Farmers Organization - Sach Kahoon Punjabi

ਕੇਂਦਰ ਵੱਲੋਂ ਕਿਸਾਨਾਂ ਲਈ ਆਰਥਿਕ ਪੈਕੇਜ਼ ਨੂੰ ਕਿਸਾਨ ਜਥੇਬੰਦੀ ਨੇ ਕੀਤਾ ਖਾਰਜ
ਕਿਹਾ, ਇਹ ਐਲਾਨ ਕੇਂਦਰ ਸਰਕਾਰ ਦਾ ਨਿਰਾ ਧੋਖੇ ਭਰਿਆ ਜੁਮਲਾ ਹੈ

ਸੰਗਰੂਰ, (ਗੁਰਪ੍ਰੀਤ ਸਿੰਘ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੇਂਦਰੀ ਭਾਜਪਾ ਹਕੂਮਤ ਵੱਲੋਂ ਖੇਤੀ ਲਈ ਐਲਾਨੇ ਗਏ 1.63 ਲੱਖ ਕਰੋੜ ਦੇ ਪੈਕੇਜ਼ ਨੂੰ ਨਿਰਾ ਧੋਖੇ ਭਰਿਆ ਜੁਮਲਾ ਕਰਾਰ ਦਿੱਤਾ ਗਿਆ ਹੈ

ਇਸ ਸਬੰਧੀ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਇਸ ਰਕਮ ਵਿੱਚੋਂ 1 ਲੱਖ ਕਰੋੜ ਤਾਂ ਬੁਨਿਆਦੀ ਖੇਤੀ ਢਾਂਚੇ ਦੇ ਵਿਕਾਸ ਲਈ ਰੱਖਿਆ ਗਿਆ ਹੈ ਲੰਮਾ ਸਮਾਂ ਲੈਣ ਵਾਲੇ ਇਸ ਅਖੌਤੀ ਵਿਕਾਸ ਦੀ ਕਿਸਾਨਾਂ ਨੂੰ ਫੌਰੀ ਰਾਹਤ ਕੋਈ ਨਹੀਂ ਮਿਲਣੀ  ਕਈ ਸਾਲ ਪਹਿਲਾਂ ਵੀ ਬਹੁ-ਚਰਚਿਤ ਸਸਤੇ ਖੇਤੀ ਕਰਜ਼ਿਆਂ ਦਾ 80 ਫੀਸਦੀ ਹਿੱਸਾ ਕਈ ਲੱਖ ਕਰੋੜ ਵੀ ਸੂਦਖੋਰ ਆੜ੍ਹਤੀਆਂ ਸਮੇਤ ਇਸ ਬੁਨਿਆਦੀ ਢਾਂਚਾ ਉਸਾਰੀ ਦੀਆਂ ਠੇਕੇਦਾਰ ਵੱਡੀਆਂ ਕਾਰਪੋਰੇਸ਼ਨਾਂ ਨੂੰ ਹੀ ਵਰਤਾਇਆ ਗਿਆ ਸੀ

ਉਨ੍ਹਾਂ ਕਿਹਾ ਕਿ 4 ਲੱਖ ਤੋਂ ਵੀ ਵੱਧ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਚੁੱਕੇ ਤੇ ਲਗਾਤਾਰ ਹੋ ਰਹੇ ਕਰਜ਼ਾਗ੍ਰਸਤ ਛੋਟੇ, ਦਰਮਿਆਨੇ ਤੇ ਬੇਜ਼ਮੀਨੇ ਕਿਸਾਨਾਂ ਜਾਂ ਖੇਤ ਮਜ਼ਦੂਰਾਂ ਦੀ ਕਰਜ਼ਾ-ਮੁਕਤੀ ਲਈ ਇੱਕ ਪੈਸਾ ਵੀ ਨਹੀਂ ਰੱਖਿਆ ਗਿਆ ਪੋਟਾ-ਪੋਟਾ ਕਰਜ਼ਾਗ੍ਰਸਤ ਛੋਟੇ, ਦਰਮਿਆਨੇ ਤੇ ਬੇਜ਼ਮੀਨੇ ਕਿਸਾਨਾਂ ਸਮੇਤ ਖੇਤ ਮਜ਼ਦੂਰਾਂ ਦੇ ਸਰਕਾਰੀ, ਗੈਰਸਰਕਾਰੀ, ਸੂਦਖੋਰੀ ਸਮੁੱਚੇ ਕਰਜ਼ਿਆਂ ‘ਤੇ ਲਕੀਰ ਮਾਰੀ ਜਾਵੇ ਅੱਗੇ ਤੋਂ ਖੇਤੀ ਕਰਜ਼ੇ ਬਿਨਾਂ ਵਿਆਜ਼ ਦਿੱਤੇ ਜਾਣ ਅਤੇ ਕਰਜ਼ਾ ਵਸੂਲੀ ਖਾਤਰ ਜ਼ਮੀਨਾਂ, ਜਾਇਦਾਦਾਂ, ਘਰਾਂ ਦੀਆਂ ਨਿਲਾਮੀਆਂ ਪੂਰੀ ਤਰ੍ਹਾਂ ਖਤਮ ਕੀਤੀਆਂ ਜਾਣ

ਸੂਦਖੋਰੀ ਕਰਜ਼ਾ ਕਾਨੂੰਨ ਸਹੀ ਤੌਰ ‘ਤੇ ਕਿਸਾਨ ਮਜ਼ਦੂਰ ਪੱਖੀ ਬਣਾ ਕੇ ਸਖਤੀ ਨਾਲ ਲਾਗੂ ਕੀਤਾ ਜਾਵੇ, ਵੱਡੇ-ਵੱਡੇ ਭੂਮੀਪਤੀਆਂ, ਜਗੀਰਦਾਰਾਂ ਸਣੇ ਅਡਾਨੀ, ਅੰਬਾਨੀ ਵਰਗੇ ਮੁੱਠੀ ਭਰ ਅਰਬਾਂਪਤੀਆਂ-ਖਰਬਾਂਪਤੀਆਂ ਉੱਤੇ 10 ਫੀਸਦੀ ਪੂੰਜੀ ਟੈਕਸ ਲਾ ਕੇ ਤੁਰੰਤ ਵਸੂਲੀ ਕੀਤੀ ਜਾਵੇ

ਪ੍ਰਵਾਸੀ ਮਜ਼ਦੂਰਾਂ, ਕਿਸਾਨਾਂ ਤੇ ਗਰੀਬਾਂ ਨੂੰ ਫੌਰੀ ਰਾਹਤ ਦਿੱਤੀ ਜਾਵੇ

ਉਨ੍ਹਾਂ ਇਹ ਵੀ ਮੰਗ ਕੀਤੀ ਕਿ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਪ੍ਰਵਾਸੀ ਮਜ਼ਦੂਰਾਂ ਸਮੇਤ ਬੇਜ਼ਮੀਨੇ ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰ ਸਾਧਨ ਵਿਹੂਣੇ ਗਰੀਬਾਂ ਨੂੰ ਰਾਸ਼ਨ ਅਤੇ ਨਕਦੀ ਰਾਹਤ ਫੌਰੀ ਪਹੁੰਚਾਈ ਜਾਵੇ ਮੌਜੂਦਾ ਖੇਤੀ ਪੈਕੇਜ ਵਿੱਚ ਪ੍ਰਸਤਾਵਤ ਜ਼ਰੂਰੀ ਵਸਤਾਂ ਸੰਬੰਧੀ ਕਾਨੂੰਨ ਵਿੱਚ ਕਿਸਾਨ ਵਿਰੋਧੀ ਸੋਧਾਂ ਦੀਆਂ ਤਜਵੀਜ਼ਾਂ ਰੱਦ ਕੀਤੀਆਂ ਜਾਣ

ਕਿਉਂਕਿ ਇਹਨਾਂ ਸੋਧਾਂ ਨਾਲ ਧਨਾਢ ਵਪਾਰੀਆਂ ਤੇ ਕਾਰਪੋਰੇਟਾਂ ਲਈ ਅਨਾਜ, ਦਾਲਾਂ, ਤੇਲ ਬੀਜਾਂ ਆਦਿ ਦੀ ਜਮ੍ਹਾਂਖੋਰੀ ਜ਼ਰੀਏ ਰੱਤ-ਨਿਚੋੜ ਮੁਨਾਫ਼ਿਆਂ ਦਾ ਰਾਹ ਖੁਲ੍ਹਦਾ ਹੈ ਦੂਜੇ ਰਾਜਾਂ ‘ਚ ਲਿਜਾ ਕੇ ਕਿਸਾਨਾਂ ਵੱਲੋਂ ਫ਼ਸਲਾਂ ਵੇਚਣ ਦੀ ਦਲੀਲ ਥੋਥੀ ਹੈ, ਕਿਉਂਕਿ 99 ਫੀਸਦੀ ਕਿਸਾਨ ਇਸ ਸਮਰੱਥਾ ਤੋਂ ਵਾਂਝੇ ਹਨ ਅਸਲ ਵਿੱਚ ਲਾਕਡਾਊਨ ਦਾ ਨਜਾਇਜ਼ ਲਾਹਾ ਲੈ ਕੇ ਸੰਸਾਰ ਵਪਾਰ ਸੰਸਥਾ ਦੀ ਇਹ ਸਾਮਰਾਜ ਪੱਖੀ ਖੁੱਲ੍ਹੀ ਮੰਡੀ ਵਾਲੀ ਕਿਸਾਨ-ਮਾਰੂ ਨੀਤੀ ਮੜ੍ਹਨ ਵੱਲ ਪੇਸ਼ਕਦਮੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮੁੱਖ ਮੰਤਰੀ ਨੇ ਸਾਂਝਾ ਅਧਿਆਪਕ ਮੋਰਚਾ ਨਾਲ ਪੰਜਵੀਂ ਵਾਰ ਕੀਤੀ ਮੀਟਿੰਗ ਰੱਦ
ਮੁਅੱਤਲ ਕੀਤੇ 14 ਅਧਿਆਪਕ ਆਗੂਆਂ ਨੂੰ 15 ਦਿਨਾਂ ਦਾ ਦਿੱਤਾ ਹੋਰ ਸਮਾਂ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਦਾ ਸਮਾਂ ਦੇ ਕੇ ਰੱਦ ਕਰਨ ਦੀ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਲਗਾਤਾਰ ਪੰਜਵੀਂ ਵਾਰ ਸਾਂਝਾ ਅਧਿਆਪਕ ਮੋਰਚਾ ਨਾਲ ਮੀਟਿੰਗ ਕਰਨ ਤੋਂ ਮੁਨਕਰ ਹੋ ਕੇ ਸ਼ਹਿਰ ਵਿੱਚ ਲੱਗੇ ਪੱਕਾ ਮੋਰਚੇ ਨੂੰ ਹੋਰ ਪੱਕਾ ਕਰ ਦਿੱਤਾ ਹੈ। ਹੁਣ ਇਹ ਅਧਿਆਪਕ ਦੀਵਾਲੀ ਦਾ ਤਿਉਹਾਰ ਵੀ ਪਟਿਆਲਾ ਵਿਖੇ ‘ਕਾਲੀ ਦੀਵਾਲੀ’ ਦੇ ਰੂਪ ਵਿੱਚ ਮਨਾਉਣਗੇ। ਇਸ ਤੋਂ ਪਹਿਲਾਂ ਵੀ ਅਧਿਆਪਕਾਂ ਨੇ ਦੁਸਹਿਰਾ ਅਤੇ ਕਰਵਾ ਚੌਥ ਜਿਹੇ ਤਿਉਹਾਰ ਸੰਘਰਸ਼ ਦੇ ਪਿੜ ਵਿੱਚ ਹੀ ਮਨਾਏ ਹਨ। ਅੱਜ ਪੱਕੇ ਮੋਰਚੇ ਦੇ 30ਵੇਂ ਦਿਨ ਮੋਗਾ, ਨਵਾਂ ਸ਼ਹਿਰ ਅਤੇ ਗੁਰਦਾਸਪੁਰ ਦੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਅੱਜ ਦੀ ਮੁੱਖ ਮੰਤਰੀ ਨਾਲ ਮੀਟਿੰਗ ਨੂੰ ਪ੍ਰਭਾਵਿਤ ਕਰਨ ਲਈ ਪਹਿਲਾਂ ਤੋਂ ਬਣਾਈ ਰਣਨੀਤੀ ਤਹਿਤ ਸਿੱਖਿਆ ਵਿਭਾਗ ਨੇ ਮੁਅੱਤਲ ਕੀਤੇ 14 ਸੰਘਰਸ਼ਸ਼ੀਲ ਅਧਿਆਪਕਾਂ ਨੂੰ ਸੁਣਵਾਈ ਲਈ ਮੁੱਖ ਦਫ਼ਤਰ ਬੁਲਾਇਆ ਹੋਇਆ ਸੀ।

ਸੁਣਵਾਈ ਬਾਰੇ ਜਾਣਕਾਰੀ ਦਿੰਦਿਆਂ ਸਾਂਝੇ ਅਧਿਆਪਕ ਮੋਰਚਾ ਦੇ ਕਨਵੀਨਰਾਂ ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ, ਬਾਜ ਸਿੰਘ ਖਹਿਰਾ, ਬਲਕਾਰ ਸਿੰਘ ਵਲਟੋਹਾ ਅਤੇ ਹਰਜੀਤ ਸਿੰਘ ਬਸੋਤਾ, ਸੂਬਾ ਕੋ-ਕਨਵੀਨਰ ਹਰਦੀਪ ਸਿੰਘ ਟੋਡਰਪੁਰ, ਦੀਦਾਰ ਸਿੰਘ ਮੁੱਦਕੀ ਅਤੇ ਅਜੀਬ ਦੁਬੇਦੀ ਆਦਿ ਨੇ ਦੱਸਿਆ ਕਿ ਵਿਭਾਗ ਵੱਲੋਂ ਸੇਵਾਵਾਂ ਖ਼ਤਮ ਕਰਨ ਦੀ ਤਜਵੀਜ਼ ਇੱਕਪਾਸੜ ਅਤੇ ਨਿਆਂ ਦੇ ਕੁਦਰਤੀ ਸਿਧਾਂਤ ਵਿਰੁੱਧ ਸੀ, ਜਿਸ ਦਾ ਸਾਂਝੇ ਅਧਿਆਪਕ ਮੋਰਚੇ ਵੱਲੋਂ ਸਖਤ ਵਿਰੋਧ ਕਰਨ ‘ਤੇ ਸਿੱਖਿਆ ਵਿਭਾਗ ਨੇ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ 15 ਦਿਨਾਂ ਦਾ ਸਮਾਂ ਹੋਰ ਦੇ ਦਿੱਤਾ ਹੈ।

ਧਰਨੇ ਨੂੰ ਸੰਬੋਧਨ ਕਰਦਿਆਂ ਅਮਰਜੀਤ ਸ਼ਾਸਤਰੀ, ਕੁਲਦੀਪ ਸਿੰਘ ਦੌੜਕਾ ਅਤੇ ਗੁਰਪ੍ਰੀਤ ਅੰਮੀਵਾਲ ਨੇ ਕਿਹਾ ਕਿ ਅਧਿਆਪਕਾਂ ਦਾ ਸੰਘਰਸ਼ ਹੱਕੀ ਅਤੇ ਜਾਇਜ਼ ਹੈ ਹੁਣ ਇਹ ਸੰਘਰਸ਼ ਸਿਰਫ ਅਧਿਆਪਕਾਂ ਦਾ ਸੰਘਰਸ਼ ਨਾ ਰਹਿ ਕੇ ਲੋਕਾਂ ਦਾ ਸੰਘਰਸ਼ ਬਣ ਚੁੱਕਾ ਹੈ, ਜਿਸ ਦੇ ਨਤੀਜੇ ਵਜੋਂ ਜਿੱਥੇ ਅਧਿਆਪਕਾਂ ਦੀਆਂ ਬਦਲੀਆਂ ਦੇ ਵਿਰੋਧ ਵਿੱਚ ਲਗਾਤਾਰ ਸਕੂਲਾਂ ਨੂੰ ਜਿੰਦਰੇ ਲੱਗ ਰਹੇ ਹਨ ਉਥੇ ਪੂਰੇ ਪੰਜਾਬ ‘ਚ ਸਰਕਾਰ ਦੇ ਵਿਰੁੱਧ ਅਰਥੀ ਫੂਕ ਪ੍ਰਦਰਸ਼ਨ ਹੋ ਰਹੇ ਹਨ। ਆਪਣੇ ਅਧਿਆਪਕਾਂ ਦੇ ਹੱਕ ਵਿੱਚ ਵਿਦਿਆਰਥੀ ਅਤੇ ਮਾਪੇ ਤੱਕ ਵੀ ਸੜਕਾਂ ‘ਤੇ ਉੱਤਰ ਆਏ ਹਨ। ਇਸ ਮੌਕੇ ਬਿਜਲੀ ਮੁਲਾਜ਼ਮ ਹਰਿਆਵਲ ਦਸਤਾ ਗਰੁੱਪ ਦੇ ਗੁਰਪ੍ਰਕਾਸ਼ ਸਿੰਘ, ਸੁਰਿੰਦਰ ਸਿੰਘ, ਗੱਜਣ ਸਿੰਘ ਮੂਨ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ, ਸਰਭਦੀਪ ਨਵਾਂ ਸ਼ਹਿਰ, ਜੱਜਪਾਲ ਬਾਜੇਕੇ, ਅਰਜਿੰਦਰ ਕਲੇਰ, ਅਤਿੰਦਰਪਾਲ ਘੱਗਾ ਆਦਿ ਹਾਜ਼ਰ ਸਨ।

ਮੁੱਖ ਮੰਤਰੀ ਵੱਲੋਂ ਅੱਜ ਦੀ ਮੀਟਿੰਗ ਰੱਦ ਕਰਨ ਤੋਂ ਬਾਅਦ ਅਧਿਆਪਕਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਅਧਿਆਪਕ ਆਗੂਆਂ ਵੱਲੋਂ ਅਗਲੇ ਫੈਸਲੇ ਲਈ ਸੂਬਾ ਕਮੇਟੀ ਦੀ ਮੀਟਿੰਗ ਅੱਜ ਸ਼ਾਮ ਨੂੰ ਸੱਦ ਲਈ ਹੈ। ਇਸ ਮੀਟਿੰਗ ਦੌਰਾਨ ਅਧਿਆਪਕਾਂ ਵੱਲੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।