feature - Sach Kahoon Punjabi
ਔਰੰਗਜ਼ੇਬ ਦੇ ਆਖਰੀ ਦਿਨ
ਔਰੰਗਜ਼ੇਬ ਦੇ ਆਖਰੀ ਦਿਨ
ਦੁਨੀਆਂ ਦੇ ਤਾਕਤਵਰ ਤੋਂ ਤਾਕਤਵਰ ਇਨਸਾਨ ਨੂੰ ਵੀ ਅਖੀਰ  ‘ਚ ਵਕਤ ਅੱਗੇ ਹਥਿਆਰ ਸੁੱਟਣੇ ਪੈਂਦੇ ਹਨ। ਪਾਪੀਆਂ ਨੂੰ ਬੁਢਾਪੇ ‘ਚ ਸਿਰ ‘ਤੇ ਨੱਚਦੀ ਮੌਤ ਵੇਖ ਕੇ ਕੀਤੇ ਹੋਏ ਕੁਕਰਮ ਤੇ ਰੱਬ ਦਾ ਖੌਫ ਡਰਾਉਣ ਲੱਗ ਜਾਂਦਾ ਹੈ। ਜਦੋਂ ਕਿਸੇ ਕੋਲ ਤਾਕਤ ਹੁੰਦੀ ਹੈ, ਉਸ ਵੇਲੇ ਨੇਕੀ ਦੇ ਕੰਮ ਕਰਨੇ ਚਾਹੀਦੇ ਹਨ। ਵਕਤ ਗੁਜ਼ਰ ਜਾਣ ਪਿੱਛੋਂ ਚੰਗੀਆਂ ਗੱਲਾਂ ਕਰਨਾ ਤੇ ਪਛਤਾਉਣਾ ਨਿਰਾ ਢੋਂਗ ਹੀ ਹੁੰਦਾ ਹੈ।
6ਵੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਭਾਰਤ ਦਾ ਸਭ ਤੋਂ ਬੇਰਹਿਮ ਤੇ ਪੱਥਰ ਦਿਲ ਹੁਕਮਰਾਨ ਮੰਨਿਆ ਜਾਂਦਾ ਹੈ। ਆਪਣੇ ਭਰਾਵਾਂ ਤੇ ਸਕੇ ਸਬੰਧੀਆਂ ਨੂੰ ਬੇਰਹਿਮੀ ਨਾਲ ਖਤਮ ਕਰ ਕੇ ਤਖ਼ਤੇ ਤਾਊਸ ਹਥਿਆਉਣ ਵਾਲੇ ਇਸ ਸ਼ਖ਼ਸ ਦਾ ਆਖਰੀ ਵਕਤ ਬਹੁਤ ਹੀ ਦਰਦਨਾਕ ਸੀ। ਉਸ ਦਾ ਜਨਮ ਸ਼ਹਿਨਸ਼ਾਹ ਸ਼ਾਹ ਜਹਾਨ ਤੇ ਮੁਮਤਾਜ਼ ਮਹਿਲ ਦੇ ਘਰ 3 ਨਵੰਬਰ 1618 ਨੂੰ ਦਾਹੌਦ ਸ਼ਹਿਰ (ਗੁਜਰਾਤ) ‘ਚ ਹੋਇਆ।
ਉਸ ਨੇ 49 ਸਾਲ ਭਾਰਤ ‘ਤੇ ਸ਼ਾਸਨ ਕੀਤਾ। ਉਸ ਦੀ ਮੌਤ 3 ਮਾਰਚ 1707 ਈ. ਨੂੰ ਦੱਖਣੀ ਭਾਰਤ ਦੇ ਸ਼ਹਿਰ ਅਹਿਮਦਨਗਰ ਦੇ ਕਸਬੇ ਔਰੰਗਾਬਾਦ ‘ਚ ਹੋਈ ਤੇ ਉਸ ਨੂੰ ਖੁਲਦਾਬਾਦ ਵਿਖੇ ਦਫ਼ਨਾਇਆ ਗਿਆ। ਉਸ ਦਾ ਪੂਰਾ ਨਾਂਅ ਅਬੁਲ ਮਜ਼ੱਫਰ ਮਹੱਈਉਦੀਨ ਮੁਹੰਮਦ ਔਰੰਗਜ਼ੇਬ ਆਲਮਗੀਰ ਸੀ। ਉਸ ਨੇ ਅਨੇਕਾਂ ਪ੍ਰਦੇਸ਼ ਜਿੱਤ ਕੇ ਮੁਗਲ ਰਾਜ ਨੂੰ ਬਹੁਤ ਵਿਸ਼ਾਲ ਕਰ ਦਿੱਤਾ। ਚੰਦਰ ਗੁਪਤ ਮੌਰੀਆ ਤੋਂ ਬਾਦ ਐਨੇ ਵੱਡੇ ਭੂ ਭਾਗ ‘ਤੇ ਹਕੂਮਤ ਕਰਨ ਵਾਲਾ ਉਹ ਪਹਿਲਾ ਤੇ ਆਖਰੀ ਭਾਰਤੀ ਰਾਜਾ ਸੀ। ਕਰੀਬ ਸਾਰੇ ਦੱਖਣੀ ਭਾਰਤ ‘ਤੇ ਕਬਜ਼ਾ ਜਮਾ ਕੇ ਉਸ ਨੇ ਮੁਗਲ ਰਾਜ ਦਾ ਵਿਸਥਾਰ 32 ਲੱਖ ਸੁਕੇਅਰ ਕਿ.ਮੀ ਤੱਕ ਕਰ ਦਿੱਤਾ। ਉਸ ਅਧੀਨ ਇਲਾਕੇ ਦੀ ਅਬਾਦੀ ਕਰੀਬ 15 ਕਰੋੜ ਸੀ।
ਉਸ ਨੇ ਆਪਣੀ ਜ਼ਿੰਦਗੀ ਨੂੰ ਕੱਟੜ ਧਾਰਮਿਕ ਅਸੂਲਾਂ ਅਨੁਸਾਰ ਢਾਲਿਆ ਹੋਇਆ ਸੀ। ਉਹ ਇੱਕੋ-ਇੱਕ ਮੁਗਲ ਬਾਦਸ਼ਾਹ ਸੀ ਜੋ ਸ਼ਰਾਬ ਤੇ ਅਫੀਮ ਦੀ ਵਰਤੋਂ ਨਹੀਂ ਸੀ ਕਰਦਾ। ਵਿਹਲੇ ਸਮੇਂ ਉਹ ਕੁਰਾਨ ਲਿਖਦਾ ਤੇ ਨਮਾਜ਼ੀ ਟੋਪੀਆਂ ਸਿਉਂਦਾ। ਪਰ ਉਸ ਦਾ ਸਭ ਤੋਂ ਵੱਡਾ ਔਗੁਣ ਧਾਰਮਿਕ ਅਸਹਿਣਸ਼ੀਲਤਾ ਸੀ। ਉਸ ਦੇ ਹੁਕਮਾਂ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ। ਇਸ ਤੋਂ ਇਲਾਵਾ ਉਸ ਨੇ ਆਪਣੇ ਭਰਾ ਦਾਰਾ ਸ਼ਿਕੋਹ ਤੇ ਮੁਰਾਦ ਬਖਸ਼, ਸੂਫੀ ਸੰਤ ਸਰਮਦ, ਸ਼ਿਵਾ ਜੀ ਮਰਾਠਾ ਦੇ ਬੇਟੇ ਸੰਭਾ ਜੀ ਸਮੇਤ ਅਨੇਕਾਂ ਵਿਅਕਤੀਆਂ ਦਾ ਕਤਲ ਕਰਵਾਇਆ। ਉਸ ਨੇ ਹਿੰਦੂਆਂ ‘ਤੇ ਦੁਬਾਰਾ ਜਜ਼ੀਆ ਲਾ ਦਿੱਤਾ ਤੇ ਸ਼ਰਾਬ, ਜੂਆ, ਸੰਗੀਤ,   ਬੇਗਾਰ, ਮੁਜ਼ਰਾ, ਅਫੀਮ ਤੇ ਭੰਗ ਆਦਿ ‘ਤੇ ਪਾਬੰਦੀ ਲਾ ਦਿੱਤੀ। ਕਾਸ਼ੀ ਵਿਸ਼ਵਾਨਾਥ, ਕੇਸਵਾ ਦਿਉ ਮੰਦਰ ਤੇ ਸੋਮਨਾਥ ਮੰਦਰ ਸਮੇਤ ਸੈਂਕੜੇ ਹਿੰਦੂ, ਬੁੱਧ ਤੇ ਜੈਨ ਮੰਦਰ ਤੋੜ ਦਿੱਤੇ ਗਏ। ਉਸ ਦੇ ਜ਼ੁਲਮਾਂ ਖਿਲਾਫ ਸਿੱਖਾ, ਰਾਜਪੂਤਾਂ, ਜਾਟਾਂ, ਸਤਨਾਮੀਆਂ ਤੇ ਮਰਾਠਿਆਂ ਨੇ ਭਿਆਨਕ ਬਗਾਵਤਾਂ ਕੀਤੀਆਂ।
ਉਹ ਯੁੱਧ ਪ੍ਰੇਮੀ ਸੀ। ਉਸ ਦੀਆਂ ਗਲਤ ਨੀਤੀਆਂ ਤੇ ਜੰਗਾਂ ਕਾਰਨ ਮੁਗਲ ਰਾਜ ਦੀਵਾਲੀਆਪਨ ਦੀ ਹਾਲਤ ‘ਚ ਪਹੁੰਚ ਗਿਆ। ਫੌਜ ਨੂੰ ਕਈ ਕਈ ਮਹੀਨੇ ਤਨਖਾਹ ਨਹੀਂ ਸੀ ਮਿਲਦੀ। ਨਿਰੰਤਰ ਯੁੱਧਾਂ ਤੇ ਵਡੇਰੀ ਉਮਰ ਨੇ ਉਸ ਦੀ ਸਿਹਤ ‘ਤੇ ਮਾਰੂ ਅਸਰ ਪਾਇਆ। ਉਹ 1678 ਈ. ਤੋਂ ਲਗਾਤਾਰ 27 ਸਾਲ ਮਰਾਠਿਆਂ ਨਾਲ ਮੂਰਖਾਂ ਵਾਲੀ ਜੰਗ ਲੜਦਾ ਰਿਹਾ। ਅਖੀਰ 1705 ‘ਚ 86 ਸਾਲ ਦੀ ਉਮਰ ‘ਚ ਰੱਬ ਨੇ ਉਸ ਨੂੰ ਅਕਲ ਬਖਸ਼ੀ ਤੇ ਉਹ ਲੜਾਈ ਬੰਦ ਕਰ ਕੇ ਦਿੱਲੀ ਵੱਲ ਚੱਲ ਪਿਆ। ਪਰ ਉਸ ਦੇ ਨਸੀਬਾਂ ‘ਚ ਦਿੱਲੀ ਪਹੁੰਚਣਾ ਨਹੀਂ ਸੀ ਲਿਖਿਆ। ਉਹ ਬੀਜਾਪੁਰ ਨੇੜੇ ਦੇਵਪੁਰ ਪਹੁੰਚਿਆ ਤਾਂ ਸਖ਼ਤ ਬਿਮਾਰ ਹੋ ਗਿਆ ਤੇ 6 ਮਹੀਨੇ ਮੰਜੇ ‘ਤੇ ਪਿਆ ਰਿਹਾ। 20 ਜਨਵਰੀ 1706 ਨੂੰ ਉਸ ਨੂੰ ਪਾਲਕੀ ‘ਚ ਲੱਦ ਕੇ ਅਹਿਮਦਨਗਰ ਲਿਆਂਦਾ ਗਿਆ। ਇੱਥੇ ਹੀ ਉਸ ਨੇ ਸਮਾਂ ਬਿਤਾਇਆ।
ਮਰਨ ਸਮੇਂ ਔਰੰਗਜ਼ੇਬ ਬਿਲਕੁਲ ਇਕੱਲਾ ਸੀ। ਉਸ ਦੇ ਬਾਗੀ ਪੁੱਤਰ ਅਕਬਰ ਦੀ ਇਰਾਨ ‘ਚ (1706 ਈ.) ਮੌਤ ਹੋ ਗਈ ਸੀ ਤੇ ਪਿਆਰੀ ਬੇਟੀ ਜ਼ੇਬੁਨਿਸਾ  ਤੇ ਭੈਣ ਰੌਸ਼ਨ ਆਰਾ ਵੀ ਮਰ ਚੁੱਕੀਆਂ ਸਨ। ਬਾਕੀ ਦੇ ਪੁੱਤਰਾਂ ਨੂੰ ਉਸ ਨੇ ਦੂਰ ਦੁਰਾਡੇ ਦੀਆਂ ਫੌਜੀ ਮੁਹਿੰਮਾਂ ‘ਤੇ ਤੋਰਿਆ ਹੋਇਆ ਸੀ। ਉਸ ਦੀ ਬਿਮਾਰੀ ਦੀ ਖਬਰ ਫੈਲਣ ਕਾਰਨ ਸਾਰੇ ਸ਼ਹਿਜ਼ਾਦੇ ਤਖ਼ਤ ਹੜੱਪਣ ਲਈ ਫੌਜੀ ਤਿਆਰੀਆਂ ‘ਚ ਰੁੱਝੇ ਹੋਏ ਸਨ। ਉਸ ਕੋਲ ਸਿਰਫ ਉਸ ਦੀ ਜਾਰਜੀਅਨ ਪਤਨੀ ਉਦੀਪੁਰੀ ਮਹਲ ਸੀ ਜਿਸ ਨੂੰ ਉਸ ਨੇ ਦਾਰਾ ਸ਼ਿਕੋਹ ਕੋਲੋਂ ਖੋਹਿਆ ਸੀ।
1707 ‘ਚ ਉਹ ਦੁਬਾਰਾ ਬੁਰੀ ਤਰ੍ਹਾਂ ਬਿਮਾਰ ਪੈ ਗਿਆ। ਉਸ ਨੂੰ ਡਿਪਰੈਸ਼ਨ ਤੇ ਪਛਤਾਵੇ ਨੇ ਘੇਰ ਲਿਆ। ਆਪਣੇ ਕੀਤੇ ਹੋਏ ਪਾਪਾਂ ਤੇ ਨਰਕ ਦਾ ਖੌਫ ਉਸ ਨੂੰ ਸਤਾਉਣ ਲੱਗਾ। ਉਸ ਦੀ ਮਾਨਸਿਕ ਹਾਲਤ ਦਾ ਅੰਦਾਜ਼ਾ ਸ਼ਹਿਜ਼ਾਦੇ ਆਜ਼ਮ ਨੂੰ ਲਿਖੀ ਚਿੱਠੀ ਤੋ ਹੋ ਜਾਂਦਾ ਹੈ, ਮੈਂ ਇਸ ਜਹਾਨ ‘ਤੇ ਇਕੱਲਾ ਆਇਆ ਸੀ ਤੇ ਇੱਕ ਅਜਨਬੀ ਵਜੋਂ ਇੱਥੋਂ ਜਾ ਰਿਹਾ ਹਾਂ। ਮੈਂ ਨਹੀਂ ਸਮਝ ਸਕਿਆ ਕਿ ਮੈਂ ਕੌਣ ਹਾਂ ਤੇ ਸਾਰੀ ਉਮਰ ਕੀ ਕਰਦਾ ਰਿਹਾ ਹਾਂ? ਜਿੰਨਾ ਸਮਾਂ ਮੈਂ ਤਾਕਤ ‘ਚ ਗੁਜ਼ਾਰਿਆ ਹੈ, ਸਿਰਫ ਦੁੱਖ ਤੇ ਤਬਾਹੀ ਹੀ ਪਿੱਛੇ ਛੱਡੀ ਹੈ।
ਮੈਂ ਮੁਗਲੀਆ ਰਾਜ ਦੀ ਸੁਰੱਖਿਆ ਤੇ ਤਰੱਕੀ ਕਰਨ ‘ਚ ਬੁਰੀ ਤਰ੍ਹਾਂ ਅਸਫਲ ਰਿਹਾ ਹਾਂ। ਜ਼ਿੰਦਗੀ ਇੱਕ ਵਾਰ ਹੀ ਮਿਲਦੀ ਹੈ। ਮੈਂ ਅੱਲ੍ਹਾ ਦੀ ਬਖਸ਼ੀ ਹੋਈ ਇਹ ਹੀਰੇ ਵਰਗੀ ਅਨਮੋਲ ਵਸਤੂ ਬੇਕਾਰ ਹੀ ਗਵਾ ਲਈ ਹੈ। ਰੱਬ ਮੇਰੇ ਦਿਲ ‘ਚ ਹੀ ਸੀ, ਪਰ ਮੈਂ ਪਾਪੀ ਉਸ ਨੂੰ ਖੋਜ ਨਹੀਂ ਸਕਿਆ। ਮੈਨੂੰ ਖੁਦਾ ਦੀ ਰਹਿਮ ਦਿਲੀ ‘ਚ ਪੂਰਾ ਭਰੋਸਾ ਹੈ, ਪਰ ਮੈਂ ਆਪਣੇ ਕੀਤੇ ਹੋਏ ਗੁਨਾਹਾਂ ਕਾਰਨ ਕੰਬ ਰਿਹਾ ਹਾਂ। ਅਜਿਹੀ ਹੀ ਮਨੋ ਭਾਵਨਾ ਦੂਸਰੇ ਸ਼ਹਿਜ਼ਾਦੇ ਕਾਮ ਬਖਸ਼ ਨੂੰ ਲਿਖੀ ਚਿੱਠੀ ‘ਚ ਮਿਲਦੀ ਹੈ, ਮੇਰੇ ਪਿਆਰੇ ਬਰਖੁਰਦਾਰ, ਮੈਂ ਆਪਣੇ ਸੱਚੇ ਘਰ ਜਾ ਰਿਹਾ ਹਾਂ। ਮੈਂ ਆਪਣੇ ਕੀਤੇ ਹਰ ਜ਼ੁਲਮ, ਪਾਪ ਤੇ ਗਲਤੀ ਦਾ ਭਾਰ ਆਪਣੇ ਨਾਲ ਲਿਜਾ ਰਿਹਾ ਹਾਂ।
ਮੈਂ ਇਸ ਜਹਾਨ ‘ਚ ਖਾਲੀ ਹੱਥੀਂ ਆਇਆ ਸੀ ਪਰ ਗੁਨਾਹਾਂ ਦੀ ਭਾਰੀ ਪੰਡ ਲੈ ਕੇ ਜਾ ਰਿਹਾ ਹਾਂ।ਉਸ ਨੇ ਆਪਣੀ ਵਸੀਅਤ ਮੌਲਵੀ ਹਮੀਦੁਦੀਨ ਨੂੰ ਲਿਖਵਾਈ ਸੀ ਉਸਨੇ ਲਿਖਿਆ ”ਇਸ ‘ਚ ਕੋਈ ਸ਼ੱਕ ਨਹੀਂ ਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਸੀ। ਪਰ ਅਫਸੋਸ ਕਿ ਮੈਂ ਸਾਰੀ ਜ਼ਿੰਦਗੀ ਕੋਈ ਚੰਗਾ ਕੰਮ ਨਹੀਂ ਕਰ ਸਕਿਆ। ਮੇਰੀ ਆਤਮਾ ਮੈਨੂੰ ਧਿਕਾਰ ਰਹੀ ਹੈ। ਪਰ ਹੁਣ ਇਸ ਦਾ ਕੋਈ ਫਾਇਦਾ ਨਹੀਂ। ਮੇਰੀ ਇੱਛਾ ਹੈ ਕਿ ਮੇਰਾ ਪਿਆਰਾ ਪੁੱਤਰ ਆਜ਼ਮ ਮੇਰੀਆਂ ਆਖਰੀ ਰਸਮਾਂ ਨਿਭਾਵੇ।
ਹੋਰ ਕੋਈ ਮੇਰੇ ਸਰੀਰ ਨੂੰ ਹੱਥ ਨਾ ਲਾਵੇ। ਮੇਰੇ ਨੌਕਰ ਅਇਆ ਬੇਗ ਕੋਲ ਮੇਰੀ ਟੋਪੀਆਂ ਸਿਉਂ ਕੇ ਕੀਤੀ 4 ਰੁ 2 ਆਨੇ ਦੀ ਹੱਕ ਦੀ ਕਮਾਈ ਪਈ ਹੈ। ਮੇਰਾ ਖੱਫਣ ਇਸੇ ਪੈਸੇ ਨਾਲ ਖਰੀਦਿਆ ਜਾਵੇ। ਕੁਰਾਨ ਲਿਖ ਕੇ ਕਮਾਏ 305 ਰੁ. ਵੀ ਆਇਆ ਬੇਗ ਕੋਲ ਹਨ। ਉਹ ਖਰਚ ਕੇ ਗਰੀਬ ਮੁਸਲਮਾਨਾਂ ਨੂੰ ਮਿੱਠੇ ਚੌਲ ਖਵਾ ਦਿੱਤੇ ਜਾਣ। ਮੇਰੀ ਕਬਰ ਸੰਘਣੇ ਜੰਗਲ ‘ਚ ਪੁੱਟੀ ਜਾਵੇ। ਮੇਰਾ ਚਿਹਰਾ ਨੰਗਾ ਰੱਖਿਆ ਜਾਵੇ। ਮੇਰੇ ਪਾਪਾਂ ਬਾਰੇ ਕਿਸੇ ਸਭਾ ‘ਚ ਚਰਚਾ ਨਾ ਕੀਤੀ ਜਾਵੇ ਤੇ ਨਾ ਹੀ ਮੇਰੀ ਜ਼ਿੰਦਗੀ ਦੀ ਕਹਾਣੀ ਕਿਸੇ ਨੂੰ ਦੱਸੀ ਜਾਵੇ।”
ਮਰਨ ਸਮੇਂ ਵੀ ਉਸ ਦਾ ਦਿਲ ਨਫਰਤ ਨਾਲ ਭਰਿਆ ਹੋਇਆ ਸੀ। ਉਸ ਨੇ ਲਿਖਵਾਇਆ, ਆਪਣੇ ਪੁੱਤਰਾਂ ‘ਤੇ ਕਦੇ ਵੀ ਯਕੀਨ ਨਾ ਕਰੋ ਤੇ ਨਾ ਹੀ ਕਦੇ ਉਨ੍ਹਾਂ ਨੂੰ ਜਿਆਦਾ ਲਾਡ ਪਿਆਰ ਕਰਨਾ ਚਾਹੀਦਾ ਹੈ। 21 ਫਰਵਰੀ 1707 ਈ. ਨੂੰ ਸਵੇਰ ਦੀ ਨਮਾਜ਼ ਪੜ੍ਹਨ ਤੋਂ ਬਾਦ ਉਹ ਆਪਣੇ ਕਮਰੇ ‘ਚ ਆ ਗਿਆ ਤੇ ਕੁਝ ਦੇਰ ਬਾਦ ਹੀ ਉਸ ਦੀ ਮੌਤ ਹੋ ਗਈ। ਉਹ ਹਮੇਸ਼ਾ ਸ਼ੁੱਕਰਵਾਰ ਨੂੰ ਮਰਨਾ ਚਾਹੁੰਦਾ ਸੀ ਤੇ ਕੁਦਰਤੀ ਉਸੇ ਦਿਨ ਉਸ ਦੀ ਮੌਤ ਹੋਈ।
