Increasing - Sach Kahoon Punjabi
ਸੁਲੇਮਾਨੀ ਜਨਾਜ਼ਾ : ਵਧ ਰਿਹਾ ਐ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ
ਮਰਨ ਵਾਲਿਆਂ ਦੀ ਗਿਣਤੀ 56 ਹੋਈ
ਤੇਹਰਾਨ (ਏਜੰਸੀ)। ਅਮਰੀਕਾ ਦੇ ਡਰੋਨ ਰਾਕੇਟ ਹਮਲੇ ‘ਚ ਪਿਛਲੇ ਹਫ਼ਤੇ ਮਾਰੇ ਗਏ ਇਸਲਾਮਿਕ ਰਿਵੋਨਿਊਸ਼ਨਰੀ ਗਾਰਡ ਕੋਰ ਦੇ ਕੁਦਮ ਬਲ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ Sulemani ਦੀ ਕਰਮਾਨ ‘ਚ ਅੰਤਿਮ ਯਾਤਰਾ ਦੌਰਾਨ ਮੱਚੀ ਭਾਜੜ ‘ਚ ਮਰਨ ਵਾਲਿਆਂ ਦਾ ਅੰਕੜਾ ਵਧ ਕੇ 56 ਹੋ ਗਿਆ ਹੈ। ਜਦੋਂਕਿ ਜਖਮੀਆਂ ਦੀ ਗਿਣਤੀ ਵਧ ਕੇ 213 ਹੋ ਗਈ ਹੈ। ਇਰਾਨ ਐਂਮਰਜੈਂਸੀ ਸੈਟਰ ਦੇ ਮੁਖੀ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਮਰਨ ਵਾਲਿਆਂ ਦਾ ਅੰਕੜਾ 40 ਅਤੇ ਜਖ਼ਮੀਆਂ ਦੀ ਗਿਣਤੀ 190 ਦੱਸੀ ਜਾ ਰਹੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Sulemani
ਧਰਤੀ ਨੂੰ ਵਧ ਰਿਹਾ ਖ਼ਤਰਾ
ਸੰਸਾਰ ਮੌਸਮ ਸੰਗਠਨ ਨੇ ਆਪਣੀ ਸਾਲਾਨਾ ਰਿਪੋਰਟ ‘ਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ 2010-19 ਦਹਾਕਾ ਸਭ ਤੋਂ ਗਰਮ ਰਿਹਾ ਹੈ ਅਤੇ ਧਰਤੀ ਦਾ ਪਾਰਾ 1.1 ਡਿਗਰੀ ਵਧਿਆ ਹੈ ਇਹ ਗੱਲ ਵੀ ਚਿੰਤਾ ਵਾਲੀ ਹੈ ਕਿ ਕਾਰਬਨ ਨਿਕਾਸੀ ਤੋਂ ਧਰਤੀ ਨੂੰ ਖਤਰਾ ਹੈ ਇਸ ਰਿਪੋਰਟ ਨੇ ਇਹ ਜ਼ਰੂਰ ਸਾਬਿਤ ਕਰ ਦਿੱਤਾ ਹੈ ਕਿ ਦੁਨੀਆ ਭਰ ‘ਚ ਜਾਗਰੂਕਤਾ ਦਿਨ, ਹਫ਼ਤੇ, ਪੰਦਰਵਾੜੇ ਜਾਂ ਤਾਂ ਆਮ ਜਨਤਾ ਵਾਸਤੇ ਜਾਂ ਸਿਰਫ਼ ਕਾਗਜ਼ੀ ਕਾਰਵਾਈਆਂ ਹਨ 5 ਜੂਨ ਨੂੰ ਵਾਤਾਵਰਨ ਦਿਵਸ, 8 ਜੂਨ ਨੂੰ ਵਿਸ਼ਵ ਸਮੁੰਦਰ ਦਿਵਸ, 22 ਮਾਰਚ ਨੂੰ ਵਿਸ਼ਵ ਜਲ ਦਿਵਸ, 22 ਅਪਰੈਲ ਨੂੰ ਧਰਤੀ ਦਿਵਸ, 26 ਨਵੰਬਰ ਵਾਤਾਵਰਨ ਸੁਰੱਖਿਆ ਦਿਵਸ ਮਨਾਏ ਜਾਂਦੇ ਹਨ ਇਹਨਾਂ ਦਿਨਾਂ ‘ਤੇ ਲਗਭਗ ਸਾਰੇ ਦੇਸ਼ਾਂ ‘ਚ ਸਰਕਾਰੀ ਤੇ ਗੈਰ-ਸਰਕਾਰੀ ਤੌਰ ‘ਤੇ ਸਮਾਰੋਹ ਹੁੰਦੇ ਹਨ ਸਕੂਲਾਂ-ਕਾਲਜਾਂ ਦੇ ਬੱਚੇ ਰੈਲੀਆਂ ਕੱਢਦੇ ਸਨ, ਭਾਸ਼ਣ ਮੁਕਾਬਲੇ, ਚਿੱਤਰਕਾਰੀ ਮੁਕਾਬਲੇ ਕਰਵਾਏ ਜਾਂਦੇ ਹਨ ਪਰ ਉਮੀਦ ਮੁਤਾਬਕ ਨਤੀਜੇ ਨਹੀਂ ਆ ਰਹੇ ਅਸਲ ‘ਚ ਵਿਕਸਿਤ ਤੇ ਵਿਕਾਸਸ਼ੀਲ ਦੇਸ਼ਾਂ ‘ਚ ਵਿਕਾਸ ਦੀ ਮੁਕਾਬਲੇਬਾਜ਼ੀ ਹੀ ਅਜਿਹੀ ਬਣ ਗਈ ਹੈ ਕਿ ਵਿਕਾਸ ਤੇ ਵਾਤਾਵਰਨ ‘ਚ ਸੰਤੁਲਨ ਬਣਾਉਣ ਲਈ ਨਾ ਤਾਂ ਕੋਈ ਨੀਤੀ ਹੈ ਤੇ ਨਾ ਹੀ ਸੋਚ ਅਮਰੀਕਾ ਤੇ ਚੀਨ ਵਰਗੇ ਤਾਕਤਵਰ ਮੁਲਕ ਆਰਥਿਕ ਜੰਗ ‘ਚ ਉਲਝੇ ਹੋਏ ਹਨ ਦੋਵੇਂ ਮੁਲਕ ਆਪਣਾ-ਆਪਣਾ ਮਾਲ ਦੁਨੀਆ ‘ਚ ਵੇਚਣ ਲਈ ਏਸ਼ੀਆ ਸਮੇਤ ਵੱਖ-ਵੱਖ ਮਹਾਂਦੀਪਾਂ ਦੇ ਦੇਸ਼ਾਂ ਦੀਆਂ ਸਰਕਾਰਾਂ ‘ਤੇ ਆਪਣਾ ਪ੍ਰਭਾਵ ਬਣਾਉਣ ਲਈ ਹਰ ਜਾਇਜ਼-ਨਜਾਇਜ਼ ਤਰੀਕਾ ਵਰਤ ਰਹੇ ਹਨ ਕਾਰਬਨ ਦੀ ਨਿਕਾਸੀ ਲਈ ਵਿਕਸਿਤ ਮੁਲਕਾਂ ਖਾਸ ਕਰ ਅਮਰੀਕਾ ਤੇ ਚੀਨ ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹਨ।
ਇਸ ਮਾਮਲੇ ‘ਚ ਤਕੜੇ ਮੁਲਕ ਵਿਕਾਸਸ਼ੀਲ ਮੁਲਕਾਂ ਅਤੇ ਇਨਸਾਨੀਅਤ ਪ੍ਰਤੀ ਸੰਵੇਦਨਹੀਣਤਾ ਭਰਿਆ ਰਵੱਈਆ ਅਪਣਾ ਰਹੇ ਹਨ ਇਸ ਸਾਲ ਲੱਖਾਂ ਨੌਜਵਾਨਾਂ ਨੇ ਇਕੱਠੇ ਹੋ ਕੇ ਵੱਖ-ਵੱਖ ਮੁਲਕਾਂ ‘ਚ ਧਰਤੀ ਤੇ ਵਾਤਾਵਰਨ ਬਚਾਉਣ ਲਈ ਹੋਕਾ ਦਿੱਤਾ ਪਰ ਸੰਯੁਕਤ ਰਾਸ਼ਟਰ ਦੇ ਮੈਂਬਰ ਵਿਕਸਿਤ ਦੇਸ਼ਾਂ ‘ਤੇ ਕੋਈ ਬਹੁਤਾ ਅਸਰ ਨਹੀਂ ਹੋਇਆ ‘ਟਰੇਡ ਵਾਰ’ ਆਪਣੇ-ਆਪ ‘ਚ ਹੀ ਇਸ ਗੱਲ ਦਾ ਸੰਕੇਤ ਹੈ ਕਿ ਵਿਕਸਿਤ ਮੁਲਕ ਕਿਸੇ ਵੀ ਕੀਮਤ ‘ਤੇ ਉਤਪਾਦਨ ਘਟਾਉਣ  ਲਈ ਤਿਆਰ ਨਹੀਂ ਜੀਡੀਪੀ ਦੀ ਦੌੜ ‘ਚ ਕੁਦਰਤ ਪਿੱਛੇ ਰਹਿ ਗਈ ਹੈ ਭਾਵੇਂ ਇਹ ਮੁਲਕ ਕਈ ਵਿਕਾਸਸ਼ੀਲ ਤੇ ਗਰੀਬ ਮੁਲਕਾਂ ਦੀ ਆਰਥਿਕ ਮੱਦਦ ਕਰ ਰਹੇ ਹਨ ਪਰ ਜਦੋਂ ਧਰਤੀ ਦੀ ਹੋਂਦ ਨੂੰ ਹੀ ਖ਼ਤਰਾ ਹੋਵੇਗਾ ਤਾਂ ਮੱਦਦ ਕਿਸ ਕੰਮ ਆਵੇਗੀ ਕਿਓਟੋ ਤੇ ਪੈਰਿਸ ਸਮਝੌਤੇ ਨੂੰ ਅਮਰੀਕਾ ਨੇ ਦਰਕਿਨਾਰ ਕਰ ਦਿੱਤਾ ਹੈ ਗੱਲਬਾਤ ਰਾਹੀਂ ਕਿਸੇ ਮਸਲੇ ਦਾ ਹੱਲ ਕੱਢਣ ਲਈ ਜੰਗ ਲਈ ਹਰ ਕੋਈ ਤਿਆਰ ਹੈ ਅਰਬ ਮੁਲਕ ਤਕੜੇ ਮੁਲਕਾਂ ਦੀ ਕੁਸ਼ਤੀ ਦਾ ਅਖਾੜਾ ਬਣ ਗਏ ਹਨ ਦਰਅਸਲ ਮਾਨਵਤਾ ਦਾ ਸੰਕਲਪ ਆਰਥਿਕ ਤੇ ਜੰਗੀ ਤਾਕਤਾਂ ਸਾਹਮਣੇ ਛੋਟਾ ਪੈ ਗਿਆ ਹੈ ਕੁਦਰਤ ਨਾਲ ਖਿਲਵਾੜ ਦਾ ਨਤੀਜਾ ਤਾਂ ਭੁਗਤਣਾ ਹੀ ਪੈਣਾ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਆਧੁਨਿਕ ਮਨੁੱਖ ਦੀ ਹਾਲਤ ਉਸ ਮਨੁੱਖ ਵਾਂਗ ਹੈ ਕਿ ਜੋ ਉਸੇ ਟਾਹਣੀ ਨੂੰ ਕੱਟ ਰਿਹਾ ਹੈ ਜਿਸ ‘ਤੇ ਖੁਦ ਬੈਠਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਧਦੀ ਬੇਰੁਜ਼ਗਾਰੀ ਚਿੰਤਾ ਦਾ ਵਿਸ਼ਾ
ਹਰਪ੍ਰੀਤ ਸਿੰਘ ਬਰਾੜ
ਦੇਸ਼ ਵਿਚ ਵਧਦੀ ਬੇਰੁਜ਼ਗਾਰੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਹਲਾਤ ਇਸ ਲਈ ਵੀ ਗੰਭੀਰ ਹਨ, ਕਿਉਂਕਿ ਉਚੇਰੀ ਸਿੱਖਿਆ ਹਾਸਲ ਕਰ ਚੁੱਕੇ ਨੌਜਵਾਨਾਂ ਦੀ ਗਿਣਤੀ ‘ਚ ਤੇਜੀ ਨਾਲ ਵਾਧਾ ਹੋ ਰਿਹਾ ਹੈ, ਪਰ ਨੌਕਰੀਆਂ ਨਹੀਂ ਹਨ। ਦੁਨੀਆਂ ਦੀ ਕੋਈ ਵੀ ਸਰਕਾਰ ਜਿਹੜੇ ਕੁਝ ਮੁੱਦਿਆਂ ‘ਤੇ ਆਪਣੀ ਨਕਾਮੀ ਨੂੰ ਛੇਤੀ ਕੀਤਿਆਂ ਸਵੀਕਾਰ ਨਹੀਂ ਕਰਦੀ ਹੈ, ਉਹਨਾਂ ਵਿਚ ਭੁੱਖ ਨਾਲ ਹੋਣ ਵਾਲੀਆਂ ਮੌਤਾਂ ਅਤੇ ਬੇਰੁਜ਼ਗਾਰੀ ਜਿਹੇ ਮੁੱਦੇ ਖਾਸ ਹੁੰਦੇ ਹਨ। ਹਾਲਾਂਕਿ ਇਸਦਾ ਇਕ ਵੱਡਾ ਕਾਰਨ ਇਹ ਹੈ ਕਿ ਗੁਣਵੱਤਾਹੀਣ ਉਚੇਰੀ ਸਿੱੱਖਿਆ ਨੇ ਡਿਗਰੀਧਾਰਕਾਂ ਦੀ ਗਿਣਤੀ ਤੇਜੀ ਨਾਲ ਵਧਾਈ ਹੈ। ਅਜਿਹੇ ‘ਚ ਉਹ ਸਿੱਖਿਅਤ ਤਾਂ ਹਨ, ਪਰ ਉਨ੍ਹਾਂ ਦੀ ਸਿੱਖਿਆ ਤੈਅ ਸਿਲੇਬਸ ਦੇ ਮਾਪਦੰਡ ‘ਤੇ ਖਰੀ ਨਹੀਂ Àੁੱਤਰਦੀ  ਅਤੇ ਨਤੀਜਾ ਇਹ ਹੁੰਦਾ ਹੈ ਕਿ ਰੁਜ਼ਗਾਰ ਨਹੀਂ ਮਿਲ ਪਾਉਂਦਾ। ਹਾਲਾਂਕਿ ਸਿੱਖਿਆ ਦਾ ਮਕਸਦ ਸਿਰਫ ਦੇਸ਼ ਦੇ ਨਾਗਰਿਕਾਂ ਨੂੰ ਪੜ੍ਹੇ-ਲਿਖੇ ਬਣਾ ਦੇਣ ਦਾ ਨਹੀਂ ਹੈ, ਸਗੋਂ ਲੋਕਾਂ ਵਿਚ ਯੋਗਤਾ ਦਾ ਵਿਕਾਸ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਦਰਵਾਜ਼ੇ ‘ਤੇ ਪਹੁੰਚਾਉਣਾ ਹੀ ਆਖਰੀ ਟੀਚਾ ਹੈ। ਪਰ ਇਸ ਪੱਖੋਂ ਸਾਡੀ ਸਿੱਖਿਆ ਹਜੇ ਤੱਕ ਆਪਣੇ ਮਕਸਦ ਵਿਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਪਾਈ ਹੈ। ਉਚੇਰੀ ਸਿੱਖਿਆ  ਅਤੇ ਰੁਜ਼ਗਾਰ ਪ੍ਰਾਪਤੀ ਵਿਚਕਾਰ ਵਧਦੇ ਫਰਕ ਦੇ ਕਾਰਨ ਸਾਡੀ ਸਿੱਖਿਆ ਪ੍ਰਣਾਲੀ ਸਿਰਫ ਗ੍ਰੈਜੂਏਟ ਹੀ ਪੈਦਾ ਕਰ ਪਾ ਰਹੀ ਹੈ। ਉਸ ਵਿਚ ਐਨੀ ਤਾਕਤ ਨਹੀਂ ਹੈ ਕਿ ਸਭ ਦੇ ਲਈ ਰੁਜ਼ਗਾਰ ਯਕੀਨੀ ਕਰ ਸਕੇ। ਉਚੇਰੀ ਸਿੱਖਿਆ ਹਾਸਲ ਕਰਨ ਵਾਲੇ ਨੌਜਵਾਨ ਵੀ ਆਪਣੇ ਭਵਿੱਖ ਬਾਰੇ ਅਸੁਰੱਖਿਅਤ ਹੀ ਮਹਿਸੂਸ ਕਰ ਰਹੇ ਹਨ।
ਦਰਅਸਲ, ਵਧਦੀ ਜਨਸੰਖਿਆ ਮੁਤਾਬਕ ਰੁਜ਼ਗਾਰ ਦੇ ਵਸੀਲੇ ਪੈਦਾ ਨਾ ਹੋਣ ਕਾਰਨ ਦੇਸ਼ ਵਿਚ ਬੇਰੁਜ਼ਗਾਰੀ  ਦਾ ਪੱਧਰ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ। ਦੇਸ਼ ਵਿਚ ਬੇਰੁਜ਼ਗਾਰੀ ਸਮਾਜਿਕ ਕੋਹੜ ਬਣ ਚੁੱਕੀ ਹੈ। ਅੱਜ ਭਾਰਤ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਵਧ ਬੇਰੁਜ਼ਗਾਰ ਅਬਾਦੀ ਵਾਲੇ ਦੇਸ਼ਾਂ ‘ਚ ਕੀਤੀ ਜਾਂਦੀ ਹੈ। ਤ੍ਰਾਸਦੀ ਇਹ ਹੈ ਕਿ ਦੇਸ਼ ‘ਚ ਇੱਕ ਪਾਸੇ ਰੁਜ਼ਗਾਰ ਦੇ ਮੌਕਿਆਂ ਦਾ ਕਾਲ ਪਿਆ ਹੋਇਆ ਹੈ, ਤਾਂ ਦੂਜੇ ਪਾਸੇ ਉਪਲੱਬਧ ਮੌਕਿਆਂ  ‘ਚ ਵੀ ਲਗਾਤਾਰ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ।
2016-17 ਦੇ ਆਰਥਿਕ ਸਰਵੇਖਣ ‘ਤੇ ਗੌਰ ਕਰੀਏ ਤਾਂ ਪਤਾ ਚੱਲਦਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਦੇਸ਼ ‘ਚ ਹਰ ਸਾਲ ਹਜ਼ਾਰਾਂ ਨੌਕਰੀਆਂ ਖਤਮ ਹੋ ਰਹੀਆਂ ਹਨ। ਉਦਯੋਗ ਜਗਤ ਨਵੀਆਂ ਨੌਕਰੀਆਂ ਪੈਦਾ ਨਹੀਂ ਕਰ ਪਾ ਰਿਹਾ ਹੈ। ਦੂਜੇ ਪਾਸੇ ਸਾਡੇ ਖੇਤੀ ਪ੍ਰਧਾਨ ਮੁਲਕ ‘ਚ ਖੇਤੀ ਕਿਸਾਨੀ ‘ਚ ਰੁਜ਼ਗਾਰ ਵਧਾਉਣ ਦੀ ਗੁੰਜਾਇਸ਼ ਲਗਭਗ ਖਤਮ ਹੁੰਦੀ ਜਾ ਰਹੀ ਹੈ। ਪੇਂਡੂ ਨੌਜਵਾਨ ਹੁਣ ਪੁਸ਼ਤੈਨੀ  ਖੇਤੀ ਛੱਡ ਕੇ  ਨੌਕਰੀ ਜਾਂ ਦਿਹਾੜੀ ਮਜ਼ਦੂਰੀ ਦੀ ਤਲਾਸ਼ ‘ਚ ਪਿੰਡਾਂ ‘ਚੋਂ ਨਿੱਕਲ ਸ਼ਹਿਰਾਂ/ਵਿਦੇਸ਼ਾਂ ਵੱਲ ਨੂੰ?ਪਲਾਇਨ ਕਰ ਰਹੇ ਹਨ ।
ਮਸਲਨ ਦੇਸ਼ ‘ਚ ਰੁਜ਼ਗਾਰ ਮੰਗਣ ਵਾਲੇ ਨਵੇਂ ਨੌਜਵਾਨਾਂ ਦੀ ਗਿਣਤੀ ਘੱਟੋ-ਘੱਟ ਡੇਢ ਕਰੋੜ ਪ੍ਰਤੀ ਸਾਲ ਦੀ ਰਫਤਾਰਫ ਨਾਲ ਵਧ ਰਹੀ ਹੈ। ਸਹੀ-ਸਹੀ ਮੁਲਾਂਕਣ ‘ਚ ਮੁਸ਼ਕਲ ਇਹ ਹੈ ਕਿ ਸਰਕਾਰ ਕਈ ਵਾਰ ਬੇਰੁਜ਼ਗਾਰੀ ਦੇ ਅੰਕੜੇ ਦੱਸਣ ‘ਚ ਆਪਣੀ ਅਸਮਰੱਥਾ ਬਿਆਨ ਕਰ ਚੁੱਕੀ ਹੈ।
ਖੁਦ ਨੀਤੀ ਆਯੋਗ ਨੇ ਕਬੂਲ ਕੀਤਾ ਸੀ ਕਿ ਇਹ ਅੰਕੜੇ ਉਪਲੱਬਧ ਨਹੀਂ ਹਨ। ਕਿੰਨੇ ਲੋਕ ਨੌਕਰੀਆਂ ਤਲਾਸ਼ ਕਰ ਰਹੇ ਹਨ, ਇਸ ਦਾ ਕਾਫੀ ਕੁਝ ਅੰਦਾਜਾ ਸਰਕਾਰੀ ਨੌਕਰੀਆਂ ‘ਚ ਭਰਤੀ ਪ੍ਰਕਿਰਿਆ ਦੇਖ ਕੇ ਵੀ ਲਾਇਆ ਜਾ ਸਕਦਾ ਹੈ। ਭਰਤੀ ਪ੍ਰਕਿਰਿਆ ਨੂੰ ਲੈ ਕੇ ਨੌਜਵਾਨਾਂ ‘ਚ ਕਾਫੀ ਅਸੰਤੁਸ਼ਟੀ ਹੈ।
ਹਾਲਾਂਕਿ ਇਹ ਉਹ  ਥੋੜ੍ਹੇ  ਬੇਰੁਜ਼ਗਾਰ ਨੌਜਵਾਨ ਹਨ ਜਿਹਨਾਂ ਨੇ ਸਰਕਾਰੀ ਨੌਕਰੀ ‘ਚ ਭਰਤੀ ਦੀ ਪ੍ਰਕਿਰਿਆ ਵਿਚੋਂ ਆਪਣੇ-ਆਪ ਨੂੰ ਲੰਘਾਇਆ ਹੈ ਅਤੇ ਕਈ ਮਹੀਨਿਆਂ ਤੋਂ ਨਿਯੁਕਤੀ ਪੱਤਰ  ਦੇ ਇੰਤਜ਼ਾਰ ‘ਚ ਹਨ। ਪਰ ਉਹ ਨੌਜਵਾਨ ਜੋ ਇੱਕ ਅਸਾਮੀ ਦੇ ਲਈ ਪੰਜ ਹਜਾਰ ਤੋਂ ਵੱਧ ਗਿਣਤੀ  ‘ਚ ਅਰਜੀ ਫਾਰਮ ਭੇਜਦੇ ਹਨ ਅਤੇ ਅਸਫਲ ਰਹਿੰਦੇ ਹਨ, ਉਹਨਾਂ ਦੀ ਗਿਣਤੀ ਕਰੋੜਾਂ ਵਿਚ ਹੈ। ਵਾਕਈ ਸਾਡੇ ਦੇਸ਼ ‘ਚ ਇਹ ਬਹੁਤ ਵਡੀ ਤ੍ਰਾਸਦੀ ਹੈ ਕਿ ਪੀ.ਐਚ.ਡੀ ਨੌਜਵਾਨ ਵੀ ਦਰਜ਼ਾ ਚਾਰ ਦੀ ਨੌਕਰੀ ਕਰਨ ਲਈ ਤਿਆਰ ਹਨ। ਇਸ ਲਈ ਜ਼ਰੂਰੀ ਹੈ?ਕਿ ਜੇਕਰ ਅਸੀਂ ਸੱਚਮੁੱਚ ਹੀ ਦੇਸ਼ ਨੂੰ ਵਿਕਸਿਤ ਦੇਸ਼ਾਂ ਦੀ ਕਤਾਰ ਵਿਚ ਖੜ੍ਹਾ ਦੇਖਣਾ ਚਾਹੁੰਦੇ ਹਾਂ?ਤਾਂ ਇਸ ਲਈ ਦੇਸ਼ ਦਾ ਸੰਤੁਲਿਤ ਵਿਕਾਸ ਕਰਨਾ ਬਹੁਤ ਜ਼ਰੂਰੀ ਸੋ ਸਰਕਾਰਾਂ ਨੂੰ?ਚਾਹੀਦਾ ਹੈ?ਕਿ ਦੇਸ਼ ਦੇ ਹਿੱਤ ਵਿਚ ਨੌਜਵਾਨ ਸ਼ਕਤੀ ਦੀ ਵਰਤੋਂ ਸਾਰਥਿਕ ਤਰੀਕੇ ਨਾਲ ਕੀਤੀ ਜਾਵੇ।
