Smoke - Sach Kahoon Punjabi
Smoke : ਧੂੰਏਂ ਤੋਂ ਮੁਕਤੀ ਲਈ ਵਿਆਪਕ ਯਤਨਾਂ ਦੀ ਲੋੜ
ਕਹਿੰਦੇ ਹਨ ਅਸਲੀ ਭਾਰਤ ਪਿੰਡ ’ਚ ਵੱਸਦਾ ਹੈ। ਪਿੰਡਾਂ ਦਾ ਜੀਵਨ ਛਾਂ ਅਤੇ ਖੁਸ਼ਹਾਲੀ ਨਾਲ ਭਰਪੂਰ ਹੁੰਦਾ ਹੈ, ਪਰ ਇਨ੍ਹਾਂ ਗੱਲਾਂ ਦੇ ਮੱਦੇਨਜ਼ਰ ਉਨ੍ਹਾਂ ਪ੍ਰੇਸ਼ਾਨੀਆਂ ਅਤੇ ਦਿੱਕਤਾਂ ਨੂੰ ਵਿਸਾਰ ਦਿੱਤਾ ਜਾਂਦਾ ਹੈ ਜਿਨ੍ਹਾਂ ਦਾ ਸਾਹਮਣਾ ਪੇਂਡੂ ਲੋਕਾਂ ਨੂੰ ਖਾਸ ਕਰਕੇ ਅੱਧੀ ਅਬਾਦੀ ਨੂੰ ਕਰਨਾ ਪੈਂਦਾ ਹੈ। ਅੱਧੀ ਅਬਾਦੀ ਨੂੰ ਆਪਣੀਆਂ ਰੋਜ਼ਾਨਾ ਜ਼ਰੂਰਤਾਂ ਦੀ ਪੂਰਤੀ ਲਈ ਪੇਂਡੂ ਖੇਤਰਾਂ ’ਚ ਲੱਗਭੱਗ ਸੰਘਰਸ਼ ਕਰਦੇ ਦੇਖਿਆ ਜਾ ਸਕਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰਤਾਂ ਦੀ ਤਰੱਕੀ ਬਾਰੇ ਸੋਚਦੇ ਹਨ। Smoke
ਇਹੀ ਵਜ੍ਹਾ ਹੈ ਕਿ ਕੇਂਦਰ ਸਰਕਾਰ ਦੀ ਉੱਜਵਲਾ ਯੋਜਨਾ ਔਰਤਾਂ ਲਈ ਹਿੱਤਕਾਰੀ ਹੈ। ਭਾਰਤੀ ਪੇਂਡੂ ਔਰਤਾਂ ਨੂੰ ਸਵੱਛ ਈਂਧਨ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਇੱਕ ਇਤਿਹਾਸਕ ਕਦਮ ਹੈ, ਪਰ ਅਰਥਵਿਵਸਥਾ ਦੇ ਪੱਧਰ ’ਤੇ ਵਧਦੇ ਭਾਰਤ ’ਚ ਨਿੱਜੀ ਲੋੜਾਂ ਦੀ ਪੂਰਤੀ ਦਾ ਸੰਘਰਸ਼ ਅੰਤਹੀਣ ਹੈ। ਖਾਸ ਕਰਕੇ ਘਰੇਲੂ ਕੰਮਾਂ ਦੀ ਜਿੰਮੇਵਾਰੀ ਔਰਤਾਂ ਦੇ ਮੋਢਿਆਂ ’ਤੇ ਹੁੰਦੀ ਹੈ। ਖਾਣਾ ਬਣਾਉਣ ਲਈ ਲੱਕੜਾਂ ਇਕੱਠੀਆਂ ਕਰਨ ਤੋਂ ਲੈ ਕੇ ਖਾਣਾ ਬਣਾਉਣ ਦਾ ਕੰਮ ਔਰਤਾਂ ਦੇ ਜਿੰਮੇ ਹੀ ਹੁੰਦਾ ਹੈ। Smoke
92 ਫੀਸਦੀ ਔਰਤਾਂ ਨੂੰ ਫੇਫੜਿਆਂ ਸਬੰਧੀ ਬਿਮਾਰੀ ਅਤੇ ਸਾਹ ਫੁੱਲਣ ਦੀ ਸ਼ਿਕਾਇਤ
ਅਜਿਹੇ ’ਚ ਅਕਸਰ ਦੇਖਿਆ ਗਿਆ ਹੈ ਕਿ ਚੁੱਲ੍ਹੇ ’ਤੇ ਖਾਣਾ ਬਣਾਉਣ ਵਾਲੀਆਂ ਔਰਤਾਂ ਨੂੰ ਧੂੰਏਂ ਕਾਰਨ ਕਈ ਬਿਮਾਰੀਆਂ ਨਾਲ ਜੂਝਣਾ ਪੈਂਦਾ ਹੈ। ਚੁੱਲ੍ਹੇ ’ਤੇ ਖਾਣਾ ਬਣਾਉਣ ਵਾਲੀਆਂ 92 ਫੀਸਦੀ ਔਰਤਾਂ ਨੂੰ ਫੇਫੜਿਆਂ ਸਬੰਧੀ ਬਿਮਾਰੀ ਅਤੇ ਸਾਹ ਫੁੱਲਣ ਦੀ ਸ਼ਿਕਾਇਤ ਰਹਿੰਦੀ ਹੈ। ਇਸ ਨੂੰ ਦੇਖਦਿਆਂ ਮਈ 2016 ’ਚ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ ਕਰੋੜਾਂ ਔਰਤਾਂ ਨੂੰ ਮੁਫਤ ਗੈਸ ਕੁਨੈਕਸ਼ਨ ਵੰਡੇ ਗਏ, ਜਿਸ ਕਾਰਨ ਉਨ੍ਹਾਂ ਨੂੰ ਨਾ ਸਿਰਫ਼ ਧੂੰਏਂ ਤੋਂ ਅਜ਼ਾਦੀ ਮਿਲੀ, ਸਗੋਂ ਫੇਫੜਿਆਂ, ਸਾਹ ਤੇ ਦਿਲ ਸਬੰਧੀ ਵੱਖ-ਵੱਖ ਬਿਮਾਰੀਆਂ ਤੋਂ ਵੀ ਰਾਹਤ ਮਿਲੀ। ਪਰਿਵਾਰ ਲਈ ਖਾਣਾ ਬਣਾਉਣ ਲਈ ਇੱਕ ਔਰਤ ਨੂੰ ਕਰੀਬ 3 ਘੰਟੇ ਰੋਜ਼ਾਨਾ ਰਸੋਈ ’ਚ ਬਿਤਾਉਣੇ ਪੈਂਦੇ ਹਨ।
ਅਜਿਹੇ ’ਚ ਇੱਕ ਔਰਤ ਰੋਜ਼ਾਨਾ ਕਰੀਬ 1200 ਸਿਗਰਟਾਂ ਜਿੰਨੇ ਧੂੰਏਂ ਦੇ ਸੰਪਰਕ ’ਚ ਰਹਿੰਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਹਾਲੀਆ ਅੰਕੜਿਆਂ ਮੁਤਾਬਿਕ ਬੇਵਕਤੀ ਮੌਤ ਦੀ ਤੀਸਰੀ ਸਭ ਤੋਂ ਵੱਡੀ ਵਜ੍ਹਾ ਸੀਓਪੀਡੀ ਹੈ। ਇਹ ਫੇਫੜਿਆਂ ਦੀ ਇੱਕ ਗੰਭੀਰ ਬਿਮਾਰੀ ਕ੍ਰੋਨਿਕ ਆਬਸਟ੍ਰਕਟਿਵ ਪਲਮੋਨਰੀ ਡਿਸੀਜ਼ ਹੈ। ਇਹ ਇੱਕ ਅਜਿਹੀ ਖਤਰਨਾਕ ਕ੍ਰੋਨਿਕ ਕੰਡੀਸ਼ਨ ਹੈ। ਜਿਸ ਦੀ ਚਪੇਟ ’ਚ ਇੱਕ ਵਾਰ ਆਉਣ ਤੋਂ ਬਾਅਦ ਇਸ ਤੋਂ ਬਚਣਾ ਲੱਗਭੱਗ ਨਾਮੁਮਕਿਨ ਹੋ ਜਾਂਦਾ ਹੈ। ਸਾਲ 2019 ’ਚ ਦੁਨੀਆ ਭਰ ’ਚ ਕਰੀਬ 32 ਲੱਖ ਲੋਕਾਂ ਦੀ ਮੌਤ ਦਾ ਕਾਰਨ ਸੀਓਪੀਡੀ ਸੀ। ਇਸ ਬਿਮਾਰੀ ਨਾਲ ਪੀੜਤ ਵਿਅਕਤੀ ਦੇ ਫੇਫੜੇ ਧੂੰਏਂ ਅਤੇ ਪ੍ਰਦੂਸ਼ਣ ਦੀ ਵਜ੍ਹਾ ਨਾਲ ਨੁਕਸਾਨੇ ਜਾਂਦੇ ਹਨ। ਇਸ ’ਚ ਕਫ ਜਮ੍ਹਾ ਹੋ ਜਾਂਦੀ ਹੈ। ਵਧਦਾ ਪ੍ਰਦੂਸ਼ਣ, ਧੂੜ-ਮਿੱਟੀ, ਧੂੰਆਂ ਅਤੇ ਸਮੋਕਿੰਗ ਦੀ ਵਜ੍ਹਾ ਨਾਲ ਇਹ ਸਮੱਸਿਆ ਵਧਦੀ ਜਾ ਰਹੀ ਹੈ। ਗਲੋਬਲ ਬਰਡਨ ਆਫ ਡਿਸੀਜ਼ ਦੀ ਰਿਪੋਰਟ ਮੁਤਾਬਿਕ ਇਹ ਦੁਨੀਆ ’ਚ ਸਭ ਤੋਂ ਜਾਨਲੇਵਾ ਬਿਮਾਰੀ ਬਣਦੀ ਜਾ ਰਹੀ ਹੈ।
Smoke
ਇੰਡੀਅਨ ਜਨਰਲ ਫਾਰ ਕਮਿਊਨਿਟੀ ਮੈਡੀਸਨ ਦੀ ਰਿਪੋਰਟ ਅਨੁਸਾਰ, ਘਰੇਲੂ ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵ ਨਾਲ ਹਰ ਸਾਲ ਕਰੀਬ ਦੋ ਮਿਲੀਅਨ ਲੋਕਾਂ ਦੀ ਮੌਤ ਹੁੰਦੀ ਹੈ। ਹਵਾ ਪ੍ਰਦੂਸ਼ਣ ਸਾਡੇ ਫੇਫੜਿਆਂ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਜਦੋਂ ਅਸੀਂ ਪ੍ਰਦੂਸ਼ਿਤ ਹਵਾ ’ਚ ਸਾਹ ਲੈਂਦੇ ਹਾਂ ਤਾਂ ਇਹ ਕਣ ਅਤੇ ਹਵਾ ’ਚ ਮੌਜੂਦ ਰਸਾਇਣ ਸਾਹ ਤੰਤਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸੂਖਮ ਕਣ, ਓਜ਼ੋਨ, ਨਾਈਟ੍ਰੋਜਨ ਡਾਇਆਕਸਾਈਡ ਅਤੇ ਸਲਫਰ ਡਾਇਆਕਸਾਈਡ ਵਰਗੇ ਹਵਾ ਪ੍ਰਦੂਸ਼ਕ ਫੇਫੜਿਆਂ ਲਈ ਬਹੁਤ ਨੁਕਸਾਨਦੇਹ ਹੁੰਦੇ ਹਨ। ਚੁੱਲ੍ਹੇ ’ਚੋਂ ਨਿੱਕਲਣ ਵਾਲੇ ਧੂੰਏਂ ਦੇ ਸੰਪਰਕ ’ਚ ਰਹਿਣ ਨਾਲ ਵੀ ਫੇਫੜਿਆਂ ਨੂੰ ਓਨਾ ਹੀ ਨੁਕਸਾਨ ਹੁੰਦਾ ਹੈ ਜਿੰਨਾ ਕਿ 30 ਸਾਲ ਤੱਕ ਇੱਕ ਵਿਅਕਤੀ ਦੇ ਸਿਗਰਟ ਪੀਣ ਨਾਲ।
Read Also : Faridkot News: ਘਰ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ ਪੰਜ ਜੀਅ ਮਲਬੇ ਹੇਠ ਦਬੇ
ਇਹੀ ਕਾਰਨ ਹੈ ਕਿ ਵੱਡੀ ਗਿਣਤੀ ’ਚ ਨੌਜਵਾਨ ਔਰਤਾਂ ਦੀ ਸਿਹਤ ’ਤੇ ਮਾੜਾ ਅਸਰ ਪੈ ਰਿਹਾ ਹੈ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਨੇ ਔਰਤਾਂ ਨੂੰ ਸਵੱਛ ਈਂਧਨ ਪ੍ਰਦਾਨ ਕਰਕੇ ਧੂੰਏਂ ਵਾਲੀ ਜ਼ਿੰਦਗੀ ਤੋਂ ਮੁਕਤੀ ਦਿਵਾਈ ਹੈ। ਇਹ ਯੋਜਨਾ ਪੇਂਡੂ ਔਰਤਾਂ ਲਈ ਇੱਕ ਵਰਦਾਨ ਸਾਬਤ ਹੋ ਰਹੀ ਹੈ, ਪਰ ਗੈਸ ਦੀਆਂ ਵਧਦੀਆਂ ਕੀਮਤਾਂ ਅਕਸਰ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਹਨ। ਮਹਿੰਗਾਈ ਦੀ ਮਾਰ ਦੀ ਵਜ੍ਹਾ ਨਾਲ ਗਰੀਬ ਸਿਲੰਡਰ ਵੀ ਹਰ ਮਹੀਨੇ ਨਹੀਂ ਭਰਵਾ ਸਕਦਾ, ਜਦੋਂਕਿ ਚੁੱਲ੍ਹੇ ’ਤੇ ਖਾਣਾ ਬਣਾਉਣ ਦਾ ਮਤਲਬ ਸਿਹਤ ਨਾਲ ਖਿਲਵਾੜ ਕਰਨਾ ਹੁੰਦਾ ਹੈ। ਹੁਣ ਕਿਉਂਕਿ ਦੇਸ਼ ਦੇ ਤਿੰਨ ਸੂਬਿਆਂ ’ਚ ਮਾਤ੍ਰਸ਼ਕਤੀ ਨੇ ਵਧ-ਚੜ੍ਹ ਕੇ ਮੋਦੀ ’ਤੇ ਭਰੋਸਾ ਜਤਾਇਆ ਹੈ ਤਾਂ ਉਸ ਭਰੋਸੇ ਨੂੰ ਕਾਇਮ ਰੱਖਣਾ ਮੋਦੀ ਸਰਕਾਰ ਦੀ ਜਿੰਮੇਵਾਰੀ ਹੋਣੀ ਚਾਹੀਦੀ ਹੈ ਅਤੇ ਗੈਸ ਦੀਆਂ ਕੀਮਤਾਂ ਘੱਟ ਹੋਣੀਆਂ ਚਾਹੀਦੀਆਂ ਹਨ। ਮਾਤ੍ਰਸ਼ਕਤੀ ਨੂੰ ਸੁਰੱਖਿਅਤ ਅਤੇ ਬਿਹਤਰ ਜੀਵਨ ਜਿਉਣ ਦੀ ਅਜ਼ਾਦੀ ਯਕੀਨੀ ਹੋਣੀ ਜ਼ਰੂਰੀ ਹੈ।
ਸੋਨਮ ਲਵਵੰਸ਼ੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪਰਾਲੀ ਦੇ ਧੂੰਏ ਕਾਰਨ ਲਹਿਰਾ ਮੁਹੱਬਤ ਨੇੜੇ 11 ਕਾਰਾਂ ਭਿੜੀਆਂ
11 ਵਾਹਨਾਂ ਦੀ ਹੋਈ ਆਪਸੀ ਟੱਕਰ, ਜਾਨੀ ਨੁਕਸਾਨੋਂ ਬਚਾਅ, ਪੰਜ ਜਣੇ ਜ਼ਖਮੀ
ਭੁੱਚੋ ਮੰਡੀ, (ਸੁਰੇਸ਼/ਗੁਰਜੀਤ)। ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ‘ਤੇ ਪਿੰਡ ਲਹਿਰਾ ਮੁਹੱਬਤ ਕੋਲ ਅੱਜ ਬਾਅਦ ਦੁਪਹਿਰ ਪਰਾਲੀ ਦੇ ਧੂੰਏਂ ਨਾਲ ਵਾਪਰੇ ਸੜਕ ਹਾਦਸੇ ਦੌਰਾਨ ਪੰਜ ਜਣੇ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲਹਿਰਾ ਮੁਹੱਬਤ ਦੇ ਬਾਹਰ ਗੁਰੂ ਰਾਮ ਦਾਸ ਪਬਲਿਕ ਸਕੂਲ ਦੇ ਸਾਹਮਣੇ ਖੇਤਾਂ ‘ਚ ਪਰਾਲੀ ਨੂੰ ਅੱਗ ਲਾਉਣ ਕਾਰਨ ਧੂੰਏਂ ਨਾਲ ਸੜਕ ‘ਤੇ ਹਨ੍ਹੇਰਾ ਪਸਰ ਗਿਆ ਸੀ, ਜਿੱਥੇ ਉੱਥੋਂ ਲੰਘਦੀਆਂ ਗਿਆਰਾਂ ਕਾਰਾਂ ਆਪਸ ‘ਚ ਟਕਰਾ ਗਈਆਂ।
ਐਨ ਮੌਕੇ ਪਿੱਛੇ ਤੋਂ ਆ ਰਹੇ ਕੈਂਟਰ ਨੇ ਬਚਾਉਂਦਿਆਂ ਕੈਂਟਰ ਨੂੰ ਡਿਵਾਈਡਰ ‘ਤੇ ਚੜ੍ਹਾ ਦਿੱਤਾ। ਘਟਨਾ ਦੌਰਾਨ ਭਾਵੇਂ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪ੍ਰੰਤੂ ਪੰਜ ਜਣੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਹਾਦਸੇ ਦੌਰਾਨ ਵਿਨੋਦ ਕੁਮਾਰ, ਗੁਰਦਾਸ ਸਿੰਘ ਬਾਹੋ ਯਾਤਰੀ, ਅਭਿਸ਼ੇਕ, ਬਰਨਾਲਾ ਨਿਵਾਸੀ ਰਾਕੇਸ਼ ਕੁਮਾਰ, ਬਲੌਰ ਸਿੰਘ ਨਿਵਾਸੀ ਬਰਨਾਲਾ, ਅਮਨਦੀਪ ਕੁਮਾਰ, ਬਠਿੰਡਾ ਨਿਵਾਸੀ ਹਰਪਾਲ ਸਿੰਘ ਦੀਆਂ ਗੱਡੀਆਂ ਤੇ ਇੱਕ ਕੈਂਟਰ ਦੇ ਕਾਫੀ ਨੁਕਸਾਨ ਹੋਣ ਦਾ ਪਤਾ ਲੱਗਾ ਹੈ। ਹਾਦਸੇ ਦੌਰਾਨ ਇਕੱਠੇ ਹੋਏ ਲੋਕਾਂ ਵਹੀਕਲਾਂ ਨੂੰ ਸੜਕ ਤੋਂ ਪਾਸੇ ਕਰਕੇ ਆਵਾਜਾਈ ਬਹਾਲ ਕਰਵਾਈ। ਇਸ ਮੌਕੇ ਐੱਸਡੀਐੱਮ ਅਮਰਿੰਦਰ ਸਿੰਘ, ਤਹਿਸੀਲਦਾਰ ਸੁਰਿੰਦਰ ਕੁਮਾਰ ਅਤੇ ਚੌਂਕੀ ਇੰਚਾਰਜ ਗੁਰਪ੍ਰੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਲੋਕਾਂ ਨੂੰ ਅੱਗ ਲਾਉਣ ਵਾਲੇ ਕਿਸਾਨ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ।
ਦਿੱਲੀ ਦੇ ਸਕੂਲਾਂ ਨੂੰ ਦੱਸਿਆ ਹਰਿਆਣਾ ਨਾਲੋਂ ਕਿਤੇ ਜ਼ਿਆਦਾ ਬਿਹਤਰ
ਹਰਿਆਣਾ ਦੀਆਂ ਚੋਣਾਂ ਵੇਖ ਪਰਾਲੀ ਬਾਰੇ ਹਰਿਆਣਾ ਦਾ ਕੀਤਾ ਬਚਾਅ
