ਆਲੀਆ ਦੀਆਂ ਨਿਲਾਮ ਹੋਈਆਂ ਪੌਸ਼ਾਕਾਂ, 40 ਘਰਾਂ ਦਾ ਹਨੇਰਾ ਕੀਤਾ ਦੂਰ

Auctioned, Clothes Aaliaa bhatt

ਚੋਣਵੀਆਂ ਪੌਸ਼ਾਕਾਂ ਦੀ ਨਿਲਾਮੀ ਕਰਕੇ ਆਲੀਆ ਭੱਟ ਨੇ ਕੀਤਾ ਪੁੰਨ ਦਾ ਕੰਮ | Alia Bhatt

ਮੁੰਬਈ (ਏਜੰਸੀ)। ਬਾਲੀਵੁੱਡ ਅਦਾਕਾਰਾ ਆਲੀਆ (Alia Bhatt) ਭੱਟ ‘ਆਰੋਹਾ’ ਨਾਂ ਦੀ ਸੰਸਥਾ ਨਾਲ ਜੁਡ਼ ਗਈ ਹੈ। ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਆਪਣੇ ਵਾਰਡਰੋਬ ‘ਚੋਂ ਆਪਣੀਆਂ ਕੁਝ ਪਸੰਦੀਦਾ ਡਰੈੱਸਿਜ਼ ਦੀ ਨੀਲਾਮੀ ਕਰਨ ਦਾ ਫੈਸਲਾ ਕੀਤਾ ਸੀ। ਹੁਣ ਉਨ੍ਹਾਂ ਦੀ ਇਹ ਕੋਸ਼ਿਸ਼ 40 ਪਰਿਵਾਰਾਂ ਦੇ ਘਰਾਂ ਨੂੰ ਰੋਸ਼ਨ ਕਰ ਰਿਹਾ ਹੈ। ਉਨ੍ਹਾਂ ਦੀਆਂ ਡਰੈੱਸਿਜ਼ ਦੀ ਨੀਲਾਮੀ ਤੋਂ ਜੋ ਵੀ ਪੈਸੇ ਮਿਲਣਗੇ, ਉਹ ਇਕ ਚੈਰਿਟੀ ਸੰਸਥਾ ਨੂੰ ਦਿੱਤੇ ਜਾਂਦੇ ਹਨ, ਜੋ ਖਰਾਬ ਪਲਾਸਟਿਕ ਦੀਆਂ ਬੋਤਲਾਂ ਨੂੰ ਰੀ-ਸਾਈਕਲ ਕਰ ਕੇ ਉਨ੍ਹਾਂ ਲੋਕਾਂ ਨੂੰ ਸੌਰ ਊਰਜਾ ਮੁਹੱਈਆ ਕਰਵਾਉਣ ਦਾ ਕੰਮ ਕਰਦੀ ਹੈ, ਜਿਨ੍ਹਾਂ ਨੂੰ ਬਿਜਲੀ ਦੀ ਜ਼ਰੂਰਤ ਹੈ। ਉਨ੍ਹਾਂ ਵਲੋਂ ਨੀਲਾਮ ਕੀਤੇ ਗਏ ਕੱਪਡ਼ੇ ਅਤੇ ਬਾਕੀ ਸਾਮਾਨਤੋਂ ਜਿੰਨੇ ਵੀ ਪੈਸੇ ਵੀ ਇਕੱਠੇ ਹੋਏ, ਉਨ੍ਹਾਂ ਨੂੰ ਹਾਲ ਹੀ ‘ਚ ਕਰਨਾਟਕ ਦੇ ਮੰਡਯਾ ਜਿਲੇ ਦੇ ਕਿਕੇਰੀ ਪਿੰਡ ਦੇ 40 ਪਰਿਵਾਰਾਂ ਨੂੰ ਬਿਜਲੀ ਦੇਣ ਲਈ ਇਸਤੇਮਾਲ ਕੀਤਾ ਗਿਆ ਹੈ।

ਇਸ ਬਾਰੇ ਆਲੀਆ ਨੇ ਕਿਹਾ, ”ਭਾਰਤ ‘ਚ ਅਜਿਹੇ ਕਈ ਪਰਿਵਾਰ ਹਨ, ਜੋ ਹਨੇਰੇ ‘ਚ ਡੁੱਬੇ ਹੋਏ ਹਨ ਅਤੇ Liter Of Light ਦੇ ਈਕੋ-ਫ੍ਰੈਂਡਲੀ ਸੋਲਰ ਲੈਂਪਸ ਅਜਿਹੇ ਘਰਾਂ ਨੂੰ ਰੋਸ਼ਨ ਕਰਨ ਦਾ ਸਭ ਤੋਂ ਸ਼ਾਨਦਾਰ ਅਤੇ ਚੰਗਾ ਤਰੀਕਾ ਹੈ। ਇਸ ਪ੍ਰੋਜੈਕਟ ਰਾਹੀਂ ਕਿਕੇਰੀ ਪਿੰਡ ਦੇ ਕਰੀਬ 200 ਪਰਿਵਾਰਾਂ ਨੂੰ ਬਿਜਲੀ ਮੁਹੱਈਆ ਕਰਾਉਣ ਦੀ ਯੋਜਨਾ ਹੈ ਅਤੇ ਮੇਰੇ ਵਾਰਡਰੋਬ ਵਾਲੇ ਕੈਂਪੇਨ ਦੇ ਤਹਿਤ ਅਸੀਂ ਅਜਿਹੀਆਂ ਹੀ ਕਈ ਸੰਸਥਾਵਾਂ ਨਾਲ ਕੰਮ ਕਰਨ ਦੀ ਯੋਜਨਾ ਬਣਾ ਰਹੇ ਹਾਂ ਤਾਂ ਕਿ ਵੱਧ ਤੋਂ ਵੱਧ ਲੋਕਾਂ ਦਾ ਭਵਿੱਖ ਸੁਧਰ ਸਕੇ।