Heritage - Sach Kahoon Punjabi
ਆਰਟ-ਰੀਸਟੋਰਰ ਬਣਨ ਲਈ ਫਾਈਨ ਆਰਟ ਅਤੇ ਰਸਾਇਣ ਵਿਗਿਆਨ ਵਿਚ ਗ੍ਰੈਜ਼ੂਏਟ ਹੋਣਾ ਲਾਜ਼ਮੀ ਹੈ।
ਇਸ ਕੋਰਸ ਨੂੰ ਕਰਨ ਤੋਂ ਬਾਅਦ ਤੁਹਾਨੂੰ ਆਰਟ ਗੈਲਰੀ, ਮਿਊਜ਼ੀਅਮ ਸਮੇਤ ਕਈ ਥਾਵਾਂ ‘ਤੇ ਕੰਮ ਮਿਲ ਜਾਂਦਾ ਹੈ।
ਆਰਟ ਰੀਸਟੋਰੇਸ਼ਨ, ਨਾਂਅ ਸੁਣ ਕੇ ਹੋ ਸਕਦਾ ਹੈ ਕਿ ਤੁਹਾਨੂੰ ਥੋੜ੍ਹਾ ਨਵਾਂ ਲੱਗੇ ਪਰ ਅੱਜ ਇਹ ਇੱਕ ਆਨ ਡਿਮਾਂਡ ਕਰੀਅਰ ਬਣ ਗਿਆ ਹੈ ਇਹ ਕਰੀਅਰ ਪ੍ਰੋਫੈਸ਼ਨਲ ਪੇਂਟਿੰਗ ਦਾ ਹੀ ਇੱਕ ਵੱਖਰਾ ਰੂਪ ਹੈ, ਜਿਸ ਵਿਚ ਪੂਰਾਣੀਆਂ ਹਵੇਲੀਆਂ ਜਾਂ ਕਿਲ੍ਹਿਆਂ ਦੀ ਖਰਾਬ ਹੋ ਚੁੱਕੀ ਆਰਟ ਨੂੰ ਫਿਰ ਤੋਂ ਨਵਾਂ ਬਣਾਇਆ ਜਾਂਦਾ ਹੈ ਪੁਰਾਤਨ ਕਲਾਕ੍ਰਿਤੀਆਂ, ਮੂਰਤੀਆਂ, ਪੇਂਟਿੰਗਸ ਆਦਿ ਕਿਸੇ ਵੀ ਦੇਸ਼ ਦੀਆਂ ਅਮੁੱਲੀਆਂ ਧਰੋਹਰਾਂ ਸਮਝੀਆਂ ਜਾਂਦੀਆਂ ਹਨ ਕਲਾਕ੍ਰਿਤੀਆਂ ਦੀ ਸੁਰੱਖਿਆ ਤੇ ਰੱਖ-ਰਖਾਅ ਦਾ ਇਹ ਕੰਮ ਆਰਟ ਰੀਸਟੋਰਰ ਵੱਲੋਂ ਕੀਤਾ ਜਾਂਦਾ ਹੈ। (Career)
ਯੋਗਤਾ:
ਆਰਟ-ਰੀਸਟੋਰਰ ਬਣਨ ਲਈ ਫਾਈਨ ਆਰਟ ਅਤੇ ਰਸਾਇਣ ਵਿਗਿਆਨ ਵਿਚ ਗ੍ਰੈਜ਼ੂਏਟ ਹੋਣਾ ਲਾਜ਼ਮੀ ਹੈ ਇਸ ਖੇਤਰ ਵਿਚ ਦੋ ਸਾਲ ਦਾ ਮਾਸਟਰ ਡਿਗਰੀ ਕੋਰਸ ਕਰਵਾਇਆ ਜਾਂਦਾ ਹੈ, ਜਿਸਦੇ ਤਹਿਤ ਤੁਹਾਨੂੰ ਪੇਂਟਿੰਗ ਰੀਸਟੋਰੇਸ਼ਨ, ਮੈਟਲ ਵਰਕ, ਟੈਕਸਟਾਈਲ, ਪੇਪਰ ਵਰਕ ਅਤੇ ਮੈਨਿਊਸਕਰਿਪਟਸ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ।
ਯੋਗਤਾ: ਕੰਜਰਵੇਸ਼ਨ ਵਿਚ ਮਾਸਟਰ ਡਿਗਰੀ ਕੋਰਸ ਕਰਨ ਲਈ ਤੁਹਾਡੇ ਕੋਲ ਕੈਮਿਸਟ੍ਰੀ, ਜਿਓਲਾਜੀ, ਫਿਜ਼ਿਕਸ, ਬਾਟਨੀ, ਜੂਲੋਜੀ, ਕੰਪਿਊਟਰ ਸਾਇੰਸ, ਫਾਈਨ ਆਰਟਸ, ਹਿਸਟਰੀ, ਹਿਸਟਰੀ ਆਫ਼ ਆਰਟ, ਆਰਕੀਟੈਕਚਰ, ਆਰਕੀਓਲਾਜੀ, ਮਿਊਜ਼ਿਓਲਾਜੀ ਵਿਚੋਂ ਕਿਸੇ ਇੱਕ ਵਿਸ਼ੇ ਵਿਚ ਗ੍ਰੈਜ਼ੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ ਇਸ ਨਾਲ ਸਬੰਧਿਤ ਕੋਰਸ ਕਰਨ ਲਈ ਫੀਸ ਵੀ ਬਹੁਤੀ ਜ਼ਿਆਦਾ ਨਹੀਂ ਹੈ ਕੁਝ ਸੰਸਥਾਨਾਂ ਵਿਚ ਸਕਾਲਰਸ਼ਿਪ ਵੀ ਆਫ਼ਰ ਕੀਤੀ ਜਾਂਦੀ ਹੈ। (Career)
ਸੰਭਾਵਨਾਵਾਂ:
ਇਤਿਹਾਸਕ ਇਮਾਰਤਾਂ ਨੂੰ ਸੰਭਾਲ ਕੇ ਰੱਖਣ ਵਿਚ ਪੁਰਾਤੱਤ ਵਿਭਾਗ ਦੇ ਰੀਸਟੋਰਰ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਰੀਸਟੋਰੇਸ਼ਨ ਦਾ ਕੰਮ ਸਿਰਫ਼ ਸਰਕਾਰੀ ਵਿਭਾਗਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸਨੇ ਇੱਕ ਉਦਯੋਗ ਦਾ ਰੂਪ ਲੈ ਲਿਆ ਹੈ।
