Snowfall - Sach Kahoon Punjabi
Snowfall: ਮੌਸਮ ਨੇ ਲਈ ਕਰਵਟ, ਵਧੀ ਠੰਢ, ਬਰਫ਼ ਨਾਲ ਢੱਕਿਆ ਕੇਦਾਰਨਾਥ
ਕੇਦਾਰਨਾਥ (ਏਜੰਸੀ)। ਉਤਰਾਖੰਡ ’ਚ ਮੌਸਮ ਨੇ ਕਰਵਟ ਲੈ ਲਈ, ਮੈਦਾਨੀ ਇਲਾਕਿਆਂ ’ਚ ਮੀਂਹ ਪਿਆ ਤੇ ਕੇਦਾਰਨਾਥ ਤੇ ਯਮੁਨੋਤਰੀ ਦੇ ਉੱਚੇ ਇਲਾਕਿਆਂ ’ਚ ਬਰਫ਼ਬਾਰੀ ਹੋਈ। ਦੋਵਾਂ ਧਾਰਮਿਕ ਸਥਾਨਾਂ ’ਤੇ ਬਰਫ਼ ਨਾਲ ਢਕੇ ਪਹਾੜਾਂ ਤੇ ਸੜਕਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਲਗਾਤਾਰ ਬਰਫ਼ਬਾਰੀ ਨੇ ਠੰਢ ਨੂੰ ਵਧਾ ਦਿੱਤਾ ਹੈ, ਜਿਸ ਕਾਰਨ ਲੋਕਾਂ ਨੂੰ ਆਪਣੇ ਗਰਮ ਕੱਪੜੇ ਬਾਹਰ ਕੱਢਣੇ ਪਏ।
ਲਗਾਤਾਰ ਬਰਫ਼ਬਾਰੀ ਨੇ ਮੌਸਮ ਨੂੰ ਬਹੁਤ ਠੰਢਾ ਕਰ ਦਿੱਤਾ ਹੈ। ਇਸ ਦੌਰਾਨ, ਦੇਹਰਾਦੂਨ ਸਮੇਤ ਮੈਦਾਨੀ ਇਲਾਕਿਆਂ ’ਚ ਰਾਤ ਭਰ ਹੋਈ ਬਾਰਿਸ਼ ਕਾਰਨ ਤਾਪਮਾਨ ’ਚ ਗਿਰਾਵਟ ਆਈ। ਬੁੱਧਵਾਰ ਸਵੇਰੇ ਜ਼ਿਲ੍ਹੇ ਭਰ ’ਚ ਠੰਢ ਤੇਜ਼ ਹੋ ਗਈ, ਜਿਸ ਕਾਰਨ ਲੋਕਾਂ ਨੂੰ ਫਿਰ ਸਵੈਟਰ ਤੇ ਜੈਕੇਟ ਪਹਿਨਣ ਲਈ ਮਜਬੂਰ ਹੋਣਾ ਪਿਆ। ਮੀਂਹ ਕਾਰਨ ਦਫ਼ਤਰਾਂ ਤੇ ਬਾਜ਼ਾਰ ਜਾਣ ਵਾਲਿਆਂ ਨੂੰ ਪਰੇਸ਼ਾਨੀ ਹੋਈ। ਕਈ ਥਾਵਾਂ ’ਤੇ ਪਾਣੀ ਵੀ ਭਰ ਗਿਆ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ।
Also Read : RR vs MI: ਨਿਡਰ ਬੱਲੇਬਾਜ਼ ਦਾ ਨਵਾਂ ਨਾਂਅ ਹੈ ਵੈਭਵ ਸੂਰਿਆਵੰਸ਼ੀ! ਹਾਰਦਿਕ ਨੇ ਵੀ ਇਸ ਤਰ੍ਹਾਂ ਕੀਤੀ ਤਾਰੀਫ
ਮੌਸਮ ਵਿਭਾਗ ਅਨੁਸਾਰ, ਦੇਹਰਾਦੂਨ ’ਚ ਘੱਟੋ-ਘੱਟ ਤਾਪਮਾਨ 14.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇੱਕ ਡਿਗਰੀ ਘੱਟ ਹੈ। ਮਸੂਰੀ ਤੇ ਹੋਰ ਪਹਾੜੀ ਇਲਾਕਿਆਂ ’ਚ ਤਾਪਮਾਨ ਹੋਰ ਡਿੱਗ ਗਿਆ। ਵਿਭਾਗ ਨੇ ਦੇਹਰਾਦੂਨ, ਟਿਹਰੀ, ਪੌੜੀ, ਨੈਨੀਤਾਲ, ਚੰਪਾਵਤ ਅਤੇ ਊਧਮ ਸਿੰਘ ਨਗਰ ’ਚ ਮੀਂਹ ਲਈ ਸੰਤਰੀ ਅਲਰਟ ਜਾਰੀ ਕੀਤਾ ਹੈ, ਜਦੋਂ ਕਿ ਹੋਰ ਜ਼ਿਲ੍ਹਿਆਂ ’ਚ ਪੀਲਾ ਅਲਰਟ ਹੈ। 2800 ਮੀਟਰ ਤੋਂ ਉੱਪਰ ਦੇ ਖੇਤਰਾਂ ’ਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।
ਪਿਛਲੇ 24 ਘੰਟਿਆਂ ’ਚ, ਚੱਕਰਾਟਾ ’ਚ 36.3 ਮਿਲੀਮੀਟਰ, ਮਸੂਰੀ ’ਚ 32.4 ਮਿਲੀਮੀਟਰ, ਕੋਟਦੁਆਰ ’ਚ 32 ਮਿਲੀਮੀਟਰ ਤੇ ਕੀਰਤੀ ਨਗਰ ’ਚ 30 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਕੋਟੀ ਵਿੱਚ ਸਭ ਤੋਂ ਵੱਧ 57 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦੋਂ ਕਿ ਨਾਗਥਾਟ ਤੇ ਧਨੌਲਟੀ ਵਿੱਚ ਵੀ ਚੰਗੀ ਬਾਰਿਸ਼ ਹੋਈ।
Snowfall: ਹਿਮਾਚਲ ਦੇ ਇਸ ਜ਼ਿਲ੍ਹੇ ’ਚ ਮੌਸਮ ਦੀ ਪਹਿਲੀ ਬਰਫਬਾਰੀ, ਖੂਬਸੂਰਤ ਨਜ਼ਾਰਾ
Snowfall: ਮੰਡੀ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਵਿੱਚ ਲਗਭਗ ਚਾਰ ਮਹੀਨਿਆਂ ਦੇ ਲੰਮੇ ਸੋਕੇ ਤੋਂ ਬਾਅਦ ਮੰਡੀ ਵਿੱਚ ਹਲਕੀ ਬਰਸਾਤ ਤੇ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨੇ ਜ਼ਿਲ੍ਹੇ ਦੇ ਕਿਸਾਨਾਂ ਅਤੇ ਬਾਗਬਾਨਾਂ ਨੂੰ ਰਾਹਤ ਦਿੱਤੀ ਹੈ। ਹਾਲੀਆ ਮੀਂਹ ਨੇ ਖੇਤੀ ਤੇ ਬਾਗਬਾਨੀ ਦੀਆਂ ਸੰਭਾਵਨਾਵਾਂ ਵਿੱਚ ਸੁਧਾਰ ਦੀਆਂ ਉਮੀਦਾਂ ਜਗਾਈਆਂ ਹਨ। ਇਹ ਖਾਸ ਤੌਰ ’ਤੇ ਸੇਬ ਦੇ ਕਿਸਾਨਾਂ ਦੀ ਮਦਦ ਕਰੇਗਾ ਜੋ ਸਰਦੀਆਂ ਦੀ ਠੰਢਕ ਅਤੇ ਮਿੱਟੀ ਦੀ ਨਮੀ ’ਤੇ ਬਹੁਤ ਜ਼ਿਆਦਾ ਨਿਰਭਰ ਹਨ।
