ਅਨਾਹਿਤਾ ਗਰਗ ਨੇ ਜੇਈਈ ਮੇਨ ਪ੍ਰੀਖਿਆ ’ਚੋਂ ਪੂਰੇ ਭਾਰਤ ‘ਚ 8ਵਾਂ ਰੈਂਕ ਹਾਸਿਲ ਕੀਤਾ

JEE Main Exam (2)
ਅਨਾਹਿਤਾ ਗਰਗ।

ਮਾਨਵਤਾ ਦੀ ਭਲਾਈ ਲਈ ਇੱਕੋ ਫਰੈਂਡਲੀ ਬਿਲਡਿੰਗ ਬਣਾਉਣਾ ਹੈ ਉਦੇਸ਼

ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਚੰਡੀਗੜ੍ਹ ਨਿਵਾਸੀ ਅਨਾਹਿਤਾ ਗਰਗ ਨੇ ਜੇਈਈ ਮੇਨ 2023 ਦੀ ਪ੍ਰੀਖਿਆ (JEE Main Exam) ਵਿੱਚ ਪੂਰੇ ਭਾਰਤ ਵਿੱਚੋਂ ਅੱਠਵਾਂ ਰੈਂਕ ਹਾਸਲ ਕਰ ਕੇ ਪੂਰੇ ਚੰਡੀਗੜ੍ਹ ਦਾ ਨਾਂਅ ਰੌਸ਼ਨ ਕੀਤਾ ਹੈ। ਅਨਾਹਿਤਾ ਗਰਗ ਦੀ ਉਮਰ 17 ਸਾਲ ਹੈ। ਉਨ੍ਹਾਂ ਨੇ ਪਿਛਲੇ ਇਕ ਸਾਲ ਤੋਂ ਨਿਕਸ ਇੰਸਟੀਚਿਊਟ ਤੋਂ ਆਨਲ਼ਾਇਨ ਪੜ੍ਹਾਈ ਕੀਤੀ ਹੈ। ਅਨਾਹਿਤਾ ਨੇ ਇਸ ਤੋਂ ਪਹਿਲਾਂ ਜੇਈਈ ਮੇਨ ਜਨਵਰੀ ਸੈਸ਼ਨ ਦੀ ਪ੍ਰੀਖਿਆ ਵਿੱਚ ਵੀ ਵਧੀਆ ਅੰਕ ਪ੍ਰਾਪਤ ਕੀਤੇ ਸਨ। ਇਸ ਤੋਂ ਇਲਾਵਾ 10ਵੀਂ ਜਮਾਤ 98.8 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੈ। ਬਾਰ੍ਹਵੀਂ ਜਮਾਤ ਵਿਚ 93.8 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ।

ਪੂਰੀ ਕਾਮਯਾਬੀ ਦਾ ਸਿਹਰਾ ਦਿੱਤਾ ਪੂਜਨੀਕ ਗੁਰੂ ਜੀ ਨੂੰ

ਅਨਾਹਿਤਾ ਨੇ ਦੱਸਿਆ ਕਿ ਜੇਈਈ ਮੇਨ ਵਿੱਚ ਸਫਲਤਾ ਲਈ ਮੈਂ ਆਨਲਾਈਨ ਕੋਰਸ ਦੇ ਅਨੁਸਾਰ ਤਿਆਰੀ ਕੀਤੀ। ਉਨ੍ਹਾਂ ਦੱਸਿਆ ਕਿ ਫਿਜਿਕਸ, ਕੈਮਿਸਟਰੀ ਅਤੇ ਗਣਿਤ ਵਿੱਚ ਥਿਊਰੀ ਨੂੰ ਕਲੀਅਰ ਕਰਨ ਦੇ ਨਾਲ-ਨਾਲ ਅਭਿਆਸ ਉੱਤੇ ਜ਼ਿਆਦਾ ਜ਼ੋਰ ਦਿੱਤਾ। ਪੂਜਨੀਕ ਗੁਰੂ ਜੀ ਦੇ ਮਾਰਗ ਦਰਸ਼ਨ ਨਾਲ ਹੀ ਸਭ ਕੁੱਝ ਸੰਭਵ ਹੋ ਪਾਇਆ। (JEE Main Exam) ਅਨਾਹਿਤਾ ਗਰਗ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਮੈਂ ਹਮੇਸ਼ਾ ਮੈਡੀਟੇਸ਼ਨ ਦਾ ਅਭਿਆਸ ਕਰਨ ਤੋਂ ਬਾਅਦ ਹੀ ਪੜ੍ਹਨਾ ਸ਼ੁਰੂ ਕਰਦੀ ਸੀ, ਇਸ ਨਾਲ ਮੇਰਾ ਆਤਮ ਵਿਸ਼ਵਾਸ ਮਜ਼ਬੂਤ ਹੋਇਆ। ਉਹਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੁਆਰਾ ਦੱਸੇ ਟਿਪਸਾਂ ਅਨੁਸਾਰ ਮੈਂ ਆਪਣੇ ਦਿਮਾਗ ਵਿੱਚ ਇਮੇਜ ਬਣਾ ਕੇ ਪੜ੍ਹਦੀ ਸੀ। ਜਿਸ ਨਾਲ ਮੇਰਾ ਦਿਮਾਗ ਹਰ ਚੀਜ਼ ਨੂੰ ਕੈਚ ਕਰਨ ਦੀ ਜਲਦੀ ਸਮਰੱਥ ਬਣ ਗਿਆ।