ਮੇਨ ਏਅਰ ਫੋਰਸ ਰੋਡ,
ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ‘ਚ ਪੁਲਿਸ ਅਤੇ ਵਕੀਲਾਂ ਦਰਮਿਆਨ ਹੋਈ ਝੜਪ ਸਾਡੇ ਸਿਆਸੀ ਸਿਸਟਮ, ਪੁਲਿਸ ਪ੍ਰਬੰਧ  ਤੇ ਲੋਕਤੰਤਰੀ ਪ੍ਰਣਾਲੀ ‘ਤੇ ਸਵਾਲ ਉਠਾਉਂਦੀ ਹੈ ਇਸ ਝੜਪ ਦੌਰਾਨ ਗੋਲੀ ਚੱਲਣਾ, ਗੱਡੀਆਂ ਦੀ ਸਾੜ-ਫੂਕ ਚਿੰਤਾ ਭਰੀ ਹੈ ਇਸ ਤੋਂ ਪਹਿਲਾਂ ਵੀ ਬਠਿੰਡਾ ‘ਚ ਇੱਕ ਵਕੀਲ ਤੇ ਟ੍ਰੈਫਿਕ ਮੁਲਾਜ਼ਮ ਦਰਮਿਆਨ ਹੱਥੋਪਾਈ ਚਰਚਾ ਦਾ ਕਾਰਨ ਬਣੀ ਰਹੀ ਦਰਅਸਲ ਅਸਲ ਮਸਲਾ ਮੁਲਾਜ਼ਮਾਂ ਦੀ ਟ੍ਰੇਨਿੰਗ ਦੀ ਘਾਟ ਤੇ ਦਿਨੋਂ-ਦਿਨ ਵਧ ਰਹੀ ਅਸਹਿਣਸ਼ੀਲਤਾ ਹੈ ਛੋਟੀ ਜਿਹੀ ਗੱਲ ‘ਤੇ ਵਿਰੋਧ ਪ੍ਰਗਟ ਕਰਨ ‘ਤੇ ਮਾਮਲਾ ਵਿਗੜ ਜਾਂਦਾ ਹੈ ਜ਼ਿਆਦਾ ਮਾਮਲਿਆਂ ‘ਚ ਪੁਲਿਸ ਦੀ ਗਲਤੀ ਵੱਧ ਸਾਹਮਣੇ ਆਉਂਦੀ ਹੈ ਪਿਛਲੇ ਦਿਨੀਂ ਦਿੱਲੀ ‘ਚ ਇੱਕ ਆਟੋ ਰਿਕਸ਼ਾ ਵਾਲੇ ਦੀ ਕੁੱਟਮਾਰ ਦਾ ਮਾਮਲਾ ਵੀ ਤੂਲ ਫੜ ਗਿਆ ਤੇ ਆਖ਼ਰ ਕਈ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਤੀਸ ਹਜ਼ਾਰੀ ਮਾਮਲੇ ‘ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ ਕਾਂਗਰਸ ਨੇ ਵਕੀਲਾਂ ਦੀ ਹਮਾਇਤ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੂੰ ਵਕੀਲਾਂ ਤੋਂ ਮਾਫ਼ੀ ਮੰਗਣ ਲਈ ਕਿਹਾ ਹੈ ।
ਪਾਰਟੀ ਨੇ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਵੀ ਮੰਗੀ ਹੈ ਗੱਲ ਸਿਰਫ਼ ਤੀਸ ਹਜ਼ਾਰੀ ਮਾਮਲੇ ਨੂੰ ਨਿਬੇੜਨ ਨਾਲ ਖਤਮ ਨਹੀਂ ਹੋ ਜਾਣੀ ਇਸ ਤੋਂ ਬਾਦ ਵੀ ਅਜਿਹਾ ਜਾਂ ਇਸ ਤੋਂ ਵੱਧ ਭਿਆਨਕ ਵਾਪਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਾਰਵਾਈ ਪਹਿਲਾਂ ਵੀ ਕਿਸੇ ਨਾ ਕਿਸੇ ਅਧਿਕਾਰੀ ਖਿਲਾਫ਼ ਹੁੰਦੀ ਆਈ ਹੈ ਪਰ ਘਟਨਾਵਾਂ ਵਾਪਰਨ ਦਾ ਸਿਲਸਿਲਾ ਬੰਦ ਨਹੀਂ ਹੋਇਆ ਅਸਲ ਸਮੱਸਿਆ ਤਾਂ ਅਧਿਕਾਰੀਆਂ ਨੂੰ ਡਿਊਟੀ ਨਿਭਾਉਣ ਲਈ ਵਿਹਾਰ ਸਿਖਾਉਣ ਦੀ ਹੈ ਜਦੋਂ ਤੱਕ ਅਧਿਕਾਰੀਆਂ, ਮੁਲਾਜ਼ਮਾਂ ‘ਚ ਕੰਮ ਕਰਨ ਦਾ ਵਧੀਆ ਸੱਭਿਆਚਾਰ ਨਹੀਂ ਪੈਦਾ ਹੁੰਦਾ ਉਦੋਂ ਤੱਕ ਇਸ ਸਮੱਸਿਆ ਦਾ ਹੱਲ ਨਿੱਕਲਦਾ ਨਹੀਂ ਨਜ਼ਰ ਆਉਂਦਾ ਅਧਿਕਾਰੀਆਂ ਨੂੰ ਇੱਕ ਮੁਕੰਮਲ ਸਿਖਲਾਈ ਦੇਣ ਦੀ ਜ਼ਰੂਰਤ ਹੈ ਤਾਂ ਕਿ ਉਹ ਜਨਤਾ ਦੀ ਸਮੱਸਿਆ ਵੱਲ ਪੂਰੀ ਜਿੰਮੇਵਾਰੀ ਨਾਲ ਗੌਰ ਕਰਨ ਅਕਸਰ ਲੋਕ ਕਿਸੇ ਸਮੱਸਿਆ ਤੋਂ ਪ੍ਰੇਸ਼ਾਨ ਹੋ ਕੇ ਭੜਕ ਜਾਂਦੇ ਹਨ ਜੇਕਰ ਅਧਿਕਾਰੀ ਭੜਕੇ ਹੋਏ ਲੋਕਾਂ ਨਾਲ ਬਰਾਬਰ ਭੜਕ ਪੈਣਗੇ ਤਾਂ ਗੱਲ ਬਲ਼ਦੀ ‘ਤੇ ਤੇਲ ਪਾਉਣ ਵਾਲੀ ਹੋਵੇਗੀ ਕਾਨੂੰਨ ਪ੍ਰਬੰਧ  ਕਾਇਮ ਰੱਖਣ ਲਈ ਪੁਲਿਸ ਨੂੰ ਬਲ ਦੀ ਵਰਤੋਂ ਦਾ ਅਧਿਕਾਰ ਹੈ ਪਰ ਵਕੀਲਾਂ ਜਾਂ ਕਿਸੇ ਵੀ ਸਮੂਹ ਨਾਲ ਸਿਰਫ਼ ਬਹਿਸ ਤੋਂ ਕਾਨੂੰਨ ਪ੍ਰਬੰਧ ਦੀ ਸਮੱਸਿਆ ਪੈਦਾ ਹੋਣਾ ਪੁਲਿਸ ਅਧਿਕਾਰੀਆਂ ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਕਰਦੀ ਹੈ ਸਿਆਣੇ ਪੁਲਿਸ ਅਫਸਰ ਵੱਡੇ-ਵੱਡੇ ਮਸਲੇ ਵੀ ਸੂਝ-ਬੂਝ ਨਾਲ ਸੁਲਝਾ ਲੈਂਦੇ ਹਨ ਪਰ ਲਾਪਰਵਾਹ ਤੇ ਗੈਰ-ਜਿੰਮੇਵਾਰ ਅਫ਼ਸਰ ਛੋਟੀ ਜਿਹੀ ਘਟਨਾ ਨੂੰ ਨਾ ਸੰਭਾਲਣ ਕਰਕੇ ‘ਬਾਤ ਦਾ ਬਤੰਗੜ’ ਬਣਾ ਲੈਂਦੇ ਹਨ ਪੁਲਿਸ ਦਾ ਜਨਤਾ ਨਾਲ ਰਿਸ਼ਤਾ ਸਹਿਯੋਗ ਤੇ ਪਿਆਰ ਭਰਿਆ ਹੋਣਾ ਚਾਹੀਦਾ ਹੈ ਇੱਕ-ਦੂਜੇ ਦੇ ਵਿਰੁੱਧ ਸਿਆਸੀ ਬਿਆਨਬਾਜੀ ਤਾਂ ਬਥੇਰੀ ਹੁੰਦੀ ਹੈ ਪਰ ਸਮੱਸਿਆ ਦਾ ਪੱਕਾ  ਹੱਲ ਲੱਭਣ ਦੀ ਗੱਲ ਕੋਈ ਨਹੀਂ ਕਰਦਾ ਸੁਧਾਰ ਦੇ ਦਾਅਵੇ ਕਾਗਜ਼ਾਂ ਤੱਕ ਸੀਮਤ ਹੋਣ ਕਾਰਨ ਹੀ ਵਿਵਾਦ ਪੈਦਾ ਹੁੰਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਰਾਬ ਦੀ ਵਧਦੀ ਖ਼ਪਤ
ਲਗਦਾ ਹੈ ਸਰਕਾਰਾਂ ਸ਼ਰਾਬ ਦੇ ਕਹਿਰ ਤੋਂ ਸਬਕ ਨਹੀਂ ਲੈਣਾ ਚਾਹੁੰਦੀਆਂ ਹਨ ਪਿਛਲੇ ਮਹੀਨੇ ਕਈ ਰਾਜਾਂ ‘ਚ ਸ਼ਰਾਬ ਨਾਲ ਵੱਡੀ ਗਿਣਤੀ ‘ਚ ਮੌਤਾਂ ਹੋਣ ਤੋਂ ਬਾਅਦ ਵੀ ਸ਼ਰਾਬ ਦੀ ਖਪਤ ਵਧਾਉਣ ਵਾਲੀਆਂ ਸਰਕਾਰੀ ਨੀਤੀਆਂ ਜਿਉਂ ਦੀਆਂ ਤਿਉਂ ਜਾਰੀ ਹਨ ਤਾਜਾ ਮਾਮਲਾ ਪੰਜਾਬ ਸਰਕਾਰ ਦਾ ਹੈ ਜਿਸ ਨੇ ਆਪਣੀ ਨਵੀਂ ਆਬਕਾਰੀ ਨੀਤੀ ਤਹਿਤ ਸ਼ਰਾਬ ਦੇ ਕੋਟੇ ‘ਚ ਵਾਧਾ ਕੀਤਾ ਹੈ ਹਾਲਾਂਕਿ ਕਾਂਗਰਸ ਸਰਕਾਰ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਹਰ ਸਾਲ ਸ਼ਰਾਬ ਦੇ 5 ਫੀਸਦੀ ਠੇਕੇ ਘਟਾਉਣ ਦਾ ਵਾਅਦਾ ਕੀਤਾ ਸੀ ਸਰਕਾਰ ਦਾ ਨਵਾਂ ਫੈਸਲਾ ਇਹੀ ਦੱਸਦਾ ਹੈ ਕਿ ਸ਼ਰਾਬ ਦੀ ਮੰਗ ਵਧ ਰਹੀ ਹੈ ਸਕੂਲਾਂ, ਕਾਲਜਾਂ, ਹਸਪਤਾਲਾਂ ਨਾਲੋਂ ਸ਼ਰਾਬ ਦੇ ਠੇਕੇ ਵਧ ਰਹੇ ਹਨ ਸ਼ਰਾਬ ਦੇ ਠੇਕੇ ਘਟਾਉਣ ਦੇ ਵਾਅਦੇ ਦਾ ਇੱਕੋ ਅਰਥ ਇਹੀ ਸੀ ਕਿ ਲੋਕਾਂ ਨੂੰ ਸ਼ਰਾਬ ਦੀ ਲਤ ਤੋਂ ਨਿਜਾਤ ਦਿਵਾਈ ਜਾਵੇ ਇਹ ਦੋਗਲੀ ਨੀਤੀ ਹੀ ਜ਼ਾਹਿਰ ਹੁੰਦੀ ਹੈ ਕਿ ਠੇਕੇ ਘਟਾਏ ਜਾਣਗੇ ਤੇ ਸ਼ਰਾਬ ਵਧਾਈ ਜਾ ਰਹੀ ਹੈ ਦਰਅਸਲ ਸਰਕਾਰਾਂ ਸ਼ਰਾਬ ਨੂੰ ਨਸ਼ਾ ਐਲਾਨਣ ਤੋਂ ਗੁਰੇਜ਼ ਵੀ ਕਰ ਰਹੀਆਂ ਹਨ ਤੇ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਦਾ ਵਿਖਾਵਾ ਵੀ ਕਰ ਰਹੀਆਂ ਹਨ ਜੇਕਰ ਸ਼ਰਾਬ ਨਸ਼ਾ ਨਹੀਂ ਹੈ ਤਾਂ ਸ਼ਰਾਬ ਦੇ ਠੇਕੇ ਘਟਾਉਣ ਦਾ ਕੋਈ ਮਤਲਬ ਹੀ ਨਹੀਂ ਸਰਕਾਰ ਇਹ ਵੀ ਦੱਸਣ ਲਈ ਤਿਆਰ ਨਹੀਂ ਕਿ ਆਖਰ ਸ਼ਰਾਬ ਨਾਲ ਸੂਬੇ ਤੇ ਲੋਕਾਂ ਦੀ ਕਿਹੜੀ ਤਰੱਕੀ ਹੋਈ ਹੈ ਉਂਜ ਸਰਕਾਰ ਸ਼ਰਾਬ ਦੀ ਵਿੱਕਰੀ ਵਧਾ ਕੇ ਮੋਟੀ ਕਮਾਈ ਕਰਨ ਦਾ ਲਾਲਚ ਜ਼ਰੂਰ ਕਰ ਰਹੀ ਹੈ।
ਸੂਬੇ ਦੇ ਲੋਕਾਂ ਦੀ ਸਿਹਤ ਨੂੰ ਖਤਰੇ ‘ਚ ਪਾ ਕੇ ਕੀਤੀ ਗਈ ਕਮਾਈ ਕਿਸੇ ਵੀ ਕੰਮ ਦੀ ਨਹੀਂ ਨਸ਼ਾ ਰੋਕੂ ਮੁਹਿੰਮ ‘ਤੇ ਕਰੋੜਾਂ ਰੁਪਏ ਖਰਚਣ ਵਾਲੀ ਸਰਕਾਰ ਦਾ ਸ਼ਰਾਬ ਨੂੰ ਹੱਲਾਸ਼ੇਰੀ ਦੇਣਾ, ਤਰਕਹੀਣ ਤੇ ਗੈਰ-ਵਿਗਿਆਨਕ ਗੱਲਾਂ ਹਨ ਹੈਰੋਇਨ, ਸਮੈਕ ਵਾਂਗ ਸ਼ਰਾਬ ਵੀ ਸਿਹਤ ਦਾ ਨਾਸ਼ ਹੀ ਕਰਦੀ ਹੈ ਪੰਜਾਬ ਦੀ ਨੌਜਵਾਨ ਪੀੜ੍ਹੀ ਦੁੱਧ, ਦਹੀਂ, ਲੱਸੀ, ਘਿਓ ਨੂੰ ਛੱਡ ਸ਼ਰਾਬ ਤੇ ਹੋਰ ਨਸ਼ਿਆਂ ਵੱਲ ਦੌੜ ਰਹੀ ਹੈ ਵਿਆਹਾਂ ਸ਼ਾਦੀਆਂ ‘ਚ ਵੱਜਣ ਵਾਲੇ ਪੈੱਗਾਂ ਦੀ ਚਰਚਾ ਵਾਲੇ ਗੀਤਾਂ ‘ਤੇ ਨੱਚਣ ਵਾਲੇ ਨੌਜਵਾਨਾਂ ਲਈ ਸ਼ਰਾਬ ਸਟੇਟਸ ਸਿੰਬਲ ਬਣ ਗਈ ਹੈ ਬੜੀ ਵਚਿੱਤਰ ਗੱਲ ਹੈ ਕਿ ਜਿਹੜੀ ਸਿੱਖਿਆ ਤੇ ਵਿਰਾਸਤੀ ਸਥਾਨ ਨਸ਼ਿਆਂ ਤੋਂ ਬਚਣ ਦਾ ਸੰਦੇਸ਼ ਦਿੰਦੇ ਹਨ ਉਨ੍ਹਾਂ ਨੂੰ ਜਿਉਂਦਾ ਰੱਖਣ ਲਈ ਸ਼ਰਾਬ ਦੀ ਕਮਾਈ ਦਾ ਸਹਾਰਾ ਲੈਣਾ ਸਰਕਾਰਾਂ ਦੀਆਂ ਨੀਤੀਆਂ ਦੇ ਦੀਵਾਲੀਏਪਣ ਦਾ ਪ੍ਰਤੀਕ ਹੈ ਯੂਨੀਵਰਸਿਟੀਆਂ ਕਾਲਜਾਂ ‘ਚ ਦਾਖਲਿਆਂ ‘ਚ ਆ ਰਹੀ ਕਮੀ ਤੇ ਸ਼ਰਾਬ ਦੇ ਠੇਕਿਆਂ ਦੀਆਂ ਭੀੜਾਂ ਗਿਰਾਵਟ ਦੀ ਨਿਸ਼ਾਨੀ ਹੈ ਜਿਸ ਦੀ ਜ਼ਿੰਮੇਵਾਰੀ ਤੋਂ ਸਰਕਾਰ ਆਪਣਾ ਪੱਲਾ ਨਹੀਂ ਛੁਡਾ ਸਕਦੀ ਸ਼ਰਾਬ ਤੇ ਸਿਹਤ ਇੱਕ ਮਿਆਨ ‘ਚ ਦੋ ਤਲਵਾਰਾਂ ਵਾਂਗ ਹਨ ਸ਼ਰਾਬ ਤੋਂ ਮੁਕਤ ਨੌਜਵਾਨ ਹੀ ਸਿਹਤਮੰਦ ਬਣ ਸਕਦੇ ਹਨ ਸ਼ਰਾਬ ਦੀਆਂ ਬੋਤਲਾਂ ‘ਤੇ ਲਿਖੀ ਚਿਤਾਵਨੀ ਸਾਡੇ ਆਗੂਆਂ ਨੂੰ ਪੜ੍ਹਨੀ ਔਖੀ ਨਹੀਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੋਮਵਾਰ ਤੋਂ ਡੀਸੀ ਰਾਹੀਂ ਭੇਜਣਗੀਆਂ ਸਰਕਾਰ ਨੂੰ ਮੰਗ ਪੱਤਰ
ਬਠਿੰਡਾ, ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਵਿਧਾਇਕਾਂ ਦੀਆਂ  ਤਨਖ਼ਾਹਾਂ ‘ਚ ਢਾਈ ਗੁਣਾ ਵਾਧਾ ਕਰਨ ਲਈ ਤਿਆਰ ਕੀਤੇ ਪ੍ਰਸਤਾਵ ਦੀ ਨਿਖੇਧੀ ਕਰਦਿਆਂ ਇਸ ਫੈਸਲੇ ਨੂੰ ਆਮ ਆਦਮੀ ਤੇ ਪੰਜਾਬ ਦੇ ਮੁਲਾਜ਼ਮ ਵਰਗਾਂ ਨਾਲ ਧੋਖਾਧੜੀ ਕਰਾਰ ਦਿੱਤਾ ਹੈ ਯੂਨੀਅਨ ਨੇ ਸਰਕਾਰ ਦੀਆਂ ਨੀਤੀਆਂ ਨੂੰ ਦੇਖਦਿਆਂ ਸੋਮਵਾਰ ਨੂੰ ਪੰਜਾਬ ਭਰ ‘ਚ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਣ ਦਾ ਐਲਾਨ ਕਰ ਦਿੱਤਾ ਹੈ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦਾ ਕਹਿਣਾ ਸੀ ਕਿ ਕੈਪਟਨ ਸਰਕਾਰ ਇੱਕ ਪਾਸੇ ਸਰਕਾਰੀ ਖਜ਼ਾਨਾ ਖਾਲੀ ਹੋਣ ਦੀਆਂ ਦੁਹਾਈਆਂ ਦੇ ਰਹੀ ਹੈ ਜਦੋਂਕਿ ਦੂਸਰੀ ਤਰਫ ਮੰਤਰੀਆਂ ਤੇ ਵਿਧਾਇਕਾਂ ਦੀ ਤਨਖ਼ਾਹ ਹੋਰ ਵਧਾਉਣ ਦੇ ਮਨਸੂਬੇ ਬਣਾਏ ਜਾ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਨ੍ਹਾਂ ਕਿਹਾ ਕਿ ਜਦੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਕੋਲ ਮਾਣਭੱਤੇ ‘ਚ ਵਾਧੇ ਦੀ ਮੰਗ ਰੱਖੀ ਸੀ ਤਾਂ ਸਰਕਾਰ ਨੇ ਬੜੀ ਮੁਸ਼ਕਲ ਨਾਲ ਸਿਰਫ ਇੱਕ ਹਜ਼ਾਰ ਰੁਪਏ ਦਾ ਵਾਧਾ ਕੀਤਾ ਸੀ ਉਨ੍ਹਾਂ ਆਖਿਆ ਕਿ ਇਸ ਦੇ ਉਲਟ ਵਿਧਾਇਕਾਂ ਦੀਆਂ ਤਨਖ਼ਾਹਾਂ ‘ਚ ਵਾਧਾ ਕਰਨ ਦੀ ਤਜਵੀਜ਼ ਬਣਾਉਣ ਲੱਗਿਆਂ ਹਾਕਮ ਧਿਰ ਨੇ ਸਮਾਂ ਵੀ ਨਹੀਂ ਲਾਇਆ ਹੈ