ਇਹ ਖਬਰ ਵੀ ਪੜ੍ਹੋ : Rabi Crops: ਹਾੜੀ ਦੀਆਂ ਫ਼ਸਲਾਂ ਲਈ ਮੌਕਾ ਤੇ ਚੁਣੌਤੀ ਤੋਂ ਘੱਟ ਨਹੀਂ ਬੂੰਦਾਬਾਂਦੀ
ਇਸ ਜ਼ਿਲ੍ਹੇ ਦੀਆਂ ਸਭ ਤੋਂ ਉੱਚੀਆਂ ਪਹਾੜੀ ਚੋਟੀਆਂ ਬਰਫ਼ ਦੀ ਪਤਲੀ ਚਾਦਰ ਨਾਲ ਢਕੀਆਂ ਹੋਈਆਂ ਹਨ, ਜਿਸ ’ਚ ਸ਼ੈਤਾਧਾਰ ਪਰਬਤ ਲੜੀ ਦੇ ਪਵਿੱਤਰ ਧਾਰਮਿਕ ਸਥਾਨ ਵੀ ਸ਼ਾਮਲ ਹਨ। ਕਾਰਸੋਗ ਤੇ ਥੁਨਾਗ ਉਪਮੰਡਲਾਂ ਦੇ ਉੱਚੇ ਖੇਤਰਾਂ ’ਚ ਹਲਕੀ ਬਰਫ਼ਬਾਰੀ ਹੋਈ। ਇਸ ਦੇ ਨਤੀਜੇ ਵਜੋਂ ਇੱਕ ਸੁੰਦਰ ਨਜ਼ਾਰਾ ਵੇਖਣ ਨੂੰ ਮਿਲਿਆ ਤੇ ਇਸ ਸੀਜ਼ਨ ਦੀ ਅਜਿਹੀ ਪਹਿਲੀ ਘਟਨਾ ਹੈ। ਭਾਰੀ ਬਰਫ਼ਬਾਰੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਸ਼ਿਕਾਰੀ ਦੇਵੀ ਮੰਦਰ ਦੇ ਗੇਟ ਬੰਦ ਕਰ ਦਿੱਤੇ ਹਨ। Snowfall
ਦੁਕਾਨਦਾਰਾਂ ਤੇ ਸੇਵਾਦਾਰਾਂ ਨੂੰ ਇਮਾਰਤ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਕਮਰੁਨਾਗ ਮੰਦਰ ਦੇ ਗੇਟਾਂ ਨੂੰ ਅਜੇ ਤੱਕ ਰਸਮੀ ਤੌਰ ’ਤੇ ਬੰਦ ਨਹੀਂ ਕੀਤਾ ਗਿਆ ਹੈ ਅਤੇ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਹੇਠਲੇ ਅਤੇ ਮੱਧ ਪਹਾੜੀ ਖੇਤਰਾਂ ਵਿੱਚ ਹਲਕੀ ਬਾਰਿਸ਼ ਨੇ ਜ਼ਮੀਨ ਨਰਮ ਕਰ ਦਿੱਤੀ ਹੈ, ਜਿਸ ਨਾਲ ਕਿਸਾਨਾਂ ਨੂੰ ਕਣਕ ਦੀ ਬਿਜਾਈ ਕਰਨ ਵਿੱਚ ਮਦਦ ਮਿਲੇਗੀ। ਸਥਾਨਕ ਕਿਸਾਨਾਂ ਨੇ ਕਿਹਾ ਕਿ ਮੀਂਹ ਅਤੇ ਬਰਫ਼ ਖੜ੍ਹੀਆਂ ਫ਼ਸਲਾਂ ਤੇ ਪੌਦਿਆਂ ਲਈ ਲਾਹੇਵੰਦ ਸਾਬਤ ਹੋਈ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਹੋਰ ਬਾਰਿਸ਼ ਦੀ ਲੋੜ ਹੈ। ਬਾਗਬਾਨੀ ਮਾਹਿਰ ਡਾ. ਐਸਪੀ ਭਾਰਦਵਾਜ ਨੇ ਬਰਫ਼ਬਾਰੀ ਅਤੇ ਬਰਸਾਤ ਨੂੰ ਸੇਬ ਦੇ ਬਾਗਾਂ ਲਈ ਵਰਦਾਨ ਦੱਸਿਆ ਅਤੇ ਕਿਹਾ ਕਿ ਸਰਦੀਆਂ ਦੀ ਬਰਫ਼ਬਾਰੀ ਮਿੱਟੀ ਅਤੇ ਪੌਦਿਆਂ ਵਿੱਚ ਫੈਲਣ ਵਾਲੇ ਰੋਗਾਣੂਆਂ ਨੂੰ ਨਸ਼ਟ ਕਰਦੀ ਹੈ।
ਮਿੱਟੀ ਦੀ ਸਿਹਤ ’ਚ ਸੁਧਾਰ ਕਰਦੀ ਹੈ ਅਤੇ ਫਲਾਂ ਦੀ ਬਿਹਤਰ ਪੈਦਾਵਾਰ ਨੂੰ ਯਕੀਨੀ ਬਣਾਉਂਦੀ ਹੈ ਅਤੇ ਕੁਦਰਤੀ ਦਵਾਈ ਵਜੋਂ ਕੰਮ ਕਰਦੀ ਹੈ। ਇਸ ਦੌਰਾਨ ਬਿਜਲੀ ਵਿਭਾਗ ਅਤੇ ਸਿੰਚਾਈ ਅਤੇ ਜਨ ਸਿਹਤ ਵਿਭਾਗ ਸਮੇਤ ਹੋਰ ਵਿਭਾਗਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੀਨੀਅਰ ਅਧਿਕਾਰੀਆਂ ਨੇ ਕਰਮਚਾਰੀਆਂ ਨੂੰ ਮੌਸਮ ਨਾਲ ਸਬੰਧਤ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਕਿਸਾਨ ਤੇ ਬਾਗ ਦੇ ਮਾਲਕ ਆਸ਼ਾਵਾਦੀ ਰਹਿੰਦੇ ਹਨ, ਉਮੀਦ ਕਰਦੇ ਹਨ ਕਿ ਵਿਆਪਕ ਮੀਂਹ ਤੇ ਬਰਫ਼ਬਾਰੀ ਦਾ ਇੱਕ ਹੋਰ ਦੌਰ ਖੇਤੀਬਾੜੀ ਅਤੇ ਬਾਗਬਾਨੀ ਦੀਆਂ ਸੰਭਾਵਨਾਵਾਂ ਨੂੰ ਹੋਰ ਮਜ਼ਬੂਤ ​​ਕਰੇਗਾ। Snowfall
Weather Alert: 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ, ਇਨ੍ਹਾਂ ਸੂਬਿਆਂ ’ਚ ਤੇਜ਼ ਤੂਫਾਨ ਤੇ ਮੀਂਹ ਦੀ ਚਿਤਾਵਨੀ
