People - Sach Kahoon Punjabi
Punjab Government: ਪੰਜਾਬ ਵਾਸੀਆਂ ਲਈ ਆ ਗਈ ਵੱਡੀ ਖਬਰ!, ਸਰਕਾਰ ਨੇ ਜਾਰੀ ਕੀਤੀ ਨਵੀਂ ਸਕੀਮ, ਟਰਾਂਸਪੋਰਟ ਮੰਤਰੀ ਦਾ ਐਲਾਨ
Punjab Government: ਮੋਹਾਲੀ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਆਰਟੀਓ ਦਫ਼ਤਰ ਮੋਹਾਲੀ ਅਤੇ ਸੈਕਟਰ-82 ਸਥਿਤ ਡਰਾਈਵਿੰਗ ਟੈਸਟ ਟਰੈਕ ਦਾ ਸ਼ੁੱਕਰਵਾਰ ਨੂੰ ਅਚਨਚੇਤ ਦੌਰਾ ਕੀਤਾ ਗਿਆ ਅਤੇ ਦਫ਼ਤਰ ’ਚ ਹੋ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਛੇਤੀ ਹੀ ਆਰਟੀਓ ਦਫ਼ਤਰਾਂ ਦੇ ਸਮੁੱਚੀਆਂ ਸੇਵਾਵਾਂ ਆਨਲਾਈਨ ਕਰ ਦਿੱਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਲਾਉਣ ਬਜਾਏ ਘਰ ਬੈਠੇ ਹੀ ਆਨਲਾਈਨ ਸੇਵਾਵਾਂ ਦੀ ਸੁਵਿਧਾ ਮਿਲੇਗੀ।
ਟਰਾਂਸਪੋਰਟ ਮੰਤਰੀ ਨੇ ਆਰਟੀਏ ਦਫ਼ਤਰ ਵਿਖੇ ਪਬਲਿਕ ਕਾਊਂਟਰਾਂ ’ਤੇ ਜਾ ਕੇ ਕਰਮਚਾਰੀਆਂ ਤੋਂ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਲਿਆ ਅਤੇ ਨਾਲ ਹੀ ਦਫ਼ਤਰ ’ਚ ਕੰਮ ਕਰਵਾਉਣ ਆਏ ਲੋਕਾਂ ਨਾਲ ਵੀ ਗੱਲਬਾਤ ਕਰ ਕੇ ਉਨ੍ਹਾਂ ਨੂੰ ਦੀਆਂ ਮੁਸ਼ਕਲਾਂ ਬਾਰੇ ਜਾਣਿਆ। ਇਸ ਮੌਕੇ ਲੋਕਾਂ ਵੱਲੋਂ ਆਰਟੀਓ ਦਫ਼ਤਰ ਦੇ ਕੰਮ, ਅਧਿਕਾਰੀਆਂ, ਕਰਮਚਾਰੀਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ।
ਦਸਤਾਵੇਜ਼ ਪੂਰੇ ਨਹੀਂ | Punjab Government
ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕਰਨ ਲਈ ਅਧਿਕਾਰੀਆਂ ਨੂੰ ਮੌਕੇ ’ਤੇ ਨਿਰਦੇਸ਼ ਦਿੱਤੇ। ਭੁੱਲਰ ਨੇ ਕਿਹਾ ਕਿ ਸਰਕਾਰ ਪ੍ਰਸ਼ਾਸਕੀ ਸੁਧਾਰਾਂ ਅਤੇ ਸਰਕਾਰੀ ਕੰਮ ’ਚ ਪਾਰਦਰਸ਼ਤਾ ਲਿਆਉਣ ਲਈ ਵਚਨਬੱਧ ਹੈ। ਟਰਾਂਸਪੋਰਟ ਮੰਤਰੀ ਨੇ ਟੈਕਸ ਕੁਲੈਕਸ਼ਨ ਪ੍ਰਣਾਲੀ ਚੈੱਕ ਕੀਤੀ ਅਤੇ ਕਿਹਾ ਕਿ ਜਿਹੜੇ ਲੋਕਾਂ ਵੱਲੋਂ ਟੈਕਸ ਨਹੀਂ ਭਰਿਆ ਜਾਂਦਾ ਅਤੇ ਦਸਤਾਵੇਜ਼ ਪੂਰੇ ਨਹੀਂ ਹਨ, ਉਨ੍ਹਾਂ ਦੇ ਚਲਾਨ ਕਰਨ ਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। Punjab Government
ਉਨ੍ਹਾਂ ਆਰ. ਟੀ. ਓ. ਦਫ਼ਤਰ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਹਾਜ਼ਰੀ ਚੈੱਕ ਕੀਤੀ, ਜੋ ਕਿ 100 ਫ਼ੀਸਦੀ ਪਾਈ ਗਈ। ਉਨ੍ਹਾਂ ਆਰ. ਟੀ. ਓ. ਦਫ਼ਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੌਕੇ ’ਤੇ ਹਦਾਇਤ ਕੀਤੀ ਕਿ ਜੋ ਵੀ ਲੋਕ ਟਰਾਂਸਪੋਰਟ ਨਾਲ ਸਬੰਧਿਤ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਆਰ. ਟੀ. ਓ. ਦਫ਼ਤਰ ਦੀਆਂ ਵਧੇਰੇ ਸੇਵਾਵਾਂ ਪਹਿਲਾਂ ਹੀ ਆਨਲਾਈਨ ਚਲ ਰਹੀਆ ਹਨ ਅਤੇ ਬਕਾਇਆ ਸੇਵਾਵਾਂ ਵੀ ਜਲਦ ਹੀ ਆਨਲਾਈਨ ਕਰ ਦਿੱਤੀਆ ਜਾਣਗੀਆਂ। Punjab Government
ਇਸ ਤਰ੍ਹਾਂ ਦਾ ਹੈ ਨਵਾਂ ਡਰਾਈਵਿੰਗ ਟੈਸਟ ਟਰੈਕ
ਮੰਤਰੀ ਨੇ ਇੱਥੇ ਸਥਿਤ ਡਰਾਈਵਿੰਗ ਟੈਸਟ ਟਰੈਕ ਦੀ ਵੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਮੋਹਾਲੀ ਦਾ ਨਵਾਂ ਡਰਾਈਵਿੰਗ ਟੈਸਟ ਟਰੈਕ ਨਵੀਂ ਹੈਮਜ਼ ਤਕਨੀਕ ਨਾਲ ਬਣਾਇਆ ਗਿਆ ਹੈ, ਜਿਸ ਨਾਲ ਕੋਈ ਦੂਜਾ ਵਿਅਕਤੀ ਕਿਸੇ ਹੋਰ ਦੀ ਥਾਂ ’ਤੇ ਡਰਾਈਵਿੰਗ ਟੈਸਟ ਨਹੀਂ ਦੇ ਸਕਦਾ। ਇਹ ਸਮੁੱਚਾ ਟਰੈਕ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਲੈਸ ਹੈ।
Read Also : Rajindra Hospital Doctors Strike: ਰਾਜਿੰਦਰਾ ਹਸਪਤਾਲ ਦੇ ਡਾਕਟਰ ਹੜਤਾਲ ’ਤੇ, ਅੱਜ ਓਪੀਡੀ ਵੀ ਬੰਦ, ਮਰੀਜ਼ ਪਰੇਸ਼ਾਨ
ਇਸ ਨਾਲ ਪੂਰੀ ਪਾਰਦਰਸ਼ਤਾ ਨਾਲ ਦੋਪਹੀਆ ਵਾਹਨ ਅਤੇ ਚਾਰਪਹੀਆ ਵਾਹਨ ਦਾ ਟੈਸਟ ਲਿਆ ਜਾਂਦਾ ਹੈ ਅਤੇ ਇਸ ’ਚ ਚਾਰਪਹੀਆ ਵਾਹਨ ਦੀ ਪਾਸ ਦਰ 40 ਫ਼ੀਸਦੀ ਰਹਿ ਗਈ ਹੈ ਅਤੇ ਦੋਪਹੀਆ ਵਾਹਨ ਦੀ ਪਾਸ ਦਰ 82 ਫ਼ੀਸਦੀ ਹੈ। ਅਜਿਹੀ ਨਵੀਂ ਤਕਨੀਕ ਨਾਲ ਸੜਕੀ ਹਾਦਸਿਆਂ ’ਚ ਵੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਇਹ ਤਕਨੀਕ ਪੂਰੇ ਪੰਜਾਬ ’ਚ ਸਾਰੇ ਟਰੈਕਾਂ ਵਿਖੇ ਲਾਗੂ ਕਰ ਕੀਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਆਰ. ਟੀ. ਓ. ਰਾਜਪਾਲ ਸਿੰਘ ਸੇਖੋਂ ਚੇਅਰਪਰਸਨ ਜ਼ਿਲ੍ਹਾ ਯੋਜਨਾ ਬੋਰਡ ਪ੍ਰਭਜੋਤ ਕੌਰ ਅਤੇ ਹੋਰ ਅਧਿਕਾਰੀ ਵੀ ਮੌਜ਼ੂਦ ਸਨ।
ਪੰਜਾਬ ਦੇ ਸੈਂਕੜੇ ਪਿੰਡਾਂ ’ਚ ਪੰਚਾਇਤਾਂ ਨੇ ਨਸ਼ੇ ਦੀ ਵਿੱਕਰੀ ਰੋਕਣ ਲਈ ਨਸ਼ਾ ਰੋਕੋ ਕਮੇਟੀਆਂ ਬਣਾ ਦਿੱਤੀਆਂ ਹਨ ਅਤੇ ਬਕਾਇਦਾ ਨਸ਼ਾ ਤਸਕਰਾਂ ’ਤੇ ਨਿਗ੍ਹਾ ਰੱਖਣ ਲਈ ਪਹਿਰੇਦਾਰੀ ਸ਼ੁਰੂ ਕਰ ਦਿੱਤੀ ਹੈ। ਨਸ਼ੇ ਖਿਲਾਫ਼ ਇਹ ਜ਼ਮੀਨੀ ਤੇ ਅਸਲੀ ਲੜਾਈ ਹੈ ਜਿਸ ਦੇ ਨਤੀਜੇ ਚੰਗੇ ਆਉਣ ਦੀ ਆਸ ਹੈ। ਇਹ ਗੱਲ ਸਾਬਤ ਕਰਦੀ ਹੈ ਕਿ ਲੋਕ ਨਸ਼ੇ ਖਿਲਾਫ਼ ਮੈਦਾਨ ਵਿੱਚ ਨਿੱਤਰ ਆਏ ਹਨ। ਜਦੋਂ ਤੱਕ ਲੋਕ ਮੈਦਾਨ ’ਚ ਨਹੀਂ ਡਟਦੇ ਉਦੋਂ ਤੱਕ ਚੰਗੇ ਨਤੀਜੇ ਆਉਣ ਦੀ ਆਸ ਘੱਟ ਹੀ ਹੁੰਦੀ ਹੈ। (Depth Campaign)
ਜਾਗੋ ਦੁਨੀਆ ਦੇ ਲੋਕੋ…
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀ ਆਪਣੇ ਪ੍ਰਸਿੱਧ ਗੀਤ ‘ਜਾਗੋ ਦੁਨੀਆ ਦੇ ਲੋਕੋ’ (Depth Campaign) ਗਾ ਕੇ ਇਸ ਵਿੱਚ ਸੁਨੇਹਾ ਦਿੱਤਾ ਹੈ ਕਿ ਨਸ਼ਿਆਂ ਦੀ ਰੋਕਥਾਮ ਲਈ ਪਿੰਡਾਂ-ਸ਼ਹਿਰਾਂ ’ਚ ਪਹਿਰੇ ਲਾਏ ਜਾਣ ਤੇ ਪੰਚ-ਸਰਪੰਚ, ਮੇਅਰ ਵੀ ਨਸ਼ੇ ਖਿਲਾਫ਼ ਅੱਗੇ ਆਉਣ। ਇਸ ਗਾਣੇ ਨੇ ਰੰਗ ਵਿਖਾਇਆ ਹੈ ਤੇ ਜਥੇਬੰਦੀਆਂ ਦੇ ਨਸ਼ਾ ਵਿਰੋਧੀ ਸਮਾਗਮਾਂ ਅੰਦਰ ਵੀ ਇਹ ਗੀਤ ਗੂੰਜ ਰਿਹਾ ਹੈ। ਇਹ ਸੱਚਾਈ ਹੈ ਕਿ ਨਸ਼ਾ ਕਿਤੋਂ ਉੱਡ ਕੇ ਤਾਂ ਆਉਂਦਾ ਨਹੀਂ। ਨਸ਼ਾ ਤਸਕਰਾਂ ਦੇ ਸਪਲਾਇਰ ਹੀ ਗਲੀ-ਗਲੀ ਨਸ਼ਾ ਪਹੁੰਚਾਉਂਦੇ ਹਨ।