ਮਰਨ ਤੋਂ ਬਾਦ ਉਸ ਦਾ ਛੋਟਾ ਜਿਹਾ ਬਿਨਾਂ ਛੱਤ ਤੋਂ ਮਕਬਰਾ ਸੂਫੀ ਸੰਤ ਸ਼ੇਖ ਬੁਰਹਾਨੁਦੀਨ ਗਰੀਬ ਦੇ ਮਜ਼ਾਰ ਦੇ ਵਿਹੜੇ ‘ਚ ਬਣਾਇਆ ਗਿਆ। ਬਾਦ ‘ਚ ਨਿਜ਼ਾਮ ਹੈਦਰਾਬਾਦ ਤੇ ਲਾਰਡ ਕਰਜ਼ਨ ਨੇ ਇੱਥੇ ਸੰਗਮਰਮਰ ਤੇ ਵਲਗਣ ਦਾ ਕੰਮ ਕਰਵਾਇਆ। ਅੱਜ ਕੋਈ ਔਰੰਗਜ਼ੇਬ ਵਰਗੇ ਪਾਪੀ ਨੂੰ ਯਾਦ ਨਹੀਂ ਕਰਦਾ। ਇੱਥੋਂ ਤੱਕ ਕਿ ਦਿੱਲੀ ‘ਚ ਉਸ ਦੇ ਨਾਂਅ ‘ਤੇ ਬਣੀ ਸੜਕ ਦਾ ਵੀ ਦੁਬਾਰਾ ਨਾਮਕਰਨ ਕਰ ਦਿੱਤਾ ਗਿਆ ਹੈ। ਉਸ ਦੇ ਮਰਨ ਤੋਂ ਕੁਝ ਸਾਲਾਂ ਬਾਦ ਹੀ ਮੁਗਲ ਰਾਜ ਸਿਰਫ ਦਿੱਲੀ ਦੀਆਂ ਕੰਧਾਂ ਤੱਕ ਸੀਮਤ ਹੋ ਕੇ ਰਹਿ ਗਿਆ ਤੇ 1857 ਈ. ‘ਚ ਪੂਰਨ ਤੌਰ ‘ਤੇ ਸਮਾਪਤ ਹੋ ਗਿਆ।
ਬਲਰਾਜ ਸਿੰਘ ਸਿੱਧੂ, ਪੰਡੋਰੀ ਸਿੱਧਵਾਂ, ਮੋ.98151-24449,
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰੇਲ ਮੰਤਰੀ ਦਾ ਦਾਅਵਾ: ਹਰ ਸਾਲ ਨੌਂ ਲੱਖ ਟਨ ਕਾਰਬਨ ਨਿਕਾਸੀ ਅਤੇ 21 ਹਜ਼ਾਰ ਲੀਟਰ ਡੀਜ਼ਲ ਦੀ ਹੋਵੇਗੀ ਬੱਚਤ
ਨਵੀਂ ਦਿੱਲੀ: ਭਾਰਤੀ ਰੇਲਵੇ ਸਾਰੀਆਂ ਮੁਸਾਫ਼ਰ ਗੱਡੀਆਂ ‘ਚ ਕੋਚ ਦੀ ਬਿਜਲੀ ਲੋੜ ਨੂੰ ਸੌਰ ਊਰਜਾ ਨਾਲ ਪੂਰਾ ਕਰਨ ਦੀ ਯੋਜਨਾ ਜਲਦ ਸ਼ੁਰੂ ਕਰੇਗਾ, ਜਿਸ ਨਾਲ ਹਰ ਸਾਲ ਕਰੋੜਾਂ ਰੁਪਏ ਦਾ ਤੇਲ ਬਚੇਗਾ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਇੱਥੇ ਸਫ਼ਦਰਜੰਗ ਰੇਲਵੇ ਸਟੇਸ਼ਨ ‘ਤੇ ਦੇਸ਼ ਦੀ ਸੌਰ ਊਰਜਾ ਵਾਲੀ ਪਹਿਲੀ ਡੀਐੱਮਯੂ ਰੇਲਗੱਡੀ ਦਾ ਸ਼ੁੱਭ ਆਰੰਭ ਕਰਨ ਦੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਸੌਰ ਊਰਜਾ ਵਾਲੀ ਰੇਲਗੱਡੀ ਨੂੰ ਭਾਰਤੀ ਰੇਲਵੇ ਦੀ ਵਿਕਾਸ ਯਾਤਰਾ ‘ਚ ਮਹੱਤਵਪੂਰਨ ਮੀਲ ਦਾ ਪੱਥਰ ਕਰਾਰ ਦਿੰਦੇ ਹੋਏ ਕਿਹਾ ਕਿ ਜਲਵਾਯੂ ਤਬਦੀਲੀ ਅਤੇ ਕੌਮਾਂਤਰੀ ਤਾਪਮਾਨ ਵਧਣ ਦੀ ਚੁਣੌਤੀ ਨਾਲ ਨਜਿੱਠਣ ‘ਚ ਇਸ ਤਰ੍ਹਾਂ ਦੇ ਕਦਮ ਬੇਹੱਦ ਕਾਰਗਰ ਹਨ।
ਹਰੇਕ ਕੋਚ ‘ਚੋਂ ਹਰ ਸਾਲ ਕਰੀਬ ਨੌਂ ਲੱਖ ਟਨ ਕਾਰਬਨ ਨਿਕਾਸੀ
ਸੌਰ ਊਰਜਾ ਦੇ ਪ੍ਰਯੋਗ ਨਾਲ ਹਰੇਕ ਕੋਚ ‘ਚੋਂ ਹਰ ਸਾਲ ਕਰੀਬ ਨੌਂ ਲੱਖ ਟਨ ਕਾਰਬਨ ਨਿਕਾਸੀ ਅਤੇ 21 ਹਜ਼ਾਰ ਲੀਟਰ ਡੀਜ਼ਲ ਦੀ ਬੱਚਤ ਹੋਵੇਗੀ। ਪ੍ਰਭੂ ਨੇ ਕਿਹਾ ਕਿ ਭਾਰਤੀ ਰੇਲਵੇ ਸਾਰੀਆਂ ਰੇਲਗੱਡੀਆਂ ‘ਚ ਕੋਚ ਦੇ ਉੱਪਰ ਸੌਰ ਪੈਨਲ ਲਗਾਉਣ ਦਾ ਕੰਮ ਜਲਦੀ ਹੀ ਸ਼ੁਰੂ ਕਰੇਗਾ ਤਾਂ ਕਿ ਕੋਚ ਵਿੱਚ ਪੱਖੇ ਅਤੇ ਚਾਨਣ ਲਈ ਬਿਜਲੀ ਸੌਰ ਪੈਨਲ ਤੋਂ ਮਿਲੇਗੀ। ਉਨ੍ਹਾਂ ਕਿਹਾ ਕਿ ਡੀਐੱਮਯੂ ਦੇ ਕੋਚਾਂ ਵਿੱਚ ਬੈਟਰੀਆਂ ਲਾਈਆਂ ਗਈਆਂ ਹਨ, ਜੋ ਮੀਂਹ ਅਤੇ ਸਰਦੀ ਦੇ ਮੌਸਮ ਵਿੱਚ ਊਰਜਾ ਦੀ ਸਪਲਾਈ ਕਰਨਗੀਆਂ।
ਚੇਨਈ ਦੀ ਇੰਟੀਗ੍ਰਲ ਕੋਚ ਫੈਕਟਰੀ ਵਿੱਚ ਬਣੇ ਇਸ ਛੇ ਕੋਚ ਵਾਲੇ ਰੈਕ ਨੂੰ ਉੱਤਰ ਰੇਲਵੇ ਦੇ ਸ਼ਕੂਰ ਬਸਤੀ ਵਰਕਸ਼ਾਪ ਵਿੱਚ ਸੌਰ ਪੈਨਲਾਂ ਨਾਲ ਲੈਸ ਕੀਤਾ ਗਿਆ ਹੈ। ਹਰ ਕੋਚ ‘ਤੇ 16-16 ਸੌਰ ਪੈਨਲ ਲਾਏ ਗਏ ਹਨ, ਜਿਨ੍ਹਾਂ ਦੀ ਕੁੱਲ ਸਮਰੱਥਾ 4.5 ਕਿਲੋਵਾਟ ਹੋਵੇਗੀ। ਹਰ ਕੋਚ ਵਿੱਚ 120 ਏਐੱਚ ਸਮਰੱਥਾ ਵਾਲੀਆਂ ਬੈਟਰੀਆਂ ਲੱਗੀਆਂ ਹੋਣਗੀਆਂ, ਜਿਸ ਨਾਲ ਰਾਤ ਸਮੇਂ ਅਤੇ ਖਰਾਬ ਮੌਸਮ ਵਿੱਚ ਵੀ ਗੱਡੀ ਦੀਆਂ ਬਿਜਲੀ ਲੋੜਾਂ ਦੀ ਪੂਰਤੀ ਹੋ ਸਕੇਗੀ। ਇਸ ਤੋਂ ਪਹਿਲਾਂ ਕਾਲਕਾ-ਸ਼ਿਮਲਾ ਖਿਡੌਣਾ ਰੇਲਗੱਡੀ ਵਿੱਚ ਵੀ ਸੌਰ ਪੈਨਲ ਲਾਏ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਭ ਤੋਂ ਵੱਡਾ ਗੁਣ ਨਿਮਰਤਾ
ਇੱਕ ਚੀਨੀ ਫ਼ਕੀਰ ਬਹੁਤ ਬਜ਼ੁਰਗ ਹੋ ਗਿਆ ਵੇਖਿਆ ਕਿ ਆਖਰੀ ਸਮਾਂ ਨੇੜੇ ਆ ਗਿਆ ਹੈ, ਤਾਂ ਆਪਣੇ ਸਾਰੇ ਸ਼ਿਸ਼ਾਂ ਨੂੰ ਆਪਣੇ ਕੋਲ ਬੁਲਾਇਆ ਹਰੇਕ ਨੂੰ ਬੋਲਿਆ, ‘ਜ਼ਰਾ ਮੇਰੇ ਮੂੰਹ ਦੇ ਅੰਦਰ ਤਾਂ ਵੇਖੋ ਭਾਈ, ਕਿੰਨੇ ਦੰਦ ਬਾਕੀ ਹਨ?’ ਹਰੇਕ ਸ਼ਿਸ਼ ਨੇ ਮੂੰਹ ਦੇ ਅੰਦਰ ਵੇਖਿਆ ਹਰੇਕ ਨੇ ਕਿਹਾ, ‘ਦੰਦ ਤਾਂ ਕਈ ਸਾਲਾਂ ਤੋਂ ਖਤਮ ਹੋ ਚੁੱਕੇ ਹਨ ਮਹਾਰਾਜ, ਇੱਕ ਵੀ ਦੰਦ ਨਹੀਂ ਹੈ’ ਫ਼ਕੀਰ ਨੇ ਕਿਹਾ, ‘ਜੀਭ ਤਾਂ ਮੌਜ਼ੂਦ ਹੈ?’
ਸਾਰਿਆਂ ਨੇ ਕਿਹਾ, ‘ਜੀ ਹਾਂ’ ਫ਼ਕੀਰ ਬੋਲਿਆ, ‘ਇਹ ਗੱਲ ਕਿਵੇਂ ਹੋਈ? ਜੀਭ ਤਾਂ ਜਨਮ ਸਮੇਂ ਵੀ ਮੌਜ਼ੂਦ ਸੀ ਦੰਦ ਉਸ ਤੋਂ ਬਹੁਤ ਪਿੱਛੋਂ ਆਏ’ ਪਿੱਛੋਂ ਆਉਣ ਵਾਲੇ ਨੂੰ ਪਿੱਛੋਂ ਜਾਣਾ ਚਾਹੀਦਾ ਸੀ ਇਹ ਦੰਦ ਪਹਿਲਾਂ ਕਿਵੇਂ ਚਲੇ ਗਏ? ‘ ਸ਼ਿਸ਼ਾਂ ਨੇ ਕਿਹਾ, ‘ਅਸੀਂ ਤਾਂ ਇਸ ਦਾ ਕਾਰਨ ਸਮਝ ਨਹੀਂ ਸਕਦੇ’ ਤਾਂ ਫ਼ਕੀਰ ਨੇ ਹੌਲੀ ਆਵਾਜ਼ ‘ਚ ਕਿਹਾ, ‘ਇਹੀ ਦੱਸਣ ਲਈ ਮੈਂ ਤੁਹਾਨੂੰ ਬੁਲਾਇਆ ਹੈ ਵੇਖੋ, ਇਹ ਜੀਭ ਹੁਣ ਤੱਕ ਮੌਜ਼ੂਦ ਹੈ, ਇਸ ਲਈ ਕਿ ਇਸ ‘ਚ ਸਖ਼ਤਾਈ ਨਹੀਂ ਅਤੇ ਉਹ ਦੰਦ ਪਿੱਛੋਂ ਆ ਕੇ ਵੀ ਪਹਿਲਾਂ ਖਤਮ ਹੋ ਗਏ, ਕਿਉਂਕਿ ਉਹ ਬਹੁਤ ਸਖ਼ਤ ਸਨ ਉਨ੍ਹਾਂ ਨੂੰ ਆਪਣੀ ਸਖ਼ਤਾਈ ‘ਤੇ ਹੰਕਾਰ ਸੀ ਇਹ ਸਖ਼ਤਾਈ ਹੀ ਉਨ੍ਹਾਂ ਦੇ ਖਾਤਮੇ ਦਾ ਕਾਰਨ ਬਣੀ ਇਸ ਲਈ ਮੇਰੇ ਬੱਚਿਓ, ਜੇਕਰ ਦੇਰ ਤੱਕ ਜਿਉਣਾ ਚਾਹੁੰਦੇ ਹੋ ਤਾਂ ਨਿਮਰ ਬਣੋ, ਹੰਕਾਰੀ ਨਾ ਬਣੋ’
ਦਿੱਲੀ ਦੇ ਕੱਠਪੁਤਲੀ ਇਲਾਕੇ ਵਿਚਲੀਆਂ ਝੁੱਗੀਆਂ ਝੋਪੜੀਆਂ ਵਿੱਚ ਚਾਰ ਜੀਆਂ ਦਾ ਪਰਿਵਾਰ ਰਹਿੰਦਾ ਸੀ ਪਰਿਵਾਰ ਦਾ ਮੁਖੀ ਆਟੋ ਰਿਸ਼ਕਾ ਚਲਾ ਕੇ ਪਰਿਵਾਰ ਦਾ ਪੇਟ ਪਾਲਦਾ ਸੀ 2014 ‘ਚ ਅਚਾਨਕ ਆਟੋ ਰਿਕਸ਼ਾ ਡਰਾਇਵਰ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਚੱਲ ਵੱਸਿਆ ਘਰ ਦਾ ਗੁਜਾਰਾ ਚਲਾਉਣ ਲਈ ਮਾਂ ਨੇ ਲੋਕਾਂ ਦੇ ਘਰੀਂ ਜਾ ਕੇ ਭਾਂਡੇ ਮਾਂਜਣ ਦਾ ਕੰਮ ਫੜ ਲਿਆ ਇਸ ਭਾਂਡੇ ਮਾਂਜਣ ਵਾਲੀ ਦਾ ਮੁੰਡਾ ਸੰਦੀਪ ਦਿਲ’ਚ ਵੱਡੇ ਸੁਫ਼ਨੇ ਸੰਜੋਈ ਬੈਠਾ ਸੀ ਹਵਾ ਤੇ ਰੌਸ਼ਨੀ ਵਾਂਗ ਸੁਫ਼ਨਿਆਂ ‘ਤੇ ਵੀ ਸਭ ਦਾ ਬਰਾਬਰ ਦਾ ਹੱਕ ਹੁੰਦਾ ਹੈ ਕਠਪੁਤਲੀ ਕੈਂਪ ‘ਚ ਜਾਕੇ ਰਹਿਣਾ ਪਿਆ ਇੱਕ ਕਮਰੇ ਵਾਲੇ ਮਕਾਨ ‘ਚ ਰਹਿੰਦੇ ਹੋਏ ਸੰਦੀਪ ਨੇ ਆਪਣੇ ਤੇ ਆਪਣੇ ਪਰਿਵਾਰ ਲਈ ਰੰਗੀਨ ਦੁਨੀਆਂ ਦਾ ਸੁਫ਼ਨਾ ਸਿਰਜ ਲਿਆ ਤੇ ਉਸ ਸੁਫ਼ਨੇ ਨੂੰ ਹਕੀਕਤ ‘ਚ ਬਦਲਣ ਹਿੱਤ ਦਿਨ-ਰਾਤ ਇੱਕ ਕਰਨ ਲੱਗਾ  ਝੁੱਗੀ ਝੋਪੜੀ ‘ਚ ਰਹਿਣ ਵਾਲੇ ਸੰਦੀਪ ਨੇ ਆਈ ਏ ਐੱਸ ਦੀ ਪ੍ਰੀਖਿਆ ਪਾਸ ਕਰਕੇ ਇਹ ਸਾਬਤ ਕਰ ਦਿੱਤਾ ਕਿ ਜੇ ਕੁਝ ਕਰਨ ਦਾ ਜਜ਼ਬਾ ਤੇ ਜਨੂੰਨ ਹੋਵੇ ਤਾਂ ਕੁਝ ਵੀ ਅਸੰਭਵ ਨਹੀਂ ਅਜਿਹੇ ਲੋਕ ਆਪਣੀ ਮੰਜਿਲ ਦੇ ਰਾਹ ‘ਚ ਆਉਂਦੀਆਂ ਮੁਸ਼ਕਲਾਂ ਦਾ ਮੁਕਾਬਲਾ ਬੜੇ ਹੌਂਸਲੇ ਨਾਲ ਕਰਦੇ ਹਨ
ਇਹ ਕਹਾਣੀ ਵੀ ਇੱਕ ਅਜਿਹੇ ਸ਼ਖ਼ਸ ਦੀ ਹੈ ਜੋ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ‘ਚ ਇੱਕ ਗਰੀਬ ਘਰ ‘ਚ ਪੈਦਾ ਹੋਇਆ ਸੀ ਉਸਦਾ ਪਿਉ ਤਰਖਾਣਾ ਕੰਮ ਕਰਕੇ ਪਰਿਵਾਰ ਦੇ ਪੰਜ ਮੈਂਬਰਾਂ ਦਾ ਢਿੱਡ ਭਰਦਾ ਸੀ ਅਚਾਨਕ ਪਿਉ ਨੂੰ ਇੱਕ ਨਾਮੁਰਦ ਬੀਮਾਰੀ ਨੇ ਘੇਰ ਲਿਆ ਤੇ ਮਾਂ ਨੂੰ ਕੋਠੀਆਂ ਵਿੱਚ ਜਾਕੇ ਝਾੜੂ ਪੋਚਾ ਕਰਨਾ ਪਿਆ ਇਸ ਪਰਿਵਾਰ ਦੇ ਦੂਜੇ ਨੰਬਰ ਦੇ ਮੈਂਬਰ ਅਸ਼ਵਨੀ ਦੇ ਮਨ ‘ਚ ਪਰਿਵਾਰ ਦੀ ਕਿਸਮਤ ਬਦਲਣ ਦਾ ਖਿਆਲ ਆਇਆ ਸਰਕਾਰੀ ਸਕੂਲ ਤੋਂ 12ਵੀਂ ਪਾਸ ਕਰਨ ਸਮੇਂ ਤੱਕ ਉਸਨੂੰ ਕੁਝ ਵੀ ਪਤਾ ਨਹੀਂ ਸੀ ਕਿ ਉਸਦੀ ਮੰਜ਼ਿਲ ਕਿਹੜੀ ਹੈ ”ਘਰ ‘ਚ ਕੋਈ ਪੜ੍ਹਿਆ-ਲਿਖਿਆ ਨਹੀਂ ਸੀ ਇਧਰੋਂ ਉਧਰੋਂ ਪੁੱਛ ਕੇ ਆਈ ਏ ਐੱਸ ਕਰਨ ਦਾ ਮਨ ਬਣਾਇਆ ਬਸ ਜਦੋਂ ਉਦੇਸ਼ ਮਿੱਥ ਲਿਆ ਫਿਰ ਇੱਧਰ-ਉੱਧਰ ਨਹੀਂ ਵੇਖਿਆ” ਅਸ਼ਵਨੀ ਨੇ ਇੱਕ ਟੀਵੀ ਇੰਟਰਵਿਊ ‘ਚ ਦੱਸਿਆ ਇੱਕ ਨੌਕਰਾਣੀ ਦੇ ਮੁੰਡੇ ਵੱਲੋਂ ਆਈ ਏ ਐੱਸ ਦੀ ਪ੍ਰੀਖਿਆ ਪਾਸ ਕਰਨ ਵਾਲੀ ਖ਼ਬਰ ਨੇ ਲੱਖਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਆਪਣੇ ਸੰਘਰਸ਼ ਦੇ ਦਿਨਾਂ ਦੀ ਕਹਾਣੀ ਸੁਣਾਉਂਦੇ ਹੋਏ ਅਸ਼ਵਨੀ ਨੇ ਕਿਹਾ ਕਿ ਪੱਕੇ ਵਿਸ਼ਵਾਸ ਨਾਲ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ
ਤੀਜੀ ਕਹਾਣੀ ਇੱਕ ਅਜਿਹੇ ਨੌਜਵਾਨ ਦੀ ਕਹਾਣੀ ਹੈ ਜਿਸਦਾ ਪਿਤਾ ਇੱਕ ਠੇਲ੍ਹੇ ‘ਚ ਲੋਕਾਂ ਦਾ ਸਮਾਨ ਢੋ ਕੇ ਗੁਜਾਰਾ ਕਜਦਾ ਸੀ ਠੇਲ੍ਹੇ ਵਾਲੇ ਮੁਰਾਰੀ ਪ੍ਰਸ਼ਾਦ ਗੁਪਤਾ ਦਾ ਪੁੱਤਰ ਸੰਤੋਸ਼ ਕੁਮਾਰ ਗੁਪਤਾ ਅੱਜ ਕੱਲ੍ਹ ਇੱਕ ਆਈ ਏ ਐੱਸ ਅਫ਼ਸਰ ਹੈ ਸੰਤੋਸ਼ ਦਾ ਵੀ ਇਹੀ ਕਹਿਣਾ ਕਿ ਗਰੀਬੀ ਕਾਰਨ ਸਰਕਾਰੀ ਸਕੂਲ ‘ਚ ਪੜ੍ਹਿਆ ਕਿਸੇ ਪਾਸਿਓਂ ਕੋਈ ਗਾਇਡੈਂਸ ਨਹੀਂ ਸੀ ਭਟਕਦੇ ਹੋਏ ਮੰਜਿਲ ਚੁਣੀ ਤੇ ਫਿਰ ਆਤਮ ਬਲ ਦੇ ਸਹਾਰੇ ਮੰਜਿਲ ‘ਤੇ ਪਹੁੰਚਣ ਦਾ ਰਸਤਾ ਤੈਅ ਕਰਨ ਦਾ ਮਨ ਬਣਾਇਆ  ਠੇਲ੍ਹੇ ਵਾਲੇ ਪਿਤਾ ਦਾ ਲੋਕ ਇਹ ਕਹਿ ਕੇ ਮਜਾਕ ਉਡਾਉਂਦੇ ਸਨ ਕਿ ਆਹ ਚੱਲਿਆ ਕੁਲੈਕਟਰ ਦਾ ਪਿਉ” ਸੱਚ ਮੁੱਚ ਹੀ ਪਿਤਾ ਨੂੰ ਕੁਲੈਕਟਰ ਦਾ ਪਿਉ ਬਣਾਉਣ ਲਈ ਦਿਨ-ਰਾਤ ਇੱਕ ਕਰ ਦਿੱਤੀ ਤੇ ਆਈ ਏ ਐੱਸ ਦੀ ਪ੍ਰੀਖਿਆ ਪਾਸ ਕਰਕੇ ਠੇਲ੍ਹਾ ਖਿੱਚਣ ਵਾਲੇ ਪਿਉ ਦਾ ਸਿਰ ਮਾਣ ਨਾਲ ਉੱਚਾ ਕਰਕੇ ਖੁਸ਼ੀ ਤੇ ਤਸੱਲੀ ਪ੍ਰਾਪਤ ਕੀਤੀ ”ਆਤਮ ਵਿਸ਼ਵਾਸ ਨਾਲ ਕੋਈ ਵੀ ਮੰਜ਼ਿਲ ਪ੍ਰਾਪਤ ਕੀਤੀ ਜਾ ਸਕਦੀ ਹੈ” ਸੰਤੋਸ਼ ਕੁਮਾਰ ਗੁਪਤਾ ਦਾ ਕਹਿਣਾ ਹੈ