Weather Alert: ਨਵੀਂ ਦਿੱਲੀ (ਏਜੰਸੀ)। ਦੇਸ਼ ਭਰ ’ਚ ਮੌਸਮ ਦਾ ਪੈਟਰਨ ਲਗਾਤਾਰ ਬਦਲ ਰਿਹਾ ਹੈ। ਕੁਝ ਥਾਵਾਂ ’ਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਦੋਂ ਕਿ ਕੁਝ ਥਾਵਾਂ ’ਤੇ ਬਰਫ਼ਬਾਰੀ ਤੇ ਮੀਂਹ ਜਾਰੀ ਹੈ। ਇਸ ਕਾਰਨ ਕਈ ਸੂਬਿਆਂ ’ਚ ਠੰਢ ’ਚ ਵਾਧਾ ਹੋਇਆ ਹੈ। ਭਾਰਤੀ ਮੌਸਮ ਵਿਭਾਗ ਨੇ ਇੱਕ ਨਵਾਂ ਅਲਰਟ ਜਾਰੀ ਕੀਤਾ ਹੈ, ਜਿਸ ’ਚ ਕਿਹਾ ਗਿਆ ਹੈ ਕਿ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ, ਕੁਝ ਖੇਤਰਾਂ ’ਚ ਭਾਰੀ ਮੀਂਹ ਤੇ ਬਰਫ਼ਬਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਕੁਝ ਸੂਬਿਆਂ ’ਚ ਤਾਪਮਾਨ ਵਧਣ ਦੇ ਸੰਕੇਤ ਹਨ। IMD Weather Prediction
ਇਹ ਖਬਰ ਵੀ ਪੜ੍ਹੋ : Kisan Andolan: ਪੰਜਾਬ ’ਚ ਇਸ ਦਿਨ ਸਬੰਧੀ ਹੋ ਗਿਆ ਵੱਡਾ ਐਲਾਨ, ਦੁਪਹਿਰ 12 ਤੋਂ 3 ਵਜੇ ਤੱਕ…
ਉੱਤਰੀ ਭਾਰਤ ’ਚ ਤੇਜ਼ ਹਵਾਵਾਂ ਤੇ ਬਰਫ਼ਬਾਰੀ | Weather Alert
6 ਮਾਰਚ ਨੂੰ, ਦਿੱਲੀ-ਐਨਸੀਆਰ ਸਮੇਤ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ 25-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਪਿਛਲੇ 24 ਘੰਟਿਆਂ ਦੌਰਾਨ ਅਰੁਣਾਚਲ ਪ੍ਰਦੇਸ਼ ’ਚ ਬਰਫ਼ਬਾਰੀ ਤੇ ਮੀਂਹ ਦਰਜ ਕੀਤਾ ਗਿਆ। ਇਸ ਦੇ ਨਾਲ ਹੀ, ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਅਸਾਮ, ਨਾਗਾਲੈਂਡ ਅਤੇ ਕੇਰਲ ’ਚ ਗਰਜ ਤੇ ਬਿਜਲੀ ਦੇ ਨਾਲ ਮੀਂਹ ਪਿਆ। ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ’ਚ ਵੀ ਤੇਜ਼ ਹਵਾਵਾਂ ਚੱਲੀਆਂ।
ਮੀਂਹ ਤੇ ਬਰਫ਼ਬਾਰੀ ਦਾ ਅਲਰਟ ਜਾਰੀ
9 ਮਾਰਚ ਤੋਂ ਪੱਛਮੀ ਹਿਮਾਲਿਆਈ ਖੇਤਰ ’ਚ ਇੱਕ ਨਵਾਂ ਪੱਛਮੀ ਗੜਬੜੀ ਸਰਗਰਮ ਹੋ ਜਾਵੇਗਾ, ਜਿਸ ਨਾਲ 9 ਤੋਂ 12 ਮਾਰਚ ਤੱਕ ਜੰਮੂ-ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ’ਚ ਭਾਰੀ ਬਰਫ਼ਬਾਰੀ ਤੇ ਮੀਂਹ ਪਵੇਗਾ। ਉੱਤਰਾਖੰਡ ’ਚ 10 ਤੋਂ 12 ਮਾਰਚ ਤੱਕ ਬਰਫ਼ਬਾਰੀ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰ-ਪੂਰਬੀ ਸੂਬਿਆਂ ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਤੇ ਅਸਾਮ ’ਚ 7 ​​ਮਾਰਚ ਨੂੰ ਗਰਜ ਨਾਲ ਮੀਂਹ ਪੈ ਸਕਦਾ ਹੈ। 8 ਮਾਰਚ ਨੂੰ ਬਿਹਾਰ ’ਚ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। Weather Alert
ਤਾਪਮਾਨ ’ਚ ਵਾਧੇ ਦੇ ਸੰਕੇਤ | Weather Alert
ਅਗਲੇ 4-5 ਦਿਨਾਂ ’ਚ ਉੱਤਰ-ਪੱਛਮ, ਮੱਧ ਭਾਰਤ ਤੇ ਗੁਜਰਾਤ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 3-5 ਡਿਗਰੀ ਸੈਲਸੀਅਸ ਵਧ ਸਕਦਾ ਹੈ। ਇਸ ਦੇ ਨਾਲ ਹੀ, ਪੂਰਬੀ ਭਾਰਤ ’ਚ ਤਾਪਮਾਨ ’ਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ। ਗੋਆ, ਕੋਂਕਣ, ਕੇਰਲ ਤੇ ਕਰਨਾਟਕ ’ਚ 6 ਤੋਂ 8 ਮਾਰਚ ਤੱਕ ਗਰਮੀ ਤੇਜ਼ ਹੋਵੇਗੀ ਤੇ 9-10 ਮਾਰਚ ਨੂੰ ਗਰਮੀ ਦੀ ਲਹਿਰ ਆ ਸਕਦੀ ਹੈ। ਆਂਧਰਾ ਪ੍ਰਦੇਸ਼ ’ਚ 7 ​​ਮਾਰਚ ਨੂੰ ਗਰਮੀ ਦੀ ਲਹਿਰ ਚੱਲਣ ਦੀ ਸੰਭਾਵਨਾ ਹੈ।