ਅਸ਼ਵਨੀ ਚਾਵਲਾ, ਚੰਡੀਗੜ੍ਹ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਰਾਲੀ ਨਾਲ ਹੋਣ ਵਾਲੇ ਪ੍ਰਦੂਸ਼ਣ ‘ਤੇ ਯੂ ਟਰਨ ਲੈਂਦੇ ਹੋਏ ਕਿਹਾ ਕਿ ਹਰਿਆਣਾ ਦਿੱਲੀ ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ, ਪ੍ਰਦੂਸ਼ਣ ਫੈਲਾਉਣ ਲਈ ਸਿੱਧੇ ਤੌਰ ‘ਤੇ ਪੰਜਾਬ ਜਿੰਮੇਵਾਰ ਹੈ।   ਅਰਵਿੰਦ ਕੇਜਰੀਵਾਲ ਹੁਣ ਤੱਕ ਪ੍ਰਦੂਸ਼ਨ ਦੇ ਮਾਮਲੇ ਵਿੱਚ ਹਰਿਆਣਾ ਅਤੇ ਪੰਜਾਬ ਨੂੰ ਹੀ ਦੋਸ਼ੀ ਠਹਿਰਾਉਂਦੇ ਆ ਰਹੇ ਸਨ ਪਰ ਹਰਿਆਣਾ ਵਿਖੇ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਯੂ ਟਰਨ ਮਾਰ ਲਿਆ ਹੈ। ਅਰਵਿੰਦ ਕੇਜਰੀਵਾਲ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਖੇ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਜ਼ਿਆਦਾ ਹੇਠਾਂ ਆ ਗਿਆ ਹੈ ਅਤੇ ਉਥੇ ਸਾਹ ਲੈਣਾ ਵੀ ਕਾਫ਼ੀ ਜ਼ਿਆਦਾ ਔਖਾ ਹੈ, ਜਿਸ ਦਾ ਜਿੰਮੇਵਾਰ ਸਿੱਧੇ ਤੌਰ ‘ਤੇ ਪੰਜਾਬ ਹੈ, ਜਦੋਂ ਕਿ ਹਰਿਆਣਾ ਦਾ ਧੂੰਆਂ ਦਿੱਲੀ ਵਿਖੇ ਨਹੀਂ ਆ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ ਸੈਟੇਲਾਇਟ ਦੀਆਂ ਕੁਝ ਤਸਵੀਰਾਂ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਕਿਸਾਨ ਹੀ ਇਨਾਂ ਤਸਵੀਰਾਂ ਵਿੱਚ ਪਰਾਲੀ ਸਾੜਦੇ ਨਜ਼ਰ ਆ ਰਹੇ ਹਨ, ਅਤੇ ਹਰਿਆਣਾ ਵਿਖੇ ਤਾਂ ਪਰਾਲੀ ਨਾ ਮਾਤਰ ਹੀ ਸਾੜੀ ਗਈ ਹੈ।