ਜੌਬ ਦੀਆਂ ਸੰਭਾਵਨਾਵਾਂ: ਇਸ ਕੋਰਸ ਨੂੰ ਕਰਨ ਤੋਂ ਬਾਅਦ ਤੁਹਾਨੂੰ ਆਰਟ ਗੈਲਰੀ, ਮਿਊਜ਼ੀਅਮ ਸਮੇਤ ਕਈ ਥਾਵਾਂ ‘ਤੇ ਕੰਮ ਮਿਲ ਜਾਂਦਾ ਹੈ ਸ਼ੁਰੂ ਵਿਚ ਤੁਹਾਨੂੰ ਤਜ਼ਰਬਾ ਹਾਸਲ ਕਰਨ ਲਈ ਕਿਸੇ ਚੰਗੇ ਆਰਟ ਰੀਸਟੋਰਰ ਦੇ ਨਾਲ ਕੰਮ ਕਰਨਾ ਪੈ ਸਕਦਾ ਹੈ ਕੁਝ ਸਾਲ ਦਾ ਤਜ਼ਰਬਾ ਹੋਣ ਤੋਂ ਬਾਅਦ ਤੁਸੀਂ ਆਪਣਾ ਪ੍ਰਾਈਵੇਟ ਕੰਮ ਵੀ ਸ਼ੁਰੂ ਕਰ ਸਕਦੇ ਹੋ ਕਾਲਜ ਅਤੇ ਯੂਨੀਵਰਸਿਟੀਜ਼ ਦੀ ਲਾਈਬ੍ਰੇਰੀ ਵਿਚ ਵੀ ਤੁਹਾਨੂੰ ਮੌਕਾ ਮਿਲਦਾ ਹੈ ਕੋਰਸ ਕਰਨ ਤੋਂ ਬਾਅਦ ਤੁਹਾਨੂੰ ਸਰਕਾਰੀ ਨੌਕਰੀ ਵੀ ਮਿਲ ਸਕਦੀ ਹੈ। (Career)
ਮੁੱਖ ਸੰਸਥਾਨ:
1. ਨੈਸ਼ਨਲ ਮਿਊਜ਼ੀਅਮ ਇੰਸਟੀਚਿਊਟ, ਨਵੀਂ ਦਿੱਲੀ
2. ਸਿੰਹਗੜ੍ਹ ਕਾਲਜ ਆਫ਼ ਆਰਕੀਟੈਕਚਰ, ਪੁਣੇ
3. ਦਿੱਲੀ ਇੰਸਟੀਚਿਊਟ ਆਫ਼ ਹੈਰੀਟੇਜ਼ ਰਿਸਰਚ ਐਂਡ ਮੈਨੇਜ਼ਮੈਂਟ, ਦਿੱਲੀ
4. ਨੈਸ਼ਨਲ ਰਿਸਰਚ ਲੈਬੋਰੇਟਰੀ ਫਾਰ ਕੰਜਰਵੇਸ਼ਨ ਆਫ਼ ਕਲਚਰਲ ਪ੍ਰਾਪਰਟੀ, ਲਖਨਊ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਰਸੇ ਦੀਆਂ ਖੁਸ਼ਬੋਆਂ ਵੰਡ ਗਿਆ ਬਠਿੰਡੇ ਦਾ ਵਿਰਾਸਤੀ ਮੇਲਾ
ਗੁਰਜੀਵਨ ਸਿੰਘ ਸਿੱਧੂ
ਪੱਛਮੀ ਸੱਭਿਆਚਾਰ ਦਿਨੋ-ਦਿਨ ਨੌਜਵਾਨ ਪੀੜ੍ਹੀ ‘ਤੇ ਭਾਰੂ ਪੈ ਰਿਹਾ ਹੈ, ਜਿਸ ਕਰਕੇ ਪੰਜਾਬ ਦੇ ਅਮੀਰ ਵਿਰਸੇ ਤੋਂ ਨੌਜਵਾਨੀ ਲਗਾਤਾਰ ਦੂਰ ਹੁੰਦੀ ਜਾ ਰਹੀ ਹੈ। ਪੰਜਾਬ ਦੇ ਪੁਰਾਤਨ ਅਮੀਰ ਵਿਰਸੇ ਨੂੰ ਸੰਭਾਲਣ ਲਈ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਨੌਜਵਾਨ ਵਰਗ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਜਾ ਸਕੇ। ਇਸ ਤਰ੍ਹਾਂ ਹੀ ਪੰਜਾਬ ਵਿੱਚ ਮਾਲਵੇ ਖਿੱਤੇ ਦੇ ਬਠਿੰਡਾ ਜ਼ਿਲ੍ਹੇ ਵਿੱਚ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ਪੰਦਰਵਾਂ ਮੇਲਾ 22 ਤੋਂ 24 ਫਰਵਰੀ ਤੱਕ ਬਠਿੰਡਾ ਦੇ ਖੇਡ ਸਟੇਡੀਅਮ ਨਜ਼ਦੀਕ ਬਣੇ ਵਿਰਾਸਤੀ ਪਿੰਡ ਜੈਪਾਲਗੜ ਵਿੱਚ ਲਾਇਆ ਗਿਆ। ਇਹ ਮੇਲਾ ਜ਼ਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੇ 100 ਵੇਂ ਵਰ੍ਹੇ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਸੀ।
ਇਸ ਵਿਰਾਸਤੀ ਮੇਲੇ ਦੀ ਖੂਬਸੂਰਤੀ ਇਹ ਹੈ ਕਿ ਇਸ ਦੀ ਸ਼ੁਰੂਆਤ, ਆਪਣੇ ਸਮੇਂ ਦੇ ਇੱਕ ਸੂਫੀ ਮੁਸਲਮਾਨ ਫਕੀਰ ਰਤਨਹਾਜੀ ਦੀ ਯਾਦ ‘ਚ ਬਣੇ ਗੁਰਦੁਆਰਾ ਸਾਹਿਬ ਤੇ ਮਜ਼ਾਰ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਮਜ਼ਾਰ ਉੱਪਰ ਚਾਦਰ ਚੜ੍ਹਾ ਕੇ ਕੀਤੀ ਜਾਂਦੀ ਹੈ। ਇਸ ਮੌਕੇ ਕੱਢੇ ਜਾਣ ਵਾਲੇ ਵਿਰਾਸਤੀ ਜਲੂਸ ‘ਚ ਰੰਗ ਬਰੰਗੇ ਲਿਬਾਸਾਂ ਵਿੱਚ ਸਜੇ ਗੱਭਰੂ, ਮੁਟਿਆਰਾਂ, ਬਾਬੇ ਅਤੇ ਹਰ ਵਰਗ ਦੇ ਦਰਸ਼ਕਾਂ ਸਮੇਤ ਬਠਿੰਡਾ ਦੇ ਬਜ਼ਾਰਾਂ ਵਿੱਚ ਦੀ ਹੁੰਦੇ ਹੋਏ ਖੇਡ ਸਟੇਡੀਅਮ ਕੋਲ ਬਣੇ ਵਿਰਾਸਤੀ ਪਿੰਡ ਜੈਪਾਲਗੜ ਵਿਖੇ ਪਹੁੰਚਦਾ ਹੈ। ਇਸ ਵਿਰਾਸਤੀ ਜਲੂਸ ਵਿੱਚ ਸ਼ਿੰਗਾਰੇ ਊਠ, ਘੋੜੀਆਂ, ਪੁਰਾਤਨ ਰਥ, ਗੱਡੀਆਂ ਵਿੱਚ ਬੈਠ ਕੇ ਲੋਕ ਮੇਲੇ ਦੇ ਰੰਗ ਨੂੰ ਹੋਰ ਗੂੜ੍ਹਾ ਕਰਦੇ ਹਨ। ਇਸ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ ਤੇ ਹੋਰ ਕਈ ਸੂਬਿਆਂ ਤੋਂ ਪਹੁੰਚੇ ਹੋਏ ਕਲਾਕਾਰ ਵੱਖ-ਵੱਖ ਟੋਲਿਆਂ ਦੇ ਰੂਪ ਵਿੱਚ ਆਪੋ-ਆਪਣੇ ਸੱਭਿਆਚਾਰ ਦੇ ਰੰਗ ਬਿਖੇਰਦੇ ਨਜ਼ਰ ਆਉਂਦੇ ਹਨ। ਮੇਲੇ ਦੌਰਾਨ ਸਜਾਏ ਹੋਏ ਹਾਥੀ, ਸਜੇ ਹੋਏ ਘੋੜੇ ਅਤੇ ਬੋਤਿਆਂ ਦੇ ਕਾਫਲਿਆਂ ਨਾਲ ਰੰਗ-ਬਿਰੰਗੇ ਕੁੜਤੇ, ਚਾਦਰਿਆਂ ਤੇ ਤੁਰਲੇ ਵਾਲੀਆਂ ਪੱਗਾਂ ਵਾਲੇ ਚੋਭਰਾਂ ਦੇ ਗਲਾਂ ਵਿੱਚ ਪਾਏ ਹੋਏ ਕੈਂਠੇ, ਪੰਜਾਬ ਦੇ ਬਾਬੇ ਤੇ ਗੱਭਰੂ ਰੰਗ-ਬਿਰੰਗੀਆਂ ਪੁਸ਼ਾਕਾਂ ਵਿੱਚ ਪੁਰਤਾਨ ਸੱਭਿਆਚਾਰ ਦੀ ਝਲਕ ਪੇਸ਼ ਕਰਦੇ ਦਿਲਾਂ ਨੂੰ ਟੁੰਬਦੇ ਹੋਏ ਬੜੇ ਮਨਮੋਹਕ ਲੱਗਦੇ ਹਨ।
ਪੁਰਾਣੇ ਸਮੇਂ ਦੌਰਾਨ ਲੋਕਾਂ ਦੇ ਮਨੋਰੰਜ਼ਨ ਦਾ ਮੁੱਖ ਅੰਗ ਮੰਨੇ ਜਾਂਦੇ ਨਕਲੀਏ ਤੇ ਭੰਡ ਵੀ ਇਸ ਮੇਲੇ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਸਨ। ਸਾਡੇ ਪੁਰਾਤਨ ਵਿਆਹਾਂ ਦੀ ਪੇਸ਼ਕਾਰੀ ਵੀ ਬਾਖੂਬੀ ਨਾਲ ਕੀਤੀ ਜਾਂਦੀ ਹੈ, ਜਿਸ ਵਿੱਚ ਮੁਟਿਆਰਾਂ ਵੱਲੋਂ ਲੋਕ ਗੀਤ, ਸਿੱਠਣੀਆਂ, ਦੋਹੇ, ਟੱਪੇ ਤੇ ਬੋਲੀਆਂ ਪਾ ਕੇ ਇਸ ਮੇਲੇ ਨੂੰ ਚਾਰ ਚੰਨ ਲਾਏ ਜਾਂਦੇ ਹਨ। ਪੁਰਾਣੇ ਸਮਿਆਂ ਵਿੱਚ ਵਿਆਹ ਵਾਲੇ ਘਰ ਪੁੱਜ ਰਹੀਆਂ ਮੇਲਣਾਂ, ਛੱਜ ਤੋੜਣ ਦਾ ਦ੍ਰਿਸ਼, ਮਹਿੰਦੀ, ਜਾਗੋ ਅਤੇ ਹੋਰ ਰਸਮਾਂ ਨੂੰ ਹੂ-ਬ-ਹੂ ਸਿਰਜਿਆ ਗਿਆ ਸੀ। ਇਸ ਵਿਰਾਸਤੀ ਮੇਲੇ ਦਾ ਅਨੰਦ ਮਾਣ ਰਹੇ ਬਜੁਰਗ ਬਾਬੇ ਇੰਝ ਮਹਿਸੂਸ ਕਰ ਰਹੇ ਸਨ ਜਿਵੇਂ ਸੱਚਮੁੱਚ ਹੀ ਪੁਰਾਤਨ ਸਮਾਂ ਵਾਪਸ ਆ ਗਿਆ ਹੋਵੇ। ਇਸ ਵਿਰਾਸਤੀ ਪਿੰਡ ਵਿਚ ਉਸਾਰੇ ਗਏ ਕੱਚੇ ਘਰਾਂ ਦੀਆਂ ਕੰਧਾਂ ਤੇ ਕੰਧੋਲੀਆਂ ਨੂੰ ਲਿੱਪ ਕੇ ਉੱਪਰ ਰੰਗ-ਬਿਰੰਗੇ ਰੰਗਾਂ ਵਿੱਚ ਮੋਰ, ਤੋਤੇ ਤੇ ਕਬੂਤਰਾਂ ਦੇ ਚਿੱਤਰਾਂ ਦੀ ਕੀਤੀ ਹੋਈ ਕਲਾਕਾਰੀ ਨੂੰ ਵੇਖ ਕੇ ਦਰਸ਼ਕਾਂ ਦੇ ਮੂੰਹੋਂ ਵਾਹ ਆਪ-ਮੁਹਾਰੇ ਹੀ ਨਿੱਕਲ ਰਹੀ ਸੀ। ਘੱਗਰੇ ਪਾ ਕੇ ਚਰਖੇ ਤੇ ਲੰਬੇ ਲੰਬੇ ਤੰਦ ਪਾਉਂਦੀਆਂ ਤੇ ਦਰੀਆਂ ਬੁਣਦੀਆਂ ਮੁਟਿਆਰਾਂ ਦੀਆਂ ਟੋਲੀਆਂ ਵੀ ਆਪਣੀ ਕਲਾ ਦਾ ਜੌਹਰ ਵਿਖਾਉਦੀਆਂ ਨਜ਼ਰ ਆਈਆਂ। ਇਸ ਵਿਰਾਸਤੀ ਪਿੰਡ ਵਿੱਚ ਚੱਕ ਉੱਪਰ ਮਿੱਟੀ ਦੇ ਭਾਂਡੇ ਘੜਦਾ ਘੁਮਿਆਰ ਵੀ ਮੇਲੀਆਂ ਦਾ ਧਿਆਨ ਖਿੱਚ ਰਿਹਾ ਸੀ। ਪਿੰਡਾਂ ਦੇ ਜੈਲਦਾਰਾਂ ਦੀਆਂ ਪੁਰਾਤਨ ਹਵੇਲੀਆਂ ਤੇ ਨੰਬਰਦਾਰਾਂ ਦੇ ਵੱਡੇ ਦਰਵਾਜੇ ਵੀ ਬਣੇ ਹੋਏ ਸਨ ਜੈਲਦਾਰਾਂ ਦੀ ਹਵੇਲੀ ਵਿੱਚ ਪੁਰਾਣੇ ਹਥਿਆਰਾਂ ਦੀਆਂ ਲੱਗੀਆਂ ਨੁਮਾਇਸ਼ਾਂ ਨੌਜਵਾਨਾਂ ਲਈ ਖਿੱਚ ਦਾ ਕਾਰਨ ਬਣੀਆਂ ਹੋਈਆਂ ਸਨ।
ਪੁਰਾਣੇ ਕੱਚੀਆਂ ਇੱਟਾਂ ਦੇ ਘਰਾਂ ਵਿੱਚ ਬਣੇ ਕਬੂਤਰਾਂ ਦੇ ਖੁੱਡੇ ‘ਜੱਗੇ ਜੱਟ ਦੇ ਕਬੂਤਰ ਚੀਨੇ’ ਵਾਲੀ ਝਲਕ ਵੀ ਪੇਸ਼ ਕਰ ਰਹੇ ਸਨ। ਵਿਰਾਸਤ ਮੇਲੇ ਵਿੱਚ ਪੁਰਾਤਨ ਬਰਤਨਾਂ ਦਾ ਭੰਡਾਰ ਜਿਸ ਵਿੱਚ ਕਾਂਸੀ ਤੇ ਪਿੱਤਲ ਦੇ ਭਾਂਡੇ, ਪੁਰਾਣੇ ਜਿੰਦਰੇ, ਬੋਹੀਏ, ਸਿੱਕੇ, ਸੁਰਾਹੀਆਂ, ਸੁਰਮੇਦਾਨੀਆਂ, ਖੂਹਾਂ ‘ਚੋਂ ਪਾਣੀ ਖਿੱਚਣ ਵਾਲੇ ਡੋਲ, ਪੁਰਾਣੇ ਵੱਟੇ, ਪਿੱਤਲ ਦੇ ਗਲਾਸ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਸਨ। ਇਸ ਤਰ੍ਹਾਂ ਹੀ ਵੱਡੇ ਲੱਕੜ ਦੇ ਪੁਰਾਣੇ ਰੇਡੀਓ, ਟੇਪਰਿਕਾਰਡ ਤੇ ਤਵੇ ਚਲਾਉਣ ਵਾਲਾ ਗਰਾਮੋਫੋਨ ਅਤੇ ਹੋਰ ਪੁਰਾਤਨ ਸੰਗੀਤ ਨਾਲ ਜੁੜੀਆਂ ਹੋਈਆਂ ਵਸਤੂਆਂ ਵੀ ਮੇਲੇ ਦਾ ਸ਼ਿੰਗਾਰ ਬਣੀਆਂ ਹੋਈਆਂ ਸਨ। ਮੇਲੇ ਵਿੱਚ ਚਾਟੀ ਦੀ ਲੱਸੀ ‘ਤੇ ਤੌੜੀ ਦੇ ਦੁੱਧ ਦਾ ਸੁਆਦ ਚੱਖਣ ਵਾਲਿਆਂ ਦੀ ਵੀ ਭੀੜ ਲੱਗੀ ਹੋਈ ਸੀ। ਮੇਲੇ ਵਿੱਚ ਪੁਰਾਣਾ ਸੱਭਿਆਚਾਰ ਸਾਂਭਣ ਵਾਲਿਆਂ ਸ਼ੌਕੀਨਾਂ, ਪੁਰਾਤਨ ਖੇਤੀ ਸੰਦਾਂ ਨੇ ਵੀ ਵਿਰਾਸਤੀ ਮੇਲੇ ‘ਚ ਵੱਖਰੀ ਹੀ ਪਛਾਣ ਬਣਾਈ ਹੋਈ ਸੀ। ਪੰਜਾਬੀਆਂ ਦੀ ਜਿੰਦ-ਜਾਨ ਮਲਵਈ ਗਿੱਧੇ ਦੀ ਗੱਭਰੂਆਂ ਤੇ ਮਟਿਆਰਾਂ ਨੇ ਅਜਿਹੀ ਪੇਸ਼ਕਾਰੀ ਕੀਤੀ ਕੇ ਦਰਸ਼ਕ ਕੁਰਸੀਆਂ ਤੋਂ ਉੱਠਕੇ ਝੂੰਮਣ ਲੱਗ ਪਏ। ਅਜੌਕੇ ਦੌਰ ਵਿੱਚ ਲਗਭਗ ਅਲੋਪ ਹੋਣ ਕੰਢੇ ਪੁੱਜੀ ਬਾਜ਼ੀ ਪਾਉਣ ਦੀ ਕਲਾ ਵੀ ਇਸ ਮੇਲੇ ਦੀ ਸ਼ਾਨ ਬਣੀ ਰਹੀ। ਪੁਰਾਤਨ ਸਮੇਂ ਵਿੱਚ ਜ਼ੋਰ ਅਜ਼ਮਾਈ ਕਰਨ ਲਈ ਖੇਡੀ ਜਾਣ ਵਾਲੀ ਰੱਸਾਕਸੀ ਖੇਡ ਨੇ ਵਿਰਾਸਤੀ ਮੇਲੇ ਵਿੱਚ ਦਰਸ਼ਕ ਦੇ ਮਨਾਂ ਨੂੰ ਟੁੰਬ ਲਿਆ।
ਮੇਲੇ ਵਿੱਚ ਲੱਗੀਆਂ ਕਿਤਾਬਾਂ ਦੀਆਂ ਸਟਾਲਾਂ ਦੱਸ ਰਹੀਆਂ ਸਨ ਕਿ ਪੰਜਾਬੀਆਂ ਵਿਚ ਕਿਤਾਬਾਂ ਪੜ੍ਹਨ ਦੀ ਰੁਚੀ ਕਦੇ ਵੀ ਘੱਟ ਨਹੀਂ ਹੋਈ। ਇਸ ਵਿਰਾਸਤੀ ਮੇਲੇ ਵਿੱਚ ਬਾਹਰਲੇ ਦੇਸ਼ਾਂ ਵਿੱਚੋਂ ਆਏ ਹੋਏ ਸੈਲਾਨੀ ਪੰਜਾਬ ਦੇ ਅਮੀਰ ਸੱਭਿਆਚਰਕ ਵਿਰਸੇ ਨਾਲ ਸਬੰਧਤ ਸਾਜੋ-ਸਾਮਾਨ ਨਾਲ ਤਸਵੀਰਾਂ ਕਰਵਾਉਂਦੇ ਹੋਏ ਨਜ਼ਰ ਆ ਰਹੇ ਸਨ। ਮੇਲੇ ਵਿੱਚ ਪੁਰਾਣਾ ਸੱਭਿਆਚਾਰ ਸਾਂਭਣ ਵਾਲੇ ਸ਼ੌਕੀਨਾਂ ਨੂੰ ਇਸ ਜਮਾਨੇ ਤੋਂ ਹਟ ਕੇ ਪੁਰਾਣੇ ਸੱਭਿਆਚਾਰ ਦੇ ਸਾਮਾਨ ਰਾਹੀ ਨਵੀਂ ਪੀੜ੍ਹੀ ਨੂੰ ਆਪਣੇ ਪੁਰਾਤਨ ਸੱਭਿਆਚਾਰ ਨਾਲ ਜੋੜਨ ਵਿੱਚ ਇੱਕ ਅਹਿਮ ਖਿੱਚ ਵੀ ਵੇਖੀ ਗਈ ਪਰ ਪੁਰਾਤਨ ਵਿਰਾਸਤ ਪੇਸ਼ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਅੱਜ ਦਾ ਨੌਜਵਾਨ ਵਰਗ ਸਿਰਫ ਮੋਬਾਇਲਾਂ ਵਿੱਚ ਫੋਟੋਆਂ ਖਿੱਚਣ ਦਾ ਹੀ ਸ਼ੌਕੀਨ ਹੈ ਕੁੱਲ ਮਿਲਾ ਕੇ ਇਹ ਵਿਰਾਸਤੀ ਮੇਲਾ ਪੁਰਾਤਨ ਸੱਭਿਆਚਾਰ ਨੂੰ?ਲੋਕ ਮਨਾਂ?ਵਿਚ ਜਿਉਂਦਾ ਰੱਖਣ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ।
ਨਥਾਣਾ, ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਚਕੂਲਾ ਹਿੰਸਾ : ਸੁਰੱਖਿਆ ਕਰਮੀਆਂ ਸਮੇਤ 22 ਵਿਅਕਤੀਆਂ ਤੋਂ ਹਟੀ ਦੇਸ਼ਧ੍ਰੋਹ ਦੀ ਧਾਰਾ | Panchkula Violence
ਪੰਚਕੂਲਾ ਦੀ ਅਦਾਲਤ ਵਿੱਚ ਟੁੱਟੀ ਧਾਰਾ 121, 121 ਏ, 124 | Panchkula Violence
ਕਰਮਜੀਤ, ਰੋਹਿਤ, ਸਤਵੀਰ ਅਤੇ ਮੱਖਣ ਹਨ ਸਰਕਾਰੀ ਸੁਰਖਿਆ ਕਰਮਚਾਰੀ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪਿਛਲੇ ਸਾਲ 25 ਅਗਸਤ ਨੂੰ ਪੰਚਕੂਲਾ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੁਲਿਸ ਹਿਰਾਸਤ ‘ਚੋਂ ਲੈ ਕੇ ਸੁਰੱਖਿਆ ਕਰਮੀਆਂ ਵੱਲੋਂ ਭਜਾ ਕੇ ਲਿਜਾਣ ਦੀ ਕਹਾਣੀ ਨੂੰ ਪੰਚਕੂਲਾ ਅਦਾਲਤ ਨੇ ਨਕਾਰ ਦਿੱਤਾ ਹੈ  ਅਦਾਲਤ ਨੇ 22 ਹੋਰ ਵਿਅਕਤੀਆਂ ਨੂੰ ਦੇਸ਼ ਧ੍ਰੋਹ ਦੇ ਦੋਸ਼ ਤੋਂ ਮੁਕਤ ਕਰ ਦਿੱਤਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੂਜਨੀਕ ਗੁਰੂ ਜੀ ਦੀ ਸੁਰੱਖਿਆ ਵਿੱਚ ਤੈਨਾਤ ਸਨ।
ਜਾਣਕਾਰੀ ਅਨੁਸਾਰ ਪੰਚਕੂਲਾ ਵਿਖੇ ਬੀਤੇ ਸਾਲ 25 ਅਗਸਤ ਨੂੰ ਹੋਈ ਹਿੰਸਾ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀ ਇੰਸਾਂ ਦੀ ਸੁਰੱਖਿਆ ਵਿੱਚ ਤੈਨਾਤ ਕੁਝ ਕਰਮਚਾਰੀਆਂ ਸਣੇ ਕੁਝ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਦੋਸ਼ ਲਗਾਏ ਸਨ ਕਿ ਇਹ ਸਾਰੇ ਗੁਰੂ ਜੀ ਨੂੰ ਭਜਾਉਣ ਦੀ ਸਾਜ਼ਿਸ਼ ਤਿਆਰ ਕਰਕੇ ਇੱਥੇ ਆਏ ਸਨ ਅਤੇ ਇਨ੍ਹਾਂ ਕੋਲੋਂ ਹਥਿਆਰ ਵੀ ਮਿਲੇ ਹਨ, ਮੌਕੇ ‘ਤੇ ਇਨ੍ਹਾਂ ਦੀ ਗੱਡੀ ਦੀ ਡਿੱਗੀ ਵਿੱਚੋਂ ਮਿਲੇ ਹਨ। ਪੁਲਿਸ ਦਾ ਕਹਿਣਾ ਸੀ ਕਿ ਇਨ੍ਹਾਂ ਨੇ ਪੂਜਨੀਕ ਗੁਰੂ ਜੀ ਨੂੰ ਅਦਾਲਤ ਵਿੱਚੋਂ ਭਜਾਉਣ ਦੇ ਨਾਲ ਹੀ ਉਨ੍ਹਾਂ ਦੇਸ਼ ਤੋਂ ਬਾਹਰ ਭੇਜਣਾ ਸੀ। (Panchkula Violence)
ਇਹ ਵੀ ਪੜ੍ਹੋ : ਨਿਊ ਮਾਧੋਪੁਰੀ ਦੇ ਵਾਸੀਆਂ ਨੇ ਖੜ੍ਹਕਾਇਆ ਡੀਸੀ ਦਾ ਬੂਹਾ
ਇਨ੍ਹਾਂ ਸਾਰੇ 22 ਵਿਅਕਤੀਆਂ ‘ਤੇ ਹੋਰਨਾਂ ਧਾਰਾਵਾਂ ਦੇ ਨਾਲ ਹੀ ਦੇਸ਼ ਧ੍ਰੋਹ ਦੀ ਧਾਰਾ 121, 121 ਏ ਅਤੇ 124 ਏ ਲਗਾਈ ਗਈ ਸੀ। ਇਸ ਮਾਮਲੇ ਵਿੱਚ ਬਚਾਅ ਪੱਖ ਵਲੋਂ ਲੰਬੀ ਬਹਿਸ ਕਰਨ ਤੋਂ ਬਾਅਦ ਅਦਾਲਤ ਵਿੱਚ ਸਾਬਤ ਕਰ ਦਿੱਤਾ ਗਿਆ ਕਿ ਪੰਚਕੂਲਾ ਪੁਲਿਸ ਵੱਲੋਂ ਬਣਾਈ ਗਈ ਕਹਾਣੀ ਪੂਰੀ ਤਰ੍ਹਾਂ ਝੂਠੀ ਹੈ ਨਾ ਹੀ ਇਸ ਤਰ੍ਹਾਂ ਦੀ ਕੋਈ ਸਾਜ਼ਿਸ਼ ਤਿਆਰ ਕੀਤੀ ਗਈ ਸੀ ਅਤੇ ਨਾ ਹੀ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। (Panchkula Violence)