ਉਕਤ ਤਿੰਨ ਕਹਾਣੀਆਂ ਉਨ੍ਹਾਂ ਤਿੰਨ ਨੌਜਵਾਨਾਂ ਦੇ ਸੰਘਰਸ਼ ਨੂੰ ਬਿਆਨ ਕਰ ਰਹੀਆਂ ਹਨ ਜਿਨ੍ਹਾਂ ਅੱਤ ਦੀ ਗਰੀਬੀ ਨਾਲ ਝੂਝਦੇ ਹੋਏ ਹਿੰਦੁਸਤਾਨ ਦੀ ਸਭ ਤੋਂ ਮੁਸ਼ਕਲ ਪ੍ਰੀਖਿਆ ਪਾਸ ਕੀਤੀ ਇਨ੍ਹਾਂ ਨੌਜਵਾਨਾਂ ਦੀ ਜੀਵਨ ਗਾਥਾ ਇਹ ਵੀ ਸਪਸ਼ਟ ਕਰਦੀ ਹੈ ਕਿ ਕੁਝ ਕਰਨ ਦਾ ਸੰਕਲਪ ਹੋਵੇ ਤਾਂ ਗਰੀਬੀ ਤੇ ਕਠਿਨਾਈਆਂ ਤੁਹਾਡਾ ਰਾਹ ਨਹੀਂ ਰੋਕ ਸਕਦੀਆਂ
ਇਹ ਕਹਾਣੀਆਂ ਸਮਝਾ ਰਹੀਆਂ ਹਨ:
‘ਕੋਈ ਵੀ ਲਕਸ਼ ਬੜਾ ਨਹੀਂ, ਜੀਤਾ ਵਹੀ ਜੋ ਡਰਾ ਨਹੀਂ ‘    ਇਹ ਤਿੰਨੋਂ ਨੌਜਵਾਨ ਉਨ੍ਹਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਹਨ ਜੋ ਇਹ ਕਹਿੰਦੇ ਹਨ ਕਿ ਸੁਖ ਸਹੂਲਤਾਂ ਤੇ ਚੰਗੀ ਕੋਚਿੰਗ ਤੋਂ ਬਿਨਾਂ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਨਹੀਂ ਕੀਤੀ ਜਾ ਸਕਦੀ ਇਹ ਨੌਜਵਾਨ ਹਨ ਜੋ ਇਸ ਸ਼ੇਅਰ ਨੂੰ ਸੱਚਾ ਸਿੱਧ ਕਰਨ ਲਈ ਕਾਫੀ ਹਨ:
‘ਮੰਜ਼ਿਲ ਉਨਹੀਂ ਕੋ ਮਿਲਤੀ ਹੈ
ਜਿਨਕੇ ਸਪਨੋਂ ਮੇ ਜਾਨ ਹੋਤੀ ਹੈ
ਪੰਖੋਂ ਸੇ ਕੁਝ ਨਹੀਂ ਹੋਤਾ
ਹੌਂਸਲੇ ਸੇ ਉਡਾਨ ਹੋਤੀ ਹੈ’
ਡਾ. ਹਰਜਿੰਦਰ ਵਾਲੀਆ, ਮੁਖੀ, ਪੱਤਰਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਮੋ- 98723-14380
ਇੱਕ ਸ਼ਰਾਬ ਸੌ ਘਰ ਖਰਾਬ
ਮਹਿਮਾਨਾਂ ਦੀ ਸੇਵਾ ਕਰਨ ਦੀ ਗੱਲ ਹੋਵੇ ਜਾਂ ਪ੍ਰਾਹੁਣਚਾਰੀ ਕਰਨ ਦਾ ਕੋਈ ਵੀ ਮੌਕਾ ਆਵੇ, ਅਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਦੇ ਮਹਿਮਾਨਾਂ ਦੀ ਸੰਤੁਸ਼ਟੀ ਤੇ ਖੁਸ਼ੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ  ਪਰ ਵਿਆਹ-ਸ਼ਾਦੀਆਂ ਤੇ  ਪਾਰਟੀਆਂ ‘ਚ ਚਲਦੀ ਸ਼ਰਾਬ , ਘਰ ਆਏ ਮਹਿਮਾਨਾਂ ਨੂੰ ਸ਼ਰਾਬ ਪਿਆਉਣਾ ,ਇਹ ਕਿਹੋ ਜਿਹੀ ਪ੍ਰਾਹੁਣਚਾਰੀ ਹੈ? ਜੇਕਰ ਅਸੀਂ ਕਿਸੇ ਨੂੰ ਸ਼ਰਾਬ ਪਿਆ ਕੇ ਇਹ ਸਮਝਦੇ ਹਾਂ ਕਿ ਅਸੀਂ ਉਹਨਾਂ ਦੀ ਸੇਵਾ ਕੀਤੀ ਹੈ ਤਾਂ ਇਹ ਵਹਿਮ ਪਾਲਣਾ ਸਭ ਤੋਂ ਵੱਡੀ ਮੂਰਖਤਾ ਦੀ ਗੱਲ ਹੈ  ਕਿਉਂਕਿ ਸ਼ਰਾਬ ਪਿਆ ਕੇ ਅਸੀਂ ਮਹਿਮਾਨਾਂ ਦੀ ਸੇਵਾ ਨਹੀਂ ਕਰਦੇ ਸਗੋਂ ਉਹਨਾਂ ਲਈ ਮੌਤ ਦਾ ਰਾਹ ਪੱਧਰੇ ਕਰਦੇ ਹਾਂ ਅਸੀਂ ਅਜਿਹਾ ਕਰਕੇ ਉਹਨਾਂ ਨੂੰ ਸ਼ਰਾਬ ਨਹੀਂ  ਸਗੋਂ ਜਹਿਰ ਦੇ ਪਿਆਲੇ ਭੇਂਟ ਕਰਦੇ ਹਾਂ
ਕੁਝ ਸ਼ਰਾਬ ਪੀਣ ਦੇ ਲਾਲਚੀ ਮਹਿਮਾਨ ਹੀ ਅਜਿਹੇ ਹੁੰਦੇ ਹਨ ਕਿ ਜੇ ਉਹਨਾਂ ਨੂੰ ਗਿਆਂ ਨੂੰ ਕੋਈ ਸ਼ਰਾਬ ਨਾ ਪੁੱਛੇ ਤਾਂ ਜਾਣ- ਬੁੱਝ ਕੇ ਅਗਲੇ  ਦੇ ਘਰ ਜਾ ਕੇ ਸ਼ਰਾਬ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਜੇਕਰ ਫਿਰ ਵੀ ਸ਼ਰਾਬ ਨਾ ਮਿਲੇ ਤਾਂ ਮੂੰਹ ਬਣਾ  ਕੇ ਘਰ ਆ ਜਾਂਦੇ ਹਨ ਕਿ ਸਾਡੀ ਤਾਂ ਗਿਆਂ ਦੀ  ਸੇਵਾ ਹੀ ਨਹੀਂ ਹੋਈ ਵਿਆਹ ਹੋਵੇ ਜਾਂ ਪਾਰਟੀ, ਕੁੱਝ ਪੀਣ ਵਾਲੇ ਅਜਿਹਾ ਮੌਕਾ ਕਦੇ ਨੀ ਛੱਡਦੇ, ਜਿੱਥੇ ਸ਼ਰਾਬ ਪੀਣ ਨੂੰ ਮਿਲਦੀ ਹੋਵੇ ਫਿਰ ਐਨੀ  ਜ਼ਿਆਦਾ ਮਾਤਰਾ ‘ਚ ਪੀਂਦੇ ਹਨ, ਕਿ ਘਰ ਬਾਰ ਅਤੇ ਆਪਣੇ ਆਪ ਦੀ ਵੀ ਹੋਸ਼ ਗੁਆ ਬਹਿੰਦੇ ਹਨ ਕੁਝ ਪੜ੍ਹੇ-ਲਿਖੇ ਸਮਝਦਾਰ ਲੋਕ ਵੀ  ਜਿਨ੍ਹਾਂ ਦਾ ਸਮਾਜ ਵਿਚ ਵਧੀਆ ਰੁਤਬਾ ਹੁੰਦਾ ਹੈ,  ਉਹ ਸ਼ਰਾਬ ਪੀਣ ਦੀ ਆਦਤ  ਕਾਰਨ ਹੀ ਲੋਕਾਂ ਦੀਆਂ ਨਜ਼ਰਾਂ ‘ਚ ਨੀਵੇਂ ਹੋ ਜਾਂਦੇ ਹਨ ਸ਼ਰਾਬ ਪੀ ਕੇ ਡਰਾਈਵਿੰਗ ਕਰਦੇ ਹੋਏ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਸ਼ਰਾਬ ਪਿਆਉਣ ਵਾਲੇ ਤੇ ਪੀਣ ਵਾਲੇ ਬਰਾਬਰ ਦੇ ਜ਼ਿੰਮੇਵਾਰ ਹਨ
ਅਜਿਹੇ ਲੋਕ ਆਪਣੀ ਤਾਂ ਜਾਨ ਜੋਖ਼ਮ ਵਿੱਚ ਪਾਉਂਦੇ ਹਨ , ਨਾਲ ਹੀ ਦੂਜਿਆਂ ਦੀ ਵੀ ਮੌਤ ਦਾ ਕਾਰਨ ਬਣਦੇ ਹਨ ਅਕਸਰ ਸੜਕਾਂ ਕਿਨਾਰੇ ਲੱਗੇ ਬੋਰਡਾਂ ਉੱਤੇ ਥਾਂ-ਥਾਂ ਲਿਖਿਆ ਮਿਲਦਾ ਹੈ ਕਿ ਸ਼ਰਾਬ ਪੀ ਕੇ ਗੱਡੀ ਜਾਂ ਵਾਹਨ ਨਾ ਚਲਾਓ ਪਰ ਲੋਕ ਉਸਨੂੰ ਕਿੰਨਾ ਕੁ ਮੰਨਦੇ ਹਨ ਸ਼ਰਾਬ ਕਾਰਨ ਬਹੁਤ ਘਰੀਂ ਕਲੇਸ਼ ਰਹਿੰਦਾ ਹੈ, ਲੜਾਈ ਝਗੜੇ ਹੁੰਦੇ ਹਨ ਵਿਆਹ ਤੇ  ਪਾਰਟੀਆਂ ‘ਚੋਂ ਜਾਂ ਰਿਸ਼ਤੇਦਾਰੀ ‘ਚੋ ਸ਼ਰਾਬ ਪੀ ਕੇ ਆਉਣ ਵਾਲੇ ਖੁਦ ਡਰਾਈਵਿੰਗ ਕਰਦੇ ਹਨ ਜਿਸ ਕਾਰਨ ਦੁਰਘਟਨਾਵਾਂ ਵਾਪਰਦੀਆਂ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਲੋਕਾਂ ਲਈ ਅਜਿਹੀ ਸਖ਼ਤ ਕਾਰਵਾਈ ਵਾਲੇ ਕਾਨੂੰਨ ਬਣਾਏ ਜਾਣ ਤਾਂ ਜੋ ਉਹ ਅੱਗੇ ਤੋਂ ਅਜਿਹੀ ਗ਼ਲਤੀ ਨਾ ਕਰਨ ਤੇ ਹੋਰਨਾਂ ਨੂੰ ਵੀ ਸਬਕ ਮਿਲੇ ਕਿਉਂਕਿ ਹੋ ਸਕਦਾ ਅਜਿਹੇ ਲੋਕ ਆਪ ਬਚ ਜਾਂਦੇ ਹੋਣ ,ਪਰ ਜਦ ਇਨ੍ਹਾਂ ਦੇ ਕਾਰਨ ਦੁਰਘਟਨਾਵਾਂ ਵਾਪਰਦੀਆਂ ਹਨ ਤਾਂ ਬਹੁਤ ਸਾਰੇ ਪਰਿਵਾਰਾਂ ਦੇ ਜੀਅ ਘਰ ਸੁੰਨੇ ਕਰ ਜਾਂਦੇ ਹਨ ਅਜਿਹੇ ਲੋਕਾਂ ਦੀ ਗ਼ਲਤੀ ਦਾ ਖਮਿਆਜ਼ਾ ਬੇਕਸੂਰ ਲੋਕਾਂ ਨੂੰ ਭੁਗਤਣਾ ਪੈਂਦਾ ਹੈ
ਹਰਪ੍ਰੀਤ ਕੌਰ ਘੁੰਨਸ, ਘੁੰਨਸ, ਬਰਨਾਲਾ , ਮੋ:97795-20194
ਭਾਰਤੀ ਫੌਜ ਦੇ ਸੁੱਰਖਿਆ ਵੱਲ ਵਧਦੇ ਕਦਮ
ਕੋਈ ਵੀ ਦੇਸ਼ ਜੇਕਰ ‘ਸੁਪਰ ਪਾਵਰ’ ਬਣਨ ਦਾ ਖ਼ਾਬ ਵੇਖਦਾ ਹੈ , ਉਸਨੂੰ ਇਸ ਖ਼ਾਬ ਦੀ ਪੂਰਤੀ ਲਈ ਪਹਿਲਾਂ ਮਜ਼ਬੂਤ ਫ਼ੌਜ਼ੀ ਢਾਂਚਾ ਤੇ ਪ੍ਰਣਾਲੀ ਲੋੜੀਂਦੀ ਹੈ ਫ਼ਿਰ ਚਾਹੇ ਅਮਰੀਕਾ ਹੋਵੇ ਜਾਂ ਚੀਨ ਸਾਰੇ ਸ਼ਕਤੀਸ਼ਾਲੀ ਦੇਸ਼ ਆਪਣਾ ਮਜ਼ਬੂਤ ਫ਼ੌਜ਼ੀ ਆਧਾਰ ਰੱਖਦੇ ਹਨ ਜਲ-ਥਲ ਤੇ ਹਵਾਈ ਫ਼ੌਜਾਂ ਤਿੰਨਾਂ ਨੂੰ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਹਮੇਸ਼ਾ ਤਿਆਰ ਰਹਿਣਾ ਜ਼ਰੂਰੀ ਹੈ ਭਾਰਤ ਦੀ ਫ਼ੌਜ਼ ਵਿਸ਼ਵ ਦੀਆਂ ਸਰਵੋਤਮ ਪੰਜ ਫੌਜਾਂ ‘ਚ ਸ਼ਾਮਲ ਹੈ ਜਿਵੇਂ ਕਥਨ ਹੈ ਕਿ ”ਆਟਿਰਲਰੀ (ਤੋਪਖਾਨਾ ਫ਼ੌਜ ) ਯੁੱਧ ਕਲਾ ਦਾ …….ਪ੍ਰਮਾਤਮਾ….. ਹੈ ਇਸ ਕਥਨ ਨੂੰ ਅੱਜ ਵੀ ਝੁਠਲਾਇਆ ਨਹੀ ਜਾ ਸਕਦਾ ਸਮੇਂ ਅਨੁਸਾਰ ਹਰ ਖੇਤਰ ਨੇ ਬਦਲਣਾ ਹੁੰਦਾ ਹੈ ਇਸ ਤੋਂ ਆਟਿਰਲਰੀ ਵੀ ਜ਼ੁਦਾ ਨਹੀਂ ਹੈ, ਸਮੇਂ-ਸਮੇਂ ‘ਤੇ ਆਧੁਨਿਕ ਸਮੇਂ ਮੁਤਾਬਕ ਇਹ ਆਪਣੇ ਆਪ ਅੰਦਰ ਸੁਧਾਰ ਕਰਦੀ ਰਹੀ ਹੈ ਲੰਮੇ ਅਰਸੇ ਲਗਭਗ , ਪਿਛਲੇ 30 ਵਰ੍ਹਿਆਂ ਤੋਂ ਭਾਰਤੀ ਫ਼ੌਜ ‘ਚ ਨਵੀਨ ਤੋਪਾਂ ਦੀ ਆਮਦ ਨਹੀÎਂ ਹੋਈ ਸੀ ਨਰਿੰਦਰ ਮੋਦੀ ਸਰਕਾਰ ਆਉਣ ਤੋਂ ਬਾਅਦ ਭਾਰਤ ਤੇ ਅਮਰੀਕਾ ਦਰਮਿਆਨ ਇਤਿਹਾਸਕ ਕਰਾਰ ਹੋਇਆ ਜਿਸਦਾ ਇਹ ਸਿੱਟਾ ਨਿੱਕਲਿਆ ਕਿ ‘ਬੋਫ਼ੋਰਸ ਘੋਟਾਲੇ’ ਦੇ ਕਾਲੇ ਬੱਦਲ ਛੱਟ ਗਏ, ਤਾਂਹੀਓ ਇਸ ਸੂਚੀ ਦੀਆਂ ਕੁੱਲ 145 ਤੋਪਾਂ ‘ਚੋਂ ਪਹਿਲੀਆਂ ਭਾਰਤ ਆ ਚੁੱਕੀਆਂ ਹਨ ਇਹ ਹੋਵਿਤਜ਼ਰ ਤੋਪਾਂ ਐਮ 777 ਏ-2 ਬਹੁਤ ਹੀ ਹਲਕੀਆਂ ਹਨ, ਜਿਸ ਕਾਰਨ ਇਨ੍ਹਾਂ ਨੂੰ ਬੜੀ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਇਆ ਜਾ ਸਕਦਾ ਹੈ ਜਿਕਰਯੋਗ ਹੈ ਕਿ ਇਨ੍ਹਾਂ ਤੋਪਾਂ ਸਬੰਧੀ ਸਮਝੌਤਾ ਪਿਛਲੇ ਸਾਲ 30 ਨਵੰਬਰ 2016 ‘ਚ ਸੰਭਵ ਹੋਇਆ ਸੀ ਇਨ੍ਹਾਂ ਤੋਪਾਂ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਹੈਲੀਕਾਪਟਰ ਦੀ ਮੱਦਦ ਨਾਲ ਇਨ੍ਹ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤਬਦੀਲ ਕੀਤਾ ਜਾ ਸਕਦਾ ਹੈ