ਜਦੋਂ ਲੋਕ ਨਸ਼ਿਆਂ ਖਿਲਾਫ ਡਟ ਗਏ ਹਨ ਤਾਂ ਨਸ਼ਾ ਤਸਕਰਾਂ ਦੀ ਨੀਂਦ ਉੱਡਣੀ ਤੈਅ ਹੈ। ਲੋਕਾਂ ’ਚ ਆਈ ਜਾਗਰੂਕਤਾ ਦੀ ਨਿਸ਼ਾਨੀ ਹੈ ਕਿ ਨਸ਼ਾ ਤਸਕਰ ਵੀ ਹੁਣ ਬੁਖਲਾ ਗਏ ਹਨ ਤੇ ਆਪਣਾ ਧੰਦਾ ਚੌਪਟ ਹੋਇਆ ਵੇਖ ਕੇ ਨਸ਼ਾ ਛੁਡਾਊ ਕਮੇਟੀ ਮੈਂਬਰਾਂ ’ਤੇ ਹਮਲੇ ਕਰਨ ਦੀ ਮਾੜੀ ਹਰਕਤ ਵੀ ਕਰ ਰਹੇ ਹਨ। ਸਰਕਾਰ ਤੇ ਪੁਲਿਸ ਲੋਕਾਂ ਦੀ ਇਸ ਹਿੰਮਤ ਤੇ ਦਲੇਰੀ ਦੀ ਦਾਦ ਦੇਵੇ ਤੇ ਉਹਨਾਂ ਹਮਲਾਵਰਾਂ ਖਿਲਾਫ਼ ਠੋਸ ਕਾਰਵਾਈ ਕਰੇ।
ਨਸ਼ੇ ਦੀਆਂ ਵੱਡੀਆਂ ਖੇਪਾਂ ਬਰਾਮਦ | Depth Campaign
ਭਾਵੇਂ ਪੁਲਿਸ ਨੇ ਨਸ਼ੇ ਦੀਆਂ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਹਨ ਤੇ ਗਿ੍ਰਫ਼ਤਾਰੀਆਂ ਵੀ ਹੋ ਰਹੀਆਂ ਹਨ ਫਿਰ ਵੀ ਸਰਕਾਰ ਨੂੰ ਕਾਮਯਾਬੀ ਉਦੋਂ ਹੀ ਮਿਲਣੀ ਹੈ ਜਦੋਂ ਆਮ ਲੋਕ ਜਾਗਣਗੇ। ਸਰਕਾਰ ਨੂੰ ਲੋਕਾਂ ਅੰਦਰ ਭਰੋਸਾ ਪੈਦਾ ਕਰਨਾ ਹੈ ਕਿ ਉਹ ਲੋਕਾਂ ਨਾਲ ਖੜ੍ਹੀ ਹੈ। ਬਿਨਾਂ ਸ਼ੱਕ ਲੋਕ ਹੁਣ ਜਾਗ ਰਹੇ ਹਨ ਤੇ ਉਹਨਾਂ ਅੰਦਰ ਨਸ਼ੇ ਨੂੰ ਰੋਕਣ ਦਾ ਜਜ਼ਬਾ ਹੈ। ਇਹ ਤਬਦੀਲੀ ਸਰਕਾਰ ਦੇ ਕੰਮ ਨੂੰ ਅਸਾਨ ਬਣਾਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਵੱਡਾ ਤੋਹਫ਼ਾ
ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਭਾਵਨਾ ਦੀ ਕਦਰ ਕਰੇ ਅਤੇ ਨਸ਼ਾ ਤਸਕਰਾਂ ਦੀਆਂ ਹਮਲਾਵਰ ਕਾਰਵਾਈਆਂ ਖਿਲਾਫ਼ ਕਾਰਵਾਈ ਕਰੇ ਤਾਂ ਕਿ ਪਿੰਡ-ਪਿੰਡ ਨਸ਼ਿਆਂ ਖਿਲਾਫ਼ ਲਾਮਬੰਦੀ ਹੋਵੇ। ਉਂਜ ਇਹ ਸੱਚਾਈ ਹੈ ਕਿ ਲੋਕ ਲਹਿਰ ਅੱਗੇ ਕਿਸੇ ਦੀ ਨਹੀਂ ਚੱਲਦੀ। ਜਦੋਂ ਲੋਕ ਜਾਗ ਪੈਣ ਤਾਂ ਉਹ ਕਿਸੇ ਦੀ ਧੌਂਸ ਨਹੀਂ ਮੰਨਦੇ। ਅਸਲ ’ਚ ਸਮਾਜ ਬਚੇਗਾ ਹੀ ਤਾਂ ਜੇਕਰ ਨਸ਼ਾ ਰੁਕੇਗਾ। ਪੰਚਾਇਤਾਂ, ਵਿਧਾਇਕਾਂ ਤੇ ਸਾਂਸਦਾਂ ਨੂੰ ਵੀ ਨਸ਼ੇ ਖਿਲਾਫ਼ ਡਟ ਕੇ ਅੱਗੇ ਆਉਣਾ ਚਾਹੀਦਾ ਹੈ।
ਪੱਛਮੀ ਬੰਗਾਲ: ਪੱਛਮੀ ਬੰਗਾਲ ’ਚ ਪਟਾਕਾ ਫੈਕਟਰੀ ’ਚ ਧਮਾਕਾ, 5 ਦੀ ਮੌਤ
West Bengal:  ਪਰਗਨਾ। ਪੱਛਮੀ ਬੰਗਾਲ ਦੇ ਪਰਗਨਾ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਦੱਤਾਪੁਕੁਰ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈਆਂ ਦੇ ਜ਼ਖਮੀ ਹੋਣ ਦਾ ਅਨੁਮਾਨ ਹੈ। ਪੁਲਿਸ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। (Blast Firecracker factory)
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਸਥਿਤ (ਕੋਲਕਾਤਾ ਤੋਂ 10 ਕਿਲੋਮੀਟਰ ਦੂਰ ਮੋਸ਼ਪਾਲ, ਨੀਲਗੰਜ ਵਿਖੇ) ਸਥਿਤ ਪਟਾਕਾ ਫੈਕਟਰੀ ਵਿੱਚ ਐਤਵਾਰ ਸਵੇਰੇ 10 ਵਜੇ ਦੇ ਕਰੀਬ ਧਮਾਕਾ ਹੋਇਆ, ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ। ਪਰ ਪੁਲਿਸ ਨੂੰ ਅਜੇ ਤੱਕ ਧਮਾਕੇ ਦਾ ਪਤਾ ਨਹੀਂ ਲੱਗ ਸਕਿਆ ਹੈ। 5 ਲੋਕਾਂ ਦੀਆਂ ਲਾਸ਼ਾਂ ਮਿਲਣ ਦੀ ਪੁਸ਼ਟੀ ਹੋਈ ਹੈ। ਇਸ ਹਾਦਸੇ ‘ਚ ਕਈ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਬਾਰਾਸਾਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।  (Blast Firecracker factory)
ਪੁਲਿਸ ਨੇ ਦੱਸਿਆ ਕਿ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੇਦੀਨੀਪੁਰ ਜ਼ਿਲੇ ਦੇ ਈਗਰਾ ‘ਚ ਇਕ ਕਾਨੂੰਨੀ ਪਟਾਕਾ ਫੈਕਟਰੀ ‘ਚ ਹੋਏ ਧਮਾਕੇ ‘ਚ 12 ਬੇਕਸੂਰ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਬਾਵਜੂਦ ਉਥੇ ਇਹ ਘਟਨਾਵਾਂ ਬੇਰੋਕ ਜਾਰੀ ਹਨ। ਇਹ ਘਟਨਾ ਮਈ ਮਹੀਨੇ ਦੀ ਹੈ।
ਲੋਕਾਂ ਨੂੰ ਮੁਫ਼ਤ ਚੀਜ਼ਾਂ ਨਾ ਦਿਓ ਚੀਜ਼ਾਂ ਖਰੀਦਣ ਲਾਇਕ ਬਣਾਓ
ਲੋਕਾਂ ਨੂੰ ਮੁਫ਼ਤ ਚੀਜ਼ਾਂ ਨਾ ਦਿਓ ਚੀਜ਼ਾਂ ਖਰੀਦਣ ਲਾਇਕ ਬਣਾਓ
ਪੰਜਾਬ ਵਿਧਾਨ ਸਭਾ ਚੋਣਾਂ 2022 ’ਚ ਚੋਣਾਂ ਲੜ ਰਹੀਆਂ ਸਾਰੀਆਂ ਪਾਰਟੀਆਂ ਦੇ ਚੋਣ ਮੈਨੀਫੈਸਟੋ ਵਿੱਚ ਇੱਕ ਤੋਂ ਇੱਕ ਵਧ ਕੇ ਖੈਰਾਤਾਂ ਵੰਡਣ ਲਈ ਪੂਰੇ ਪੰਜਾਬ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੇ ਹਰ ਮੋੜ ’ਤੇ ਵੱਡੇ-ਵੱਡੇ ਫਲੈਕਸ ਬੋਰਡ ਲਾ ਕੇ ਵਾਅਦਿਆਂ ਦੀ ਝੜੀ ਹੀ ਲਾਈ ਹੋਈ ਸੀ। ਪੰਜਾਬੀਆਂ ਨੇ ਲੰਬੇ ਸਮੇਂ ਤੋਂ ਵਾਅਦਿਆਂ ਨੂੰ ਤੋੜ ਨਾ ਚੜ੍ਹਾਉਣ ਵਾਲੀਆਂ ਪਾਰਟੀਆਂ ਦੇ ਦਿੱਗਜਾਂ ਨੂੰ ਹਰਾ ਕੇ ਪੰਜਾਬ ਵਿੱਚ ਬਦਲਾਅ ਲਈ ਵੋਟਾਂ ਪਾਈਆਂ, ਤੇ ਵੱਡੀ ਵਿਧਾਨ ਸਭਾ ਦੀ ਨੁਮਾਇੰਦਗੀ ਭਗਵੰਤ ਮਾਨ ਦੇ ਹੱਥ ਸੌਂਪੀ ਹੈ।
ਇੱਕ ਅਰਸੇ ਤੋਂ ਪੰਜਾਬ ਅੰਦਰ ਬੇਰੁਜ਼ਗਾਰੀ, ਨਸ਼ੇ ਤੇ ਸਾਰੇ ਤਰ੍ਹਾਂ ਦੇ ਮਾਫੀਆ ਦਾ ਜਾਲ ਇਸ ਕਦਰ ਫੈਲਿਆ ਹੋਇਆ ਹੈ, ਲੋਕ (People) ਡਰਦੇ ਆਪਣੀ ਜ਼ੁਬਾਨ ਖੋਲ੍ਹਦੇ ਹੀ ਨਹੀਂ ਨਵੀਂ ਸਰਕਾਰ ਤੋਂ ਪੰਜਾਬੀਆਂ ਨੂੰ ਢੇਰ ਸਾਰੀਆਂ ਉਮੀਦਾਂ ਹਨ। ਹਰ ਘਰ ਦੇ ਨੌਜਵਾਨ ਮੁੰਡੇ-ਕੁੜੀਆਂ ਪੜ੍ਹ-ਲਿਖ ਕੇ ਡਿਗਰੀਆਂ ਹੱਥਾਂ ਵਿੱਚ ਲੈ ਕੇ ਟੈਂਕੀਆਂ ’ਤੇ ਚੜ੍ਹ ਕੇ, ਸੜਕਾਂ ’ਤੇ ਜਾਮ ਲਾ ਕੇ, ਰੁਜ਼ਗਾਰ ਦੀ ਖਾਤਰ, ਹੁਣ ਤੱਕ ਪਹਿਲੀਆਂ ਸਰਕਾਰਾਂ ਤੋਂ ਆਪਣੇ ਪੁੜੇ ਸਿਕਾਉਂਦੇ ਰਹੇ ਹਨ। ਇਹ ਬਦਲਾਅ ਪੰਜਾਬੀਆਂ ਨੇ ਇਨ੍ਹਾਂ ਮੁੱਦਿਆਂ ਨੂੰ ਖਤਮ ਕਰਨ ਲਈ ਕੀਤਾ ਹੈ।