ਇਥੇ ਹੀ ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਸੁਖਪਾਲ ਖਹਿਰਾ ਉਨਾਂ ਲਈ ਰਾਜਨੀਤੀ ਵਿੱਚ ਕੋਈ ਮਾਅਨੇ ਨਹੀਂ ਰੱਖਦਾ ਹੈ। ਉਨਾਂ ਕਿਹਾ ਕਿ ਉਹ ਸਿਆਸਤ ਕੁਝ ਮੁੱਦੇ ‘ਤੇ ਆਧਾਰਿਤ ਕਰਦੇ ਹਨ ਅਤੇ ਇਸ ਸਮੇਂ ਜਿਹੜਾ ਕੁਝ ਵੀ ਪੰਜਾਬ ਵਿੱਚ ਚਲ ਰਿਹਾ ਹੈ, ਉਹ ਉਨਾਂ ਦੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਜਿਸ ਨੂੰ ਕਿ ਉਹ ਜਲਦ ਹੀ ਸੁਲਝਾ ਲੈਣਗੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਜਦੋਂ ਸਮਾਂ ਆਏਗਾ ਉਸ ਸਮੇਂ ਪੰਜਾਬ ਲਈ ਸਟੀਕ ਐਕਸ਼ਨ ਲਿਆ ਜਾਏਗਾ ਪਰ ਇਸ ਸਮੇਂ ਕੁਝ ਵੀ ਨਹੀਂ ਕੀਤਾ ਜਾ ਰਿਹਾ ਹੈ। ਅਰਵਿੰਦਰ ਕੇਜਰੀਵਾਲ ਨੇ ਸੁਖਪਾਲ ਖਹਿਰਾ ਵਲੋਂ ਦਿੱਤੇ ਗਏ 8 ਨਵੰਬਰ ਦੇ ਅਲਟੀਮੇਟਮ ਬਾਰੇ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਮੁਕਤ ਭਾਰਤ ਨੂੰ ਦੇਖਣਾ ਚਾਹੁੰਦੇ ਹਨ ਅਤੇ ਇਸ ਨੂੰ ਲੈ ਕੇ ਉਹ ਰਾਜਨੀਤੀ ਕਰਦੇ ਹਨ, ਇਸ ਲਈ ਸੁਖਪਾਲ ਖਹਿਰਾ ਨੂੰ ਲੈ ਕੇ ਉਹ ਕੋਈ ਜਿਆਦਾ ਚਿੰਤਤ ਜਾ ਫਿਰ ਅਸਹਿਜ ਨਹੀਂ ਹਨ।
ਦਿੱਲੀ ਦੀ ਹਵਾ ਗੁਣਵੱਤਾ ਗੰਭੀਰ ਤੋਂ ਖਰਾਬ ਸ਼੍ਰੇਣੀ ‘ਚ ਪਹੁੰਚਣ ਦੇ ਕਰੀਬ
ਆਸ-ਪਾਸ ਦੇ ਇਲਾਕਿਆਂ ‘ਚ ਪਰਾਲੀ ਸਾੜੇ ਜਾਣ ਤੇ ਪ੍ਰਤੀਕੂਲ ਮੌਸਮੀ ਹਾਲਾਤਾਂ ਕਾਰਨ ਅੱਜ ਕੌਮੀ ਰਾਜਧਾਨੀ ਖੇਤਰ ਦੀ ਹਵਾ ਗੁਣਵੱਤਾ ਗੰਭੀਰ ਰੂਪ ਨਾਲ ਖਰਾਬ ਦੀ ਸ਼੍ਰੇਣੀ ‘ਚ ਪ੍ਰਵੇਸ਼ ਦੇ ਕਗਾਰ ‘ਤੇ ਪਹੁੰਚ ਗਈ ਦਿੱਲੀ ਦੀ ਹਵਾ ਗੁਣਵੱਤਾ 392 ਦਰਜ ਕੀਤੀ ਗਈ ਹੈ ਜੋ ਬੇਹੱਦ ਖਰਾਬ ਸ਼੍ਰੇਣੀ ‘ਚ ਆਉਂਦੀ ਹੈ ਤੇ ਇਹ 400 ਦਾ ਅੰਕੜਾ ਪਾਰ ਕਰਦਿਆਂ ਹੀ ਗੰਭੀਰ ਰੂਪ ਨਾਲ ਖਰਾਬ ਦੀ ਸ਼੍ਰੇਣੀ ‘ਚ ਪਹੁੰਚ ਜਾਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।