ਬੀ ਸਾਈ ਪ੍ਰਨੀਤ ਬਣੇ ਚੈਂਪੀਅਨ

ਸਿੰਗਾਪੁਰ (ਏਜੰਸੀ) । ਭਾਰਤ ਦੇ ਬੀ ਸਾਈ ਪ੍ਰਨੀਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਮਵਤਨ ਕਿਦਾਂਬੀ ਸ੍ਰੀਕਾਂਤ ਨੂੰ ਸਖਤ ਸੰਘਰਸ਼ ‘ਚ ਐਤਵਾਰ ਨੂੰ 17-21, 21-17, 21-12 ਨਾਲ ਹਰਾ ਕੇ ਸਿੰਗਾਪੁਰ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਸਿੰਗਾਪੁਰ ਓਪਨ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਪੁਰਸ਼ ਖਿਡਾਰੀ ਸਿੰਗਲ ਫਾਈਨਲ ‘ਚ ਪਹੁੰਚੇ ਇਸ ਤੋਂ ਪਹਿਲਾਂ ਤੱਕ ਕੋਈ ਭਾਰਤੀ ਪੁਰਸ਼ ਖਿਡਾਰੀ ਇਸ ਟੂਰਨਾਮੈਂਟ ਦੇ ਫਾਈਨਲ ‘ਚ ਜਗ੍ਹਾ ਨਹੀਂ ਬਣਾ ਪਾਇਆ ਸੀ ।

ਸਟਾਰ ਮਹਿਲਾ ਖਿਡਾਰੀ ਸਾਇਨਾ ਨੇਹਵਾਲ ਨੇ 2010 ‘ਚ ਇੱਥੇ ਮਹਿਲਾ ਸਿੰਗਲ ਦਾ ਖਿਤਾਬ ਜਿੱਤਿਆ ਸੀ ਆਂਧਰਾ ਪ੍ਰਦੇਸ਼ ਦੇ ਬੀ ਸਾਈ ਪ੍ਰਨੀਤ ਦਾ ਇਹ ਪਹਿਲਾ ਸੁਪਰ ਸੀਰੀਜ਼ ਫਾਈਨਲ ਮੁਕਾਬਲਾ ਸੀ ਇਸ ਤੋਂ ਪਹਿਲਾਂ ਇਹ ਜਨਵਰੀ ‘ਚ ਸੈਅਦ ਮੋਦੀ ਗ੍ਰਾਂ ਪ੍ਰੀ ਗੋਲਡ ਦੇ ਵੀ ਫਾਈਨਲ ‘ਚ ਪਹੁੰਚੇ ਸੀ ਪ੍ਰਨੀਤ ਇਸ ਖਿਤਾਬੀ ਜਿੱਤ ਨਾਲ ਇਸ ਟੂਰਨਾਮੈਂਟ ਦੇ 31 ਸਾਲ ਦੇ ਇਤਿਹਾਸ ‘ਚ ਪਹਿਲੇ ਭਾਰਤੀ  ਪੁਰਸ਼ ਖਿਡਾਰੀ ਬਣ ਗਏ ਹਨ ਫਾਈਨਲ ‘ਚ ਪ੍ਰਨੀਤ ਨੂੰ ਪਹਿਲੇ ਸੈੱਟ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ।

ਪਰ ਇਸ ਤੋਂ ਬਾਅਦ ਉਸ ਨੇ ਜ਼ਬਰਦਸਤ ਵਾਪਸੀ ਕਰਦਿਆਂ ਨਾ ਸਿਰਫ ਅਗਲੇ ਦੋਵੇਂ ਸੈੱਟ ਜਿੱਤੇ ਸਗੋਂ ਖਿਤਾਬ ਜਿੱਤ ਕੇ ਇੱਥੇ ਇਤਿਹਾਸ ਰਚ ਦਿੱਤਾ ਪ੍ਰਨੀਤ ਨੇ ਇਸ ਤੋਂ ਪਹਿਲਾਂ ਆਪਣੇ ਜੀਵਨ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਸੈਮੀਫਾਈਨਲ ‘ਚ ਕੋਰੀਆ ਦੇ ਲੀ ਡੋਂਗ ਕਿਊਨ ਨੂੰ ਇੱਕਤਰਫਾ ਅੰਦਾਜ਼ ‘ਚ 21-6, 21-8 ਨਾਲ ਹਰਾ ਕੇ ਖਿਤਾਬੀ ਮੁਕਾਬਲੇ ‘ਚ ਜਗ੍ਹਾ ਬਣਾਈ ਸੀ ਜਦੋਂ ਕਿ ਸ੍ਰੀਕਾਂਤ ਨੇ ਇੰਡੋਨੇਸ਼ੀਆ ਦੇ ਏਂਥਨੀ ਗਿੰਟਿੰਗ ਨੂੰ 42 ਮਿੰਟਾਂ ‘ਚ 21-13, 21-14 ਨਾਲ ਹਰਾ ਕੇ ਫਾਈਨਲ ‘ਚ ਸਥਾਨ ਪੱਕਾ ਕੀਤਾ ਸੀ ।