ਯੂਨੀਅਨ ਦੀ ਸੂਬਾ ਜਨਰਲ ਸਕੱਤਰ ਜਸਬੀਰ ਕੌਰ ਗੋਨਿਆਣਾ ਨੇ ਦੋਸ਼ ਲਾਏ ਕਿ ਖਾਲੀ ਖਜ਼ਾਨੇ ਦੀ ਪ੍ਰਵਾਹ ਕੀਤੇ ਬਗੈਰ ਚੁੱਪ ਚੁਪੀਤੇ ਵਿਧਾਇਕਾਂ ਦੀ ਤਨਖਾਹ ਵਧਾਉਣ ਦਾ ਫੈਸਲਾ ਕਰਨਾ ਕੈਪਟਨ ਅਮਰਿੰਦਰ ਸਿੰਘ ਦੇ ਦੋਹਰੇ ਮਾਪਦੰਡਾਂ ਨੂੰ ਬੇਪਰਦ ਕਰਦਾ ਹੈ ਦੋਵਾਂ ਆਗੂਆਂ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ 10 ਹਜ਼ਾਰ ਰੁਪਏ ਤੇ ਹੈਲਪਰ ਨੂੰ 5 ਹਜ਼ਾਰ ਰੁਪਏ ਮਾਣਭੱਤਾ ਦਿੱਤਾ ਜਾਵੇ ਉਨ੍ਹਾਂ  ਦੱਸਿਆ ਕਿ ਵਿਧਾਇਕਾਂ ਦੀਆਂ ਤਨਖ਼ਾਹਾਂ ‘ਚ ਕੀਤੇ ਜਾ ਰਹੇ ਵਾਧੇ ਖ਼ਿਲਾਫ਼ ਆਪਣਾ ਹੱਕ ਲੈਣ ਲਈ ਯੂਨੀਅਨ ਵੱਲੋਂ 17 ਦਸੰਬਰ ਨੂੰ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਮੰਗ ਪੱਤਰ ਭੇਜੇ ਜਾਣਗੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਇਨਸਾਫ ਨਾ ਦਿੱਤਾ ਤਾਂ ਸੰਘਰਸ਼ ਵਿੱਢਿਆ ਜਾਏਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਾਗੀ ਸਾਂਸਦਾਂ-ਵਿਧਾਇਕਾਂ ਦੀ ਵਧਦੀ ਗਿਣਤੀ
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਸਹੁੰ-ਪੱਤਰ ਪੇਸ਼ ਕਰਕੇ ਦੱਸਿਆ ਹੈ ਕਿ ਦੇਸ਼ ਭਰ ਵਿਚ 1765 ਸਾਂਸਦ ਅਤੇ ਵਿਧਾਇਕਾਂ ਦੇ ਵਿਰੁੱਧ 3045 ਅਪਰਾਧਿਕ ਮੁਕੱਦਮੇ ਚੱਲ ਰਹੇ ਹਨ ਦਾਗੀ ਆਗੂਆਂ ਦੀ ਗਿਣਤੀ ਉੱਤਰ ਪ੍ਰਦੇਸ਼ ਵਿਚ ਸਭ ਤੋਂ ਜ਼ਿਆਦਾ, ਇਸ ਤੋਂ ਬਾਅਦ ਤਾਮਿਲਨਾਡੂ ਦੂਸਰੇ ਤੇ ਬਿਹਾਰ ਤੀਸਰੇ ਨੰਬਰ ‘ਤੇ ਹੈ ਇਹ ਅੰਕੜੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਨਿਰਦੇਸ਼ ‘ਤੇ ਇਕੱਠੇ ਕੀਤੇ ਹਨ ਦਰਅਸਲ ਸੁਪਰੀਮ ਕੋਰਟ ਵਿਚ ਭਾਜਪਾ ਆਗੂ ਅਤੇ ਵਕੀਲ ਅਸ਼ਵਨੀ ਕੁਮਾਰ ਉਪਾਧਿਆਏ ਦੁਆਰਾ ਦਾਇਰ ਇੱਕ ਜਨਹਿੱਤ ਅਰਜ਼ੀ ‘ਤੇ ਇਹ ਅੰਕੜੇ ਅਦਾਲਤ ਨੇ ਇਕੱਠੇ ਕਰਵਾਏ ਹਨ ਅਰਜੀ ਵਿਚ ਸਜ਼ਾ-ਯਾਫ਼ਤਾ ਜਨ ਪ੍ਰਤੀਨਿਧੀਆਂ ਦੇ ਚੋਣ ਲੜਨ ‘ਤੇ ਜੀਵਨ ਭਰ ਲਈ ਰੋਕ ਲਾਉਣ ਦੀ ਮੰਗ ਵੀ ਕੀਤੀ ਗਈ ਹੈ ਮੌਜ਼ੂਦਾ ਕਾਨੂੰਨ ਵਿਚ ਸਜ਼ਾ ਤੋਂ ਬਾਅਦ ਜੇਲ੍ਹ ਤੋਂ ਛੁੱਟਣ ਦੇ ਛੇ ਸਾਲ ਤੱਕ ਚੋਣਾਂ ਨਾ ਲੜਨ ਦੀ ਅਯੋਗਤਾ ਦੀ ਤਜਵੀਜ਼ ਹੈ ਇਸ ਤੋਂ ਬਾਅਦ ਕੋਈ ਸਜ਼ਾ-ਯਾਫ਼ਤਾ ਵਿਅਕਤੀ ਜਾਂ ਆਗੂ ਚੋਣਾਂ ਲੜ ਸਕਦਾ ਹੈ।
ਇਨ੍ਹਾਂ ਅੰਕੜਿਆਂ ਦੇ ਸਾਹਮਣੇ ਆਉਣ ਨਾਲ ਇਹ ਸਾਫ਼ ਹੋ ਗਿਆ ਹੈ ਕਿ ਰਾਜਨੀਤੀ ਵਿਚ ਦਾਗੀ ਆਗੂਆਂ ਦੀ ਮੁਖਤਿਆਰੀ ‘ਤੇ ਕੋਈ ਰੋਕ ਨਹੀਂ ਲੱਗੀ ਹੈ 1765 ਜੋ ਸਾਂਸਦ ਅਤੇ ਵਿਧਾਇਕ ਦਾਗੀ ਹਨ, ਉਨ੍ਹਾਂ ‘ਤੇ 3045 ਮਾਮਲੇ ਦਰਜ਼ ਹਨ ਸਾਫ਼ ਹੈ, ਕਈ ਪ੍ਰਤੀਨਿਧੀਆਂ ‘ਤੇ ਇੱਕ ਤੋਂ ਜ਼ਿਆਦਾ ਮਾਮਲੇ ਦਰਜ਼ ਹਨ ਇਹ ਗਿਣਤੀ ਉਦੋਂ ਹੈ, ਜਦੋਂ ਬੰਬੇ ਹਾਈ ਕੋਰਟ ਦੇ ਅੰਕੜੇ ਹਾਲੇ ਨਹੀਂ ਆਏ ਹਨ ਦਰਅਸਲ ਕੇਂਦਰ ਸਰਕਾਰ ਨੇ ਅੰਕੜੇ ਇਕੱਠੇ ਕਰਨ ਲਈ ਸਾਰੀਆਂ ਸੂਬਾ ਸਰਕਾਰਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਰਾਜ ਵਿਧਾਨ ਸਭਾਵਾਂ ਅਤੇ ਰਾਜ ਸਭਾ ਅਤੇ ਲੋਕ ਸਭਾ ਸਕੱਤਰੇਤਾਂ ਦੇ ਨਾਲ ਹਾਈ ਕੋਰਟ ਤੋਂ ਦਾਗੀ ਪ੍ਰਤੀਨਿਧੀਆਂ ਦੀ ਸੂਚਨਾ ਮੰਗੀ ਸੀ ਇਨ੍ਹਾਂ ‘ਚੋਂ 23 ਹਾਈ ਕੋਰਟ, 7 ਵਿਧਾਨ ਸਭਾਵਾਂ ਅਤੇ 11 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਹੀ ਦਾਗੀਆਂ ਦਾ ਵੇਰਵਾ ਭੇਜਿਆ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਸਾਡੀਆਂ ਸੂਬਾ ਸਰਕਾਰਾਂ ਅਤੇ ਵਿਧਾਨ ਸਭਾਵਾਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਅਣਦੇਖੀ ਕਰਨ ਤੋਂ ਵੀ ਨਹੀਂ ਝਿਜਕਦੀਆਂ ਹਨ।
ਇਹ ਵੀ ਪੜ੍ਹੋ : ਨੌਜਵਾਨ ’ਤੇ ਹਮਲਾ ਕਰਨ ਵਾਲੇ ਪੁਲਿਸ ਅੜਿੱਕੇ
ਇਹ ਸਥਿਤੀ ਉਦੋਂ ਹੈ, ਜਦੋਂ ਸੁਪਰੀਮ ਕੋਰਟ 10 ਜੁਲਾਈ 2013 ਨੂੰ ਇੱਕ ਫੈਸਲੇ ਦੇ ਜ਼ਰੀਏ ਜਨ ਪ੍ਰਤੀਨਿਧਤਵ ਕਾਨੂੰਨ ਦੀ ਧਾਰਾ 8.4 ਨੂੰ ਅਸੰਵਿਧਾਨਕ ਕਰਾਰ ਦੇ ਚੁੱਕੀ ਹੈ ਇਸ ਹੁਕਮ ਮੁਤਾਬਿਕ ਅਦਾਲਤ ਦੁਆਰਾ ਦੋਸ਼ੀ ਠਹਿਰਾਉਂਦਿਆਂ ਹੀ ਜਨ ਪ੍ਰਤੀਨਿਧੀ ਦੀ ਮੈਂਬਰਸ਼ਿਪ ਸਮਾਪਤ ਹੋ ਜਾਵੇਗੀ ਅਦਾਲਤ ਨੇ ਇਹ ਵੀ ਸਾਫ਼ ਕੀਤਾ ਸੀ ਕਿ ਸੰਵਿਧਾਨ ਦੀ ਧਾਰਾ 173 ਅਤੇ 326 ਦੇ ਅਨੁਸਾਰ ਦੋਸ਼ੀ ਕਰਾਰ ਦਿੱਤੇ ਲੋਕਾਂ ਦੇ ਨਾਂਅ ਵੋਟਰ ਲਿਸਟ ਵਿਚ ਸ਼ਾਮਲ ਨਹੀਂ ਕੀਤੇ ਜਾ ਸਕਦੇ ਹਨ ਇਸ ਦੇ ਉਲਟ ਜਨ ਪ੍ਰਤੀਨਿਧਤਵ ਕਾਨੂੰਨ ਦੀ ਧਾਰਾ 8 (4) ਦੇ ਅਨੁਸਾਰ ਸਜ਼ਾ-ਯਾਫ਼ਤਾ ਜਨ ਪ੍ਰਤੀਨਿਧੀਆਂ ਨੂੰ ਚੋਣਾਂ ਵਿਚ ਭਾਗੀਦਾਰੀ ਦੇ ਸਾਰੇ ਅਧਿਕਾਰ ਹਾਸਲ ਹਨ ਅਦਾਲਤ ਨੇ ਸਿਰਫ਼ ਇਸੇ ਧਾਰਾ ਨੂੰ ਹਟਾ ਦਿੱਤਾ ਸੀ ਇਸੇ ਅਧਾਰਾ ‘ਤੇ ਲਾਲੂ ਪ੍ਰਸਾਦ ਯਾਦਵ ਵਰਗੇ ਪ੍ਰਭਾਵਸ਼ਾਲੀ ਆਗੂ ਸਜ਼ਾ ਮਿਲਣ ਤੋਂ ਬਾਅਦ ਚੋਣਾਂ ਲੜਨ ਤੋਂ ਵਾਂਝੇ ਹਨ।
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ ਨੇ ਇਨ੍ਹਾਂ ਪ੍ਰਤੀਨਿਧੀਆਂ ਦੁਆਰਾ ਚੋਣਾਂ ਲੜਦੇ ਸਮੇਂ ਜੋ ਸਹੁੰ-ਪੱਤਰ ਪੇਸ਼ ਕੀਤੇ ਗਏ ਸਨ, ਉਨ੍ਹਾਂ ਦੇ ਆਧਾਰ ‘ਤੇ ਇਕੱਠੇ ਕੀਤੇ ਗਏ ਅੰਕੜਿਆਂ ਤੋਂ ਪੱਤਾ ਲੱÎਗਾ ਸੀ ਕਿ ਲੋਕਤੰਤਰ ਦੇ ਪਵਿੱਤਰ ਸਦਨਾਂ ਵਿਚ 4835 ਸਾਂਸਦ ਅਤੇ ਵਿਧਾਇਕਾਂ ‘ਚੋਂ 1448 ਦੇ ਖਿਲਾਫ਼ ਅਪਰਾਧਿਕ ਮਾਮਲੇ ਚੱਲ ਰਹੇ ਹਨ ਇਨ੍ਹਾਂ ਵਿਚ 369 ਪ੍ਰਤੀਨਿਧੀ ਅਜਿਹੇ ਹਨ, ਜਿਨ੍ਹਾਂ ‘ਤੇ ਔਰਤਾਂ ਨੂੰ ਪੀੜਤ ਅਤੇ ਜਿਣਸੀ ਸ਼ੋਸ਼ਣ ਦੇ ਮਾਮਲੇ ਵਿਚਾਰ ਅਧੀਨ ਹਨ ਸਾਬਕਾ ਬਸਪਾ ਸਾਂਸਦ ਧਨੰਜੈ ਸਿੰਘ ਅਤੇ ਉਨ੍ਹਾਂ ਦੀ ਡੈਂਟਿਸਟ ਪਤਨੀ ਜਾਗ੍ਰਿਤੀ ਸਿੰਘ ਨੂੰ ਨੌਕਰਾਣੀ ਦੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਦੂਜੇ ਪਾਸੇ ਜੂਨਾਗੜ੍ਹ ਤੋਂ ਭਾਜਪਾ ਸਾਂਸਦ ਦੀਨੂ ਬੋਧਾ ਸੋਲੰਕੀ ਨੂੰ ਆਰਟੀਆਈ ਵਰਕਰ ਅਮਿਤ ਜੇਠਵਾ ਦੇ ਹੱਤਿਆਕਾਂਡ ਵਿਚ ਹਿਰਾਸਤ ਵਿਚ ਲਿਆ ਗਿਆ ਸੀ ਜ਼ਾਹਿਰ ਹੈ, ਅਜਿਹਾ ਕਾਨੂੰਨ ਫੌਰਨ ਵਜ਼ੂਦ ਵਿਚ ਲਿਆਉਣ ਦੀ ਲੋੜ ਹੈ, ਜੋ ਕਿ ਰਾਜਨੀਤਿਕ ਦਾਗੀਆਂ ਦੇ ਅਰੋਪਿਤ ਹੋਣ ਦੇ ਨਾਲ ਹੀ, ਉਨ੍ਹਾਂ ਨੂੰ ਮਿਲੀ ਵਿਸ਼ੇਸ਼ ਕਾਨੂੰਨੀ ਸੁਰੱਖਿਆ ਤੋਂ ਵਾਂਝਿਆਂ ਕਰ ਦੇਵੇ।
ਇਹ ਵੀ ਪੜ੍ਹੋ : ਅਜਿਹਾ ਮਹਾਂ ਤੂਫ਼ਾਨ ਜਿਸ ਬਾਰੇ ਸੋਚ ਕੇ ਕੰਬ ਉੱਠਦੀ ਐ ਰੂਹ, ਸਾਵਧਾਨੀ ਲਈ ਅਗਾਊ ਤਿਆਰੀਆਂ
ਅਪਰਾਧੀਆਂ ਨੂੰ ਟਿਕਟ ਦੇਣ ਦੀ ਮਜ਼ਬੂਰੀ ਦੀਆਂ ਸ਼ਿਕਾਰ ਸਾਰੀਆਂ ਰਾਜਨੀਤਿਕ ਪਾਰਟੀਆਂ ਹਨ 2013 ਦੀਆਂ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਰਾਹੁਲ ਗਾਂਧੀ ਦੇ ਰਾਜਨੀਤਕ ਸੁੱਚਤਾ ਸਬੰਧੀ ਦਿਸ਼ਾ-ਨਿਰਦੇਸ਼ਾਂ ਨੂੰ ਅੰਗੂਠਾ ਦਿਖਾਉਂਦੇ ਹੋਏ ਉਨ੍ਹਾਂ ਸਾਰੇ ਵੱਡੇ ਰਾਜਨੀਤਿਕ ਅਪਰਾਧੀਆਂ ਦੇ ਪਰਿਵਾਰ ਵਾਲਿਆਂ ਨੂੰ ਟਿਕਟਾਂ ਦੇ ਦਿੱਤੀਆਂ ਸਨ, ਜੋ ਔਰਤਾਂ ਦੇ ਕਤਲਾਂ ਅਤੇ ਜਬਰ-ਜਿਨਾਹ ਵਰਗੇ ਸੰਗੀਨ ਅਪਰਾਧਾਂ ਕਾਰਨ ਸਲਾਖਾਂ ਪਿੱਛੇ ਸਨ ਰਾਜਸਥਾਨ ਦੀ ਕਾਂਗਰਸ ਸਰਕਾਰ ਵਿਚ ਮੰਤਰੀ ਰਹੇ ਅਤੇ ਬਹੁ-ਚਰਚਿਤ ਭੰਵਰੀ ਦੇਵੀ ਹੱਤਿਆ ਕਾਂਡ ਦੇ ਦੋਸ਼ੀ ਮਹੀਪਾਲ ਸਿੰਘ ਮਦੇਰਣਾ ਦੀ ਪਤਨੀ ਲੀਲਾ ਮਦੇਰਣਾ ਤੱਕ ਨੂੰ ਟਿਕਟ ਦੇ ਦਿੱਤੀ ਗਈ ਸੀ।
ਇਸ ਕਾਂਡ ਦੇ ਦੂਜੇ ਦੋਸ਼ੀ ਅਤੇ ਕਾਂਗਰਸ ਵਿਧਾਇਕ ਮਲਖਾਨ ਸਿੰਘ ਬਿਸ਼ਨੋਈ ਦੀ 80 ਸਾਲਾ ਮਾਂ ਅਮਰੀ ਦੇਵੀ ਨੂੰ ਟਿਕਟ ਦਿੱਤੀ ਗਈ ਸੀ ਇਹੀ ਨਹੀਂ, ਹਾਲ ਹੀ ਵਿਚ ਜ਼ਬਰ-ਜਿਨਾਹ ਦੇ ਦੋਸ਼ ਵਿਚ ਕਟਹਿਰੇ ਵਿਚ ਆਏ, ਸੂਬਾ ਸਰਕਾਰ ਵਿਚ ਮੰਤਰੀ ਰਹੇ ਬਾਬੂ ਲਾਲ ਨਾਗਰ ਦੇ ਭਰਾ ਹਜ਼ਾਰੀ ਲਾਲ ਨਾਗਰ ਨੂੰ ਵੀ ਟਿਕਟ ਦਿੱਤੀ ਗਈ ਸੀ ਦੋਸ਼ੀਆਂ ਦੇ ਪਰਿਵਾਰ ਵਾਲਿਆਂ ਨੂੰ ਹੀ ਟਿਕਟ ਦਿੱਤੇ ਜਾਣ ਦੀ ਮਜ਼ਬੂਰੀ ਤੋਂ ਅਜਿਹਾ ਵੀ ਲੱਗਦਾ ਹੈ ਕਿ ਸਾਡੀਆਂ ਰਾਜਨੀਤਿਕ ਪਾਰਟੀਆਂ, ਵਰਕਰਾਂ ਦੀ ਅਗਾਂਹਵਧੂ ਪੀੜ੍ਹੀ ਨੂੰ ਅੱਗੇ ਵਧਾਉਣ ਦਾ ਕੰਮ ਨਹੀਂ ਕਰ ਰਹੀਆਂ ਹਨ ਰਾਜਨੀਤਿਕ ਸੱਭਿਆਚਾਰ ਆਉਣ ਵਾਲੇ ਸਮੇਂ ਵਿਚ ਇਸ ਦੋਸ਼ ਤੋਂ ਮੁਕਤ ਨਾ ਹੋਇਆ ਤਾਂ ਥੋਪੇ ਗਏ ਪ੍ਰਤੀਨਿਧੀ ਵਰਕਰਾਂ ਨੂੰ ਸਿਆਸੀ ਸੰਸਕਾਰਾਂ ਅਤੇ ਸਰੋਕਾਰਾਂ ਨਾਲ ਨਹੀਂ ਜੋੜ ਸਕਣਗੇ ਨਤੀਜੇ ਵਜੋਂ, ਪਾਰਟੀ ਵਿਚਾਰਧਾਰਾ ਵੀ ਸਰਸਵਤੀ ਨਦੀ ਵਾਂਗ ਅਲੋਪ ਹੋ ਜਾਵੇਗੀ! ਹਾਲਾਂਕਿ ਕੁਝ ਸੂਬਾ ਸਰਕਾਰਾਂ ਨੇ ਅਜਿਹੇ ਸਾਂਸਦਾਂ ਅਤੇ ਵਿਧਾਇਕਾਂ ਦੇ ਮਾਮਲਿਆਂ ਦੇ ਛੇਤੀ ਨਿਪਟਾਰੇ ਲਈ ਵਿਸ਼ੇਸ਼ ਅਦਾਲਤਾਂ ਦਾ ਗਠਨ ਵੀ ਕੀਤਾ ਹੈ, ਪਰ ਇਨ੍ਹਾਂ ਵਿਚ ਵੀ ਤੇਜ਼ੀ ਦਿਖਾਈ ਨਹੀਂ ਦੇ ਰਹੀ ਹੈ।
ਇਹ ਵੀ ਪੜ੍ਹੋ : ਅਪਰਾਧਾਂ ਦੀ ਰੋਕਥਾਮ ਤੇ ਪ੍ਰਬੰਧ
ਅਜਿਹਾ ਇਸ ਲਈ ਹੈ, ਕਿਉਂਕਿ ਸਮਰੱਥ ਆਗੂ ਜਿਵੇਂ-ਤਿਵੇਂ ਮਾਮਲੇ ਦੀ ਸੁਣਵਾਈ ਵਿਚ ਅੜਿੱਕੇ ਡਾਹੁੰਦੇ ਰਹਿੰਦੇ ਹਨ ਜੇਕਰ ਇਨ੍ਹਾਂ ਵਿਸ਼ੇਸ਼ ਅਦਾਲਤਾਂ ਵਿਚ ਮੁਕੱਦਮਿਆਂ ਦਾ ਨਿਪਟਾਰਾ ਪਹਿਲ ਨਾਲ ਹੋਣ ਲੱਗ ਜਾਵੇ ਤਾਂ ਇਸ ਨਾਲ ਵੀ ਰਾਜਨੀਤੀ ਵਿਚ ਅਪਰਾਧਿਕ ਰੁਝਾਨ ਦੇ ਲੋਕਾਂ ਨੂੰ ਸਦਨਾਂ ਵਿਚ ਦਾਖ਼ਲਾ ਮਿਲਣ ‘ਤੇ ਰੋਕ ਲੱਗੇਗੀ ਲੋਕਾਂ ‘ਤੇ ਰਾਜਨੇਤਾ ਦੀ ਮਾਨਸਿਕਤਾ ਅਸਰ ਪਾਉਂਦੀ ਹੈ ਦਰਅਸਲ, ਸਾਡੇ ਰਾਜਨੇਤਾ ਅਤੇ ਕਥਿਤ ਬੁੱਧੀਜੀਵੀ ਬੜੀ ਸਹਿਜ਼ਤਾ ਨਾਲ ਕਹਿ ਦਿੰਦੇ ਹਨ ਕਿ ਦਾਗੀ, ਅਮੀਰ ਅਤੇ ਬਾਹੂਬਲੀਆਂ ਨੂੰ ਜੇਕਰ ਪਾਰਟੀਆਂ ਉਮੀਦਵਾਰ ਬਣਾਉਂਦੀਆਂ ਹਨ ਤਾਂ ਕਿਸਨੂੰ ਜਿਤਾਉਣਾ ਹੈ, ਇਹ ਤੈਅ ਸਥਾਨਕ ਵੋਟਰ ਨੂੰ ਕਰਨਾ ਚਾਹੀਦਾ ਹੈ ਉਹ ਯੋਗ ਉਮੀਦਵਾਰ ਦਾ ਸਾਥ ਦੇਣ ਅਤੇ ਪੜ੍ਹੇ-ਲਿਖੇ ਤੇ ਸਾਫ਼ ਛਵੀ ਦੇ ਪ੍ਰਤੀਨਿਧੀ ਦੀ ਚੋਣ ਕਰਨ ਬਸਪਾ ਅਤੇ ਸਪਾ ਦਾ ਤਾਂ ਬੁਨਿਆਦੀ ਅਧਾਰ ਹੀ ਜਾਤੀ ਹੈ।
ਇਹ ਵੀ ਪੜ੍ਹੋ : ਨੌਜਵਾਨ ’ਤੇ ਹਮਲਾ ਕਰਨ ਵਾਲੇ ਪੁਲਿਸ ਅੜਿੱਕੇ