ਨਵੀਂ ਸਰਕਾਰ ਸਾਹਮਣੇ ਹਰ ਵਿਭਾਗ ਦੀਆਂ ਮੰਗਾਂ-ਮੁਸ਼ਕਲਾਂ, ਨਸ਼ੇ, ਮਹਿੰਗੀ ਤੇ ਮੁਫ਼ਤ ਦਿੱਤੀ ਜਾ ਰਹੀ ਬਿਜਲੀ, ਪੀਣਯੋਗ ਪਾਣੀ, ਪ੍ਰਦੂਸ਼ਣ ਰਹਿਤ ਹਵਾ ਤੇ ਬੇਰੁਜ਼ਗਾਰੀ ਦਾ ਦੈਂਤ ਮੂੰਹ ਅੱਡੀ ਖੜ੍ਹੇ ਹਨ। ਪੰਜਾਬੀਆਂ ਨੇ ਪਿਛਲੀਆਂ ਸਰਕਾਰਾਂ ਤੋਂ ਤੰਗ ਆ ਕੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਰੁਜ਼ਗਾਰ ਲਈ ਸੱਤ ਸਮੁੰਦਰੋਂ ਪਾਰ, ਜਿਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਹੁਰਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਹਿੰਦੋਸਤਾਨ ’ਚੋਂ ਕੱਢਿਆ ਸੀ, ਅੱਜ ਉਨ੍ਹਾਂ ਦੀ ਗੁਲਾਮੀ ਲਈ ਫੇਰ ਆਪਣਾ ਸਭ ਕੁੱਝ ਵੇਚ-ਵੱਟ ਕੇ ਜਹਾਜ਼ਾਂ ਦੀ ਬਾਰੀ ਨੂੰ ਹੱਥ ਪੁਆ ਟੁੱਕ ਦੀ ਖਾਤਰ ਭੇਜ ਕੇ ਏਸ ਵਿਗੜੇ ਸਿਸਟਮ ਤੋਂ ਖਹਿੜਾ ਛੁਡਾਉਣ ਦੇ ਰਾਹ ਲੱਭੇ ਹਨ। ਪਰੰਤੂ ਪੰਜਾਬ ਲਈ ਇਹ ਸਭ ਚੰਗਾ ਨਹੀਂ ਹੈ।
ਬੇਰੁਜ਼ਗਾਰੀ ਦੇ ਦੈਂਤ ਨੂੰ ਠੱਲ੍ਹ ਪਾਉਣ ਲਈ ਮੁੱਖ ਮੰਤਰੀ ਪੰਜਾਬ ਫਿਕਰਮੰਦ ਤਾਂ ਹਨ, ਪਰੰਤੂ ਦੂਜੇ ਪਾਸੇ ਪਹਿਲੀਆਂ ਸਰਕਾਰਾਂ ਦੀ ਤਰਜ ’ਤੇ ਆਟਾ, ਦਾਲ, ਕਣਕ ਬਿਜਲੀ ਮੁਫਤ ਵੰਡਣ ਵਾਲੇ ਕਲਚਰ ਨੂੰ ਜਿਉਂ ਦਾ ਤਿਉਂ ਹੀ ਰੱਖਿਆ ਹੈ। ਉਸ ਤੋਂ ਵੀ ਵੱਡੀ ਗੱਲ ਸਰਕਾਰੀ ਅਫਸਰ ਹੁਣ ਘਰ-ਘਰ ਮੁਫਤ ਰਾਸ਼ਣ ਪਹੁੰਚਾਉਣਗੇ ਮੈਂ ਨਹੀਂ ਕਹਿੰਦਾ ਰਾਸ਼ਨ ਘਰ-ਘਰ ਨਾ ਪਹੁੰਚਾਓ! ਪਹੁੰਚਾਓ! ਪਰ ਜਿਹਨੂੰ ਲੋੜ ਹੈ, ਜੋ ਅਪਾਹਜ ਹੈ, ਬਜੁਰਗ ਜੋ ਤੁਰ-ਫਿਰ ਨਹੀਂ ਸਕਦੇ ਤੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ, ਵਿਧਵਾ ਜੋ ਬੱਚੇ ਪਾਲਣ ਲਈ ਲੇਬਰ ਕਰਦੀ ਹੈ, ਜਿਹੜੇ ਬੱਚਿਆਂ ਦੇ ਮਾਪਿਆਂ ਦਾ ਸਾਇਆ ਸਿਰ ਤੋਂ ਉੱਠ ਗਿਆ ਹੈ, ਤੇ ਹੋਰ ਕੋਈ ਪਾਲਣ ਵਾਲਾ ਨਹੀਂ ਹੈ। ਜਿਵੇਂ ਖੈਰਾਤਾਂ ਪਹਿਲਾਂ ਵਾਲੇ ਵੰਡਦੇ ਸੀ, ਉਵੇਂ ਹੀ ਹੁਣ ਸ਼ੁਰੂ ਕਰ ਲਿਆ ਗਿਆ। ਖੈਰਾਤਾਂ ਵੰਡ ਕੇ ਲੋਕਾਂ ਨੂੰ ਨਿਕੰਮੇ ਤੇ ਨਸ਼ੇੜੀ ਪਹਿਲਾ ਵਾਲਿਆਂ ਨੇ ਬਣਾਇਆ, ਜਿਨ੍ਹਾਂ ਦੀਆਂ ਹਜਾਰਾਂ ਉਦਾਹਰਨਾਂ ਪੰਜਾਬ ਦੇ ਅਖਬਾਰਾਂ ਦੀਆਂ ਸੁਰਖੀਆਂ ਪਹਿਲਾਂ ਵੀ ਬਣੀਆਂ ਤੇ ਅੱਜ ਵੀ ਬਣ ਰਹੀਆਂ ਹਨ। ਤੁਹਾਡੇ ਕੋਲੋਂ ਤਾਂ ਬਦਲਾਅ ਦੀ ਆਸ ਹੈ!
ਲੋਕਾਂ ਨੂੰ ਮੁਫ਼ਤ ਚੀਜ਼ਾਂ ਨਾ ਦਿਓ ਚੀਜ਼ਾਂ ਖਰੀਦਣ ਲਾਇਕ ਬਣਾਓ
ਮੈਂ ਅੱਖੀਂ ਦੇਖਿਆ ਹੈ, ਡਿਪੂਆਂ ਤੋਂ ਕਣਕ ਲੈ ਕੇ ਬਹੁਤੇ ਤਾਂ ਡਿਪੂ ਦੇ ਸਾਹਮਣੇ ਵਾਲੀ ਚੱਕੀ ’ਤੇ ਤੁਰੰਤ ਵੇਚ ਕੇ ਨਸ਼ੇ ਦੇ ਵਪਾਰੀਆਂ ਨੂੰ ਅਮੀਰ ਕਰਦੇ ਹਨ। ਕਈ ਤਾਂ ਡਿਪੂ ਵਾਲੇ ਕੋਲ ’ਕੱਲਾ ਗੂਠਾ ਹੀ ਲਾਉਂਦੇ ਹਨ, ਚੱਕੀ ਵਾਲੇ ਕੋਲ ਜਾਂ ਤਾਂ ਡਿਪੂ ਵਾਲਾ ਭੇਜ ਦਿੰਦਾ ਹੈ, ਜਾਂ ਚੱਕੀ ਵਾਲੇ ਦਾ ਕਰਿੰਦਾ ਚੁੱਕ ਕੇ ਲੈ ਜਾਂਦਾ ਹੈ। ਮੁਫਤ ਕਣਕ ਲੈਣ ਵਾਲਿਆਂ ਦਾ ਹਾਲ ਮੈਂ ਇੱਕ ਦਿਨ ਰਿਸ਼ਤੇਦਾਰੀ ਵਿੱਚ ਕੁਦਰਤੀ ਅੱਖੀਂ ਦੇਖਿਆ।
ਉਨ੍ਹਾਂ ਕੋਲ ਰਾਸ਼ਨ ਦਾ ਡਿਪੂ ਹੈ। ਇੱਕ ਔਰਤ ਆਈ, ਆਪਣੀ ਪਰਚੀ ’ਤੇ 30 ਕਿਲੋ ਵਾਲੇ ਤਿੰਨ ਗੱਟੇ ਲਏ ਤੇ ਉੱਥੇ ਹੀ ਰੱਖ ਗਈ। ਜਾਂਦੀ ਕਹਿ ਕੇ ਗਈ ਕਿ ਮੇਰੇ ਘਰ ਵਾਲੇ ਨੂੰ ਨਾ ਦੱਸੀ ਤੇ ਨਾ ਹੀ ਇਹ ਗੱਟੇ ਚੁਕਾਈਂ। ਮੈਂ ਆਪੇ ਆਵਦੇ ਹਿਸਾਬ ਨਾਲ ਲੈ ਜਾਵਾਂਗੀ, ਜੇਕਰ ਉਹ ਲੈ ਗਿਆ ਤਾਂ ਨਾਲ ਦੀ ਨਾਲ ਵੇਚ ਕੇ ਚਿੱਟਾ ਪੀ ਜਾਊ। ਵੱਡੀ ਗਿਣਤੀ ਦਾ ਹਾਲ ਇਹੀ ਹੈ। ਲੋੜਵੰਦਾਂ ਨੂੰ ਰਾਸ਼ਨ ਮਿਲ ਨਹੀਂ ਰਿਹਾ। ਮਾਰੂਤੀ ਕਾਰਾਂ ਵਾਲੇ ਮੁਫ਼ਤ ਕਣਕ ਦੇ ਗੱਟੇ ਕਾਰਾਂ ’ਤੇ ਲੱਦ ਕੇ ਲਿਜਾ ਰਹੇ ਹਨ। ਪਾਰਟੀਬਾਜੀ ਕਾਰਨ ਅਸਲੀ ਹੱਕਦਾਰਾਂ ਦੇ ਕਾਰਡ ਕੱਟ ਦਿੱਤੇ ਜਾਂਦੇ ਹਨ। ਇਸ ਕਲਚਰ ਦਾ ਗੜ੍ਹ ਤੋੜਨਾ ਬਹੁਤ ਜਰੂਰੀ ਹੈ।
ਇਸੇ ਹੀ ਤਰ੍ਹਾਂ ਨਵੀਂ ਸਰਕਾਰ ਲੋਕਾਂ ਨੂੰ ਖੇਤੀ ਸੈਕਟਰ ਤੇ ਘਰੇਲੂ ਵਰਤੋਂ ਲਈ ਬਿਜਲੀ ਮੁਫ਼ਤ ਦੇਣ ਦੇ ਵਾਅਦੇ ਪੁਗਾਉਣ ਲਈ ਕਾਹਲੀ ਹੈ। ਬਿਜਲੀ ਨਾ ਤਾਂ ਸਟੋਰ ਹੁੰਦੀ ਹੈ ਤੇ ਨਾ ਹੀ ਮੁਫ਼ਤ ਪੈਦਾ ਹੁੰਦੀ ਹੈ। ਜੇਕਰ ਸਰਕਾਰ ਪੈਸੇ ਖਰਚ ਕੇ ਬਿਜਲੀ ਪੈਦਾ ਕਰਕੇ ਮੁਫਤ ਵੰਡੀ ਜਾਵੇਗੀ ਤਾਂ ਇੱਕ ਨਾ ਇੱਕ ਦਿਨ ਬਿਜਲੀ ਕਾਰਪੋਰੇਸ਼ਨਾਂ ਠੱਪ ਹੋ ਜਾਣਗੀਆਂ। ਜੇਕਰ ਸਰਕਾਰ ਨੇ ਆਉਣ ਵਾਲੇ ਸਮੇਂ ਵਿੱਚ ਬਿਜਲੀ ਕਾਰਪੋਰੇਸ਼ਨਾਂ ਦੀ ਬਿਹਤਰੀ ਲਈ ਕਦਮ ਨਾ ਚੁੱਕੇ ਤਾਂ ਇਹ ਸਭ ਕੇਂਦਰ ਦੇ ਅਧੀਨ ਜਾਣੋ ਕੋਈ ਨਹੀਂ ਰੋਕ ਸਕੇਗਾ। ਫੇਰ ਮੁਫਤ ਤਾਂ ਛੱਡੋ ਲੋਕਾਂ ਨੂੰ ਮੋਮਬੱਤੀਆਂ ਦੀਆਂ ਫੈਕਟਰੀਆਂ ਵਿੱਚ ਧੜਾਧੜ ਰੁਜ਼ਗਾਰ ਮਿਲੇਗਾ। ਕਾਰਨ ਬਿਜਲੀ ਪ੍ਰਾਈਵੇਟ ਠੇਕੇਦਾਰੀ ਸਿਸਟਮ ਰਾਹੀਂ ਹੱਦੋਂ ਵੱਧ ਮਹਿੰਗੀ ਮਿਲੇਗੀ।
ਇਸੇ ਹੀ ਤਰਜ ’ਤੇ ਪੰਜਾਬ ਰੋਡਵੇਜ ਤੇ ਪੀ. ਆਰ. ਟੀ. ਸੀ. ਦੀਆਂ ਬੱਸਾਂ ਵਿੱਚ ਔਰਤਾਂ ਲਈ ਮੁਫਤ ਸਫਰ ਨੂੰ ਤੁਰੰਤ ਬੰਦ ਕੀਤਾ ਜਾਵੇ। ਮੈਂ ਇੱਕ ਦਿਨ ਬਠਿੰਡਾ ਤੋਂ ਕੋਟਕਪੂਰਾ ਆਉਣ ਲਈ ਆਪਣੀ ਪਤਨੀ ਨਾਲ ਉਸ ਦੇ ਕਹਿਣ ’ਤੇ ਸਰਕਾਰੀ ਬੱਸ ਵਿੱਚ ਚੜ੍ਹ ਗਿਆ। ਇਸ ਕਾਰਨ ਮੈਨੂੰ ਤਾਂ ਟਿਕਟ ਕਟਵਾ ਕੇ ਵੀ ਖੜ੍ਹ ਕੇ ਸਫਰ ਕਰਨਾ ਪਿਆ, ਪਰੰਤੂ ਉਸ ਨੇ ਮੁਫਤ ਵਿੱਚ ਸੀਟ ’ਤੇ ਬੈਠ ਕੇ ਸਫਰ ਕੀਤਾ। ਮੈਂ ਕੋਟਕਪੂਰਾ ਪਹੁੰਚ ਕੇ ਕੰਡਕਟਰ ਨੂੰ ਪੁੱਛਿਆ, ਬਾਈ ਜੀ ਸਰਕਾਰੀ ਬੱਸ ਵਿੱਚ ਔਰਤਾਂ ਤੇ ਮਰਦਾਂ ਦੇ ਸਫਰ ਕਰਨ ਦੀ ਰੇਸ਼ੋ ਕੀ ਹੈ? ਉਹ ਤਾਂ ਵਿਚਾਰਾ ਇਸ ਕਾਰਨ ਪਹਿਲਾਂ ਹੀ ਫੋੜੇ ਵਾਂਗ ਭਰਿਆ ਪਿਆ ਸੀ। ਕਹਿੰਦਾ, ਬਾਈ ਜੀ ਪੁੱਛੋ ਕੁਸ ਨਾ, ਹੁਣ ਮੈਂ ਬਠਿੰਡਾ ਤੋਂ ਕੋਟਕਪੂਰਾ ਆਪਣੀ ਬੱਸ ਵਿੱਚ 115 ਸਵਾਰੀਆਂ ਲੱਦ ਕੇ ਲਿਆਇਆ ਹਾਂ। ਜਿਸ ਵਿੱਚ ਸਿਰਫ 20 ਪ੍ਰਤੀਸ਼ਤ ਹੀ ਮਰਦ ਸਨ। ਬਾਕੀ ਸਾਰੀਆਂ ਮੁਫ਼ਤ ਵਾਲੀਆਂ ਔਰਤਾਂ! ਇਸੇ ਤਰ੍ਹਾਂ ਮੁਫ਼ਤ ਖੈਰਾਤਾਂ ਵੰਡੀ ਗਏ ਤਾਂ ਦੱਸੋ, ਇਹ ਢਾਂਚਾ ਕਿਵੇਂ ਚੱਲੂ? ਪੈਸੇ ਕਿੱਥੋਂ ਆਉਣਗੇ?
