾ ਚਾਹੀਦਾ, ਇੱਕ ਜਨੂੰਨ ਹੋਣਾ ਚਾਹੀਦਾ, ਤੁਹਾਡੇ ਅੰਦਰ ਇੱਕ ਭਾਵਨਾ ਹੋਣੀ ਚਾਹੀਦੀ, ਇੱਕ ਲਗਨ ਹੋਣੀ ਚਾਹੀਦੀ ਕਿ ਹਾਂ ਮੈਂ ਉਸ ਪਰਮ ਪਿਤਾ ਪਰਮਾਤਮਾ ਨੂੰ ਦੇਖਣਾ ਹੈ, ਜਦੋਂ ਇਹ ਜਨੂੰਨ ਜਾਗ ਜਾਵੇਗਾ ਤਾਂ ਹੋ ਸਕਦਾ ਹੈ ਕਿ ਉਹ 24 ਘੰਟਿਆਂ ’ਚ ਮਿਲ ਜਾਵੇ, ਕੀ ਪਤਾ।

ਗੱਲ ਜਨੂੰਨ ਦੀ ਹੈ, ਗੱਲ ਇਸ਼ਕ ਜਗਾਉਣ ਦੀ ਹੈ ਭਾਈ ਦੁਨਿਆਵੀ ਇਸ਼ਕ ਕਰ-ਕਰ ਕੇ ਸਫੈਦ ਹੋ ਗਏ, ਕਦੇ ਅੱਲ੍ਹਾ, ਵਾਹਿਗੁਰੂ ਯਾਰ ਨਾਲ ਕਰਕੇ ਦੇਖ ਲਓ ਇੱਧਰ ਵਾਲੇ ’ਚ ਕੀ ਪਾਇਆ ਪਤਾ ਨਹੀਂ ਕਿੰਨਾ ਕੁਝ ਗੁਆਇਆ ਉਸਦੇ ਬਦਲੇ ਅਤੇ ਉਸ ਯਾਰ (ਪਰਮਾਤਮਾ) ਨੂੰ ਇੱਕ ਵਾਰ ਦੇਖ ਕੇ ਤਾਂ ਦੇਖੋ, ਅਜਿਹਾ ਨਜ਼ਾਰਾ ਆਵੇਗਾ, ਅਜਿਹਾ ਨਜ਼ਾਰਾ ਆਵੇਗਾ, ਪਛਤਾਵਾ ਹੋ ਜਾਵੇਗਾ ਕਿ ਮੈਂ ਐਨੀ ਜ਼ਿੰਦਗੀ ਇੰਝ ਹੀ ਕਿਉਂ ਗੁਜ਼ਾਰ ਦਿੱਤੀ ਪਰ ਜੇਕਰ ਤੁਸੀਂ ਭਗਤੀ ਕਰੋਗੇ ਤਾਂ ਜੇਕਰ ਤੁਸੀਂ ਅਸੂਲਾਂ ’ਤੇ ਰਹੋਗੇ ਤਾਂ ਇਹ ਨਹੀਂ ਹੋ ਸਕਦਾ ਹੈ ਕਿ ਬੁਰਾਈਆਂ ਵੀ ਕਰਦੇ ਰਹੋ ਅਤੇ ਭਗਤੀ ਵੀ ਕਰਦੇ ਰਹੋ ਅਤੇ ਫਿਰ ਕਹੋ ਕਿ ਭਗਵਾਨ ਕਿਉਂ ਨਹੀਂ ਮਿਲਿਆ ਬਾਅਦ ’ਚ ਕਹਿੰਦੇ ਗੁਰੂ ਜੀ ਜ਼ੋਰ ਤਾਂ ਲਾਇਆ ਸੀ ਮਿਲਿਆ ਤਾਂ ਹੈ ਨਹੀਂ ਜਿੰਨੀ ਭਗਤੀ ਕੀਤੀ, ਓਨੀਆਂ ਬਰਾਬਰ ਬੁਰਾਈਆਂ ਕੀਤੀਆਂ, ਤੱਕੜੀ ਬਰਾਬਰ ਹੋ ਗਈ, ਸੌਦਾ ਖ਼ਤਮ, ਜਿਹੋ-ਜਿਹਾ ਸੀ ਉਹੋ-ਜਿਹਾ ਹੀ ਰਹਿ ਗਿਆ ਪਰ ਇਹ ਹੈ ਕਿ ਤੁਹਾਡੇ ਵੱਲੋਂ ਕੀਤੀ ਗਈ ਭਗਤੀ ਕਦੇ ਖਾਲੀ ਨਹੀਂ ਜਾਂਦੀ

