Professor - Sach Kahoon Punjabi
ਆਰਐੱਸਡੀ ਕਾਲਜ ਵੱਲੋਂ ਨੌਕਰੀ ਤੋਂ ਕੱਢੇ ਤਿੰਨ ਪ੍ਰੋਫੈਸਰਾਂ ਨੂੰ ਮਾਣਯੋਗ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ
ਮਾਣਯੋਗ ਹਾਈਕੋਰਟ ਨੇ ਵੀ ਆਰ.ਐੱਸ.ਡੀ.ਕਾਲਜ ਦੀ ਮੈਨੇਜਮੈਂਟ ਨੂੰ ਪ੍ਰੋਫੈਸਰਾਂ ਨੂੰ ਜੁਆਇਨ ਕਰਵਾਉਣ ਲਈ ਕਿਹਾ
(ਸਤਪਾਲ ਥਿੰਦ) ਫਿਰੋਜ਼ਪੁਰ। ਫਿਰੋਜ਼ਪੁਰ ਦੇ ਆਰ.ਐੱਸ.ਡੀ.ਕਾਲਜ ਬਾਹਰ ਪਿਛਲੇ 51 ਦਿਨ ਤੋਂ ਦਿਨ ਰਾਤ ਲੱਗੇ ਧਰਨੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਰਟ ਦਾ ਇੰਨਟਰਿਮ ਆਰਡਰ ਆਇਆ, ਜਿਸ ਵਿੱਚ ਸਪੱਸ਼ਟ ਤੌਰ ’ਤੇ ਲਿਖਿਆ ਗਿਆ ਹੈ ਕਿ ਆਰ.ਐੱਸ.ਡੀ. ਕਾਲਜ ਦੀ ਮੈਨੇਜਮੈਂਟ ਤਿੰਨਾਂ ਰੈਗੂਲਰ ਅਧਿਆਪਕਾਂ ਨੂੰ ਜੁਆਇਨ ਕਰਵਾ ਲੈਂਦੀ ਹੈ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਾਲਜ ’ਤੇ ਕੋਈ ਕਾਰਵਾਈ ਨਹੀਂ ਕਰੇਗੀ। (High Court)
ਇੱਥੇ ਜ਼ਿਕਰਯੋਗ ਹੈ ਕਿ ਪਿਛਲੇ 51 ਦਿਨਾਂ ਤੋਂ ਸਥਾਨਕ ਸ਼ਹਿਰ ਦੇ ਆਰ.ਐਸ.ਡੀ. ਕਾਲਜ ਦੇ ਬਾਹਰ ਐਸੋਸੀਏਸ਼ਨ ਆਫ ਅਣਏਡਿਡ ਕਾਲਜ ਟੀਚਰਜ ਯੂਨੀਅਨ ਪੰਜਾਬ ਅਤੇ ਚੰਡੀਗੜ੍ਹ ਦੀ ਅਗਵਾਈ ਵਿੱਚ ਚੱਲ ਰਿਹਾ ਸੀ, ਜਿਸ ਨੂੰ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਮੁਲਾਜਮ ਅਤੇ ਵਿਦਿਆਰਥੀ ਅਤੇ ਫਿਰੋਜ਼ਪੁਰ ਦੇ ਇਨਸਾਫ ਪਸੰਦ ਲੋਕ ਦਿਨ ਰਾਤ ਇਸ ਧਰਨੇ ਦੀ ਹਮਾਇਤ ਕਰ ਰਹੇ ਸਨ, ਕਿਉਂਕਿ 31 ਜੁਲਾਈ 2023 ਨੂੰ ਸਥਾਨਕ ਆਰ.ਐਸ.ਡੀ. ਕਾਲਜ ਵਿੱਚੋਂ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ ਕੁਲਦੀਪ ਸਿੰਘ, ਡਾ. ਮਨਜੀਤ ਕੌਰ ਅਤੇ ਇਤਿਹਾਸ ਦੇ ਪ੍ਰੋ ਲਕਸ਼ਮਿੰਦਰਾ ਭੋਰੀਵਾਲ ਨੂੰ ਗੈਰ ਕਾਨੂੰਨੀ ਢੰਗ ਨਾਲ ਕਾਲਜ ਮੈਨੇਜਮੈਂਟ ਵੱਲੋਂ ਰਿਲੀਵ ਕਰ ਦਿੱਤਾ ਗਿਆ ਸੀ।
ਮਾਣਯੋਗ ਹਾਈਕੋਰਟ ਦੇ ਆਰਡਰ ਤੋਂ ਬਾਅਦ ਕਾਲਜ ਬਾਹਰ ਲੱਗੇ ਧਰਨੇ ਨੂੰ ਕੀਤਾ ਗਿਆ ਮੁਅੱਤਲ