ਇਹ ਵੱਖਰੀ ਗੱਲ ਹੈ ਕਿ ਜਦੋਂ ਇੱਕ ਹੀ ਜਾਤੀ ਦੇ ਦਮ ‘ਤੇ ਸੱਤਾ ਹਾਸਲ ਕਰਨਾ ਸੰਭਵ ਨਹੀਂ ਹੋਇਆ ਤਾਂ ਮਾਇਆਵਤੀ ਨੇ ਸੋਸ਼ਲ ਇੰਜੀਨੀਅਰਿੰਗ ਦੇ ਬਹਾਨੇ ਸਰਵ ਸਮਾਜ ਹਿੱਤਕਾਰੀ ਸਮੀਕਰਨ ਅੱਗੇ ਵਧਾਇਆ ਹਾਲਾਂਕਿ ਨਰਿੰਦਰ ਮੋਦੀ ਦੇ ਜ਼ਬਰਦਸਤ ਪ੍ਰਭਾਵ ਦੇ ਚਲਦੇ ਇਹ ਸਭ ਕਥਿਤ ਸਮਾਜਿਕ ਸਮੀਕਰਨ ਫ਼ਿਲਹਾਲ ਹਾਸ਼ੀਏ ‘ਤੇ ਚਲੇ ਗਏ ਹਨ ਉਂਜ ਵੀ ਦੇਸ਼ ਵਿਚ ਇੰਨੀ ਅਗਿਆਨਤਾ, ਅਨਪੜ੍ਹਤਾ, ਅਸਮਾਨਤਾ ਅਤੇ ਗਰੀਬੀ ਹੈ ਕਿ ਲੋਕਾਂ ਨੂੰ ਦੋ ਵਕਤ ਦੀ ਰੋਟੀ ਦਾ ਸੰਸਾ ਲੱਗਾ ਹੋਇਆ ਹੈ ਰਾਜਨੀਤਿਕ ਸੁਧਾਰ ਦੀ ਦਿਸ਼ਾ ਵਿਚ ਕੋਰਟ ਦਖ਼ਲਅੰਦਾਜੀ ਕਰਕੇ ਵਿਧਾਇਕਾ ਨੂੰ ਕਾਨੂੰਨ ਬਣਾਉਣ ਲਈ ਪ੍ਰੇਰਿਤ ਤਾਂ ਕਰ ਸਕਦੀ ਹੈ, ਪਰ ਉਹ ਇਸ ਦਿਸ਼ਾ ਵਿਚ ਕੋਈ ਨਵਾਂ ਕਾਨੂੰਨ ਹੋਂਦ ਵਿਚ ਨਹੀਂ ਲਿਆ ਸਕਦੀ ਕਿਉਂਕਿ ਕਾਨੂੰਨ ਬਣਾਉਣ ਦੀ ਜਿੰਮੇਵਾਰੀ ਸੰਵਿਧਾਨ ਨੇ ਵਿਧਾਇਕਾ ਕੋਲ ਹੀ ਸੁਰੱਖਿਅਤ ਰੱਖੀ ਹੋਈ ਹੈ ਲਿਹਾਜ਼ਾ ਰਾਜਨੀਤੀ ਨੂੰ ਸਾਫ਼-ਸੁਥਰੀ ਬਣਾਈ ਰੱਖਣ ਦੀ ਪਹਿਲੀ ਜਿੰਮੇਵਾਰੀ ਰਾਜਨੀਤਿਕ ਪਾਰਟੀਆਂ ਦੀ ਹੀ ਬਣਦੀ ਹੈ।
ਖ਼ਤਰੇ ਦੀ ਘੰਟੀ ਹੈ ਵਧਦੀ ਬੇਰੁਜ਼ਗਾਰੀ
ਜਿਸ ਨੌਜਵਾਨ ਸ਼ਕਤੀ ਦੇ ਦਮ ‘ਤੇ ਅਸੀਂ ਸੰਸਾਰ ਭਰ ਵਿੱਚ ਧੌਣ ਅਕੜਾਈ ਫਿਰਦੇ ਹਾਂ, ਦੇਸ਼ ਦੀ ਉਹੀ ਨੌਜਵਾਨ ਸ਼ਕਤੀ ਇੱਕ ਨੌਕਰੀ ਲਈ ਦਰ-ਦਰ ਭਟਕਣ ਨੂੰ ਮਜ਼ਬੂਰ ਹੈ। ਕੌੜੀ ਸੱਚਾਈ ਇਹ ਹੈ ਕਿ ਨਿੱਤ ਵਧਦੀ ਬੇਰੁਜ਼ਗਾਰੀ ਕਾਰਨ ਸਭ ਤੋਂ ਜਿਆਦਾ ਖੁਦਕੁਸ਼ੀਆਂ ਦਾ ਕਲੰਕ ਵੀ ਸਾਡੇ ਦੇਸ਼ ਦੇ ਮੱਥੇ ‘ਤੇ ਲੱਗਾ ਹੋਇਆ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ  ਦੇ ਤਾਜ਼ਾ ਅੰਕੜਿਆਂ ਮੁਤਾਬਕ ਨਿੱਤ 26 ਨੌਜਵਾਨ ਖੁਦ ਨੂੰ ਕਾਲ ਦੇ ਮੂੰਹ ਵਿੱਚ ਝੋਕ ਰਹੇ ਹਨ ਅਤੇ ਇਸ ਸੰਤਾਪ ਦੀ ਸਥਿਤੀ ਦਾ ਜਨਮ ਵਿਦਿਆਰਥੀ ਬੇਰੁਜ਼ਗਾਰੀ ਦੀ ਗੰਭੀਰ ਸਮੱਸਿਆ ਕਾਰਨ ਹੋਇਆ ਹੈ।
ਅੰਤਰਰਾਸ਼ਟਰੀ ਕਿਰਤ ਸੰਗਠਨ,  ਭਾਰਤ ਸਰਕਾਰ ਅਤੇ ਵੱਖ-ਵੱਖ ਏਜੰਸੀਆਂ ਦੇ ਤਾਜ਼ਾ ਸਰਵੇਖਣ ਅਤੇ ਰਿਪੋਰਟਸ ਇਸ ਵੱਲ ਇਸ਼ਾਰਾ ਕਰਦੇ ਹਨ ਕਿ ਦੇਸ਼ ਵਿੱਚ ਬੇਰੁਜ਼ਗਾਰੀ ਦਾ ਗਰਾਫ ਵਧਿਆ ਹੈ। ਜਿਨ੍ਹਾਂ ਨੌਜਵਾਨਾਂ ਦੇ ਦਮ ‘ਤੇ ਅਸੀਂ ਭਵਿੱਖ ਦੀ ਮਜ਼ਬੂਤ ਇਮਾਰਤ ਦੀ ਆਸ ਲਾਈ ਬੈਠੇ ਹਾਂ, ਉਸਦੀ ਨੀਂਹ ਦੀ ਹਾਲਤ ਨਿਰਾਸ਼ਾਜਨਕ ਹੈ ਤੇ ਸਾਡੀਆਂ ਨੀਤੀਆਂ ਦੇ ਖੋਖਲੇਪਣ ਨੂੰ ਰਾਸ਼ਟਰੀ ਪਟਲ ‘ਤੇ ਪ੍ਰਦਰਸ਼ਿਤ ਕਰ ਰਹੀ ਹੈ।
ਆਈਐਲਓ ਨੇ ਜੋ ਅਨੁਮਾਨ ਲਾਇਆ ਹੈ,  ਉਹ ਖਤਰੇ ਦੀ ਘੰਟੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸਾਲ 2018 ਵਿੱਚ ਭਾਰਤ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ 1.86 ਕਰੋੜ ਰਹਿਣ ਦਾ ਅਨੁਮਾਨ ਹੈ। ਨਾਲ ਹੀ ਇਸ ਗਿਣਤੀ ਦੇ ਅਗਲੇ ਸਾਲ, ਭਾਵ 2019 ਵਿੱਚ 1.89 ਕਰੋੜ ਤੱਕ ਵਧ ਜਾਣ ਦਾ ਅਨੁਮਾਨ ਲਾਇਆ ਗਿਆ ਹੈ। ਅੰਕੜਿਆਂ ਅਨੁਸਾਰ, ਭਾਰਤ ਦੁਨੀਆ ਦੇ ਸਭ ਤੋਂ ਜ਼ਿਆਦਾ ਬੇਰੁਜ਼ਗਾਰਾਂ ਦਾ ਦੇਸ਼ ਬਣ ਗਿਆ ਹੈ । ਰਿਪੋਰਟ ਮੁਤਾਬਕ, ਇਸ ਸਮੇਂ ਦੇਸ਼ ਦੀ 11 ਫੀਸਦੀ ਆਬਾਦੀ ਬੇਰੁਜ਼ਗਾਰ ਹੈ।
ਇਹ ਉਹ ਲੋਕ ਹਨ ਜੋ ਕੰਮ ਕਰਨ ਲਾਇਕ ਹਨ, ਪਰ ਉਨ੍ਹਾਂ ਕੋਲ ਰੁਜ਼ਗਾਰ ਨਹੀਂ ਹੈ। ਇਸ ਫ਼ੀਸਦੀ ਨੂੰ ਜੇਕਰ ਗਿਣਤੀ ਵਿੱਚ ਵੇਖੀਏ,  ਤਾਂ ਪਤਾ ਲੱਗਦਾ ਹੈ ਕਿ ਦੇਸ਼ ਦੇ ਲਗਭਗ 12 ਕਰੋੜ ਲੋਕ ਬੇਰੁਜ਼ਗਾਰ ਹਨ । ਇਸ ਤੋਂ ਇਲਾਵਾ ਗੁਜ਼ਰੇ ਸਾਢੇ ਤਿੰਨ ਸਾਲਾਂ ਵਿੱਚ ਬੇਰੁਜ਼ਗਾਰੀ ਦੀ ਦਰ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਇਹ ਤਾਂ ਕਹਿਣਾ ਹੈ, ਅੰਤਰਰਾਸ਼ਟਰੀ ਕਿਰਤ ਸੰਗਠਨ ਯਾਨੀ ਆਈਐਲਓ ਦੀ ਰਿਪੋਰਟ ਦਾ। ਉੱਥੇ ਹੀ ਕਿਰਤ ਮੰਤਰਾਲੈ ਦੇ ਕਿਰਤ ਬਿਊਰੋ ਦੇ ਸਰਵੇ ਤੋਂ ਵੀ ਸਾਹਮਣੇ ਆਇਆ ਹੈ ਕਿ ਬੇਰੁਜ਼ਗਾਰੀ ਦਰ ਪਿਛਲੇ ਪੰਜ ਸਾਲ ਦੇ ਉੱਚੇ ਪੱਧਰ ‘ਤੇ ਪਹੁੰਚ ਗਈ ਹੈ।
ਕੇਂਦਰੀ ਕਿਰਤ ਮੰਤਰਾਲੇ ਦੇ ਅੰਕੜਿਆਂ  ਅਨੁਸਾਰ ਹਰ ਰੋਜ਼ 550 ਨੌਕਰੀਆਂ ਘੱਟ ਹੋਈਆਂ ਹਨ ਅਤੇ ਸਵੈ-ਰੁਜ਼ਗਾਰ ਦੇ ਮੌਕੇ ਘਟੇ ਹਨ। ਇਨ੍ਹਾਂ ਸਾਰੀਆਂ ਕਵਾਇਦਾਂ ਦਰਮਿਆਨ ਜੋ ਅੰਕੜੇ ਸਾਹਮਣੇ ਆਏ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਰੁਜ਼ਗਾਰ ਦੇ ਮੁੱਦੇ ‘ਤੇ ਦੇਸ਼ ਦੇ ਹਾਲਾਤ ਬਹੁਤ ਖ਼ਰਾਬ ਹਨ । ਹਾਲ ਹੀ ਵਿੱਚ ਆਈ ਅੰਤਰਰਾਸ਼ਟਰੀ ਕਿਰਤ ਸੰਗਠਨ ਦੀ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਸਾਲ 2019 ਆਉਂਦਿਆਂ-ਆਉਂਦਿਆਂ ਦੇਸ਼ ਦੇ ਤਿੰਨ ਚੌਥਾਈ ਕਰਮਚਾਰੀਆਂ ਅਤੇ ਪ੍ਰੋਫੈਸ਼ਨਲਸ ‘ਤੇ ਨੌਕਰੀ ਦਾ ਖ਼ਤਰਾ ਮੰਡਰਾਉਣ ਲੱਗੇਗਾ ਜਾਂ ਫਿਰ ਉਨ੍ਹਾਂ ਨੂੰ ਉਨ੍ਹਾਂ ਦੀ ਕਾਬਲੀਅਤ ਮੁਤਾਬਕ ਕੰਮ ਨਹੀਂ ਮਿਲੇਗਾ।
ਰਿਪੋਰਟ ਮੁਤਾਬਕ ਵਰਤਮਾਨ ਵਿੱਚ ਭਾਰਤ ਵਿੱਚ ਜੋ ਕਰੀਬ 53.4 ਕਰੋੜ ਕੰਮ ਕਰਨ ਵਾਲੇ ਲੋਕ ਹਨ, ਉਨ੍ਹਾਂ ‘ਚੋਂ ਕਰੀਬ 39.8 ਕਰੋੜ ਲੋਕਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਹਿਸਾਬ ਨਾਲ ਨਾ ਤਾਂ ਕੰਮ ਮਿਲੇਗਾ, ਨਾ ਹੀ ਨੌਕਰੀ। ਇਸ ਤੋਂ  ਇਲਾਵਾ ਇਨ੍ਹਾਂ ‘ਤੇ ਨੌਕਰੀ ਖੁੱਸਣ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ । ਉਂਜ ਤਾਂ 2017-19  ਦੇ ਵਿੱਚ ਬੇਰੁਜ਼ਗਾਰੀ ਦੀ ਦਰ 3.5 ਫੀਸਦੀ  ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ, ਪਰ 15 ਤੋਂ 24 ਸਾਲ ਦੇ ਉਮਰ ਵਰਗ ਵਿੱਚ ਇਹ ਫ਼ੀਸਦੀ ਬਹੁਤ ਜ਼ਿਆਦਾ ਹੈ। ਅੰਕੜਿਆਂ  ਮੁਤਾਬਕ 2017 ਵਿੱਚ 15 ਤੋਂ 24 ਉਮਰ ਵਰਗ ਵਾਲੇ ਨੌਜਵਾਨਾਂ ਦੀ ਬੇਰੁਜ਼ਗਾਰੀ ਫ਼ੀਸਦੀ 10.5 ਫੀਸਦੀ ਸੀ, ਜੋ 2019 ਆਉਂਦੇ-ਆਉਂਦੇ 10.7 ਫੀਸਦੀ ‘ਤੇ ਪਹੁੰਚ ਸਕਦੀ ਹੈ । ਔਰਤਾਂ ਦੇ ਮੋਰਚੇ ‘ਤੇ ਤਾਂ ਹਾਲਤ ਹੋਰ ਖ਼ਰਾਬ ਹੈ। ਰਿਪੋਰਟ ਕਹਿੰਦੀ ਹੈ ਕਿ ਬੀਤੇ ਚਾਰ ਸਾਲਾਂ ਵਿੱਚ ਔਰਤਾਂ ਦੀ ਬੇਰੁਜ਼ਗਾਰੀ ਦਰ 8.7 ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਤਿਰੰਗੇ ਦਾ ਅਪਮਾਨ ਕਰਨ ਵਾਲੇ Amritpal ਦੇ ਕਰੀਬੀ ਖਾਲਿਸਤਾਨੀ ਅਵਤਾਰ ਸਿੰਘ ਖੰਡਾ ਦੀ ਮੌਤ
ਇੱਕਵੀਂ ਸਦੀ ਦੀ ਗੱਲ ਕਰੀਏ,  ਤਾਂ  1,54,751 ਬੇਰੁਜ਼ਗਾਰ ਹੁਣ ਤੱਕ ਖੁਦਕੁਸ਼ੀ ਕਰ ਚੁੱਕੇ ਹਨ। ਇਸ ਤਰ੍ਹਾਂ ਨੌਜਵਾਨਾਂ ਦਾ ਬੇਦਮ ਹੋਣਾ ਕਿਸੇ ਰਾਸ਼ਟਰ ਦੇ ਬੇਦਮ ਹੋਣ ਦਾ ਸੰਕੇਤ ਹੀ ਹੈ । ਬੇਰੁਜ਼ਗਾਰੀ ਦੀ ਸਮੱਸਿਆ ਸਾਲ ਦਰ ਸਾਲ ਹੋਰ ਗੰਭੀਰ ਹੁੰਦੀ ਜਾ ਰਹੀ ਹੈ ਤਾਂ ਕੀ ਮੰਨ ਲਿਆ ਜਾਵੇ ਕਿ ਭਾਰਤ ਵਧਦੀਆਂ ਖੁਦਕੁਸ਼ੀਆਂ ਦੇ ਇੱਕ ਨਵੇਂ ਕੀਰਤੀਮਾਨ ਵੱਲ ਵਧ ਰਿਹਾ ਹੈ? ਸਰਕਾਰੀ ਖੇਤਰ ਵਿੱਚ ਰੁਜ਼ਗਾਰ ਹਾਸਲ ਕਰਨ ਲਈ ਬੇਰੁਜ਼ਗਾਰ ਨੌਜਵਾਨਾਂ ਨੂੰ ਅੱਜ ਕਿੰਨੀ ਮੁਸ਼ੱਕਤ ਕਰਣੀ ਪੈ ਰਹੀ ਹੈ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ । ਲੱਖਾਂ ਬੇਰੁਜ਼ਗਾਰ ਨੌਜਵਾਨਾ ਨੂੰ ਬਿਨੈ ਕਰਨ ਦੀ ਇਵਜ਼ ਵਿੱਚ ਲੋੜ ਤੋਂ ਜਿਆਦਾ ਬਿਨੈ ਫੀਸ ਦੇਣੀ ਪੈ ਰਹੀ ਹੈ। ਆਰਥਿਕ ਰੂਪ ਤੋਂ ਕਮਜੋਰ ਨੌਜਵਾਨਾਂ ਲਈ ਇਸ ਬੇਰੁਜ਼ਗਾਰ ਯੁੱਗ ਵਿੱਚ ਪੈਸਾ ਕਮਾਉਣਾ ਕੋਈ ਸੌਖਾ ਕੰਮ ਨਹੀਂ ਹੈ। ਸਰਕਾਰ ਦੁਆਰਾ ਕੀਤੀਆਂ ਜਾਣ ਵਾਲੀਆਂ ਭਰਤੀਆਂ ਵਿੱਚ ਅਸਾਮੀਆਂ ਦੀ ਗਿਣਤੀ ਬੇਰੁਜ਼ਗਾਰਾਂ ਦੀ ਭੀੜ ਨੂੰ ਵੇਖਦੇ ਹੋਏ ਊਠ ਦੇ ਮੂੰਹ ਵਿੱਚ ਜ਼ੀਰੇ ਵਾਂਗ ਹੁੰਦੀ ਹੈ।
ਇਹ ਵੀ ਪੜ੍ਹੋ : ਕਿਸਾਨ ਖੁਦਕੁਸ਼ੀਆਂ ਤੇ ਐੱਮਐੱਸਪੀ
ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਘੱਟ ਕੀਤੇ ਬਿਨਾਂ ਵਿਕਾਸ ਦਾ ਦਾਅਵਾ ਕਰਨਾ ਕਦੇ ਵੀ ਨਿਆਂ-ਸੰਗਤ ਨਹੀਂ ਕਿਹਾ ਜਾ ਸਕਦਾ । ਦੇਸ਼ ਦਾ ਪੜ੍ਹਿਆ-ਲਿਖਿਆ ਬੇਰੁਜ਼ਗਾਰ ਨੌਜਵਾਨ ਅੱਜ ਸਥਾਈ ਰੁਜ਼ਗਾਰ ਦੀ ਭਾਲ ਵਿੱਚ ਹੈ। ਅਜਿਹੇ ਵਿੱਚ ਬਾ-ਮੁਸ਼ਕਲ ਕਿਸੇ ਨਿੱਜੀ ਸੰਸਥਾਨ ਵਿੱਚ ਅਸਥਾਈ ਨੌਕਰੀ ਮਿਲਣਾ ਭਵਿੱਖ ਵਿੱਚ ਨੌਕਰੀ ਦੀ ਸੁਰੱਖਿਆ ਦੇ ਲਿਹਾਜ਼ ਨਾਲ ਇੱਕ ਵੱਡਾ ਖ਼ਤਰਾ ਹੈ । ਸਰਕਾਰ ਦੁਆਰਾ ਸਰਕਾਰੀ ਮਹਿਕਮਿਆਂ ਨੂੰ ਪੀਪੀਪੀ ਸਵਰੂਪ ਵਿੱਚ ਤਬਦੀਲ ਕਰ ਦੇਣ ਅਤੇ ਖੁਦ ਆਪਣੀ ਜ਼ਿੰਮੇਦਾਰੀ ਨਿਭਾਉਣ ਤੋਂ ਪਿੱਛੇ ਹਟਣ ਨੂੰ ਲੈ ਕੇ ਸ਼ੱਕ ਵਧਦਾ ਹੈ ਕਿ ਸਰਕਾਰ ਕੀ ਕਰਨ ਵਾਲੀ ਹੈ? ਇਹ ਸਭ ਮਿਲ ਕੇ ਸੇਵਾ ਖੇਤਰ ਵਿੱਚ ਵਧਦੀ ਜੀਡੀਪੀ ‘ਤੇ ਨਕਾਰਾਤਮਕ ਅਸਰ ਪੈਣ ਦੀ ਸੰਭਾਵਨਾ ਨੂੰ ਦਰਸ਼ਾਉਂਦਾ ਹੈ।  ਸਰਕਾਰ ਨੂੰ ਦੇਸ਼  ਦੇ ਸੇਵਾ ਖੇਤਰ ਵਿੱਚ ਨਵੇਂ ਪ੍ਰਯੋਗ ਕਰਨ ਦੇ ਨਾਲ-ਨਾਲ ਉਸ ਵਿੱਚ ਵਿਸਥਾਰ ਕਰਨ ਦੀ ਲੋੜ ਹੈ, ਤਾਂ ਕਿ ਨਵੀਆਂ ਅਸਾਮੀਆਂ ਪੈਦਾ ਕੀਤੀਆਂ ਜਾ ਸਕਣ ।
ਨਵੀਆਂ ਸਰਕਾਰੀ ਅਸਾਮੀਆਂ ਪੈਦਾ ਹੋਣਗੀਆਂ,  ਤਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਸ ਨਾਲ ਦੇਸ਼ ਦੀ ਵਿਕਾਸ ਦਰ ਰਫ਼ਤਾਰ ਫੜੇਗੀ ।  ਅੱਜ ਖੇਤੀਬਾੜੀ, ਪ੍ਰਸ਼ਾਸਨ, ਬੈਂਕ, ਬੀਮਾ, ਚਿਕਿਤਸਾ, ਸਿੱਖਿਆ, ਰੱਖਿਆ,  ਸਾਈਬਰ ਸੁਰੱਖਿਆ, ਤਕਨੀਕ ਅਤੇ ਖੋਜ ਖੇਤਰਾਂ ਵਿੱਚ ਨਵੀਆਂ ਅਸਾਮੀਆਂ ‘ਤੇ ਭਰਤੀਆਂ ਦੀ ਲੋੜ ਹੈ।ਬਹੁਕੌਮੀ ਕੰਪਨੀਆਂ ਨੂੰ ਇਹ ਸਮਝ ਬਾਖੂਬੀ ਹੈ ਅਤੇ ਇਸ ਦਾ ਫਾਇਦਾ ਚੁੱਕਦੇ ਹੋਏ ਉਹ ਕਰਮਚਾਰੀਆਂ ਦਾ ਸ਼ੋਸ਼ਣ ਕਰ ਰਹੀਆਂ ਹਨ। ਘੱਟ ਤਨਖ਼ਾਹ ਵਿੱਚ ਵਿਅਕਤੀ ਕੰਮ ਕਰਨ ਲਈ ਉਦੋਂ ਤਿਆਰ ਹੁੰਦਾ ਹੈ, ਜਦੋਂ ਉਹਨੂੰ ਕਿਤੇ ਹੋਰ ਕੰਮ ਮਿਲਣ ਵਿੱਚ ਮੁਸ਼ਕਿਲ ਹੋਵੇ। ਇਸ ਦਾ ਫਾਇਦਾ ਅੱਜ ਨਿੱਜੀ ਕੰਪਨੀਆਂ ਲੈ ਰਹੀਆਂ ਹਨ ਅਤੇ ਲੋਕਾਂ ਦੀ ਤਨਖ਼ਾਹ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਪਰਾਧਾਂ ਦੀ ਰੋਕਥਾਮ ਤੇ ਪ੍ਰਬੰਧ