ਐਮ 777 ਅਲਟਰਾ ਹਲਕੀਆਂ ਤੋਪਾਂ ਭਾਰਤ ਲਈ ਉਦੋਂ ਹੋਰ ਮਹੱਤਵਪੂਰਣ ਹੋ ਜਾਂਦੀਆ ਹਨ, ਜਦੋਂ ਪਕਿਸਤਾਨ-ਚੀਨ ਵਰਗੇ ਵਿਰੋਧੀ ਦੇਸ਼ ਇੱਕ ਪੱਧਰ ‘ਤੇ ਆ ਕੇ ਭਾਰਤ ਖਿਲਾਫ਼ ਲਾਮਬੰਦ ਹੋ ਜਾਣਾ ਚੀਨ ਦੇ ਆਏ ਦਿਨ ਭਾਰਤ ਵਿਰੋਧੀ ਕਾਰਨਾਮਿਆਂ ਕਾਰਨ ਹੀ ਇਨ੍ਹਾਂ ਤੋਪਾਂ ਦੀ ਸਥਿਤੀ ਭਾਰਤ- ਚੀਨ ਸੀਮਾ ਖੇਤਰ ਹੋਵੇਗੀ ਭਾਰਤ ਅਮਰੀਕਾ ਆਪਸੀ ਫ਼ੌਜ਼ੀ ਮਿਲਣਵਾਰ (ਐਮ ਸੀ ਜੀ )  ਗਰੁੱਪ ਕਾਰਨ ਹੀ ਇਹ ਸਮਝੌਤਾ ਹਕੀਕੀ ਰੂਪ ਧਾਰਨ ਯੋਗ ਹੋਇਆ ਹੈ ਇਨ੍ਹਾਂ ਤੋਪਾਂ ਨੂੰ ਭਾਰਤ ‘ਚ ਵੀ ‘ਮਹਿੰਦਰਾ ਡਿਫ਼ੈਸਂ ‘ ਗਰੁੱਪ ਵੱਲੋਂ ‘ਮੇਕ ਇਨ ਇੰਡੀਆ’ ਕਾਰਜਕਰਮ ਅਧੀਨ ਤਿਆਰ ਕੀਤਾ ਜਾਵੇਗਾ ਕੁੱਲ 145 ‘ਚੋਂ 25 ਹੋਵਿਤਜ਼ਰ ਤੋਪਾਂ ਤਿਆਰ –  ਬਰ-ਤਿਆਰ ਰੂਪ ‘ਚ ਭਾਰਤ ਆਉਣਗੀਆਂ ਤੇ ਬਾਕੀਆਂ ਨੂੰ ਇੱਥੇ ਜੋੜਿਆ ਜਾਵੇਗਾ ਜਿਵੇਂ ਭਾਰਤ-ਅਮਰੀਕਾ ਆਪਸੀ ਸਾਂਝ ਰਾਹੀਂ ਦੁਵੱਲੇ ਵਿਕਾਸ ‘ਚ ਯਤਨਸ਼ੀਲ ਹਨ ਠੀਕ ਉਸਦੇ ਉਲਟ ਪਾਕਿਸਤਾਨ ਤੇ ਚੀਨ ਭਾਰਤ ਖਿਲਾਫ਼ ਸਾਜ਼ਿਸ਼ਾਂ ‘ਚ ਯਤਨਸ਼ੀਲ ਹਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਜਦੋਂ ਤੋਂ ਸਰਕਾਰ ‘ਚ ਆਈ ਹੈ, ਠੀਕ ਉÎਦੋਂ ਤੋਂ ਹੀ ਫ਼ੌਜ਼ ਨੂੰ ਆਧੁਨਿਕ ਰੂਪ ਪ੍ਰਦਾਨ ਕਰਨ ਲਈ ਹੰਭਲੇ ਮਾਰ ਰਹੀ ਹੈ ਜਿਸਦੀ ਸਪੱਸ਼ਟ ਮਿਸਾਲ ਹੈ ਇਹ 5000 ਕਰੋੜ ਦਾ ਐਮ-777 ਤੋਪਾਂ ਦਾ ਸਮਝੌਤਾ ਇਸ ਸਮਝੌਤੇ ਨੇ ਰਿਕਾਰਡ ਸਮੇਂ ਸੀਮਾ ਅੰਦਰ ਹਕੀਕੀ ਰੂਪ ਧਾਰਿਆ ਹੈ ਇਸਦੀ ਮਾਰੂ ਸ਼ਕਤੀ ਦੀ ਗੱਲ ਕਰੀਏ ਤਾਂ ਇਹ ਤੋਪਾਂ 24.7 ਕਿ. ਮੀ. ਦੀ ਦੂਰੀ ਤੱਕ ਗੋਲਾ ਦਾਗਣ ਦਾ ਸਮਰੱਥਾ ਰੱਖਦੀਆਂ ਹਨ ਇਸਦੀ ਮਾਰੂ ਸ਼ਕਤੀ ਨੂੰ ਸਹਿਯੋਗੀ ਉਪਕਰਣਾਂ ਰਾਹੀਂ ਵਧਾ ਕੇ 30 ਕਿ.ਮੀ ਤੱਕ ਪਹੁੰਚਾਇਆ ਜਾ ਸਕਦਾ ਹੈ ਇਹ ਐਮ-777 ਤੋਪਾਂ ਸਿਰਫ਼ 2 ਮਿੰਟਾਂ ਅੰਦਰ 5 ਗੋਲੇ ਦਾਗਣ ‘ਚ ਸਮਰੱਥ ਹਨ ਇਹੋ ਕਾਰਨ ਹੈ ਕਿ ਇਸ ਸਮਝੌਤੇ ਤੋਂ ਪਕਿਸਤਾਨ ਤੇ ਚੀਨ ਦੋਵੇਂ ਹੀ ਦੇਸ਼ ਘਬਰਾਏ ਹੋਏ ਹਨ
੍ਰੋਮੋਦੀ ਸਰਕਾਰ ਸੋਚੀ-ਸਮਝੀ ਰੱਖਿਆ ਰਣਨੀਤੀ ਰਾਹੀਂ ਏਸ਼ੀਆ ਅਤੇ ਵਿਸ਼ਵ ਪੱਧਰ ‘ਤੇ ਆਪਣਾ ਦਬਦਬਾ ਵਧਾ ਰਹੀ ਹੈ ਪਹਿਲੀਆਂ ਦੋ ਐਮ-777 ਤੋਪਾਂ  ਮਿਲਣ ਤੋਂ ਬਾਅਦ ਹੁਣ 2018 ‘ਚ ਤਿੰਨ ਹੋਰ ਤੋਪਾਂ ਉਪਲੱਬਧ ਹੋਣਗੀਆਂ ਸਭ  ਤੋਂ ਪਹਿਲਾਂ ਇਨ੍ਹਾਂ ਦੀ ਕਾਰਜ ਸਮਰੱਥਾ ਨੂੰ ਜਾਂਚਣ ਲਈ ਇਨ੍ਹਾਂ ਨੂੰ ਪੋਖਰਣ ਵਿਖੇ ਲਿਜਾਇਆ ਜਾਵੇਗਾ ਸਭ ਕੁੱਝ ਸਹੀ ਜਾਂਚਣ ਤੋਂ ਬਾਅਦ ਇਹ ਆਟਿਰਲਰੀ ਨੂੰ ਸੌਂਪ ਦਿੱਤੀਆਂ ਜਾਣਗੀਆਂ
28  ਸਤੰਬਰ 1827 ਨੂੰ 5 ਬੰਬੇ ਆਊਨਟੇਨ ਬੈਂਟਰੀ ਦੀ ਸਥਾਪਨਾ ਤੋਂ ਬਾਅਦ ਭਾਰਤੀ ਫ਼ੌਜ ਦੀ ਆਟਿਰਲਰੀ ਸ਼ਾਖਾ ਨੇ 1947-1948 ,65,71,1999 ਅਨੇਕਾਂ ਮੌਕਿਆਂ ‘ਤੇ ਆਪਣਾ ਲੋਹਾ ਮਨਵਾਇਆ ਹੈ ਨਿਸ਼ਚਿਤ ਤੌਰ ‘ਤੇ ਕਈ ਵਰ੍ਹਿਆਂ ਦਾ ਸੋਕਾ ਮੋਦੀ ਸਰਕਾਰ ਦੁਆਰਾ ਦੂਰ ਕੀਤਾ ਗਿਆ ਹੈ ਰਣਨੀਤਕ ਪੱਧਰ ‘ਤੇ ਭਾਰਤੀ ਥਲ ਸੈਨਾ ਨੂੰ ਇਸਦੀ ਸਖ਼ਤ ਜ਼ਰੂਰਤ ਸੀ ਚੀਨ ਅੱਜ ਵੀ ਅਰੁਣਾਚਲ ਪ੍ਰਦੇਸ਼ ਤੇ ਲੱਦਾਖ ਖੇਤਰ ‘ਤੇ ਗੰਦੀ ਨਿਗਾਹ ਰੱਖਦਾ ਹੈ ਕਿਸੇ ਨਾ ਕਿਸੇ ਬਹਾਨੇ ਉਹ ਭਾਰਤ ‘ਤੇ ਅਪਣਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਦੀ ਦਲਾਈ ਲਾਮਾ ਦੀ ਅਰੁਣਾਚਲ ਪ੍ਰਦੇਸ਼ ਫ਼ੇਰੀ ‘ਤੇ ਕਿੰਤੂ-ਪਰੰਤੂ ਕਰਦਾ ਹੈ, ਕਦੀ ਪਾਕਿਤਾਨ ਨੂੰ ਕਸ਼ਮੀਰ ਮਾਮਲੇ ‘ਤੇ ਹੱਲਾਸ਼ੇਰੀ ਦਿੰਦਾ ਹੈ ਏਸ਼ੀਆ ਦੇ ਇਸ ਖਿੱਤੇ ‘ਤੇ ਭਾਰਤ ਨੂੰ ਆਪਣੇ-ਆਪ ਨੂੰ ਸੁਰੱਖਿਅਤ ਰੱਖਣ ਲਈ ਹਰ ਪੱਧਰ ‘ਤੇ ਹੋਰ ਵਧੇਰੇ ਮਜ਼ਬੂਤ ਹੋਣਾ ਪਵੇਗਾ ਫਿਰ ਚਾਹੇ ਉਹ ਆਰਥਿਕ ਪੱਧਰ ਹੋਵੇ ਜਾਂ ਫਿਰ ਰੱਖਿਅਕ
ਜੇਕਰ ਅਸੀਂ ਆਰਮ ਟਰਾਂਸਫਰ ਡਾਟਾਬੇਸ ਦੇ ਅੰਕੜਿਆਂ ਨੂੰ ਵਾਈਏ ਤਾਂ ਪਤਾ ਚੱਲਦਾ ਹੈ , ਕਿ ਪਾਕਿਸਤਾਨ 2005 ‘ਚ ਅਮਰੀਕਾ ਤੋਂ 34.9 ਫੀਸਦੀ ਅਤੇ ਚੀਨ ਤੋਂ 18.5 ਫੀਸਦੀ ਹਥਿਆਰ ਖਰੀਦਣ ‘ਚ ਵਿਸ਼ਵਾਸ ਕਰਦਾ ਸੀ ਪਰੰਤੂ ਦੱਸ ਸਾਲਾਂ ਬਾਅਦ ਹੀ ਇਹ ਅੰਕੜੇ ਵੱਡੇ ਪੱਧਰ ‘ਤੇ ਬਦਲ ਜਾਂਦੇ ਹਨ 2015 ਵਿੱਚ ਪਾਕਿਸਤਾਨ ਚੀਨ ਤੋਂ ਲਗਭਗ 80 ਫੀਸਦੀ ਤੇ ਅਮਰੀਕਾ ਤੋਂ ਕੇਵਲ 9 ਫੀਸਦੀ ਹਥਿਆਰ ਹੀ ਖਰੀਦਦਾ ਹੈ ਇਸ ਪ੍ਰਕਾਰ ਤੁਸੀਂ ਪਾਕਿਸਤਾਨ ਦੀ ਸੋਚ ‘ਤੇ ਨਿਰਭਰਤਾ ਨੂੰ ਬੜੀ ਆਸਾਨੀ ਨਾਲ ਭਾਂਪ ਸਕਦੇ ਹੋ ਜਦੋਂ ਕਿ ਭਾਰਤ 2005 ਤੋਂ 2015 ਤੱਕ ਆਉਂਦੇ-ਆਉਂਦੇ ਰੂਸ, ਇਸਰਾਇਲ ਤੇ ਅਮਰੀਕਾ ‘ਤੇ ਹੀ ਹਥਿਆਰਾਂ ਲਈ ਨਿਰਭਰ ਰਿਹਾ ਹੈ ਭਾਰਤ ਦੀ ਵਿਦੇਸ਼ ਨੀਤੀਂ ‘ਚ ਕੋਈ ਬਹੁਤਾ ਵੱਡਾ ਬਦਲਾਅ ਨਹੀਂ ਆਇਆ ਹੈ ਪਰੰਤੂ ਇੱਕ ਵੱਡਾ ਕਦਮ ਮੇਕ ਇਨ ਇੰਡੀਆ ਜਿਸਦਾ ਮੋਦੀ ਸਰਕਾਰ ਵੱਲੋਂ ਖਾਕਾ ਉਲੀਕਿਆ ਗਿਆ ਸੀ, ਜ਼ਰੂਰ ਹੌਲੀ-ਹੌਲੀ ਆਪਣਾ ਰੰਗ ਵਿਖਾ ਰਿਹਾ ਹੈ
ਅਮਰੀਕਾ ਤੋਂ ਬਾਅਦ ਸਮੁੱਚੇ ਵਿਸ਼ਵ ‘ਚ ਚੀਨ ਦਾ ਰੱਖਿਆ ਬਜਟ ਸਭ ਤੋਂ ਵਧੇਰੇ ਹੈ ਭਾਰਤ ਦੀ ਆਖਰੀ ਜੀਡੀਪੀ ਦਾ ਚੌਥਾ ਹਿੱਸਾ ਰੱਖਿਆ ਨਿਵੇਸ਼ ਕਰਦਾ ਹੈ ਪਰੰਤੂ ਹੁਣ ਜ਼ਰੂਰਤ ਹੈ, ਇਸਨੂੰ ਆਪਣੇ ਦੇਸ਼ ‘ਚ ਹੀ ਕੇਂਦਰਿਤ ਕਰਨ ਦੀ ਹੋਵਿਤਜ਼ਰ ਐੱਮ-777 ਦੀ ਅਗਲੇਰੀ ਖੇਪ ਵੀ ਜਲਦ ਭਾਰਤ ਪਹੁੰਚੇਗੀ ਜਿਸ ਰਾਹੀਂ ਅਭਿਆਸ ਦਾ ਕਾਰਜਕ੍ਰਮ ਚਲਾਇਆ ਜਾਵੇਗਾ 2019 ਤੋਂ ਹਰ ਮਹੀਨੇ ਭਾਰਤੀ ਆਟਿਰਲਰੀ ‘ਚ ਪੰਜ ਤੋਪਾਂ ਸ਼ਾਮਲ ਕੀਤੀਆਂ ਜਾਣਗੀਆਂ ਟੀਚੇ ਮੁਤਾਬਕ 2021 ਤੱਕ ਪੂਰੀ ਦੀ ਪੂਰੀ 145 ਐਮ 777 ਦੀ ਖੇਪ ਭਾਰਤੀ ਆਟਿਰਲਰੀ ਦੀ ਸ਼ਾਨ ਬਣ ਜਾਵੇਗੀ 1980 ਤੇ ਸਮੇਂ ਕਾਲ ‘ਚ ਜਦੋਂ ਸਵੀਡਿਸ਼ ਰੱਖਿਆ ਕੰਪਨੀ ਬੋਫ਼ਰਸ ਤੋਂ ਹੋਵਿਤਜ਼ਰ ਤੋਪ ਸਮਝੌਤਾ ਦਲਾਲੀ ਦੀ ਭੇਂਟ ਚੜ੍ਹ ਚੁੱਕਾ ਸੀ ਉਸ ਤੋਂ ਬਾਅਦ ਭਾਰਤ ਦੀ ਤੋਪਖਾਨਾ ਫ਼ੌਜ ਨੂੰ ਪੁਰਾਤਨ ਤੋਂ ਨਵੀਨ ਰੂਪ ਦੇਣਾ ਯੂ.ਪੀ.ਏ ਸਰਕਾਰ ਦੇ ਦਸ ਸਾਲਾਂ ਦੇ ਕਾਰਜਕਾਲ ‘ਚ ਵੀ ਕਾਗਜ਼ਾਂ ‘ਚ ਰੁਲਦਾ ਰਿਹਾ
ਨਰਿੰਦਰ ਮੋਦੀ ਸਰਕਾਰ ਨੇ ਇਸ ਖਰੀਦ ਸਕਝੌਤੇ ਨੂੰ ਕਾਗਜ਼ਾਂ ਤੋਂ ਜ਼ਮੀਨੀ ਪੱਧਰ ‘ਤੇ ਲਿਆਉਣ ‘ਚ ਸਫ਼ਲਤਾ ਪ੍ਰਾਪਤ ਕੀਤੀ ਹੈ ਦੇਸ਼ ਦੀ ਰੱਖਿਆ ਪਾਕਿਸਤਾਨ ਤੇ ਚੀਨ ਵਰਗੇ ਰੰਗ ਬਦਲੂ ਦੇਸ਼ਾਂ ਨਾਲ ਹੋਵੇ ਵਿਸ਼ਵ ਪ੍ਰਸਿੱਧ ਕਥਨ ਵੀ ਹੈ- ‘ਕਿ ਜੇ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਯੁੱਧ ਲਈ ਹਮੇਸ਼ਾ ਤਿਆਰ ਰਹੋ
ਲੇਖਕ ਰੱਖਿਆ ਵਿਸ਼ਲੇਸ਼ਕ ਹਨ
ਮੋ.97800-37010
ਸੁਖਨਾ ਝੀਲ ਦੇ ਪੁਰਾਤਨ ਪਿੱਪਲ ਦੀ ਆਤਮਕਥਾ
ਚੰਡੀਗੜ੍ਹ ਸ਼ਹਿਰ ਦੀਆਂ ਕਈ ਥਾਵਾਂ , ਇਮਾਰਤਾਂ ਤੇ ਅਦਾਰੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ, ਉੱਥੇ ਉੱਤਰ- ਪੂਰਬ ਸਥਿੱਤ ਸੁਖਨਾ ਝੀਲ ਵੀ ਆਪਣੇ – ਆਪ ਦਰਸ਼ਕਾਂ ਨੂੰ ਮਨ-ਮੋਹਿਤ ਕਰਦੀ ਹੈ ਸੂਰਜਪੁਰ ਤੇ ਨੈਣਾਂ ਸਥਾਨਾਂ ਤੋਂ ਕਦੇ ਦੋ ਨਦੀਆਂ ਆਉਂਦੀਆਂ ਸਨ ਤੇ ਆਪਸ ਵਿੱਚ ਮਿਲ ਕੇ ਸੁਖਨਾ ਨਦੀ ਬਣ ਜਾਂਦੀਆਂ ਹਨ ਭਾਰਤ ਦੀ ਆਜ਼ਾਦੀ ਪਿੱਛੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਨਾਂਅ ‘ਚੰਡੀਮੰਦਰ’ ਤੋਂ ਪਿਆ ਇਹ ਵੀ ਸੁਣਨ ‘ਚ ਆਇਆ ਕਿ ਪਹਿਲਾਂ ਇਸ ਦਾ ਨਾਂਅ ਲਾਲ ਲਾਜਪਤ ਰਾਏ ਨਗਰ ਰੱਖਣ ਦੀ ਸਲਾਹ ਵੀ ਸੀ
ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰ੍ਰਧਾਨ ਮੰਤਰੀ ਨੇ ਇਸ ਸ਼ਹਿਰ ਦਾ ਨੀਂਹ ਪੱਥਰ 2 ਅਪਰੈਲ, 1952 ਨੂੰ ਰੱਖਿਆ ਫਰਾਂਸ ਦੇ ਆਰਕੀਟੈਕਟ ਲੀ-ਕਾਰਬੂਜ਼ੀਅਰ ਨੂੰ ਇਸ ਸ਼ਹਿਰ ਦਾ ਮਾਸਟਰ-ਪਲਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਉਸ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਕੁਦਰਤੀ ਸੁੰਦਰਤਾ ਨੂੰ ਕਾਇਮ ਰੱਖਣ ਲਈ ਤੇ ਸੈਲਾਨੀਆਂ ਦੇ ਮਨੋਰੰਜਨ ਲਈ ਸੁਖਨਾ ਝੀਲ ਨੂੰ ਮਾਸਟਰ ਪਲਾਨ ਦਾ ਮਹੱਤਵਪੂਰਨ ਹਿੱਸਾ ਬਣਾਇਆ
ਇਸ ਕਾਰਨ ਹੀ ਚੰਡੀਗੜ੍ਹ ਲਈ ਪਦਮਸ੍ਰੀ ਨੇਕ ਚੰਦ ਨੂੰ ਰਾਕ ਗਾਰਡਨ ਸਿਰਜਣ ਦਾ ਖਿਆਲ ਆਇਆ ਹੁਣ ਰਾਕ ਗਾਰਡਨ ਤੇ ਸੁਖਨਾ ਝੀਲ ਦੀ ਸਾਂਝ ਏਨੀ ਇੱਕ-ਮਿੱਕ ਹੋ ਗਈ ਹੈ ਜਿਵੇਂ ਇਹ ਚੰਡੀਗੜ੍ਹ ਸ਼ਹਿਰ ਦੀ ਰੂਹ ਹੋਣ ਸਵੇਰੇ ਤੇ ਸ਼ਾਮੀ ਚੰਡੀਗੜ੍ਹ ਵਾਸੀ ਸੈਰ ਦਾ ਆਨੰਦ ਮਾਣਦੇ ਹਨ ਵਿਸ਼ੇਸ਼ ਸਮਾਗਮਾਂ ‘ਤੇ ਝੀਲ ਕਿਨਾਰੇ ਰੌਣਕਾਂ ਲੱਗਦੀਆਂ ਹਨ ਨੇੜੇ ਹੀ ਗੋਲਫ਼ ਕਲੱਬ ਦੇ ਸ਼ਾਹੀ ਜਲੌਅ ਵੇਖਣ ਯੋਗ ਹਨ ਨਾਲ ਹੀ ਪੰਜਾਬ ਗਵਰਨਰ ਹਾਊਸ ਸਸ਼ੋਭਤ ਹੈ
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ 1952  ਤੋਂ ਪਹਿਲਾਂ ਇਸ ਸਾਰੇ ਖੇਤਰ ‘ਤੇ ਘੁੱੱਗ ਵਸਦਾ ਪਿੰਡ ਰਾਮਨਗਰ ‘ਭੰਗੀਮਾਜਰਾ’ ਹੁੰਦਾ ਸੀ, ਜਿਸ ਨੂੰ ਲੱਗਭਗ 250 ਸਾਲ ਪਹਿਲਾਂ ਬਜ਼ੁਰਗ ਖੜਕ ਸਿੰਘ ਨੇ ਵਸਾਇਆ ਸੀ ਉਦੋਂ 20/22 ਘਰ ਸਨ, ਗੋਤੀ ਸਨ ਛੜਾਨ ਜ਼ਿਮੀਦਾਰ  ਬਾਦ ‘ਚ ਇੱਕ ਘਰ ਤਰਖਾਣਾਂ ਦਾ, ਇੱਕ ਘਰ ਲੁਬਾਣਿਆਂ ਦਾ ਤੇ ਇੱਕ ਘਰ ਕਹਾਰਾਂ ਦਾ ਵਸਾਇਆ ਗਿਆ
