ਹਿੰਦੂ-ਸਿੱਖਾਂ ਵਿਰੁੱਧ ਅੱਤਿਆਚਾਰ ਹੋਇਆ ਜੱਗ-ਜਾਹਿਰ

ਹਿੰਦੂ-ਸਿੱਖਾਂ ਵਿਰੁੱਧ ਅੱਤਿਆਚਾਰ ਹੋਇਆ ਜੱਗ-ਜਾਹਿਰ

ਮੱਧ ਏਸ਼ੀਆਈ ਦੇਸ਼ ਅਫਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ, ਤਾਲਿਬਾਨ ਅੱਤਵਾਦੀਆਂ ਨੇ ਆਪਣੇ ਇਰਾਦਿਆਂ ਨੂੰ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ, ਜਿਸ ਵਿੱਚ ਸਭ ਤੋਂ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਭਾਰਤ ਨੂੰ ਹੈ ਜੇ ਅਸੀਂ ਆਪਣੇ ਨਜ਼ਰੀਏ ਨਾਲ ਤਾਲਿਬਾਨ ਦੀ ਬੇਰਹਿਮੀ ਨੂੰ ਵੇਖਦੇ ਹਾਂ, ਤਾਂ ਦਰਦ ਦੇ ਨਿਸ਼ਾਨ ਦੂਰ-ਦੂਰ ਤੱਕ ਦਿਖਾਈ ਦਿੰਦੇ ਹਨ ਕਿਉਂਕਿ ਤਾਲਿਬਾਨ ਦੇ ਅੰਦਰ ਹਮੇਸ਼ਾ ਹਿੰਦੂਆਂ ਅਤੇ ਭਾਰਤੀਆਂ ਪ੍ਰਤੀ ਨਫਰਤ ਰਹੀ ਹੈ ਉਸ ਨੇ ਹਿੰਦੂਆਂ, ਸਿੱਖਾਂ ਅਤੇ ਹੋਰ ਧਰਮਾਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਭਾਰਤ ਨਾਲ ਸਬੰਧਤ ਹਨ। ਹਾਲ ਹੀ ਵਿੱਚ, ਜਿਸ ਬੇਰਹਿਮੀ ਨਾਲ ਉਨ੍ਹਾਂ ਭਾਰਤੀ ਪੱਤਰਕਾਰ ਦਾਨਿਸ਼ ਇਕਬਾਲ ਨੂੰ ਮਾਰਿਆ, ਉਸ ਨਾਲ ਭਾਰਤ ਪ੍ਰਤੀ ਆਪਣੀ ਸੋਚ ਦਾ ਪ੍ਰਗਟਾਵਾ ਕੀਤਾ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਦਾਨਿਸ ਭਾਰਤ ਦਾ ਵਸਨੀਕ ਹੈ, ਤਾਂ ਉਨ੍ਹਾਂ ਨੇ ਉਸ ਦੀ ਮਿ੍ਰਤਕ ਦੇਹ ਦੇ ਨਾਲ ਬਹੁਤ ਅਣਮਨੁੱਖੀ ਵਿਹਾਰ ਕੀਤਾ

ਇਹ ਵਰਣਨਯੋਗ ਹੈ ਕਿ ਅਫਗਾਨਿਸਤਾਨ ਵਿੱਚ ਕਦੇ ਹਿੰਦੂਆਂ ਅਤੇ ਸਿੱਖਾਂ ਦੀ ਇੱਕ ਵੱਡੀ ਗਿਣਤੀ ਹੁੰਦੀ ਸੀ ਦੋ ਦਹਾਕੇ ਪਹਿਲਾਂ, ਜਦੋਂ ਉੱਥੇ ਤਾਲਿਬਾਨ ਦਾ ਦਬਦਬਾ ਸੀ, ਉਨ੍ਹਾਂ ਨੇ ਹਿੰਦੂਆਂ ਅਤੇ ਸਿੱਖਾਂ ਨੂੰ?ਚੁਣ-ਚੁਣ ਕੇ ਮਾਰਿਆ ਇਹ ਦੋਵੇਂ ਭਾਈਚਾਰੇ ਹਮੇਸ਼ਾ ਤਾਲਿਬਾਨ ਦੁਆਰਾ ਸਤਾਏ ਜਾਂਦੇ ਸਨ ਅਫਗਾਨਿਸਤਾਨ ਵਿੱਚ ਹਿੰਦੂਆਂ ਅਤੇ ਸਿੱਖਾਂ ਦੀ ਆਬਾਦੀ ਬਹੁਤ ਪੁਰਾਣੇ ਸਮੇਂ ਤੋਂ ਰਹਿ ਰਹੀ ਹੈ ਦੋਵੇਂ ਭਾਈਚਾਰੇ ਅਫਗਾਨਿਸਤਾਨ ਵਿੱਚ ਘੱਟ-ਗਿਣਤੀਆਂ ਵਜੋਂ ਰਹਿ ਰਹੇ ਹਨ

ਸਾਬਕਾ ਰਾਸ਼ਟਰਪਤੀ ਹਾਮਿਦ ਕਰਜਈ ਤੋਂ ਲੈ ਕੇ ਤੱਤਕਾਲੀ ਰਾਸ਼ਟਰਪਤੀ ਅਸ਼ਰਫ ਗਨੀ ਤੱਕ ਅਫਗਾਨਿਸਤਾਨ ਦੀ ਤਰੱਕੀ ਅਤੇ ਸੁਚਾਰੂ ਵਪਾਰਕ ਸਬੰਧਾਂ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕਰਦੇ ਰਹੇ ਹਨ। ਪਰ, ਜਦੋਂ ਤਾਲਿਬਾਨ ਦਾ ਦਬਦਬਾ ਵਧਿਆ, ਹਿੰਦੂਆਂ ਅਤੇ ਸਿੱਖਾਂ ਦੇ ਸਾਹਮਣੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਤਸੀਹਿਆਂ ਦਾ ਤਾਂਡਵ ਅਜਿਹਾ ਹੈ ਕਿ ਉੱਥੋਂ ਦੀਆਂ ਸਰਕਾਰਾਂ ਨੇ ਵੀ ਜ਼ਿਆਦਾ ਕੁਝ ਨਹੀਂ ਕੀਤਾ ਤਾਲਿਬਾਨ ਦੀ ਹਕੂਮਤ ਤੋਂ ਬਾਅਦ, ਉੱਥੋਂ ਭਾਰਤੀਆਂ ਦੀ ਹਿਜਰਤ ਤੇਜੀ ਨਾਲ ਹੋਈ। ਅੱਜ ਹਜ਼ਾਰਾਂ ਲੋਕ ਭਾਰਤ ਵਿੱਚ ਸ਼ਰਨਾਰਥੀ ਵਜੋਂ ਆਪਣਾ ਜੀਵਨ ਬਿਤਾਉਣ ਲਈ ਮਜ਼ਬੂਰ ਹਨ।

ਹੁਣ ਅਫਗਾਨਿਸਤਾਨ ਵਿੱਚ ਆਪਣੀ ਸੱਤਾ ਮੁੜ ਸਥਾਪਿਤ ਕਰਨ ਤੋਂ ਬਾਅਦ, ਤਾਲਿਬਾਨੀ ਅੱਤਵਾਦੀ ਭਵਿੱਖ ਵਿੱਚ ਨਿਸ਼ਚਿਤ ਰੂਪ ਨਾਲ ਭਾਰਤ ਲਈ ਇੱਕ ਸਮੱਸਿਆ ਬਣ ਸਕਦੇ ਹਨ ਕਬਜਾ ਕੀਤੇ ਉਨ੍ਹਾਂ ਨੂੰ ਹਾਲੇ ਇੱਕ-ਦੋ ਦਿਨ ਹੀ ਹੋਏ ਹਨ, ਇਸ ਦੌਰਾਨ ਉਨ੍ਹਾਂ ਦੇ ਦੋ ਖਾਸ ਦੋਸਤ ਪਾਕਿਸਤਾਨ ਅਤੇ ਚੀਨ ਨੇ ਵੀ ਉਨ੍ਹਾਂ ਦੀ ਸੱਤਾ ਨੂੰ ਮਾਨਤਾ ਵੀ ਦੇ ਦਿੱਤੀ ਹੈ। ਪਾਕਿਸਤਾਨ-ਚੀਨ ਸਭ ਤੋਂ ਪਹਿਲਾਂ ਕਸ਼ਮੀਰ ਲਈ ਤਾਲਿਬਾਨੀਆਂ ਦੀ ਵਰਤੋਂ ਕਰ ਸਕਦੇ ਹਨ। ਇਹ ਵੀ ਖਦਸ਼ਾ ਹੈ ਕਿ ਦੋਵੇਂ ਸ਼ਰਾਰਤੀ ਦੇਸ਼ ਪਹਿਲਾਂ ਤਾਲਿਬਾਨੀਆਂ ਨੂੰ ਭਾਰਤ ਵਿਰੁੱਧ ਭੜਕਾਉਣਗੇ ਅਤੇ ਉਕਸਾਉਣਗੇ। ਦੂਜਾ ਖ਼ਤਸ਼ਾ ਇਹ ਹੈ ਕਿ, ਤਾਲਿਬਾਨ ਦੇ ਅਫਗਾਨਿਸਤਾਨ ’ਤੇ ਕਬਜਾ ਕਰਨ ਤੋਂ ਬਾਅਦ, ਅਫਗਾਨਿਸਤਾਨ ਹੁਣ ਦੁਨੀਆ ਭਰ ਦੇ ਅੱਤਵਾਦੀ ਸਮੂਹਾਂ ਲਈ ਇੱਕ ਅਰਾਮਦੇਹ ਥਾਂ ਅਤੇ ਪਨਾਹਗਾਹ ਬਣ ਜਾਵੇਗਾ।