ਤਾਪਮਾਨ 40 ਡਿਗਰੀ ਤੱਕ ਪਹੁੰਚਿਆ
ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਤੇ ਓਡੀਸ਼ਾ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 35-40 ਡਿਗਰੀ ਸੈਲਸੀਅਸ ਵਿਚਕਾਰ ਪਹੁੰਚ ਗਿਆ ਹੈ। ਉੱਤਰ-ਪੱਛਮੀ ਭਾਰਤ ਤੇ ਪੂਰਬੀ ਭਾਰਤ ਦੇ ਮੈਦਾਨੀ ਇਲਾਕਿਆਂ, ਜਿਸ ’ਚ ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਗੁਜਰਾਤ ਤੇ ਰਾਜਸਥਾਨ ਸ਼ਾਮਲ ਹਨ, ’ਚ 30-35 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ’ਚ, ਮੱਧ ਭਾਰਤ ਦੇ ਕਈ ਇਲਾਕਿਆਂ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 2-6 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। Weather Alert
ਦਿੱਲੀ-ਐਨਸੀਆਰ ’ਚ ਰਹੇਗੀ ਬੱਦਲਵਾਈ | Weather Alert
ਪਿਛਲੇ 24 ਘੰਟਿਆਂ ’ਚ, ਦਿੱਲੀ-ਐਨਸੀਆਰ ’ਚ ਘੱਟੋ-ਘੱਟ ਤਾਪਮਾਨ ’ਚ 2 ਡਿਗਰੀ ਦਾ ਵਾਧਾ ਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ’ਚ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਜਿਆਦਾ ਤੋਂ ਜ਼ਿਆਦਾ ਤਾਪਮਾਨ 24-25 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 10-13 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਉੱਤਰ-ਪੱਛਮ ਦਿਸ਼ਾ ਤੋਂ 20-24 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ, ਜੋ ਬਾਅਦ ’ਚ 40 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈਆਂ। ਦਿੱਲੀ-ਐਨਸੀਆਰ ’ਚ 7 ਤੇ 9 ਮਾਰਚ ਨੂੰ ਅੰਸ਼ਕ ਤੌਰ ’ਤੇ ਬੱਦਲਵਾਈ ਰਹੇਗੀ ਤੇ ਹਲਕੀ ਧੁੰਦ ਦੀ ਸੰਭਾਵਨਾ ਹੈ।
Punjab Weather News: ਰਾਜਸਥਾਨ ਦੇ ਪਹਾੜੀ ਇਲਾਕਿਆਂ ’ਚ ਹੋਈ ਬਰਫਬਾਰੀ ਕਾਰਨ ਵਧੀ ਠੰਢ
(ਮੇਵਾ ਸਿੰਘ) ਅਬੋਹਰ। ਸ਼ਹਿਰ ਦੇ ਪਿੰਡਾਂ ਵਿੱਚ ਬਰਫ਼ ਦੀ ਚਾਦਰ ਅਤੇ ਰਾਜਸਥਾਨ ਦੇ ਪਹਾੜੀ ਇਲਾਕਿਆਂ ਵਿੱਚ ਹੋਈ ਬਰਫ਼ਬਾਰੀ ਕਾਰਨ ਜ਼ਮੀਨੀ ਪੱਧਰ ’ਤੇ ਠੰਢ ਵਧਦੀ ਜਾ ਰਹੀ ਹੈ, ਜਿਸ ਵਿੱਚ ਫ਼ਸਲਾਂ ਅਤੇ ਵਾਹਨਾਂ ’ਤੇ ਬਰਫ਼ ਦੀ ਚਾਦਰ ਵਿਛ ਗਈ ਹੈ। ਅਬੋਹਰ ਸਮੇਤ ਪੰਜਾਬ ਦੇ ਪਿੰਡ ਤਾਜਾ ਪੱਟੀ ਦੇ ਵਸਨੀਕ ਛਿੰਦਰ ਸਿੰਘ ਅਤੇ ਸ਼ਿਵ ਪ੍ਰਕਾਸ਼ ਸਹਾਰਨਾ ਨੇ ਦੱਸਿਆ ਕਿ ਦਸੰਬਰ ਮਹੀਨੇ ਵਿੱਚ ਠੰਢ ਦਿਨ-ਬ-ਦਿਨ ਜ਼ੋਰ ਫੜਨ ਲੱਗੀ ਹੈ।
ਇਹ ਵੀ ਪੜ੍ਹੋ: Bharatmala Project: ਭਾਰਤਮਾਲਾ ਪ੍ਰਾਜੈਕਟ ਦੇ ਵਿਰੋਧ ’ਚ ਟਾਵਰ ’ਤੇ ਚੜੇ ਕਿਸਾਨ
ਜਿਸ ਕਰਕੇ ਆਮ ਲੋਕਾਂ ਠੰਢ ਦੇ ਮੌਸਮ ਤੋਂ ਬਚਣ ਲਈ ਗਰਮ ਕੱਪੜੇ ਕੋਟ, ਕੋਟੀਆਂ, ਸਵੈਟਰਾਂ, ਖੇਸਾਂ ਕੰਬਲਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲੱਗੇ ਹਨ। ਉਨਾਂ ਕਿਹਾ ਕਿ ਸਵੇਰੇ-ਸਵੇਰੇ ਫ਼ਸਲਾਂ ਅਤੇ ਵਾਹਨਾਂ ’ਤੇ ਬਰਫ਼ ਵਰਗੀ ਚਿੱਟੀ ਚਾਦਰ ਵਿਛਾ ਜਾਣਾ ਇੱਕ ਆਮ ਵਰਤਾਰਾ ਬਣ ਗਿਆ ਹੈ, ਜਿਸ ਕਾਰਨ ਅਬੋਹਰ ਇਲਾਕੇ ਦੀ ਕਿੰਨੂ, ਛੋਲੇ ਅਤੇ ਸਰੋਂ ਦੀ ਫ਼ਸਲ ਨੁਕਸਾਨ ਹੋਣ ਦਾ ਖਦਸਾ ਪੈਦਾ ਹੋ ਗਿਆ ਹੈ।