ਪੰਜਾਬ ਦੇ ਭਲੇ ਲਈ ਇਹ ਮੁਫ਼ਤ ਵਾਲਾ ਕਲਚਰ ਬੰਦ ਕਰਕੇ ਸਾਰਿਆਂ ਨੂੰ ਇੱਕੋ ਅੱਖ ਨਾਲ ਦੇਖਦੇ ਹੋਏ ਨੀਤੀਆਂ ਬਣਾਈਆਂ?ਜਾਣ। ਅਸੀਂ ਇਹ ਨਹੀਂ ਚਾਹੁੰਦੇ ਲੋੜਵੰਦ ਨੂੰ?ਚੀਜ਼ ਨਾਲ ਮਿਲੇ, ਬਿਲਕੁਲ ਮਿਲਣੀ ਚਾਹੀਦਾ ਹੈ ਜੇਕਰ ਘਰ-ਘਰ ਰਾਸ਼ਨ ਵੰਡਣ ਦੀ ਗੱਲ ਹੈ?ਤਾਂ ਰਾਸ਼ਨ ਵੰਡਣ ਵਾਲੇ ਡਿਪੂਆਂ ਦੇ ਮਾਲਕਾਂ ਵਿੱਚ ਵੀ ਕਿਸੇ ਕਿਸਮ ਦੀ ਘਾਟ ਹੋ ਸਕਦੀ ਹੈ ਜਿਸ ਕਰਕੇ ਘਰ-ਘਰ ਰਾਸ਼ਨ ਵੰਡਣ ਦੀ ਲੋੜ ਪਈ ਹੈ। ਸਿਸਟਮ ਨੂੰ ਪਾਰਦਰਸ਼ੀ ਬਣਾਇਆ ਜਾਵੇ ਬਾਕੀ ਰਹੀ ਗੱਲ ਭਿ੍ਰਸ਼ਟ ਢਾਂਚੇ ਵਿੱਚੋਂ ਭਿ੍ਰਸ਼ਟਾਚਾਰ ਖਤਮ ਕਰਨਾ ਬਹੁਤ ਮੁਸ਼ਕਲ ਹੈ। ਇਸ ਦੀ ਚਪੇਟ ਵਿਚੋਂ ਤਾਂ ਤਰੱਕੀ ਕਰ ਚੁੱਕੇ ਮੁਲਕ ਵੀ ਨਹੀਂ ਬਚੇ, ਅਸੀਂ ਤਾਂ ਕੀਹਦੇ ਪਾਣੀਹਾਰ ਆਂ।
ਅੱਜ ਪੰਜਾਬ ਨੂੰ ਖੈਰਾਤਾਂ ਤੋਂ ਵੱਧ ਰੁਜ਼ਗਾਰ ਦੀ ਜਰੂਰਤ ਹੈ। ਖੈਰਾਤਾਂ ਨੇ ਹਮੇਸ਼ਾ ਲੋਕਾਂ ਨੂੰ ਨਿਕੰਮੇ ਤੇ ਬੁਜ਼ਦਿਲ ਬਣਾਇਆ ਹੈ। ਤੰਦਰੁਸਤ ਸਮਾਜ ਪੈਦਾ ਕਰਨ ਲਈ ਕਦਮ ਚੁੱਕਣੇ ਜਰੂਰੀ ਹਨ। ਬਿਜਲੀ ਮੁਫ਼ਤ ਨਹੀਂ ਸਸਤੀ ਦਿਉ, ਕਣਕ ਮੁਫਤ ਨਹੀਂ ਕੰਮ ਦਿਉ, ਔਰਤਾਂ ਨੂੰ ਸਫਰ ਮੁਫਤ ਨਹੀਂ ਸੁਰੱਖਿਆ ਯਕੀਨੀ ਬਣਾਓ। ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਅੰਦਰ ਡਾਵਾਂਡੋਲ ਹੈ। ਭਿ੍ਰਸ਼ਟਾਚਾਰ ਖ਼ਤਮ ਕਰਨ ਤੋਂ ਪਹਿਲਾਂ ਰੁਜਗਾਰ ਦੇ ਕੇ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕਰਕੇ ਲੋਕਾਂ ਨੂੰ ਆਤਮ-ਨਿਰਭਰ ਬਣਾਓ, ਨਸ਼ੇ ਆਪੇ ਹੀ ਖਤਮ ਹੋ ਜਾਣਗੇ। ਜਦੋਂ ਲੋਕ ਪੜ੍ਹ-ਲਿਖ ਗਏ! ਪੜ੍ਹਾਈ ਕਰਵਾਉਣ ਵਾਲੇ ਮਾਸਟਰਾਂ ਨੂੰ ਛਾਪੇ ਮਾਰ ਕੇ ਧਮਕਾਉ ਨਾ, ਉਨ੍ਹਾਂ ਦੀਆਂ ਸਮੱਸਿਆਵਾਂ ਖਤਮ ਕਰਕੇ ਫੇਰ ਗੱਲ ਕਰੋ। ਸਾਰੇ ਮਹਿਕਮਿਆਂ ਵਿੱਚ ਮੰਗਾਂ-ਮੁਸ਼ਕਲਾਂ ਦੇ ਢੇਰ ਲੱਗੇ ਪਏ ਹਨ ਚਾਰ-ਚਾਰ ਸੀਟਾਂ ਦਾ ਕੰਮ ’ਕੱਲਾ-’ਕੱਲਾ ਕਰਮਚਾਰੀ ਕਰ ਰਿਹਾ ਹੈ। ਉਹ ਤਾਂ ਪਹਿਲਾਂ ਹੀ ਤਪਿਆ ਪਿਆ ਹੈ।
ਬਿਜਲੀ ਕਾਰਪੋਰੇਸ਼ਨਾਂ ਅਧੀਨ, 66 ਕੇਵੀ ਬਿਜਲੀ ਘਰਾਂ ਅੰਦਰ ਚਾਰ-ਚਾਰ ਸ਼ਿਫਟ ਕਰਮਚਾਰੀਆਂ ਤੇ ਚਾਰ-ਚਾਰ ਹੈਲਪਰ ਕਰਮਚਾਰੀਆਂ ਦੀ ਥਾਂ ਸਿਰਫ ਦੋ-ਦੋ ਕੰਮ ਕਰ ਰਹੇ ਹਨ। ਦਫਤਰਾਂ ਅਧੀਨ ਵੀ ਕਲੈਰੀਕਲ ਸਟਾਫ ਦੀ ਥਾਂ ਟੈਕਨੀਕਲ ਸਟਾਫ ਹੀ ਗੱਡੀ ਰੇਹੜੀ ਜਾ ਰਿਹਾ ਹੈ। ਸਾਰੀ ਬੇਰੁਜਗਾਰੀ ਇਕੱਲੀਆਂ ਬਿਜਲੀ ਕਾਰਪੋਰੇਸ਼ਨਾਂ ਹੀ ਖਤਮ ਕਰਕੇ ਪੰਜਾਬ ਦਾ ਮੁਹਾਂਦਰਾ ਬਦਲਣ ਦੀ ਯੋਗਤਾ ਰੱਖਦੀਆਂ ਹਨ। ਇਸ ਨੂੰ ਸੁਚੱਜੇ ਤਰੀਕੇ ਨਾਲ ਚਲਾ ਕੇ ਪੰਜਾਬ ਵਿੱਚ ਇਸ ਦੀ ਕਮਾਈ ਨਾਲ ਪ੍ਰਾਈਵੇਟ ਹਸਪਤਾਲਾਂ ਅਤੇ ਪ੍ਰਾਈਵੇਟ ਸਕੂਲਾਂ ਦੀ ਤਰਜ ’ਤੇ ਸਿਹਤ ਤੇ ਸਿੱਖਿਆ ਬਿਲਕੁਲ ਮੁਫਤ ਦਿੱਤੀ ਜਾ ਸਕਦੀ ਹੈ। ਇਹੀ ਮੁਫਤ ਕਰਨ ਦੀ ਲੋੜ ਹੈ। ਜੇਕਰ ਕੋਈ ਕਹੇ ਕਿ ਇੱਕੋ ਸਮੇਂ ਸਾਰਾ ਕੁੱਝ ਕਿਵੇਂ ਹੋ ਸਕਦਾ ਹੈ? ਗੌਰਮਿੰਟ ਦਾ ਮਤਲਬ ਹੀ ਇਹੀ ਹੈ (ਗੌਰ+ਮਿੰਟ) ਜੇਕਰ ਮਿੰਟਾਂ ਵਿੱਚ ਗੌਰ ਕਰੇ ਤਾਂ ਸਭ ਪਾਲਸੀਆਂ ਨਵੀਆਂ ਬਣ ਸਕਦੀਆਂ ਹਨ। ਪ੍ਰਾਈਵੇਟ ਸਕੂਲਾਂ ਤੇ ਹਸਪਤਾਲਾਂ ਦੇ ਰੇਟ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦੇ ਰੇਟਾਂ ਮੁਤਾਬਿਕ ਕੁੱਝ ਪ੍ਰਤੀਸ਼ਤ ਦਾ ਫਰਕ ਪਾ ਕੇ ਤੈਅ ਕੀਤੇ ਜਾ ਸਕਦੇ ਹਨ। ਨਹੀਂ ਤਾਂ ਪੰਜਾਬੀਓ! ਪੰਜਾਬ ਦਾ ਰੱਬ ਹੀ ਰਾਖਾ ਹੈ।
ਇੰਜ. ਜਗਜੀਤ ਸਿੰਘ ਕੰਡਾ
ਕੋਟਕਪੂਰਾ।
ਮੋ. 96462-00468
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮਹਾਂਮਾਰੀ : 2 ਕਰੋੜ 10 ਲੱਖ 26 ਹਜ਼ਾਰ 766 ਲੋਕ ਹੋਏ ਠੀਕ
ਦੁਨੀਆਂ ਭਰ ‘ਚ ਕੋਰੋਨਾ ਨਾਲ 2.91 ਕਰੋੜ ਪ੍ਰਭਾਵਿਤ, 9.22 ਲੱਖ ਦੀ ਮੌਤ
ਏਜੰਸੀ, ਵਾਸ਼ਿੰਗਟਨ ਦੁਨੀਆਂ ਭਰ ‘ਚ ਕੋਰੋਨਾ ਵਾਇਰਸ (ਕੋਵਿਡ-19) ਨਾਲ ਦੋ ਕਰੋੜ 91 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋ ਗਏ ਹਨ ਤੇ 9.22 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਕੋਰੋਨਾ ਵਾਇਰਸ ਨਾਲ ਦੁਨੀਆਂ ‘ਚ ਹੁਣ ਤੱਕ 2 ਕਰੋੜ 91 ਲੱਖ 80 ਹਜ਼ਾਰ 905 ਲੋਕ ਪ੍ਰਭਾਵਿਤ ਹੋ ਚੁੱਕੇ ਹਨ ਵਧੀਆ ਗੱਲ ਇਹ ਹੈ ਕਿ 2 ਕਰੋੜ 10 ਲੱਖ 26 ਹਜ਼ਾਰ 766 ਲੋਕ ਠੀਕ ਹੋ ਚੁੱਕੇ ਹਨ ਸਪੇਨ ‘ਚ ਕੋਰੋਨਾ ਵੈਕਸੀਨ ਦਾ ਪਹਿਲਾ ਪ੍ਰੀਖਣ 14 ਸਤੰਬਰ ਤੋਂ ਸ਼ੁਰੂ ਹੋ ਚੁੱਕਾ ਹੈ ਇਹ ਜਾਣਕਾਰੀ ਲਾ ਪਾਜ ਯੂਨੀਵਰਸਿਟੀ ਹਸਪਤਾਲ ਦੀ ਨੈਦਾਨਿਕ ਇਕਾਈ ਦੇ ਮੁਖੀ ਅਲਬਰਟੋ ਬੋਰੋਬੀਆ ਨੇ ਦਿੱਤੀ ਉਨ੍ਹਾਂ ਦੱਸਿਆ ਕਿ ਇਸ ਵੈਕਸੀਨ ਨੂੰ ਅਮਰੀਕਾ ਦੀ ਜਾਨਸਨ ਐਂਡ ਜਾਨਸਨ ਕੰਪਨੀ ਵੱਲੋਂ ਵਿਕਸਿਤ ਕੀਤਾ ਗਿਆ ਹੈ ਇਸ ਦੇ ਪਹਿਲੇ ਦੌਰ ਦਾ ਪ੍ਰੀਖਣ ਅਮਰੀਕਾ ਤੇ ਬੈਲਜੀਅਮ ‘ਚ ਹੋ ਚੁੱਕਾ ਹੈ।