ਇਸ ਵੇਲੇ ਸੁਖਨਾ ਝੀਲ ‘ਤੇ ਬਿਲਕੁਲ ਕੰਢੇ ਉੱਤੇ ਇੱਕ ਪੁਰਾਣਾ ਪਿੱਪਲ ਆਪਣੀ ਕਹਾਣੀ ਸਾਂਭੀ ਖੜੋਤਾ ਹੈ ਜਿਸ ਦੇ ਟਾਹਣ ਤੇ ਤਣਾ ਇਸ ਦੀ ਉਮਰ ਸੌ ਕੁ ਸਾਲ ਦੀ ਦੱਸਦੇ ਜਾਪਦੇ ਹਨ ਕਿੰਨੇ ਹੀ ਸੈਲਾਨੀ  ਇਸ ਨੂੰ ਤੱਕਦੇ ਹਨ, ਥੱਲੇ ਚਬੂਤਰੇ ‘ਤੇ ਬੈਠ ਕੇ ਛਾਂ ਮਾਣਦੇ ਹਨ ਕਈ ਆਪਣੇ ਨਾਂਅ ਇਸ ਦੇ ਤਣੇ ਉੱਤੇ ਖੁਣਦੇ ਹਨ ਪਰੰਤੂ ਇਹ ਪਿੱਪਲ ਅਡੋਲ ਹੈ ਤੇ ਖ਼ਾਮੋਸ਼ ਹੈ ਹਨੇਰੀਆਂ ਆਈਆ, ਝੱਖੜ ਝੁੱਲੇ, ਡੋਬਾ-ਸੋਕਾ, ਗਰਮੀ-ਸਰਦੀ ਹੋਰ ਪਤਾ ਨਹੀਂ ਕੀ-ਕੀ ਵਾਪਰਿਆ ਪਰੰਤੂ ਇਹ ਪਿੱਪਲ ਉਸ ਮਨੁੱਖ ਦੀ  ਯਾਦ ਸਾਂਭੀ ਹੈ ਜਿਸ ਨੇ ਇਸ ਨੂੰ ਲਾਇਆ ਸੀ ਉਹ ਸੀ ਪਿੰਡ ਰਾਮਨਗਰ ਭੰਗੀਮਾਜਰਾ ਦਾ ਗਿਆਨ ਸਿੰਘ ‘ਗਿਆਨਾ’ ਵਲਦ ਨੰਦ ਸਿੰਘ ‘ਨੰਦਾ’
ਇੱਕ ਆਮ ਜ਼ਿੰਮੀਦਾਰ ਗਿਆਨ ਸਿੰਘ ਇੱਕ ਮੋਹਵੰਤਾ, ਸਾਊ ਲੰਮਾ-ਲੰਝਾ ਤੇ ਨਿਮਰ ਸੁਭਾਅ ਦਾ ਮਾਲਕ ਸੀ ਜਦੋਂ ਕਿ ਉਸ ਦਾ ਪਿਤਾ ਅੱਖੜ ਸੁਭਾਅ ਦਾ ਜਾਣਿਆ ਜਾਂਦਾ ਸੀ ਗਿਆਨ ਸਿੰਘ ਭਾਰਤੀ ਫੌਜ ‘ਚ ਭਰਤੀ ਹੋ ਗਿਆ ਕੁਦਰਤ ਦੀ ਕਰੋਪੀ ਉਸ ਨੂੰ ਘਾਤਕ ਬਿਮਾਰੀ ਟੀ.ਬੀ ਹੋ ਗਈ ਤੇ ਫੌਜ ‘ਚੋਂ ਬਿਨਾ ਪੈਨਸ਼ਨ ਦਿੱਤਿਆਂ ਕੱਢ ਦਿੱਤਾ ਉਸ ਦੀ ਘਰਵਾਲੀ ਪਿੰਡ ਗੁਰਦਾਸਪੁਰ ਤੋਂ ਸੀ ਜਿਸ ਨੂੰ ਕਈ ਮੁਸੀਬਤਾਂ ਨੇ ਘੇਰ ਲਿਆ ਤੇ ਕੋਈ ਬੱਚਾ ਵੀ  ਨਾ ਹੋਇਆ ਦੱਸਦੇ ਹਨ ਕਿ ਇਹ ਔਰਤ ਬਹੁਤ ਹੀ ਸੁਸ਼ੀਲ ਸੁਭਾਅ ਦੀ ਸੇ ਗਿਆਨ ਸਿੰਘ ਦੀ ਮਨ ਅੰਦਰ  ਪਿੱਪਲ ਦਾ ਰੁੱਖ ਲਾਉਣ ਦਾ ਫੁਰਨਾ ਉਪਜਿਆ ‘ਚਲੋ, ਜੇ ਪਰਮਾਤਮਾ ਨੇ ਸੰਤਾਨ ਨਹੀਂ ਦਿੱਤੀ ਤਾਂ ਪਿੰਡ ਦੀ ਸ਼ਾਮਲਾਟ ਜ਼ਮੀਨ ‘ਤੇ ਇੱਕ ਰੁੱਖ ਪਿੱਪਲ ਹੀ ਆਪਣੀ ਨਿਸ਼ਾਨੀ ਵੱਜੋਂ ਲਾ ਦੇਵਾ
ਇਸ ਸ਼ਾਮਲਾਟ ਜ਼ਮੀਨ ਨੂੰ ਪਸ਼ੂਆਂ ਦੀ ਚਰਾਂਦ ਵੀ ਕਿਹਾ ਜਾਂਦਾ ਸੀ ਤੇ ਕਿਸਾਨ ਆਪਣੀ ਫ਼ਸਲ ਲਈ ਖਲਵਾੜੇ ਵਜੋਂ ਵਰਤ ਲੈਂਦੇ ਸਨ ਰੱਬ ਦਾ ਭਾਣਾ, ਕੁਝ ਸਾਲਾਂ ਬਾਦ ਗਿਆਨ ਸਿੰਘ ਦਾ ਦੇਹਾਂਤ ਹੋ ਗਿਆ ਪੁੱਤਰ ਦੀ ਨਿਸ਼ਾਨੀ ਨੂੰ ਹਰਾ-ਭਰਾ ਰੱਖਣ ਲਈ ਉਸ ਦੇ ਪਿਤਾ ਨੰਦ ਸਿੰੰਘ ਨੇ ਇਸ ਪਿੱਪਲ ਦੀ ਸਾਂਭ-ਸੰਭਾਲ ਕੀਤੀ ਪਾਣੀ ਪਾਉਂਦਾ ਰਿਹਾ ਤੇ ਪਿੱਪਲ ਵਧਦਾ-ਫੁੱਲਦਾ ਰਿਹਾ
ਚੰਡੀਗੜ੍ਹ ਦੇ ਪਹਿਲੇ 1952 ਉਠਾਲੇ ਸਮੇਂ ਪਿੰਡ ਰਾਮਨਗਰ ਢਹਿ-ਢੇਰੀ ਕਰ ਦਿੱਤਾ ਗਿਆ ਤੇ ਸੁਖਨਾ ਝੀਲ ਦੀ ਉਸਾਰੀ ਦੀ ਯੋਜਨਾ ਜੰਗੀ ਪੱਧਰ ‘ਤੇ ਆਰੰਭ ਹੋ ਗਈ ਪਿੰਡ ਦੇ ਬਹੁਤ ਸਾਰੇ ਰੁੱਖ ਪੁੱਟੇ ਗਏ ਝੀਲ ਕੰਢੇ ਇਸ ਪਿੱਪਲ ਦੀ ਵਾਰੀ ਵੀ ਆਉਣੀ ਸੀ ਪਰੰਤੂ ਚੰਗੀ ਕਿਸਮਤ ਨੂੰ  ਇਸ ਯੋਜਨਾ ‘ਚ ਕੰਮ ਕਰਦੇ ਸ. ਕੁਲਵੰਤ ਸਿੰਘ ਪਿੰਡ ਅੱਲਾਪੁਰ, ਉਦੋਂ ਜ਼ਿਲ੍ਹਾ ਰੋਪੜ,  ਨੂੰ ਇਸ ਪਿੱਪਲ ਦੀ ਕਹਾਣੀ ਦਾ ਪਤਾ ਸੀ
ਉਹ ਪਿੰਡ ਰਾਮਨਗਰ ਭੰਗੀਮਾਜਰਾ ਦੇ ਬਜ਼ੁਰਗ ਦਲੇਲ ਸਿੰਘ ਦਾ ਦੋਹਤਰਾ ਸੀ ਉਸ ਨੇ ਝੀਲ ਦੇ ਨਕਸ਼ੇ ਦੀ ਵਿਉਂਤ ਨੂੰ ਇੰਜ ਮੋੜਾ ਦਿੱਤਾ ਕਿ ਇਹ ਪਿੱਧਲ ਕਿਵੇਂ ਨਾ ਕਿਵੇਂ ਬਚਾਇਆ ਜਾ ਸਕੇ ਆਖ਼ਰ ਪਿੱਪਲ ਨੂੰ ਪੁੱਟਣ ਤੋਂ ਬਚਾ ਲਿਆ ਗਿਆ ਤੇ ਝੀਲ ਦੇ ਪਾਣੀ ਨਾਲ ਇਸ ਦਾ ਵੱਡ-ਅਕਾਰੀ ਸਰੂਪ ਸੋਹੰਦਾ ਬਣ ਗਿਆ
ਇਸ ਤੋਂ ਹੋਰ ਅੱਗੇ ਇਸ ਪਿੱਪਲ ਨੂੰ ਵਿਰਸੇ,ਵਿਰਾਸਤ ਤੇ ਇਤਿਹਾਸਕ- ਨਿਸ਼ਾਨੀ ਵੱਜੋਂ ਮਹੱਤਤਾ ਦੇਣ ਲਈ ਸ੍ਰੀ ਸਰਵਨ ਸਿੰਘ ਪੁੱਤਰ ਸ. ਲਛਮਣÎ ਸਿੰਘ ਸੂਬੇਦਾਰ ਨੰਬਦਾਰ ਰਾਮਨਗਰ ਭੰਗੀਮਾਜਰਾ ਨੇ ਨਿੱਜੀ ਉੱਦਮ ਕਰਕੇ ਤੱਤਕਾਲੀ ਏ.ਡੀ.ਸੀ ਗਵਰਨਰ ਪੰਜਾਬ ਚੰਡੀਗੜ੍ਹ ਨੂੰ ਮਿਤੀ 16.4.1983 ਨੂੰ ‘ਜੌਰਹੱਟ ਅਸਾਮ’ ਪੱਤਰ ਲਿੱਖ ਕੇ, ਇਸ ਪਿੱਪਲ ਦੀ ਆਤਮ-ਕਥਾ ਪੇਸ਼ ਕੀਤੀ ਤਾਂ ਜੋ ਯਾਦਗਾਰ ਵੱਜੋਂ ਇਸ ਪਿੱਪਲ ਦੀ ਪੂਰੀ ਦੇਖ-ਰੇਖ ਕੀਤੀ ਜਾਵੇ, ਉਦੋਂ ਇਸ ਪਿੱਪਲ ਦੀ ਉਚਾਈ ਲਗਭਗ 15-16 ਫੁੱਟ ਤੇ ਇਸ ਤਣੇ ਦਾ ਘੇਰਾ 6 ਫੁੱਟ ਦੇ ਕਰੀਬ ਸੀ
ਇਸ ਸਾਰੀ ਗਾਥਾ ਦਾ ਸਬੂਤ ਲਿਖਤੀ-ਪੱਤਰ ਦੀ ਕਾਪੀ ਵੱਜੋਂ ਮੈਨੂੰ ਸਰਦਾਰ ਸਰਵਣ ਸਿੰਘ ਜੋ ਇਸ ਬਿਰਧ ਅਵਸਥਾ ‘ਚ ਮਾਡਲ-ਟਾਉੂਨ ਸੰਨੀ ਐਨਕਲੇਵ ਦੇਸੂਮਾਜਰਾ-ਛੱਜੂਮਾਜਰਾ ‘ਚ ਰਹਿੰਦੇ ਹਨ, ਨੇ ਮਿਤੀ 3 ਫਰਵਰੀ, 2016 ਨੂੰ ਦਿੱਤਾ ਕਿੰਨਾ ਚੰਗਾ ਹੋਵੇ ਜੇ ਕੇਂਦਰੀ-ਪ੍ਰਸ਼ਾਸਨ ਚੰਡੀਗੜ੍ਹ ਯੂ.ਟੀ.ਚੰਡੀਗੜ੍ਹ ਇਸ ਪਿੱਪਲ ਦੀ ਆਤਮ ਕਥਾ ਬੋਰਡ ‘ਤੇ ਲਿਖਵਾ ਕੇ ਦਰਸ਼ਕਾਂ ਨੂੰ ਰੁੱਖਾਂ ਦੀ ਸੰਭਾਲ ਦਾ ਅਸਲੀ ਨਮੂਨਾ ਪੇਸ਼ ਕਰਨ ਦੀ ਮਿਸਾਲ ਪੈਦਾ ਕਰੇ ਧੰਨ ਸੀ ਉਹ ਪੁਰਖ ਜੋ ਰੁੱਖਾਂ ਨੂੰ ਪੁੱਤਾਂ ਵਾਂਗ ਪਾਲ਼ਦੇ ਸਨ
ਮਨਮੋਹਨ ਸਿੰਘ ਦਾਊਂ
ਮੋ: 98151-23900
ਪ੍ਰਦੇਸ ਵਸ ਕੇ ਪਿੰਡ ਜੁੜੇ ਹੋਏ ਨੇ ਪਿੰਡ ਨਾਲ
ਫਗਵਾੜਾ ਤੋਂ ਨਕੋਦਰ ਰੋਡ ‘ਤੇ ਵਸਦੇ ਪਿੰਡ ਸਰਹਾਲੀ ਦਾ ਦੁਨੀਆ ਭਰ ਵਿੱਚ ਵੱਡਾ ਨਾਂਅ ਹੈ ਇਸ ਪਿੰਡ ਦੇ ਵੱਡੀ ਗਿਣਤੀ  ਨੌਜਵਾਨ ਵੱਖ-ਵੱਖ ਮੁਲਕਾਂ ਵਿੱਚ ਵਸੇ ਹੋਏ ਹਨ  ਵੱਡੀਆਂ ਸੜਕਾਂ ਅਤੇ ਮਹਿਲਨੁਮਾ ਘਰਾਂ ਵਾਲੇ ਇਸ ਪਿੰਡ ਦੇ ਲੋਕ ਜਿਸ ਪਾਸੇ ਹੱਥ ਪਾਉਂਦੇ ਹਨ,  ਬੱਲੇ-ਬੱਲੇ ਕਰਵਾ ਦਿੰਦੇ ਹਨ   ਕੈਨੇਡਾ ਦੀ ਓਨਟਾਰੀਓ ਸਟੇਟ ਦੇ ਵਸਨੀਕ ਬਾਸੀ ਭਰਾਵਾਂ ਨੂੰ ਅੱਜ ਕਬੱਡੀ ਦੀ ਦੁਨੀਆ ਵਿੱਚ ਪੂਰੀ ਦੁਨੀਆ ਜਾਣਦੀ ਹੈ।
ਕੈਨੇਡਾ ਦੀ ਸਭ ਤੋਂ ਵੱਡੀ ਟਰਾਂਸਪੋਰਟ (ਟਰੱਕਿੰਗ) ਕੰਪਨੀ ਆਟੋਵਾਹਨ  ਦੇ ਮਾਲਕ ਹਰਵਿੰਦਰ ਸਿੰਘ ਬਾਸੀ ਤੇ ਸੁੱਖਾ ਬਾਸੀ ਨੇ ਆਪਣੀ ਸਖ਼ਤ ਮਿਹਨਤ ਅਤੇ ਨੇਕ ਕਿਰਤ ਕਮਾਈ ਨਾਲ ਨੌਰਥ ਅਮਰੀਕਾ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਹੈ  ਸ੍ਰ. ਇਕਬਾਲ ਸਿੰਘ ਬਾਸੀ ਤੇ ਮਾਤਾ ਮਨਦੀਪ ਕੌਰ ਬਾਸੀ ਦੇ ਘਰ ਜਨਮ ਲੈਣ ਵਾਲੇ ਇਹਨਾਂ ਨੌਜਵਾਨਾਂ ਨੇ ਆਪਣੇ ਕਾਰੋਬਾਰ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਦੇ ਨਾਲ-ਨਾਲ ਕਬੱਡੀ ਖੇਡ ਜਗਤ , ਸਮਾਜ ਸੇਵਾ ਤੇ ਆਪਣੇ ਪਿੰਡ ਦੇ ਵਿਕਾਸ ਕਾਰਜਾਂ ‘ਚ ਵੀ ਵੱਡਾ ਯੋਗਦਾਨ ਪਾਇਆ ਹੈ।
ਬਾਸੀ ਭਰਾਵਾਂ ਨੇ ਸਭ ਤੋਂ ਪਹਿਲਾਂ ਆਪਣੇ ਪਿੰਡ ਸਰਹਾਲੀ ਦੇ ਵਿਕਾਸ ਕਾਰਜਾਂ ਲਈ 25 ਲੱਖ ਰੁਪਏ ਆਪਣੇ ਦਾਦਾ ਸ. ਕੇਹਰ ਸਿੰਘ ਬਾਸੀ ਤੇ ਦਾਦੀ ਜੋਗਿੰਦਰ ਕੌਰ ਬਾਸੀ ਦੀ ਯਾਦ ਵਿੱਚ ਦਿੱਤਾ ਇਸਦੇ ਨਾਲ ਹੀ ਪਿੰਡ ਵਿੱਚ ਆਮ ਲੋਕਾਂ ਦੀ ਮੱਦਦ ਲਈ ਜਿੱਥੇ ਪੱਕੀ ਬੁਢਾਪਾ ਪੈਨਸ਼ਨ 500 ਰੁਪਏ , ਗਰੀਬ ਬੱਚਿਆਂ ਨੂੰ ਮੁਫ਼ਤ ਵਿੱਦਿਆ ਦੇ ਨਾਲ-ਨਾਲ ਵਰਦੀਆਂ ਤੇ ਕਿਤਾਬਾਂ ਦਾ ਪ੍ਰਬੰਧ ਕਰਨਾ ਇਨ੍ਹਾਂ ਨੇ ਆਪਣਾ ਜ਼ਰੂਰੀ ਫਰਜ਼ ਸਮਝਿਆ ਹੈ ਜਿਨ੍ਹਾਂ  ਤੋਂ ਪ੍ਰੇਰਤ ਹੋ ਕੇ ਪਿੰਡ ਦੇ ਹੋਰ ਪ੍ਰਵਾਸੀਆਂ ਵੀ ਪਿੰਡ ਦੇ ਵਿਕਾਸ ਲਈ ਭਰਪੂਰ ਯੋਗਦਾਨ ਪਾ ਰਹੇ ਹਨ ਅੱਜ ਪਿੰਡ ਸਰਹਾਲੀ ਦੇ ਸੁੰਦਰੀਕਰਨ ਲਈ ਵਿਦੇਸ਼ ਤੋਂ ਇੱਕ ਕਰੋੜ ਰੁਪਏ ਦੀ ਆਰਥਿਕ ਮੱਦਦ ਆ ਰਹੀ ਹੈ ਜੋ ਕਿ ਪੰਜਾਬ ਲਈ ਵੱਡੇ ਮਾਣ ਵਾਲੀ ਗੱਲ ਹੈ, ਪਿੰਡ ਦੇ ਵਿਕਾਸ ਲਈ  ਦਿੱਤੇ ਜਾ ਰਹੇ ਇਸ ਪੈਸੇ ਨੂੰ ਇਮਾਨਦਾਰੀ ਨਾਲ ਖਰਚਿਆ ਜਾਵੇਗਾ, ਇਹ ਵੀ ਯਕੀਨੀ ਬਣਾਇਆ ਗਿਆ ਹੈ। (Village)
ਇਹ ਵੀ ਪੜ੍ਹੋ : ਹਵਾਈ ਅੱਡੇ ’ਤੇ ਛੇ ਅਜ਼ਗਰ, ਇੱਕ ਕਾਲੀ ਗਾਲ੍ਹੜ ਜ਼ਬਤ
ਇਸਦੇ ਨਾਲ ਹੀ ਕੈਨੇਡਾ ਦੀ ਕਬੱਡੀ ਨਾਲ ਬਾਸੀ ਭਰਾ 2009 ‘ਚ ਇੰਦਰਜੀਤ ਸਿੰਘ ਧੁੱਗਾ,  ਕਰਨ ਘੁਮਾਣ ਦਿੜ੍ਹਬਾ ਤੇ ਰੇਸ਼ਮ ਰਾਜਸਥਾਨੀ ਦੀ ਬਦੌਲਤ ਪੰਜਾਬ ਕੇਸਰੀ ਇੰਟਰਨੈਸ਼ਨਲ ਕਲੱਬ ਦੇ ਜਰੀਏ ਜੁੜੇ  ਜਿੰਨਾ ਨੇ ਲੱਖਾ ਡਾਲਰ ਦੇ ਬਜਟ ਵਾਲੀ ਟੀਮ ਬਣਾ ਕੇ ਕਬੱਡੀ ਖਿਡਾਰੀਆਂ ਨੂੰ ਮਾਲੋਮਾਲ ਕੀਤਾ  ਜਿਨ੍ਹਾਂ ਦੀ ਸਪੌਂਸਰ ਭਾਰਤ ਦੀ ਟੀਮ ਨੇ 2013 ‘ਚ ਇੰਗਲੈਂਡ ਵਰਲਡ ਕਬੱਡੀ ਕੱਪ ਜਿੱਤਣ ਦੇ ਨਾਲ 2011 ‘ਚ ਟੋਰਾਂਟੋ ਦਾ ਵਰਲਡ ਕੱਪ ਵੀ ਜਿੱਤਿਆ ਉਹਨਾਂ ਦੀ ਪ੍ਰਧਾਨਗੀ ਹੇਠ ਪੰਜਾਬ ਕੇਸਰੀ ਇੰਟਰਨੈਸ਼ਨਲ ਸਪੋਰਟਸ ਕਲੱਬ ਲਗਾਤਾਰ ਟੋਰਾਂਟੋ ਖੇਡ ਸੀਜਨ ਦੀ ਚਾਰ ਸਾਲ ਬੈਸਟ ਟੀਮ ਰਹੀ ਹੈ ਉਨ੍ਹਾਂ ਨੇ ਪੰਜਾਬ ਦੇ ਅਨੇਕਾਂ ਕਬੱਡੀ ਟੂਰਨਾਮੈਂਟ ਨੂੰ ਸਪੌਂਸਰ ਕਰਨ ਦਾ ਮਾਣ ਹਾਸਲ ਕੀਤਾ ਹੈ ਕੈਨੇਡਾ ਦੀ ਟਰੱਕਿੰਗ ਕੰਪਨੀ ਆਟੋ ਵਾਹਨ ਨੂੰ ਨੌਰਥ ਅਮਰੀਕਾ ਦੀ ਸਭ ਤੋਂ ਵੱਡੀ ਸਫਲ ਕੰਪਨੀ ਹੋਣ ਦੇ ਅਨੇਕਾ ਐਵਾਰਡ ਮਿਲ ਚੁੱਕੇ ਹਨ। (Village)
ਇੱਕ ਹਜ਼ਾਰ ਤੋਂ ਵੱਧ ਲੋਕ ਉਹਨਾਂ ਦੀ ਕੰਪਨੀ ਵਿੱਚ ਜੌਬ ਕਰਦੇ ਹਨ  ਕੈਨੇਡਾ ਦੀ ਰਾਜਨੀਤੀ ‘ਚ ਵੱਡੀ ਪਹੁੰਚ ਰੱਖਣ ਵਾਲੇ ਬਾਸੀ ਭਰਾਵਾਂ ਨੇ ਸਫਲਤਾ ਦੇ ਸਿਖ਼ਰਲੇ ਡੰਡੇ ‘ਤੇ ਪਹੁੰਚ ਕੇ ਵੀ ਆਪਣੀ ਮਿੱਟੀ ਤੇ ਸਮਾਜ ਸੇਵਾ ਦਾ ਪੱਲਾ ਨਹੀਂ ਛੱਡਿਆ ਉਹਨਾਂ ਆਪਣੇ ਪਿੰਡ ਵਿੱਚ ਸੀਵਰੇਜ ਸਿਸਟਮ ਪਾਉਣ ਦੀ ਵੱਡੀ ਪਹਿਲਕਦਮੀ ਕੀਤੀ ਜਿਸ ਨੂੰ ਦੇਖ ਕੇ ਹੋਰਨਾਂ ਪ੍ਰਵਾਸੀ ਭਾਰਤੀਆਂ ਦਾ ਧਿਆਨ ਵੀ ਆਪਣੇ ਪਿੰਡਾਂ ਦੇ ਵਿਕਾਸ ਵੱਲ ਗਿਆ ਭਾਰਤੀ ਕਬੱਡੀ ਟੀਮ ਦੇ ਕਪਤਾਨ ਖੁਸ਼ਦੀਪ ਸਿੰਘ ਦੁੱਗਾਂ ਨੂੰ ਇਸ ਸਾਲ ਉਹਨਾਂ ਆਪਣੇ ਸਾਥੀ ਬੱਬਲ ਕੈਨੇਡਾ,ਇੰਦਰਜੀਤ ਧੁੱਗਾ (ਧੁੱਗਾ ਬ੍ਰਦਰਜ਼), ਜਸ ਸੋਹਲ ਨਾਲ ਮਿਲ ਕੇ ਫਾਰਚੂਨਰ ਕਾਰ ਦੇ ਕੇ ਸਨਮਾਨਿਤ ਕੀਤਾ।