ਸ਼ਿਮਲਾ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਜਿਆਦਾਤਰ ਇਲਾਕਿਆਂ ’ਚ ਬਰਫਬਾਰੀ ਕਾਰਨ ਆਵਾਜਾਈ ਅਤੇ ਬਿਜਲੀ ਸਪਲਾਈ ’ਚ ਵਿਘਨ ਪਿਆ ਹੈ। ਸ਼ਿਮਲਾ, ਮਨਾਲੀ, ਡਲਹੌਜੀ, ਕੁਫਰੀ, ਨਾਰਕੰਡਾ ਅਤੇ ਖਜਿਆਰ ਸਮੇਤ ਸੂਬੇ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨ ਬਰਫ ਦੀਆਂ ਮੋਟੀਆਂ ਪਰਤਾਂ ਨਾਲ ਢੱਕੇ ਹੋਏ ਹਨ, ਜਿਸ ਕਾਰਨ ਸਥਾਨਕ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ’ਚ ਸ਼ੁੱਕਰਵਾਰ ਸਵੇਰੇ ਧੁੱਪ ਨਿਕਲੀ ਅਤੇ ਲੋਕ ਮੌਸਮ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਦੇਖੇ ਗਏ। ਚਾਰੇ ਪਾਸੇ ਦਰੱਖਤ, ਪੌਦੇ ਅਤੇ ਘਰਾਂ ਦੀਆਂ ਛੱਤਾਂ ਚਿੱਟੀ ਚਾਦਰ ’ਚ ਲਿਪੀਆਂ ਦਿਖਾਈ ਦਿੰਦੀਆਂ ਹਨ ਅਤੇ ਮਨਮੋਹਕ ਨਜਾਰਾ ਵੇਖ ਸੈਲਾਨੀਆਂ ਦੇ ਚਿਹਰਿਆਂ ’ਤੇ ਖੁਸ਼ੀ ਆ ਜਾਂਦੀ ਹੈ। ਸ਼ਿਮਲਾ ’ਚ ਇਸ ਸੀਜਨ ਦੀ ਪਹਿਲੀ ਬਰਫਬਾਰੀ ਹੋਈ ਹੈ। ਮੌਸਮ ’ਚ ਆਏ ਬਦਲਾਅ ਨਾਲ ਨਾ ਸਿਰਫ ਸਥਾਨਕ ਲੋਕਾਂ ਨੂੰ ਖੁਸ਼ਕ ਮੌਸਮ ਤੋਂ ਰਾਹਤ ਮਿਲੀ, ਸਗੋਂ ਸੈਲਾਨੀਆਂ ਦੀ ਗਿਣਤੀ ’ਚ ਵੀ ਭਾਰੀ ਵਾਧਾ ਹੋਇਆ ਹੈ। (Himachal Pradesh)
ਸ਼ਿਮਲਾ, ਕੁੱਲੂ, ਲਾਹੌਲ ਸਪਿਤੀ, ਕਿਨੌਰ ਅਤੇ ਚੰਬਾ ਦੇ ਜ਼ਿਲ੍ਹਾ ਪ੍ਰਸ਼ਾਸਨਾਂ ’ਚ ਵੀ ਸੀਤ ਲਹਿਰ ਵਰਗੀ ਸਥਿਤੀ ਬਣੀ ਹੋਈ ਹੈ ਅਤੇ ਬਰਫਬਾਰੀ ਕਾਰਨ ਛੇ ਰਾਸ਼ਟਰੀ ਰਾਜਮਾਰਗ (ਐਨਐਚ) ਸੰਘਣੀ ਬਰਫ ਨਾਲ ਢੱਕੇ ਹੋਏ ਹਨ। ਬਰਫਬਾਰੀ ਕਾਰਨ ਸੂਬੇ ਦੀਆਂ ਕਰੀਬ 411 ਸੜਕਾਂ ਬੰਦ ਹੋ ਗਈਆਂ ਹਨ ਅਤੇ 1506 ਥਾਵਾਂ ’ਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ। ਪ੍ਰਸ਼ਾਸਨ ਨੇ ਡਰਾਈਵਰਾਂ ਨੂੰ ਤਿਲਕਣ ਵਾਲੀਆਂ ਸੜਕਾਂ ’ਤੇ ਵਾਹਨ ਨਾ ਚਲਾਉਣ ਦੀ ਸਲਾਹ ਜਾਰੀ ਕੀਤੀ ਹੈ। ਮਨਾਲੀ ਤੋਂ ਕੇਲੋਂਗ ਅਤੇ ਕੁਫਰੀ ਤੋਂ ਨਾਰਕੰਡਾ ਵਿਚਕਾਰ ਰਾਸ਼ਟਰੀ ਰਾਜਮਾਰਗ 3 ਅਤੇ 5 ’ਤੇ ਤਿਲਕਣ ਵਾਲੀ ਕਾਲੀ ਬਰਫ ਹੈ। (Himachal Pradesh)
IND vs ENG : ਦੂਜੇ ਟੈਸਟ ਦਾ ਪਹਿਲਾ ਦਿਨ Yashasvi ਦੇ ਨਾਂਅ, ਦੂਹਰੇ ਸੈਂਕੜੇ ਦੇ ਕਰੀਬ, ਭਾਰਤ ਦੀ ਸਥਿਤੀ ਮਜ਼ਬੂਤ
ਸੂਬੇ ’ਚ ਕਈ ਵੱਡੀਆਂ ਸੜਕਾਂ ਬੰਦ ਹਨ, ਜਿਨ੍ਹਾਂ ’ਚ ਚੰਬਾ ’ਚ ਚੰਬਾ-ਜੋਤ, ਖਜਿਆਰ-ਡਲਹੌਜੀ, ਤੀਸਾ-ਚੰਬਾ ਅਤੇ ਪੰਗੀ ਰੋਡ, ਨੈਸ਼ਨਲ ਹਾਈਵੇਅ 5 ਨਾਥਪਾ-ਨਿਚਾਰ, ਸਾਂਗਲਾ-ਚਿਤਕੁਲ ਅਤੇ ਕਿਨੌਰ ’ਚ ਰੇਕਾਂਗ ਪੀਓ-ਕਰਚਮ (ਸ਼ਿਲਟੀ ਰਾਹੀਂ) ਸ਼ਾਮਲ ਹਨ। ਹਾਈਵੇਅ-22 ਖਡੂਰਾ ਅਤੇ ਖੋਰੀਗੋਂਪਾ ਸ਼ਾਮਲ ਹਨ। ਇਸ ਤੋਂ ਇਲਾਵਾ ਰੋਹਤਾਂਗ ਪਾਸ 03 ਅਤੇ ਮਨਾਲੀ-ਅਟਲ ਸੁਰੰਗ, -305 ਜਾਲੋਰੀ ਜੋਤ, ਦਾਰਚਾ ਤੋਂ ਸਾਰਚੂ, ਦਾਰਚਾ-ਸ਼ਿਕੂਲਾ ਅਤੇ ਲੋਸਰ ਤੋਂ ਗ੍ਰੰਫੂ, ਟਾਂਡੀ-ਖੱਡੂ ਨਾਲਾ ਤੋਂ, -505 ( ਗ੍ਰਾਮਫੂ-ਲੋਸਰ (ਲਾਹੌਲ) ਸਪਿਤੀ), -5 ਧਾਲੀ-ਕੁਫਰੀ-ਫਾਗੂ, ਸ਼ਿਮਲਾ-ਥੀਓਗ, ਥੀਓਗ-ਨਾਰਕੰਡਾ, ਖਾਰਾਪੱਥਰ ਰੋਹੜੂ-ਸੁੰਗਰੀ, ਚਿਰਗਾਂਵ-ਰੋਹਲ, ਦੇਹਾ-ਚੋਪਲ ਅਤੇ ਨਾਰਕੰਡਾ-ਕੋਟਗੜ੍ਹ ਸ਼ਿਮਲਾ ਦੇ ਸਾਰੇ ਰਾਸ਼ਟਰੀ ਰਾਜਮਾਰਗ ਬੰਦ ਹਨ। ਭਾਰਤੀ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਸੂਬੇ ’ਚ ਖੁਸ਼ਕ ਮੌਸਮ ਅਤੇ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ। (Himachal Pradesh)
ਪੰਜਾਬ-ਹਰਿਆਣਾ ’ਚ ਗੜੇਮਾਰੀ, 17 ਜ਼ਿਲ੍ਹਿਆਂ ’ਚ ਮੀਂਹ, ਚੰਡੀਗੜ੍ਹ ’ਚ 7 ਉਡਾਣਾਂ ਰੱਦ | Weather Update
ਚੰਡੀਗੜ੍ਹ ਅਤੇ ਹਿਮਾਚਲ ’ਚ ਬਰਫ਼ਬਾਰੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਉੱਤਰੀ ਭਾਰਤ ’ਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਰਕੇ ਪਿਛਲੇ 36 ਘੰਟਿਆਂ ਤੋਂ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ’ਚ ਮੀਂਹ ਪੈ ਰਿਹਾ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ’ਚ ਵੀ ਕਈ ਥਾਵਾਂ ’ਤੇ ਮੀਂਹ ਪਿਆ ਹੈ। ਹਰਿਆਣਾ ਦੇ ਅੰਬਾਲਾ ਅਤੇ ਪੰਜਾਬ ਦੇ ਲੁਧਿਆਣਾ ਤੇ ਮੋਗਾ ’ਚ ਗੜੇਮਾਰੀ ਹੋਈ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਕੁਰੂਕਸ਼ੇਤਰ, ਕੈਥਲ, ਕਰਨਾਲ, ਸੋਨੀਪਤ, ਜੀਂਦ ਅਤੇ ਪਾਨੀਪਤ ’ਚ ਮੀਂਹ ਪੈਣ ਦੀ ਸੰਭਾਵਨਾ ਹੈ। (Weather Update)
Welfare Work : ਸੋਨੇ ਦੀ ਵਾਲ਼ੀ ਵੀ ਨਾ ਡੁਲਾ ਸਕੀ ਡੇਰਾ ਸ਼ਰਧਾਲੂ ਦਾ ਇਮਾਨ
ਨਾਲ ਹੀ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਮਾਲੇਰਕੋਟਲਾ ’ਚ ਮੀਂਹ ਦਾ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਹੇਠਲੇ ਇਲਾਕਿਆਂ ’ਚ ਅੱਜ ਵੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਿਕ ਦੂਜੀ ਵਾਰ ਪੱਛਮੀ ਗੜਬੜ 3 ਫਰਵਰੀ ਤੋਂ ਸਰਗਰਮ ਹੋ ਜਾਵੇਗਾ। ਹਿਮਾਚਲ ’ਚ ਅੱਜ ਚੰਬਾ, ਕੁੱਲੂ, ਮੰਡੀ, ਸ਼ਿਮਲਾ, ਕਾਂਗੜਾ, ਲਾਹੌਲ-ਸਪੀਤੀ, ਕਿਨੌਰ ਅਤੇ ਸਿਰਮੌਰ ’ਚ ਭਾਰੀ ਮੀਂਹ ਅਤੇ ਬਰਫ਼ਬਾਰੀ ਦਾ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। (Weather Update)
ਹਰਿਆਣਾ ’ਚ ਪਿਛਲੇ 12 ਘੰਟਿਆਂ ਤੋਂ ਕਈ ਜ਼ਿਲ੍ਹਿਆਂ ’ਚ ਮੀਂਹ | Weather Update
ਹਰਿਆਣਾ ’ਚ ਪਿਛਲੇ 12 ਘੰਟਿਆਂ ਤੋਂ ਕਈ ਜ਼ਿਲ੍ਹਿਆਂ ’ਚ ਮੀਂਹ ਪਿਆ ਹੈ। ਕੁਰੂਕਸ਼ੇਤਰ ’ਚ ਸਭ ਤੋਂ ਜ਼ਿਆਦਾ ਮੀਂਹ ਪਿਆ ਹੈ। ਇੱਥੇ 12 ਘੰਟਿਆਂ ਤੋਂ 13 ਐੱਮਐੱਮ ਮੀਂਹ ਪਿਆ ਹੈ। ਕਰਨਾਲ ’ਚ 7, ਜਦਕਿ ਪਾਨੀਪਤ ’ਚ 5.5 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਿਕ ਇਸ ਤਰ੍ਹਾਂ ਰੋਹਤਕ, ਝੱਜਰ, ਰੇਵਾੜੀ ’ਚ 7.5 ਐੱਮਐੱਮ, ਭਿਵਾਨੀ ’ਚ 3.5 ਐੱਮਐੱਮ, ਜੀਂਦ ’ਚ 2.5 ਐੱਮਐੱਮ ਮੀਂਹ ਪਿਆ ਹੈ। ਫਰੀਦਾਬਾਦ ’ਚ 6.5 ਐੱਮਐੱਮ ਮੀਂਹ ਬਰਸਿਆ ਹੈ। ਇਸ ਤੋਂ ਇਲਾਵਾ ਸੋਨੀਪਤ ਅਤੇ ਕਈ ਹੋਰ ਜ਼ਿਲ੍ਹਿਆਂ ’ਚ ਵੀ ਰਾਤ ਤੋਂ ਰੂਕ-ਰੂਕ ਕੇ ਹਲਕਾ ਮੀਂਹ ਪੈ ਰਿਹਾ ਹੈ। (Weather Update)