ਸਪੇਨ ‘ਚ ਇਸਦਾ ਦੂਜੇ ਦੌਰ ਦਾ ਪ੍ਰੀਖਣ ਹੋਵੇਗਾ ਨਾਲ ਹੀ ਜਰਮਨੀ ਤੇ ਬੈਲਜ਼ੀਅਮ ‘ਚ ਵੀ ਇਸਦੇ ਦੂਜੇ ਦੌਰ ਦਾ ਪ੍ਰੀਖਣ ਹੋਵੇਗਾ ਉਨ੍ਹਾਂ ਦੱਸਿਆ ਕਿ ਪ੍ਰੀਖਣ ਤਿੰਨ ਹਸਪਤਾਲਾਂ ‘ਚ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਸੈਂਟੇਂਡਰ ‘ਚ ਸਥਿਤ ਵਾਲਡੇਸਿਲਾ ਹਸਪਤਾਲ ‘ਚ ਇਸ ਦਾ ਪ੍ਰੀਖਣ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ, ਜਦੋਂ ਮੈਡ੍ਰਿਕ ਸਥਿਤ ਲਾ ਪਾਜ ਤੇ ਲਾ ਪ੍ਰਿੰਸੇਸਾ ਯੂਨੀਵਰਸਿਟੀਜ਼ ‘ਚ ਇਸਦਾ ਪ੍ਰੀਖਣ ਮੰਗਲਵਾਰ ਤੋਂ ਸ਼ੁਰੂ ਹੋਵੇਗਾ ਉਨ੍ਹਾਂ ਦੱਸਿਆ ਕਿ ਲਾ ਪਾਜ ਯੂਨੀਵਰਸਿਟੀ ‘ਚ 190 ਲੋਕਾਂ ‘ਤੇ ਇਸਦਾ ਪ੍ਰੀਖਣ ਕੀਤੇ ਜਾਣ ਦੀ ਉਮੀਦ ਹੈ, ਜਿਸ ਵਿੱਚ 18 ਤੋਂ 55 ਸਾਲ ਦੀ ਉਮਰ ਦੇ 50 ਬਾਲਗ ਤੇ 65 ਸਾਲ ਤੋਂ ਜ਼ਿਆਦਾ ਉਮਰ ਦੇ 25 ਸੀਨੀਅਰ ਸਿਟੀਜਨ ਸ਼ਾਮਲ ਹੋਣਗੇਅਸਟਰੇਲੀਆ ‘ਚ ਹਾਟਸਪਾਟ ਵਾਲੇ ਇਲਾਕੇ ‘ਚ ਪ੍ਰਦਰਸ਼ਨ।
ਅਸਟਰੇਲੀਆ ਦੇ ਮੈਲਬੌਰਨ ‘ਚ ਲੋਕਾਂ ਨੇ ਹਾਟਸਪਾਟ ਵਾਲੇ ਇਲਾਕੇ ‘ਚ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਲੋਕ ਵਾਇਰਸ ਰੋਕਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਨਰਾਜ਼ ਸਨ ਪ੍ਰਦਰਸ਼ਨ ਕਰਨ ਵਾਲਿਆਂ ਨੇ ਪੁਲਿਸ ‘ਤੇ ਫਲ ਤੇ ਸਬਜੀਆਂ ਸੁੱਟੀਆਂ ਪੁਲਿਸ ਨੇ ਮਹਾਂਮਾਰੀ ਨਾਲ ਜੁੜੇ ਨਿਯਮਾਂ ਨੂੰ ਤੋੜਨ ਲਈ 74 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ 176 ਜਣਿਆਂ ਨੂੰ ਜੁਰਮਾਨਾ ਲਾਇਆ ਹੈ ਪੁਲਿਸ ਨੇ ਦੱਸਿਆ ਕਿ ਪ੍ਰਦਰਸ਼ਨ ‘ਚ ਕਰੀਬ 250 ਨਾਗਰਿਕ ਸ਼ਾਮਲ ਸਨ।
ਅੱਜ ਦੇ ਇਕੱਠ ਨੇ ਸਾਬਤ ਕੀਤਾ ਕਿ ਸੰਘਰਸ਼ ਲੋਕ ਲਹਿਰ ਬਣਕੇ ਉਭੱਰੇਗਾ: ਢੀਂਡਸਾ
ਪਿੰਡ ਛਾਜਲੀ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
ਸੁਨਾਮ ਊਧਮ ਸਿੰਘ ਵਾਲਾ , (ਖੁਸਪ੍ਰੀਤ ਜੋਸਨ) ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ (sukhdev singh Dhindsa) ਦੇ ਸਮਰਥਕਾਂ ਨੇ ਦਿੜ੍ਹਬਾ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਪਿੰਡ ਛਾਜਲੀ ਵਿਖੇ ਰਿਕਾਰਡ ਤੋੜ ਇਕੱਠ ਕਰਕੇ ਢੀਂਡਸਾ ਦੁਆਰਾ ਲਏ ਗਏ ਫੈਸਲੇ ਨੂੰ ਲੋਕ ਲਹਿਰ ਵਿੱਚ ਬਦਲਣ ਦਾ ਅਹਿਦ ਲਿਆ। ਇਸ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਵਰਕਰਾਂ ਨੇ ਇੱਕ ਮੀਟਿੰਗ ਨੂੰ ਰੈਲੀ ਵਿੱਚ ਬਦਲਕੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਨੂੰ ਸਿਧਾਂਤਕ ਲੀਹਾਂ ‘ਤੇ ਤੋਰਨ, ਪੰਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਲਈ ਸ਼ੁਰੂ ਕੀਤਾ ਸੰਘਰਸ਼ ਲੋਕ ਲਹਿਰ ਬਣਕੇ ਉਭੱਰੇਗਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸੰਗਰੂਰ ਰੈਲੀ ਦਾ ਲੋਕ ਮੁੱਦਿਆਂ ਨਾਲ ਕੋਈ ਵਾਹ ਵਾਸਤਾ ਨਹੀਂ ਹੈ , ਇਹ ਸਿਰਫ਼ ਤੇ ਸਿਰਫ਼ ਸੁਖਬੀਰ ਸਿੰਘ ਬਾਦਲ ਦੀ ਡਿੱਗ ਚੁੱਕੀ ਸਾਖ ਨੂੰ ਬਚਾਉਣ ਲਈ ਕੀਤੀ ਜਾ ਰਹੀ ਹੈ।ਢੀਂਡਸਾ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਉੱਪਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਵਿੱਤਰ ਰੁਤਬੇ ਨੂੰ ਨੀਵਾਂ ਦਿਖਾਉਣ ਦਾ ਦੋਸ਼ ਲਾਉਦਿਆਂ ਕਿਹਾ ਕਿ ਸ੍ਰੋਮਣੀ ਕਮੇਟੀ ਪ੍ਰਧਾਨ ਦਾ ਸਿੱਖ ਜਗਤ ਅੰਦਰ ਬਹੁਤ ਵੱਡਾ ਰੁਤਬਾ ਹੈ
ਪਰ ਭਾਈ ਲੌਂਗੋਵਾਲ ਨੇ ਸੰਗਰੂਰ ਦੀ ਰਾਜਨੀਤਕ ਰੈਲੀ ਵਿੱਚ ਇਕੱਠ ਕਰਨ ਲਈ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਬੱਸਾਂ ਭਰਕੇ ਲਿਆਉਣ ਬਦਲੇ ਸ਼੍ਰੋਮਣੀ ਕਮੇਟੀ ਦੇ ਕੋਟੇ ਵਿੱਚੋਂ ਗ੍ਰਾਟਾਂ ਦੇ ਲਾਲਚ ਦੇਣੇ ਸ਼ੁਰੂ ਕੀਤੇ ਹੋਏ ਹਨ। ਸੰਗਤਾਂ ਦੇ ਤਿਲ ਫੁੱਲ ਭੇਂਟ ਦੀ ਭੇਟਾ ਦੀ ਦੁਰਵਰਤੋਂ ਕਰਨ ਵਾਲਾ ਪਹਿਲਾ ਪ੍ਰਧਾਨ ਹੈ। ਢੀਂਡਸਾ ਨੇ ਕਿਹਾ ਇਹ ਸੰਘਰਸ਼ ਸਿਧਾਂਤਾਂ ਤੇ ਪੰਥਕ ਸੰਸਥਾਵਾਂ ਦੇ ਮਾਣ ਮਰਿਆਦਾ ਲਈ ਲੜਿਆ ਜਾ ਰਿਹਾ ਹੈ, ਕਿਸੇ ਅਹੁਦੇ ਜਾਂ ਨਿੱਜੀ ਮੁਫਾਦ ਲਈ ਨਹੀਂ। ਇਸ ਕਰਕੇ ਸੰਗਤ ਦਾ ਕਾਫਲਾ ਦਿਨੋ ਦਿਨ ਵੱਡਾ ਹੁੰਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਦੇ ਸਾਬਕਾ ਮੰਤਰੀਆਂ ਤੇ ਆਗੂਆਂ ਨੇ ਰੈਲੀ ਲਈ ਕੀਤੀਆਂ ਮੀਟਿੰਗਾਂ ਦੌਰਾਨ ਕੇਵਲ ਸਾਡੇ ਪਰਿਵਾਰ ਤੇ ਸਮਰਥਕਾਂ ਦੇ ਖਿਲਾਫ਼ ਕੂੜ ਪ੍ਰਚਾਰ ਕੀਤਾ ਹੈ। ਲੋਕ ਮੁੱਦਿਆਂ ਦੀ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਖਿਲਾਫ਼ ਇੱਕ ਵੀ ਗੱਲ ਨਹੀਂ ਕੀਤੀ ਗਈ।
ਢੀਂਡਸਾ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਲੋਕ ਪੱਖੀ ਲਹਿਰਾਂ ਇਸ ਇਲਾਕੇ ਅੰਦਰੋਂ ਉਠੀਆਂ ਹਨ।  ਸ੍ਰੋਮਣੀ ਅਕਾਲੀ ਦਲ ਦੇ ਕੌਮੀ ਜਰਨਲ ਸਕੱਤਰ ਅਤੇ ਸਾਬਕਾ ਏ ਐਮ ਗੁਰਬਚਨ ਸਿੰਘ ਬਚੀ ਨੇ ਕਿਹਾ ਕਿ ਵਰਕਰਾਂ ਦੇ ਉਤਸਾਹ ਤੇ ਜੋਸ਼ ਅੰਦਰੋਂ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਸਮੁੱਚਾ ਸਿੱਖ ਪੰਥ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਖੜਾ ਹੈ।
ਇਸ ਸਮੇਂ ਹਰਦੇਵ ਸਿੰਘ ਰੋਗਲਾ ਸ੍ਰੋਮਣੀ ਕਮੇਟੀ ਮੈਂਬਰ, ਸਤਗੁਰ ਸਿੰਘ ਨਮੋਲ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸਦ, ਜਥੇਦਾਰ ਹਰੀਨੰਦ ਸਿੰਘ ਛਾਜਲਾ ਸ਼੍ਰੋਮਣੀ ਕਮੇਟੀ ਮੈਂਬਰ, ਜਥੇਦਾਰ ਕੌਰ ਸਿੰਘ ਮੌੜ, ਸੁਖਜਿੰਦਰ ਸਿੰਘ ਸੰਧੜਾ, ਹਰਪਾਲ ਸਿੰਘ ਖਡਿਆਲ, ਰਣਧੀਰ ਸਿੰਘ ਸਮੂਰਾਂ, ਬਲਜੀਤ ਸਿੰਘ ਢੰਡੋਲੀ ਕਲਾਂ, ਪੱਪੀ ਨੰਗਲਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਮਾਸਟਰ ਰਣਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Muzaffarpur Shelter Home Case। ਅਦਾਲਤ ਵੱਲੋਂ 19 ਲੋਕ ਦੋਸ਼ੀ ਕਰਾਰ