ਅਗਲੇ ਹੀ ਦਿਨ ਮਿਤੀ 1 ਅਗਸਤ 2023 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇੱਕ ਪੱਤਰ ਜਾਰੀ ਕਰਕੇ ਇਹਨਾਂ ਤਿੰਨਾਂ ਅਧਿਆਪਕਾਂ ਨੂੰ ਜੁਆਇਨ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਸਨ ਜਦੋਂ ਕਾਲਜ ਨੇ ਯੂਨੀਵਰਸਿਟੀ ਦੇ ਆਦੇਸ਼ਾਂ ਨੂੰ ਨਾ ਮੰਨਿਆ ਤਾਂ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਨੂੰ ਇਸ ਸਬੰਧੀ ਅਪੀਲ ਕੀਤੀ ਗਈ, ਉੱਚ ਸਿੱਖਿਆ ਵਿਭਾਗ ਦੇ ਡਾਇਰੈਕਟਰ ਉੱਚ ਸਿੱਖਿਆ ਨੇ ਦੋਹਾਂ ਧਿਰਾਂ ਨੂੰ ਚੰਡੀਗੜ੍ਹ ਬੁਲਾ ਕੇ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ 4 ਸਤੰਬਰ 2023 ਨੂੰ ਕਾਲਜ ਨੂੰ ਇੱਕ ਪੱਤਰ ਕੱਢਿਆ ਜਿਸ ਵਿੱਚ ਕਾਲਜ ਦੇ ਫੈਸਲੇ ਨੂੰ ਗੈਰ ਕਾਨੂੰਨੀ ਕਿਹਾ ਅਤੇ ਇਹਨਾਂ ਤਿੰਨਾਂ ਅਧਿਆਪਕਾਂ ਨੂੰ ਤੁਰੰਤ ਬਹਾਲ ਕੀਤਾ।
ਇਹਨਾਂ ਨੂੰ ਕਾਲਜ ਜੁਆਇਨ ਕਰਵਾ ਕੇ ਰਿਪੋਰਟ ਵਿਭਾਗ ਨੂੰ ਕਰਨ ਦੀ ਹਦਾਇਤ ਕੀਤੀ ਗਈ, ਜਿਸ ਤੋਂ ਬਾਅਦ 18 ਸਤੰਬਰ 2023 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕਾਲਜ ਨੂੰ ਪੱਤਰ ਜਾਰੀ ਕੀਤਾ ਕਿ ਜੇਕਰ ਤੁਸੀਂ ਇਹਨਾਂ ਤਿੰਨਾਂ ਅਧਿਆਪਕਾਂ ਨੂੰ ਜੁਆਇਨ ਨਾ ਕਰਵਾਇਆ ਤਾਂ ਇਸ ਸਾਲ ਯੂਨੀਵਰਸਿਟੀ ਦਾਖਲ ਹੋ ਚੁੱਕੇ ਬੱਚਿਆਂ ਦੀਆਂ ਰਿਟਰਨਾਂ ਨਹੀਂ ਲਵੇਗੀ ਅਤੇ ਕਾਲਜ ਵੱਲੋਂ ਯੂ.ਜੀ.ਸੀ. ਤੋਂ ਗਰਾਂਟ ਲੈਣ ਵਾਲੇ ਪੱਤਰਾਂ ਨੂੰ ਯੂਨੀਵਰਸਿਟੀ ਅੱਗੇ ਨਹੀਂ ਭੇਜੇਗੀ।
ਇਹ ਵੀ ਪੜ੍ਹੋ : IND vs AUS : ਅਸਟਰੇਲੀਆ ਨੂੰ ਦਿੱਤਾ 400 ਦੌੜਾਂ ਦਾ ਟੀਚਾ, ਸੂਰਿਆ ਕੁਮਾਰ ਨੇ 72 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ
ਇਸ ਸਭ ਦੇ ਖਿਲਾਫ ਕਾਲਜ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਚ ਚਲਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਉਪਰੋਕਤ ਦਿੱਤਾ ਇਨਟਰਮ ਆਰਡਰ ਪਾਸ ਕਰ ਦਿੱਤਾ ਮਾਣਯੋਗ ਅਦਾਲਤ ਦੇ ਇੰਨਟਰਮ ਆਰਡਰ ਆਉਣ ਤੋਂ ਬਾਅਦ ਐਸੋਸੀਏਸ਼ਨ ਆਫ ਅਨਏਡਿਡ ਕਾਲਜ ਟੀਚਰਜ ਯੂਨੀਅਨ ਪੰਜਾਬ ਅਤੇ ਚੰਡੀਗੜ੍ਹ ਨੇ ਬਾਕੀ ਸਾਰੀਆਂ ਜਥੇਬੰਦੀਆਂ ਅਤੇ ਫਿਰੋਜ਼ਪੁਰ ਦੇ ਇਨਸਾਫ ਪਸੰਦ ਲੋਕਾਂ ਨਾਲ ਮਿਲ ਕੇ ਫੈਸਲਾ ਕੀਤਾ ਕਿ 51 ਦਿਨਾਂ ਤੋਂ ਚੱਲ ਰਹੇ ਇਸ ਦਿਨ ਰਾਤ ਦੇ ਧਰਨੇ ਨੂੰ ਹਾਲ ਦੀ ਘੜੀ ਮੁਅੱਤਲ ਕੀਤਾ ਜਾਂਦਾ ਹੈ, ਜਥੇਬੰਦੀ ਵੱਲੋਂ ਕਿਸਾਨ, ਮਜ਼ਦੂਰ, ਮੁਲਾਜਮ ਅਤੇ ਇਨਸਾਫ ਪਸੰਦ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਹਨਾਂ ਦੇ ਸਹਿਯੋਗ ਦੀ ਉਮੀਦ ਜਤਾਈ ਇਸ ਮੌਕੇ ਐਸੋਸੀਏਸ਼ਨ ਆਫ ਅਨਏਡਿਡ ਕਾਲਜ ਟੀਚਰਜ ਯੂਨੀਅਨ ਪੰਜਾਬ ਅਤੇ ਚੰਡੀਗੜ੍ਹ ਪ੍ਰੋ ਤਰੁਣ ਘਈ, ਪ੍ਰੋ ਜਸਪਾਲ ਸਿੰਘ, ਡਾ. ਚਰਨਜੀਤ ਸਿੰਘ, ਡਾ. ਮਨਪ੍ਰੀਤ ਲਹਿਲ, ਡਾ. ਗੁਰਪ੍ਰੀਤ ਸਿੰਘ, ਡਾ. ਅਰੁਣ ਦੇਵ ਸਮੇਤ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ
ਅਨੁਸੂਚਿਤ ਜਾਤੀ ਦੇ ਪ੍ਰੋਫੈਸਰ ਨਾਲ ਜਾਤੀ ਵਿਤਕਰੇ ਦਾ ਮਾਮਲਾ ਗਰਮਾਇਆ
ਅਸਿਸਟੈਂਟ ਪ੍ਰੋਫੈਸਰ ਨੇ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨਾਲ ਕੀਤੀ ਮੁਲਾਕਾਤ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸਰਕਾਰੀ ਮਹਿੰਦਰਾ ਕਾਲਜ ਵਿਚ ਅਨੁਸੂਚਿਤ ਜਾਤੀ ਨਾਲ ਸਬੰਧਿਤ ਅੰਗਰੇਜੀ ਵਿਸ਼ੇ ਦੇ ਅਸਿਸਟੈਂਟ ਪ੍ਰੋਫੈਸਰ ਅੰਮ੍ਰਿਤ ਕੁਮਾਰ ਸਮਰਾ ਨਾਲ ਕੀਤੇ ਜਾ ਰਹੇ ਜਾਤੀ ਵਿਤਕਰੇ ਦਾ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ। ਮੰਗਲਵਾਰ ਉਕਤ ਅਸਿਸਟੈਂਟ ਪ੍ਰੋਫੈਸਰ ਨੇ ਆਪਣੇ ਨਾਲ ਸਿਰਫ ਤੇ ਸਿਰਫ ਜਾਤੀ ਕਾਰਨ ਕੀਤੇ ਜਾ ਰਹੇ ਵਿਤਕਰੇ ਅਤੇ ਕੁਝ ਵਿਅਕਤੀਆਂ ਵਲੋਂ ਨਿਸ਼ਾਨਾ ਬਣਾ ਉਸਦਾ ਭਵਿੱਖ ਤਬਾਹ ਕੀਤੇ ਜਾਣ ਦੀਆਂ ਕੀਤੀਆਂ ਜਾ ਰਹੀਆਂ ਸਾਜਿਸ਼ਾਂ ਬਾਰੇ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਦੇ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨਾਲ ਮੁਲਾਕਾਤ ਕੀਤੀ। ਅਸਿਸਟੈਂਟ ਪ੍ਰੋਫੈਸਰ ਨੇ ਦੱਸਿਆ ਕਿ ਕਾਲਜ ਵਿਚ ਇੰਕ ਗੈਸਟ ਫੈਕਲਟੀ ਅਧਿਆਪਕ ਵੱਲੋਂ ਉਸ ਦੀ ਜਾਤੀ ਬਾਰੇ ਅਪਸ਼ਬਦ ਬੋਲੇ ਜਾਂਦੇ ਸਨ ਅਤੇ ਉਸ ਉੱਪਰ ਕੁਰੱਪਸ਼ਨ ਦੇ ਬੇਬੁਨਿਆਦ ਦੋਸ਼ ਲਗਾਏ ਜਾਂਦੇ ਸਨ, ਜਿਸ ਕਾਰਣ ਉਸਨੇ ਉਕਤ ਅਧਿਆਪਕ ਦੀ ਸ਼ਿਕਾਇਤ 4 ਜੁਲਾਈ 2019 ਨੂੰ ਕਾਲਜ ਪ੍ਰਿੰਸੀਪਲ ਨੂੰ ਕੀਤੀ ਸੀ। ਉਕਤ ਅਧਿਆਪਕ ਖਿਲਾਫ ਅਜੇ ਜਾਂਚ ਪੜਤਾਲ ਚੱਲ ਹੀ ਰਹੀ ਸੀ ਕਿ ਉਕਤ ਅਧਿਆਪਕ ਵਲੋਂ ਉਸਦੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ।