ਬਲਵਿੰਦਰ ਕੌਰ ਇੰਸਾਂ ਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ
ਚੰਡੀਗੜ੍ਹ ਏਅਰਪੋਰਟ ਤੋਂ 7 ਉਡਾਣਾਂ ਰੱਦ | Weather Update
ਖਰਾਬ ਮੌਸਮ ਦੇ ਚਲਦੇ ਹੋਏ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਬੁੱਧਵਾਰ ਨੂੰ ਸੱਤ ਉਡਾਣਾਂ ਰੱਦ ਹੋ ਗਈਆਂ ਹਨ। ਜਦਕਿ 31 ਉਡਾਣਾਂ ਦੇ ਸਮੇਂ ’ਚ ਤਬਦੀਲੀ ਕੀਤੀ ਗਈ। ਏਅਰਪੋਰਟ ਸਹਾਇਕ ਨੇ ਦੱਸਿਆ ਕਿ ਵਿਜ਼ੀਬਲਿਟੀ ਘੱਟ ਹੋਣ ਕਰਕੇ ਸਵੇਰੇ ਦੇ ਸਮੇਂ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ। ਦਿਨ ਦੇ ਸਮੇਂ ਵਾਲੀਆਂ ਉਡਾਣਾਂ ਦੇਰੀ ਨਾਲ ਉੱਡੀਆਂ। ਰੱਦ ਹੋਣ ਵਾਲੀਆਂ ਉਡਾਣਾਂ ’ਚ ਦਿੱਲੀ, ਮੁੰਬਈ, ਜੈਪੁਰ ਅਤੇ ਲਖਨਓ ਦੀਆਂ ਉਡਾਣਾਂ ਰਹੀਆਂ। ਦੇਰੀ ਨਾਲ ਉੱਡਣ ਵਾਲੀਆਂ ਉਡਾਣਾ ’ਚ ਹੈਦਰਾਬਾਦ, ਦਿੱਲੀ, ਲਖਨਓ, ਚੈੱਨਈ, ਬੰਗਲੁਰੂ, ਮੁੰਬਈ, ਗੋਆ, ਜੈਪੂਰ, ਸ਼੍ਰੀਨਗਰ, ਅਹਿਮਦਾਬਾਦ ਅਤੇ ਕਲਕੱਤਾ ਦੀਆਂ ਉਡਾਣਾਂ ਸ਼ਾਮਲ ਹਨ। (Weather Update)
ਤਾਜ਼ਾ ਬਰਫਬਾਰੀ ਕਾਰਨ ਸ਼੍ਰੀਨਗਰ-ਲੱਦਾਖ, ਮੁਗਲ ਰੋਡ ਬੰਦ
ਤਾਜ਼ਾ ਬਰਫਬਾਰੀ ਕਾਰਨ ਸ਼੍ਰੀਨਗਰ-ਲੱਦਾਖ, ਮੁਗਲ ਰੋਡ ਬੰਦ
ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ‘ਚ ਤਾਜ਼ਾ ਬਰਫਬਾਰੀ ਕਾਰਨ ਸ਼੍ਰੀਨਗਰ-ਲਦਾਖ ਰਾਸ਼ਟਰੀ ਰਾਜਮਾਰਗ ਅਤੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਨੂੰ ਜੰਮੂ ਖੇਤਰ ਦੇ ਰਾਜੌਰੀ ਨਾਲ ਜੋੜਨ ਵਾਲੀ ਮਸ਼ਹੂਰ ਮੁਗਲ ਸੜਕ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਟਰੈਫਿਕ ਅਧਿਕਾਰੀ ਨੇ ਦਿੱਤੀ ਹੈ। ਉਨਾਂ ਕਿਹਾ ਕਿਾ ਬਫਲੀਆਨ ਤੇ ਪੀਰ ਦੀ ਗਲੀ ’ਚ ਬਰਫਬਾਰੀ ਤੋਂ ਬਾਅਦ 23 ਦਸੰਬਰ ਨੂੰ ਇਤਿਹਾਸਕ ਮੁਗਲ ਰੋਨ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਜਿੱਥੇ ਸ਼ਨੀਵਾਰ ਨੂੰ ਫਿਰ ਤੋਂ ਤਾਜ਼ਾ ਬਰਫਬਾਰੀ ਹੋਈ ਸੀ। ਸੜਕ ’ਤੇ ਤਿਲਕਣ ਹੋਣ ਕਾਰਨ ਬਰਫ਼ ਹਟਾਉਣ ਦਾ ਕੰਮ ਹਾਲੇ ਸ਼ੁਰੂ ਨਹੀਂ ਹੋ ਸਕਿਆ ਹੈ।
ਸੋਨਮਰਗ, ਗੁਮਰੀ, ਕੈਪਟਨ ਮੋਰ, ਜ਼ੋਜਿਲਾ ਪਾਸ ਅਤੇ ਦਰਾਸ ਵਿਖੇ ਹਾਲ ਹੀ ਵਿੱਚ ਹੋਈ ਬਰਫ਼ਬਾਰੀ ਕਾਰਨ ਸ੍ਰੀਨਗਰ-ਲੱਦਾਖ ਸੜਕ ਨੂੰ ਵੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੜਕ ‘ਤੇ ਤਿੰਨ ਤੋਂ ਚਾਰ ਇੰਚ ਮੋਟੀ ਬਰਫ਼ ਦੀ ਚਾਦਰ ਜਮ੍ਹਾਂ ਹੋ ਗਈ ਹੈ ਅਤੇ ਬਾਰਡਰ ਰੋਡਜ਼ ਆਰਗੇਨਾਈਜੇਸ਼ਨ (ਬੀਆਰਓ) ਦੇ ਕਰਮਚਾਰੀ ਅਤਿ ਆਧੁਨਿਕ ਮਸ਼ੀਨਾਂ ਨਾਲ ਹਾਈਵੇਅ ਤੋਂ ਬਰਫ਼ ਨੂੰ ਹਟਾਉਣ ਵਿੱਚ ਲੱਗੇ ਹੋਏ ਹਨ।
ਇਸ ਦੌਰਾਨ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਨੂੰ ਦੋਵੇਂ ਪਾਸੇ ਹਲਕੇ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ, ਜਦਕਿ ਭਾਰੀ ਵਾਹਨਾਂ ਨੂੰ ਸਿਰਫ਼ ਜੰਮੂ ਤੋਂ ਸ੍ਰੀਨਗਰ ਜਾਣ ਦੀ ਇਜਾਜ਼ਤ ਹੋਵੇਗੀ। ਉੱਤਰੀ ਕਸ਼ਮੀਰ ‘ਚ ਕੁਪਵਾੜਾ-ਕੇਰਨ ਰੋਡ ‘ਤੇ ਬਰਫ ਜਮ੍ਹਾ ਹੋਣ ਕਾਰਨ ਵਾਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਇੱਥੇ ਬਰਫ ਹਟਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਸ਼ਾਮ ਤੱਕ ਸੜਕਾਂ ਤੋਂ ਬਰਫ ਹਟਾ ਦਿੱਤੀ ਜਾਵੇਗੀ। ਸੂਤਰਾਂ ਮੁਤਾਬਕ ਬਾਂਦੀਪੋਰਾ-ਗੁਰੇਜ ਅਤੇ ਤੁਲੈਲ ਸੜਕਾਂ ‘ਤੇ ਆਵਾਜਾਈ ਬਹਾਲ ਕਰਨ ਲਈ ਬਰਫ ਹਟਾਉਣ ਦਾ ਕੰਮ ਚੱਲ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਭਾਰੀ ਬਰਫਬਾਰੀ ਕਾਰਨ ਸ੍ਰੀਨਗਰ ਲੇਹ ਰਾਜਮਾਰਗ ਬੰਦ
ਲਗਾਤਾਰ ਤਿੰਨ ਦਿਨਾਂ ਤੋਂ ਹੋ ਰਹੀ ਐ ਬਰਫਬਾਰੀ
ਸ੍ਰੀਨਗਰ, ਏਜੰਸੀ। ਪਿਛਲੇ 24 ਘੰਟਿਆਂ ‘ਚ ਤਾਜ਼ਾ ਬਰਫਬਾਰੀ ਕਾਰਨ ਲੱਦਾਖ ਖੇਤਰ ਦਾ ਸੰਪਰਕ ਕਸ਼ਮੀਰ ਘਾਟੀ ਨਾਲੋਂ ਕੱਟਿਆ ਹੋਇਆ ਹੈ। ਇਹ ਤੀਜਾ ਦਿਨ ਹੈ ਜਦੋਂ ਇਸ ਖੇਤਰ ‘ਚ ਜ਼ੋਰਦਾਰ ਬਰਫਬਾਰੀ ਹੋ ਰਹੀ ਹੈ। ਆਵਾਜਾਈ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ੋਰਦਾਰ ਬਰਫਬਾਰੀ ਹੋਈ ਅਤੇ ਇਸ ਕਾਰਨ ਸ਼ਨਿੱਚਰਵਾਰ ਨੂੰ ਆਵਾਜਾਈ ਮੁਲਤਵੀ ਕਰ ਦਿੱਤੀ ਗਈ। ਉਹਨਾ ਕਿਹਾ ਕਿ ਸੜਕਾਂ ‘ਤੇ ਬਰਫ ਜਮਾ ਹੋਣ ਕਾਰਨ ਤਿਲਕਣ ਵਧ ਗਈ ਹੈ ਅਤੇ ਰਾਜਮਾਰਗ ਦੀ ਸਫਾਈ ਲਈ ਸੀਮਾ ਸੜਕ ਸੰਗਠਨ ਨੇ ਆਪਣੇ ਕਰਮਚਾਰੀਆਂ ਨੂੰ ਆਧੁਨਿਕ ਮਸ਼ੀਨਾਂ ਨਾਲ ਸਫਾਈ ਦੇ ਕੰਮ ਲਗਾ ਦਿੱਤਾ ਹੈ। ਮੌਸਮ ਅਤੇ ਸੜਕਾਂ ਦੀ ਹਾਲਤ ‘ਚ ਸੁਧਾਰ ਆਉਣ ਤੋਂ ਬਾਅਦ ਹੀ ਆਵਾਜਾਈ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਤਿਹਾਸ ਮੁਗਲ ਰੋਡ ਵੀ ਹੋਇਆ ਬੰਦ
ਸ੍ਰੀਨਗਰ, ਏਜੰਸੀ। ਕਸ਼ਮੀਰ ਨੂੰ ਪੂਰੇ ਦੇਸ਼ ਨਾਲ ਜੋੜਨ ਵਾਲਾ 300 ਕਿਮੀ ਲੰਬਾ ਸ੍ਰੀਨਗਰ ਜੰਮੂ ਰਾਸ਼ਟਰੀ ਰਾਜ ਮਾਰਗ ਜਮੀਨ ਖਿਸਕਣ ਕਾਰਨ ਸ਼ਨਿੱਚਰਵਾਰ ਨੂੰ ਬੰਦ ਰਿਹਾ। ਇਤਿਹਾਸਕ ਮੁਗਲ ਰੋਡ ‘ਤੇ ਭਾਰੀ ਬਾਰਸ਼ ਤੋਂ ਬਾਅਦ ਬਰਫਬਾਰੀ ਅਤੇ ਸੜਕ ‘ਤੇ ਤਿਲਕਣ ਕਾਰਨ ਅੱਜ ਲਗਾਤਾਰ ਤੀਜੇ ਦਿਨ ਵੀ ਇਸ ਨੂੰ ਬੰਦ ਰੱਖਿਆ ਗਿਆ। ਇੱਕ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਮਬਨ ਅਤੇ ਰਾਮਸੂ ਦਰਮਿਆਨ ਜ਼ਿਆਦਾਤਰ ਥਾਵਾਂ ‘ਤੇ ਬਾਰਸ਼ ਕਾਰਨ ਜ਼ਮੀਨ ਖਿਸਕਣ ਕਾਰਨ ਕਸ਼ਮੀਰ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਨੂੰ ਰੱਦ ਕਰ ਦਿੱਤਾ ਗਿਆ। ਉਹਨਾ ਕਿਹਾ ਕਿ ਸੜਕ ਤੋਂ ਮਲਬਾ ਹਟਾਉਣ ਅਤੇ ਆਵਾਜਾਈ ਨੂੰ ਆਮ ਕਰਨ ਲਈ ਸੀਮਾ ਸੜਕ ਸੰਗਠਨ (ਬੀਆਰਓ) ਅਤੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐਨਐਚਏਆਈ) ਨੇ ਮਸ਼ੀਨਾਂ ਦੀ ਮਦਦ ਨਾਲ ਸੜਕ ਨੂੰ ਸਾਫ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕਸ਼ਮੀਰ ‘ਚ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਟ੍ਰੈਫਿਕ ਪੁਲਿਸ ਅਧਿਕਾਰੀਆਂ ਅਤੇ ਬੀਆਰਓ ਅਥਾਰਟੀ ਦੁਆਰਾ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਦਾ ਆਵਾਗਮਨ ਸ਼ੁਰੂ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।