ਸਜ਼ਾ ਦਾ ਐਲਾਨ 28 ਜਨਵਰੀ ਨੂੰ
ਨਵੀਂ ਦਿੱਲੀ। ਬਿਹਾਰ ਦੇ ਮੁਜ਼ੱਫਰਪੁਰ ਦੇ ਸ਼ੈਲਟਰ ਹੋਮ ਕੇਸ (Muzaffarpur Shelter Home Case) ‘ਚ ਦਿੱਲੀ ਦੀ ਸਾਕੇਤ ਕੋਰਟ ਨੇ 19 ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ। ਇਨ੍ਹਾਂ ਸਾਰਿਆਂ ਨੂੰ ਸ਼ੈਲਟਰ ਹੋਮ ‘ਚ ਰਹਿਣ ਵਾਲੀਆਂ ਕੁੜੀਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਨ੍ਹਾਂ ਸਾਰਿਆਂ ਦੀ ਸਜ਼ਾ ਦਾ ਐਲਾਨ 28 ਜਨਵਰੀ ਨੂੰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੋਰਟ ਨੇ ਇਕ ਦੋਸ਼ੀ ਮੁਹੰਮਦ ਸਾਹਿਲ ਉਰਫ ਵਿੱਕੀ ਨੂੰ ਸਬੂਤਾਂ ਦੀ ਕਮੀ ‘ਚ ਬਰੀ ਕਰ ਦਿੱਤਾ ਹੈ।
ਐਡੀਸ਼ਨਲ ਸੈਸ਼ਨ ਕੋਰਟ ਸੌਰਭ ਕੁਲਸ਼੍ਰੇਸ਼ਠ ਦੀ ਕੋਰਟ ਨੇ ਮੁੱਖ ਦੋਸ਼ੀ ਬ੍ਰਜੇਸ਼ ਠਾਕੁਰ ਸਮੇਤ 19 ਲੋਕਾਂ ਨੂੰ 1045 ਪੰਨਿਆਂ ਦੇ ਆਪਣੇ ਆਦੇਸ਼ ‘ਚ ਦੋਸ਼ੀ ਠਹਿਰਾਇਆ ਹੈ। ਇਸ ਮਾਮਲੇ ‘ਚ ਦੋਸ਼ੀਆਂ ਵਿਰੁੱਧ ਪੋਕਸੋ ਐਕਟ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮੁਜ਼ੱਫਰਪੁਰ ਦੇ ਬਾਲਿਕਾ ਗ੍ਰਹਿ ‘ਚ 34 ਵਿਦਿਆਰਥਣਾਂ ਨੇ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਸੀ। ਮੈਡੀਕਲ ਟੈਸਟ ‘ਚ ਕਰੀਬ 34 ਬੱਚੀਆਂ ਦੇ ਜਿਨਸੀ ਸ਼ੋਸ਼ਣ ਦੀ ਪੁਸ਼ਟੀ ਹੋਈ ਸੀ। ਸੁਣਵਾਈ ਦੌਰਾਨ ਪੀੜਤਾਂਵਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਨਸ਼ੀਲੀ ਦਵਾਈਆਂ ਦੇਣ ਦੇ ਨਾਲ ਮਾਰਿਆ-ਕੁੱਟਿਆ ਜਾਂਦਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਘੱਟ ਗਿਣਤੀ ਖਿਲਾਫ ਬੁਣੀਆਂ ਜਾ ਰਹੀਆਂ ਫਿਰਕੂ ਗੋਂਦਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਲੋਕ ਤਿਆਰ : ਸਵਾਤੀ
CAA ਤੇ ਐਨ.ਆਰ.ਸੀ. ਖਿਲਾਫ ਹਜਾਰਾਂ ਔਰਤਾਂ ਵੱਲੋਂ ਮਲੇਰਕੋਟਲਾ ‘ਚ ਵਿਸ਼ਾਲ ਰੋਸ਼ ਮਾਰਚ
ਸਰਹਿੰਦੀ ਗੇਟ ਤੋਂ ਕਮਲ ਸਿਨੇਮਾ ਤੱਕ ਉਮੜਿਆ ਔਰਤਾਂ ਦਾ ਜਨ ਸੈਲਾਬ
ਮਾਲੇਰਕੋਟਲਾ (ਗੁਰਤੇਜ ਜੋਸੀ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਅੰਦਰ ਲਾਗੂ ਕੀਤੇ ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਐਨ.ਆਰ.ਸੀ. ਖਿਲਾਫ ਅੱਜ ਸੰਵਿਧਾਨ ਬਚਾਓ ਸੰਘਰਸ਼ ਮੋਰਚਾ ਦੇ ਝੰਡੇ ਹੇਠ ਹਜਾਰਾਂ ਔਰਤਾਂ ਨੇ ਸਥਾਨਕ ਸਰਹਿੰਦੀ ਗੇਟ ਤੋਂ ਕਮਲ ਸਿਨੇਮਾ ਤੱਕ ਵਿਸ਼ਾਲ ਰੋਸ਼ ਮਾਰਚ ਕਰਕੇ ਕੇਂਦਰੀ ਹਕੂਮਤ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ ਮਲੇਰਕੋਟਲਾ ਵਿਖੇ ਨਿਰੋਲ ਔਰਤਾਂ ਦਾ ਇਹ ਦੂਜਾ ਵਿਸ਼ਾਲ ਰੋਸ ਮਾਰਚ ਸੀ, ਇਸ ਤੋਂ ਪਹਿਲਾਂ 22 ਦਸੰਬਰ ਨੂੰ ਵੀ ਹਜਾਰਾਂ ਔਰਤਾਂ ਮੋਦੀ ਦੀ ਕੇਂਦਰੀ ਹਕੂਮਤ ਖਿਲਾਫ ਸਰਹਿੰਦੀ ਗੇਟ ਤੋਂ ਸੱਟਾ ਚੌਕ ਤੱਕ ਰੋਸ਼ ਮਾਰਚ ਕਰਕੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦੇ ਚੁੱਕੀਆਂ ਹਨ
ਕਰੀਬ ਦੋ ਵਜੇ ਸਰਹਿੰਦੀ ਗੇਟ ਵਿਖੇ ਇਕੱਠੀਆ ਹੋਈਆਂ ਹਜਾਰਾਂ ਔਰਤਾਂ ਨੇ ਮੋਦੀ ਸਰਕਾਰ ਖਿਲਾਫ ਜੋਰਦਾਰ ਕੀਤੀ
ਮਾਰਚ ਸ਼ੁਰੂ ਕੀਤਾ ਤਾਂ ਵੱਡੀ ਗਿਣਤੀ ਤਾਇਨਾਤ ਪੁਲਿਸ ਫੋਰਸ ਵੀ ਹਰਕਤ ਵਿਚ ਆ ਗਈ
ਬਾਅਦ ਦੁਪਹਿਰ ਕਰੀਬ ਦੋ ਵਜੇ ਸਰਹਿੰਦੀ ਗੇਟ ਵਿਖੇ ਇਕੱਠੀਆ ਹੋਈਆਂ ਹਜਾਰਾਂ ਔਰਤਾਂ ਨੇ ਮੋਦੀ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆ ਜਿਉਂ ਹੀ ਮਾਰਚ ਸ਼ੁਰੂ ਕੀਤਾ ਤਾਂ ਵੱਡੀ ਗਿਣਤੀ ਤਾਇਨਾਤ ਪੁਲਿਸ ਫੋਰਸ ਵੀ ਹਰਕਤ ਵਿਚ ਆ ਗਈ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਔਰਤਾਂ ਦੇ ਇਸ ਕਾਫਲੇ ਨੂੰ ਹਜਾਰਾਂ ਲੋਕ ਸੜਕਾਂ ਦੁਆਲੇ ਤੇ ਘਰਾਂ ਅਤੇ ਦੁਕਾਨਾਂ ਦੀਆਂ ਛੱਤਾਂ ਉਪਰੋਂ ਸਮੱਰਥਨ ਦੇਣ ਲਈ ਨਾਅਰੇਬਾਜੀ ਕਰਦੇ ਵੇਖੇ ਗਏ
ਕਮਲ ਸਿਨੇਮਾ ਨੇੜੇ ਔਰਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ
ਗੈਰ ਸੰਵਿਧਾਨਿਕ ਤੇ ਫਿਰਕੂ ਕਾਨੂੰਨ ਲਾਗੂ ਕਰਨ ‘ਤੇ ਤੁਲੀ ਕੇਂਦਰੀ ਹਕੂਮਤ ਨੂੰ ਚੇਤਾਵਨੀ ਦਿੱਤੀ
ਭਾਰਤੀ ਲੋਕ ਸੰਘਰਸਾਂ ਰਾਹੀਂ ਹਕੂਮਤ ਨੂੰ ਫਿਰਕੂ ਤੇ ਗੈਰ ਸੰਵਿਧਾਨਕ ਕਨੂੰਨ ਵਾਪਿਸ ਲੈਣ ਲਈ ਮਜਬੂਰ ਕਰ ਦੇਣਗੇ
ਕਮਲ ਸਿਨੇਮਾ ਨੇੜੇ ਔਰਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮਿਸ ਸਵਾਤੀ (ਦਿੱਲੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਵਿਦਿਆਰਥਣ), ਜ਼ੁਲੇਖਾ ਜਾਬੀਨ (ਦਿੱਲੀ ਤੋਂ ਮਨੁੱਖੀ ਅਧਿਕਾਰਾਂ ਦੀ ਐਕਟੀਵਿਟ), ਪੰਜਾਬ ਸਟੂਡੈਂਟਸ ਯੂਨੀਅਨ ਦੀ ਮੀਤ ਪ੍ਰਧਾਨ ਹਰਦੀਪ ਕੌਰ, ਦਿੱਲੀ ਹਾਈਕੋਰਟ ਤੋਂ ਵਕੀਲ ਮੈਡਮ ਤਨਵੀਰ ਖਾਨ ਅਤੇ ਬੀਬੀ ਹਰਸ਼ਰਨ ਕੌਰ ਚੰਡੀਗੜ੍ਹ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਆਰ.ਸੀ. ਵਰਗੇ ਗੈਰ ਸੰਵਿਧਾਨਿਕ ਤੇ ਫਿਰਕੂ ਕਾਨੂੰਨ ਲਾਗੂ ਕਰਨ ‘ਤੇ ਤੁਲੀ ਕੇਂਦਰੀ ਹਕੂਮਤ ਨੂੰ ਚੇਤਾਵਨੀ ਦਿੱਤੀ ਕਿ ਜਾਗਦੀ ਜਮੀਰ ਵਾਲੇ ਜੁਝਾਰੂ ਭਾਰਤੀ ਲੋਕ ਸੰਘਰਸਾਂ ਰਾਹੀਂ ਕੇਂਦਰੀ ਹਕੂਮਤ ਨੂੰ ਅਜਿਹੇ ਫਿਰਕੂ ਤੇ ਗੈਰ ਸੰਵਿਧਾਨਕ ਕਨੂੰਨ ਵਾਪਿਸ ਲੈਣ ਲਈ ਮਜਬੂਰ ਕਰ ਦੇਣਗੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸਾਹ ਦੀ ਜੋੜੀ ਵੱਲੋਂ ਮੁਸਲਮਾਨਾਂ ਖਿਲਾਫ ਫਿਰਕੂ ਗੋਂਦਾਂ ਗੁੰਦਣ ਦਾ ਦੋਸ਼