ਸਤਿਸੰਗ ’ਚ ਜੇਕਰ ਚੱਲ ਕੇ ਆ ਗਏ ਤਾਂ ਬਣੀ-ਬਣਾਈ ਭਗਤੀ ਮਿਲਦੀ ਹੈ, ਕਿਹੜੀ ਵਾਲੀ, ਤੁਹਾਡੇ ਰੋਗ ਕੱਟ ਦੇਵੇਗੀ, ਤੁਹਾਡੀਆਂ ਪ੍ਰੇਸ਼ਾਨੀਆਂ ਦੂਰ ਕਰ ਦੇਵੇਗੀ, ਤੁਹਾਡੇ ਬਿਜ਼ਨਸ-ਵਪਾਰ ’ਚ ਫਾਇਦਾ ਹੋ ਜਾਵੇਗਾ, ਤੁਹਾਡੇ ਬਾਲ-ਬੱਚਿਆਂ ਦੀ ਤੰਦਰੁਸਤੀ ਆ ਜਾਵੇਗੀ, ਤੁਹਾਨੂੰ ਤੰਦਰੁਸਤੀ ਆ ਜਾਵੇਗੀ ਪਰ ਜੇਕਰ ਸਤਿਗੁਰੂ, ਅੱਲ੍ਹਾ, ਰਾਮ, ਵਾਹਿਗੁਰੂ, ਗੌਡ, ਖੁਦਾ, ਰੱਬ, ਯਾਰ ਨੂੰ ਮਿਲਣਾ ਹੈ ਤਾਂ ਉਸਦੇ ਲਈ ਸਿਮਰਨ ਅਤੇ ਸੇਵਾ ’ਤੇ ਧਿਆਨ ਦੇਣਾ ਹੀ ਪਵੇਗਾ, ਜੇਕਰ ਉਸਨੂੰ ਦੇਖਣਾ ਹੈ ਸਤਿਸੰਗ, ਡਾਇਰੈਕਟ, ਇਨਡਾਇਰੈਕਟ ਦਰਸ਼ਨ ਕਰਵਾ ਸਕਦੀ ਹੈ ਇਹ ਵੀ ਸੱਚ ਹੈ, ਕਿਉਂਕਿ ਉਹ ਨਿਰਾਕਾਰ ਹੈ, ਉਸ ਦੀ ਆਵਾਜ਼ ਵਰਗੀ ਕੋਈ ਆਵਾਜ਼ ਨਹੀਂ, ਉਸ ਵਰਗਾ ਕੋਈ ਦੂਜਾ ਹੈ ਹੀ ਨਹੀਂ, ਪਰ ਜੇਕਰ ਆਪਣੇ ਗੁਰੂ ’ਤੇ ਪੂਰਨ ਯਕੀਨ ਕਰ ਲਓ ਅਤੇ ਸਤਿਸੰਗ ਸੁਣਦੇ ਰਹੋ, ਬਚਨਾਂ ’ਤੇ ਪੱਕੇ ਰਹੋ ਤਾਂ ਹੋ ਸਕਦਾ ਹੈ ਉਹ ਤੁਹਾਨੂੰ ਸੁਫਨੇ ’ਚ, ਜਾਂ ਉਜ ਆ ਕੇ ਤੁਹਾਡੇ ਗੁਰੂ ਦੇ ਰੂਪ ’ਚ ਦਰਸ਼ਨ ਦੇ ਦੇਵੇ, ਇਹ ਹੋ ਸਕਦਾ ਹੈ, ਇਹ ਪੌਸੀਬਲ ਹੈ ਸਤਿਸੰਗ ’ਚ ਵੀ ਪਰ ਜੇਕਰ ਪੂਰਾ ਨੂਰੀ ਸਵਰੂਪ ਦੇਖਣਾ ਚਾਹੁੰਦੇ ਹੋ ਤਾਂ ਫਿਰ ਉਸ ਦੇ ਲਈ ਸੇਵਾ ਅਤੇ ਸਿਮਰਨ ਕਰਨਾ ਪਵੇਗਾ