ਇਹ ਵੀ ਪੜ੍ਹੋ : ਰਾਜਨੀਤੀ ’ਚ ਵੀ ਹੋਵੇ ਸਹਿਣਸ਼ੀਲਤਾ

ਇੱਥੇ ਦਸਣਯੋਗ ਹੈ ਕਿ ਅਨਾਹਿਤਾ ਦੇ ਪਿਤਾ ਆਰਕੀਟੈਕਟ ਅਤੇ ਉਨ੍ਹਾਂ ਦੇ ਮਾਤਾ ਇੰਟੀਰੀਅਰ ਡਿਜ਼ਾਈਨਰ ਹਨ। ਅਨਾਹਿਤਾ ਨੇ ਦੱਸਿਆ ਕਿ ਮੇਰੀ ਸਫਲਤਾ ਵਿੱਚ ਮਾਤਾ-ਪਿਤਾ ਦੇ ਨਾਲ-ਨਾਲ ਮੇਰੇ ਵੱਡੇ ਭਰਾ ਦਾ ਵੀ ਸਹਿਯੋਗ ਹੈ। ਉਹ ਮੈਨੂੰ ਸਮੇਂ-ਸਮੇਂ ‘ਤੇ ਪ੍ਰੇਰਿਤ ਕਰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਮੇਰੇ ਭਰਾ ਜੈਵਿਨ ਗਰਗ ਨੇ ਵੀ ਪਿਛਲੇ ਸਾਲ ਜੇਈਈ ਮੇਨ ਪ੍ਰੀਖਿਆ ਵਿਚ ਪੂਰੇ ਭਾਰਤ ਵਿਚੋਂ ਛੇਵਾਂ ਰੈਂਕ ਹਾਸਿਲ ਕੀਤਾ ਸੀ। ਆਪਣੇ ਭਰਾ ਦੀ ਇਸ ਸਫ਼ਲਤਾ ਨੇ ਮੈਨੂੰ ਹੋਰ ਵੀ ਹਿੰਮਤ ਦਿੱਤੀ।

ਪੂਜਨੀਕ ਗੁਰੂ ਜੀ ਦੁਆਰਾ ਡਿਜ਼ਾਈਨ ਕੀਤੀਆਂ ਕਾਰਾਂ ਅਤੇ ਬਿਲਡਿੰਗਾ ਦੇਖ ਕੇ ਇਸ ਫੀਲਡ ਵਿੱਚ ਆਉਣ ਦਾ ਮਨ ਬਣਿਆ