ਇਹ ਮੁਲਕ ਕਿਸੇ ਦੇ ਬਾਪ ਦੀ ਜਗੀਰ ਨਹੀਂ ਹੈ
ਦੇਸ਼ ਨੂੰ ਇਕ ਸਾਜਿਸ਼ ਤਹਿਤ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ
ਦੇਸ਼ ਦੇ ਇਨਸਾਫ ਪਸੰਦ ਜੁਲਮਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹਨ
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸਾਹ ਦੀ ਜੋੜੀ ਵੱਲੋਂ ਮੁਸਲਮਾਨਾਂ ਖਿਲਾਫ ਫਿਰਕੂ ਗੋਂਦਾਂ ਗੁੰਦਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਰਤ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਮੁਸਲਮਾਨਾਂ ਤੇ ਸਿੱਖਾਂ ਨੇ ਦਿੱਤੀਆਂ ਹਨ
ਕੇਂਦਰੀ ਹਕੂਮਤ ਵੱਲੋਂ ਢਾਹੇ ਜਾ ਰਹੇ ਜੁਲਮਾਂ ਦੀ ਘੋਰ ਨਿੰਦਾ ਕੀਤੀ
ਸੈਕੂਲਰ ਲੋਕ ਅਜਿਹੇ ਜੁਲਮਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹਨ
ਇਹ ਮੁਲਕ ਕਿਸੇ ਦੇ ਬਾਪ ਦੀ ਜਗੀਰ ਨਹੀਂ ਹੈ ਉਨ੍ਹਾਂ ਕੇਂਦਰੀ ਭਾਜਪਾ ਸਰਕਾਰ ਵੱਲੋਂ ਆਰ.ਐਸ.ਐਸ. ਦੇ ਇਸਾਰੇ ‘ਤੇ ਆਪਣੇ ਫਿਰਕੂ ਏਜੰਡੇ ਨੂੰ ਲਾਗੂ ਕਰਨ ਦੇ ਇਰਾਦੇ ਨਾਲ ਲਿਆਂਦੇ ਨਾਗਰਿਕਤਾ ਸੋਧ ਬਿਲ ਤੇ ਐਨ.ਆਰ.ਸੀ. ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਕਾਨੂੰਨ ਲਾਗੂ ਕਰਕੇ ਭਾਜਪਾ ਦੇਸ਼ ਦੇ ਘੱਟ ਗਿਣਤੀ ਭਾਈਚਾਰਿਆਂ ਖਾਸ ਕਰਕੇ ਮੁਸਲਮਾਨਾਂ ਅੰਦਰ ਖੌਫ ਪੈਦਾ ਕਰ ਰਹੀ ਹੈ ਅਤੇ ਦੇਸ਼ ਨੂੰ ਇਕ ਸਾਜਿਸ਼ ਤਹਿਤ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ ਉਨ੍ਹਾਂ ਸੰਘਰਸ਼ ਦੇ ਰਾਹ ਪਏ ਦੇਸ਼ ਦੇ ਵਿਦਿਆਰਥੀਆਂ ‘ਤੇ ਕੇਂਦਰੀ ਹਕੂਮਤ ਵੱਲੋਂ ਢਾਹੇ ਜਾ ਰਹੇ ਜੁਲਮਾਂ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਦੇ ਇਨਸਾਫ ਪਸੰਦ ਤੇ ਸੈਕੂਲਰ ਲੋਕ ਅਜਿਹੇ ਜੁਲਮਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
China ‘ਚ ਸੜਕ ਧਸੀ, 6 ਵਿਅਕਤੀਆਂ ਦੀ ਮੌਤ
ਸੜਕ ਧਸਣ ਦੇ ਕਾਰਨਾਂ ਦਾ ਨਹੀਂ ਲੱਗਿਆ ਪਤਾ
ਬੀਜਿੰਗ, ਏਜੰਸੀ। ਚੀਨ ਦੀ ਉਤਰ ਪੱਛਮੀ ਪ੍ਰਾਂਤ ਕਿਨਘਾਈ ‘ਚ ਸੋਮਵਾਰ ਨੂੰ ਸੜਕ ਧਸਣ ਕਾਰਨ ਇੱਕ ਬੱਸ ਡੂੰਘੇ ਖੱਡੇ ‘ਚ ਜਾ ਡਿੱਗੀ, ਜਿਸ ਨਾਲ ਛੇ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਪ੍ਰਸ਼ਾਸਨ ਦੇ ਹਵਾਲੇ ਨਾਲ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸੋਮਵਾਰ ਸ਼ਾਮ ਸਾਢੇ ਪੰਜ ਵਜੇ ਹੋਇਆ। ਮੰਗਲਵਾਰ ਸਵੇਰੇ 10 ਵਜੇ ਤੱਕ ਛੇ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਜਦੋਂ ਕਿ ਰਾਤ ਅਤੇ ਬਚਾਅ ਕਾਰਜ ਜਾਰੀ ਹੈ। ਸੂਤਰਾਂ ਅਨੁਸਾਰ ਸ਼ਿਨਿੰਗ ਸ਼ਹਿਰ ‘ਚ ਗ੍ਰੇਟ ਵਾਲ ਹਸਪਤਾਲ ਦੇ ਸਾਹਮਣੇ ਪਹਿਲਾਂ ਸਥਾਨਕ ਪ੍ਰਸ਼ਾਸਨ ਨੇ ਇਸ ਹਾਦਸੇ ‘ਚ 10 ਲੋਕਾਂ ਦੇ ਲਾਪਤਾ ਹੋਣ ਅਤੇ ਹੋਰ 15 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਦਿੱਤੀ ਸੀ। ਸੜਕ ਧਸਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਸਥਾਨ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। China
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Kashmir ‘ਚ ਬਰਫ ਖਿਸਕਣ ਨਾਲ ਪੰਜ ਮੌਤਾਂ
ਚਾਰ ਵਿਅਕਤੀਆਂ ਨੂੰ ਸੁਰੱਖਿਅਤ ਬਚਾਇਆ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਗੰਦੇਰਬਲ ਜ਼ਿਲ੍ਹੇ ‘ਚ ਬਰਫ ਖਿਸਕਣ ਕਾਰਨ ਘੱਟੋ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਧਿਕਾਰਕ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ 9 ਵਿਅਕਤੀਆਂ ਦਾ ਇਕ ਦਲ ਕੱਲ੍ਹ ਰਾਤ ਜਿਲ੍ਹੇ ਦੇ ਕੋਲਨ ‘ਚ ਬਚਾਅ ਅਭਿਆਨ ਲਈ ਜਾ ਰਿਹਾ ਸੀ ਕਿ ਤਦ ਹੀ ਸਾਰੇ ਬਰਫ ਖਿਸਕਣ ਕਾਰਨ ਉਸ ਦੀ ਲਪੇਟ ‘ਚ ਗਏ। ਪੁਲਿਸ ਨੇ ਸਥਾਨਕ ਨਾਗਰਿਕਾਂ ਦੀ ਮਦਦ ਨਾਲ ਤਲਾਸ਼ੀ ਅਭਿਆਨ ਚਲਾ ਕੇ ਚਾਰ ਵਿਅਕਤੀਆਂ ਨੂੰ ਸੁਰੱਖਿਅਤ ਬਚਾ ਲਿਆ। ਉਹਨਾਂ ਕਿਹਾ ਕਿ ਪੂਰੀ ਰਾਤ ਤਲਾਸ਼ੀ ਅਭਿਆਨ ਜਾਰੀ ਰਿਹਾ ਅਤੇ ਮੰਗਲਵਾਰ ਸਵੇਰੇ ਪੰਜ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਕੁਪਵਾੜਾ, ਬਾਂਦੀਪੋਰਾ ਅਤੇ ਬਾਰਾਮੁਲਾ ਜ਼ਿਲ੍ਹੇ ‘ਚ ਬਰਫ ਖਿਸਕਣ ਕਾਰਨ ਕਈ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਪ੍ਰਸ਼ਾਸਨ ਨੇ ਉਤਰੀ ਅਤੇ ਮੱਧ ਕਸ਼ਮੀਰ ਦੇ ਉਪਰੀ ਇਲਾਕਿਆਂ ‘ਚ ਬਰਫ ਖਿਸਕਣ ਦੀ ਚਿਤਾਵਨੀ ਜਾਰੀ ਕਰਦੇ ਹੋਏ ਲੋਕਾਂ ਨੂੰ ਬਰਫ ਖਿਸਕਣ ਦੀ ਸੰਭਾਵਨਾ ਵਾਲੇ ਇਲਾਕਿਆਂ ‘ਚ ਨਾ ਜਾਣ ਦੀ ਅਪੀਲ ਕੀਤੀ ਹੈ। Kashmir
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