ਇਹ ਸਭ ਜਾਣਦੇ ਹਨ ਕਿ ਅਲ-ਕਾਇਦਾ ਅਤੇ ਆਈਐਸਆਈ ਤਾਲਿਬਾਨੀਆਂ ਨੂੰ ਸਿਖਲਾਈ ਦਿੰਦੇ ਰਹੇ ਹਨ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਮੁਸ਼ੱਰਫ ਪਹਿਲਾਂ ਹੀ ਇਸ ਨੂੰ ਸਵੀਕਾਰ ਕਰ ਚੁੱਕੇ ਹਨ। ਇਸ ਸੱਚਾਈ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਹਮੇਸ਼ਾ ਪਾਕਿਸਤਾਨੀ ਅੱਤਵਾਦੀਆਂ ਦੀ ਪਨਾਹਗਾਹ ਰਿਹਾ ਹੈ। ਉਨ੍ਹਾਂ ਨੂੰ ਸਿਖਲਾਈ, ਹਥਿਆਰ ਮੁਹੱਈਆ ਕਰਵਾਉਣਾ, ਉਨ੍ਹਾਂ ਨੂੰ ਆਧੁਨਿਕ ਤਕਨੀਕਾਂ ਨਾਲ ਲੈਸ ਕਰਨਾ ਆਦਿ ਸ਼ਾਮਲ ਕੀਤੇ ਗਏ ਹਨ ਭਾਰਤ ਗਲੋਬਲ ਫਾਰਮ ’ਤੇ ਕਈ ਵਾਰ ਤਾਲਿਬਾਨ ਨਾਲ ਗਠਜੋੜ ਦਾ ਮੁੱਦਾ ਉਠਾਉਂਦਾ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਸੰਯੁਕਤ ਰਾਸ਼ਟਰ ਵਿੱਚ ਇਹ ਮੁੱਦਾ ਉਠਾਇਆ ਹੈ।

ਪਾਕਿਸਤਾਨ ਨੇ ਤਾਲਿਬਾਨੀਆਂ ਨੂੰ ਸ਼ੁਰੂ ਤੋਂ ਹੀ ਭਾਰਤ ਪ੍ਰਤੀ ਭੜਕਾਇਆ ਹੈ, ਨਫਰਤ ਭਰੀ ਹੈ। ਪਰ ਕਦੇ ਸਿੱਧਾ ਹਮਲਾ ਕਰਨ ਦੀ ਹਿੰਮਤ ਨਹੀਂ ਹੋਈ ਦਰਅਸਲ, ਤਾਲਿਬਾਨ ਨਵੇਂ ਭਾਰਤ ਦੀ ਤਾਕਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਰੱਬ ਨਾ ਕਰੇ, ਜੇਕਰ ਉਸਨੇ ਚੀਨ ਅਤੇ ਪਾਕਿਸਤਾਨ ਦੇ ਕਹਿਣ ’ਤੇ ਕਸ਼ਮੀਰ ਵਿੱਚ ਕੋਈ ਹਰਕਤ ਕੀਤੀ, ਉਸਨੂੰ ਮੂੰਹ ਦੀ ਖਾਣੀ ਪਏਗੀ ਕੇਂਦਰ ਸਰਕਾਰ ਵੀ ਤਾਲਿਬਾਨ ਦੀ ਹਰ ਹਰਕਤ ’ਤੇ ਨਜਰ ਰੱਖ ਰਹੀ ਹੈ।

ਐਨਐਸਏ ਅਜੀਤ ਡੋਭਾਲ ਨੇ ਤਾਲਿਬਾਨੀਆਂ ਲਈ ਇੱਕ ਬਲੂਪ੍ਰਿੰਟ ਤਿਆਰ ਕੀਤਾ ਹੈ। ਅਫਗਾਨਿਸਤਾਨ ’ਤੇ ਕਬਜਾ ਕਰਨ ਤੋਂ ਬਾਅਦ, ਅਮਰੀਕਾ, ਰੂਸ, ਫਰਾਂਸ ਆਦਿ ਵਰਗੇ ਸ਼ਕਤੀਸ਼ਾਲੀ ਦੇਸ਼ਾਂ ਦੇ ਐਨਐਸਏ ਨਾਲ ਉਸਦੀ ਚਰਚਾ ਜਾਰੀ ਹੈ ਕੋਈ ਸ਼ਾਇਦ ਹੀ ਹਿੰਦੂਆਂ ’ਤੇ ਤਸੀਹਿਆਂ ਵਾਲਾ ਬੀਤਿਆ ਸਮਾਂ ਭੁੱਲ ਸਕਦਾ ਹੈ ਤਾਲਿਬਾਨ ਨੇ ਹਿੰਦੂਆਂ ਅਤੇ ਸਿੱਖਾਂ ਸਾਹਮਣੇ ਤੁਗਲਕੀ ਫਰਮਾਨ ਜਾਰੀ ਕੀਤਾ ਸੀ। ਤਾਲਿਬਾਨ ਅੱਤਵਾਦੀਆਂ ਨੇ ਹਿੰਦੂਆਂ ਦੇ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਇਆ। ਇਸ ਤੋਂ ਇਲਾਵਾ, ਤਾਲਿਬਾਨ ਹਕੂਮਤ ਨੇ ਗੈਰ-ਮੁਸਲਿਮ ਪਰਿਵਾਰਾਂ ਨੂੰ ਸਖਤ ਨਿਰਦੇਸ਼ ਦਿੱਤੇ ਸਨ ਕਿ ਉਹ ਆਪਣੇ ਘਰਾਂ ਦੇ ਬਾਹਰ ਪੀਲੇ ਬੋਰਡ ਲਾਉਣ ਅਤੇ ਗੈਰ-ਮੁਸਲਿਮ ਔਰਤਾਂ ਪੀਲੇ ਕੱਪੜੇ ਪਾਉਣ।

ਤਾਲਿਬਾਨ ਦੇ ਤਸ਼ੱਦਦ ਤੋਂ ਬਾਅਦ, ਹਿੰਦੂਆਂ ਅਤੇ ਸਿੱਖਾਂ ਨੇ ਮਜ਼ਬੂਰਨ ਹਿਜ਼ਰਤ ਸ਼ੁਰੂ ਕਰ ਦਿੱਤੀ ਉਨ੍ਹਾਂ ਨੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਔਰਤਾਂ ਦੀ ਇੱਜਤ ਸ਼ਰੇਆਮ ਨਿਲਾਮ ਕਰ ਦਿੱਤੀ। ਅਜਿਹਾ ਜ਼ੁਲਮ ਢਾਹਿਆ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਜਦੋਂ ਤਾਲਿਬਾਨੀਆਂ ਦੀ ਸੱਤਾ ਗਈ ਤਾਂ, ਤਾਂ ਉਸ ਤੋਂ ਬਾਅਦ ਦੇਸ਼ ਵਿੱਚ ਲੋਕਤੰਤਰ ਬਹਾਲ ਹੋਇਆ ਫਿਰ ਬਾਕੀ ਬਚੇ ਹਿੰਦੂਆਂ ਅਤੇ ਸਿੱਖਾਂ ਦਾ ਰਹਿਣਾ ਸੌਖਾ ਹੋ ਗਿਆ। ਪਰ ਹੁਣ ਅਤੀਤ ਦੀਆਂ ਮੁਸ਼ਕਲਾਂ ਦੁਬਾਰਾ ਸ਼ੁਰੂ ਹੋਣਗੀਆਂ ਹਾਲਾਂਕਿ, ਹੁਣ ਹਿੰਦੂਆਂ ਅਤੇ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ। ਬਹੁਤੇ ਹਿੰਦੂਆਂ ਨੇ ਭਾਰਤ ਵਿੱਚ ਪਨਾਹ ਲਈ ਹੋਈ ਹੈ, ਸੈਂਕੜੇ ਅਫਗਾਨ ਦੇ ਉੱਜੜੇ ਲੋਕ ਇਸ ਵੇਲੇ ਦਿੱਲੀ ਦੇ ਸ਼ਰਨਾਰਥੀ ਕੈਂਪਾਂ ਵਿੱਚ ਰਹਿ ਰਹੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਿੱਖ ਹਨ, ਜੋ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਚਲੇ ਗਏ ਹਨ।

1999-2000 ਦੌਰਾਨ, ਭਾਰਤ ਨਾਲ ਸਬੰਧਤ ਅਫਗਾਨਾਂ ਨੂੰ ਤਾਲਿਬਾਨ ਨੇ ਬੁਰੀ ਤਰ੍ਹਾਂ ਤਸੀਹੇ ਦਿੱਤੇ ਸਨ। ਖਾਸ ਕਰਕੇ ਔਰਤਾਂ, ਹਿੰਦੂ ਅਤੇ ਸਿੱਖ ਔਰਤਾਂ ਨੂੰ ਇੱਕ ਵਿਸ਼ੇਸ਼ ਚਿੰਨ੍ਹ ਦੇ ਨਾਲ ਪੀਲੇ ਰੰਗ ਦੇ ਕੱਪੜੇ ਪਾਉਣ ਦਾ ਆਦੇਸ਼ ਦਿੱਤਾ ਗਿਆ ਸੀ ਉਨ੍ਹਾਂ ਨੂੰ ਪੀਲੇ ਕੱਪੜੇ ਪਹਿਨਣ ਲਈ ਕਿਹਾ ਗਿਆ ਤਾਂ ਜੋ ਉਨ੍ਹਾਂ ਨੂੰ ਵੱਖਰਾ ਪਛਾਣਿਆ ਜਾ ਸਕੇ ਇੱਕ ਫਰਮਾਨ ਵੀ ਜਾਰੀ ਕੀਤਾ ਗਿਆ ਸੀ ਕਿ ਹਿੰਦੂ ਔਰਤਾਂ ਨੂੰ ਮੁਸਲਮਾਨਾਂ ਤੋਂ ਦੂਰੀ ’ਤੇ ਚੱਲਣਾ ਚਾਹੀਦਾ ਹੈ

ਕਦੇ ਵੀ ਮੁਸਲਮਾਨਾਂ ਨਾਲ ਗੱਲਬਾਤ ਜਾਂ ਮੇਲਜੋਲ ਨਾ ਕਰੋ ਉਨ੍ਹਾਂ ਨੇ ਹਿੰਦੂਆਂ ਦੇ ਸਮੁੱਚੇ ਭਾਈਚਾਰੇ ਨੂੰ ਅਲਗ-ਥਲਗ ਕਰ ਦਿੱਤਾ ਸੀ ਜਨਤਕ ਥਾਵਾਂ ’ਤੇ ਘੁੰਮਣ ਦੀ ਮਨਾਹੀ ਸੀ ਸੱਭਿਆਚਾਰਕ ਪ੍ਰੋਗਰਾਮਾਂ, ਤੀਜ-ਤਿਉਹਾਰਾਂ ਵਿਚ ਮੁਸਲਮਾਨਾਂ ਨਾਲ ਗੱਲਬਾਤ ਕਰਨ ’ਤੇ ਵੀ ਪਾਬੰਦੀ ਲਾਈ ਗਈ ਸੀ ਜਦੋਂ ਕਿ, ਈਸਾਈਆਂ ਨੂੰ ਉਨ੍ਹਾਂ ਨੇ ਛੋਟ ਦਿੱਤੀ ਹੋਈ ਸੀ ਇੱਥੋਂ ਤੱਕ ਕਿ ਹਿੰਦੂ ਅਤੇ ਸਿੱਖ ਧਰਮ ਦੀਆਂ ਔਰਤਾਂ ਨੂੰ ਮੁਸਲਮਾਨਾਂ ਦੇ ਘਰ ਜਾਣ ਅਤੇ ਉਨ੍ਹਾਂ ਦੇ ਇੱਥੇ ਕਿਸੇ ਵੀ ਮੁਸਲਮਾਨ ਦੇ ਆਉਣ ’ਤੇ ਪਾਬੰਦੀ ਲਾਈ ਗਈ ਸੀ ਇਨ੍ਹਾਂ ਘਟਨਾਵਾਂ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਤਾਲਿਬਾਨ ਭਾਰਤੀਆਂ ਨਾਲ ਕਿੰਨੀ ਈਰਖਾ ਕਰਦੇ ਹਨ। ਇਸ ਤੋਂ ਪਹਿਲਾਂ ਕਿ ਹਿੰਦੂਆਂ ਪ੍ਰਤੀ ਇਹ ਨਫਰਤ ਕਿਸੇ ਹਿੰਸਾ ਵਿੱਚ ਨਾ ਬਦਲ ਜਾਵੇ, ਸਾਨੂੰ ਉਨ੍ਹਾਂ ਦੇ ਮਨਸੂਬਿਆਂ ਨੂੰ ਕੁਚਲਣਾ ਪਵੇਗਾ।

ਡਾ. ਰਮੇਸ਼ ਠਾਕੁਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