ਮਾਹਿਰਾਂ ਅਨੁਸਾਰ, ਕੇਂਦਰ ਅਤੇ ਰਾਜ ਸਰਕਾਰਾਂ ਭਾਰੀ ਗਿਣਤੀ ਵਿੱਚ ਰੁਜ਼ਗਾਰ ਦੇਣ ਵਾਲੇ ਉਦਯੋਗ ਨਵੀਂਆਂ ਨੌਕਰੀਆਂ ਪੈਦਾ ਕਰਨ ਵਿੱਚ ਨਾਕਾਮ ਰਹੀਆਂ ਹਨ । ਇਸ ਸਮੱਸਿਆ  ਦੇ ਹੱਲ ਲਈ ਕੌਸ਼ਲ ਵਿਕਾਸ ਅਤੇ ਲਘੂ ਉਦਯੋਗ ਨੂੰ ਉਤਸ਼ਾਹ ਦੇਣਾ ਜਰੂਰੀ ਹੈ । ਉੱਥੇ ਹੀ ਨੌਜਵਾਨਾਂ ਨੂੰ ਨੌਕਰੀ  ਦੇ ਲਾਇਕ ਬਣਾਉਣ ਲਈ ਵੈਕੇਸ਼ਨਲ ਟ੍ਰੇਨਿੰਗ ਦੇ ਜਰੀਏ ਕੌਸ਼ਲ  ਵਿਕਾਸ ਵਧਾਉਣ ‘ਤੇ ਧਿਆਨ ਦੇਣਾ ਚਾਹੀਦਾ ਹੈ। ਇਸਦੇ ਨਾਲ ਹੀ ਉਦਯੋਗ ਅਤੇ ਤਕਨੀਕ ਸੰਸਥਾਨ ਵਿੱਚ ਬਿਹਤਰ ਤਾਲਮੇਲ ਜ਼ਰੂਰੀ ਹੈ ।
ਸਵਾਲ ਇਹ ਵੀ ਹੈ ਕਿ ਇਨ੍ਹਾਂ ਹਾਲਾਤਾਂ ਵਿੱਚ ਆਖ਼ਿਰ ਦੇਸ਼  ਦੇ ਨੌਜਵਾਨ ਕਿੱਥੇ ਜਾਣ, ਕੀ ਕਰਨ,  ਜਦੋਂ ਉਨ੍ਹਾਂ ਦੇ  ਕੋਲ ਰੁਜ਼ਗਾਰ ਲਈ ਮੌਕੇ ਨਹੀਂ ਹਨ, ਸਮੁੱਚੇ ਵਸੀਲੇ ਨਹੀਂ ਹਨ, ਯੋਜਨਾਵਾਂ ਸਿਰਫ ਕਾਗਜ਼ਾਂ ਵਿੱਚ ਸੀਮਤ ਹਨ।  ਪਹਿਲਾਂ ਹੀ ਨੌਕਰੀਆਂ ਵਿੱਚ ਖਾਲੀ ਅਸਾਮੀਆਂ ‘ਤੇ ਭਰਤੀ ‘ਤੇ ਲਗਭਗ ਰੋਕ ਲੱਗੀ ਹੋਈ ਹੈ,  ਉਸ ‘ਤੇ ਵੱਧਦੀ ਬੇਰੁਜ਼ਗਾਰੀ ਅੱਗ ਵਿੱਚ ਘਿਓ ਦਾ ਕੰਮ ਕਰ ਰਹੀ ਹੈ। ਪੜ੍ਹੇ-ਲਿਖੇ ਲੋਕਾਂ ਦੀਆਂ ਡਿਗਰੀਆਂ ਅੱਜ ਰੱਦੀ ਹੋ ਗਈਆਂ ਹਨ, ਕਿਉਂਕਿ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਦਾ।
ਇਹ ਵੀ ਪੜ੍ਹੋ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਘਿਰੇ ਭਰਤਇੰਦਰ ਚਾਹਲ ਵਿਜੀਲੈਂਸ ਦੇ ਦਫਤਰ ‘ਚ ਹੋਏ ਪੇਸ਼
ਸਰਕਾਰ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਨਵੇਂ ਰੁਜ਼ਗਾਰ ਸਿਰਜਣਾ ਜਰੂਰੀ ਹੈ। ਨੌਜਵਾਨ ਦੇਸ਼ ਦਾ ਭਵਿੱਖ ਹਨ ਤਾਂ ਉਹ ਭਵਿੱਖ ਕਿਉਂ ਅੱਧ-ਵਿਚਾਲੇ ਲਟਕਿਆ ਰਹੇ? ਸਰਕਾਰ ਨੇ ਕੌਸ਼ਲ ਵਿਕਾਸ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਜਰੂਰ ਕੀਤੇ ਸਨ, ਪਰ ਹੁਣ ਤੱਕ ਉਸਦਾ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆ ਸਕਿਆ ਹੈ। ਇੱਕ ਅਨੁਮਾਨ ਮੁਤਾਬਕ ਭਾਰਤ ਵਿੱਚ ਰੋਜ਼ਾਨਾ 400 ਨਵੇਂ ਰੁਜ਼ਗਾਰਾਂ ਦਾ ਸਿਰਜਣ ਕੀਤਾ ਜਾਂਦਾ ਹੈ । ਇਸਦੇ ਮੱਦੇਨਜ਼ਰ ਸਾਡੀਆਂ ਯੋਜਨਾਵਾਂ ਦੀ ਪਹਿਲ ਵਿੱਚ ਬੇਰੁਜ਼ਗਾਰੀ ਖ਼ਾਤਮੇ ਨੂੰ ਸ਼ਾਮਲ ਕਰਕੇ ਠੋਸ ਕਦਮ   ਚੁੱਕੇ ਜਾਣ, ਤਾਂ ਕਿ ਭਵਿੱਖ ਦੀ ਇਮਾਰਤ ਨੂੰ ਮਜ਼ਬੂਤ ਨੀਂਹ ਪ੍ਰਦਾਨ ਕੀਤੀ ਜਾ ਸਕੇ।
ਮਨੁੱਖਤਾ ਲਈ ਖਤਰਨਾਕ ਵਧ ਰਿਹਾ ਪ੍ਰਦੂਸ਼ਣ
ਲੁਧਿਆਣਾ, ਖੰਨਾ, ਅੰਮ੍ਰਿਤਸਰ ਤੇ ਗੋਬਿੰਦਗੜ੍ਹ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ
ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ 103 ਦੇਸ਼ਾਂ ਦੇ 3000 ਸ਼ਹਿਰਾਂ ਤੋਂ ਪ੍ਰਾਪਤ ਅੰਕੜਿਆਂ  ‘ਤੇ ਅਧਾਰਤ ਨਸ਼ਰ ਰਿਪੋਰਟ ‘ਚ ਪੰਜਾਬ ਦੇ ਚਾਰ ਸ਼ਹਿਰਾਂ ਲੁਧਿਆਣਾ, ਖੰਨਾ, ਅੰਮ੍ਰਿਤਸਰ ਤੇ ਗੋਬਿੰਦਗੜ੍ਹ ਨੂੰ ਦੁਨੀਆਂ ਦੇ ਸਭ ਤੋਂ ਵੱਧ ਹਵਾ ਪ੍ਰਦੂਸ਼ਿਤ ਸ਼ਹਿਰਾਂ  ‘ਚ ਕ੍ਰਮਵਾਰ 12, 16, 21 ਤੇ 22ਵੇਂ ਸਥਾਨ ‘ਤੇ ਰੱਖਿਆ ਗਿਆ ਹੈ ਹਾਲਾਂਕਿ ਸੂਬੇ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਰਿਪੋਰਟ ਨਾਲ ਅਸਹਿਮਤੀ ਪ੍ਰਗਟਾਈ ਹੈ ਦੇਸ਼ ਦੀ ਰਾਜਧਾਨੀ ਦਿੱਲੀ ਦਾ ਸਥਾਨ 11ਵਾਂ  ਹੈ ਜਦਕਿ ਸੰਨ 2014 ‘ਚ ਦਿੱਲੀ ਹਵਾ ਪ੍ਰਦੂਸ਼ਣ ਦੇ ਮਾਮਲੇ ‘ਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਸੀ ਤੇ ਵਿਸ਼ਵ ਦੇ 20 ਪ੍ਰਦੂਸ਼ਿਤ ਸ਼ਹਿਰਾਂ  ‘ਚ ਭਾਰਤ ਦੇ 13 ਸ਼ਹਿਰ ਸ਼ਾਮਲ ਸਨ
ਜ਼ਾਬੋਲ ਸ਼ਹਿਰ ਸੰਸਾਰ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਮੰਨਿਆ ਗਿਆ ਹੈ
ਦੇਸ਼ ਦੇ ਹੋਰ ਸ਼ਹਿਰ ਗਵਾਲੀਅਰ (2), ਅਲਾਹਾਬਾਦ (3), ਪਟਨਾ (6), ਰਾਏਪੁਰ (7) ਆਦਿ ਵੱਖ-ਵੱਖ ਸਥਾਨਾਂ ‘ਤੇ ਪ੍ਰਦੂਸ਼ਿਤ ਸ਼ਹਿਰਾਂ  ‘ਚ ਸ਼ੁਮਾਰ ਹਨ ਇਰਾਨ ਦਾ ਜ਼ਾਬੋਲ ਸ਼ਹਿਰ ਸੰਸਾਰ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਮੰਨਿਆ ਗਿਆ ਹੈ ਯੂਰਪ ਤੇ ਅਮਰੀਕਾ ‘ਚ ਪ੍ਰਦੂਸ਼ਣ ਦੇ ਘਟਾਅ ਨੂੰ ਦਰਸਾਇਆ ਗਿਆ ਹੈ ਰਿਪੋਰਟ ‘ਚ ਅੱਗੇ ਕਿਹਾ ਗਿਆ ਹੈ ਕਿ ਆਲਮੀ ਪ੍ਰਦੂਸ਼ਣ ‘ਚ ਹਰ ਸਾਲ 10 ਫੀਸਦੀ ਵਾਧਾ ਹੋ ਰਿਹਾ ਹੈ ਵਿਸ਼ਵ ਦੀ 80 ਫੀਸਦੀ ਸ਼ਹਿਰੀ ਅਬਾਦੀ ਗੰਦੀ ਹਵਾ ‘ਚ ਸਾਹ ਲੈਂਦੀ ਹੈ ਹਵਾ ਪ੍ਰਦੂਸ਼ਣ ਕਾਰਨ ਦੁਨੀਆਂ  ‘ਚ ਹਰ ਸਾਲ 70 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੁੰਦੀ ਹੈ
ਵਾਤਾਵਰਨ ਪ੍ਰੇਮੀਆਂ ਨੂੰ ਚਿੰਤਾ ‘ਚ ਪਾਇਆ
ਪ੍ਰਦੂਸ਼ਣ ਦੀ ਇਸ ਵਿਸ਼ਵ ਵਿਆਪੀ ਸਮੱਸਿਆ ਨੇ ਵਾਤਾਵਰਨ ਪ੍ਰੇਮੀਆਂ  ਤੇ ਚਿੰਤਕਾਂ  ਨੂੰ ਗਹਿਰੀ ਚਿੰਤਾ ‘ਚ ਪਾ ਦਿੱਤਾ ਹੈ, ਜੀਵਾਂ, ਬਨਸਪਤੀ ਦੀ ਹੋਂਦ ਨੂੰ ਚੁਣੌਤੀ ਦਿੱਤੀ ਹੈ, ਹਰੀ ਕ੍ਰਾਂਤੀ ਨੇ ਦੇਸ਼ ਨੂੰ ਭੁੱਖਮਰੀ’ਚੋਂ ਕੱਢਣ ਦਾ ਜ਼ਬਰਦਸਤ ਉਪਰਾਲਾ ਕੀਤਾ ਹੈ, ਇਸ ਕ੍ਰਾਂਤੀ ਨੇ ਅਨਾਜ ਦੀ ਸਮੱਸਿਆ ਤਾਂ  ਜਰੂਰ ਹੱਲ ਕੀਤੀ, ਪਰ ਇਸਦੇ ਗੰਭੀਰ ਨਤੀਜਿਆਂ  ਦਾ ਖਾਮਿਆਜ਼ਾ ਲੋਕ ਚੁਕਾਉਣ ਲਈ ਮਜ਼ਬੂਰ ਹਨ ਵੱਧ ਤੋਂ ਵੱਧ ਉਪਜ ਲੈਣ ਲਈ ਕਿਸਾਨ ਅੰਨ੍ਹੇਵਾਹ ਜ਼ਮੀਨ ਹੇਠਲਾ ਪਾਣੀ, ਸਪਰੇਹਾਂ  ਤੇ ਰਸਾਇਣਕ ਖਾਦਾਂ  ਦੀ ਵਰਤੋਂ ਕਰ ਰਹੇ ਹਨ, ਜਿਸਨੇ ਜਨਜੀਵਨ ਲਈ ਮੁਸ਼ਕਲਾਂ  ਦੇ ਪਹਾੜ ਖੜ੍ਹੇ ਕਰ ਦਿੱਤੇ ਹਨ, ਰਹਿੰਦੀ ਕਸਰ ਉਦਯੋਗਾਂ  ਤੇ ਸੀਵਰੇਜ ਪ੍ਰਬੰਧਾਂ  ‘ਚ ਖਾਮੀਆਂ  ਨੇ ਪੂਰੀ ਕਰ ਦਿੱਤੀ ਹੈ ਪੰਜਾਬ ਦੇ ਦਰਿਆ ਜੋ ਅੰਮ੍ਰਿਤ ਦੇ ਸੋਮੇ ਸਨ,ਅੱਜ ਉਨ੍ਹਾਂ ‘ਚ ਅੰਮ੍ਰਿਤ ਦੀ ਥਾਂ  ਜ਼ਹਿਰਾਂ  ਦਾ ਵਹਾਅ ਹੈ ਇਹ ਪਾਣੀ ਸਾਡੀ ਧਰਤੀ ਨੂੰ ਸਿੰਜਦਾ ਹੈ
ਧਰਤੀ ‘ਤੇ ਪਾਣੀ ਨੂੰ ਦੂਸ਼ਿਤ ਕਰਨ ‘ਚ ਕੋਈ ਕਸਰ ਨਹੀਂ ਛੱਡੀ
ਅਜੋਕੇ ਸਮੇਂ ਖੇਤੀ ਹੇਠਾਂ ਘਟ ਰਿਹਾ ਜ਼ਮੀਨੀ ਰਕਬਾ, ਉਦਯੋਗੀਕਰਣ, ਕੁਦਰਤੀ ਸੋਮਿਆਂ ਪ੍ਰਤੀ ਅਣ- ਗਹਿਲੀ  ਤੇ ਲਾਲਚ ਨੇ ਅਜਿਹੇ ਬੀਜ ਬੀਜ਼ ਦਿੱਤੇ ਹਨ ਜੋ ਸਾਡੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ  ਕੱਟਦੀਆਂ ਮਰ ਜਾਣਗੀਆਂ ਖੇਤੀ ਮਾਹਿਰ ਮੰਨਦੇ ਹਨ ਕਿ ਕਿਸਾਨ, ਯੂਨੀਵਰਸਿਟੀ ਦੇ ਮਾਪਦੰਡਾਂ  ਤੋਂ ਕਿਤੇ ਜ਼ਿਆਦਾ ਖਾਦਾਂ , ਕੀਟਨਾਸ਼ਕਾਂ ਦੀ ਵਰਤੋਂ ਕਰ ਰਿਹਾ ਹੈ।
ਉਦਯੋਗਾਂ  ਨੇ ਕਚਰਾ ਨਿਪਟਾਰਾ ਪ੍ਰਬੰਧਾਂ ‘ਚ ਕਥਿਤ ਲਾਪਰਵਾਹੀ ਕੀਤੀ ਹੈ ਜਿਸਨੇ ਧਰਤੀ ‘ਤੇ ਪਾਣੀ ਨੂੰ ਦੂਸ਼ਿਤ ਕਰਨ ‘ਚ ਕੋਈ ਕਸਰ ਨਹੀਂ ਛੱਡੀ,ਜਿਸਦੇ ਸਿੱਟੇ ਵਜੋ ਦੇਸ਼ ‘ਚ ਬਿਮਾਰੀਆਂ  ਨੇ ਲੋਕਾਂ  ਨੂੰ ਆਪਣੀ ਜਕੜ ‘ਚ ਬੁਰੀ ਤਰ੍ਹਾਂ ਜਕੜ ਲਿਆ ਹੈ
ਜ਼ਮੀਨ ਹੇਠਲੇ ਪਾਣੀ ‘ਚ ਯੂਰੇਨੀਅਮ ਦਾ ਰਿਸਾਅ
ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ‘ਚ ਯੁਰੇਨੀਅਮ ਤੇ ਹੋਰ ਖਤਰਨਾਕ ਤੱਤਾਂ  ਦਾ ਰਿਸਾਅ ਹੋ ਚੁੱਕਾ ਹੈ, ਜਿਸ ਕਰਕੇ ਕੈਂਸਰ ਤੇ ਹੋਰ ਖਤਰਨਾਕ ਬਿਮਾਰੀਆਂ ਤੇਜੀ ਨਾਲ ਫੈਲ ਰਹੀਆਂ  ਹਨ
ਪੰਜਾਬ ਦੇ ਮਾਲਵੇ ਇਲਾਕੇ ਖਾਸ ਕਰਕੇ ਬਠਿੰਡਾ, ਮਾਨਸਾ ਤੇ ਨਾਲ ਲਗਦੇ ਇਲਾਕਿਆਂ  ‘ਚ ਕੈਂਸਰ ਤੇ ਕਾਲੇ ਪੀਲੀਏ ਨੇ ਜੜਾਂ  ਪਸਾਰ ਲਈਆਂ  ਹਨ ਉੱਥੋ ਦੇ ਲੋਕ , ਖਾਸ ਕਰਕੇ ਗਰੀਬ ਬਾਸ਼ਿੰਦੇ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ ਤੇ ਇਲਾਜ ਮਹਿੰਗਾ ਹੋਣ ਕਾਰਨ ਮੌਤ ਦੇ ਮੂੰਹ ‘ਚ ਜਾ ਰਹੇ ਹਨ
ਭੋਜਨ-ਪਾਣੀ ‘ਚ ਜਹਿਰ ਸਿਖਰਾਂ ‘ਤੇ ਹੈ, ਛੇ ਮਹੀਨੇ ਦੀ ਫਸਲ ‘ਤੇ ਪਤਾ ਨਹੀ ਕਿੰਨੀ ਵਾਰ ਰਸਾਇਣਕ ਖਾਦਾਂ  ਤੇ ਕੀਟਨਾਸ਼ਕਾਂ  ਦੀ ਵਰਤੋਂ ਹੁੰਦੀ ਹੈ ਜੋ ਕਿਸਾਨਾਂ  ਦੀ ਮਜਬੂਰੀ ਬਣ ਗਈ ਹੈ, ਉਸੇ ਫਸਲ ਨੂੰ ਅਸੀਂ ਖਾਂਦੇ ਹਾਂ ਫ਼ਲਾਂ , ਸਬਜ਼ੀਆਂ  ਨੂੰ ਜਲਦੀ ਤਿਆਰ ਕਰਨ ਲਈ ਰਸਾਇਣਾਂ  ਦੀ ਵਰਤੋਂ ਜੋਰ-ਸ਼ੋਰਾਂ  ਨਾਲ ਚੱਲ ਰਹੀ ਹੈ ਅਜਿਹਾ ਖਾਣਾ ਖਾਣ ਵਾਲੇ ਲੋਕ ਤੰਦਰੁਸਤ ਕਿਵੇਂ ਰਹਿ ਸਕਦੇ ਹਨ
ਜਿਉਂਦਾ ਰੱਖਣ ਵਾਲੀ ਵਸਤੂ ਹੀ ਜਦ ਜ਼ਹਿਰ ਬਣ ਗਈ ਤਾਂ ਜ਼ਿੰਦਗੀ ਕਦੋਂ ਤੱਕ ਰਹੇਗੀ; ਜਦੋਂ ਤੱਕ ਅਸੀਂ ਆਪਣਾ ਖਾਣਾ ਪੀਣਾ ਸ਼ੁੱਧ ਨਹੀਂ ਕਰਦੇ , ਬਿਮਾਰੀਆਂ  ਦੀ ਮਾਰ ਪੈਂਦੀ ਰਹੇਗੀ ਇਹ ਗੱਲ ਨਹੀਂ ਕਿ ਅੱਜ ਡਾਕਟਰਾਂ  ਜਾਂ  ਹਸਪਤਾਲਾਂ  ਦੀ ਕਮੀ ਹੈ ਫਿਰ ਵੀ ਲੋਕ ਬਿਮਾਰ ਕਿਉਂ ਹਨ
ਹਰ ਸਾਲ ਲੋਕ ਕਰੋੜਾਂ  ਰੁਪਏ ਦੀਆਂ  ਦਵਾਈਆਂ  ਖਾਂਦੇ ਹਨ ਤੰਦਰੁਸਤੀ ਫਿਰ ਵੀ ਨਹੀਂ ਪਰ ਜੇ ਉਹ ਚਾਹੁਣ ਤਾਂ  ਇਸ ਤੋਂ ਬਚਾਅ ਸੰਭਵ ਹੈ ਖੇਤੀ ‘ਚ ਹੁਣ ਫਸਲ ਵਿਭਿੰਨਤਾ ਦੀ ਬਹੁਤ ਜ਼ਿਆਦਾ ਲੋੜ ਹੈ, ਜਿਸ ਨਾਲ ਜਮੀਨ ਹੇਠਲੇ ਪਾਣੀ ਤੇ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ
ਜ਼ਿਆਦਾਤਰ ਜਮੀਨ ਮਾਰੂਥਲ ‘ਚ ਤਬਦੀਲ ਹੋ ਰਹੀ ਹੈ
ਅੱਜ ਜ਼ਿਆਦਾਤਰ ਜਮੀਨ ਮਾਰੂਥਲ ‘ਚ ਤਬਦੀਲ ਹੋ ਰਹੀ ਹੈ ਜੇਕਰ ਇਹੀ ਹਾਲਾਤ ਰਹੇ ਤਾਂ  ਉਹ ਦਿਨ ਦੂਰ ਨਹੀਂ ਜਦ ਪੰਜਾਬ ਵੀ ਰੇਗਿਸਤਾਨ ਦਾ ਰੂਪ ਧਾਰਨ ਕਰ ਜਾਵੇਗਾ ਕਣਕ ਜਾਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ‘ਤੇ ਪਾਬੰਦੀ ਸਖ਼ਤੀ ਨਾਲ ਲਾਗੂ ਕੀਤੀ ਜਾਵੇ ਇਸਨੂੰ ਸਾੜਨ ਨਾਲ ਮਿੱਤਰ ਕੀਟਾਂ  ਦਾ ਅੰਤ ਤੇ ਜ਼ਮੀਨ ਦੀ ਉਪਜਾਊ ਸ਼ਕਤੀ  ਘਟਦੀ ਹੈ, ਪ੍ਰਦੂਸ਼ਣ ਦਾ ਤਾਂ  ਕਹਿਣਾ ਹੀ ਕੀ ਹੈ ਉਹ ਲੋਕ ਤਾਂ ਅੱਗ ਲਾ ਕੇ ਆਪਣਾ ਕੰਮ ਮੁਕਾ ਦਿੰਦੇ ਹਨ, ਪਰ ਕਦੇ ਸਾਹ, ਦਮੇ ਦੇ ਮਰੀਜ਼ ਨੂੰ ਪੁੱਛੋ ਤਾਂ  ਸਹੀ ਉਸ ‘ਤੇ ਕੀ ਬੀਤਦੀ ਹੈ ਕਾਰਪੋਰੇਟ ਘਰਾਣਿਆਂ  ਦੇ ਉਦਯੋਗਾਂ  ਦਾ ਵੀ ਪ੍ਰਦੂਸ਼ਣ ‘ਚ ਅਹਿਮ ਰੋਲ ਹੈ