ਜਿਸ ਨਾਲ ਇਹ ਦੇਸ਼ਧ੍ਰੋਹ ਦੀ ਕਾਰਵਾਈ ਬਣਦੀ ਹੋਵੇ ਇਸ ਬਹਿਸ ਦੌਰਾਨ ਪੰਚਕੂਲਾ ਦੀ ਮਾਨਯੋਗ ਰਾਜਨ ਵਾਲੀਆ ਦੀ ਅਦਾਲਤ ਨੇ ਬਚਾਅ ਪੱਖ ਦੇ ਤੱਥਾਂ ਨਾਲ ਸਹਿਮਤ ਹੁੰਦੇ ਹੋਏ ਐਫ.ਆਈ.ਆਰ. ਨੰਬਰ 336 ਵਿੱਚ ਖ਼ੁਸਵੀਰ ਸਿੰਘ, ਰਾਕੇਸ਼ ਕੁਮਾਰ, ਪ੍ਰੀਤਮ, ਰੋਹਿਤ, ਸਤਵੀਰ, ਕਰਮਜੀਤ ਸਿੰਘ, ਰਣਧੀਰ, ਵਿਜੈ, ਕ੍ਰਿਸ਼ਨ, ਲਾਲ ਚੰਦ, ਚਮਕੌਰ ਸਿੰਘ, ਫੁੱਲ ਕੁਮਾਰ ਅਤੇ ਜਗਸੀਰ ਤੇ ਹੋਰਨਾਂ ਖ਼ਿਲਾਫ਼ ਲੱਗੀਆਂ ਧਾਰਾਵਾਂ 121, 121 ਏ ਅਤੇ 124 ਏ ਨੂੰ ਖ਼ਾਰਜ ਕਰ ਦਿੱਤਾ ਹੈ. ਮੁਲਜ਼ਮਾਂ ਵੱਲੋਂ ਐਡਵੋਕੇਟ ਸਰਬਜੀਤ ਸਿੰਘ ਵੜੈਚ ਅਤੇ ਨਰਿੰਦਰਪਾਲ ਸਿੰਘ ਵੜੈਚ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਿਆ। (Panchkula Violence)
ਭਾਈ ਲਾਲੋ ਦੇ ਕਿਰਤੀ ਵਿਰਸੇ ਦਾ ਵਾਰਸ ਸੀ ਪ੍ਰੋ. ਔਲਖ
ਨਿਰੰਜਣ ਬੋਹਾ, ਮੋ: 89682-8270
ਪੂਰੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਉਣ ਤੇ ਪਿੰਡ ਪਿੰਡ ਜਾ ਕੇ ਲੋਕ ਚੇਤਨਾ ਦਾ ਸੁਨੇਹਾ ਵੰਡਣ  ਵਾਲੇ  ਪੰਜਾਬੀ ਨਾਟਕ ਦੇ  ਸ਼ਾਹ ਅਸਵਾਰ  ਪ੍ਰੋ.ਅਜਮੇਰ ਸਿੰਘ ਔਲਖ ਦੇ ਜੀਵਨ ਨੁੰ ਬਚਾਉਣ ਲਈ    ਕੀਤੀਆਂ    ਕੋਸ਼ਿਸ਼ਾ ਤੇ ਦੁਆਵਾਂ  ਆਖਿਰ  ਮੌਤ    ਤੋਂ ਹਾਰ ਹੀ ਗਈਆਂ  ਲੰਘੀ ਮਿਤੀ 15 ਜੂਨ ਨੂੰ ਸਵੇਰ ਸਾਢੇ ਪੰਜ ਕੁ ਵਜੇ    ਉਹਨਾਂ ਦੇ ਤੁਰ ਜਾਣ ਦੀ ਖ਼ਬਰ ਸੁਣੀ ਤਾਂ    ਸਰੀਰ ‘ਚਂੋ ਸੀਤ ਜਿਹਾ ਨਿੱਕਲ ਗਿਆ   ਸੋਸ਼ਲ ਮੀਡੀਆ ‘ਤੇ ਪੰਦਰਾਂ ਕੁ ਦਿਨ ਪਹਿਲਾਂ ਵੀ ਉਨ੍ਹਾਂ ਦੇ ਸਦੀਵੀ ਵਿਛੋੜਾ ਦੇ  ਜਾਣ ਦੀ ਅਫਵਾਹ ਫੈਲੀ ਸੀ ਪਰ  ਕੁਝ ਹੀ ਸਮੇਂ ਬਾਦ ਉਨ੍ਹਾਂ ਦੇ ਪਰਿਵਾਰਕ ਸੂਤਰਾਂ ਨੇ ਇਸ ਅਫਵਾਹ ਦਾ  ਖੰਡਨ ਕਰਕੇ ਉਨ੍ਹਾਂ ਨੂੰ ਚਾਹੁਣ ਵਾਲਿਆਂ  ਦੇ ਚਿਹਰਿਆਂ ਤੋਂ ਗੁਆਚੀ ਮੁਸਕਾਨ ਵਾਪਸ ਲੈ ਆਂਦੀ ਸੀ  ਹੁਣ ਜਦੋਂ ਸਾਡੇ  ਦਿਲੋ-ਦਿਮਾਗ ‘ਚ ਇਹ  ਗੱਲ ਬੈਠ  ਗਈ  ਸੀ ਕਿ ਇਸ ਜੀਵਨ ਸੰਗਰਾਮੀ ਨੇ ਆਪਣੇ ਅੰਦਰਲੀ ਇੱਛਾ ਸ਼ਕਤੀ ਰਾਹੀਂ     ਇੱਕ ਵਾਰ ਫਿਰ ਮੌਤ ਨੂੰ ਹਰਾ ਦਿੱਤਾ ਹੈ ਤਾਂ  ਸੋਚਾਂ ਦੇ ਉਲਟ ਅਚਿੰਤੇ ਬਾਜ਼ ਦਾ ਦਾਅ  ਚੱਲ ਗਿਆ
ਉਨ੍ਹਾਂ ਦੇ ਤੁਰ ਜਾਣ ਦੀ ਖਬਰ ਸੁਣੀ ਤਾਂ ਆਪਣੇ ਆਪ ਨੂੰ ਰਾਹਤ ਦੇਣ ਲਈ ਇੱਕ ਪਲ ਲਈ ਸੋਚਿਆ ਕਿ  ਸੰਭਵ ਹੈ ਇਸ  ਵਾਰ ਵੀ  ਇਹ  ਖਬਰ ਅਫ਼ਵਾਹ ਹੀ ਹੋਵੇ ਪਰ ਕਹਾਣੀਕਾਰ ਅਤਰਜੀਤ ਵਰਗੇ ਪੁਖਤਾ  ਸੂਤਰ  ਤੋਂ  ਮਿਲੀ  ਦੁੱਖਦਾਈ  ਜਾਣਕਾਰੀ  ਕਾਰਨ ਇਸ ਕੌੜੀ ਹਕੀਕਤ ਨੂੰ ਸਵੀਕਾਰਨਾ ਹੀ ਪਿਆ ਮੈਂ ਸੋਚ ਰਿਹਾ ਸਾਂ ਕਿ ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਨਾਟਕ  ਦੇ ਇੱਕ ਯੁਗ  ਦਾ ਅੰਤ ਹੀ ਨਹੀਂ ਹੋਇਆ ਸਗੋਂ ਵਿਚਾਰਧਾਰਕ ਪ੍ਰਤੀਬੱਧਤਾ  ਵਾਲੀ ਨਾਟਕ  ਲਹਿਰ  ਦੇ ਜਾਰੀ ਰਹਿਣ ‘ਤੇ ਵੀ ਇੱਕ ਸੁਆਲੀਆ ਚਿੰਨ੍ਹ ਲੱਗ ਗਿਆ ਹੈ
ਭਾਅ ਗੁਰਸ਼ਰਨ ਸਿੰਘ ਤੋਂ ਬਾਦ ਲੋਕ ਪੱਖੀ ਰੰਗ ਮੰਚ ਨੂੰ ਇੱਕ  ਲਹਿਰ ਵਜੋਂ ਉਭਾਰਨ ਵਾਲਾ ਦੂਜਾ ਮੋਢੀ ਨਾਟਕਕਾਰ ਵੀ  ਤੁਰ ਗਿਆ ਹੈ ਤਾਂ  ਇਸ ਲਹਿਰ ਦੇ ਵਾਰਸਾਂ ਲਈ  ਲਹਿਰ ਨੂੰ  ਜਿਉਂਦਾ ਰੱਖਣ ਦੀ ਚਣੌਤੀ ਬਹੁਤ ਵੱਡੀ ਹੋ  ਗਈ ਹੈ ਜਦੋਂ  ਸਾਹਿਤ ਦੀ ਹਰ ਵਿਧਾ ਵਿਸ਼ਵੀ ਮੰਡੀ ਦੀ ਮੰਗ ਅਨੁਸਾਰ ਆਪਣੇ ਲੋਕ ਪੱਖੀ ਖਾਸੇ  ਨਾਲੋਂ ਟੁੱਟਣ ਦੇ ਰਾਹ ਪਈ ਹੋਈ ਹੈ ਤਾਂ ਅਜਿਹੇ ਸਮੇ ਔਲਖ ਵਰਗੇ  ਸਿਰੜੀ ਤੇ ਲੋਕ ਪ੍ਰਤੀਬੱਧ  ਨਾਟਕਕਾਰ ਦਾ ਤੁਰ ਜਾਣਾ  ਸੱਚ ਮੁੱਚ ਹੀ ਬਹੁਤ ਘਾਟੇ ਵਾਲੀ ਗੱਲ ਹੈ