ਜਾਤੀ ਵਿਤਕਰਾ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕਰਾਂਗੇ: ਡਾ. ਜਤਿੰਦਰ ਸਿੰਘ ਮੱਟੂ
ਇਕ ਪੋਸਟ ਜੋ ਉਸਨੂੰ ਪਹਿਲਾਂ ਤੋਂ ਕਿਸੇ ਗਰੁੱਪ ਵਿਚੋਂ ਆਈ ਸੀ, ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਿਆ ਦੱਸ ਕੇ ਪਹਿਲਾਂ ਵਿਭਾਗੀ ਕਾਰਵਾਈ ਕਰਵਾਈ ਗਈ ਅਤੇ ਹੁਣ ਪੁਲਿਸ ਕਾਰਵਾਈ ਲਈ ਦਬਾਅ ਬਣਾਇਆ ਜਾ ਰਿਹਾ ਹੈ। ਅਸਿਸਟੈਂਟ ਪ੍ਰੋਫੈਸਰ ਨਾਲ ਹੋ ਰਹੇ ਜਾਤੀ ਵਿਤਕਰੇ ਬਾਰੇ ਗੱਲਬਾਤ ਕਰਦਿਆਂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ ਵਲੋਂ ਸਾਡੇ ਸਮਾਜ ਦੇ ਅਧਿਆਪਕ ਦੀ ਬਿਨਾ ਜਾਂਚ ਪੜਤਾਲ ਕੀਤੀ ਗਈ ਬਦਲੀ ਸਰਾਸਰ ਗੈਰਸੰਵਿਧਾਨਿਕ ਹੈ। ਇਹ ਸਿੱਧਾ ਸਿੱਧਾ ਜਾਤੀ ਵਿਤਕਰਾ ਹੈ। ਜਿਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਨਿਰਾਧਾਰ ਸ਼ਿਕਾਇਤ ਦੇ ਅਧਾਰ ‘ਤੇ ਬਿਨਾਂ ਜਾਂਚ ਪੜਤਾਲ ਕੀਤਿਆਂ ਇਕ ਪ੍ਰੋਫੈਸਰ ਦੀ ਬਦਲੀ ਨਿਯਮਾਂ ਦੇ ਉਲਟ ਹੈ। ਸਾਡਾ ਸਮੁੱਚਾ ਸਮਾਜ ਉੱਚ ਸਿੱਖਿਆ ਵਿਭਾਗ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਾ ਹੈ ਅਤੇ ਜਲਦ ਹੀ ਉੱਚ ਸਿੱਖਿਆ ਵਿਭਾਗ ਦੇ ਮੰਤਰੀ ਅਤੇ ਸਕੱਤਰ ਨਾਲ ਮਿਲ ਕੇ ਸਾਡੇ ਸਮਾਜ ਦੇ ਪ੍ਰੋਫੈਸਰ ਦੀ ਕੀਤੀ ਬਦਲੀ ਰੱਦ ਕਰਵਾਉਣ ਲਈ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਧਿਰ ਵਲੋਂ ਕੀਤੀ ਕਿਸੇ ਨਿਰਾਧਾਰ ਸ਼ਿਕਾਇਤ ‘ਤੇ ਸਾਡੇ ਸਮਾਜ ਦੇ ਅਧਿਆਪਕ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਸਮੁੱਚਾ ਸਮਾਜ ਅਜਿਹੀਆਂ ਕਾਰਵਾਈਆਂ ਖਿਲਾਫ ਸੜਕਾਂ ‘ਤੇ ਉਤਰੇਗਾ। ਜਿਸਦੀ ਜਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਫੈਡਰੇਸ਼ਨ ਦੇ ਜਰਨਲ ਸਕੱਤਰ ਡਾ. ਗਿਆਨ ਸਿੰਘ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਸਪਤਾਲ ਲਿਜਾਂਦਿਆਂ ਰਾਹ ‘ਚ ਹੀ ਤੋੜਿਆ ਦਮ