ਭਾਰਤ ਵਾਂਗ ਉਹ ਕੈਨੇਡਾ ਵਿੱਚ ਵੀ ਭਾਈਚਾਰੇ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਹਨ  ਧਾਰਮਿਕ ਸਮਾਗਮਾਂ ਤੇ ਲੰਗਰ ਲਾਉਣਾ, ਹਾਕੀ, ਸੌਕਰ, ਕਲਚਰਲ ਪ੍ਰੋਗਰਾਮ ਨੂੰ ਮੁੱਖ ਤੌਰ ‘ਤੇ ਸਪੌਂਸਰ ਕਰਨਾ ਉਹਨਾਂ ਦੇ ਮੁੱਖ ਕਾਰਜਾਂ ‘ਚ ਸ਼ਾਮਲ ਹੈ  ਕਬੱਡੀ ਖਿਡਾਰੀਆਂ,ਕੁਮੈਂਟੇਟਰ, ਖੇਡ ਕਲੱਬ , ਸਮਾਜ ਸੇਵਾ ਦੇ ਕਾਰਜਾਂ ‘ਚ ਵਧ-ਚੜ੍ਹ ਕੇ ਮੱਦਦ ਦੇਣਾ ਬਾਸੀ ਭਰਾਵਾਂ ਦਾ ਵੱਡਾ ਉਪਰਾਲਾ ਹੈ ਹੋਰਨਾਂ ਪ੍ਰਵਾਸੀਆਂ ਲਈ ਪ੍ਰੇਰਨਾ ਸਰੋਤ ਬਣੇ ਬਾਸੀ ਭਰਾਵਾਂ ‘ਤੇ ਕਬੱਡੀ ਦੀ ਦੁਨੀਆਂ ਨੂੰ ਸਦਾ ਮਾਣ ਰਹੇਗਾ।
ਜੋ ਮੇਰੇ ਨਾਲ ਬੀਤੀ
ਸਾਲ 2008 ਤੋਂ ਬਾਅਦ ਮੈਂ ਕੈਨੇਡਾ ਨਹੀਂ ਗਿਆ ਸਾਂ 2010 ਵਿੱਚ ਲੰਡਨ ਤੇ 2011 ਵਿੱਚ ਆਸਟਰੇਲੀਆ ਗਿਆ 2012 ਦੀਆਂ ਗਰਮੀਆਂ ਵਿੱਚ  ਡਾ. ਦਰਸ਼ਨ ਸਿੰਘ ਅਜੀਤ ਵੀਕਲੀ ਦੇ ਮੁੱਖ ਸੰਪਾਦਕ ਚੱਲ ਵਸੇ ਇਨ੍ਹੀਂ ਦਿਨੀਂ ਹੀ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ  ਘਰ ਦੀ ਸਾਰੀ ਜਿੰਮੇਵਾਰੀ ਮੇਰੇ ‘ਤੇ ਆਣ ਪਈ ਘਰੋਂ ਬਾਹਰ ਤਾਂ ਆਪਾਂ ਤਾਂ  ਹੀ ਨਿੱਕਲ  ਸਕਦੇ ਹਾਂ ਜਦ ਕੋਈ ਸਿਆਣਾ ਪਿੱਛੋਂ ਸਾਰਾ ਘਰ-ਬਾਹਰ ਸਾਂਭਣ ਵਾਲਾ ਬੈਠਾ ਹੋਵੇ ਹੁਣ ਮੇਰੇ ਲਈ ਪਰਦੇਸ ਜਾਣਾ ਸੌਖਾ ਨਹੀਂ ਸੀ
ਕੈਨੇਡਾ ਤੋਂ ਲਗਾਤਾਰ ਮਿੱਤਰਾਂ ਤੇ ਪ੍ਰਸੰਸਕਾਂ ਦੇ ਫੋਨ ਆਉਂਦੇ ਤੇ ਕੈਨੇਡਾ ਆਉਣ  ਦਾ ਸੱਦਾ ਦਿੰਦੇ ਏਧਰ ਲੋਕ ਵੀ ਪੁੱਛਦੇ ਹੁਣ ਕਦੋਂ ਜਾਣਾ ਬਾਹਰ ਫਿਰ? ਗਰਮੀਆਂ-ਗਰਮੀਆਂ ਬਾਹਰ ਕੱਟ ਆਉਣੀਆਂ ਸੀ ਯਾਰ! ਇਹੋ ਜਿਹਾ ਪੁੱਛਣ ਵਾਲਿਆਂ ਨੂੰ ਸ਼ਾਇਦ ਬਾਹਰ ਜਾਣਾ ਖੇਤ ਜਾਣ ਵਾਂਗ ਲੱਗਦਾ ਹੈ! ਇਹੋ ਜਿਹੇ ਅਟ-ਪਟੇ ਸੁਆਲਾਂ ਦਾ ਮੇਰੇ ਕੋਲ ਕੋਈ ਜੁਆਬ ਨਹੀਂ ਸੀ ਪਿਤਾ ਦੇ ਦੇਹਾਂਤ  ਤੋਂ ਠੀਕ ਦੋ ਕੁ ਸਾਲ ਬਾਅਦ ਮੇਰੇ ਨਜ਼ਦੀਕੀ ਦੋਸਤ ਗੱਲੀਂ-ਗੱਲੀਂ ਮੈਨੂੰ ਆਖਿਆ ਕਰਨ ਕਿ ਬਾਹਰ ਜਾਵੇਂਗਾ ਤਾਂ ਤੇਰਾ ਗੁਜ਼ਾਰਾ ਚੱਲੂ, ਕੰਮ ਤਾਂ ਕੋਈ ਹੈਨੀ ਤੇਰੇ ਕੋਲ, ਪੱਕੀ ਆਮਦਨ ਦਾ ਕੋਈ ਸਾਧਨ ਨਹੀਂ ਜਿਹੜੇ ਕੁਝ ਪੈਸੇ ਸੀ ਉਹ ਪਿਤਾ ਦੀ ਕੈਂਸਰ ਦੀ ਬੀਮਾਰੀ ਤੇ ਹੋਰ ਆਹਰ-ਪਾਹਰ ਵਿਚ ਖਰਚੇ ਗਏ ਇਸ ਲਈ ਤੈਨੂੰ ਜਾਣਾ ਚਾਹੀਦਾ ਹੈ ਨੇੜਲੇ ਦੋਸਤ ਤੁਹਾਡੀ ਹਰ ਗੱਲ ਸਮਝਦੇ ਹੁੰਦੇ ਹਨ
2013 ਵਿਚ ਮੈਨੂੰ ਪੰਜਾਬ ਸਰਕਾਰ ਵੱਲੋਂ ਅਜ਼ਾਦੀ ਦਿਵਸ ਮੌਕੇ ‘ਸਟੇਟ ਐਵਾਰਡ’ ਦਿੱਤਾ ਗਿਆ ਤੇ ਅਜੀਤ ਜਲੰਧਰ ਨੇ ਪੰਜਾਬ ਪੰਨੇ ‘ਤੇ ਖਬਰ ਲਾਈ ਲਗਦੇ ਹੱਥ ਇੱਕ ਹੋਰ ਗੱਲ ਦੱਸਦਾ ਜਾਵਾਂ ਕਿ ਚਾਹੇ ਮੈਂ ਕੈਨੇਡਾ ਵਾਲੀ ਅਜੀਤ ਲਈ ਲਿਖ ਰਿਹਾ ਸਾਂ ਪਰ ਅਜੀਤ ਜਲੰਧਰ ਨੇ ਨਾ ਮੇਰੀ ਕਦੇ ਖਬਰ ਰੋਕੀ ਤੇ ਨਾ ਹੀ ਮੇਰੀ ਕਿਸੇ ਨਵੀਂ ਛਪਦੀ ਕਿਤਾਬ ਦਾ ਰੀਵੀਊ ਹੀ ਰੋਕਿਆ ਸੀ, ਏਥੋਂ ਇਨ੍ਹਾਂ ਦੀ ਦਰਿਆ ਦਿਲੀ ਸਾਫ਼ ਝਲਕਦੀ ਹੈ  ਸਗੋਂ ਇੱਕ ਵਾਰੀ ਸਤਨਾਮ ਸਿੰਘ ਮਾਣਕ ਨੇ ਪੰਜਾਬੀ ਟ੍ਰਿਬਿਊਨ ਵਿਚ ਮੇਰਾ ਪਾਕਿਸਤਾਨੀ ਫਨਕਾਰ ਸਾਂਈ ਜਹੂਰ ਬਾਰੇ ਲੇਖ ਪੜ੍ਹ ਕੇ ਆਪ ਫੋਨ ਕੀਤਾ ਤੇ ਲੇਖ ਦੀ ਸਿਫਤ ਵਿਚ ਹੌਸਲਾ ਅਫ਼ਜਾਈ ਕਰਦਿਆਂ  ਨਾਲ ਹੀ ਕਿਹਾ ਕਿ ਅਜੀਤ ਲਈ ਸਾਂਈ ਜੀ ਬਾਰੇ ਦੋ-ਤਿੰਨ ਕਿਸ਼ਤਾਂ ਵਿਚ ਲੰਮਾ ਲੇਖ ਕੇ ਭੇਜ  ਮੈਂ ਭੇਜਿਆ ਤਾਂ ਪ੍ਰਮੁੱਖਤਾ ਨਾਲ ਕਿਸ਼ਤਵਾਰ ਛਾਪਿਆ ਗਿਆ
ਇੱਕ ਦਿਨ ਅਜੀਤ ਵੀਕਲੀ ਤੋਂ ਫੋਨ ਆਇਆ ਤੇ ਦੱਸਿਆ ਗਿਆ ਕਿ ਸਾਡੇ ਪੰਜਾਬ ਵਿਚ ਜਿੰਨੇ ਵੀ ਕਾਲਮ ਨਵੀਸ ਹਨ, ਉਹਨਾਂ ਸਭਨਾਂ ਤੋਂ ਅਸੀਂ ਇੱਕ-ਇੱਕ ਹਲਫ਼ੀਆ ਬਿਆਨ ਮੰਗਵਾਇਆ ਹੈ, ਜਿਸ ਵਿਚ ਇਹ ਲਿਖਣਾ ਹੈ ਕਿ ਅਸੀਂ ਅਜੀਤ ਵੀਕਲੀ ਨਾਲ ਏਨੇ ਸਮੇਂ ਤੋਂ ਜੁੜੇ ਹੋਏ ਹਾਂ, ਇਸ ਵਿਚ ਛਪਣ ਨਾਲ ਸਾਡਾ ਮਾਣ ਵਧਿਆ ਹੈ, ਇਹ ਹਰਮਨ ਪਿਆਰਾ ਪੇਪਰ ਹੈ ਇਹ ਭਾਰੀ ਗਿਣਤੀ ਵਿਚ ਛਪਦਾ ਹੈ, ਵਗੈਰਾ-ਵਗੈਰਾ ਕਾਲਮ ਨਵੀਸਾਂ ਦੇ ਇਹ ਬਿਆਨ ਅਜੀਤ ਵੀਕਲੀ ਨੂੰ ਕੈਨੇਡਾ ਵਿਚ ਚੱਲ ਰਹੇ ਆਪਣੇ ਕੋਰਟ ਕੇਸ ਲਈ ਚਾਹੀਦੇ ਸਨ ਮੇਰਾ ਦਿਲ ਨਾ ਮੰਨੇ ਅਜਿਹਾ ਕਰਨ ਨੂੰ, ਮੈਂ ਸਮਝਦਾ ਸਾਂ ਕਿ ਸਾਡੀ ਇਸ ਮਾਮਾਲੇ ਵਿਚ ਦੁਰਵਰਤੋਂ ਹੋ ਸਕਦੀ ਹੈ  ਅਖ਼ਬਾਰਾਂ ਦੇ ਕਾਲਮ ਨਵੀਸ ਕਦੀ ਇਹੋ ਜਿਹੇ ਹਲਫ਼ੀਆ ਬਿਆਨ ਦਿੰਦੇ ਦੇਖੇ ਤਾਂ ਨਹੀਂ ਕਈ ਦਿਨ ਮੈਂ ਇਹ ਕੰਮ ਲਟਕਾਈ ਗਿਆ ਜਦ ਟੋਰਾਂਟੋ ਤੋਂ ਫੋਨ ‘ਤੇ ਫੋਨ ਫਿਰ ਖੜਕਣ ਲੱਗਿਆ ਤਾਂ ਮੈਂ ਦਿੱਲੀ ਫੋਨ ਕਰਕੇ ਕੇ  ਸ.੍ਰ ਗੁਰਬਚਨ ਸਿੰਘ ਭੁੱਲਰ ਨੂੰ ਪੁੱਛਿਆ ਤਾਂ ਉਹ ਆਖਣ ਲੱਗੇ ਕਿ ਇਸ ਵਿਚ ਕੀ ਹਰਜ ਹੈ, ਅਜੀਤ ਜਲੰਧਰ ਦੇ ਖਿਲਾਫ ਇਸ ਵਿਚ ਕੁਝ ਨਹੀਂ ਅਖਵਾਇਆ ਜਾਣਾ ਆਪਣੇ ਤੋਂ, ਇਸ ਲਈ ਭੇਜ  ਦੇਣਾ ਚਾਹੀਦਾ ਹੈ ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵਾਲੇ ਅਜੀਤ ਵੀਕਲੀ ਰਾਹੀਂ ਚਰਚਿਤ ਹੋਏ ਪ੍ਰੋਫੈਸਰ ਹਰਜਿੰਦਰ ਵਾਲੀਆ ਨੂੰ ਫੋਨ ਕੀਤਾ ਤਾਂ ਉਹ ਬੋਲੇ ਕਿ ਮੈਂ ਤਾਂ ਭੇਜ ਵੀ ਦਿੱਤਾ, ਤੁਸੀਂ ਤੇ ਭੁੱਲਰ ਲੇਟ ਓ, ਜਲਦੀ ਭੇਜ ਦਿਓ ਸੋ, ਅਸੀਂ ਵੀ ਆਪਣੇ ਆਪਣੇ ਹਲਫੀਆ ਬਿਆਨ ਭੇਜ ਦਿੱਤੇ, ਜੋ ਉਹਨਾਂ ਆਪਣੀ ਲੋੜ ਮੁਤਾਬਕ ਵਰਤ ਲਏ
2014 ਵਿਚ ਮੇਰੇ ‘ਤੇ ਨਿੱਜੀ ਦੋਸਤਾਂ-ਮਿੱਤਰਾਂ ਦਾ ਬਹੁਤ ਜ਼ੋਰ ਪੈਣ ਲੱਗਿਆ ਕਿ ਤੂੰ ਕੈਨੇਡਾ ਜਾਹ, ਘਰ ਦਾ ਗੁਜ਼ਾਰਾ ਹੁਣ ਮੁਸ਼ਕਲ ਹੈ ਜਾਂ ਕਿਤੇ ਕੋਈ ਛੋਟੀ-ਮੋਟੀ ਨੌਕਰੀ ਲੱਭ ਲੈ ਨੌਕਰੀ ਮੈਨੂੰ ਦਸਵੀਂ ਫੇਲ੍ਹ ਨੂੰ ਕੌਣ ਤੇ ਕਿੱਥੇ ਦੇਵੇ? ਨਾਲੇ ਦੋ ਸਰਕਾਰੀ ਨੌਕਰੀਆਂ ਤਾਂ ਪਹਿਲਾਂ ਹੀ ਛੱਡ ਚੁੱਕਾ ਹੋਇਆ ਸਾਂ ਖੈਰ! ਮੈਂ ਕੈਨੇਡਾ ਜਾਣ ਦੀ ਤਿਆਰੀ ਕਰਨ ਲੱਗਿਆ ਤੇ ਇਸੇ ਸਾਲ ਦੀਆਂ ਗਰਮੀਆਂ ਵਿਚ ਟੋਰਾਂਟੋ ਜਾ Àੁੱਤਰਿਆ ਫੋਨ ‘ਤੇ ਇਕਬਾਲ ਰਾਮੂਵਾਲੀਆ ਕਹਿੰਦਾ ਸੀ ਕਿ ਮੈਂ ਲੈ ਜੂੰਗਾ ਮੈਂ ਇਕਬਾਲ ਜੀ ਨਾਲ ਪੱਕਾ ਕਰ ਲਿਆ ਪਰ ਏਅਰਪੋਰਟ ‘ਤੇ ਲੈਣ ਲਈ  ਡਾ. ਦਰਸ਼ਨ ਸਿੰਘ ਦੇ ਦੋਵੇਂ ਪੁੱਤਰ ਪੁੱਜੇ ਖੜ੍ਹੇ ਸਨ  ਬਾਅਦ ਵਿਚ ਇਕਬਾਲ ਰਾਮੂਵਾਲੀਆ ਦੇ ਦੱਸਣ ਮੁਤਾਬਕ ਕਿ ਉਹਨਾਂ ਆਪ ਕਿਹਾ ਸੀ ਕਿ ਨਿੰਦਰ ਸਾਡਾ ਗੈਸਟ ਹੈ, ਅਸੀਂ ਹੀ ਆਪਣੇ ਘਰ ਲਿਆਉਣਾ ਹੈ, ਬਾਅਦ ਵਿਚ ਤੁਸੀਂ ਲੈ ਜਾਣਾ ਇਸ ਵਾਸਤੇ ਮੈਂ ਏਅਰਪੋਰਟ ਨਹੀਂ ਆਇਆ ਸੀ
ਬੈਂਸ ਭਰਾਵਾਂ ਦੀ ਵੱਡੀ ਗੱਡੀ ਸ਼ੂਕਦੀ ਜਾਂਦੀ ਸੀ ਮੈਂ ਪਿੱਛੇ ਬੈਠਾ ਕਈ ਕੁਝ ਸੋਚ ਰਿਹਾ ਸਾਂ ਟੋਰਾਂਟੋ ਆਣ ਕੇ Àੁੱਤਰਨ ਦੀ ਰਤਾ ਵੀ ਪ੍ਰਸੰਨਤਾ ਨਹੀਂ ਸੀ ਮਨ ਢੱਠ ਜਿਹਾ ਗਿਆ ਸੀ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੇ ਲਿਖੇ ਗੀਤ ਦੇ ਬੋਲ ਚੇਤੇ ਆਏ:
”ਹੱਥ ਵਿਚ ਖੂੰਡੀ ਤੇ ਮੋਢੇ ਖੇਸੀ ਨੀਂ ਜਿੰਦੇ
ਛੋਟੀ ਉਮਰੇ ਹੋਏ ਪ੍ਰਦੇਸੀ ਨੀਂ ਜਿੰਦੇ…”
ਓ ਭਾਈ, ਕੀ ਗੱਲ ਏ ਉਦਾਸ ਜਿਹਾ ਹੋਇਆ ਬੈਠਾ ਏਂ, ਸੁਣਾ ਕੋਈ ਗੱਲਬਾਤ ਇੰਡੀਆ ਦੀ ਛੋਟੇ ਬੈਂਸ ਨੇ ਮੇਰੇ ਵੱਲ ਦੇਖਦਿਆਂ ਆਖਿਆ ਮੈਥੋਂ ਫਿਰ ਕੁਝ ਬੋਲ ਨਾ ਹੋਇਆ ਬਸ  ਰਸਮੀ ਜਿਹਾ ਜੁਆਬ ਦੇ ਕੇ ਚੁੱਪ ਕਰ ਰਿਹਾ
ਇੱਕ ਮਹੀਨੇ ਤੋਂ ਵੀ ਘੱਟ ਸਮਾਂ ਮੈਂ ਟੋਰਾਂਟੋ ਬਿਤਾ ਕੇ ਅੱਗੇ ਕੈਲਗਰੀ, ਵਿੰਨੀਪੈਗ, ਅਡਮਿੰਟਨ ਤੇ ਵੈਨਕੂਵਰ ਵੱਲ ਨਿੱਕਲ ਗਿਆ ਤੇ ਫਿਰ ਸਾਰਾ ਸਮਾਂ ਉਧਰੇ ਕੱਟ ਕੇ ਵਾਪਸ ਪਿੰਡ ਆਇਆ 2015 ਦੇ ਇੱਕ ਦਿਨ ਅਜੀਤ ਵੀਕਲੀ ਤੋਂ ਵੱਡੇ ਦਾ ਫੋਨ ਸੀ, ਓ ਯਾਰ, ਤੈਨੂੰ ਵਿਆਕਰਨ ਦੀ ਸਮਝ ਨਹੀਂ ਹੈ? ਮੈਂ ਸਮਝਿਆ ਨਹੀਂ ਕਿ ਉਹ ਕੀ ਆਖਣਾ ਚਾਹੁੰਦਾ ਹੈ
ਕਾਫ਼ੀ ਦੇਰ ਫੋਨ ‘ਤੇ ਬਹਿਸ ਹੋਈ ਤਾਂ ਆਖਰ ਮੈਂ ਆਖ ਸੁਣਾਇਆ, ਪੰਦਰਾਂ ਸਾਲ ਮੈਨੂੰ ਬਿਨਾਂ ਵਿਆਕਰਨ ਦੀ ਸਮਝ ਤੋਂ ਹੀ ਛਾਪਦੇ ਰਹੇ ਓ? ਕੀ ਤੁਹਾਨੂੰ ਆਪਣੇ ਪਿਤਾ ਜੀ ‘ਤੇ ਯਕੀਨ ਨਹੀਂ ਸੀ ਕਿ ਇਸ ‘ਬੇ-ਵਿਆਕਰਨੇ’ ਨੂੰ ਛਾਪਦੇ ਰਹੇ ਨੇ ਆਪਣੇ ਪੇਪਰ ਵਿੱਚ? ਸਾਡੇ ਤੋਂ ਹਲਫ਼ੀਆ ਬਿਆਨ ਲੈ ਕੇ ਤੇ ਦੁਰਵਰਤੋਂ ਕਰ ਕੇ ਹੁਣ ਸਾਨੂੰ ਵਿਆਕਰਨਾਂ ਬਾਰੇ ਦੱਸਦੇ ਹੋ? ਪੰਦਰਾਂ ਸਾਲ ਦੀ ਸ਼ਬਦੀ ਸੇਵਾ ਦਾ ਇਹੋ ਮੁੱਲ ਹੈ ਯਾਰ? ਮੈਨੂੰ ਬਹੁਤ ਲੋਕ ਵਰਜਦੇ ਰਹੇ ਕਿ ਨਿੰਦਰਾ ਪਾਸੇ ਹੋ ਜਾ ਇਨ੍ਹਾਂ ਤੋਂ ਪਰ… ਮੈਂ ਤਲਖ਼ ਹੋ ਗਿਆ ਸਾਂ ਉਹ ਅੱਗੋਂ ਘੱਟ ਨਹੀਂ ਸੀ ਕਾਲ ਵੀ ਵਟਸਐਪ ਤੋਂ ਸੀ, ਫੋਨ ਤੋਂ ਹੁੰਦੀ ਤਾਂ ਰਿਕਾਰਡਿੰਗ ਹੋ ਜਾਂਦੀ