ਇਹ ਵੀ ਪੜ੍ਹੋ
ਹਵਾ ਪਾਣੀ ‘ਚ ਵਧਦੀ ਸਲਫਰ ਡਾਈ ਆਕਸਾਈਡ, ਨਾਈਟਰੋਜਨ ਅਕਸਾਈਡ, ਹਾਈਕਲੋਰਿਕ ਐਸਿਡ ਦੇ ਜਹਿਰੀਲੇ ਤੱਤਾਂ ਨੇ ਤੇਜ਼ਾਬੀ ਵਰਖਾ ਨੂੰ ਸੱਦਾ ਦਿੱਤਾ ਹੈ ਹੁਣ ਤੱਕ ਸਭ ਤੋਂ ਵੱਧ ਤੇਜ਼ਾਬੀ ਵਰਖਾ ਵੈਸਟ ਵਰਜੀਨਿਆ ‘ਚ ਹੋਈ ਜਿਸਦਾ ਪੀਐਚ ਮੁੱਲ 1.5 ਸੀ ਜਰਮਨੀ, ਸਵੀਡਨ, ਰੋਮਾਨੀਆ ਤੇ ਪੋਲੈਂਡ ਵਰਗੇ ਦੇਸ਼ਾਂ ‘ਚ ਪੰਜਾਹ ਫੀਸਦੀ ਕੁਦਰਤੀ ਜੰਗਲ ਤੇਜ਼ਾਬੀ ਵਰਖਾ ਨੇ ਨਸ਼ਟ ਕਰ ਦਿੱਤੇ ਹਨ ਇਸ ਨੇ ਤਾਂ  ਤਾਜ ਮਹਿਲ ਨੂੰ ਵੀ ਨਹੀਂ ਬਖ਼ਸ਼ਿਆ ਉਸਦੀ ਸੁੰਦਰਤਾ ਨੂੰ ਦਾਗ ਲੱਗਣੇ ਸ਼ੁਰੂ ਹੋ ਗਏ ਹਨ ਵਧਦੀਆਂ  ਗੈਸਾਂ  ਤੇ ਧੂੜ ਨੇ ਧਰਤੀ ਨੂੰ ਵਧੇਰੇ ਗਰਮ ਹੋਣ ਲਈ ਮਜਬੂਰ ਕੀਤਾ ਹੈ,
ਹਰ ਸਾਲ ਤਾਪਮਾਨ ਲਗਭਗ 0.6 ਸੈਲੀਅਸ ਦੀ ਦਰ ਨਾਲ ਵਧ ਰਿਹਾ ਹੈ, ਜਿਸਨੇ ਹਰਾ ਗ੍ਰਹਿ ਪ੍ਰਭਾਵ ਨੂੰ ਜਨਮ ਦਿੱਤਾ ਹੈ ਤੇ ਆਲਮੀ ਤਪਸ਼ ਦਾ ਖਤਰਾ ਵਧਾ ਦਿੱਤਾ ਹੈ, ਆਉਣ ਵਾਲੇ ਸਮੇਂ  ਧਰਤੀ ਦਾ ਤਾਪਮਾਨ ਦੋ ਤੋਂ ਚਾਰ ਡਿਗਰੀ ਵਧ ਜਾਵੇਗਾ ਗਲੇਸ਼ੀਅਰਾਂ  ਦਾ ਪਿਘਲਣਾ ਜਾਰੀ ਹੈ, ਗੰਗੋਤਰੀ ਗਲੇਸ਼ੀਅਰ ਦੇ ਪਿਘਲਣ ਦੀ ਦਰ ਹੁਣ ਤੀਹ ਮੀਟਰ ਪ੍ਰਤੀ ਸਾਲ ਹੈ ਸਮੁੰਦਰਾਂ ‘ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਜਿਸ ਕਰਕੇ ਹੜ੍ਹ, ਸੁਨਾਮੀ ਆਮ ਹੋ ਜਾਣਗੇ ਬੇਮੌਸਮੀ ਬਰਸਾਤ, ਗਰਮੀ ਸਰਦੀ ਨੇ ਫਸਲਾਂ  ਦੇ ਝਾੜ ‘ਤੇ ਵੀ ਡੂੰਘਾ ਅਸਰ ਪਾਇਆ ਹੈ
ਗਲੇਸ਼ੀਅਰ ਪਿਘਲਣੇ ਜਾਰੀ
ਸੰਨ 1985 ‘ਚ ਪਹਿਲੀ ਵਾਰ ਅੰਟਾਰਟਿਕਾ ਵਿਖੇ ਓਜੋਨ ਪਰਤ ‘ਚ ਸੁਰਾਖ  ਫਾਰਮੈਨ ਐਟ ਅਲ ਵਿਗਿਆਨੀ ਨੇ ਖੋਜਿਆ ਸੀ ਸੰਨ 1992 ‘ਚ ਇਹ ਸੁਰਾਖ ਤੇਈ ਮਿਲੀਅਨ ਸਕੇਅਰ ਕਿੱਲੋਮੀਟਰ ਸੀ ਤੇ 2002 ‘ਚ ਅਠਾਈ ਮਿਲੀਅਨ ਸਕੇਅਰ ਕਿੱਲੋਮੀਟਰ ਹੋ ਗਿਆ ਇੱਕ ਛੋਟਾ ਸੁਰਾਖ 1990 ‘ਚ ਉੱਤਰੀ ਪੋਲ ‘ਤੇ ਵੀ ਵੇਖਿਆ ਗਿਆ ਹੁਣ ਪਰਾਬੈਂਗਣੀ ਕਿਰਨਾਂ  ਦਾ ਧਰਤੀ ‘ਤੇ ਪਹੁੰਚਣਾ ਜਾਰੀ ਹੈ, ਜਿਸਦੇ ਗੰਭੀਰ ਨਤੀਜੇ ਸੁਣ ਕੇ ਲੂ ਕੰਡੇ ਖੜ੍ਹੇ ਹੋ ਜਾਦੇ ਹਨ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਬਹੁਤ ਜਿਆਦਾ ਲੋਕ ਚਮੜੀ ਦੇ ਕੈਂਸਰ ਤੇ ਅੰਨ੍ਹੇਪਣ ਦਾ ਸ਼ਿਕਾਰ ਹੋਣਗੇ
ਪਰਮਾਣੂ ਤਜ਼ਰਬੇ ਤੇ ਸਾਜੋ ਸਮਾਨ ਪ੍ਰਦੂਸ਼ਣ ਲਈ ਜਿੰਮੇਵਾਰ
ਪ੍ਰਮਾਣੂ ਤਜ਼ਰਬਿਆਂ ਤੇ ਸੁਰੱਖਿਆ ਦੇ ਸਾਜੋ-ਸਮਾਨ ਨੇ ਵੀ ਪ੍ਰਦੂਸ਼ਣ ‘ਚ ਵਾਧਾ ਕੀਤਾ ਹੈ ਨਾਗਾਸਾਕੀ-ਹੀਰੋਸ਼ਿਮਾ ‘ਤੇ ਹੋਈ ਪ੍ਰਮਾਣੂ ਬੰਬਾਰੀ ਤੇ ਭੋਪਾਲ ਗੈਸ ਦੁਰਘਟਨਾ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ, ਜਿਸਨੇ ਲੱਖਾਂ  ਨਿਰਦੋਸ਼ ਲੋਕਾਂ  ਨੂੰ ਮੌਤ ਦੀ ਨੀਂਦ ਸੁਆ ਦਿੱਤਾ ਸੀ ਤੇ ਕਿੰਨਿਆਂ  ਨੂੰ ਜ਼ਿੰਦਗੀ ਭਰ ਲਈ ਅਪਾਹਿਜ ਬਣਾ ਦਿੱਤਾ ਸੀ ਅੱਜ ਵੀ ਇਸਦਾ ਅਸਰ ਮੌਜੂਦ ਹੈ ਡੀ.ਡੀ.ਟੀ ‘ਤੇ ਭਾਰਤ ਸਰਕਾਰ ਨੇ 1985 ‘ਚ ਪਾਬੰਦੀ ਲਾਈ ਜਿਸਨੇ ਸਮੁੰਦਰੀ ਜੀਵਨ ਤੇ ਧਰਤੀ ਜੀਵਨ ਨੂੰ ਕਾਫੀ ਹੱਦ ਤਕ ਨੁਕਸਾਨ ਪਹੁੰਚਾਇਆ ਐਨੇ ਸਾਲਾਂ  ਬਾਅਦ ਵੀ ਇਸਦੀ ਕੁਝ ਮਾਤਰਾ ਜੀਵਾਂ ‘ਚ ਮੌਜੂਦ ਹੈ
ਹੁਣ ਉਹ ਸਮਾਂ ਆ ਗਿਆ ਹੈ ਕਿ ਅਸੀਂ  ਵਾਤਾਵਰਨ ਪ੍ਰਤੀ ਜਿੰਮੇਵਾਰੀ ਨੂੰ ਸਮਝੀਏ ਤੇ ਇਸਨੂੰ ਪ੍ਰਦੂਸ਼ਣ ਮੁਕਤ ਬਣਾਉਣ ‘ਚ ਆਪਣਾ ਬਣਦਾ ਯੋਗਦਾਨ ਦੇਈਏ ਆਪਣੇ ਨਿੱਜੀ ਹਿੱਤਾਂ  ਲਈ ਸਾਡੀਆਂ  ਨਦੀਆਂ  ਤੇ ਵਾਤਾਵਰਨ ‘ਚ ਜਹਿਰਾਂ ਘੋਲਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਨ’ਚ ਸਹਿਯੋਗ ਕਰੀਏ ਕੁਦਰਤ ਨਾਲ ਛੇੜਛਾੜ ਕਿੰਨੀ ਘਾਤਕ ਹੋ ਸਕਦੀ ਹੈ ਇਹ ਕੁਦਰਤ ਨੇ ਕਿੰਨੀ ਵਾਰ ਸਾਬਤ ਕਰ ਦਿੱਤਾ ਹੈ, ਫਿਰ ਵੀ ਅਸੀਂ ਬਾਝ ਆਉਣ ਦੀ ਬਜਾਇ ਹੋਰ ਤੇਜ਼ ਕਰ ਦਿੱਤੀ ਹੈ, ਜਿਸਦਾ ਖਾਮਿਆਜ਼ਾ ਤਬਾਹੀ ਹੋਵੇਗਾ
ਗੁਰਤੇਜ ਸਿੱਧੂ
ਚੱਕ ਬਖਤੂ (ਬਠਿੰਡਾ)
ਮੋ.94641-72783
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਧ ਰਿਹਾ ਖੁਦਕੁਸ਼ੀਆਂ ਦਾ ਰੁਝਾਨ
ਅੱਜ ਦੇ ਵਿਗਿਆਨਕ ਯੁੱਗ ਵਿੱਚ ਜਿੱਥੇ ਸਾਇੰਸ ਨੇ ਇਨਸਾਨ ਦੀ ਜਿੰਦਗੀ ਨੂੰ ਹਰ ਸਹੂਲਤ ਪ੍ਰਦਾਨ ਕਰਕੇ ਸੌਖਾ ਬਣਾ ਦਿੱਤਾ ਹੈ ਫਿਰ ਵੀ ਜੇ ਮਨੁੱਖੀ ਜ਼ਿੰਦਗੀ ਵਿੱਚ ਅਸਫ਼ਲਤਾ ਮਿਲਣ ਕਾਰਨ ਖੁਦਕੁਸ਼ੀਆਂ ਕਰਨ ਦੀ ਰਫ਼ਤਾਰ ‘ਤੇ ਗੌਰ ਕੀਤੀ ਜਾਵੇ ਤਾਂ ਇਹ ਪੁਰਾਣੇ ਦਹਾਕਿਆਂ ਨਾਲੋਂ ਕਾਫੀ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ ਜਿਸਦੇ ਅਨੇਕਾਂ ਹੀ ਵੱਖ-ਵੱਖ ਪਹਿਲੂ ਹਨ
ਕਿਸੇ ਮਨੁੱਖ ਵੱਲੋਂ ਜਿੰਦਗੀ ਦੇ ਸਫ਼ਰ ਵਿੱਚ ਖੁਦਕੁਸ਼ੀ ਕਰਨ ਦਾ ਮਜਬੂਤ ਇਰਾਦਾ ਲੈਣ ਪਿੱਛੇ ਜ਼ਿਆਦਾਤਰ ਕਦਮ ਦਰ ਕਦਮ ਮਿਲ ਰਹੀ ਅਸਫਲਤਾ ਜਾਂ ਕੋਈ ਘੋਰ ਨਿਰਾਸ਼ਾ ਹੀ ਕੰਮ ਕਰ ਰਹੀ ਹੁੰਦੀ ਹੈ ਕਿਉਂਕਿ ਜ਼ਿੰਦਗੀ ਇੱਕ ਅਜਿਹਾ ਸਫਰ ਹੈ ਜਿਸ ਵਿੱਚ ਹਰ ਇਨਸਾਨ ਨੂੰ ਦੋ ਰਸਤਿਆਂ ਉਪਰੋਂ ਲੰਘਣਾ ਪੈਂਦਾ ਹੈ ਜਿਨ੍ਹਾਂ ਵਿੱਚੋਂ ਇੱਕ ਹੈ ਸਫ਼ਲਤਾ ਅਤੇ ਦੂਜਾ ਹੈ ਅਸਫ਼ਲਤਾ
ਚੁਣੌਤੀਆਂ ਦੀ ਦਰ  ਵਧੀ
ਮੰਜ਼ਿਲ ਸਰ ਕਰਨ ਲਈ ਜਿਆਦਤਰ ਲੋਕਾਂ ਨੂੰ ਅਸਫ਼ਲਤਾ ਤੋਂ ਸ਼ੁਰੂਆਤ ਕਰਕੇ ਬਹੁਤ ਮੁਸ਼ੱਤਕਾਂ ਤੋਂ ਬਾਦ ਹੀ ਸਫ਼ਲਤਾ ਪ੍ਰਾਪਤ ਹੁੰਦੀ ਹੈ ਅੱਜ ਸਮਾਂ ਪਲਟਣ ਕਾਰਨ ਮੰਜ਼ਿਲਾਂ ਦੀ ਦੂਰੀ ਵਧਣ ਦੇ ਨਾਲ ਹੀ ਹਰੇਕ ਦੇ ਰਾਹਾਂ ‘ਚ ਚੁਣੌਤੀਆਂ ਦੀ ਦਰ ਵੀ ਵਧ ਗਈ ਹੈ ਜਿਸ ਕਾਰਨ ਸਫਲਤਾ ਪ੍ਰਾਪਤ ਕਰਨ ‘ਚ ਹਰੇਕ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਜੇ ਅੱਜ ਦੇ ਸਮੇਂ ‘ਤੇ ਨਿਗ੍ਹਾ ਮਾਰੀ ਜਾਵੇ ਤਾਂ ਪੰਜਾਬ ‘ਚ ਹਾਲਾਤ ਏਨੇ ਖਰਾਬ ਹੋ ਗਏ ਹਨ ਕਿ ਵੱਡੀ ਗਿਣਤੀ ਲੋਕ ਅਸਫ਼ਲਤਾ ਤੋਂ ਸ਼ੁਰੂਆਤ ਕਰਕੇ ਮੰਜ਼ਲ ‘ਤੇ ਪਹੁੰਚਣ ਤੋਂ ਪਹਿਲਾਂ ਹੀ ਚੁਣੌਤੀਆਂ ਦੀ ਮਾਰ ਨਾ ਝੱਲਦੇ ਹੋਏ ਆਪਣੀ ਜਿੰਦਗੀ ਨੂੰ ਅਲਵਿਦਾ ਕਹਿ ਰਹੇ ਹਨ
ਨਿਰਾਸ਼ਾ ਜਾਂ ਅਸਫ਼ਲਤਾ ਹੀ ਖੁਦਕੁਸ਼ੀ ਦਾ ਵੱਡਾ ਕਾਰਨ
ਅਸਲ ਵਿਚ ਜੇ ਦੇਖਿਆ ਜਾਵੇ ਤਾਂ ਜਿੰਦਗੀ ਨੂੰ ਖਤਮ ਕਰਨ ਦਾ ਨਿਰਣਾ ਕਿਸੇ ਇਨਸਾਨ ਵੱਲੋਂ ਉਦੋਂ ਹੀ ਲਿਆ ਜਾਂਦਾ ਹੈ ਜਦੋਂ ਉਹ ਹਰ ਪੱਖੋਂ ਨਿਰਾਸ਼ ਹੋ ਜਾਂਦਾ ਹੈ ਜਿਵੇਂ ਪਹਿਲਾਂ ਪ੍ਰਸ਼ਾਸਨ ਜਾਂ ਸਰਕਾਰ ਤੋਂ ਫਿਰ ਪਰਿਵਾਰ ਤੋਂ ਫਿਰ ਖੁਦ ਤੋਂ ਤੇ ਆਖਰੀ ਪੜਾਅ ਹੈ ਹਰ ਪਾਸਿਓਂ ਹਾਰੇ ਹੋਏ ਇਨਸਾਨ ਵੱਲੋਂ ਆਤਮਹੱਤਿਆ ਕਰਨ ਦਾ ਫੈਸਲਾ ਲਿਆ ਜਾਂਦਾ ਹੈ ਖੁਦਕੁਸ਼ੀਆਂ ਕਿਸੇ ਖਾਸ ਉਮਰ ਜਾਂ ਖਾਸ ਖੇਤਰ ਦੀਆਂ ਮੁਹਤਾਜ ਨਹੀਂ ਹੁੰਦੀਆਂ ਅੱਜ ਦੇ ਇਨਸਾਨ ਵੱਲੋਂ ਹਰ ਖੇਤਰ ‘ਚ ਅਸਫ਼ਲਤਾ ਦੇ ਹੱਲ ਦਾ ਅੰਤ ਖੁਦਕੁਸ਼ੀ ਕਰਕੇ ਹੀ ਲੱਭਿਆ ਜਾ ਰਿਹਾ ਹੈ ਅੱਲ੍ਹੜ ਉਮਰ ਤੋਂ ਲੈਕੇ ਵਡੇਰੀ ਉਮਰ ਦੇ ਤੱਕ ਦੇ ਲੋਕ ਵੀ ਆਪਣੀ ਚੁਣੌਤੀ ਭਰਪੂਰ ਜਿੰਦਗੀ ਵਿਚ ਕਿਸੇ ਮਾਮੂਲੀ ਨਿਰਾਸ਼ਾ ਜਾਂ ਅਸਲਫ਼ਲਤਾ ਮਿਲਣ ਤੋਂ ਬਾਦ ਉਸਦਾ ਸਥਾਈ ਹੱਲ ਖੁਦਕੁਸ਼ੀ ਕਰਕੇ ਹੀ ਲੱਭਣ ਦੀ ਗਲਤੀ ਕਰ ਰਹੇ ਹਨ
ਕਿਸਾਨੀ ਸਮੱਸਿਆਵਾਂ ਵੀ ਕਾਰਨ
ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਪੰਜਾਬ ‘ਚ ਹਰ ਚੜ੍ਹੇ ਦਿਨ ਹੀ ਇੱਕ-ਦੋ ਜਾਂ ਜ਼ਿਆਦਾ ਕਿਸਾਨ ਆਪਣੀਆਂ ਕਿਸਾਨੀ ਸੰਬੰਧੀ ਸਮੱਸਿਆਵਾਂ ਜਾਂ ਕਰਜੇ ਤੋਂ ਦੁਖੀ ਹੋਕੇ ਖੁਦਕੁਸ਼ੀਆਂ ਕਰ ਰਹੇ ਹਨ ਪਰ ਕਿਸਾਨਾਂ ਦੀਆਂ ਜਿੰਦਗੀਆਂ ਬਚਾਉਣ ਵਿਚ ਜੁਟੀਆਂ ਸਰਕਾਰਾਂ ਜਾਂ ਪ੍ਰਸ਼ਾਸਨ ਦੇ ਪੱਲੇ ਅਸਫ਼ਲਤਾ ਹੀ ਪੈ ਰਹੀ ਹੈ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਅਨੇਕਾਂ ਕਾਰਨ ਹਨ ਜਿਵੇਂ ਫਸਲ ਸਹੀ ਮੁੱਲ ਨਾ ਮਿਲਣਾ, ਸਿਰ ‘ਤੇ ਕਰਜ਼ੇ ਦੀ ਪੰਡ, ਫਸਲ ਦਾ ਖਰਾਬ ਹੋ ਜਾਣਾ, ਆਰਥਿਕ ਮੰਦਹਾਲੀ ਕਾਰਨ ਘਰ ‘ਚ ਕਲੇਸ਼ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਹਜ਼ਾਰਾਂ ਸਮੱਸਿਆਵਾਂ ਹਨ ਜੋ ਕਿਸਾਨ ਭਰਾਵਾਂ ਲਈ ਨਿਰਾਸ਼ਾ ਪੈਦਾ ਕਰਦੀਆਂ ਹਨ ਤੇ ਉਨ੍ਹਾਂ ਦੇ ਕਦਮਾਂ ਨੂੰ ਖੇਤਾਂ ਤੋਂ ਨਹਿਰਾਂ ਵੱਲ ਘੱਲਣ ਲਈ ਮਜਬੂਰ ਕਰ ਰਹੀਆਂ ਹਨ
ਜੇ ਸਮਾਂ ਰਹਿੰਦੇ ਖੇਤੀ ਸੰਕਟਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਬਹੁਤ ਜਲਦ ਹੀ ਪੰਜਾਬ ਦੀ ਮੰਦਹਾਲੀ ਕਾਰਨ ਕਿਸਾਨਾਂ ਦੀ ਗਿਣਤੀ ਵੀ ਉਂਗਲਾਂ ‘ਤੇ ਗਿਨਣ ਜੋਗੀ ਹੀ ਜਾਵੇਗੀ
ਕਿਸਾਨਾਂ ਤੋਂ ਇਲਾਵਾ ਅੱਜ ਹੋਰ ਵੀ ਕਾਫੀ ਖੇਤਰ ਹਨ ਜਿਨ੍ਹਾਂ ਵਿੱਚ ਖੁਦਕੁਸ਼ੀ ਕਰਨ ਦਾ ਰੁਝਾਨ ਵਧ ਰਿਹਾ ਹੈ ਜਿਸ ਤਰ੍ਹਾਂ ਖੁਦਕੁਸ਼ੀਆਂ ਕਰਨ ਵਿਚ ਕਿਸਾਨਾਂ ਦੇ ਬਰਾਬਰ ਹੀ ਚੱਲ ਰਹੇ ਹਨ ਪੰਜਾਬ ਦੇ ਨੌਜਵਾਨ ਪਹਿਲਾਂ ਪਹਿਲ ਤਾਂ ਨੌਜਵਾਨਾਂ ਵੱਲੋਂ ਹਾਲਾਤਾਂ ਦਾ ਮੁਕਾਬਲਾ ਕੀਤਾ ਜਾਂਦਾ ਹੈ ਪਰ ਜਦੋਂ ਹਾਲਾਤ ਬਦ ਤੋਂ ਬਦਤਰ ਹੋ ਜਾਂਦੇ ਹਨ ਤਾਂ ਉਨ੍ਹਾਂ ਵਲੋਂ ਵੀ ਸਾਹਮਣੇ ਆਈ ਕਿਸੇ ਵੱਡੀ ਸਮੱਸਿਆ ਦਾ ਖੁਦਕੁਸ਼ੀ ਕਰਕੇ ਹੀ ਆਸਾਨ ਹੱਲ ਲੱਭਿਆ ਜਾਣ ਨੂੰ ਪਹਿਲ ਦਿੱਤੀ ਜਾ ਰਹੀ ਹੈ
ਜਿਨ੍ਹਾਂ ਵਿਚੋਂ ਬਹੁਤ ਸਾਰੇ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਦ ਵੀ ਬੇਰੁਜਗਾਰੀ ਦੀ ਮਾਰ ਹੇਠ ਦੱਬੇ ਨੌਜਵਾਨਾਂ ਦੀ ਹੈ ਪੰਜਾਬ ‘ਚ ਹਾਲਾਤ ਏਨੇ ਬੁਰੇ ਹੋ ਗਏ ਹਨ ਕਿ ਹਰ ਖੇਤਰ ਹੀ ਮੰਦਹਾਲੀ ਵਿਚ ਗੋਤੇ ਖਾ ਰਿਹਾ ਹੈ ਕਿਸਾਨੀ ਤਾਂ ਘਾਟੇ ਦਾ ਸੌਦਾ ਬਣ ਹੀ ਰਹੀ ਹੈ ਨਾਲ ਨਾਲ ਸਿੱਖਿਆ ਵੀ ਬੁਰੇ ਹਾਲਾਤਾਂ ਦਾ ਸਾਹਮਣਾ ਕਰ ਰਹੀ ਹੈ ਨੌਜਵਾਨਾਂ ਨੂੰ ਸਖ਼ਤ ਮਿਹਨਤਾਂ ਦੇ ਨਾਲ ਨਾਲ ਲੱਖਾਂ ਰੁਪਿਆ ਲਾਕੇ ਉੱਚ ਪੱਧਰੀ ਡਿਗਰੀਆਂ ਪ੍ਰਾਪਤ ਕਰਨ ਤੋਂ ਬਾਦ ਵੀ ਬੇਰੁਜਗਾਰੀ ਦੀ ਮਾਰ ਹੀ ਸਹਿਣੀ ਪੈ ਰਹੀ ਹੈ