ਬਿਹਾਰਸ਼ਰੀਫ, (ਏਜੰਸੀ). ਬਿਹਾਰ ‘ਚ ਨਾਲੰਦਾ ਜਿਲ੍ਹੇ ਦੇ ਬਿਹਾਰਸ਼ਰੀਫ ਥਾਨਾ ਖੇਤਰ ‘ਚ ਅੱਜ ਸਵੇਰੇ ਬਦਮਾਸ਼ਾਂ ਨੇ ਇੱਕ ਪ੍ਰੋਫੈਸਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਸੂਤਰਾਂ ਨੇ ਇੱਥੇ ਦੱਸਿਆ ਕਿ ਬਿਹਾਰਸ਼ਰੀਫ ਦੇ ਜਲਾਲਪੁਰ ਮੁਹੱਲਾ ਨਿਵਾਸੀ ਪ੍ਰੋਫੈਸਰ ਅਰਵਿੰਦ ਕੁਮਾਰ ਅਹਲੇ ਸਵੇਰੇ ਸੈਰ ਕਰਨ ਲਈ ਨਿਕਲੇ ਸਨ ਉਦੋਂ ਇੱਕ ਹੋਟਲ ਵੱਲੋਂ ਕੁਝ ਦੂਰ ਮਿਲਕੀ ਦੇ ਨੇੜੇ ਪਹਿਲਾਂ ਤੋਂ ਘਾਤ ਲਾਈ ਬੈਠੇ ਮੋਟਰਸਾਇਕਿਲ ਸਵਾਰ ਬਦਮਾਸ਼ਾਂ ਨੇ ਉਨ੍ਹਾਂ ਨੂੰ ਗੋਲੀ ਮਾਰ ਕੇ ਗੰਭੀਰ ਰੂਪ ‘ਚ ਜਖ਼ਮੀ ਕਰ ਦਿੱਤਾ। ਜਖ਼ਮੀ ਸ਼੍ਰੀ ਕੁਮਾਰ ਨੂੰ ਇਲਾਜ ਲਈ ਬਿਹਾਰਸ਼ਰੀਫ ਸਦਰ ਹਸਪਤਾਲ ਲੈ ਜਾਇਆ ਜਾ ਰਿਹਾ ਸੀ ਉਦੋਂ ਰਸਤੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਅਪਰਾਧੀ ਮੌਕੇ ਤੋਂ ਫਰਾਰ ਹੋ ਗਏ। ਪ੍ਰੋਫੈਸਰ ਅਰਵਿੰਦ ਬਿਹਾਰਸ਼ਰੀਫ  ਦੇ ਪੈਰੂ ਮਹਤੋ ਸੋਮਾਰੀ ਕਾਲਜ ਵਿੱਚ ਪ੍ਰਫੈਸਰ ਦੇ ਅਹੁਦੇ ‘ਤੇ ਸੇਵਾਵਾਂ ਦੇ ਰਹੇ ਸਨ। ਹੱਤਿਆ  ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਮਾਮਲੇ ਦੀ ਛਾਨਬੀਨ ਕਰ ਰਹੀ ਹੈ। ।  ਲਾਸ਼ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਈ ਲਾਲੋ ਦੇ ਕਿਰਤੀ ਵਿਰਸੇ ਦਾ ਵਾਰਸ ਸੀ ਪ੍ਰੋ. ਔਲਖ
ਨਿਰੰਜਣ ਬੋਹਾ, ਮੋ: 89682-8270
ਪੂਰੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਉਣ ਤੇ ਪਿੰਡ ਪਿੰਡ ਜਾ ਕੇ ਲੋਕ ਚੇਤਨਾ ਦਾ ਸੁਨੇਹਾ ਵੰਡਣ  ਵਾਲੇ  ਪੰਜਾਬੀ ਨਾਟਕ ਦੇ  ਸ਼ਾਹ ਅਸਵਾਰ  ਪ੍ਰੋ.ਅਜਮੇਰ ਸਿੰਘ ਔਲਖ ਦੇ ਜੀਵਨ ਨੁੰ ਬਚਾਉਣ ਲਈ    ਕੀਤੀਆਂ    ਕੋਸ਼ਿਸ਼ਾ ਤੇ ਦੁਆਵਾਂ  ਆਖਿਰ  ਮੌਤ    ਤੋਂ ਹਾਰ ਹੀ ਗਈਆਂ  ਲੰਘੀ ਮਿਤੀ 15 ਜੂਨ ਨੂੰ ਸਵੇਰ ਸਾਢੇ ਪੰਜ ਕੁ ਵਜੇ    ਉਹਨਾਂ ਦੇ ਤੁਰ ਜਾਣ ਦੀ ਖ਼ਬਰ ਸੁਣੀ ਤਾਂ    ਸਰੀਰ ‘ਚਂੋ ਸੀਤ ਜਿਹਾ ਨਿੱਕਲ ਗਿਆ   ਸੋਸ਼ਲ ਮੀਡੀਆ ‘ਤੇ ਪੰਦਰਾਂ ਕੁ ਦਿਨ ਪਹਿਲਾਂ ਵੀ ਉਨ੍ਹਾਂ ਦੇ ਸਦੀਵੀ ਵਿਛੋੜਾ ਦੇ  ਜਾਣ ਦੀ ਅਫਵਾਹ ਫੈਲੀ ਸੀ ਪਰ  ਕੁਝ ਹੀ ਸਮੇਂ ਬਾਦ ਉਨ੍ਹਾਂ ਦੇ ਪਰਿਵਾਰਕ ਸੂਤਰਾਂ ਨੇ ਇਸ ਅਫਵਾਹ ਦਾ  ਖੰਡਨ ਕਰਕੇ ਉਨ੍ਹਾਂ ਨੂੰ ਚਾਹੁਣ ਵਾਲਿਆਂ  ਦੇ ਚਿਹਰਿਆਂ ਤੋਂ ਗੁਆਚੀ ਮੁਸਕਾਨ ਵਾਪਸ ਲੈ ਆਂਦੀ ਸੀ  ਹੁਣ ਜਦੋਂ ਸਾਡੇ  ਦਿਲੋ-ਦਿਮਾਗ ‘ਚ ਇਹ  ਗੱਲ ਬੈਠ  ਗਈ  ਸੀ ਕਿ ਇਸ ਜੀਵਨ ਸੰਗਰਾਮੀ ਨੇ ਆਪਣੇ ਅੰਦਰਲੀ ਇੱਛਾ ਸ਼ਕਤੀ ਰਾਹੀਂ     ਇੱਕ ਵਾਰ ਫਿਰ ਮੌਤ ਨੂੰ ਹਰਾ ਦਿੱਤਾ ਹੈ ਤਾਂ  ਸੋਚਾਂ ਦੇ ਉਲਟ ਅਚਿੰਤੇ ਬਾਜ਼ ਦਾ ਦਾਅ  ਚੱਲ ਗਿਆ