ਅਸੀਂ ਕਾਲਮ ਨਹੀਂ ਛਾਪਾਂਗੇ ਹੁਕਮਰਾਨ ਬੋਲਿਆ
ਮੇਰੇ ਕਾਲਮ ਛਾਪਣ ਨੂੰ ਬਹੁਤ ਥਾਵਾਂ ਨੇ
ਨਿੰਦਰ ਘਿਗਆਣਵੀ, ninder_ghugianvi@yahoo.com
ਭਾਈ ਲਾਲੋ ਦੇ ਕਿਰਤੀ ਵਿਰਸੇ ਦਾ ਵਾਰਸ ਸੀ ਪ੍ਰੋ. ਔਲਖ
ਨਿਰੰਜਣ ਬੋਹਾ, ਮੋ: 89682-8270
ਪੂਰੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਉਣ ਤੇ ਪਿੰਡ ਪਿੰਡ ਜਾ ਕੇ ਲੋਕ ਚੇਤਨਾ ਦਾ ਸੁਨੇਹਾ ਵੰਡਣ  ਵਾਲੇ  ਪੰਜਾਬੀ ਨਾਟਕ ਦੇ  ਸ਼ਾਹ ਅਸਵਾਰ  ਪ੍ਰੋ.ਅਜਮੇਰ ਸਿੰਘ ਔਲਖ ਦੇ ਜੀਵਨ ਨੁੰ ਬਚਾਉਣ ਲਈ    ਕੀਤੀਆਂ    ਕੋਸ਼ਿਸ਼ਾ ਤੇ ਦੁਆਵਾਂ  ਆਖਿਰ  ਮੌਤ    ਤੋਂ ਹਾਰ ਹੀ ਗਈਆਂ  ਲੰਘੀ ਮਿਤੀ 15 ਜੂਨ ਨੂੰ ਸਵੇਰ ਸਾਢੇ ਪੰਜ ਕੁ ਵਜੇ    ਉਹਨਾਂ ਦੇ ਤੁਰ ਜਾਣ ਦੀ ਖ਼ਬਰ ਸੁਣੀ ਤਾਂ    ਸਰੀਰ ‘ਚਂੋ ਸੀਤ ਜਿਹਾ ਨਿੱਕਲ ਗਿਆ   ਸੋਸ਼ਲ ਮੀਡੀਆ ‘ਤੇ ਪੰਦਰਾਂ ਕੁ ਦਿਨ ਪਹਿਲਾਂ ਵੀ ਉਨ੍ਹਾਂ ਦੇ ਸਦੀਵੀ ਵਿਛੋੜਾ ਦੇ  ਜਾਣ ਦੀ ਅਫਵਾਹ ਫੈਲੀ ਸੀ ਪਰ  ਕੁਝ ਹੀ ਸਮੇਂ ਬਾਦ ਉਨ੍ਹਾਂ ਦੇ ਪਰਿਵਾਰਕ ਸੂਤਰਾਂ ਨੇ ਇਸ ਅਫਵਾਹ ਦਾ  ਖੰਡਨ ਕਰਕੇ ਉਨ੍ਹਾਂ ਨੂੰ ਚਾਹੁਣ ਵਾਲਿਆਂ  ਦੇ ਚਿਹਰਿਆਂ ਤੋਂ ਗੁਆਚੀ ਮੁਸਕਾਨ ਵਾਪਸ ਲੈ ਆਂਦੀ ਸੀ  ਹੁਣ ਜਦੋਂ ਸਾਡੇ  ਦਿਲੋ-ਦਿਮਾਗ ‘ਚ ਇਹ  ਗੱਲ ਬੈਠ  ਗਈ  ਸੀ ਕਿ ਇਸ ਜੀਵਨ ਸੰਗਰਾਮੀ ਨੇ ਆਪਣੇ ਅੰਦਰਲੀ ਇੱਛਾ ਸ਼ਕਤੀ ਰਾਹੀਂ     ਇੱਕ ਵਾਰ ਫਿਰ ਮੌਤ ਨੂੰ ਹਰਾ ਦਿੱਤਾ ਹੈ ਤਾਂ  ਸੋਚਾਂ ਦੇ ਉਲਟ ਅਚਿੰਤੇ ਬਾਜ਼ ਦਾ ਦਾਅ  ਚੱਲ ਗਿਆ
ਉਨ੍ਹਾਂ ਦੇ ਤੁਰ ਜਾਣ ਦੀ ਖਬਰ ਸੁਣੀ ਤਾਂ ਆਪਣੇ ਆਪ ਨੂੰ ਰਾਹਤ ਦੇਣ ਲਈ ਇੱਕ ਪਲ ਲਈ ਸੋਚਿਆ ਕਿ  ਸੰਭਵ ਹੈ ਇਸ  ਵਾਰ ਵੀ  ਇਹ  ਖਬਰ ਅਫ਼ਵਾਹ ਹੀ ਹੋਵੇ ਪਰ ਕਹਾਣੀਕਾਰ ਅਤਰਜੀਤ ਵਰਗੇ ਪੁਖਤਾ  ਸੂਤਰ  ਤੋਂ  ਮਿਲੀ  ਦੁੱਖਦਾਈ  ਜਾਣਕਾਰੀ  ਕਾਰਨ ਇਸ ਕੌੜੀ ਹਕੀਕਤ ਨੂੰ ਸਵੀਕਾਰਨਾ ਹੀ ਪਿਆ ਮੈਂ ਸੋਚ ਰਿਹਾ ਸਾਂ ਕਿ ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਨਾਟਕ  ਦੇ ਇੱਕ ਯੁਗ  ਦਾ ਅੰਤ ਹੀ ਨਹੀਂ ਹੋਇਆ ਸਗੋਂ ਵਿਚਾਰਧਾਰਕ ਪ੍ਰਤੀਬੱਧਤਾ  ਵਾਲੀ ਨਾਟਕ  ਲਹਿਰ  ਦੇ ਜਾਰੀ ਰਹਿਣ ‘ਤੇ ਵੀ ਇੱਕ ਸੁਆਲੀਆ ਚਿੰਨ੍ਹ ਲੱਗ ਗਿਆ ਹੈ
ਭਾਅ ਗੁਰਸ਼ਰਨ ਸਿੰਘ ਤੋਂ ਬਾਦ ਲੋਕ ਪੱਖੀ ਰੰਗ ਮੰਚ ਨੂੰ ਇੱਕ  ਲਹਿਰ ਵਜੋਂ ਉਭਾਰਨ ਵਾਲਾ ਦੂਜਾ ਮੋਢੀ ਨਾਟਕਕਾਰ ਵੀ  ਤੁਰ ਗਿਆ ਹੈ ਤਾਂ  ਇਸ ਲਹਿਰ ਦੇ ਵਾਰਸਾਂ ਲਈ  ਲਹਿਰ ਨੂੰ  ਜਿਉਂਦਾ ਰੱਖਣ ਦੀ ਚਣੌਤੀ ਬਹੁਤ ਵੱਡੀ ਹੋ  ਗਈ ਹੈ ਜਦੋਂ  ਸਾਹਿਤ ਦੀ ਹਰ ਵਿਧਾ ਵਿਸ਼ਵੀ ਮੰਡੀ ਦੀ ਮੰਗ ਅਨੁਸਾਰ ਆਪਣੇ ਲੋਕ ਪੱਖੀ ਖਾਸੇ  ਨਾਲੋਂ ਟੁੱਟਣ ਦੇ ਰਾਹ ਪਈ ਹੋਈ ਹੈ ਤਾਂ ਅਜਿਹੇ ਸਮੇ ਔਲਖ ਵਰਗੇ  ਸਿਰੜੀ ਤੇ ਲੋਕ ਪ੍ਰਤੀਬੱਧ  ਨਾਟਕਕਾਰ ਦਾ ਤੁਰ ਜਾਣਾ  ਸੱਚ ਮੁੱਚ ਹੀ ਬਹੁਤ ਘਾਟੇ ਵਾਲੀ ਗੱਲ ਹੈ
ਵੱਡੇ ਲੇਖਕਾਂ ਦੇ ਘਰਾਂ ਦੇ ਦਰਵਾਜ਼ੇ ਆਮ ਕਰਕੇ ਨਵੇ ਲੇਖਕਾਂ ਤੇ ਆਮ ਲੋਕਾਂ ਲਈ ਬਹੁਤ ਭੀੜੇ ਹੁੰਦੇ ਹਨ ਪਰ ਇਹ ਪ੍ਰੋ. ਔਲਖ ਹੀ ਸੀ ਜੋ ਘਰ ਆਏ ਹਰ ਬੰਦੇ ਨੂੰ  ਬਿਲਕੁਲ ਆਮ ਪੇਂਡੂ ਮੁਹਾਂਦਰੇ ਵਾਲੇ ਅੰਦਾਜ਼ ‘ਚ   ਖਿੜ੍ਹ ਕੇ ਮਿਲਦਾ ਸੀ  ਕੇਵਲ ਮਿਲਦਾ ਹੀ ਨਹੀਂ ਸੀ ਸਗੋਂ ਉਨ੍ਹਾਂ ਨੂੰ ਉਡੀਕਦਾ ਵੀ ਸੀ ਤੇ  ਆਪ ‘ਵਾਜਾਂ ਵੀ ਮਾਰਦਾ ਸੀ ਵੱਡੇ ਤੇ ਨਾਮਵਰ ਲੇਖਕਾਂ ਨੂੰ ਕਿਸੇ ਸਮਾਗਮ ਤੇ ਬੁਲਾਉਣਾ ਹੋਵੇ ਤਾਂ ਉਨ੍ਹਾਂ ਲਈ ਮਹਿੰਗੀ ਕਾਰ ਦਾ ਪ੍ਰਬੰਧ ਕਰਨਾ ਪੈਂਦਾ ਹੈ ਪਰ ਇਹ ਪ੍ਰੋ. ਅਜਮੇਰ ਔਲਖ ਦੀ ਨਿਰਮਾਨਤਾ ਦਾ ਸਿਖ਼ਰ ਸੀ ਕਿ ਉਹ ਮਾਨਸਾ ਖੇਤਰ ਦੇ ਲੇਖਕਾਂ  ਨੂੰ ਆਪ ਫੋਨ ਕਰਦਾ ਸੀ ਕਿ ਮੇਰੀ ਕਾਰ ‘ਚ ਏਨੀਆਂ ਸੀਟਾ ਖਾਲੀ ਹਨ, ਜੇ ਤੁਸੀਂ ਸਮਾਗਮ ‘ਤੇ ਜਾਣਾ ਹੈ ਤਾਂ ਸਵੇਰੇ  ਮੇਰੇ ਘਰ ਪਹੁੰਚ ਜਾਇਓ  ਉਸਦਾ ਫੋਨ ਆਉਣ ‘ਤੇ ਮੈਂ ਵੀ ਉਨ੍ਹਾਂ ਨਾਲ ਕਈ  ਸਾਹਿਤ ਸਮਾਗਮਾਂ ‘ਤੇ ਗਿਆ ਸਾਂ
ਔਲਖ ਦਾ ਆਪਣਾ ਪਰਿਵਾਰਕ ਪਿਛੋਕੜ ਨਿਮਨ ਕਿਸਾਨੀ ਨਾਲ ਜੁੜਿਆ ਹੋਇਆ ਸੀ ਇਸ ਲਈ ਹੀ ਉਹ ਛੋਟੀ ਕਿਸਾਨੀ ਦੇ ਦੁੱਖਾਂ  ਦਰਦਾਂ ਦੀ ਬਾਤ  ਆਪਣੇ ਨਾਟਕਾਂ ‘ਚ ਏਨੀ ਸ਼ਿੱਦਤ ਬਿਆਨੀ ਕਰ ਸਕੇ ਸਨ ਇੰਕਾਂਗੀ ਸੰਗ੍ਰਹਿ  ‘ਅਰਬਦ ਨਰਬਦ ਧੂੰਧੁਕਾਰਾ ਤੋਂ ਲੈ ‘ਨਿਉਂ  ਜੜ੍ਹ’ ਤੱਕ  ਉਨ੍ਹਾਂ  ਡੇਢ ਦਰਜਣ ਦੇ ਲੱਗਭੱਗ ਨਾਟਕ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਤੇ ਉਸਦੀ ਹਰ ਪੁਸਤਕ ਨੂੰ ਪਾਠਕਾਂ ਨੇ ਰੱਜਵਾਂ ਮਾਣ ਸਤਿਕਾਰ ਦਿੱਤਾ ਉਸਦੇ ਹਰ ਨਾਟਕ ਦੀਆਂ ਸੈਂਕੜਿਆਂ ਦੀ ਗਿਣਤੀ ‘ਚ ਸਟੇਜੀ ਪੇਸ਼ਕਾਰੀਆਂ ਹੋਈਆਂ ਪਰ ਨਾਟਕ  ‘ਬਿਗਾਨੇ ਬੋਹੜ ਦੀ ਛਾਂ’ ਦੇ  ਸਟੇਜੀ ਮੰਚਨ ਦੀ ਗਿਣਤੀ ਦੱਸ  ਸਕਣਾ  ਕਿਸੇ ਲਈ  ਹੁਣ ਸੰਭਵ ਹੀ ਨਹੀਂ ਜਾਪਦਾ ਇਸ ਨਾਟਕ ਨੂੰ  ਨਿਮਨ ਕਿਸਾਨੀ ਦੇ ਜੀਵਨ ਦੇ ਪ੍ਰਤੀਨਿੱਧ ਦਸਤਾਵੇਜ਼ ਵਜੋਂ ਸਵੀਕਾਰਿਆ ਗਿਆ
ਆਪਣੇ ਚਾਰ ਦਹਾਕਿਆਂ ਦੇ ਸਾਹਿਤਕ ਸਫਰ ਦੌਰਾਨ ਮੈਂ ਉਨ੍ਹਾਂ ਜਿਹਾ ਕੋਈ ਨਿਰ ਵਿਵਾਦ  ਲੇਖਕ ਨਹੀਂ ਵੇਖਿਆ ਭਾਵੇਂ ਉਨ੍ਹਾਂ ਦੀ ਵਿਚਾਰਧਾਰਾ ਤੇ ਚਿੰਤਨ ਪੂਰੀ ਤਰ੍ਹਾਂ ਲੋਕ ਪੱਖੀ  ਸੀ  ਪਰ  ਇਸ ਵਿਚਾਰਧਾਰਾ ‘ਤੇ ਕਿਸੇ ਖਾਸ ਰਾਜਨੀਤਕ ਧਿਰ ਦਾ ਠੱਪਾ ਕਦੇ ਨਹੀਂ ਸੀ ਲੱਗਾ  ਉਹ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ  ਰਹੇ ਤਾਂ  ਕੇਂਦਰੀ ਸਭਾ ਦੇ ਕਿਸੇ ਧੜੇ ਨਾਲ ਆਪਣਾ ਵੱਖਰਾ ਮੋਹ ਨਹੀਂ ਜਤਾਇਆ  ਸਗੋਂ  ਸਾਰਿਆਂ ਦੇ ਸਾਂਝੇ ਪ੍ਰਧਾਨ ਦੇ ਤੌਰ ‘ਤੇ ਹੀ ਵਿਚਰਦੇ ਰਹੇ  ਡਾਕਟਰ ਤੇਜਵੰਤ ਮਾਨ ਵਾਲੀ ਕੇਂਦਰੀ ਸਭਾ ਨਾਲ ਵੀ ਉਨ੍ਹਾਂ ਆਪਣੇ ਦੋਸਤਾਨਾ ਸਬੰਧ ਕਾਇਮ ਰੱਖੇ ਉਨ੍ਹਾਂ ਦੀ  ਨਿਰ ਵਿਵਾਦ ਸ਼ਖ਼ਸੀਅਤ ਕਾਰਨ ਹੀ  ਉਨ੍ਹਾਂ ਨੂੰ ਇਹ ਜਿੰਮੇਵਾਰੀ  ਸੌਂਪੀ ਗਈ ਸੀ   ਉਹ ਵਿਰੋਧੀ ਵਿਚਾਰਧਾਰਾ ਰੱਖਣ ਵਾਲੇ ਲੇਖਕਾਂ ਤੇ ਸਾਹਿਤ ਚਿੰਤਕਾਂ ਨਾਲ ਐਵੇਂ ਹੀ ਉਲਝ ਕੇ ਸਮਾਂ ਖਰਾਬ ਕਰਨ ਦੀ ਬਜਾਇ ਆਪਣੀ ਵਿਚਾਰਧਾਰਾ  ਦੇ ਪ੍ਰਚਾਰ ਤੇ ਪਸਾਰ ਨੂੰ ਸਮਾਂ ਦੇਣ ‘ਚ ਵਧੇਰੇ ਵਿਸ਼ਵਾਸ ਰੱਖਦੇ ਸਨ ਸਾਹਿਤਕ ਗੋਸ਼ਟੀਆਂ  ਸਮੇ ਜਦੋਂ   ਕਦੋਂ ਦੋ  ਵਿਚਾਰਧਾਰਕ ਵਿਰੋਧੀਆਂ ਦੇ ਸਿੰਙ ਫਸ ਜਾਂਦੇ ਤਾਂ ਉਹ ਆਪਣੇ ਪ੍ਰਧਾਨਗੀ ਭਾਸ਼ਣ ‘ਚ ਗਿਣਵੇਂ-ਮਿਣਵੇਂ ਸ਼ਬਦਾਂ ਰਾਹੀਂ  ਗੋਸ਼ਟੀ ਦੇ ਅਸ਼ਾਂਤ ਹੋਏ ਮਾਹੌਲ ਨੂੰ ਸ਼ਾਂਤ ਤੇ ਸਾਵਾਂ  ਬਨਾਉਣ ਦੀ ਕਲਾ ‘ਚ ਵੀ ਮਾਹਰ ਸਨ
ਔਲਖ ਅੰਦਰਂੋ ਬਾਹਰਂੋ ਇੱਕ ਸਨ  ਉਹ ਅਕਸਰ ਕਿਹਾ ਕਰਦੇ ਸਨ ਕਿ ਜੇ ਮੈ ਤਿੰਨ ਧੀਆਂ ਦੀ ਥਾਂ ਤਿੰਨ ਪੁੱਤਰਾਂ ਦਾ ਬਾਪ ਹੁੰਦਾ ਤਾਂ ਪੰਜਾਬੀ ਨਾਟਕ ਦੇ ਖੇਤਰ ‘ਚ ਅੱਜ ਵਾਲਾ ਨਾਂਅ  ਥਾਂ ਕਦੇ ਨਾ ਬਣਾ ਸਕਦਾ  ਇਹ ਮੇਰੀ ਪਤਨੀ ਤੇ ਧੀਆਂ ਹੀ ਸਨ ਜਿਨ੍ਹਾਂ ਮੇਰੇ ਨਾਟਕਾਂ ‘ਚ ਉਸ ਸਮੇ  ਰੋਲ ਨਿਭਾਏ ਜਦੋਂ ਔਰਤ ਦਾ ਸਟੇਜ  ‘ਤੇ ਆਉਣਾ ਅਲੋਕਾਰੀ ਗੱਲ ਸੀ  ਉਨ੍ਹਾਂ ਦੀ ਇਹ ਵੀ ਖਾਹਿਸ਼ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਦ ਵੀ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਅਗਾਂਹਵਧੂ ਸੋਚ ‘ਤੇ ਡਟ ਕੇ ਪਹਿਰਾ ਦੇਵੇ ,ਇਸ ਲਈ ਸੰਨ 2013 ‘ਚ ਕੈਂਸਰ ਦੀ ਬਿਮਾਰੀ ਦੇ ਵੱਡੇ ਹਮਲੇ ਦਾ ਸਾਮਹਣਾ ਕਰਨ  ਵੇਲੇ  ਉਨ੍ਹਾਂ ਆਪਣੀ ਆਖਿਰੀ ਇੱਛਾ ਦਾ ਲਿਖਤੀ  ਪ੍ਰਗਟਾਵਾ ਕੀਤਾ ਕਿ ਉਨ੍ਹਾਂ  ਦੀ ਮੌਤ ਤੋਂ ਬਾਦ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੀਆਂ ਧੀਆਂ ਵੱਲੋਂ ਹੀ ਦਿੱਤੀ ਜਾਵੇ ਇਹ ਗੱਲ ਆਪਣੇ ਆਪ ‘ਚ ਬੜੀ ਅਗਾਂਹਵਧੂ ਹੈ
ਅਜਿਹੇ ਉੱਚੀ ਸੁੱਚੀ ਸੋਚ ਵਾਲੇ ਮਹਾਨ ਲੋਕ  ਕਦੇ ਮਰਿਆ ਨਹੀਂ  ਕਰਦੇ ਤੇ ਪ੍ਰੋ. ਅਜਮੇਰ ਸਿੰਘ ਔਲਖ ਵੀ ਮਰਿਆ ਨਹੀਂ ਹੈ ਸਗੋਂ  ਲੋਕ ਵਿਰਾਸਤ ਦਾ ਹਿੱਸਾ ਬਣ ਕੇ ਆਪਣੀ ਵਿਚਰਧਾਰਕ ਉਮਰ ਹੋਰ ਲੰਮੀ ਕਰ ਗਿਆ ਹੈ ਉਹ ਸਾਡੇ ਚੇਤਿਆਂ ‘ਚ ਹਮੇਸ਼ਾ ਜਿਉਂਦਾ ਰਹੇਗਾ ਜਿੰਨਾਂ  ਇਕੱਠ ਬਰਨਾਲੇ ਉਨ੍ਹਾਂ ਨੂੰ ਭਾਈ ਲਾਲੋ ਪੁਰਸਕਾਰ  ਦੇਣ ਵੇਲੇ  ਸੀ, ਓਨਾ ਹੀ ਉਨ੍ਹਾਂ ਦੀ ਅੰਤਿਮ ਯਾਤਰਾ ਵੇਲੇ ਸੀ ਪ੍ਰੋ. ਔਲਖ ਅਮਰ ਰਹਿਣ ਦੇ ਗੂੰਜਵੇਂ ਨਾਹਰੇ ਉਨ੍ਹਾਂ ਦੇ ਅਮਰ ਰਹਿਣ ਦੀ ਗਵਾਹੀ ਉਨ੍ਹਾਂ ਦੇ ਸਨਮਾਨ ਸਮਾਰੋਹ ਵਾਂਗ ਹੀ ਭਰ ਰਹੇ ਸਨ ਉਹ ਪਹਿਲਾਂ ਵੀ ਜਿੰਦਾਬਾਦ ਸੀ ਤੇ ਹੁਣ ਵੀ ਜਿੰਦਾਬਾਦ ਹੈ
ਚਿੰਤਾਜਨਕ ਹੈ ਲਾਪਤਾ ਲੋਕਾਂ ਦੀ ਵਧਦੀ ਗਿਣਤੀ