JNU ਹਿੰਸਾ ‘ਚ ਸੱਤ ਹੋਰ ਲੋਕਾਂ ਦੀ ਹੋਈ ਪਛਾਣ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿਖੇ ਨਕਾਬਪੋਸ਼ ਹਮਲੇ ਦੇ ਮਾਮਲੇ ‘ਚ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਸੱਤ ਹੋਰ  ਲੋਕਾਂ ਦੀ ਪਛਾਣ ਕੀਤੀ ਹੈ। ਪੁਲਿਸ ਸੂਤਰਾਂ ਮੁਤਾਬਕ ਇਹ ਮੁਲਜ਼ਮ 5 ਜਨਵਰੀ ਨੂੰ ਜੇਐਨਯੂ ਕੈਂਪਸ ‘ਚ ਹੋਈ ਹਿੰਸਕ ਘਟਨਾ ‘ਚ ਸ਼ਾਮਲ ਸਨ। ਇਨ੍ਹਾਂ ਲੋਕਾਂ ਦੀ ਪਛਾਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਵੀਡੀਓ ਤੇ ਫੋਟੋਆਂ ਰਾਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਜਾਂਚ ਟੀਮ ਨੇ ਸਾਬਰਮਤੀ ਤੇ ਪਾਰੀਅਰ ਹੋਸਟਲਾਂ ਦੇ ਵਾਰਡਨ, ਕੁਝ ਸੁਰੱਖਿਆ ਗਾਰਡਾਂ ਅਤੇ ਕੁਝ ਵਿਦਿਆਰਥੀਆਂ ਤੋਂ ਵੀ ਪੁੱਛਗਿੱਛ ਕੀਤੀ ਤਾਂ ਜੋ ਹਿੰਸਾ ਨਾਲ ਜੁੜੇ ਸਬੂਤ ਇਕੱਠੇ ਕੀਤੇ ਜਾ ਸਕਣ। ਦਿੱਲੀ ਪੁਲਿਸ ਪਹਿਲਾਂ ਹੀ ਵਟਸਐਪ ਗਰੁੱਪ ਦੇ 60 ਵਿੱਚੋਂ 37 ਮੈਂਬਰਾਂ ਦੀ ਪਛਾਣ ਕਰ ਚੁੱਕੀ ਹੈ। ਇਹ ਗਰੁੱਪ 5 ਜਨਵਰੀ ਨੂੰ ਹਿੰਸਾ ਦੇ ਦਿਨ ਬਣਾਇਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਹਿੰਸਾ ਦੀ ਜਾਂਚ ‘ਚ ਪੁਲਿਸ ਦੁਆਰਾ ਪਹਿਚਾਣੇ ਗਏ ਸਾਰੇ 9 ਵਿਦਿਆਰਥੀਆਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਦਿੱਤਾ ਗਿਆ ਹੈ, ਜਦੋਂਕਿ ਵਿਦਿਆਰਥੀਆਂ ਨੂੰ ਅਪਰਾਧ ਸ਼ਾਖਾ ਵਿਚ ਬੁਲਾਇਆ ਨਹੀਂ ਗਿਆ ਸੀ ਪਰ ਜਾਂਚ ਟੀਮ ਖੁਦ ਕੈਂਪਸ ਵਿਚ ਉਨ੍ਹਾਂ ਤੋਂ ਪੁੱਛਗਿੱਛ ਕਰਨ ਦੀ ਯੋਜਨਾ ਬਣਾ ਰਹੀ ਹੈ।
JNU ਦੇ ਉਪ ਕੁਲਪਤੀ ਨੂੰ ਬਰਖਾਸਤ ਕੀਤਾ ਜਾਵੇ: ਕਾਂਗਰਸ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.), ਕਾਂਗਰਸ ਦੀ ਤੱਥ ਖੋਜ ਕਰਨ ਵਾਲੀ ਟੀਮ ਨੇ ਵਾਈਸ ਚਾਂਸਲਰ ਐਮ ਜਗਦੀਸ਼ ਕੁਮਾਰ ਨੂੰ 5 ਜਨਵਰੀ ਨੂੰ ਹੋਈ ਹਿੰਸਾ ਲਈ ਦੋਸ਼ੀ ਠਹਿਰਾਇਆ ਅਤੇ ਤੁਰੰਤ ਬਰਖਾਸਤਗੀ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ। ਐਤਵਾਰ ਨੂੰ ਇਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਸੁਸ਼ਮਿਤਾ ਦੇਵ ਨੇ ਜੇਐਨਯੂ ਹਿੰਸਾ ਲਈ ਉਪ ਕੁਲਪਤੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਹਿੰਸਾ ਵਿੱਚ ਸ਼ਾਮਲ ਉਪ ਕੁਲਪਤੀ ਅਤੇ ਅਧਿਆਪਕਾਂ ਖ਼ਿਲਾਫ਼ ਵੀ ਇੱਕ ਅਪਰਾਧਿਕ ਕੇਸ ਦਾਇਰ ਕੀਤਾ ਜਾਣਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਲੇਰਕੋਟਲਾ ਰਿਹਾ ਮੁਕੰਮਲ ਬੰਦ, ਘਰਾਂ ਦੁਕਾਨਾਂ ‘ਤੇ ਲੱਗੀਆਂ ਕਾਲੀਆਂ ਝੰਡੀਆਂ
ਪੰਜਾਬੀਆਂ ਨੂੰ ਕੋਈ ਡਰਾ ਨਹੀਂ ਸਕਦਾ: ਉਮਰ ਖਾਲਿਦ
ਗੁਰਤੇਜ ਜੋਸ਼ੀ/ਮਾਲੇਰਕੋਟਲਾ। ਮੋਦੀ ਸਰਕਾਰ ਵੱਲੋਂ ਸੀ.ਏ.ਏ\ਐਨ.ਆਰ.ਸੀ ਐਕਟ ਲਾਗੂ ਕਰਨ ‘ਤੇ ਜਿੱਥੇ ਅੱਜ ਪੂਰੇ ਪੰਜਾਬ ਵਿੱਚ ਕਾਲੇ ਦਿਨ ਵਜੋਂ ਮਨਾਇਆ ਜਾ ਰਿਹਾ ਹੈ, ਉਥੇ ਹੀ ਅੱਜ ਮਾਲੇਰਕੋਟਲਾ ਵਿਖੇ ਵੀ ਸਥਾਨਕ ਕਮਲ ਸਿਨੇਮਾ ਰੋਡ ‘ਤੇ ਹੋਈ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਜੇ.ਐਨ.ਯੂ. ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ ਨੇ ਕਿਹਾ ਕਿ ਮਾਲੇਰਕੋਟਲਾ ਉਹ ਇਤਿਹਾਸਕ ਧਰਤੀ ਹੈ, ਜਿੱਥੇ ਦੇਸ਼ ਦੀ ਵੰਡ ਸਮੇਂ ਜਦੋਂ ਥਾਂ-ਥਾਂ ‘ਤੇ ਦੰਗੇ ਹੋ ਰਹੇ ਸਨ, ਜੇਕਰ ਕਿਤੇ ਅਮਨ ਸ਼ਾਂਤੀ ਸੀ ਤਾਂ ਸਿਰਫ ਤੇ ਸਿਰਫ ਮਾਲੇਰਕੋਟਲਾ ‘ਚ ਸੀ। ਉਨ੍ਹਾਂ ਕਿਹਾ ਕਿ ਮੋਦੀ ਤੇ ਅਮਿਤ ਸ਼ਾਹ ਇਨ੍ਹਾਂ ਦੇ ਸਾਥੀ ਅੰਗਰੇਜ਼ਾਂ ਦੇ ਪਿੱਠੂ ਸਨ ਅਤੇ ਅਸੀਂ ਜਦੋਂ ਅੰਗਰੇਜ਼ਾਂ ਨੂੰ ਦੇਸ਼ ‘ਚੋਂ ਬਾਹਰ ਕੱਢ ਸੁੱਟਿਆ ਤਾਂ ਤੁਸੀਂ ਤਾਂ ਕੀ ਚੀਜ਼ ਹੋ।
ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਨੇ ਸੰਸਦ ‘ਚ ਕਿਹਾ ਕਿ ਮੁਸਲਮਾਨਾਂ ਨੂੰ ਇਸ ਕਾਨੂੰਨ ਤੋਂ ਡਰਨ ਦੀ ਲੋੜ ਨਹੀਂ ਮੈਂ ਉਨ੍ਹਾਂ ਨੂੰ ਦੱੱਸਣਾ ਚਾਹੁੰਦਾ ਹਾਂ ਕਿ ਜਦੋਂ ਤੱਕ ਪੰਜਾਬ ‘ਚ ਸਾਡੇ ਸਿੱਖ ਭਾਈ ਨਾਲ ਖੜ੍ਹੇ ਹਨ ਸਾਨੂੰ ਕੋਈ ਖਤਰਾ ਨਹੀਂ ਹੈ। 2024 ਤੱਕ ਅਮਿਤ ਸ਼ਾਹ ਕਹਿ ਰਿਹਾ ਹੈ ਕਿ ਇੱਕ ਇੱਕ ਘੁਸਪੈਠੀਆਂ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਆਸਾਮ ਦੇ 19 ਲੱਖ ਲੋਕ ਜੋ ਐਨਆਰਸੀ ਤੋਂ ਬਾਹਰ ਰਹਿ ਗਏ ਹਨ, ਉਨ੍ਹਾਂ ਦੀ ਹਾਲਤ ਬਦ ਤੋਂ ਬਦਤਰ ਹੈ।
ਅੱਜ ਸਵੇਰ ਤੋਂ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ‘ਤੇ ਮਾਲੇਰਕੋਟਲਾ ਮੁਕਮੰਲ ਬੰਦ ਰਿਹਾ
ਅਸੀਂ ਐਨਆਰਸੀ ਦੇ ਸਮੇਂ ਆਪਣੇ ਦਸਤਾਵੇਜ਼ ਤਾਂ ਹੀ ਦਿਖਾਵਾਂਗੇ ਜੇਕਰ ਮੋਦੀ ਆਪਣੀ ਡਿਗਰੀ ਦਿਖਾਵੇਗਾ। ਆਪਣੇ ਸੰਬੋਧਨ ਦੌਰਾਨ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਮੁਫਤੀ ਆਜ਼ਮ ਪੰਜਾਬ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਅਸੀਂ ਵੱਡੀ ਗਿਣਤੀ ‘ਚ ਇਕੱਠੇ ਹੋਏ ਹਾਂ ਉਸ ਦੇ ਲਈ ਮਾਲੇਰਕੋਟਲਾ ਵਾਸੀ ਮੁਬਾਰਕਬਾਦ ਦੇ ਹੱਕਦਾਰ ਹਨ। ਇਸ ਤੋਂ ਪਹਿਲਾਂ ਅੱਜ ਸਵੇਰ ਤੋਂ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ‘ਤੇ ਮਾਲੇਰਕੋਟਲਾ ਮੁਕਮੰਲ ਬੰਦ ਰਿਹਾ ਅਤੇ ਪੂਰੇ ਸ਼ਹਿਰ ਦੇ ਘਰਾਂ, ਦੁਕਾਨਾਂ ਤੇ ਮਸਜਿਦਾਂ ‘ਤੇ ਲੋਕਾਂ ਨੇ ਕਾਲੇ ਝੰਡੇ ਲਹਿਰਾ ਕੇ ਆਪਣੇ ਮੋਢਿਆਂ ‘ਤੇ ਕਾਲੀਆਂ ਪੱਟੀਆਂ ਬੰਨੀਆਂ ਹੋਈਆਂ ਸਨ। ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਹਾਲਾਤ ‘ਤੇ ਕਾਬੂ ਰੱਖਣ ਲਈ ਪੀਸ ਕਮੇਟੀ ਦੀ ਮੀਟਿੰਗ ਸੱਦੀ, ਜਿੱਥੇ ਸਾਰੇ ਸ਼ਹਿਰਵਾਸੀਆਂ ਨੂੰ ਮਾਹੌਲ ਨੂੰ ਅਮਨ ਸ਼ਾਂਤੀ ਵਾਲਾ ਬਣਾਈ ਰੱਖਣ ‘ਚ ਸਹਿਯੋਗ ਦੀ ਮੰਗ ਕੀਤੀ ਅਤੇ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ‘ਚ ਫਲੈਗ ਮਾਰਚ ਵੀ ਕੱਢਿਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।