ਬਾਲਾਕੋਟ ‘ਚ ਜੈਸ਼-ਏ-ਮੁਹੰਮਦ ਦਾ ਅੱਤਵਾਦੀ ਅੱਡਾ ਤਬਾਹ

Jaish-e-Mohammed, Terrorist, Attack , Balakot

ਜ਼ਰੂਰੀ ਸੀ ਹਮਲਾ ਕਰਨਾ : ਵਿਦੇਸ਼ ਸਕੱਤਰ

ਨਵੀਂ ਦਿੱਲੀ (ਏਜੰਸੀ)।  ਪਾਕਿਸਤਾਨ ‘ਤੇ ਹਵਾਈ ਫੌਜ ਵੱਲੋਂ ਕੀਤੀ ਗਈ ਸਰਜੀਕਲ ਸਟਰਾਈਕ ਮਗਰੋਂ ਵਿਦੇਸ਼ ਮੰਤਰਾਲੇ ਨੇ ਪ੍ਰੈੱਸ ਕਾਨਫਰੰਸ ਕੀਤੀ।। ਇਸ ਕਾਨਫਰੰਸ ਦੌਰਾਨ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਕਿਹਾ ਕਿ ਹਮਲਾ ਕਰਨਾ ਜ਼ਰੂਰੀ ਸੀ। ਗੋਖਲੇ ਨੇ ਅੱਗੇ ਕਿਹਾ ਕਿ ਭਾਰਤ ਦੀ ਕਾਰਵਾਈ ‘ਚ ਜੈਸ਼ ਦੇ ਉੱਚ ਕਮਾਂਡਰ ਮਾਰੇ ਗਏ।

ਗੋਖਲੇ ਨੇ ਕਿਹਾ ਕਿ ਪਾਕਿਸਤਾਨ ਦੇ ਰਵੱਈਏ ਨੂੰ ਦੇਖਦੇ ਹੋਏ ਅਸੀਂ ਸਰਜੀਕਲ ਸਟਰਾਈਕ ਵਰਗਾ ਵੱਡਾ ਕਦਮ ਚੁੱਕਣ ਦੀ ਰਣਨੀਤੀ ਤਿਆਰ ਕੀਤੀ। ਉਨ੍ਹਾਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਦੇ ਬਾਲਾਕੋਟ ‘ਚ ਜੈਸ਼-ਏ-ਮੁਹੰਮਦ ਦੇ ਟਿਕਾਣੇ ‘ਤੇ ਹਵਾਈ ਫੌਜ ਦੀ ਕਾਰਵਾਈ ‘ਚ ਵੱਡੀ ਗਿਣਤੀ ‘ਚ ਅੱਤਵਾਦੀ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੌਰਾਨ ਬਾਲਾਕੋਟ ਜੈਸ਼-ਏ-ਮੁਹੰਮਦ ਦਾ ਸਭ ਤੋਂ ਵੱਡਾ ਕੈਂਪ ਤਬਾਹ ਕਰ ਦਿੱਤਾ ਗਿਆ ਹੈ।

ਅੱਜ ਸਵੇਰੇ ਯਾਨੀ ਕਿ ਮੰਗਲਵਾਰ ਨੂੰ ਬਾਲਾਕੋਟ ਵਿਚ ਏਅਰ ਸਟਰਾਈਕ ਕੀਤੀ ਹੈ, ਜਿਸ ‘ਚ ਜੈਸ਼ ਦੇ ਕਮਾਂਡਰ ਸਮੇਤ ਕਈ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ। ਗੋਖਲੇ ਨੇ ਦੱਸਿਆ ਕਿ 20 ਸਾਲ ਤੋਂ ਪਾਕਿਸਤਾਨ ਅੱਤਵਾਦੀ ਸਾਜਿਸ਼ ਰਚ ਰਿਹਾ ਸੀ ਅਤੇ ਅੱਤਵਾਦੀ ਸੰਗਠਨਾਂ ‘ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਵਿਸ਼ਵ ਪੱਧਰੀ ਖੂਫ਼ੀਆ ਜਾਣਕਾਰੀ ਮਿਲੀ ਸੀ ਕਿ ਜੈਸ਼-ਏ-ਮੁਹੰਮਦ ਵੱਖ-ਵੱਖ ਥਾਵਾਂ ‘ਤੇ ਫਿਦਾਈਨ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਸ ਲਈ ਇਸ ਕੈਂਪ ‘ਚ ਜਿਹਾਦੀਆਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ। ਇਸ ਹਮਲੇ ਦੌਰਾਨ ਕਿਸੇ ਆਮ ਨਾਗਰਿਕ ਨੂੰ ਕਨੁਕਸਾਨ ਨਹੀਂ ਹੋਇਆ ਹੈ। ਇਸ ਕੈਂਪ ਦਾ ਨੂੰ ਅੱਤਵਾਦੀ ਸਰਗਨਾ ਮਸੂਦ ਅਜਹਰ ਦਾ ਰਿਸ਼ਤੇਦਾਰ ਯੁਸੂਫ਼ ਹਜਹਰ ਚਲਾਉਂਦਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