ਨੌਜਵਾਨ ਦਿਮਾਗੀ ਬਿਮਾਰੀਆਂ ਨਾਲ ਗ੍ਰਸਤ ਹੋਏ
ਇਸ ਤੋਂ ਇਲਾਵਾ ਸਕੂਲਾਂ ਵਾਲੇ ਵਿਦਿਆਰਥੀਆਂ ਤੇ ਜਿਆਦਾ ਸਲੇਬਸ ਤੇ ਮਾਪਿਆਂ ਦਾ ਦਬਾਅ ਜਾਂ ਫਿਰ ਨਤੀਜੇ ਵਿਚ ਘੱਟ ਨੰਬਰ ਆਉਣਾ ਤੇ ਫੇਲ੍ਹ ਹੋ ਜਾਣਾ ਵੀ ਖੁਦਕੁਸ਼ੀ ਕਰਨ ਦਾ ਕਾਰਨ ਬਣ ਰਿਹਾ ਹੈ ਵਧ ਰਹੇ ਦਬਾਅ ਕਾਰਨ ਹੀ ਜਿਆਦਾਤਰ ਨੌਜ਼ਵਾਨ ਦਿਮਾਗੀ ਸੰਤੁਲਨ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਰਹੇ ਹਨ
ਇਨ੍ਹਾਂ ਤੋਂ ਇਲਾਵਾ ਕੁਝ ਬੇਰੁਜਗਾਰੀ ਦੀ ਨਿਰਾਸ਼ਾ ਨੂੰ ਜਾਂ ਬੇਰੁਜਗਾਰੀ ਕਾਰਨ ਘਰ ਵਿਚ ਪੈਦਾ ਹੋਏ ਕਲੇਸ਼ ਨੂੰ ਦੂਰ ਕਰਨ ਖਾਤਰ ਨਸ਼ਿਆਂ ਦੀ ਵਰਤੋਂ ਕਰਕੇ ਆਪਣੀਆਂ ਕੀਮਤੀ ਜਿੰਦਗੀਆਂ ਦਾਅ ‘ਤੇ ਲਾ ਰਹੇ ਹਨ ਕਈ ਬੇਰੁਜਗਾਰੀ ਕਾਰਨ ਆਈ ਆਰਥਿਕ ਮੰਦਹਾਲੀ ਤੋਂ ਮਜਬੂਰ ਹੋਕੇ ਜੁਲਮ ਦੀ ਦੁਨੀਆਂ ਵਿਚ ਆਕੇ ਲੁੱਟਮਾਰ ਅਤੇ ਡਾਕਿਆਂ ਨੂੰ ਤਰਜ਼ੀਹ ਦੇ ਰਹੇ ਹਨ
ਉੱਚ ਪੱਧਰ ਦੀਆਂ ਡਿਗਰੀਆਂ ਲੈਣ ਤੋਂ ਬਾਦ ਵੀ ਜਿਆਦਾਤਰ ਨੌਜ਼ਵਾਨ ਸਿਰਫ਼ ਦੋ ਡੰਗ ਦੀ ਰੋਟੀ ਜੋਗੀ ਪ੍ਰਾਈਵੇਟ ਨੌਕਰੀ ਹੀ ਕਰ ਰਹੇ ਹਨ ਦੂਜੇ ਪਾਸੇ ਸਰਕਾਰੀ ਰੁਜਗਾਰ ਪ੍ਰਾਪਤ ਨੌਜਵਾਨ ਵੀ ਸਰਕਾਰੀ ਨੀਤੀਆਂ ਦੀ ਗਲਤੀ ਕਾਰਨ ਸੰਤਾਪ ਭੋਗ ਰਹੇ ਹਨ ਸਰਕਾਰੀ ਨੌਕਰੀਆਂ ਕਰ ਰਹੇ ਨੌਜਵਾਨ ਵੀ ਕਈ ਕਈ ਮਹੀਨੇ ਤਨਖਾਹਾਂ ਨਾ ਮਿਲਣ ਕਾਰਨ ਆਰਥਿਕ ਮੰਦਹਾਲੀ ਦੀ ਮਾਰ ਸਹਿ ਰਹੇ ਹਨ
ਨੌਜਵਾਨ ਵਿਦੇਸ਼ਾਂ ਵੱਲ ਭੱਜਣ ਲੱਗੇ
ਜੇ ਸਰਕਾਰੀ ਆਸਾਮੀਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ ਦਿਨ ਪ੍ਰਤੀ ਦਿਨ ਬੇਰੁਜ਼ਗਾਰਾਂ ਦੀ ਲਾਈਨ ਵਿੱਚ ਵਾਧਾ ਹੋ ਰਿਹਾ ਹੈ ਪਰ ਗਿਣਤੀ ਦੀਆਂ ਆਸਾਮੀਆਂ ਨਿੱਕਲਣੀਆਂ ਤੇ ਉਹ ਵੀ ਕੋਰਟ ਕੇਸਾਂ ਦੀ ਭੇਂਟ ਚੜ੍ਹ ਜਾਣੀਆਂ ਪੰਜਾਬ ਦੇ ਸਿਸਟਮ ‘ਤੇ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ ਇਹੀ ਇੱਕ ਵੱਡਾ ਕਾਰਨ ਬਣ ਰਿਹਾ ਪੰਜਾਬ ਦੇ ਨੌਜਵਾਨਾਂ ਲਈ ਜੋ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਚਾਲੇ ਪਾ ਰਹੇ ਹਨ ਜੋ ਇਨ੍ਹਾਂ ਸਭ ਹਾਲਾਤਾਂ ਤੋਂ ਨਿਰਾਸ਼ ਹੋ ਜਾਂਦੇ ਹਨ ਜਾਂ ਜਿਨ੍ਹਾਂ ਦਾ ਕਿਸੇ ਹੀਲੇ ਵਸੀਲੇ ਵੀ ਕੋਈ ਕੰਮ ਨਹੀਂ ਬਣਦਾ
ਦਾਜ ਦੀ ਸਮੱਸਿਆ ਦਾ ਵੀ ਵੱਡਾ ਰੋਲ
ਉਨ੍ਹਾਂ ਵੱਲੋਂ ਫਿਰ ਖੁਦਕੁਸ਼ੀ ਨੂੰ ਹੀ ਚੁਣਿਆ ਜਾ ਰਿਹਾ ਹੈ ਬੇਰੁਜ਼ਗਾਰੀ ਤੋਂ ਬਾਦ ਖੁਦਕੁਸ਼ੀਆਂ ਕਰਨ ਦੇ ਮਾਮਲਿਆਂ ਵਿਚ ਦਾਜ ਦੀ ਸਮੱਸਿਆ ਦਾ ਵੀ ਵੱਡਾ ਰੋਲ ਹੈ ਪੰਜਾਬ ਵਿਚ ਦਾਜ ਦੀ ਸਮੱਸਿਆ ਵੀ ਵੱਡਾ ਰੂਪ ਧਾਰਨ ਕਰ ਚੁੱਕੀ ਹੈ ਲੜਕੇ ਵਾਲਿਆਂ ਵੱਲੋਂ ਵੱਧ ਦਾਜ ਦੀ ਮੰਗ ਨਾ ਪੂਰੀ ਹੋਣ ਕਾਰਨ ਕੁੜੀ ਜਾਂ ਉਸਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ
ਪਹਿਲਾਂ ਤਾਂ ਕੁੜੀ ਜਾਂ ਉਸਦੇ ਪਰਿਵਾਰ ਵੱਲੋਂ ਵਿਰੋਧ ਤੇ ਮੁਕਾਬਲਾ ਕੀਤਾ ਜਾਂਦਾ ਹੈ ਪਰ ਜਦੋਂ ਸਮੱਸਿਆ ਜਿਆਦਾ ਵਧ ਜਾਂਦੀ ਹੈ ਤਾਂ ਕੁੜੀ ਜਾ ਉਸਦੇ ਕਿਸੇ ਪਰਿਵਾਰਕ ਮੈਂਬਰ ਵੱਲੋਂ ਵੀ ਖੁਦਕੁਸ਼ੀ ਕਰਨ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਪਰ ਬਾਦ ਵਿਚ ਦੋਸ਼ੀਆਂ ਨੂੰ ਬਹੁਤ ਕਾਰਨਾਂ ਕਰਕੇ ਜ਼ਿਆਦਾ ਸਜਾ ਨਹੀਂ ਹੁੰਦੀ ਜਾਂ ਫਿਰ ਕੇਸ ਅਦਾਲਤਾਂ ਵਿਚ ਵਿਚਾਰ ਅਧੀਨ ਪਏ ਰਹਿੰਦੇ ਹਨ
ਜੇ ਲੜਕੀਆਂ ਤੇ ਜ਼ੁਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਖੇਤਰ ਵਿਚ ਵੀ ਖੁਦਕੁਸ਼ੀਆਂ ਕਰਨ ਦੀ  ਰਫ਼ਤਾਰ ਵਧ ਰਹੀ ਹੈ ਕਿਉਂਕਿ ਪੰਜਾਬ ‘ਚ ਇੱਕ ਮਜ਼ਾਜੀ ਦਾ ਭੂਤ ਵੀ ਬਹੁਤਿਆਂ ਨੌਜਵਾਨਾਂ ਦੇ ਸਿਰ ‘ਤੇ ਸਵਾਰ ਹੋ ਗਿਆ ਹੈ ਜਿਸ ਕਾਰਨ ਅੱਲ੍ਹੜ ਉਮਰ ‘ਚ ਖੁਦਕੁਸ਼ੀਆਂ ਕਰਨ ਦੀਆਂ ਵਾਰਦਾਤਾਂ ‘ਚ ਵਾਧਾ ਹੋ ਰਿਹਾ ਹੈ
ਅਸ਼ਲੀਲਤਾ ਵੀ ਵੱਡਾ ਕਾਰਨ
ਇਸ਼ਕ ਮਜਾਜੀ ਦੇ ਵਧ ਰਹੇ ਰੁਝਾਨ ਵਿਚ ਸਭ ਤੋਂ ਵੱਡਾ ਹੱਥ ਪੰਜਾਬ ਦੇ ਕੁਝ ਗਾਇਕਾਂ ਤੋਂ ਇਲਾਵਾਂ ਟੀ.ਵੀ ‘ਤੇ ਚੱਲ ਰਹੇ ਅਸ਼ਲੀਲਤਾ ਭਰਪੂਰ ਪ੍ਰੋਗਰਾਮਾਂ ਜਾਂ ਫਿਲਮਾਂ ਦਾ ਵੀ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਕਾਰਨ ਹਨ ਜਿਨ੍ਹਾਂ ਤੋਂ ਨਿਰਾਸ਼ ਹੋਕੇ ਲੋਕਾਂ ਵੱਲੋਂ ਖੁਦਕੁਸ਼ੀ ਨੂੰ ਹੀ ਆਪਣਾ ਮਕਸਦ ਬਣਾ ਲਿਆ ਜਾਂਦਾ ਹੈ ਕਈ ਵਾਰ ਕਿਸੇ ਵਪਾਰ ਵਿਚ ਵੱਡੇ ਪਏ ਘਾਟੇ ਜਾਂ ਫਿਰ ਸੱਸ ਨੂੰਹ ਦੀ ਨੋਕ ਝੋਕ, ਹੋਰ ਆਰਥਿਕ ਮੰਦਹਾਲੀ ਆਦਿ ਤੋਂ ਇਲਾਵਾ ਹਜ਼ਾਰਾਂ ਹੀ ਕਾਰਨ ਹਨ ਜਿਨ੍ਹਾਂ ਵਿਚ ਨਿਰਾਸ਼ਤਾ ਜਾਂ ਅਸਫ਼ਲਤਾ ਮਿਲਣੀ ਪੰਜਾਬ ਦੇ ਲੋਕਾਂ ‘ਚ ਖੁਦਕੁਸ਼ੀ ਕਰਨ ਦਾ ਕਾਰਨ ਬਣ ਰਹੀ ਹੈ
ਨੌਜਵਾਨ ਹਨ ਬੇਰੁਜ਼ਗਾਰ
ਖੁਦਕੁਸ਼ੀ ਕਰਨ ਦੀ ਸਮੱਸਿਆ ਏਨੀ ਵਧ ਗਈ ਹੈ ਕਿ ਜੇ ਇਸਦੇ ਸੰਭਵ ਹੱਲ ਕੱਢਣ ਵਿਚ ਦੇਰੀ ਕੀਤੀ ਗਈ ਤਾਂ ਨਤੀਜੇ ਬਹੁਤ ਘਾਤਕ ਨਿੱਕਲ ਸਕਦੇ ਹਨ ਇਸਦੇ ਹੱਲ ਲਈ ਸਰਕਾਰਾਂ ਨੂੰ ਸਹੀ ਨੀਤੀਆਂ ਨੂੰ ਅਮਲੀ ਰੂਪ ਦੇਣਾ ਚਾਹੀਦਾ ਹੈ ਖੁਦਕੁਸ਼ੀਆਂ ਕਰਨ ਦੇ ਹਰ ਪੱਖ ਦੇ ਸਹੀ ਕਾਰਨ ਲੱਭ ਕੇ ਉਨ੍ਹਾਂ ਨੂੰ ਹੱਲ ਕਰਨਾ ਚਾਹੀਦਾ ਹੈ
ਨੌਜਵਾਨਾਂ ਵਿਚ ਵਧ ਰਹੇ ਜ਼ੁਲਮ ਤੇ ਖੁਦਕੁਸ਼ੀਆਂ ਨੂੰ ਰੋਕਣ ਲਈ ਸਭਿਆਚਾਰ ਦੇ ਵਿਰੁੱਧ ਚੱਲ ਰਹੇ ਗੀਤਾਂ, ਫਿਲਮਾਂ ਜਾਂ ਹੋਰ ਅਜਿਹੇ ਸੰਬੰਧਤ ਪ੍ਰਸਾਰਤ ਹੋ ਰਹੇ ਪ੍ਰੋਗਰਾਮਾਂ ਨੂੰ ਮੁਕੰਮਲ ਬੰਦ ਕਰਨਾ ਚਾਹੀਦਾ ਹੈ ਕੁੜੀਆਂ ਦੀ ਰਾਖੀ ਲਈ ਬਣੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਕਿਸਾਨੀ,ਸਿੱਖਿਆ ਅਤੇ ਬੇਰੁਜਗਾਰੀ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਚਾਹੀਦਾ ਹੈ
… ਤਾਂ ਆਪਣੇ ਆਪ ਹੋਣਗੀਆਂ ਸਮੱਸਿਆਵਾਂ ਖਤਮ
ਜੇ ਬੇਰੁਜਗਾਰੀ ਦੀ ਸਮੱਸਿਆ ਦਾ ਹੱਲ ਹੋ ਜਾਵੇ ਤਾਂ ਪੰਜਾਬ ਵਿਚ ਹੋਰ ਵੱਡਾ ਰੂਪ ਧਾਰ ਚੁੱਕੀਆਂ ਸਮੱਸਿਆਵਾਂ ਦਾ ਖਾਤਮਾ ਵੀ ਆਪਣੇ ਆਪ ਹੀ ਹੋ ਜਾਵੇਗਾ ਨਸ਼ਾ, ਜੁਲਮ, ਆਰਥਿਕ ਮੰਦਹਾਲੀ, ਵਿਦੇਸ਼ ਜਾਣ ਦੀ ਸਮੱਸਿਆ ਤੋਂ ਇਲਾਵਾ ਹੋਰ ਵੀ ਬਹੁਤ ਸਮੱਸਿਆਵਾਂ ਹਨ ਜਿਨ੍ਹਾਂ ਦਾ ਆਧਾਰ ਸਿਰਫ਼ ਬੇਰੁਜਗਾਰੀ ਹੀ ਬਣ ਰਿਹਾ ਹੈ
ਸਰਕਾਰਾਂ ਦੇ ਨਾਲ-ਨਾਲ ਲੋਕਾਂ ਨੂੰ ਵੀ ਆਪਣੀ ਸੋਚ ਦਾ ਪੱਧਰ ਉੱਪਰ ਚੁੱਕਣਾ ਚਾਹੀਦਾ ਹੈ ਕਿਉਂਕਿ ਜਿੰਦਗੀ ਇੱਕ ਅਜਿਹੀ ਖੇਡ ਹੈ ਜਿਸ ਵਿਚ ਅਸਫਲਤਾ ਤੋਂ ਬਾਦ ਹੀ ਸਫਲਤਾ ਪ੍ਰਾਪਤ ਹੁੰਦੀ ਹੈ ਸਫਲਤਾ ਪ੍ਰਾਪਤੀ ਦੀਆਂ ਪੌੜੀਆਂ ਹਨ ਅਸਫਲਤਾ ਜੇਕਰ ਅਸੀਂ ਨਿਰਾਸ਼ਾ ਤੇ ਅਸਫਲਤਾ ਦਾ ਸਾਹਮਣਾ ਨਹੀਂ ਕਰਦੇ ਤਾਂ ਅਸੀਂ ਕਦੀ ਵੀ ਸਫ਼ਲ ਜਿੰਦਗੀ ਨਹੀਂ ਜੀਅ ਸਕਦੇ
ਅਸਫ਼ਲਤਾ ਜਾਂ ਨਿਰਾਸ਼ਾ ਤੋਂ ਹਾਰ ਕੇ ਖੁਦਕੁਸ਼ੀ ਕਰਨਾ ਇੱਕ ਵੱਡਾ ਪਾਪ ਤੇ ਕਾਇਰਤਾ ਵੀ ਹੈ ਜੋ ਸਾਡੀ ਜਿੰਦਗੀ ਦੇ ਨਾਲ-ਨਾਲ ਪੂਰੇ ਪਰਿਵਾਰ ਦੀ ਜਿੰਦਗੀ ਵਿਚ ਵੀ ਹਮੇਸ਼ਾ ਲਈ ਨਿਰਾਸ਼ਾ ਹੀ ਭਰ ਦਿੰਦੀ ਹੈ ਸੋ ਅੱਜ ਲੋੜ ਹੈ ਪ੍ਰਸ਼ਾਸਨ ਦੇ ਨਾਲ-ਨਾਲ ਸਭ ਨੂੰ ਜਾਗਰੂਕ ਹੋਕੇ ਆਪਣੀ ਸੋਚ ਅਤੇ ਕੰਮ ਕਰਨ ਦੇ ਤਰੀਕਿਆਂ ਵਿਚ ਬਦਲਾਅ ਲਿਆਉਣ ਦੀ ਜਿਸ ਸਦਕਾ ਹੀ ਸਾਡੀ ਜਿੰਦਗੀ ਦਾ ਸਫ਼ਰ ਸਫਲਤਾ ਭਰਪੂਰ ਪੂਰਾ ਹੋ ਸਕੇ
ਭੁਪਿੰਦਰਵੀਰ ਸਿੰਘ
ਪਟਿਆਲਾ
ਮੋੱ 9914957073
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਧਦੀ ਜਨਸੰਖਿਆ ਇੱਕ ਗੰਭੀਰ ਸਮੱਸਿਆ
ਲੜਕੇ ਤੇ ਲੜਕੀ ‘ਚ ਕੋਈ ਭੇਦਭਾਵ ਨਾ ਕਰੋ
ਸਰਸਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵਧਦੀ ਜਨਸੰਖਿਆ ‘ਤੇ ਚਿੰਤਾ ਪ੍ਰਗਟਾਈ ਹੈ। ਮੰਗਲਵਾਰ ਨੂੰ ਵਿਸ਼ਵ ਜਨਸੰਖਿਆ ਦਿਵਸ ਮੌਕੇ ਪੂਜਨੀਕ ਗੁਰੂ ਜੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਕੀਤੇ ਟਵੀਟ ਵਿੱਚ ਵਧਦੀ ਜਨਸੰਖਿਆ ਨੂੰ ਇੱਕ ਭਿਆਨਕ ਸਮੱਸਿਆ ਕਰਾਰ ਦਿੱਤਾ ਹੈ।
ਪੂਜਨੀਕ ਗੁਰੂ ਜੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਲੜਕੇ ਤੇ ਲੜਕੀ ਵਿੱਚ ਕੋਈ ਭੇਦਭਾਵ ਨਾ ਕਰਨ।
ਜਨਸੰਖਿਆ ਸਮੱਸਿਆ। ‘ਅਸੀਂ ਇੱਕ ਸਾਡਾ ਇੱਕ’
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 130 ਮਾਨਵਤਾ ਭਲਾਈਕ ਕਾਰਜਾਂ ਵਿੱਚੋਂ ਜਨਸੰਖਿਆ ਕੰਟਰੋਲ ਨੂੰ ਲੈ ਕੇ ਵੀ ‘ਅਸੀਂ ਇੱਕ ਸਾਡਾ ਇੱਕ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪੂਜਨੀਕ ਗੁਰੂ ਜੀ ਨੇ ਟਵੀਟ ਕਰਕੇ ਆਮ ਜਨਤਾ ਨੂੰ ਜਨਸੰਖਿਆ ਕੰਟਰੋਲ ਦੀ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚਿੰਤਾਜਨਕ ਹੈ ਲਾਪਤਾ ਲੋਕਾਂ ਦੀ ਵਧਦੀ ਗਿਣਤੀ
ਸੁਖਰਾਜ ਚਹਿਲ ਧਨੌਲਾ
ਜੇਕਰ ਹਰ ਇਨਸਾਨ ਦਾ ਜੀਵਨ ਵਧੀਆ ਢੰਗ ਨਾਲ ਬਤੀਤ ਹੋਵੇ ਉਸਨੂੰ ਲੋੜੀਂਦੀਆਂ ਸਾਰੀਆਂ ਸਹੂਲਤਾਂ ਪ੍ਰਾਪਤ ਹੋਣ ਤਾਂ ਹੀ ਹਰੇਕ ਵਿਅਕਤੀ ਆਪਣੀ ਜ਼ਿੰਦਗੀ ਦਾ ਰੰਗ ਸੌਖੇ ਢੰਗ ਨਾਲ  ਮਾਣ ਸਕਦਾ ਹੈ। ਕਿਉਂਕਿ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੇਕਰ ਹਰ ਵਿਅਕਤੀ ਨੂੰ ਲੋਂੜੀਦੀਆਂ ਸਹੂਲਤਾਂ ਮੁਹੱਈਆ ਹੋਣ ਤਾਂ ਹਰ ਔਕੜ ਨੂੰ ਹਰ ਆਦਮੀ ਅਸਾਨੀ ਨਾਲ ਪਾਰ ਕਰ ਸਕਦਾ ਹੈ। ਜੇਕਰ ਆਦਮੀ ਸਹੂਲਤਾਂ ਤੋਂ ਸੱਖਣÎਾ ਹੈ ਤਾਂ ਫਿਰ ਹਰੇਕ ਵਿਅਕਤੀ ਛੋਟੀ ਤੋਂ ਛੋਟੀ ਮੁਸੀਬਤ ਦਾ ਸਾਹਮਣਾ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਇਹਨਾਂ ਸਹੂਲਤਾਂ ਨੂੰ ਪ੍ਰਾਪਤ ਕਰਨ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਕਾਫ਼ੀ ਸੰਘਰਸ਼ ਕਰਨਾ ਪੈਂਦਾ ਹੈ। ਕਿਉਂਕਿ ਇੱਕ ਤਾਂ ਮਹਿੰਗਾਈ ਨੇ ਹਰ ਆਦਮੀ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ ਅਤੇ ਦੂਜਾ ਆਮਦਨੀ ਵਸੀਲੇ ਘਟ ਰਹੇ ਹਨ।