ਵਿਸ਼ਵ ਰੈਂਕਿੰਗ ‘ਚ 30ਵੇਂ ਨੰਬਰ ਦੇ ਪ੍ਰਨੀਤ ਨੇ 29ਵੀਂ ਰੈਂਕਿੰਗ ਦੇ ਸ੍ਰੀਕਾਂਤ ਨੂੰ 54 ਮਿੰਟਾਂ ਦੇ ਸੰਘਰਸ਼ ‘ਚ ਹਰਾਇਆ ਪ੍ਰਨੀਤ ਨੇ ਇਸ ਜਿੱਤ ਨਾਲ ਸ੍ਰੀਕਾਂਤ ਖਿਲਾਫ ਆਪਣਾ ਕਰੀਅਰ ਰਿਕਾਰਡ 5-1 ਕਰ ਲਿਆ ਮੁਕਾਬਲੇ ‘ਚ ਪ੍ਰਨੀਤ ਨੇ ਕਮਜ਼ੋਰ ਸ਼ੁਰੂਆਤ ਕੀਤੀ ਸੀ, ਪਰ ਇਸ ਤੋਂ ਬਾਅਦ ਉਨ੍ਹਾਂ ਨੇ ਯਕੀਨੀ ਤੌਰ ‘ਤੇ ਆਪਣੇ ਕਰੀਅਰ ਦਾ ਸਭ ਤੋਂ ਯਾਦਗਾਰ ਪ੍ਰਦਰਸ਼ਨ ਕੀਤਾ ਪ੍ਰਨੀਤ ਨੂੰ ਪਹਿਲੇ ਗੇਮ ‘ਚ 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ।

ਦੂਜੀ ਗੇਮ ‘ਚ ਪ੍ਰਨੀਤ ਨੇ ਦਮਦਾਰ ਵਾਪਸੀ ਕਰਦਿਆਂ 21-17 ਨਾਲ ਇਹ ਸੈੱਟ ਆਪਣੇ ਨਾਂਅ ਕਰਕੇ 1-1 ਦੀ ਬਰਾਬਰੀ ਕਰ ਲਈ ਦੂਜੀ ਗੇਮ ਦੀ ਜਿੱਤ ਤੋਂ ਬਾਅਦ ਵਧੇ ਹੋਏ ਆਤਮ ਵਿਸ਼ਵਾਸ ਨਾਲ ਪ੍ਰਨੀਤ ਨੇ ਤੀਜਾ ਸੈੱਟ ਗੱਲਾਂ-ਗੱਲਾਂ ‘ਚ 21-12 ਨਾਲ ਆਪਣੇ ਨਾਂਅ ਕਰ ਲਈ ਤੀਜਾ ਸੈੱਟ ਜਿੱਤਣ ਤੋਂ ਬਾਅਦ ਪ੍ਰਨੀਤ ਖੁਸ਼ੀ ਨਾਲ ਉਛਲ ਪਏ ਉਹ ਬਹੁਤ ਜਿਆਦਾ ਭਾਵੁਕ ਸਨ ਅਤੇ ਹੋਣ ਵੀ ਕਿਉਂ ਨਾ ਉਨ੍ਹਾਂ ਦੇ ਜੀਵਨ ਦਾ ਇਹ ਸਭ ਤੋਂ ਯਾਦਗਾਰ ਪਲ ਸੀ ਸ੍ਰੀਕਾਂਤ ਨੇ ਇਸ ਤੋਂ ਪਹਿਲਾਂ ਦੋ ਸੁਪਰ ਸੀਰੀਜ਼ ਖਿਤਾਬ (ਚਾਈਨਾ ਓਪਨ 2014, ਇੰਡੀਆ ਓਪਨ 2015) ਆਪਣੇ ਨਾਂਅ ਕੀਤੇ ਸਨ ਪਰ ਉਹ ਇੱਥੇ ਆਪਣੇ ਤੀਜੇ ਖਿਤਾਬ ਤੋਂ ਖੁੰਝ ਗਏ ਪਹਿਲਾ ਗੇਮ ਜਿੱਤਣ ਤੋਂ ਬਾਅਦ ਉਨ੍ਹਾਂ ਕੋਲ ਮੌਕਾ ਸੀ ਕਿ ਉਹ ਆਪਣਾ ਤੀਜਾ ਸੁਪਰ ਸੀਰੀਜ਼ ਖਿਤਾਬ ਜਿੱਤਣ ਪਰ ਉਹ ਅਜਿਹਾ ਨਹੀਂ ਕਰ ਸਕੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।