ਵੱਡੇ ਲੇਖਕਾਂ ਦੇ ਘਰਾਂ ਦੇ ਦਰਵਾਜ਼ੇ ਆਮ ਕਰਕੇ ਨਵੇ ਲੇਖਕਾਂ ਤੇ ਆਮ ਲੋਕਾਂ ਲਈ ਬਹੁਤ ਭੀੜੇ ਹੁੰਦੇ ਹਨ ਪਰ ਇਹ ਪ੍ਰੋ. ਔਲਖ ਹੀ ਸੀ ਜੋ ਘਰ ਆਏ ਹਰ ਬੰਦੇ ਨੂੰ  ਬਿਲਕੁਲ ਆਮ ਪੇਂਡੂ ਮੁਹਾਂਦਰੇ ਵਾਲੇ ਅੰਦਾਜ਼ ‘ਚ   ਖਿੜ੍ਹ ਕੇ ਮਿਲਦਾ ਸੀ  ਕੇਵਲ ਮਿਲਦਾ ਹੀ ਨਹੀਂ ਸੀ ਸਗੋਂ ਉਨ੍ਹਾਂ ਨੂੰ ਉਡੀਕਦਾ ਵੀ ਸੀ ਤੇ  ਆਪ ‘ਵਾਜਾਂ ਵੀ ਮਾਰਦਾ ਸੀ ਵੱਡੇ ਤੇ ਨਾਮਵਰ ਲੇਖਕਾਂ ਨੂੰ ਕਿਸੇ ਸਮਾਗਮ ਤੇ ਬੁਲਾਉਣਾ ਹੋਵੇ ਤਾਂ ਉਨ੍ਹਾਂ ਲਈ ਮਹਿੰਗੀ ਕਾਰ ਦਾ ਪ੍ਰਬੰਧ ਕਰਨਾ ਪੈਂਦਾ ਹੈ ਪਰ ਇਹ ਪ੍ਰੋ. ਅਜਮੇਰ ਔਲਖ ਦੀ ਨਿਰਮਾਨਤਾ ਦਾ ਸਿਖ਼ਰ ਸੀ ਕਿ ਉਹ ਮਾਨਸਾ ਖੇਤਰ ਦੇ ਲੇਖਕਾਂ  ਨੂੰ ਆਪ ਫੋਨ ਕਰਦਾ ਸੀ ਕਿ ਮੇਰੀ ਕਾਰ ‘ਚ ਏਨੀਆਂ ਸੀਟਾ ਖਾਲੀ ਹਨ, ਜੇ ਤੁਸੀਂ ਸਮਾਗਮ ‘ਤੇ ਜਾਣਾ ਹੈ ਤਾਂ ਸਵੇਰੇ  ਮੇਰੇ ਘਰ ਪਹੁੰਚ ਜਾਇਓ  ਉਸਦਾ ਫੋਨ ਆਉਣ ‘ਤੇ ਮੈਂ ਵੀ ਉਨ੍ਹਾਂ ਨਾਲ ਕਈ  ਸਾਹਿਤ ਸਮਾਗਮਾਂ ‘ਤੇ ਗਿਆ ਸਾਂ
ਔਲਖ ਦਾ ਆਪਣਾ ਪਰਿਵਾਰਕ ਪਿਛੋਕੜ ਨਿਮਨ ਕਿਸਾਨੀ ਨਾਲ ਜੁੜਿਆ ਹੋਇਆ ਸੀ ਇਸ ਲਈ ਹੀ ਉਹ ਛੋਟੀ ਕਿਸਾਨੀ ਦੇ ਦੁੱਖਾਂ  ਦਰਦਾਂ ਦੀ ਬਾਤ  ਆਪਣੇ ਨਾਟਕਾਂ ‘ਚ ਏਨੀ ਸ਼ਿੱਦਤ ਬਿਆਨੀ ਕਰ ਸਕੇ ਸਨ ਇੰਕਾਂਗੀ ਸੰਗ੍ਰਹਿ  ‘ਅਰਬਦ ਨਰਬਦ ਧੂੰਧੁਕਾਰਾ ਤੋਂ ਲੈ ‘ਨਿਉਂ  ਜੜ੍ਹ’ ਤੱਕ  ਉਨ੍ਹਾਂ  ਡੇਢ ਦਰਜਣ ਦੇ ਲੱਗਭੱਗ ਨਾਟਕ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਤੇ ਉਸਦੀ ਹਰ ਪੁਸਤਕ ਨੂੰ ਪਾਠਕਾਂ ਨੇ ਰੱਜਵਾਂ ਮਾਣ ਸਤਿਕਾਰ ਦਿੱਤਾ ਉਸਦੇ ਹਰ ਨਾਟਕ ਦੀਆਂ ਸੈਂਕੜਿਆਂ ਦੀ ਗਿਣਤੀ ‘ਚ ਸਟੇਜੀ ਪੇਸ਼ਕਾਰੀਆਂ ਹੋਈਆਂ ਪਰ ਨਾਟਕ  ‘ਬਿਗਾਨੇ ਬੋਹੜ ਦੀ ਛਾਂ’ ਦੇ  ਸਟੇਜੀ ਮੰਚਨ ਦੀ ਗਿਣਤੀ ਦੱਸ  ਸਕਣਾ  ਕਿਸੇ ਲਈ  ਹੁਣ ਸੰਭਵ ਹੀ ਨਹੀਂ ਜਾਪਦਾ ਇਸ ਨਾਟਕ ਨੂੰ  ਨਿਮਨ ਕਿਸਾਨੀ ਦੇ ਜੀਵਨ ਦੇ ਪ੍ਰਤੀਨਿੱਧ ਦਸਤਾਵੇਜ਼ ਵਜੋਂ ਸਵੀਕਾਰਿਆ ਗਿਆ
ਆਪਣੇ ਚਾਰ ਦਹਾਕਿਆਂ ਦੇ ਸਾਹਿਤਕ ਸਫਰ ਦੌਰਾਨ ਮੈਂ ਉਨ੍ਹਾਂ ਜਿਹਾ ਕੋਈ ਨਿਰ ਵਿਵਾਦ  ਲੇਖਕ ਨਹੀਂ ਵੇਖਿਆ ਭਾਵੇਂ ਉਨ੍ਹਾਂ ਦੀ ਵਿਚਾਰਧਾਰਾ ਤੇ ਚਿੰਤਨ ਪੂਰੀ ਤਰ੍ਹਾਂ ਲੋਕ ਪੱਖੀ  ਸੀ  ਪਰ  ਇਸ ਵਿਚਾਰਧਾਰਾ ‘ਤੇ ਕਿਸੇ ਖਾਸ ਰਾਜਨੀਤਕ ਧਿਰ ਦਾ ਠੱਪਾ ਕਦੇ ਨਹੀਂ ਸੀ ਲੱਗਾ  ਉਹ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ  ਰਹੇ ਤਾਂ  ਕੇਂਦਰੀ ਸਭਾ ਦੇ ਕਿਸੇ ਧੜੇ ਨਾਲ ਆਪਣਾ ਵੱਖਰਾ ਮੋਹ ਨਹੀਂ ਜਤਾਇਆ  ਸਗੋਂ  