ਏਡੀਸੀ ਸੰਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਦਿੱਤੇ ਕਾਮਯਾਬੀ ਦੇ ਗੁਰ

ADC Sandeep Kumar

ਜੇ ਕੁਝ ਵੱਡਾ ਕਰਨਾ ਹੈ ਤਾਂ ਆਰਾਮ ਦਾ ਤਿਆਗ ਕਰਕੇ ਮਿਹਨਤ ਕਰੋ : ਸੰਦੀਪ ਕੁਮਾਰ

  • ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਫਾਜਿਲਕਾ ਦੇ ਵਿਦਿਆਰਥੀਆਂ ਨੂੰ ਦਿੱਤੇ ਸਫਲਤਾ ਦੇ ਸੂਤਰ

(ਰਜਨੀਸ਼ ਰਵੀ) ਫਾਜਿਲ਼ਕਾ। ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੂੱਗਲ ਆਈਏਐਸ ਦੀ ਪਹਿਲ ਕਦਮੀ ਨਾਲ ਸੁਰੂ ਕੀਤੇ ਲਰਨ ਐਂਡ ਗ੍ਰੋਅ (ਸਿੱਖੋ ਅਤੇ ਵਧੋ) ਪ੍ਰੋਗਰਾਮ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ ਆਈਏਐਸ (ADC Sandeep Kumar ) ਨੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਫਾਜਿ਼ਲਕਾ (ਲੜਕੇ) ਵਿਖੇ ਵਿਦਿਆਰਥੀਆਂ ਦੀ ਕਲਾਸ ਲਈ। ਉਨ੍ਹਾਂ ਨੇ ਇਸ ਮੌਕੇ ਵਿਦਿਆਰਥੀਆਂ ਨਾਲ ਸਫਲਤਾ ਦੇ ਸੂਤਰ ਸਾਂਝੇ ਕਰਦਿਆਂ ਕਿਹਾ ਕਿ ਜ਼ੇਕਰ ਜਿੰਦਗੀ ਵਿਚ ਕੁਝ ਵੱਡਾ ਕਰਨਾ ਹੈ ਤਾਂ ਆਰਾਮ ਦਾ ਤਿਆਗ ਕਰਕੇ ਮਿਹਨਤ ਕਰਨ ਦਾ ਸੰਕਲਪ ਲਵੋ।

ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਇਸ ਮੌਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਾਹਰੀ ਪ੍ਰੇਰਣਾਵਾਂ ਦੇ ਨਾਲ ਨਾਲ ਸਫਲਤਾ ਲਈ ਆਪਣੇ ਅੰਦਰ ਦੀ ਪ੍ਰਰੇਣਾ ਨੂੰ ਜਾਗਰਿਤ ਕਰਨ। ਉਨ੍ਹਾਂ ਨੇ ਕਿਹਾ ਕਿ ਹਰ ਮਨੁੱਖ ਵਿਚ ਕੁਝ ਵੀ ਪ੍ਰਾਪਤ ਕਰਨ ਦੀ ਕਾਬਲੀਅਤ ਛੁਪੀ ਹੁੰਦੀ ਹੈ, ਇਸ ਕਾਬਲੀਅਤ ਨੂੰ ਮਿਹਨਤ ਅਤੇ ਆਪਣੀ ਊਰਜਾ ਦੇ ਸਹੀ ਇਸਤੇਮਾਲ ਰਾਹੀਂ ਉਜਾਗਰ ਕਰਕੇ ਅਸੀਂ ਸਫਲਤਾ ਦੀਆਂ ਉਚਾਇਆਂ ਨੂੰ ਨਾਪ ਸਕਦੇ ਹਾਂ।

ਜਿੰਦਗੀ ਵਿਚ ਸਫਲਤਾ ਲਈ ਸਮੇਂ ਦਾ ਪਾਬੰਦ ਹੋਣਾ ਜ਼ਰੂਰੀ

ਸ੍ਰੀ ਸੰਦੀਪ ਕੁਮਾਰ ਨੇ ਬੱਚਿਆਂ ਨਾਲ ਆਪਣੇ ਆਈਏਐਸ ਬਣਨ ਦੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਜਿੰਦਗੀ ਵਿਚ ਸਫਲਤਾ ਲਈ ਸਮੇਂ ਦੀ ਪਾਬੰਦੀ, ਅਨੁਸ਼ਾਸਨ, ਪ੍ਰੇਰਣਾ, ਉਰਜਾਵਾਨ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਆਪਣੀਆਂ ਵਿਲੱਖਣ ਪ੍ਰਤੀਭਾਵਾਂ ਨੂੰ ਵਿਕਸਤ ਕਰੋ।
ਉਨ੍ਹਾਂ ਨੇ ਕਿਹਾ ਕਿ ਮਨੁੱਖ ਜ਼ੇਕਰ ਆਪਣੀਆਂ ਕਮੀਆਂ ਦੀ ਪਹਿਚਾਣ ਕਰ ਲਵੇ ਅਤੇ ਫਿਰ ਉਨ੍ਹਾਂ ਕਮਿਆਂ ਨੂੰ ਦੂਰ ਕਰਨ ਲਈ ਦ੍ਰਿੜਤਾ ਨਾਲ ਕੰਮ ਕਰੇ ਤਾਂ ਹਰੇਕ ਮੰਜਿਲ ਨੇੜੇ ਹੋ ਜਾਂਦੀ ਹੈ। ਇਸ ਮੌਕੇ ਵਿਦਿਆਰਥੀਆਂ ਨੇ ਵੀ ਪੂਰੀ ਖੁੱਲਦਿਲੀ ਨਾਲ ਇਸ ਸੰਵਾਦ ਵਿਚ ਭਾਗ ਲਿਆ ਅਤੇ ਇਸ ਸੈਸ਼ਨ ਦੌਰਾਨ ਉਨ੍ਹਾਂ ਨੇ ਆਪਣੇ ਮਨ ਦੀਆਂ ਗੱਲਾਂ ਵਧੀਕ ਡਿਪਟੀ ਕਮਿਸ਼ਨਰ ਨਾਲ ਕੀਤੀਆਂ।

ਵਧੀਕ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਮੋਬਾਇਲ ਅਤੇ ਇੰਟਰਨੈਟ ਗਿਆਨ ਦਾ ਇਕ ਉੱਤਮ ਸ਼ੋ੍ਰਤ ਸਾਬਿਤ ਹੋ ਸਕਦਾ ਹੈ ਜ਼ੇਕਰ ਇਸ ਦੀ ਸੁਯੋਗ ਵਰਤੋਂ ਕੀਤੀ ਜਾਵੇ। ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਡਿਪਟੀ ਜਿ਼ਲ੍ਹਾ ਸਿੱਖਿਆ ਅਫ਼ਸਰ ਸ੍ਰੀ ਪੰਕਜ ਅੰਗੀ, ਸਕੂਲ ਦੇ ਪ੍ਰਿੰਸੀਪਲ ਸ੍ਰੀ ਪ੍ਰਦੀਗ ਖਨਗਵਾਲ ਤੇ ਸਕੂਲ ਸਟਾਫ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਡੀਟੀਸੀ ਸ੍ਰੀ ਅਸੀਮ ਨਾਰੰਗ, ਸੇਵਾ ਕੇਂਦਰਾਂ ਦੇ ਜਿ਼ਲ੍ਹਾ ਇੰਚਾਰਜ, ਸ੍ਰੀ ਗਗਨਦੀਪ ਸਿੰਘ ਵੀ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।