ਅਨਾਹਿਤਾ ਗਰਗ।
ਅਨਾਹਿਤਾ ਗਰਗ।

ਅਨਾਹਿਤਾ ਗਰਗ ਦਾ ਪਰਿਵਾਰ ਲੰਬੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ। ਅਨਾਹਿਤਾ ਦੇ ਪਿਤਾ ਅਸ਼ੋਕ ਗਰਗ ਬਲਾਕ ਚੰਡੀਗੜ੍ਹ ਵਿਖੇ 15 ਮੈਂਬਰ ਜਿੰਮੇਵਾਰ ਵਜੋਂ ਸੇਵਾਦਾਰ ਹਨ। ਉਨ੍ਹਾਂ ਦੀ ਮਾਤਾ ਮੀਨਾਕਸ਼ੀ ਗਰਗ ਡੇਰਾ ਸੱਚਾ ਸੌਦਾ ਦੇ ਪੱਚਾਸੀ ਮੈਂਬਰ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੀ ਮਾਤਾ ਮੀਨਾਕਸ਼ੀ ਗਰਗ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੁਆਰਾ ਡਿਜ਼ਾਈਨ ਕੀਤੀਆਂ ਕਾਰਾਂ ਅਤੇ ਬਿਲਡਿੰਗਾਂ ਨੂੰ ਦੇਖ ਕੇ ਮੇਰੀ ਬੇਟੀ ਦੇ ਮਨ ਵਿੱਚ ਜਗਿਆਸਾ ਪੈਦਾ ਹੋਈ ਅਤੇ ਉਸ ਨੇ ਮਨ ਬਣਾ ਲਿਆ ਕਿ ਇਸ ਫੀਲਡ ਵਿੱਚ ਬਹੁਤ ਕੁਝ ਵਧੀਆ ਕਰਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਜਾ ਸਕਦਾ ਹੈ।

ਅਨਾਹਿਤਾ ਗਰਗ ਦੇ ਘਰ ਲੱਗਾ ਵਧਾਈਆਂ ਦਾ ਤਾਂਤਾ (JEE Main Exam)

ਅਨਾਹਿਤਾ ਗਰਗ ਦੇ ਪਿਤਾ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਸ਼ੁਰੂ ਤੋਂ ਹੀ ਮਾਨਵਤਾ ਭਲਾਈ ਨੂੰ ਸਮਰਪਿਤ ਹੈ। ਇਸੇ ਤਰ੍ਹਾਂ ਮੇਰੀ ਬੇਟੀ ਵੀ ਪੂਜਨੀਕ ਗੁਰੂ ਜੀ ਦੇ ਮਾਰਗ-ਦਰਸ਼ਨ ਅਨੁਸਾਰ ਕੁਦਰਤ ਦੀ ਦੇਖਭਾਲ ਕਰਦੇ ਹੋਏ ਇੱਕੋ ਫਰੈਂਡਲੀ ਬਿਲਡਿੰਗਾਂ ਦਾ ਨਿਰਮਾਣ ਕਰਨਾ ਚਾਹੁੰਦੀ ਹੈ। ਉਹਨਾਂ ਦੱਸਿਆ ਕਿ ਮੇਰੀ ਬੇਟੀ ਮਾਨਵਤਾ ਭਲਾਈ ਦੇ ਕੰਮ ਕਰਦੇ ਹੋਏ ਪੂਰੀ ਦੁਨੀਆਂ ਦੇ ਵਿਚ ਭਾਰਤ ਦਾ ਨਾਂਅ ਚਮਕਾਉਣਾ ਚਾਹੁੰਦੀ ਹੈ ਜਿਸ ਵਿੱਚ ਅਸੀਂ ਆਪਣੀ ਬੇਟੀ ਦਾ ਪੂਰਾ ਸਹਿਯੋਗ ਕਰਦੇ ਰਹਾਂਗੇ। ਉਨ੍ਹਾਂ ਦੱਸਿਆ ਕਿ ਬੇਟੀਆਂ ਨੂੰ ਵੀ ਅੱਛੀ ਪਰਵਰਿਸ਼ ਦਿੱਤੀ ਜਾਵੇ ਤਾਂ ਬੇਟੀਆਂ ਬੇਟਿਆਂ ਨਾਲੋਂ ਕਿਤੇ ਜ਼ਿਆਦਾ ਨਾਮ ਰੌਸ਼ਨ ਕਰ ਸਕਦੀਆਂ ਹਨ। ਫਿਲਹਾਲ ਅਨਾਹਿਤਾ ਗਰਗ ਦੇ ਘਰ ਆਂਢੀ-ਗੁਆਂਢੀ ਇਸ ਖੁਸ਼ੀ ਦੇ ਮੌਕੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਹਨ।