Attack - Sach Kahoon Punjabi
ਸਾਬਕਾ ਸਰਪੰਚ ਹਮਲੇ ’ਚ ਫੱਟੜ, 5 ਖਿਲਾਫ਼ ਮਾਮਲਾ ਦਰਜ਼
(ਜਸਵੀਰ ਸਿੰਘ ਗਹਿਲ) ਲੁਧਿਆਣਾ। ਕਥਿੱਤ ਜ਼ਮੀਨੀ ਵਿਵਾਦ ਦੇ ਤਹਿਤ ਕੁੱਝ ਵਿਅਕਤੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਜ਼ਿਲ੍ਹੇ ਦੇ ਪਿੰਡ ਉਮੈਦਪੁਰ ਦੇ ਸਾਬਕਾ ਸਰਪੰਚ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਮਾਮਲੇ ’ਚ ਪੁਲਿਸ ਨੇ ਸਾਬਕਾ ਸਰਪੰਚ ਦੀ ਸ਼ਿਕਾਇਤ ’ਤੇ 5 ਜਣਿਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ।
ਇਹ ਵੀ ਪੜ੍ਹੋ: Hathras Accident Updates: ਹਾਥਰਸ ਘਟਨਾ ‘ਚ ਵੱਡਾ ਖੁਲਾਸਾ, ਖੁੱਲ੍ਹੀਆਂ ਰਹਿ ਗਈਆਂ ਸਭ ਦੀਆਂ ਅੱਖਾਂ !
ਜਾਂਚਕਰਤਾ ਅਧਿਕਾਰੀ ਬਲਵੀਰ ਸਿੰਘ ਨੇ ਦੱਸਿਆ ਕਿ ਉਮੈਦਪੁਰ ਦੇ ਸਾਬਕਾ ਸਰਪੰਚ ਅਮਨਦੀਪ ਸਿੰਘ ਮੁਤਾਬਕ ਉਹ ਸ਼ਾਮ ਵੇਲੇ ਸ੍ਰੀ ਗੁਰਦੁਆਰਾ ਸਾਹਿਬ ਤੋਂ ਪੈਦਲ ਘਰ ਵੱਲ ਜਾ ਰਿਹਾ ਸੀ। ਜਦ ਉਹ ਪਿੰਡ ਉਮੈਦਪੁਰ ਚੌਕ ਪਹੁੰਚਿਆ ਤਾਂ ਕੁੱਝ ਵਿਅਕਤੀਆਂ ਨੇ ਉਸਨੂੰ ਘੇਰ ਕੇ ਉਸ ’ਤੇ ਤੇਜ਼ਧਾਰ ਗਰਾਰੀ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਸਦੇ ਸਿਰ ਅਤੇ ਸਰੀਰ ’ਤੇ ਕਈ ਗੰਭੀਰ ਸੱਟਾਂ ਲੱਗੀਆਂ। ਜਦ ਉਸਨੇ ਰੌਲਾ ਪਾਇਆ ਤਾਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਹਮਲੇ ਦੀ ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਸਾਬਕਾ ਸਰਪੰਚ ਦਾ ਦੂਸਰੀ ਧਿਰ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਜਖ਼ਮੀ ਹਾਲਤ ’ਚ ਸਾਬਕਾ ਸਰਪੰਚ ਨੂੰ ਡੀਐਮਸੀ ਦਾਖਲ ਕਰਵਾਉਣ ਤੋਂ ਬਾਅਦ ਰੁਤਵੀਰ ਸਿੰਘ, ਗੁਰਪ੍ਰੀਤ ਸਿੰਘ, ਅਸ਼ੋਕ ਕੁਮਾਰ ਤੇ ਰਾਜੇਸ਼ ਕੁਮਾਰ ਵਾਸੀਆਨ ਉਮੈਦਪੁਰ ਤੇ ਸ਼ੁਭਮ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਆਰੰਭ ਦਿੱਤੀ ਹੈ।
‘Attack’ on Raveena Tandon: ਰਵੀਨਾ ਟੰਡਨ ਤੇ ਉਨ੍ਹਾਂ ਦੇ ਡਰਾਈਵਰ ਨਾਲ ਕੁੱਟਮਾਰ! ਟੰਡਨ ਦਾ ‘ਮੁਝੇ ਮਤ ਮਾਰੋ’ ਵੀਡੀਓ ਵਾਇਰਲ!
‘Attack’ on Raveena Tandon : ਮੁੰਬਈ (ਏਜੰਸੀ)। ਮੁੰਬਈ ਪੁਲਿਸ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਰਵੀਨਾ ਟੰਡਨ ਦੇ ਘਰ ਦੇ ਬਾਹਰ ਸ਼ਨਿੱਚਰਵਾਰ ਨੂੰ ਜੋ ਮਾਮੂਲੀ ਪਾਰਕਿੰਗ ਮੁੱਦੇ ’ਤੇ ਝੜਪ ਹੋਈ, ਉਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਰਵੀਨਾ ਟੰਡਨ ਨੂੰ ਲੋਕਾਂ ਵੱਲੋਂ ਧੱਕਾ ਦਿੱਤੇ ਜਾਣ ਤੇ ਉਸ ਦੇ ਡਰਾਈਵਰ ਨੂੰ ਕੁੱਟਣ ਦੀ ਕੋਸ਼ਿਸ਼ ਕਰਦੇ ਹੋਏ ਸੰਘਰਸ਼ ਕਰਦੇ ਹੋਏ ਦਿਖਾਇਆ ਗਿਆ ਹੈ। ਮੁੰਬਈ ਪੁਲਿਸ ਨੇ ਕਿਹਾ, ‘ਟੰਡਨ ਦਾ ਡਰਾਈਵਰ ਕਾਰ ਨੂੰ ਪਾਰਕ ਕਰਨ ਲਈ ਪਿੱਛੇ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਹ ਵੀ ਪੜ੍ਹੋ : World Bicycle Day: ਸਾਈਕਲ ਦੇ ਪੈਡਲ ਮਾਰੋ
ਇੱਕ ਪਰਿਵਾਰ ਦੇ 3 ਲੋਕਾਂ ਨੂੰ ਲੱਗਿਆ ਕਿ ਉਹ ਉਨ੍ਹਾਂ ਨੂੰ ਪਿੱਛੋਂ ਟੱਕਰ ਮਾਰ ਦੇਣਗੇ। ਇਸ ’ਤੇ ਦੋਵਾਂ ਵਿਚਕਾਰ ਤਕਰਾਰ ਹੋ ਗਈ ਤੇ ਬਾਅਦ ’ਚ ਦੋਵਾਂ ਪੱਖਾਂ ਵੱਲੋਂ ਆਪਣੇ-ਆਪਣੇ ਟਿਕਾਣਿਆਂ ਵੱਲ ਰਵਾਨਾ ਹੋ ਗਏ। ਬਾਅਦ ’ਚ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਟੰਡਨ ਦੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਤੇ ਦੂਜੇ ਪੱਖ ਦੇ ਲੋਕਾਂ ਨੂੰ ਵੀ ਪੁਲਿਸ ਨੇ ਪੁਲਿਸ ਸਟੇਸ਼ਨ ਬੁਲਾ ਕੇ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਪਰ ਦੋਵਾਂ ਪੱਖਾਂ ਨੇ ਇਸ ਮਾਮਲੇ ’ਤੇ ਕੋਈ ਸ਼ਿਕਾਇਤ ਕਰਨ ਤੋਂ ਇਨਕਾਰ ਕਰ ਦਿੱਤਾ।’
ਵੀਡੀਓ ’ਚ ਰਵੀਨਾ ਟੰਡਨ ਨੂੰ ‘ਮੁਝੇ ਮਤ ਮਾਰੋ’ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ
ਪੁਲਿਸ ਦਾ ਇਹ ਬਿਆਨ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਆਇਆ ਹੈ, ਜਿਸ ਵਿੱਚ ਰਵੀਨਾ ਟੰਡਨ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰ ਰਹੀ ਹੈ ਤੇ ਉਨ੍ਹਾਂ ਨੂੰ ‘ਮੁਝੇ ਮਤ ਮਾਰੋ’ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ। ਮੁੰਬਈ ਪੁਲਿਸ ਰਿਪੋਰਟ ਮੁਤਾਬਕ, ਇਹ ਘਟਨਾ ਸ਼ਨਿੱਚਰਵਾਰ ਰਾਤ ਬਾਂਦਰਾ ਦੇ ਕਕਾਰਟਰ ਰੋੜ ’ਤੇ ਹੋਈ ਹੈ। ਹਾਲਾਂਕਿ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ, ਪਰ ਇੱਕ ਅਧਿਕਾਰੀ ਨੇ ਕਿਹਾ ਕਿ ਖਾਰ ਪੁਲਿਸ ਸਟੇਸ਼ਨ ’ਚ ਸਟੇਸ਼ਨ ਡਾਇਰ ਐਂਟਰੀ ਦਰਜ਼ ਕੀਤੀ ਗਈ ਹੈ।
Actress Raveena Tandon was attacked by mob after her driver was accused of rash driving & hitting 3 women of a family
But CCTV footage revealed – Raveena’s car did not hit anyone.
1) Why was the family lying?
2) Was this a setup to target her?
3) Was this planned for extortion? pic.twitter.com/0p3pmE6lxl
— Anshul Saxena (@AskAnshul) June 2, 2024
ਰਵੀਨਾ ਨੇ ਵੀ ਅਜੇ ਤੱਕ ਇਸ ਘਟਨਾ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਕਥਿਤ ਤੌਰ ’ਤੇ, ਉਨ੍ਹਾਂ ਦੇ ਡਰਾਈਵਰ ਨੇ ਸਾਧਨ ’ਚ 3 ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਇੱਕਠੇ ਹੋਈ ਭੀੜ ਦਾ ਗੁੱਸਾ ਭੜਕ ਗਿਆ ਤੇ ਦੋਵਾਂ ਪੱਖਾਂ ’ਚ ਟਕਰਾਅ ਹੋਇਆ। ਮੁੰਬਈ ਪੁਲਿਸ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਘਟਨਾ ’ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ ਤੇ ਨਾ ਹੀ ਕਿਸੇ ਵੀ ਪੱਖ ਨੇ ਇਸ ਸਬੰਧ ’ਚ ਕੋਈ ਸ਼ਿਕਾਇਤ ਦਰਜ਼ ਕਰਵਾਈ ਹੈ। (‘Attack’ on Raveena Tandon)
ਪਿੱਟਬੁੱਲ ਨੇ ਹਮਲਾ ਕਰਕੇ ਇੱਕ ਘੋੜੇ ਤੇ ਮਹਿਲਾ ਨੂੰ ਕੀਤਾ ਜ਼ਖਮੀ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਸ਼ਹਿਰ ਅੰਦਰ ਘੁੰਮ ਰਹੇ ਇੱਕ ਪਿੱਟਬੁੱਲ ਕੁੱਤੇ ਨੇ ਇੱਕ ਮਜ਼ਦੂਰ ਦੇ ਘੋੜੇ ਅਤੇ ਇੱਕ ਮਹਿਲਾ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਲੋਕਾਂ ਨੇ ਜੱਦੋ-ਜਹਿਦ ਉਪਰੰਤ ਕੁੱਤੇ ਦੀ ਪਕੜ ’ਚੋਂ ਘੋੜੇ ਨੂੰ ਛੁਡਵਾਇਆ। ਸਥਾਨਕ ਸੂਫ਼ੀਆ ਬਾਗ ਚੌਂਕ ’ਚ ਪਿੱਟਬੁੱਲ ਨੇ ਰੇਹੜੇ ਸਮੇਤ ਰਾਹ ਜਾਂਦੇ ਇੱਕ ਮਜ਼ਦੂਰ ਦੇ ਘੋੜੇ ਨੂੰ ਆਪਣਾ ਸ਼ਿਕਾਰ ਬਣਾਇਆ। ਪਿੱਟਬੁੱਲ ਨੇ ਘੋੜੇ ਦੀ ਅਗਲੀ ਲੱਤ ਨੂੰ ਆਪਣੇ ਜਬਾੜੇ ’ਚ ਜਕੜ ਲਿਆ। ਘੋੜੇ ਨੇ ਖੁਦ ਨੂੰ ਛੁਡਵਾਉਣ ਦੀ ਕੋਸ਼ਿਸ ਕੀਤੀ ਪਰ ਉਹ ਬਚਾਅ ਲਈ ਜ਼ੋਰ ਲਗਾਉਂਦਾ ਰਿਹਾ ਜਿਸ ਕਾਰਨ ਜਿੱਥੇ ਖੁਦ ਘੋੜਾ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ ਉੱਥੇ ਹੀ ਮਜ਼ਦੂਰ ਦਾ ਰੇਹੜਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। Pitbull Dog
ਇਹ ਵੀ ਪੜ੍ਹੋ : ਹਿੰਦੂ ਸੰਗਠਨਾਂ ਨੇ ਥਾਣੇ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਕੀਤੀ ਨਾਅਰੇਬਾਜ਼ੀ
ਇਸ ਤੋਂ ਬਾਅਦ ਪਿੱਟਬੁੱਲ ਨੇ ਇੱਕ ਮਹਿਲਾ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਪਰ ਕਿਸਮਤ ਨਾਲ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਪਿੱਟਬੁੱਲ ਪਿਛਲੇ ਦੋ ਦਿਨਾਂ ਤੋਂ ਇਲਾਕੇ ’ਚ ਘੁੰਮ ਰਿਹਾ ਹੈ ਜਿਸ ਕਾਰਨ ਇਲਾਕੇ ਦੇ ਲੋਕ ਖੌਫ਼ਜ਼ਦਾ ਹਨ। ਥਾਣਾ ਡਵੀਜਨ ਨੰਬਰ 2 ਦੇ ਐੱਸਐੱਚਓ ਅੰਮਿ੍ਰਤਪਾਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਪਰ ਦੋਵਾਂ ’ਚ ਸਮਝੌਤਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਪਿੱਟਬੁੱਲ ਕੁੱਤਾ ਲਾਗੇ ਹੀ ਇੱਕ ਫੈਕਟਰੀ ਦੇ ਮਾਲਕ ਵੱਲੋਂ ਰੱਖਿਆ ਹੋਇਆ ਹੈ। ਜਦਕਿ ਸਰਕਾਰ ਵੱਲੋਂ ਇਸ ਕੁੱਤੇ ਨੂੰ ਰੱਖਣ ’ਤੇ ਪਾਬੰਦੀ ਲਗਾਈ ਹੋਈ ਹੈ ਜਿਸ ਨੇ ਆਪਣੇ ਮਾਲਕ ਦੀ ਸੰਗਲੀ ਨੂੰ ਤੋੜਨ ਤੋਂ ਬਾਅਦ ਅੱਜ ਇੱਕ ਬੇਜ਼ੁਬਾਨ ਜਾਨਵਰ ਸਮੇਤ ਮਹਿਲਾ ਨੂੰ ਕੱਟ ਲਿਆ। Pitbull Dog
ਜੰਮੂ ਕਸ਼ਮੀਰ ’ਚ ਅੱਤਵਾਦੀ ਹਮਲਾ
ਬੀਤੇ ਦਿਨੀਂ ਜੰਮੂ ਕਸ਼ਮੀਰ ’ਚ ਹੋਏ ਅੱਤਵਾਦੀ ਹਮਲੇ ’ਚ ਦੋ ਕੈਪਟਨਾਂ ਸਮੇਤ ਪੰਜ ਜਵਾਨਾਂ ਦੀ ਸ਼ਹਾਦਤ ਅੱਤਵਾਦ ਦੇ ਕਰੂਪ ਚਿਹਰੇ ਨੂੰ ਉਜਾਗਰ ਕਰਦੀ ਹੈ ਸੁਰੱਖਿਆ ਜਵਾਨਾਂ ਨੇ ਹਮਲਾਵਰ ਅੱਤਵਾਦੀਆਂ ’ਚੋਂ ਦੋ ਨੂੰ ਖ਼ਤਮ ਕਰ ਦਿੱਤਾ ਹੈ ਤਾਜ਼ਾ ਘਟਨਾ ਅੱਤਵਾਦੀ ਸੰਗਠਨਾਂ ਦੇ ਇਰਾਦਿਆਂ ਨੂੰ ਜਾਹਿਰ ਕਰਦੀ ਹੈ ਬਿਨਾਂ ਸ਼ੱਕ ਸੁਰੱਖਿਆ ਜਵਾਨਾਂ ਵੱਲੋਂ ਵਰਤੀ ਗਈ ਮੁਸ਼ਤੈਦੀ ਨਾਲ ਘੁਸਪੈਠ ਦੀਆਂ ਕੋਸ਼ਿਸ਼ਾਂ ਘਟੀਆਂ ਸਨ ਪਰ ਅੱਤਵਾਦ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕਿਆ ਰੋਜ਼ਾਨਾ ਹੈਰੋਇਨ ਦੀਆਂ ਬਰਾਮਦ ਹੋ ਰਹੀਆਂ ਖੇਪਾਂ ਵੀ ਇਸ ਗੱਲ ਦਾ ਸੰਕੇਤ ਹੈ ਕਿ ਅੱਤਵਾਦੀ ਸੰਗਠਨ ਪੈਸਾ ਇਕੱਠਾ ਕਰਨ ਲਈ ਯਤਨ ਕਰ ਰਹੇ ਹਨ। (Jammu Kashmir)
ਤਕਰੀਬਨ ਰੋਜ਼ਾਨਾ ਹੀ ਅਰਬਾਂ ਰੁਪਏ ਦੀ ਹੈਰੋਇਨ ਬਰਾਮਦ ਹੋ ਰਹੀ ਹੈ ਹੈਰੋਇਨ ਲਿਆ ਰਹੇ ਡਰੋਨ ਲਗਾਤਾਰ ਬਰਾਮਦ ਹੋ ਰਹੇ ਹਨ ਨਸ਼ੇ ਅਤੇ ਅੱਤਵਾਦ ਦਾ ਨੈੱਟਵਰਕ ਬਹੁਤ ਵੱਡੀ ਸਮੱਸਿਆ ਹੈ ਜੇਕਰ ਹੈਰੋਇਨ ਦੀ ਤਸਕਰੀ ਨੂੰ ਰੋਕਿਆ ਜਾਵੇ ਤਾਂ ਇਹ ਅੱਤਵਾਦ ਨੂੰ ਰੋਕਣ ’ਚ ਸਹਾਇਕ ਹੋਵੇਗਾ ਅੱਤਵਾਦ ਨਾਲ ਨਿਪਟਣ ਲਈ ਹਥਿਆਰਬੰਦ ਲੜਾਈ ਦੇ ਨਾਲ-ਨਾਲ ਨਸ਼ਿਆਂ ਦੀ ਰੋਕਥਾਮ ਦੇ ਮੋਰਚੇ ’ਤੇ ਵੀ ਲੜਾਈ ਮਜ਼ਬੂਤ ਕਰਨੀ ਪਵੇਗੀ ਡਰੋਨ ਨੂੰ ਟੱਕਰ ਦੇਣ ਲਈ ਤਕਨੀਕ ਈਜ਼ਾਦ ਕਰਨੀ ਪਵੇਗੀ ਅਸਲ ’ਚ ਇਜ਼ਰਾਈਲ ’ਤੇ ਹਮਾਸ ਵੱਲੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਹੋਰ ਸੁਚੇਤ ਹੋਣ ਦੀ ਜ਼ਰੂਰਤ ਹੈ। (Jammu Kashmir)
ਇਹ ਵੀ ਪੜ੍ਹੋ : ਬਾਲ ਮਜ਼ਦੂਰੀ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਵਪਾਰਕ ਅਦਾਰਿਆਂ ’ਤੇ ਅਚਨਚੇਤ ਚੈਕਿੰਗ
ਹਮਾਸ ਨੇ ਬੜੇ ਹੈਰਾਨੀਜਨਕ ਤੇ ਘਾਤਕ ਤਰੀਕੇ ਨਾਲ ਇਜ਼ਰਾਈਲ ’ਤੇ ਹਮਲਾ ਕੀਤਾ ਹੈ ਇਜ਼ਰਾਈਲ ਨੂੰ ਹਮਲੇ ਤੋਂ ਪਹਿਲਾਂ ਕੋਈ ਭਿਣਕ ਨਾ ਪੈਣੀ ਬਹੁਤ ਗੰਭੀਰ ਗੱਲ ਹੈ। ਪਾਕਿਸਤਾਨ ’ਚ ਬੈਠੇ ਅੱਤਵਾਦੀ ਅਜਿਹੇ ਢੰਗ-ਤਰੀਕੇ ਨਾ ਵਰਤ ਲੈਣ ਇਸ ਬਾਰੇ ਪੂਰੀ ਤਰ੍ਹਾਂ ਜਾਗਰੂਕ ਰਹਿਣਾ ਪਵੇਗਾ ਇੱਕ ਮੁਲਕ ’ਚ ਬੈਠੇ ਅੱਤਵਾਦੀ ਕਿਸੇ ਹੋਰ ਮੁਲਕ ਦੇ ਸੰਗਠਨਾਂ ਦੀ ਤਰਜ਼ ’ਤੇ ਕਾਰਵਾਈ ਕਰਨ ਦਾ ਮਨ ਬਣਾਉਣ ਇਸ ਤੋਂ ਪਹਿਲਾਂ ਤਿਆਰੀ ਕਰ ਲੈਣੀ ਚਾਹੀਦੀ ਹੈ ਅਸਲ ’ਚ ਧਾਰਾ 370 ਟੁੱਟਣ ਤੋਂ ਬਾਅਦ ਜੰਮੂ ਕਸ਼ਮੀਰ ’ਚ ਕੋਈ ਵੱਡਾ ਵਿਰੋਧ ਨਾ ਹੋ ਸਕਣ ਕਾਰਨ ਅੱਤਵਾਦੀ ਸੰਗਠਨ ਬੁਖਲਾਏ ਹੋਏ ਹਨ ਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਹਊਆ ਖੜ੍ਹਾ ਕਰਨਾ ਚਾਹੁੰਦੇ ਹਨ ਅੱਤਵਾਦ ਦੀ ਰੋਕਥਾਮ ਲਈ ਜਿੱਥੇ ਸੂਬੇ ਦੇ ਵਿਕਾਸ ਕਾਰਜਾਂ ਦੀ ਰਫਤਾਰ ਵਧਾਉਣ ਦੀ ਜ਼ਰੂਰਤ ਹੈ। (Jammu Kashmir)
ਉੱਥੇ ਅੱਤਵਾਦ ਤੇ ਧਰਮ ਨੂੰ ਵੱਖ-ਵੱਖ ਕਰਕੇ ਪ੍ਰਚਾਰ ਦੀ ਮੁਹਿੰਮ ਵੀ ਤੇਜ਼ ਕਰਨੀ ਪਵੇਗੀ ਅਸਲ ’ਚ ਅੱਤਵਾਦੀ ਕਸ਼ਮੀਰ ਦੇ ਮੁੱਦੇ ਨੂੰ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ’ਚ ਹਨ ਇਹ ਚੰਗੀ ਗੱਲ ਹੈ ਕਿ ਸੂਬੇ ਦੀਆਂ ਸਿਆਸੀ ਪਾਰਟੀਆਂ ਨੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਹੈ ਜਿਸ ਨਾਲ ਵੱਖਵਾਦ ਵੀ ਕਮਜ਼ੋਰ ਪਿਆ ਹੈ ਲੋਕਾਂ ਦੀ ਏਕਤਾ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤੀ ਦਿੰਦੀ ਹੈ ਪ੍ਰਸ਼ਾਸਨ, ਪੁਲਿਸ ਤੇ ਫੌਜਾਂ ਦਾ ਮਜ਼ਬੂਤ ਰਿਸ਼ਤਾ ਅੱਤਵਾਦ ਨਾਲ ਨਿਪਟਣ ’ਚ ਸਹਾਇਕ ਹੋਵੇਗਾ। (Jammu Kashmir)
ਦੇਵਬੰਦ ਤੋਂ ਵੱਡੀ ਖਬਰ : ਭੀਮ ਆਰਮੀ ਚੀਫ ਚੰਦਰਸ਼ੇਖਰ ’ਤੇ ਚੱਲੀਆਂ ਗੋਲੀਆਂ
ਪੈਰ ਨੂੰ ਛੂਹ ਕੇ ਨਿਕਲੀ ਗੋਲੀ | Bhim Army Chief Chandrasekhar
ਸਹਾਰਨਪੁਰ (ਸੱਚ ਕਹੂੰ ਨਿਊਜ਼)। ਸਹਾਰਨਪੁਰ ਦੇ ਦੇਵਬੰਦ ਇਲਾਕੇ ’ਚ ਭੀਮ ਆਰਮੀ (Bhim Army Chief Chandrasekhar) ਚੀਫ ਚੰਦਰਸ਼ੇਖਰ ’ਤੇ ਜਾਨਲੇਵਾ ਹਮਲਾ ਹੋਇਆ ਹੈ। ਹਰਿਆਣਾ ਨੰਬਰ ਦੀ ਕਾਰ ਤੋਂ ਆਏ ਹਮਲਾਵਰਾਂ ਨੇ ਚੰਦਰਸ਼ੇਖਰ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਉਨ੍ਹਾਂ ਦੀ ਕਮਰ ਨੂੰ ਛੂਹ ਕੇ ਨਿਕਲ ਗਈ ਹੈ। ਗੋਲੀਬਾਰੀ ’ਚ ਕਾਰ ਦੇ ਸ਼ੀਸ਼ੇ ਵੀ ਟੁੱਟ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਬਦਮਾਸ਼ਾਂ ਨੂੰ ਗ੍ਰਿਫਤਾਰ ਲਈ ਭਾਲ ਸ਼ੁਰੂ ਕਰ ਦਿੱਤੀ ਹੈ। (Attack)
ਇਹ ਵੀ ਪੜ੍ਹੋ : Summer Vacations : ਹਰਿਆਣਾ ’ਚ ਗਰਮੀਆਂ ਦੀਆਂ ਛੁੱਟੀਆਂ ਖਤਮ, 1 ਜੁਲਾਈ ਤੋਂ ਖੁੱਲ੍ਹਣਗੇ ਸਕੂਲ
ਆਜ਼ਾਦ ਸਮਾਜ ਪਾਰਟੀ ਨੇ ਟਵੀਟ ਕੀਤਾ ਅਤੇ ਲਿਖਿਆ- ਦੇਵਬੰਦ, ਸਹਾਰਨਪੁਰ ’ਚ ਭੀਮ ਆਰਮੀ ਚੀਫ ਅਤੇ ਰਾਸ਼ਟਰੀ ਪ੍ਰਧਾਨ ਭਾਈ ਚੰਦਰਸ਼ੇਖਰ ਆਜ਼ਾਦ ’ਤੇ ਕਾਤਲਾਨਾ ਹਮਲਾ (Attack) ਬਹੁਜਨ ਮਿਸ਼ਨ ਅੰਦੋਲਨ ਨੂੰ ਰੋਕਣ ਲਈ ਕਾਇਰਤਾਪੂਰਨ ਕਾਰਵਾਈ ਹੈ! ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ, ਸਖ਼ਤ ਕਾਰਵਾਈ ਅਤੇ ਕੌਮੀ ਪ੍ਰਧਾਨ ਭਾਈ ਚੰਦਰਸ਼ੇਖਰ ਆਜ਼ਾਦ ਦੀ ਸੁਰੱਖਿਆ ਦੀ ਮੰਗ!
ਪੁਰਾਣੀ ਰੰਜਿਸ਼ ਤਹਿਤ ਕਾਰ ਸਵਾਰਾਂ ’ਤੇ ਹਮਲਾ, ਇੱਕ ਅਗਵਾ
ਹਮਲਾਵਰਾਂ ਵੱਲੋਂ ਅਗਵਾ ਵਿਅਕਤੀ ਦੀ ਕੁੱਟਮਾਰ ਕਰਨ ਪਿੱਛੋਂ ਪੁਲਿਸ ਹਵਾਲੇ ਕਰਨ ਦਾ ਦਾਅਵਾ | Attack
ਮਲੇਰਕੋਟਲਾ (ਗੁਰਤੇਜ ਜੋਸ਼ੀ)। ਸਥਾਨਕ ਕੋਲ ਗੇਟ ਦੇ ਬਾਹਰ ਕਰੀਬ ਅੱਧੀ ਦਰਜਨ ਨੌਜਵਾਨਾਂ ਵੱਲੋਂ ਇਕ ਕਾਰ ਨੂੰ ਘੇਰ ਕੇ ਜਿੱਥੇ ਕਾਰ ਉੱਪਰ ਰਾਡਾਂ ਤਲਵਾਰਾਂ ਨਾਲ ਕਥਿਤ ਹਮਲਾ (Attack) ਕਰ ਦਿੱਤਾ ਉੱਥੇ ਕਾਰ ਸਵਾਰ ਦੋ ਨੌਜਵਾਨਾਂ ਵਿਚੋਂ ਇਕ ਨੂੰ ਕਥਿਤ ਤੌਰ ’ਤੇ ਅਗਵਾ ਕਰ ਲਿਆ ਗਿਆ। ਇਸ ਵਾਰਦਾਤ ਸਬੰਧੀ ਸਥਾਨਕ ਕੱਚਾ ਕੋਟ ਵਾਸੀ ਮੁਹੰਮਦ ਨਿਸਾਰ ਪੁੱਤਰ ਅਬਦੁਲ ਮਜੀਦ ਵੱਲੋਂ ਦਰਜ ਕਰਵਾਈ ਸ਼ਿਕਾਇਤ ’ਤੇ ਪੁਲਿਸ ਥਾਣਾ ਸਿਟੀ-2 ਮਲੇਰਕੋਟਲਾ ਵਿਖੇ ਦੋ ਅਣਪਛਾਤੇ ਵਿਅਕਤੀਆਂ ਸਮੇਤ ਚਾਰ ਜਣਿਆਂ ਉੱਪਰ ਅਗਵਾ ਅਤੇ ਹੋਰ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਿਕ ਕੱਲ੍ਹ ਦੇਰ ਸ਼ਾਮ ਸਥਾਨਕ ਕੋਲ ਗੇਟ ਦੇ ਬਾਹਰ ਨਹਿਰੂ ਮਾਰਕੀਟ ਵੱਲੋਂ ਬਾਜਾਰ ਵੱਲ ਜਾ ਰਹੀ ਕਾਲੇ ਰੰਗ ਦੀ ਕਾਰ ਨੂੰ ਅਚਾਨਕ ਇਕ ਕਾਰ ਅਤੇ ਮੋਟਰਸਾਇਕਲ ਸਵਾਰ ਕੁੱਝ ਨੌਜਵਾਨਾਂ ਵੱਲੋਂ ਘੇਰ ਕੇ ਉਸ ਉੱਪਰ ਕਥਿਤ ਤੌਰ ’ਤੇ ਰਾਡਾਂ ਅਤੇ ਤਲਵਾਰਾਂ ਨਾਲ ਹਮਲਾ ਕਰ ਦਿਤਾ ਗਿਆ। ਅਚਾਨਕ ਹੋਏ ਹਮਲੇ ’ਚ ਆਪਣੇ ਆਪ ਨੂੰ ਬਚਾਉਣ ਲਈ ਕਾਲੀ ਕਾਰ ਵਾਲੇ ਨੌਜਵਾਨਾਂ ਨੇ ਕਾਰ ਪਿੱਛੇ ਵੱਲ ਤੇਜ਼ੀ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ। ਇਸੇ ਕੋਸ਼ਿਸ਼ ਵਿਚ ਕਾਰ ਨੇ ਇਕ ਹੋਰ ਚਿੱਟੇ ਰੰਗ ਦੀ ਕਾਰ ਅਤੇ ਐਕਟਿਵਾ ਸਕੂਟਰੀ ਸਵਾਰ ਨੂੰ ਬੁਰੀ ਤਰ੍ਹਾਂ ਦਰੜਨ ਸਮੇਤ ਦੁਕਾਨਾਂ ਦੇ ਬਾਹਰ ਪਏ ਸਮਾਨ ਨੂੰ ਵੀ ਤੋੜ ਦਿਤਾ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਵੱਲੋਂ ਏ.ਟੀ.ਐਮਜ਼, ਪੈਟਰੋਲ ਪੰਪਾਂ ਦੀ ਚੈਕਿੰਗ
ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਇਕ ਰੋਹੜੀ ਕੋਲ ਖੜ੍ਹ ਕੇ ਬਰਗਰ ਖਾ ਰਹੇ ਸਕੂਟਰੀ ਸਵਾਰ ਇਕ ਨੌਜਵਾਨ ਦੀਆਂ ਕਾਰ ਦੀ ਫੇਟ ਵਿਚ ਆਉਣ ਨਾਲ ਲੱਤਾਂ ਟੁੱਟ ਗਈਆਂ ਅਤੇ ਸਕੂਟਰੀ ਪੂਰੀ ਤਰ੍ਹਾਂ ਤਬਾਹ ਹੋ ਗਈ। ਖੱਬੇ ਪਾਸੇ ਤੋਂ ਬੁਰੀ ਤਰ੍ਹਾਂ ਨੁਕਸਾਨੀ ਗਈ ਆਪਣੀ ਕਾਰ ਵਿੱਚੋਂ ਨਿਕਲ ਕੇ ਦੋਵੇਂ ਨੌਜਵਾਨਾਂ ਨੇ ਜਾਨ ਬਚਾਉਣ ਲਈ ਪਿੱਛੇ ਵੱਲ ਦੌੜਨ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰ ਨੌਜਵਾਨ ਉਨ੍ਹਾਂ ਵਿਚੋਂ ਇੱਕ ਵਿਅਕਤੀ ਨੂੰ ਅਗਵਾ ਕਰ ਗੱਡੀ ਲੈ ਕੇ ਫਰਾਰ ਹੋ ਗਏ ਅਗਵਾ ਕੀਤੇ ਨੌਜਵਾਨ ਦਾ ਨਾਂਅ ਮੁਹੰਮਦ ਅਨਸ ਦੱਸਿਆ ਗਿਆ ਹੈ।
ਮੁਹੰਮਦ ਅਨਸ ਦੇ ਪਿਤਾ ਮੁਹੰਮਦ ਨਿਸਾਰ ਵੱਲੋਂ ਪੁਲਿਸ ਥਾਣਾ ਸਿਟੀ-2 ਮਲੇਰਕੋਟਲਾ ਵਿਖੇ ਦਰਜ ਕਰਵਾਏ ਬਿਆਨਾਂ ਮੁਤਾਬਿਕ ਉਸ ਦੇ ਪੁੱਤਰ ਨਾਲ ਭੁੱਲਰ ਨਾਂਅ ਦਾ ਉਸ ਦਾ ਇਕ ਦੋਸਤ ਸੀ ਜਿਸ ਦੀ ਗੱਡੀ ’ਚ ਉਹ ਦੋਵੇਂ ਦੋਸਤ ਸਵਾਰ ਹੋ ਕੇ ਜਾ ਰਹੇ ਸਨ। ਮੁਹੰਮਦ ਨਿਸਾਰ ਨੇ ਦੋਸ਼ ਲਾਇਆ ਕਿ ਉਸ ਦੇ ਪੁੱਤਰ ਨੂੰ ਅਗਵਾ ਕਰਕੇ ਉਸ ਦੀ ਕੁੱਟ ਮਾਰ ਕੀਤੀ ਗਈ ਜਦਕਿ ਉਸ ਦਾ ਦੋਸਤ ਭੁੱਲਰ ਜਖ਼ਮੀ ਹਾਲਤ ’ਚ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਜੇਰੇ ਇਲਾਜ ਹੈ। ਬੇਸ਼ੱਕ ਮੁਹੰਮਦ ਨਿਸਾਰ ਨੇ ਹਮਲਾਵਰਾਂ ਵੱਲੋਂ ਉਸ ਦੇ ਪੁੱਤਰ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਪਿੱਛੋਂ ਕੁੱਟਮਾਰ ਕਰਕੇ ਥਾਣਾ ਸਦਰ ਅਹਿਮਦਗੜ੍ਹ ਦੀ ਪੁਲਿਸ ਹਵਾਲੇ ਕਰ ਦੇਣ ਦਾ ਦਾਅਵਾ ਕੀਤਾ ਹੈ।
ਪਰ ਥਾਣਾ ਸਦਰ ਅਹਿਮਦਗੜ੍ਹ ਦੇ ਐਸ.ਐੱਚ.ਓ. ਸਬ ਇੰਸਪੈਕਟਰ ਇੰਦਰਜੀਤ ਸਿੰਘ ਮੁਤਾਬਿਕ ਥਾਣਾ ਸਦਰ ਅਹਿਮਦਗੜ੍ਹ ਵਿਖੇ 29 ਅਪਰੈਲ 2023 ਨੂੰ ਦਰਜ ਮੁਕੱਦਮਾ ਨੰਬਰ 47 ਵਿਚ ਲੋੜੀਂਦੇ ਮੁਹੰਮਦ ਅਨਸ ਨੂੰ ਏ.ਐਸ.ਆਈ. ਤਰਸੇਮ ਕੁਮਾਰ ਵੱਲੋਂ ਮਲੇਰਕੋਟਲਾ ਦੇ ਲੁਧਿਆਣਾ ਬਾਈਪਾਸ ਨੇੜਿਓਂ ਗਿ੍ਰਫਤਾਰ ਕੀਤਾ ਗਿਆ ਹੈ। ਥਾਣਾ ਸਿਟੀ-2 ਮਲੇਰਕੋਟਲਾ ਦੇ ਐਸ.ਐੱਚ.ਓ. ਇੰਸਪੈਕਟਰ ਜਸਵੀਰ ਸਿੰਘ ਤੂਰ ਮੁਤਾਬਿਕ ਕੱਲ੍ਹ ਦੇਰ ਸ਼ਾਮ ਸਥਾਨਕ ਕੋਲੋਂ ਗੇਟ ਦੇ ਬਾਹਰ ਵਾਪਰੀ ਘਟਨਾ ਸਬੰਧੀ ਕੱਚਾ ਕੋਟ ਵਾਸੀ ਮੁਹੰਮਦ ਨਿਸਾਰ ਪੁੱਤਰ ਅਬਦੁਲ ਮਜੀਦ ਦੇ ਬਿਆਨਾਂ ’ਤੇ ਆਮਿਰ ਬਾਬਾ, ਨੁਮਾਨ ਉਰਫ ਲੰਮਾ, ਨਾਇਮ ਉਰਫ ਕਾਲੀ, ਉਮਾਨ ਰਾਣਾ ਉਰਫ ਲੱਲਾ ਅਤੇ ਦੋ ਹੋਰ ਅਣਪਛਾਤਿਆਂ ਖਿਲਾਫ ਅਗਵਾ ਅਤੇ ਕਈ ਹੋਰ ਅਪਰਾਧਿਕ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਹਰਿਆਣਾ ’ਚ ਪੰਜਾਬੀਆਂ ਦਾ ਹੁੜਦੰਗ, ਜਨਮ ਦਿਨ ਮਨਾ ਕੇ ਆ ਰਹੇ ਪਰਿਵਾਰ ’ਤੇ ਹਮਲਾ, ਮਾਮਲਾ ਦਰਜ਼
ਅੰਬਾਲਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ’ਚ ਕਥਿਤ ਤੌਰ ’ਤੇ ਤਿੰਨ ਨਸ਼ੇੜੀਆਂ ਨੇ ਆਪਣੇ ਬੇਟੇ ਦਾ ਜਨਮ ਦਿਨ ਮਨਾ ਕੇ ਵਾਪਸ ਪਰਤ ਰਹੇ ਪਰਿਵਾਰ ਦੀ ਕੁੱਟਮਾਰ (Attack) ਕੀਤੀ। ਸ਼ਿਕਾਇਤਕਰਤਾ ਨੇ ਪੁਲਿਸ ਕੋਲ ਬਿਆਨ ਦਰਜ਼ ਕਰਵਾਏ ਹਨ ਕਿ ਪਹਿਲਾਂ ਨਸ਼ੇੜੀ ਕਦੇ ਅੱਗੇ ਅਤੇ ਕਦੇ ਪਿੱਛੇ ਗੱਡੀ ਚਲਾ ਕੇ ਉਨ੍ਹਾਂ ਨੂੰ ਤੰਗ ਕਰਦੇ ਰਹੇ। ਇਸ ਤੋਂ ਬਾਅਦ ਉਸ ਨੇ ਸ਼ੀਸ਼ਾ ਹੇਠਾਂ ਕਰਕੇ ਗਾਲ੍ਹਾਂ ਕੱਢਣੀਆਂ ਸੁਰੂ ਕਰ ਦਿੱਤੀਆਂ। ਮੁਲਜਮ ਪੰਜਾਬ ਦੇ ਰਹਿਣ ਵਾਲੇ ਹਨ। ਥਾਣਾ ਬਲਦੇਵ ਨਗਰ ਦੀ ਪੁਲਿਸ ਨੇ ਤਿੰਨਾਂ ਮੁਲਜਮਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪਹਿਲਵਾਨਾਂ ਦੀ ਹਮਾਇਤ ‘ਚ ਖਾਪ ਪੰਚਾਇਤਾਂ ਨੇ ਕਰ ਦਿੱਤਾ ਵੱਡਾ ਐਲਾਨ
ਜਾਣਕਾਰੀ ਅਨੁਸਾਰ ਅੰਬਾਲਾ ਸ਼ਹਿਰ ਦੇ ਸ਼ਕਤੀ ਨਗਰ ਦੇ ਵਸਨੀਕ ਪੰਕਜ ਪੁਰੀ ਨੇ ਦੱਸਿਆ ਕਿ ਉਹ ਆਪਣੇ ਬੇਟੇ ਦਕਸ਼ ਦਾ ਜਨਮ ਦਿਨ ਮਨਾਉਣ ਲਈ ਪਰਿਵਾਰ ਸਮੇਤ ਜੈਮੀ ਸਿਟੀ ਸੈਂਟਰ ਗਿਆ ਸੀ। ਜਦੋਂ ਉਹ ਵਾਪਸ ਆਪਣੇ ਘਰ ਆਉਣ ਲੱਗਾ ਤਾਂ ਇੱਕ ਚੰਡੀਗੜ੍ਹ ਨੰਬਰ ਦੀ ਕਾਰ ਉਸ ਦੀ ਕਾਰ ਕੋਲ ਖੜ੍ਹੀ ਸੀ। ਜਦੋਂ ਉਹ ਘਰ ਵੱਲ ਨੂੰ ਨਿਕਲਿਆ ਤਾਂ ਚੰਡੀਗੜ੍ਹ ਨੰਬਰ ਦੀ ਗੱਡੀ ਨੇ ਉਸ ਦਾ ਪਿੱਛਾ ਕੀਤਾ। ਕਾਰ ’ਚ ਸਵਾਰ 3 ਨੌਜਵਾਨ ਕਦੇ ਕਾਰ ਨੂੰ ਪਿੱਛੇ ਅਤੇ ਕਦੇ ਅੱਗੇ ਲਿਜਾਣ ਲੱਗੇ। ਕਾਰ ਦਾ ਸ਼ੀਸ਼ਾ ਲਾਹ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇੰਨਾ ਹੀ ਨਹੀਂ ਮੁਲਜ਼ਮਾਂ ਨੇ ਮਾਡਲ ਟਾਊਨ ਨੇੜੇ ਉਨ੍ਹਾਂ ਦੇ ਸਾਹਮਣੇ ਗੱਡੀ ਰੋਕ ਲਈ ਅਤੇ ਹੇਠਾਂ ਉਤਰਦੇ ਹੀ ਉਨ੍ਹਾਂ ਨਾਲ ਲੜਾਈ ਸੁਰੂ ਕਰ ਦਿੱਤੀ। ਤਿੰਨਾਂ ਨੌਜਵਾਨਾਂ ਨੇ ਸਰਾਬ ਪੀਤੀ ਹੋਈ ਸੀ।
ਜਾਨੋਂ ਮਾਰਨ ਦੀ ਧਮਕੀ, ਮਾਮਲਾ ਦਰਜ
ਥਾਣਾ ਮਾਡਲ ਟਾਊਨ ਚੌਕੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲਿਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਮੁਲਜਮਾਂ ਦੀ ਪਛਾਣ ਹੈਪੀ ਵਾਸੀ ਬਡੌਲੀ, ਨੀਰਜ ਸ਼ਰਮਾ ਵਾਸੀ ਪਟਿਆਲਾ ਅਤੇ ਹਰਸਦੀਪ ਸ਼ਰਮਾ ਵਾਸੀ ਪਿੰਡ ਸਿਰਕਪੱਗ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਮੁਲਜ਼ਮਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੈਸਟ ਬੈਂਕ ਵਿੱਚ ਇਜ਼ਰਾਇਲੀ ਸੇਨਾ ਦੇ ਹਮਲੇ ਵਿੱਚ 3 ਫਲਸਤੀਨੀਆਂ ਦੀ ਮੌਤ
ਵੈਸਟ ਬੈਂਕ ਵਿੱਚ ਇਜ਼ਰਾਇਲੀ ਸੇਨਾ ਦੇ ਹਮਲੇ ਵਿੱਚ 3 ਫਲਸਤੀਨੀਆਂ ਦੀ ਮੌਤ
ਗਾਜ਼ਾ। ਇਜ਼ਰਾਇਲੀ ਸੇਨਾ (Israeli Attack) ਨੇ ਆਪਣੇ ਕਬਜ਼ੇ ਵਾਲੇ ਪੱਛਮੀ ਕੰਢੇ ‘ਚ ਤਿੰਨ ਫਲਸਤੀਨੀਆਂ ਨੂੰ ਮਾਰ ਦਿੱਤਾ ਹੈ। ਫਲਸਤੀਨ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਬੁੱਧਵਾਰ ਦੇਰ ਰਾਤ ਇੱਕ ਬਿਆਨ ਵਿੱਚ ਕਿਹਾ, “ਪੂਰਬੀ ਯੇਰੂਸ਼ਲਮ ਦੇ ਸਿਲਵਾਨ ਜ਼ਿਲ੍ਹੇ ਵਿੱਚ ਇਜ਼ਰਾਈਲੀ ਫੌਜਾਂ ਨਾਲ ਝੜਪਾਂ ਵਿੱਚ ਇੱਕ 20 ਸਾਲਾ ਫਲਸਤੀਨੀ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ ਹਨ।” ਵੈਸਟ ਬੈਂਕ ਦੇ ਸ਼ਹਿਰ ਜੇਨਿਨ ਵਿੱਚ ਇਜ਼ਰਾਈਲੀ ਫੌਜ ਦੇ ਛਾਪੇ ਤੋਂ ਬਾਅਦ ਇੱਕ ਹੋਰ ਫਲਸਤੀਨੀ ਦੀ ਸੱਟ ਲੱਗਣ ਦੇ ਕਾਰਨ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਬੈਥਲਹਮ ਦੇ ਨੇੜੇ ਹੁਸੈਨ ਕਸਬੇ ਵਿਚ ਇਕ ਹੋਰ 17 ਸਾਲਾ ਫਲਸਤੀਨੀ ਵੀ ਮਾਰਿਆ ਗਿਆ ਹੈ।
ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਸਬੰਧ ਦਹਾਕਿਆਂ ਤੋਂ ਤਣਾਅਪੂਰਨ ਹਨ ਕਿਉਂਕਿ ਫਲਸਤੀਨੀਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਗਾਜ਼ਾ ਪੱਟੀ ਅਤੇ ਪੂਰਬੀ ਯੇਰੂਸ਼ਲਮ ਦੇ ਨਾਲ ਪੱਛਮੀ ਕੰਢੇ ਨੂੰ ਸੌਂਪਿਆ ਜਾਵੇ ਤਾਂ ਜੋ ਉਹ ਇੱਕ ਸੁਤੰਤਰ ਫਲਸਤੀਨ ਰਾਜ ਬਣਾ ਸਕਣ। ਜਦੋਂ ਕਿ ਇਜ਼ਰਾਈਲ ਸਰਕਾਰ ਨੇ ਸੰਯੁਕਤ ਰਾਸ਼ਟਰ ਦੇ ਇਤਰਾਜ਼ਾਂ ਦੇ ਬਾਵਜੂਦ ਫਲਸਤੀਨ ਨੂੰ ਇੱਕ ਸੁਤੰਤਰ ਰਾਜਨੀਤਿਕ ਅਤੇ ਕੂਟਨੀਤਕ ਹਸਤੀ ਵਜੋਂ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਬਜ਼ੇ ਵਾਲੇ ਖੇਤਰਾਂ ਵਿੱਚ ਬਸਤੀਆਂ ਬਣਾਈਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੰਸਦ ਭਵਨ ਹਮਲੇ ਦੀ ਬਰਸੀ ’ਤੇ ਸ਼ਹੀਦਾਂ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
ਸੰਸਦ ਭਵਨ ਹਮਲੇ ਦੀ ਬਰਸੀ ’ਤੇ ਸ਼ਹੀਦਾਂ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
ਅੱਜ ਤੋਂ 20 ਸਾਲ ਪਹਿਲਾਂ 13 ਦਸੰਬਰ 2001 ਨੂੰ ਹੋਇਆ ਸੀ ਅੱਤਵਾਦੀ ਹਮਲਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਸੰਸਦ ਭਵਨ ’ਤੇ ਹੋਏ ਅੱਤਵਾਦੀ ਹਮਲੇ ਦੀ 20ਵੀਂ ਬਰਸੀ ’ਤੇ ਸੋਮਵਾਰ ਨੂੰ ਸੰਸਦ ਭਵਨ ਕੰਪਲੈਕਸ ’ਚ ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਵੈਂਕੇਆ ਨਾਇਡੂ, ਲੋਕਸਭਾ ਸਪੀਕਰ ਓਮ ਬਿਰਲਾ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਸੰਸਦ ਮੈਂਬਰਾਂ ਅਤੇ ਨੇਤਾਵਾਂ ਨੇ ਸ਼ਰਧਾਂਜਲੀ ਅਤੇ ਫੁੱਲਮਾਲਾ ਭੇਟ ਕਰਨ ਦੇ ਪ੍ਰੋਗਰਾਮ ’ਚ ਸ਼ਿਰਕਤ ਕੀਤੀ। ਅੱਤਵਾਦੀ ਹਮਲੇ ’ਚ ਸ਼ਹੀਦ ਹੋਏ ਸੁਰੱਖਿਆ ਕਰਮੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਰਾਜ ਸਭਾ ਦੇ ਡਿਪਟੀ ਸਪੀਕਰ ਡਾ. ਹਰੀਵੰਸ਼, ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ, ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਮੁੱਖਤਾਰ ਅੱਬਾਸ ਨਕਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਸਮੇਤ ਕਈ ਨੇਤਾਵਾਂ ਨੇ ਸੰਸਦ ’ਤੇ ਹਮਲੇ ’ਚ ਅੱਤਵਾਦੀਆਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਏ ਸੁਰੱਖਿਆ ਕਰਮਚਾਰੀਆਂ ਨੂੰ ਸ਼ਰਧਾਂਜਲੀ ਦਿੱਤੀ।
ਪ੍ਰਧਾਨ ਮੰਤਰੀ ਨੇ ਭੇਟ ਕੀਤੀ ਸ਼ਰਧਾਂਜਲੀ
ਪੀ.ਐੱਮ ਮੋਦੀ ਨੇ ਟਵੀਟ ਕੀਤਾ, ਮੈਂ ਓਹਨਾਂ ਸਾਰੇ ਸੁਰੱਖਿਆ ਕਰਮਚਾਰੀਆਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਜੋ 2001 ਵਿੱਚ ਸੰਸਦ ’ਤੇ ਹਮਲੇ ਦੌਰਾਨ ਡਿਊਟੀ ਦੌਰਾਨਾਂ ਸ਼ਹੀਦ ਹੋਏ ਸਨ। ਦੇਸ਼ ਲਈ ਉਹਨਾਂ ਦੀ ਸੇਵਾ ਅਤੇ ਸਰਵਉਚ ਬਲੀਦਾਨ ਹਰ ਨਾਗਰਿਕ ਨੂੰ ਪ੍ਰੇਰਿਤ ਕਰਦਾ ਹੈ। ਸ਼ਾਹ ਨੇ ਕਿਹਾ, ਮੈਂ ਉਹਨਾਂ ਸਾਰੇ ਬਹਾਦਰ ਸੁਰੱਖਿਆ ਬਲਾਂ ਦੇ ਸਾਹਸ ਅਤੇ ਬਹਾਦਰੀ ਨੂੰ ਪ੍ਰਮਾਣ ਕਰਦਾ ਹਾਂ। ਜਿਨ੍ਹਾਂ ਨੇ ਭਾਰਤੀ ਲੋਕਤੰਤਰ ਦੇ ਮੰਦਰ ਸੰਸਦ ਭਵਨ ’ਤੇ ਕਾਇਰਾਨਾ ਅੱਤਵਾਦੀ ਹਮਲੇ ’ਚ ਦੇਸ਼ ਦੇ ਸਵੈਮਾਨ ਦੀ ਰੱਖਿਆ ਲਈ ਆਪਣੀ ਸਰਵਉੱਚ ਕੁਰਬਾਨੀ ਦਿੱਤੀ। ਸ਼ਹੀਦਾਂ ਨੂੰ ਸ਼ਧਾਂਜਲੀ ਦਿੰਦੇ ਹੋਏ ਸਿੰਘ ਨੇ ਕਿਹਾ, ਸਾਲ 2001 ’ਚ ਸੰਸਦ ਭਵਨ ’ਤੇ ਹੋਏ ਹਮਲੇ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਸੁਰੱਖਿਆ ਕਰਮੀਆਂ ਨੂੰ ਮੇਰੀ ਸ਼ਰਧਾਂਜਲੀ ਰਾਸ਼ਟਰ ਓਹਨਾਂ ਦੀ ਦਲੇਰੀ ਅਤੇ ਫਰਜ਼ ਪ੍ਰਤੀ ਮਹਾਨ ਕੁਰਬਾਨੀ ਲਈ ਧੰਨਵਾਦੀ ਰਹੇਗਾ।
ਜਾਣੋ ਕਦੋਂ ਵਾਪਰੀ ਘਟਨਾ
ਜ਼ਿਕਰਯੋਗ ਹੈ ਕਿ ਅੱਜ ਤੋਂ 20 ਸਾਲ ਪਹਿਲਾਂ 13 ਦਸੰਬਰ 2001 ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮੰਦਰ ਸੰਸਦ ਭਵਨ ’ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ ਹਮਲੇ ਦੌਰਾਨ ਅੱਤਵਾਦੀਆਂ ਦੀ ਅੰਨ੍ਹੇਵਾਹ ਗੋਲੀਬਾਰੀ ਦਾ ਸਾਹਮਣਾ ਕਰਦੇ ਹੋਏ ਦਿੱਲੀ ਪੁਲਿਸ ਦੇ ਪੰਜ ਜਵਾਨ, ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਇੱਕ ਮਹਿਲਾ ਕਾਂਸਟੇਬਲ ਅਤੇ ਸੰਸਦ ਦੇ ਦੋ ਸੁਰੱਖਿਆ ਕਰਮਚਾਰੀ ਸ਼ਹੀਦ ਹੋ ਗਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪਟਿਆਲਾ/ਸਨੌਰ (ਖੁਸ਼ਵੀਰ ਸਿੰਘ ਤੂਰ/ਰਾਮ ਸਰੂਪ ਪੰਜੋਲਾ) | ਪਟਿਆਲਾ ਦੀ ਸਨੌਰ ਰੋਡ ’ਤੇ ਸਥਿਤ ਸਬਜ਼ੀ ਮੰਡੀ ਵਿਚ ਨਿਹੰਗ ਸਿੰਘਾਂ ਦੀ ਟੋਲੀ ਨੇ ਪੁਲਸ ਪਾਰਟੀ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਨਿਹੰਗ ਸਿੰਘਾਂ ਨੇ ਏ.ਐੱਸ.ਆਈ. ਦਾ ਹੱਥ ਵੱਢ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਜ਼ਖਮੀ ਏ.ਐੱਸ.ਆਈ ਨੂੰ ਹਸਪਤਾਲ ’ਚ ਦਾਖਲ ਕਰਵਾਉਦੇ ਹੋਏ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਇਸ ਹਮਲੇ ’ਚ ਕਈਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।
ਵੀਡੀਓ ਦੇਖਣ ਲਈ ਕਲਿੱਕ ਕਰੋ…
ਮਿਲੀ ਜਾਣਕਾਰੀ ਅਨੁਸਾਰ ਮਾਲਵੇ ਦੀ ਸਭ ਤੋਂ ਵੱਡੀ ਸਨੌਰ ਸਥਿਤ ਸਬਜ਼ੀ ਮੰਡੀ ਵਿਚ ਅੱਜ ਸਵੇਰੇ ਸਬਜ਼ੀ ਲੈਣ ਆਏ ਚਾਰ ਨਿਹੰਗ ਸਿੰਘਾਂ ਦੀ ਪੁਲਸ ਵਿਚਕਾਰ ਜ਼ੋਰਦਾਰ ਝੜਪ ਹੋ ਗਈ, ਜਿਸ ਵਿਚ ਐੱਸ.ਐੱਚ.ਓ ਸਮੇਤ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਪੁਲਸ ਪਾਰਟੀ ’ਤੇ ਹਮਲਾ ਕਰਨ ਤੋਂ ਬਾਅਦ ਚਾਰੇ ਨਿੰਹਗ ਸਿੰਘ ਆਪਣੀ ਗੱਡੀ ਲੈ ਕੇ ਮੌਕੇ ਤੋਂ ਨਿਕਲ ਗਏ। ਅਸਲ ਵਿਚ ਸਬਜ਼ੀ ਮੰਡੀ ਦੇ ਅੰਦਰ ਜਾਣ ਲਈ ਇਕ ਵਿਸ਼ੇਸ਼ ਪਾਸ ਦੀ ਲੋੜ ਹੈ, ਜੋ ਕਿਸਾਨਾਂ, ਆੜਤੀਆਂ ਜਾਂ ਸਬਜ਼ੀ ਦੀਆਂ ਰੇਹੜੀਆਂ ਲਗਾਉਣ ਵਾਲਿਆਂ ਕੋਲ ਹਨ। ਪਾਸ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਮੰਡੀ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ। ਉਕਤ ਸਿੰਘਾਂ ਨੂੰ ਜਦੋਂ ਪੁਲਸ ਪਾਰਟੀ ਨੇ ਪਹਿਲਾਂ ਰੋਕਿਆ ਤਾਂ ਉਹ ਭਾਰੀ ਭੀੜ ਵਿਚ ਪੁਲਸ ਫੋਰਸ ਦੇ ਉਲਝੀ ਹੋਣ ਕਾਰਨ ਅੰਦਰ ਐਂਟਰੀ ਕਰ ਗਏ।
ਹਮਲਾਵਾਰਾਂ ’ਤੇ ਸਖਤ ਕਾਰਵਾਈ ਹੋਵੇਗੀ : ਡੀ.ਐੱਸ.ਪੀ. ਅਜੈ ਪਾਲ
ਹਲਕਾ ਸਨੌਰ ਦੇ ਡੀ.ਐੱਸ.ਪੀ.ਅਜੈਪਾਲ ਸਿੰਘ ਅਤੇ ਸਨੋਰ ਠਾਣੇ ਦੇ ਐੱਸ.ਐੱਚ.ਓ ਕਰਮਜੀਤ ਸਿੰਘ ਨੇ ਇਸ ਘਟਨਾ ਦੇ ਸਬੰਧ ’ਚ ਪੱਤਰਕਾਰ ਨਾਲ ਗੱਲਬਾਤ ਕਰਦ ਪੁਲਸ ਨੇ ਅੰਦਰ ਜਾ ਕੇ ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਪੁਲਸ ’ਤੇ ਹਮਲਾ ਕਰ ਦਿੱਤਾ। ਇਸ ਮੌਕੇ ਉਨ੍ਹਾਂ ਨੇ ਕਈ ਪੁਲਸ ਮੁਲਾਜ਼ਮਾਂ ਨੂੰ ਕੁੱਟਿਆ ਅਤੇ ਐੱਸ.ਐੱਚ.ਓ. ਬਿਕਰ ਸਿੰਘ, ਹਰਜੀਤ ਸਿੰਘ ਏ.ਐੱਸ.ਆਈ, ਸੁਖਵਿੰਦਰ ਸਿੰਘ ਤੇ ਰਾਜ ਕੁਮਾਰ ਜ਼ਖਮੀ ਹੋ ਗਏ। ਲੜਾਈ ਵਿਚ ਇਕ ਮੁਲਾਜ਼ਮ ਦਾ ਗੁੱਟ ਵੀ ਵੱਢਿਆ ਗਿਆ ਹੈ। ਹਮਲੇ ਦਾ ਪਤਾ ਚਲਦੇ ਸਾਰ ਐੱਸ.ਐੱਸ.ਪੀ ਪਟਿਆਲਾ ਵੀ ਪਹੁੰਚ ਗਏ ਅਤੇ ਸਨੌਰ ਮੰਡੀ ਵਿਚ ਭਾਰੀ ਪੁਲਸ ਫੋਰਸ ਇਕੱਠੀ ਹੋ ਗਈ । ਇਸ ਘਟਨਾ ਤੋਂ ਬਾਅਦ ਪੁਲਸ ਨੇ ਹਲਕਾ ਸਨੌਰ ਦੇ ਕਸਬਾ ਬਲਬੇੜੇ ਨੇੜੇ ਗੁਰਦੁਆਰਾ ਖਿੱਚੜੀ ਸਾਹਿਬ ਨੂੰ ਘੇਰਾ ਪਾ ਲਿਆ ਤਾਂ ਜੋ ਪੁਲਸ ’ਤੇ ਹਮਲਾ ਕਰਨ ਵਾਲੇ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੰਮੂ ਹਮਲਾ : ਫੌਜ ਨੇ 3 ਅੱਤਵਾਦੀ ਮਾਰੇ
ਜੰਮੂ ਹਮਲਾ : ਫੌਜ ਨੇ 3 ਅੱਤਵਾਦੀ ਮਾਰੇ
ਜੰੰਮੂ-ਕਸ਼ਮੀਰ (ਏਜੰਸੀ)। ਜੰਮੂ-ਕਸ਼ਮੀਰ ‘ਚ ਭਾਰੀ ਸੁਰੱਖਿਆ ਵਿਚਕਾਰ ਹਾਈਵੇ ‘ਤੇ ਨਗਰੋਟਾ ‘ਚ ਸੀਆਰਪੀਐੱਫ਼ ਪੋਸਟ ਦੇ ਕੋਲ ਹੋਈ ਫਾਈਰਿੰਗ ‘ਚ ਸੁਰੱਖਿਆ ਫੋਰਸ ਨੇ ਤਿੰਨ ਅੱਤਵਾਦੀ Terrorists ਢੇਰ ਕਰ ਦਿੱਤੇ ਹਨ। ਜਦੋਂਕਿ ਹੋਰ ਕਈ ਅੱਤਵਾਦੀਆਂ ਦੀ ਮੌਜੂਦੀ ਦੇ ਖਦਸ਼ੇ ਕਾਰਨ ਇਲਾਕੇ ਨੂੰ ਘੇਰ ਲਿਆ ਗਿਆ ਹੈ। ਹਾਲਾਂਕਿ ਇਸ ਫਾਇਰਿੰਗ ‘ਚ ਸੀ.ਆਰ.ਪੀ.ਐਫ. ਦਾ ਇੱਕ ਜਵਾਨ ਵੀ ਜ਼ਖਮੀ ਹੋ ਗਿਆ।ਜੰਮੂ-ਕਸ਼ਮੀਰ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਹਾਈਵੇ ‘ਤੇ ਜਾ ਰਹੇ ਇਕ ਟਰੱਕ ਨੂੰ ਰੋਕਿਆ ਤਾਂ ਟਰੱਕ ‘ਚ ਲੁਕੇ ਅੱਤਵਾਦੀਆਂ ਨੇ ਪੁਲਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਹਮਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਅਤੇ ਇੱਕ ਅੱਤਵਾਦੀ ਮਾਰਿਆ ਗਿਆ ਹੈ। ਐਨਕਾਊਂਟਰ ਚਲ ਰਿਹਾ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਰੇ ਗਏ ਅੱਤਵਾਦੀ ਨੇ ਝਾਂਸਾ ਦੇਣ ਲਈ ਵਰਦੀ ਪਾਈ ਹੋਈ ਸੀ ਤੇ ਅੱਤਵਾਦੀ ਵਾਰਦਾਤ ਕਰਨ ਲਈ ਕਸ਼ਮੀਰ ਘਾਟੀ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।
ਜੰਮੂ-ਕਸ਼ਮੀਰ ਪੁਲਿਸ ਦੇ ਆਈ.ਜੀ. ਨੇ ਦੱਸਿਆ ਕਿ ਇੱਕ ਅੱਤਵਾਦੀ ਮਾਰਿਆ ਗਿਆ ਹੈ ਤੇ 3 ਅੱਤਵਾਦੀ ਫਸੇ ਹੋਏ ਹਨ।
ਐਨਕਾਊਂਟਰ ਜਾਰੀ ਹੈ।।ਹੋਰ ਪੁਲਿਸ ਟੁਕੜੀ ਘਟਨਾ ਵਾਲੇ ਸਥਾਨ ‘ਤੇ ਪਹੁੰਚ ਚੁੱਕੀ ਹੈ।
ਸ਼ੱਕੀ ਅੱਤਵਾਦੀਆਂ ਵੱਲੋਂ ਸੁਰੱਖਿਆ ਫੋਰਸ ‘ਤੇ ਫਾਇਰਿੰਗ ਕੀਤੀ ਗਈ।
ਵੱਡੇ ਪੱਧਰ ‘ਤੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ-ਖੇਤੀਬਾੜੀ ਸਕੱਤਰ
ਰਾਜਸਥਾਨ ਦੇ ਨਾਲ ਲੱਗਦੇ ਜ਼ਿਲਿਆਂ ਵਿੱਚ 24 ਘੰਟੇ ਨਿਗਰਾਨੀ ਰੱਖਣ ਦੇ ਹੁਕਮ ਜਾਰੀ
ਚੰਡੀਗੜ, (ਅਸ਼ਵਨੀ ਚਾਵਲਾ) ਸੂਬੇ ਦੇ ਖੇਤੀਬਾੜੀ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਵਿਭਾਗ ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ ਹੁਣ ਤੱਕ ਪੰਜਾਬ ਵਿੱਚ ਟਿੱਡੀ ਦਲ ਦੇ ਹਮਲੇ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ  ਅੱਜ ਇੱਥੇ  ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਕਿਸਾਨਾਂ ਨੂੰ ਨਾ ਘਬਰਾਉਣ ਦੀ ਸਲਾਹ ਦਿੱਤੀ ਕਿਉਂਕਿ ਵਿਭਾਗ ਦੇ ਅਧਿਕਾਰੀ ਰਾਜਸਥਾਨ ਅਤੇ ਭਾਰਤ ਸਰਕਾਰ ਦੇ ਖੇਤੀਬਾੜੀ ਮਾਹਿਰਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ, ਜੋ ਕਿ ਰਾਜਸਥਾਨ ਵਿੱਚ ਸਥਿਤੀ ‘ਤੇ 24 ਘੰਟੇ ਨਿਗਰਾਨੀ ਰੱਖ ਰਹੇ ਹਨ।
ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਇਸ ਸਬੰਧੀ ਕਿਸੇ ਵੀ ਤਰਾਂ ਦੇ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਕੀਤੇ ਗਏ ਪ੍ਰਬੰਧਾਂ ਅਤੇ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਸਕੱਤਰ ਨੇ ਦੱਸਿਆ ਕਿ ਪੰਜਾਬ ਵਿੱਚ ਟਿੱਡੀ ਦਲ ਦੇ ਹਮਲੇ ਦਾ ਕੋਈ ਖ਼ਤਰਾ ਨਹੀਂ ਫਿਰ ਵੀ ਵਿਭਾਗ ਨੇ ਸਥਿਤੀ ‘ਤੇ ਤਿੱਖੀ ਨਜ਼ਰ ਰੱਖਣ ਅਤੇ ਸਰਹੱਦੀ ਜ਼ਿਲਿਆਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦਾ ਲਗਾਤਾਰ ਸਰਵੇਖਣ ਕਰਨ ਲਈ ਨਿਗਰਾਨ ਅਤੇ ਸਰਵੇਖਣ ਟੀਮਾਂ ਪਹਿਲਾਂ ਹੀ ਇਸ ਇਸ ਕਾਰਜ ਵਿੱਚ ਲਾ ਦਿੱਤੀਆਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਟਿੱਡੀ ਦਲ ਟਿੱਡੀਆਂ ਦਾ ਇੱਕ ਝੁੰਡ ਹੁੰਦਾ ਹੈ ਅਤੇ ਜਿੱਥੇ ਵੀ ਬੈਠਦਾ ਹੈ, ਹਰਿਆਲੀ ਖ਼ਤਮ ਕਰ ਦਿੰਦਾ ਹੈ, ਭਾਵੇਂ ਉਹ ਦਰੱਖਤ ਹੋਣ ਜਾਂ ਫਸਲ।
ਪਿਛਲੇ ਕਈ ਦਿਨਾਂ ਤੋਂ ਪਕਿਸਤਾਨ ਵਾਲੇ ਪਾਸਿਓ ਰਾਜਸਥਾਨ ਵਿੱਚ ਇਸ ਟਿੱਡੀ ਦਲ ਨੇ ਹਮਲਾ ਕੀਤਾ ਸੀ। ਹਾਲਾਂਕਿ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੇ ਯਤਨਾਂ ਨਾਲ ਇਸ ਹਮਲੇ ‘ਤੇ ਕੰਟਰੋਲ ਕਰ ਲਿਆ ਗਿਆ ਹੈ। ਰਾਜਸਥਾਨ ਦੇ ਅਨੂਪਗੜ ਅਤੇ ਸ੍ਰੀ ਗੰਗਾਨਗਰ ਜ਼ਿਲਿਆਂ ਵਿੱਚ ਵੀ ਇਸ ਟਿੱਡੀ ਦਲ ਦੇ ਕਈ ਝੁੰਡ ਆਏ ਸਨ ਅਤੇ ਰਾਜਸਥਾਨ ਸਰਕਾਰ ਦੇ ਅਧਿਕਾਰੀਆਂ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਇਨਾਂ ਨੂੰ ਪੂਰੀ ਤਰਾਂ ਕੰਟਰੋਲ ਕੀਤਾ ਜਾ ਚੁੱਕਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।