ਸਾਰਿਆਂ ਦੇ ਸਾਂਝੇ ਪ੍ਰਧਾਨ ਦੇ ਤੌਰ ‘ਤੇ ਹੀ ਵਿਚਰਦੇ ਰਹੇ  ਡਾਕਟਰ ਤੇਜਵੰਤ ਮਾਨ ਵਾਲੀ ਕੇਂਦਰੀ ਸਭਾ ਨਾਲ ਵੀ ਉਨ੍ਹਾਂ ਆਪਣੇ ਦੋਸਤਾਨਾ ਸਬੰਧ ਕਾਇਮ ਰੱਖੇ ਉਨ੍ਹਾਂ ਦੀ  ਨਿਰ ਵਿਵਾਦ ਸ਼ਖ਼ਸੀਅਤ ਕਾਰਨ ਹੀ  ਉਨ੍ਹਾਂ ਨੂੰ ਇਹ ਜਿੰਮੇਵਾਰੀ  ਸੌਂਪੀ ਗਈ ਸੀ   ਉਹ ਵਿਰੋਧੀ ਵਿਚਾਰਧਾਰਾ ਰੱਖਣ ਵਾਲੇ ਲੇਖਕਾਂ ਤੇ ਸਾਹਿਤ ਚਿੰਤਕਾਂ ਨਾਲ ਐਵੇਂ ਹੀ ਉਲਝ ਕੇ ਸਮਾਂ ਖਰਾਬ ਕਰਨ ਦੀ ਬਜਾਇ ਆਪਣੀ ਵਿਚਾਰਧਾਰਾ  ਦੇ ਪ੍ਰਚਾਰ ਤੇ ਪਸਾਰ ਨੂੰ ਸਮਾਂ ਦੇਣ ‘ਚ ਵਧੇਰੇ ਵਿਸ਼ਵਾਸ ਰੱਖਦੇ ਸਨ ਸਾਹਿਤਕ ਗੋਸ਼ਟੀਆਂ  ਸਮੇ ਜਦੋਂ   ਕਦੋਂ ਦੋ  ਵਿਚਾਰਧਾਰਕ ਵਿਰੋਧੀਆਂ ਦੇ ਸਿੰਙ ਫਸ ਜਾਂਦੇ ਤਾਂ ਉਹ ਆਪਣੇ ਪ੍ਰਧਾਨਗੀ ਭਾਸ਼ਣ ‘ਚ ਗਿਣਵੇਂ-ਮਿਣਵੇਂ ਸ਼ਬਦਾਂ ਰਾਹੀਂ  ਗੋਸ਼ਟੀ ਦੇ ਅਸ਼ਾਂਤ ਹੋਏ ਮਾਹੌਲ ਨੂੰ ਸ਼ਾਂਤ ਤੇ ਸਾਵਾਂ  ਬਨਾਉਣ ਦੀ ਕਲਾ ‘ਚ ਵੀ ਮਾਹਰ ਸਨ
ਔਲਖ ਅੰਦਰਂੋ ਬਾਹਰਂੋ ਇੱਕ ਸਨ  ਉਹ ਅਕਸਰ ਕਿਹਾ ਕਰਦੇ ਸਨ ਕਿ ਜੇ ਮੈ ਤਿੰਨ ਧੀਆਂ ਦੀ ਥਾਂ ਤਿੰਨ ਪੁੱਤਰਾਂ ਦਾ ਬਾਪ ਹੁੰਦਾ ਤਾਂ ਪੰਜਾਬੀ ਨਾਟਕ ਦੇ ਖੇਤਰ ‘ਚ ਅੱਜ ਵਾਲਾ ਨਾਂਅ  ਥਾਂ ਕਦੇ ਨਾ ਬਣਾ ਸਕਦਾ  ਇਹ ਮੇਰੀ ਪਤਨੀ ਤੇ ਧੀਆਂ ਹੀ ਸਨ ਜਿਨ੍ਹਾਂ ਮੇਰੇ ਨਾਟਕਾਂ ‘ਚ ਉਸ ਸਮੇ  ਰੋਲ ਨਿਭਾਏ ਜਦੋਂ ਔਰਤ ਦਾ ਸਟੇਜ  ‘ਤੇ ਆਉਣਾ ਅਲੋਕਾਰੀ ਗੱਲ ਸੀ  ਉਨ੍ਹਾਂ ਦੀ ਇਹ ਵੀ ਖਾਹਿਸ਼ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਦ ਵੀ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਅਗਾਂਹਵਧੂ ਸੋਚ ‘ਤੇ ਡਟ ਕੇ ਪਹਿਰਾ ਦੇਵੇ ,ਇਸ ਲਈ ਸੰਨ 2013 ‘ਚ ਕੈਂਸਰ ਦੀ ਬਿਮਾਰੀ ਦੇ ਵੱਡੇ ਹਮਲੇ ਦਾ ਸਾਮਹਣਾ ਕਰਨ  ਵੇਲੇ  ਉਨ੍ਹਾਂ ਆਪਣੀ ਆਖਿਰੀ ਇੱਛਾ ਦਾ ਲਿਖਤੀ  ਪ੍ਰਗਟਾਵਾ ਕੀਤਾ ਕਿ ਉਨ੍ਹਾਂ  ਦੀ ਮੌਤ ਤੋਂ ਬਾਦ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੀਆਂ ਧੀਆਂ ਵੱਲੋਂ ਹੀ ਦਿੱਤੀ ਜਾਵੇ ਇਹ ਗੱਲ ਆਪਣੇ ਆਪ ‘ਚ ਬੜੀ ਅਗਾਂਹਵਧੂ ਹੈ
ਅਜਿਹੇ ਉੱਚੀ ਸੁੱਚੀ ਸੋਚ ਵਾਲੇ ਮਹਾਨ ਲੋਕ  ਕਦੇ ਮਰਿਆ ਨਹੀਂ  ਕਰਦੇ ਤੇ ਪ੍ਰੋ. ਅਜਮੇਰ ਸਿੰਘ ਔਲਖ ਵੀ ਮਰਿਆ ਨਹੀਂ ਹੈ ਸਗੋਂ  ਲੋਕ ਵਿਰਾਸਤ ਦਾ ਹਿੱਸਾ ਬਣ ਕੇ ਆਪਣੀ ਵਿਚਰਧਾਰਕ ਉਮਰ ਹੋਰ ਲੰਮੀ ਕਰ ਗਿਆ ਹੈ ਉਹ ਸਾਡੇ ਚੇਤਿਆਂ ‘ਚ ਹਮੇਸ਼ਾ ਜਿਉਂਦਾ ਰਹੇਗਾ ਜਿੰਨਾਂ  ਇਕੱਠ ਬਰਨਾਲੇ ਉਨ੍ਹਾਂ ਨੂੰ ਭਾਈ ਲਾਲੋ ਪੁਰਸਕਾਰ  ਦੇਣ ਵੇਲੇ  ਸੀ, ਓਨਾ ਹੀ ਉਨ੍ਹਾਂ ਦੀ ਅੰਤਿਮ ਯਾਤਰਾ ਵੇਲੇ ਸੀ ਪ੍ਰੋ. ਔਲਖ ਅਮਰ ਰਹਿਣ ਦੇ ਗੂੰਜਵੇਂ ਨਾਹਰੇ ਉਨ੍ਹਾਂ ਦੇ ਅਮਰ ਰਹਿਣ ਦੀ ਗਵਾਹੀ ਉਨ੍ਹਾਂ ਦੇ ਸਨਮਾਨ ਸਮਾਰੋਹ ਵਾਂਗ ਹੀ ਭਰ ਰਹੇ ਸਨ ਉਹ ਪਹਿਲਾਂ ਵੀ ਜਿੰਦਾਬਾਦ ਸੀ ਤੇ ਹੁਣ ਵੀ ਜਿੰਦਾਬਾਦ ਹੈ