ਉਨ੍ਹਾਂ ਦੇ ਤੁਰ ਜਾਣ ਦੀ ਖਬਰ ਸੁਣੀ ਤਾਂ ਆਪਣੇ ਆਪ ਨੂੰ ਰਾਹਤ ਦੇਣ ਲਈ ਇੱਕ ਪਲ ਲਈ ਸੋਚਿਆ ਕਿ  ਸੰਭਵ ਹੈ ਇਸ  ਵਾਰ ਵੀ  ਇਹ  ਖਬਰ ਅਫ਼ਵਾਹ ਹੀ ਹੋਵੇ ਪਰ ਕਹਾਣੀਕਾਰ ਅਤਰਜੀਤ ਵਰਗੇ ਪੁਖਤਾ  ਸੂਤਰ  ਤੋਂ  ਮਿਲੀ  ਦੁੱਖਦਾਈ  ਜਾਣਕਾਰੀ  ਕਾਰਨ ਇਸ ਕੌੜੀ ਹਕੀਕਤ ਨੂੰ ਸਵੀਕਾਰਨਾ ਹੀ ਪਿਆ ਮੈਂ ਸੋਚ ਰਿਹਾ ਸਾਂ ਕਿ ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਨਾਟਕ  ਦੇ ਇੱਕ ਯੁਗ  ਦਾ ਅੰਤ ਹੀ ਨਹੀਂ ਹੋਇਆ ਸਗੋਂ ਵਿਚਾਰਧਾਰਕ ਪ੍ਰਤੀਬੱਧਤਾ  ਵਾਲੀ ਨਾਟਕ  ਲਹਿਰ  ਦੇ ਜਾਰੀ ਰਹਿਣ ‘ਤੇ ਵੀ ਇੱਕ ਸੁਆਲੀਆ ਚਿੰਨ੍ਹ ਲੱਗ ਗਿਆ ਹੈ
ਭਾਅ ਗੁਰਸ਼ਰਨ ਸਿੰਘ ਤੋਂ ਬਾਦ ਲੋਕ ਪੱਖੀ ਰੰਗ ਮੰਚ ਨੂੰ ਇੱਕ  ਲਹਿਰ ਵਜੋਂ ਉਭਾਰਨ ਵਾਲਾ ਦੂਜਾ ਮੋਢੀ ਨਾਟਕਕਾਰ ਵੀ  ਤੁਰ ਗਿਆ ਹੈ ਤਾਂ  ਇਸ ਲਹਿਰ ਦੇ ਵਾਰਸਾਂ ਲਈ  ਲਹਿਰ ਨੂੰ  ਜਿਉਂਦਾ ਰੱਖਣ ਦੀ ਚਣੌਤੀ ਬਹੁਤ ਵੱਡੀ ਹੋ  ਗਈ ਹੈ ਜਦੋਂ  ਸਾਹਿਤ ਦੀ ਹਰ ਵਿਧਾ ਵਿਸ਼ਵੀ ਮੰਡੀ ਦੀ ਮੰਗ ਅਨੁਸਾਰ ਆਪਣੇ ਲੋਕ ਪੱਖੀ ਖਾਸੇ  ਨਾਲੋਂ ਟੁੱਟਣ ਦੇ ਰਾਹ ਪਈ ਹੋਈ ਹੈ ਤਾਂ ਅਜਿਹੇ ਸਮੇ ਔਲਖ ਵਰਗੇ  ਸਿਰੜੀ ਤੇ ਲੋਕ ਪ੍ਰਤੀਬੱਧ  ਨਾਟਕਕਾਰ ਦਾ ਤੁਰ ਜਾਣਾ  ਸੱਚ ਮੁੱਚ ਹੀ ਬਹੁਤ ਘਾਟੇ ਵਾਲੀ ਗੱਲ ਹੈ
ਵੱਡੇ ਲੇਖਕਾਂ ਦੇ ਘਰਾਂ ਦੇ ਦਰਵਾਜ਼ੇ ਆਮ ਕਰਕੇ ਨਵੇ ਲੇਖਕਾਂ ਤੇ ਆਮ ਲੋਕਾਂ ਲਈ ਬਹੁਤ ਭੀੜੇ ਹੁੰਦੇ ਹਨ ਪਰ ਇਹ ਪ੍ਰੋ. ਔਲਖ ਹੀ ਸੀ ਜੋ ਘਰ ਆਏ ਹਰ ਬੰਦੇ ਨੂੰ  ਬਿਲਕੁਲ ਆਮ ਪੇਂਡੂ ਮੁਹਾਂਦਰੇ ਵਾਲੇ ਅੰਦਾਜ਼ ‘ਚ   ਖਿੜ੍ਹ ਕੇ ਮਿਲਦਾ ਸੀ  ਕੇਵਲ ਮਿਲਦਾ ਹੀ ਨਹੀਂ ਸੀ ਸਗੋਂ ਉਨ੍ਹਾਂ ਨੂੰ ਉਡੀਕਦਾ ਵੀ ਸੀ ਤੇ  ਆਪ ‘ਵਾਜਾਂ ਵੀ ਮਾਰਦਾ ਸੀ ਵੱਡੇ ਤੇ ਨਾਮਵਰ ਲੇਖਕਾਂ ਨੂੰ ਕਿਸੇ ਸਮਾਗਮ ਤੇ ਬੁਲਾਉਣਾ ਹੋਵੇ ਤਾਂ ਉਨ੍ਹਾਂ ਲਈ ਮਹਿੰਗੀ ਕਾਰ ਦਾ ਪ੍ਰਬੰਧ ਕਰਨਾ ਪੈਂਦਾ ਹੈ ਪਰ ਇਹ ਪ੍ਰੋ. ਅਜਮੇਰ ਔਲਖ ਦੀ ਨਿਰਮਾਨਤਾ ਦਾ ਸਿਖ਼ਰ ਸੀ ਕਿ ਉਹ ਮਾਨਸਾ ਖੇਤਰ ਦੇ ਲੇਖਕਾਂ  ਨੂੰ ਆਪ ਫੋਨ ਕਰਦਾ ਸੀ ਕਿ ਮੇਰੀ ਕਾਰ ‘ਚ ਏਨੀਆਂ ਸੀਟਾ ਖਾਲੀ ਹਨ, ਜੇ ਤੁਸੀਂ ਸਮਾਗਮ ‘ਤੇ ਜਾਣਾ ਹੈ ਤਾਂ ਸਵੇਰੇ  ਮੇਰੇ ਘਰ ਪਹੁੰਚ ਜਾਇਓ  ਉਸਦਾ ਫੋਨ ਆਉਣ ‘ਤੇ ਮੈਂ ਵੀ ਉਨ੍ਹਾਂ ਨਾਲ ਕਈ  ਸਾਹਿਤ ਸਮਾਗਮਾਂ ‘ਤੇ ਗਿਆ ਸਾਂ