ਰੁਜ਼ਗਾਰ ਵਰਗੇ ਜੋ ਪ੍ਰਬੰਧ ਸਰਕਾਰਾਂ ਵੱਲੋਂ ਕੀਤੇ ਜਾਣੇ ਚਾਹੀਦੇ ਹਨ ਉਹ ਵੀ ਨਹੀਂ ਕੀਤੇ ਜਾ ਰਹੇ ਹਨ ਜਿਸ ਕਰਕੇ ਅੱਜ ਲੱਖਾਂ ਨੌਜਵਾਨ ਬੇਰੁਜ਼ਗਾਰ  ਘੁੰਮ ਰਹੇ ਹਨ। ਅਜੇ ਜਿਨ੍ਹਾਂ ਲੋਕਾਂ ਦੇ ਪੁਰਾਣੇ ਪੁਰਖਿਆਂ ਦੀਆਂ ਜਮੀਨਾਂ, ਜਾਇਦਾਦਾਂ ਬਣਾਈਆਂ ਹੋਈਆਂ ਹਨ, ਉਹ ਤਾਂ ਆਪਣੀਆਂ ਜਮੀਨਾਂ ਆਦਿ ਨਾਲ ਗੁਜ਼ਾਰਾ ਕਰ ਰਹੇ ਹਨ। ਜਦਕਿ ਅੱਜ ਦੇ ਸਮੇਂ ਵਿੱਚ ਨਵੀਆਂ ਜਮੀਨਾਂ ਜਾਇਦਾਦਾਂ ਬਣਾਉਣੀਆਂ ਬਹੁਤ ਮੁਸ਼ਕਲ ਵਾਲੀ ਗੱਲ ਹੋ ਗਈ ਹੈ। ਜਿਨ੍ਹਾਂ ਕੋਲ ਅਜਿਹੇ ਪੁਰਾਣੇ ਕਮਾਈ ਵਾਲੇ ਸਾਧਨ ਨਹੀਂ ਹਨ ਉਹ ਬੜੀ ਮੁਸ਼ਕਲ ਨਾਲ ਆਪਣਾ ਖ਼ਰਚਾ  ਚਲਾਉਂਦੇ ਹਨ।
ਆਮਦਨ ਦਾ ਘੱਟ ਹੋਣਾ ਲੋਕਾਂ ਦੇ ਘਰਾਂ ‘ਚ ਲੜਾਈ-ਝਗੜੇ ਦਾ ਕਾਰਨ ਬਣਦਾ ਹੈ।ਕਿਉਂਕਿ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਹਰੇਕ ਨੂੰ ਪੈਸੇ ਦੀ ਲੋੜ ਤਾਂ ਹੁੰਦੀ ਹੈ। ਪਰ ਆਮਦਨੀ ਵਸੀਲੇ ਘੱਟ ਹੋਣ ਕਾਰਨ ਓਨਾ ਪੈਸਾ ਨਹੀਂ ਆਉਂਦਾ ਜਿੰਨੇ ਦੀ ਜ਼ਰੂਰਤ ਹੁੰਦੀ ਹੈ ਜਿਸ ਕਾਰਨ ਘਰਾਂ ਵਿੱਚ ਲੜਾਈ-ਝਗੜੇ ਹੁੰਦੇ ਰਹਿੰਦੇ ਹਨ ਅਤੇ ਬਹੁਤੇ ਘਰ ਦੋਫ਼ਾੜ ਵੀ ਹੋ ਜਾਂਦੇ ਹਨ। ਹੁਣ ਇਹ ਅਸਾਨੀ ਨਾਲ ਮੰਨਿਆ ਜਾ ਸਕਦਾ ਹੈ ਕਿ ਪੈਸੇ ਹਰ ਇਨਸਾਨ ਲਈ ਜ਼ਰੂਰੀ ਹਨ ਅਤੇ ਆਮਦਨੀ ਵਸੀਲੇ ਵੀ ਓਨੇ ਹੀ ਜ਼ਰੂਰੀ ਹਨ। ਜੇਕਰ ਆਮਦਨ ਦੇ ਸਾਧਨ ਹੋਣਗੇ ਤਾਂ ਹੀ ਪੈਸੇ ਆਉਣਗੇ ਅਤੇ ਸਾਰੇ ਸਰਕਲ ਚੱਲਣਗੇ। ਜਿਨ੍ਹਾਂ ਲੋਕਾਂ ਕੋਲ ਪੈਸੇ ਦੀ ਘਾਟ ਹੁੰਦੀ ਹੈ ਉਨ੍ਹਾਂ ਲਈ ਆਪਣੇ ਕੰਮ-ਧੰਦੇ ਚਲਾਉਣੇ ਵੀ ਮੁਸ਼ਕਲ ਹੋ ਜਾਂਦੇ ਹਨ। ਬਹੁਤੇ ਲੋਕ ਆਪਣੇ ਵਪਾਰਾਂ ਵਿੱਚ ਕਰਜਾ ਚੁੱਕ ਕੇ ਵਾਧੂ ਪੈਸੇ ਲਾ ਦਿੰਦੇ ਹਨ ਪਰ ਆਮਦਨ ਘੱਟ ਹੁੰਦੀ ਹੈ ਜਿਸ ਕਰਕੇ ਵਿਅਕਤੀ ਨੂੰ ਫਿਰ ਦੋ-ਦੋ ਮਾਰਾਂ ਪੈਂਦੀਆਂ ਹਨ। ਇੱਕ ਤਾਂ ਚੁੱਕਿਆ ਪੈਸਾ ਵਾਪਸ ਨਹੀਂ ਹੁੰਦਾ ਤੇ ਦੂਜਾ ਨਵੇਂ ਸਿਰਿਓਂ ਪੈਸਾ ਨਹੀਂ ਆਉਂਦਾ। ਜਦੋਂ ਕਿਸੇ ਵੀ ਆਦਮੀ ਨੂੰ ਵਾਧੂ ਪੈਸੇ ਲਾ ਕੇ ਵੀ ਘਾਟਾ ਪੈਣ ਲੱਗ ਜਾਂਦਾ ਹੈ ਤਾਂ ਫਿਰ ਕੋਈ ਰਸਤਾ ਨਾ ਮਿਲਣ ਕਰਕੇ ਉਹ ਖੁਦਕਸ਼ੀ ਕਰਨ ਵਰਗੇ ਗ਼ਲਤ ਫੈਸਲੇ ਲੈਂਦੇ ਹਨ। ਅਜਿਹਾ ਫ਼ੈਸਲਾ ਕੋਈ ਕਿਸੇ ਮੁਸੀਬਤ ਦਾ ਹੱਲ ਨਹੀਂ ਹੈ। ਖੁਦਕੁਸ਼ੀ ਕਰਨ ਤੋਂ ਇਲਾਵਾ ਬਹੁਤੇ ਅਚਾਨਕ ਘਰ ਛੱਡ ਕੇ ਚਲੇ ਜਾਂਦੇ ਹਨ ਅਤੇ ਫਿਰ ਵਾਪਸ ਘਰ ਨਹੀਂ ਆਉਂਦੇ।
ਹੁਣ ਆਦਮੀ ਜਾਂ ਔਰਤਾਂ ਦੇ ਅਚਾਨਕ ਘਰੋਂ ਜਾ ਕੇ ਗੁੰਮ  ਹੋ ਜਾਣ ਦੇ ਮਾਮਲੇ ਬਹੁਤ ਸਾਹਮਣੇ ਆ ਰਹੇ ਹਨ। ਲੋਕਾਂ ਦੇ ਅਚਾਨਕ ਗੁੰਮ ਹੋਣ ਪਿੱਛੇ ਜਿਆਦਾਤਰ ਆਮਦਨੀ ਵਸੀਲੇ ਘੱਟ ਹੋਣਾ ਹੈ। ਇਸ ਤੋਂ ਇਲਾਵਾ ਕਈ ਲੋਕਾਂ ਦੇ ਘਰ ਘਰੇਲੂ ਕਲੇਸ਼ ਹੁੰਦਾ ਰਹਿੰਦਾ ਹੈ ਜਿਸ ਕਾਰਨ ਬਹੁਤੇ ਆਪਣਾ ਘਰ ਬਾਰ ਛੱਡ ਕੇ ਚਲੇ ਜਾਂਦੇ ਹਨ। ਪਰ ਇਹ ਵੀ ਕੋਈ ਸਾਰਥਿਕ ਹੱਲ ਨਹੀਂ ਹੈ। ਅਸਲੀਅਤ ‘ਚ ਜੋ ਆਪਣਾ ਸਭ ਕੁਝ ਛੱਡ ਕੇ ਚਲੇ ਜਾਂਦੇ ਹਨ ਉਨ੍ਹਾਂ ਦੇ ਘਰਦਿਆਂ ਦਾ ਪਿੱਛੋ ਕੀ ਹਾਲ ਹੁੰਦਾ ਹੈ ਇਸ ਦਾ ਅੰਦਾਜਾ ਜੋ ਲੋਕ ਘਰੋਂ ਜਾਂਦੇ ਹਨ ਸ਼ਾਇਦ ਉਹਨਾਂ ਨੇ ਕਦੇ ਨਹੀਂ ਲਾਇਆ ਹੁੰਦਾ। ਇਸ ਤਰ੍ਹਾਂ ਮਾਮਲਿਆਂ ‘ਚ ਔਰਤਾਂ ਵੀ ਸ਼ਾਮਲ ਹਨ।
ਲੋਕਾਂ ਕੋਲ ਪੱਕਾ ਰੁਜ਼ਗਾਰ ਨਹੀਂ ਹੈ। ਜਿਸ ਕਰਕੇ ਆਮ ਆਦਮੀ ਬੇਰੁਜ਼ਗਾਰੀ ਦੀ ਚੱਕੀ ਵਿੱਚ ਬੁਰੀ ਤਰ੍ਹਾਂ ਪਿਸ ਰਿਹਾ ਹੈ। ਜਿਸ ਕਰਕੇ ਉਹ ਚੋਰੀ, ਡਕੈਤੀ, ਅਗਵਾ ਅਤੇ ਨਸ਼ਿਆਂ ਦਾ ਸ਼ਿਕਾਰ ਬੁਰੀ ਤਰ੍ਹਾਂ ਹੋ ਰਿਹਾ ਹੈ। ਔਰਤਾਂ ‘ਤੇ ਇਹ ਸਾਰੀਆਂ ਹਾਲਤਾਂ ਦੀ ਦੂਹਰੀ ਮਾਰ ਪੈ ਰਹੀ ਹੈ। ਇੱਕ ਤਾਂ ਉਸ ਨੂੰ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਪੈਂਦਾ ਹੈ, ਦੂਜਾ ਨਸ਼ੇੜੀ ਪਤੀਆਂ ਵੱਲੋਂ ਅਤੇ ਸਮਾਜ ਵੱਲੋਂ ਹੁੰਦੀਆਂ ਵਧੀਕੀਆਂ ਤੇ ਤਾਹਨੇ-ਮਿਹਣਿਆਂ ਦੇ ਮਾਨਸਿਕ ਤੌਰ ‘ਤੇ ਬੜਾ ਸੰਤਾਪ ਭੋਗਣਾ ਪੈਂਦਾ ਹੈ। ਜਿਸ ਨੂੰ ਸਿਰਫ਼ ਭੋਗਣ ਵਾਲੀ ਔਰਤ ਹੀ ਮਹਿਸੂਸ ਕਰ ਸਕਦੀ ਹੈ।  ਜਿਵੇਂ ਅਜਿਹੀਆਂ ਔਰਤਾਂ ਨੂੰ ਜਿੰਨ੍ਹਾਂ ਦੇ ਪਤੀ ਨਸ਼ੇੜੀ ਹਨ ਜਾਂ ਕਿਸੇ ਹੋਰ ਮਾੜੇ ਕੰਮ ਕਰਕੇ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਨੂੰ ਆਪਣਾ ਤੇ ਆਪਣੇ ਨਿਆਣਿਆਂ ਦਾ ਢਿੱਡ ਤੋਰਨ ਲਈ ਘਰ ਤੋਂ ਬਾਹਰ ਕੋਈ ਨਾ ਕੋਈ ਕੰਮ ਕਰਨ ਲਈ ਜਾਣਾ ਪੈਂਦਾ ਹੈ ਛੋਟੇ-ਵੱਡੇ ਝਗੜੇ ਤਾਂ ਤਕਰੀਬਨ ਹਰੇਕ ਦੇ ਘਰ ਹੀ ਹੁੰਦੇ ਰਹਿੰਦੇ ਹਨ।
ਅਜਿਹੇ ਫੈਸਲੇ ਲੋਕ ਜਲਦਬਾਜ਼ੀ ਵਿੱਚ ਇੱਕ ਵਾਰ ਲੈ ਤਾਂ ਲੈਂਦੇ ਹਨ ਪਰ ਮਗਰੋਂ ਪਛਤਾਉਂਦੇ ਬਹੁਤ ਹਨ। ਲੋਕਾਂ ਦੇ ਅਚਾਨਕ ਗੁੰਮ ਹੋਣ ਪਿੱਛੇ ਕੁਝ ਅਜਿਹੇ ਕਾਰਨ ਹਨ। ਪਰ ਕੁਝ ਅਜਿਹੇ ਲੋਕ ਹੁੰਦੇ ਹਨ ਜੋ ਘਰੋਂ ਵੀ ਠੀਕ ਹੁੰਦੇ ਹਨ ਅਤੇ ਇੱਕ ਵਾਰ ਗੁੰਮ ਹੋ ਜਾਂਦੇ ਹਨ ਤੇ ਮਗਰੋਂ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਨਿੱਕਲਦੀ।  ਜੋ ਇਸ ਤਰ੍ਹਾਂ ਗੁੰਮ ਹੁੰਦੇ ਹਨ ਉਹ ਜ਼ਰੂਰ ਸ਼ੱਕ ਦੇ ਦਾਇਰੇ ਵਿੱਚ ਆਉਂਦੇ ਹਨ।ਜਿਵੇਂ ਹੁਣ ਬੱਚਿਆਂ ਦੇ ਅਗਵਾ ਹੋਣ ਦੇ ਵੀ ਬਹੁਤ ਮਾਮਲੇ ਸਾਹਮਣੇ ਆਏ ਉਸੇ ਤਰ੍ਹਾਂ ਇਹ ਵੀ ਹੋ ਸਕਦਾ ਹੈ ਕੋਈ ਗਿਰੋਹ ਆਦਿ ਵੱਡਿਆਂ ਨੂੰ ਵੀ ਅਗਵਾ ਕਰ ਰਿਹਾ ਹੋਵੇ। ਅਜਿਹੇ ਮਾਮਲਿਆਂ ਨੂੰ ਤਾਂ ਫਿਰ ਹੀ ਠੱਲ੍ਹ ਪਾਈ ਜਾ ਸਕਦੀ ਹੈ ਜੇਕਰ ਸਾਡੀ ਪੁਲਿਸ ਇਨ੍ਹਾਂ ਮਾਮਲਿਆਂ ਸਬੰਧੀ ਗੰਭੀਰਤਾ ਵਿਖਾਏ।
ਅਸੀਂ ਰੋਜ਼ਾਨਾ ਹੀ ਵੱਖੋਂ-ਵੱਖ ਜਨਤਕ ਥਾਵਾਂ ‘ਤੇ ਗੁੰਮਸ਼ੁਦਾ ਲੋਕਾਂ ਦੀ ਤਲਾਸ਼ ਵਾਲੇ ਪੋਸਟਰ ਅਤੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਪੜ੍ਹਦੇ ਹਾਂ, ਜੋ ਇਹ ਦਰਸਾਉਂਦੇ ਹਨ ਕਿ ਇਹ ਮਾਮਲੇ ਘਟਣ ਦੀ ਬਜਾਏ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਅਸਲ ਵਿੱਚ ਗੁੰਮ ਹੋਣ ਦਾ ਕਾਰਨ ਕੋਈ ਵੀ ਹੋਵੇ ਪਰ ਜੋ ਇਹ ਪੋਸਟਰ ਗੁੰਮਸ਼ੁਦਾ ਦੀ ਤਲਾਸ਼ ਵਾਲੇ ਲਾਏ ਹੁੰਦੇ ਹਨ ਇਨ੍ਹਾਂ ਵਿੱਚ ਜਿਆਦਾਤਰ ਗੁੰਮ ਹੋਣ ਦਾ ਕਾਰਨ ਦਿਮਾਗੀ ਹਾਲਤ ਠੀਕ ਨਾ ਹੋਣਾ ਹੀ ਦਿਖਾਇਆ ਜਾਂਦਾ ਹੈ। ਪੁਲਿਸ ਮਹਿਕਮੇ ਅਨੁਸਾਰ ਜੋ ਲੋਕ 2014 ਦਰਮਿਆਨ ਗੁੰਮ ਹੋਏ ਹਨ ਉਨ੍ਹਾਂ ਦੇ ਮਿਲੇ ਵੇਰਵਿਆਂ ਮੁਤਾਬਕ ਅੰਮ੍ਰਿਤਸਰ ਵਿੱਚ 118, ਬਰਨਾਲਾ ਵਿੱਚ 21, ਬਠਿੰਡਾ ਵਿੱਚ 8, ਫਤਿਹਗੜ੍ਹ ਸਾਹਿਬ ਵਿੱਚ 3, ਫਰੀਦਕੋਟ ਵਿੱਚ 96, ਫ਼ਾਜਿਲਕਾ ਵਿੱਚ 86, ਫ਼ਿਰੋਜ਼ਪੁਰ ਵਿੱਚ 17, ਗੁਰਦਾਸਪੁਰ ਵਿੱਚ 185, ਜਲੰਧਰ ਵਿੱਚ 145, ਕਪੂਰਥਲਾ ਵਿੱਚ 57, ਲੁਧਿਆਣਾ (ਰੂਰਲ ਏਰੀਆ) 24, ਮਾਨਸਾ 20, ਮੋਗਾ 20, ਸ੍ਰੀ ਮੁਕਤਸਰ ਸਾਹਿਬ 24, ਪਠਾਨਕੋਟ ਵਿੱਚ 34, ਰੂਪਨਗਰ ਵਿੱਚ 6, ਸ਼ਹੀਦ ਭਗਤ ਸਿੰਘ ਨਗਰ ਵਿੱਚ 38 ਲੋਕਾਂ ਦੇ ਗੁੰਮ ਹੋਣ ਦੀਆਂ ਸ਼ਿਕਾਇਤਾਂ ਦਰਜ ਹੋਈਆਂ ਹਨ। ਗੁੰਮ ਹੋਣ ਵਾਲੇ ਲੋਕਾਂ ਦੀ ਇਸ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹਨ। ਜੇਕਰ ਇਹ ਵਰਤਾਰਾ ਚਾਲੂ ਰਿਹਾ ਤਾਂ ਹੋ ਸਕਦਾ ਆਉਂਦੇ ਵਰ੍ਹੇ ਦੌਰਾਨ ਗੁੰਮ ਹੋਣ ਵਾਲਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਜਾਵੇ। ਇਸ ਲਈ ਹੁਣ ਲੋੜ ਹੈ ਇਸ ਪਾਸੇ ਧਿਆਨ ਕਰਨ ਦੀ। ਜਿੱਥੇ ਲੋਕਾਂ ਨੂੰ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਦ੍ਰਿੜ ਇਰਾਦੇ ਪੈਦਾ ਕਰਨ ਦੀ ਲੋੜ ਹੈ ਉੱਥੇ ਹੀ ਸਾਡੀਆਂ ਸਰਕਾਰਾਂ ਨੂੰ ਵੀ ਲੋਕਾਂ ਦੇ ਅਚਾਨਕ ਗੁੰਮ ਹੋਣ ਦੇ ਕਾਰਨਾਂ ਬਾਰੇ ਪਤਾ ਕਰਨਾ ਚਾਹੀਦਾ ਹੈ।
ਸਰਕਾਰਾਂ ਜੋ ਲੋਕਾਂ ਦੁਆਰਾ ਚੁਣੀਆਂ ਜਾਂਦੀਆਂ ਹਨ ਉਹ ਆਪਣੇ ਦੇਸ਼ ਤੇ ਸੂਬੇ ਵਿਚਲੇ ਲੋਕਾਂ ਨੂੰ ਸਹੀ ਸਹੂਲਤਾਂ ਦੇਣ ਤੇ ਲੋਕਾਂ ਦੇ ਆਮਦਨੀ ਵਸੀਲੇ ਵੀ ਨਾ ਖੋਹੇ ਜਾਣ। ਵਧੀ ਹੋਈ ਮਹਿੰਗਾਈ ‘ਤੇ ਨੱਥ ਪਾਉਣ ਜਿਸ ਨਾਲ ਹਰ ਇਨਸਾਨ ਆਪਣੀ ਜ਼ਿੰਦਗੀ ਸੌਖੇ ਢੰਗ ਨਾਲ ਬਿਤਾ ਸਕੇ। ਇਸ ਤੋਂ ਇਲਾਵਾ ਪੁਲਿਸ ਨੂੰ ਲੋੜ ਹੈ ਕਿ ਉਹ ਸਿਆਸੀ ਦਬਾਅ ਤੋਂ ਹਟ ਕੇ ਆਪਣੀ ਤਾਕਤ ਤੇ ਜ਼ਿੰਮੇਵਾਰੀ ਦਿਖਾਵੇ। ਜਿਸ ਨਾਲ ਜੋ ਅਗਵਾ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਹਨਾਂ ‘ਤੇ ਕਾਬੂ ਪਾਇਆ ਜਾ ਸਕੇ ਅਤੇ ਜੋ ਲੋਕ ਗੁੰਮ ਹੁੰਦੇ ਹਨ ਉਨ੍ਹਾਂ ਦੀ ਭਾਲ ਕਰਨ ਲਈ ਵੀ ਨਵੇਂ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੋ ਲੋਕ ਨਜਾਇਜ਼ ਖਰਚੇ ਕਰਦੇ ਹਨ। ਉਹਨਾਂ ਨੂੰ ਆਪਣੀ ਆਮਦਨ ਵੱਲ ਝਾਤ ਮਾਰਨੀ ਚਾਹੀਦੀ ਹੈ। ਜਿੰਨੀ ਆਮਦਨ ਹੋਵੇ ਓਨੇ ਹੀ ਅਗਾਂਹ ਵੱਲ ਨੂੰ ਕਦਮ ਪੁੱਟਣੇ ਚਾਹੀਦੇ ਹਨ। ਬਾਕੀ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਅਚਾਨਕ ਗੁੰਮ ਹੋਣ ਵਾਲੀਆਂ ਘਟਨਾਵਾਂ ਨੂੰ ਠੱਲ੍ਹ ਪੈਂਦੀ ਹੈ ਜਾਂ ਫਿਰ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਔਰਤਾਂ ਅਤੇ ਮਰਦਾਂ ਦਾ ਗੁੰਮ ਹੋਣਾ।
ਮੋ: 97810-48055