ਇਹ ਵੀ ਪੜ੍ਹੋ : ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਲਾਈਵ ਰੂ-ਬ-ਰੂ ਹੋਏ ਸੰਤ ਡਾ. ਐਮਐਸਜੀ

ਕਾਮ-ਵਾਸਨਾ, ਕੋ੍ਰਧ, ਲੋਭ, ਮੋਹ, ਹੰਕਾਰ, ਮਨ, ਮਾਇਆ ਨੂੰ ਕੰਟਰੋਲ ਕਰਨਾ ਹੀ ਪਵੇਗਾ ਅਤੇ ਕੋਈ ਸ਼ਾਰਟਕੱਟ?ਨਹੀਂ ਹੈ ਤਾਂ ਇਹ ਵੀ ਬਹੁਤ ਸ਼ਾਰਟਕੱਟ?ਜੇਕਰ ਉਜ ਦੇਖਿਆ ਜਾਵੇ ਪਹਿਲਾਂ ਲੋਕ ਸੈਂਕੜੇ ਸਾਲ ਸਿਮਰਨ, ਭਗਤੀ-ਇਬਾਦਤ ਕਰਦੇ ਸਨ, ਉਮਰ ਲੰਮੀ ਹੰੁਦੀ ਸੀ ਹੁਣ ਇੱਕ ਮਿੰਟ ’ਚ 16-18 ਸਵਾਸ ਲੈਂਦੇ ਹਨ, ਪਹਿਲਾਂ ਵਾਲੇ 10 ਹੀ ਲੈਂਦੇ ਸਨ ਤਾਂ ਨੈਚੁਰਲੀ ਉਨ੍ਹਾਂ ਦੇ ਸਾਹ, ਜੋ ਅੱਜ ਵਾਲਿਆਂ ਦੇ 100 ਸਾਲ ਵਿਚ ਪੂਰੇ ਹੁੰਦੇ ਹਨ ਉਨ੍ਹਾਂ ਦੇ 180 ਸਾਲ ਵਿਚ ਪੂਰੇ ਹੁੰਦੇ ਸਨ ਤਾਂ ਲੰਮੀਆਂ ਉਮਰਾਂ ਹੁੰਦੀਆਂ ਸਨ, ਉਹ ਬੈਠੇ ਰਹਿੰਦੇ ਸਨ ਲਗਾਤਾਰ, ਬੜੀ ਮੁਸ਼ਕਿਲ ਨਾਲ ਰਾਮ ਦੀ ਪ੍ਰਾਪਤੀ ਹੁੰਦੀ ਸੀ ਪਰ ਕਲਿਯੁਗ ’ਚ, ਹੋਰ ਤਾਂ ਪਤਾ ਨਹੀਂ, ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਨੇ ਕਮਾਲ ਕਰ ਦਿੱਤੀ ਸਿਰਫ਼ ਦੋ-ਤਿੰਨ ਸ਼ਬਦ ਦਿੱਤੇ ਕਿ ਇਹ ਲੈ ਲਓ, ਭਗਤੀ ਕਰ ਲਓ ਭਾਈ, ਦੋ ਮਹੀਨੇ ਘੰਟਾ ਸਵੇਰੇ-ਸ਼ਾਮ ਕਰ ਲਓ, ਜੇਕਰ ਨਜ਼ਾਰੇ ਨਾ ਮਿਲਣ ਤਾਂ ਕਹਿ ਦੇਣਾ, ਤਾਂ ਇਸ ਤੋਂ ਸੌਖਾ ਹੋਰ ਕੀ ਹੈ ਭਾਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