ਔਲਖ ਦਾ ਆਪਣਾ ਪਰਿਵਾਰਕ ਪਿਛੋਕੜ ਨਿਮਨ ਕਿਸਾਨੀ ਨਾਲ ਜੁੜਿਆ ਹੋਇਆ ਸੀ ਇਸ ਲਈ ਹੀ ਉਹ ਛੋਟੀ ਕਿਸਾਨੀ ਦੇ ਦੁੱਖਾਂ  ਦਰਦਾਂ ਦੀ ਬਾਤ  ਆਪਣੇ ਨਾਟਕਾਂ ‘ਚ ਏਨੀ ਸ਼ਿੱਦਤ ਬਿਆਨੀ ਕਰ ਸਕੇ ਸਨ ਇੰਕਾਂਗੀ ਸੰਗ੍ਰਹਿ  ‘ਅਰਬਦ ਨਰਬਦ ਧੂੰਧੁਕਾਰਾ ਤੋਂ ਲੈ ‘ਨਿਉਂ  ਜੜ੍ਹ’ ਤੱਕ  ਉਨ੍ਹਾਂ  ਡੇਢ ਦਰਜਣ ਦੇ ਲੱਗਭੱਗ ਨਾਟਕ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਤੇ ਉਸਦੀ ਹਰ ਪੁਸਤਕ ਨੂੰ ਪਾਠਕਾਂ ਨੇ ਰੱਜਵਾਂ ਮਾਣ ਸਤਿਕਾਰ ਦਿੱਤਾ ਉਸਦੇ ਹਰ ਨਾਟਕ ਦੀਆਂ ਸੈਂਕੜਿਆਂ ਦੀ ਗਿਣਤੀ ‘ਚ ਸਟੇਜੀ ਪੇਸ਼ਕਾਰੀਆਂ ਹੋਈਆਂ ਪਰ ਨਾਟਕ  ‘ਬਿਗਾਨੇ ਬੋਹੜ ਦੀ ਛਾਂ’ ਦੇ  ਸਟੇਜੀ ਮੰਚਨ ਦੀ ਗਿਣਤੀ ਦੱਸ  ਸਕਣਾ  ਕਿਸੇ ਲਈ  ਹੁਣ ਸੰਭਵ ਹੀ ਨਹੀਂ ਜਾਪਦਾ ਇਸ ਨਾਟਕ ਨੂੰ  ਨਿਮਨ ਕਿਸਾਨੀ ਦੇ ਜੀਵਨ ਦੇ ਪ੍ਰਤੀਨਿੱਧ ਦਸਤਾਵੇਜ਼ ਵਜੋਂ ਸਵੀਕਾਰਿਆ ਗਿਆ
ਆਪਣੇ ਚਾਰ ਦਹਾਕਿਆਂ ਦੇ ਸਾਹਿਤਕ ਸਫਰ ਦੌਰਾਨ ਮੈਂ ਉਨ੍ਹਾਂ ਜਿਹਾ ਕੋਈ ਨਿਰ ਵਿਵਾਦ  ਲੇਖਕ ਨਹੀਂ ਵੇਖਿਆ ਭਾਵੇਂ ਉਨ੍ਹਾਂ ਦੀ ਵਿਚਾਰਧਾਰਾ ਤੇ ਚਿੰਤਨ ਪੂਰੀ ਤਰ੍ਹਾਂ ਲੋਕ ਪੱਖੀ  ਸੀ  ਪਰ  ਇਸ ਵਿਚਾਰਧਾਰਾ ‘ਤੇ ਕਿਸੇ ਖਾਸ ਰਾਜਨੀਤਕ ਧਿਰ ਦਾ ਠੱਪਾ ਕਦੇ ਨਹੀਂ ਸੀ ਲੱਗਾ  ਉਹ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ  ਰਹੇ ਤਾਂ  ਕੇਂਦਰੀ ਸਭਾ ਦੇ ਕਿਸੇ ਧੜੇ ਨਾਲ ਆਪਣਾ ਵੱਖਰਾ ਮੋਹ ਨਹੀਂ ਜਤਾਇਆ  ਸਗੋਂ  ਸਾਰਿਆਂ ਦੇ ਸਾਂਝੇ ਪ੍ਰਧਾਨ ਦੇ ਤੌਰ ‘ਤੇ ਹੀ ਵਿਚਰਦੇ ਰਹੇ  ਡਾਕਟਰ ਤੇਜਵੰਤ ਮਾਨ ਵਾਲੀ ਕੇਂਦਰੀ ਸਭਾ ਨਾਲ ਵੀ ਉਨ੍ਹਾਂ ਆਪਣੇ ਦੋਸਤਾਨਾ ਸਬੰਧ ਕਾਇਮ ਰੱਖੇ ਉਨ੍ਹਾਂ ਦੀ  ਨਿਰ ਵਿਵਾਦ ਸ਼ਖ਼ਸੀਅਤ ਕਾਰਨ ਹੀ  ਉਨ੍ਹਾਂ ਨੂੰ ਇਹ ਜਿੰਮੇਵਾਰੀ  ਸੌਂਪੀ ਗਈ ਸੀ   ਉਹ ਵਿਰੋਧੀ ਵਿਚਾਰਧਾਰਾ ਰੱਖਣ ਵਾਲੇ ਲੇਖਕਾਂ ਤੇ ਸਾਹਿਤ ਚਿੰਤਕਾਂ ਨਾਲ ਐਵੇਂ ਹੀ ਉਲਝ ਕੇ ਸਮਾਂ ਖਰਾਬ ਕਰਨ ਦੀ ਬਜਾਇ ਆਪਣੀ ਵਿਚਾਰਧਾਰਾ  ਦੇ ਪ੍ਰਚਾਰ ਤੇ ਪਸਾਰ ਨੂੰ ਸਮਾਂ ਦੇਣ ‘ਚ ਵਧੇਰੇ ਵਿਸ਼ਵਾਸ ਰੱਖਦੇ ਸਨ ਸਾਹਿਤਕ ਗੋਸ਼ਟੀਆਂ  ਸਮੇ ਜਦੋਂ   ਕਦੋਂ ਦੋ  ਵਿਚਾਰਧਾਰਕ ਵਿਰੋਧੀਆਂ ਦੇ ਸਿੰਙ ਫਸ ਜਾਂਦੇ ਤਾਂ ਉਹ ਆਪਣੇ ਪ੍ਰਧਾਨਗੀ ਭਾਸ਼ਣ ‘ਚ ਗਿਣਵੇਂ-ਮਿਣਵੇਂ ਸ਼ਬਦਾਂ ਰਾਹੀਂ  ਗੋਸ਼ਟੀ ਦੇ ਅਸ਼ਾਂਤ ਹੋਏ ਮਾਹੌਲ ਨੂੰ ਸ਼ਾਂਤ ਤੇ ਸਾਵਾਂ  ਬਨਾਉਣ ਦੀ ਕਲਾ ‘ਚ ਵੀ ਮਾਹਰ ਸਨ
ਔਲਖ ਅੰਦਰਂੋ ਬਾਹਰਂੋ ਇੱਕ ਸਨ  ਉਹ ਅਕਸਰ ਕਿਹਾ ਕਰਦੇ ਸਨ ਕਿ ਜੇ ਮੈ ਤਿੰਨ ਧੀਆਂ ਦੀ ਥਾਂ ਤਿੰਨ ਪੁੱਤਰਾਂ ਦਾ ਬਾਪ ਹੁੰਦਾ ਤਾਂ ਪੰਜਾਬੀ ਨਾਟਕ ਦੇ ਖੇਤਰ ‘ਚ ਅੱਜ ਵਾਲਾ ਨਾਂਅ  ਥਾਂ ਕਦੇ ਨਾ ਬਣਾ ਸਕਦਾ  ਇਹ ਮੇਰੀ ਪਤਨੀ ਤੇ ਧੀਆਂ ਹੀ ਸਨ ਜਿਨ੍ਹਾਂ ਮੇਰੇ ਨਾਟਕਾਂ ‘ਚ ਉਸ ਸਮੇ  ਰੋਲ ਨਿਭਾਏ ਜਦੋਂ ਔਰਤ ਦਾ ਸਟੇਜ  ‘ਤੇ ਆਉਣਾ ਅਲੋਕਾਰੀ ਗੱਲ ਸੀ  ਉਨ੍ਹਾਂ ਦੀ ਇਹ ਵੀ ਖਾਹਿਸ਼ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਦ ਵੀ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਅਗਾਂਹਵਧੂ ਸੋਚ ‘ਤੇ ਡਟ ਕੇ ਪਹਿਰਾ ਦੇਵੇ ,ਇਸ ਲਈ ਸੰਨ 2013 ‘ਚ ਕੈਂਸਰ ਦੀ ਬਿਮਾਰੀ ਦੇ ਵੱਡੇ ਹਮਲੇ ਦਾ ਸਾਮਹਣਾ ਕਰਨ  ਵੇਲੇ  ਉਨ੍ਹਾਂ ਆਪਣੀ ਆਖਿਰੀ ਇੱਛਾ ਦਾ ਲਿਖਤੀ  ਪ੍ਰਗਟਾਵਾ ਕੀਤਾ ਕਿ ਉਨ੍ਹਾਂ  ਦੀ ਮੌਤ ਤੋਂ ਬਾਦ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੀਆਂ ਧੀਆਂ ਵੱਲੋਂ ਹੀ ਦਿੱਤੀ ਜਾਵੇ ਇਹ ਗੱਲ ਆਪਣੇ ਆਪ ‘ਚ ਬੜੀ ਅਗਾਂਹਵਧੂ ਹੈ
ਅਜਿਹੇ ਉੱਚੀ ਸੁੱਚੀ ਸੋਚ ਵਾਲੇ ਮਹਾਨ ਲੋਕ  ਕਦੇ ਮਰਿਆ ਨਹੀਂ  ਕਰਦੇ ਤੇ ਪ੍ਰੋ. ਅਜਮੇਰ ਸਿੰਘ ਔਲਖ ਵੀ ਮਰਿਆ ਨਹੀਂ ਹੈ ਸਗੋਂ  ਲੋਕ ਵਿਰਾਸਤ ਦਾ ਹਿੱਸਾ ਬਣ ਕੇ ਆਪਣੀ ਵਿਚਰਧਾਰਕ ਉਮਰ ਹੋਰ ਲੰਮੀ ਕਰ ਗਿਆ ਹੈ ਉਹ ਸਾਡੇ ਚੇਤਿਆਂ ‘ਚ ਹਮੇਸ਼ਾ ਜਿਉਂਦਾ ਰਹੇਗਾ ਜਿੰਨਾਂ  ਇਕੱਠ ਬਰਨਾਲੇ ਉਨ੍ਹਾਂ ਨੂੰ ਭਾਈ ਲਾਲੋ ਪੁਰਸਕਾਰ  ਦੇਣ ਵੇਲੇ  ਸੀ, ਓਨਾ ਹੀ ਉਨ੍ਹਾਂ ਦੀ ਅੰਤਿਮ ਯਾਤਰਾ ਵੇਲੇ ਸੀ ਪ੍ਰੋ. ਔਲਖ ਅਮਰ ਰਹਿਣ ਦੇ ਗੂੰਜਵੇਂ ਨਾਹਰੇ ਉਨ੍ਹਾਂ ਦੇ ਅਮਰ ਰਹਿਣ ਦੀ ਗਵਾਹੀ ਉਨ੍ਹਾਂ ਦੇ ਸਨਮਾਨ ਸਮਾਰੋਹ ਵਾਂਗ ਹੀ ਭਰ ਰਹੇ ਸਨ ਉਹ ਪਹਿਲਾਂ ਵੀ ਜਿੰਦਾਬਾਦ ਸੀ ਤੇ ਹੁਣ ਵੀ ਜਿੰਦਾਬਾਦ ਹੈ