ਸੁਖਰਾਜ ਚਹਿਲ ਧਨੌਲਾ
ਜੇਕਰ ਹਰ ਇਨਸਾਨ ਦਾ ਜੀਵਨ ਵਧੀਆ ਢੰਗ ਨਾਲ ਬਤੀਤ ਹੋਵੇ ਉਸਨੂੰ ਲੋੜੀਂਦੀਆਂ ਸਾਰੀਆਂ ਸਹੂਲਤਾਂ ਪ੍ਰਾਪਤ ਹੋਣ ਤਾਂ ਹੀ ਹਰੇਕ ਵਿਅਕਤੀ ਆਪਣੀ ਜ਼ਿੰਦਗੀ ਦਾ ਰੰਗ ਸੌਖੇ ਢੰਗ ਨਾਲ  ਮਾਣ ਸਕਦਾ ਹੈ। ਕਿਉਂਕਿ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੇਕਰ ਹਰ ਵਿਅਕਤੀ ਨੂੰ ਲੋਂੜੀਦੀਆਂ ਸਹੂਲਤਾਂ ਮੁਹੱਈਆ ਹੋਣ ਤਾਂ ਹਰ ਔਕੜ ਨੂੰ ਹਰ ਆਦਮੀ ਅਸਾਨੀ ਨਾਲ ਪਾਰ ਕਰ ਸਕਦਾ ਹੈ। ਜੇਕਰ ਆਦਮੀ ਸਹੂਲਤਾਂ ਤੋਂ ਸੱਖਣÎਾ ਹੈ ਤਾਂ ਫਿਰ ਹਰੇਕ ਵਿਅਕਤੀ ਛੋਟੀ ਤੋਂ ਛੋਟੀ ਮੁਸੀਬਤ ਦਾ ਸਾਹਮਣਾ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਇਹਨਾਂ ਸਹੂਲਤਾਂ ਨੂੰ ਪ੍ਰਾਪਤ ਕਰਨ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਕਾਫ਼ੀ ਸੰਘਰਸ਼ ਕਰਨਾ ਪੈਂਦਾ ਹੈ। ਕਿਉਂਕਿ ਇੱਕ ਤਾਂ ਮਹਿੰਗਾਈ ਨੇ ਹਰ ਆਦਮੀ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ ਅਤੇ ਦੂਜਾ ਆਮਦਨੀ ਵਸੀਲੇ ਘਟ ਰਹੇ ਹਨ।
ਰੁਜ਼ਗਾਰ ਵਰਗੇ ਜੋ ਪ੍ਰਬੰਧ ਸਰਕਾਰਾਂ ਵੱਲੋਂ ਕੀਤੇ ਜਾਣੇ ਚਾਹੀਦੇ ਹਨ ਉਹ ਵੀ ਨਹੀਂ ਕੀਤੇ ਜਾ ਰਹੇ ਹਨ ਜਿਸ ਕਰਕੇ ਅੱਜ ਲੱਖਾਂ ਨੌਜਵਾਨ ਬੇਰੁਜ਼ਗਾਰ  ਘੁੰਮ ਰਹੇ ਹਨ। ਅਜੇ ਜਿਨ੍ਹਾਂ ਲੋਕਾਂ ਦੇ ਪੁਰਾਣੇ ਪੁਰਖਿਆਂ ਦੀਆਂ ਜਮੀਨਾਂ, ਜਾਇਦਾਦਾਂ ਬਣਾਈਆਂ ਹੋਈਆਂ ਹਨ, ਉਹ ਤਾਂ ਆਪਣੀਆਂ ਜਮੀਨਾਂ ਆਦਿ ਨਾਲ ਗੁਜ਼ਾਰਾ ਕਰ ਰਹੇ ਹਨ। ਜਦਕਿ ਅੱਜ ਦੇ ਸਮੇਂ ਵਿੱਚ ਨਵੀਆਂ ਜਮੀਨਾਂ ਜਾਇਦਾਦਾਂ ਬਣਾਉਣੀਆਂ ਬਹੁਤ ਮੁਸ਼ਕਲ ਵਾਲੀ ਗੱਲ ਹੋ ਗਈ ਹੈ। ਜਿਨ੍ਹਾਂ ਕੋਲ ਅਜਿਹੇ ਪੁਰਾਣੇ ਕਮਾਈ ਵਾਲੇ ਸਾਧਨ ਨਹੀਂ ਹਨ ਉਹ ਬੜੀ ਮੁਸ਼ਕਲ ਨਾਲ ਆਪਣਾ ਖ਼ਰਚਾ  ਚਲਾਉਂਦੇ ਹਨ।
ਆਮਦਨ ਦਾ ਘੱਟ ਹੋਣਾ ਲੋਕਾਂ ਦੇ ਘਰਾਂ ‘ਚ ਲੜਾਈ-ਝਗੜੇ ਦਾ ਕਾਰਨ ਬਣਦਾ ਹੈ।ਕਿਉਂਕਿ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਹਰੇਕ ਨੂੰ ਪੈਸੇ ਦੀ ਲੋੜ ਤਾਂ ਹੁੰਦੀ ਹੈ। ਪਰ ਆਮਦਨੀ ਵਸੀਲੇ ਘੱਟ ਹੋਣ ਕਾਰਨ ਓਨਾ ਪੈਸਾ ਨਹੀਂ ਆਉਂਦਾ ਜਿੰਨੇ ਦੀ ਜ਼ਰੂਰਤ ਹੁੰਦੀ ਹੈ ਜਿਸ ਕਾਰਨ ਘਰਾਂ ਵਿੱਚ ਲੜਾਈ-ਝਗੜੇ ਹੁੰਦੇ ਰਹਿੰਦੇ ਹਨ ਅਤੇ ਬਹੁਤੇ ਘਰ ਦੋਫ਼ਾੜ ਵੀ ਹੋ ਜਾਂਦੇ ਹਨ। ਹੁਣ ਇਹ ਅਸਾਨੀ ਨਾਲ ਮੰਨਿਆ ਜਾ ਸਕਦਾ ਹੈ ਕਿ ਪੈਸੇ ਹਰ ਇਨਸਾਨ ਲਈ ਜ਼ਰੂਰੀ ਹਨ ਅਤੇ ਆਮਦਨੀ ਵਸੀਲੇ ਵੀ ਓਨੇ ਹੀ ਜ਼ਰੂਰੀ ਹਨ। ਜੇਕਰ ਆਮਦਨ ਦੇ ਸਾਧਨ ਹੋਣਗੇ ਤਾਂ ਹੀ ਪੈਸੇ ਆਉਣਗੇ ਅਤੇ ਸਾਰੇ ਸਰਕਲ ਚੱਲਣਗੇ। ਜਿਨ੍ਹਾਂ ਲੋਕਾਂ ਕੋਲ ਪੈਸੇ ਦੀ ਘਾਟ ਹੁੰਦੀ ਹੈ ਉਨ੍ਹਾਂ ਲਈ ਆਪਣੇ ਕੰਮ-ਧੰਦੇ ਚਲਾਉਣੇ ਵੀ ਮੁਸ਼ਕਲ ਹੋ ਜਾਂਦੇ ਹਨ। ਬਹੁਤੇ ਲੋਕ ਆਪਣੇ ਵਪਾਰਾਂ ਵਿੱਚ ਕਰਜਾ ਚੁੱਕ ਕੇ ਵਾਧੂ ਪੈਸੇ ਲਾ ਦਿੰਦੇ ਹਨ ਪਰ ਆਮਦਨ ਘੱਟ ਹੁੰਦੀ ਹੈ ਜਿਸ ਕਰਕੇ ਵਿਅਕਤੀ ਨੂੰ ਫਿਰ ਦੋ-ਦੋ ਮਾਰਾਂ ਪੈਂਦੀਆਂ ਹਨ। ਇੱਕ ਤਾਂ ਚੁੱਕਿਆ ਪੈਸਾ ਵਾਪਸ ਨਹੀਂ ਹੁੰਦਾ ਤੇ ਦੂਜਾ ਨਵੇਂ ਸਿਰਿਓਂ ਪੈਸਾ ਨਹੀਂ ਆਉਂਦਾ। ਜਦੋਂ ਕਿਸੇ ਵੀ ਆਦਮੀ ਨੂੰ ਵਾਧੂ ਪੈਸੇ ਲਾ ਕੇ ਵੀ ਘਾਟਾ ਪੈਣ ਲੱਗ ਜਾਂਦਾ ਹੈ ਤਾਂ ਫਿਰ ਕੋਈ ਰਸਤਾ ਨਾ ਮਿਲਣ ਕਰਕੇ ਉਹ ਖੁਦਕਸ਼ੀ ਕਰਨ ਵਰਗੇ ਗ਼ਲਤ ਫੈਸਲੇ ਲੈਂਦੇ ਹਨ। ਅਜਿਹਾ ਫ਼ੈਸਲਾ ਕੋਈ ਕਿਸੇ ਮੁਸੀਬਤ ਦਾ ਹੱਲ ਨਹੀਂ ਹੈ। ਖੁਦਕੁਸ਼ੀ ਕਰਨ ਤੋਂ ਇਲਾਵਾ ਬਹੁਤੇ ਅਚਾਨਕ ਘਰ ਛੱਡ ਕੇ ਚਲੇ ਜਾਂਦੇ ਹਨ ਅਤੇ ਫਿਰ ਵਾਪਸ ਘਰ ਨਹੀਂ ਆਉਂਦੇ।
ਹੁਣ ਆਦਮੀ ਜਾਂ ਔਰਤਾਂ ਦੇ ਅਚਾਨਕ ਘਰੋਂ ਜਾ ਕੇ ਗੁੰਮ  ਹੋ ਜਾਣ ਦੇ ਮਾਮਲੇ ਬਹੁਤ ਸਾਹਮਣੇ ਆ ਰਹੇ ਹਨ। ਲੋਕਾਂ ਦੇ ਅਚਾਨਕ ਗੁੰਮ ਹੋਣ ਪਿੱਛੇ ਜਿਆਦਾਤਰ ਆਮਦਨੀ ਵਸੀਲੇ ਘੱਟ ਹੋਣਾ ਹੈ। ਇਸ ਤੋਂ ਇਲਾਵਾ ਕਈ ਲੋਕਾਂ ਦੇ ਘਰ ਘਰੇਲੂ ਕਲੇਸ਼ ਹੁੰਦਾ ਰਹਿੰਦਾ ਹੈ ਜਿਸ ਕਾਰਨ ਬਹੁਤੇ ਆਪਣਾ ਘਰ ਬਾਰ ਛੱਡ ਕੇ ਚਲੇ ਜਾਂਦੇ ਹਨ। ਪਰ ਇਹ ਵੀ ਕੋਈ ਸਾਰਥਿਕ ਹੱਲ ਨਹੀਂ ਹੈ। ਅਸਲੀਅਤ ‘ਚ ਜੋ ਆਪਣਾ ਸਭ ਕੁਝ ਛੱਡ ਕੇ ਚਲੇ ਜਾਂਦੇ ਹਨ ਉਨ੍ਹਾਂ ਦੇ ਘਰਦਿਆਂ ਦਾ ਪਿੱਛੋ ਕੀ ਹਾਲ ਹੁੰਦਾ ਹੈ ਇਸ ਦਾ ਅੰਦਾਜਾ ਜੋ ਲੋਕ ਘਰੋਂ ਜਾਂਦੇ ਹਨ ਸ਼ਾਇਦ ਉਹਨਾਂ ਨੇ ਕਦੇ ਨਹੀਂ ਲਾਇਆ ਹੁੰਦਾ। ਇਸ ਤਰ੍ਹਾਂ ਮਾਮਲਿਆਂ ‘ਚ ਔਰਤਾਂ ਵੀ ਸ਼ਾਮਲ ਹਨ।
ਲੋਕਾਂ ਕੋਲ ਪੱਕਾ ਰੁਜ਼ਗਾਰ ਨਹੀਂ ਹੈ। ਜਿਸ ਕਰਕੇ ਆਮ ਆਦਮੀ ਬੇਰੁਜ਼ਗਾਰੀ ਦੀ ਚੱਕੀ ਵਿੱਚ ਬੁਰੀ ਤਰ੍ਹਾਂ ਪਿਸ ਰਿਹਾ ਹੈ। ਜਿਸ ਕਰਕੇ ਉਹ ਚੋਰੀ, ਡਕੈਤੀ, ਅਗਵਾ ਅਤੇ ਨਸ਼ਿਆਂ ਦਾ ਸ਼ਿਕਾਰ ਬੁਰੀ ਤਰ੍ਹਾਂ ਹੋ ਰਿਹਾ ਹੈ। ਔਰਤਾਂ ‘ਤੇ ਇਹ ਸਾਰੀਆਂ ਹਾਲਤਾਂ ਦੀ ਦੂਹਰੀ ਮਾਰ ਪੈ ਰਹੀ ਹੈ। ਇੱਕ ਤਾਂ ਉਸ ਨੂੰ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਪੈਂਦਾ ਹੈ, ਦੂਜਾ ਨਸ਼ੇੜੀ ਪਤੀਆਂ ਵੱਲੋਂ ਅਤੇ ਸਮਾਜ ਵੱਲੋਂ ਹੁੰਦੀਆਂ ਵਧੀਕੀਆਂ ਤੇ ਤਾਹਨੇ-ਮਿਹਣਿਆਂ ਦੇ ਮਾਨਸਿਕ ਤੌਰ ‘ਤੇ ਬੜਾ ਸੰਤਾਪ ਭੋਗਣਾ ਪੈਂਦਾ ਹੈ। ਜਿਸ ਨੂੰ ਸਿਰਫ਼ ਭੋਗਣ ਵਾਲੀ ਔਰਤ ਹੀ ਮਹਿਸੂਸ ਕਰ ਸਕਦੀ ਹੈ।  ਜਿਵੇਂ ਅਜਿਹੀਆਂ ਔਰਤਾਂ ਨੂੰ ਜਿੰਨ੍ਹਾਂ ਦੇ ਪਤੀ ਨਸ਼ੇੜੀ ਹਨ ਜਾਂ ਕਿਸੇ ਹੋਰ ਮਾੜੇ ਕੰਮ ਕਰਕੇ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਨੂੰ ਆਪਣਾ ਤੇ ਆਪਣੇ ਨਿਆਣਿਆਂ ਦਾ ਢਿੱਡ ਤੋਰਨ ਲਈ ਘਰ ਤੋਂ ਬਾਹਰ ਕੋਈ ਨਾ ਕੋਈ ਕੰਮ ਕਰਨ ਲਈ ਜਾਣਾ ਪੈਂਦਾ ਹੈ ਛੋਟੇ-ਵੱਡੇ ਝਗੜੇ ਤਾਂ ਤਕਰੀਬਨ ਹਰੇਕ ਦੇ ਘਰ ਹੀ ਹੁੰਦੇ ਰਹਿੰਦੇ ਹਨ।
ਅਜਿਹੇ ਫੈਸਲੇ ਲੋਕ ਜਲਦਬਾਜ਼ੀ ਵਿੱਚ ਇੱਕ ਵਾਰ ਲੈ ਤਾਂ ਲੈਂਦੇ ਹਨ ਪਰ ਮਗਰੋਂ ਪਛਤਾਉਂਦੇ ਬਹੁਤ ਹਨ। ਲੋਕਾਂ ਦੇ ਅਚਾਨਕ ਗੁੰਮ ਹੋਣ ਪਿੱਛੇ ਕੁਝ ਅਜਿਹੇ ਕਾਰਨ ਹਨ। ਪਰ ਕੁਝ ਅਜਿਹੇ ਲੋਕ ਹੁੰਦੇ ਹਨ ਜੋ ਘਰੋਂ ਵੀ ਠੀਕ ਹੁੰਦੇ ਹਨ ਅਤੇ ਇੱਕ ਵਾਰ ਗੁੰਮ ਹੋ ਜਾਂਦੇ ਹਨ ਤੇ ਮਗਰੋਂ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਨਿੱਕਲਦੀ।  ਜੋ ਇਸ ਤਰ੍ਹਾਂ ਗੁੰਮ ਹੁੰਦੇ ਹਨ ਉਹ ਜ਼ਰੂਰ ਸ਼ੱਕ ਦੇ ਦਾਇਰੇ ਵਿੱਚ ਆਉਂਦੇ ਹਨ।ਜਿਵੇਂ ਹੁਣ ਬੱਚਿਆਂ ਦੇ ਅਗਵਾ ਹੋਣ ਦੇ ਵੀ ਬਹੁਤ ਮਾਮਲੇ ਸਾਹਮਣੇ ਆਏ ਉਸੇ ਤਰ੍ਹਾਂ ਇਹ ਵੀ ਹੋ ਸਕਦਾ ਹੈ ਕੋਈ ਗਿਰੋਹ ਆਦਿ ਵੱਡਿਆਂ ਨੂੰ ਵੀ ਅਗਵਾ ਕਰ ਰਿਹਾ ਹੋਵੇ। ਅਜਿਹੇ ਮਾਮਲਿਆਂ ਨੂੰ ਤਾਂ ਫਿਰ ਹੀ ਠੱਲ੍ਹ ਪਾਈ ਜਾ ਸਕਦੀ ਹੈ ਜੇਕਰ ਸਾਡੀ ਪੁਲਿਸ ਇਨ੍ਹਾਂ ਮਾਮਲਿਆਂ ਸਬੰਧੀ ਗੰਭੀਰਤਾ ਵਿਖਾਏ।
ਅਸੀਂ ਰੋਜ਼ਾਨਾ ਹੀ ਵੱਖੋਂ-ਵੱਖ ਜਨਤਕ ਥਾਵਾਂ ‘ਤੇ ਗੁੰਮਸ਼ੁਦਾ ਲੋਕਾਂ ਦੀ ਤਲਾਸ਼ ਵਾਲੇ ਪੋਸਟਰ ਅਤੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਪੜ੍ਹਦੇ ਹਾਂ, ਜੋ ਇਹ ਦਰਸਾਉਂਦੇ ਹਨ ਕਿ ਇਹ ਮਾਮਲੇ ਘਟਣ ਦੀ ਬਜਾਏ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਅਸਲ ਵਿੱਚ ਗੁੰਮ ਹੋਣ ਦਾ ਕਾਰਨ ਕੋਈ ਵੀ ਹੋਵੇ ਪਰ ਜੋ ਇਹ ਪੋਸਟਰ ਗੁੰਮਸ਼ੁਦਾ ਦੀ ਤਲਾਸ਼ ਵਾਲੇ ਲਾਏ ਹੁੰਦੇ ਹਨ ਇਨ੍ਹਾਂ ਵਿੱਚ ਜਿਆਦਾਤਰ ਗੁੰਮ ਹੋਣ ਦਾ ਕਾਰਨ ਦਿਮਾਗੀ ਹਾਲਤ ਠੀਕ ਨਾ ਹੋਣਾ ਹੀ ਦਿਖਾਇਆ ਜਾਂਦਾ ਹੈ। ਪੁਲਿਸ ਮਹਿਕਮੇ ਅਨੁਸਾਰ ਜੋ ਲੋਕ 2014 ਦਰਮਿਆਨ ਗੁੰਮ ਹੋਏ ਹਨ ਉਨ੍ਹਾਂ ਦੇ ਮਿਲੇ ਵੇਰਵਿਆਂ ਮੁਤਾਬਕ ਅੰਮ੍ਰਿਤਸਰ ਵਿੱਚ 118, ਬਰਨਾਲਾ ਵਿੱਚ 21, ਬਠਿੰਡਾ ਵਿੱਚ 8, ਫਤਿਹਗੜ੍ਹ ਸਾਹਿਬ ਵਿੱਚ 3, ਫਰੀਦਕੋਟ ਵਿੱਚ 96, ਫ਼ਾਜਿਲਕਾ ਵਿੱਚ 86, ਫ਼ਿਰੋਜ਼ਪੁਰ ਵਿੱਚ 17, ਗੁਰਦਾਸਪੁਰ ਵਿੱਚ 185, ਜਲੰਧਰ ਵਿੱਚ 145, ਕਪੂਰਥਲਾ ਵਿੱਚ 57, ਲੁਧਿਆਣਾ (ਰੂਰਲ ਏਰੀਆ) 24, ਮਾਨਸਾ 20, ਮੋਗਾ 20, ਸ੍ਰੀ ਮੁਕਤਸਰ ਸਾਹਿਬ 24, ਪਠਾਨਕੋਟ ਵਿੱਚ 34, ਰੂਪਨਗਰ ਵਿੱਚ 6, ਸ਼ਹੀਦ ਭਗਤ ਸਿੰਘ ਨਗਰ ਵਿੱਚ 38 ਲੋਕਾਂ ਦੇ ਗੁੰਮ ਹੋਣ ਦੀਆਂ ਸ਼ਿਕਾਇਤਾਂ ਦਰਜ ਹੋਈਆਂ ਹਨ। ਗੁੰਮ ਹੋਣ ਵਾਲੇ ਲੋਕਾਂ ਦੀ ਇਸ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹਨ। ਜੇਕਰ ਇਹ ਵਰਤਾਰਾ ਚਾਲੂ ਰਿਹਾ ਤਾਂ ਹੋ ਸਕਦਾ ਆਉਂਦੇ ਵਰ੍ਹੇ ਦੌਰਾਨ ਗੁੰਮ ਹੋਣ ਵਾਲਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਜਾਵੇ। ਇਸ ਲਈ ਹੁਣ ਲੋੜ ਹੈ ਇਸ ਪਾਸੇ ਧਿਆਨ ਕਰਨ ਦੀ। ਜਿੱਥੇ ਲੋਕਾਂ ਨੂੰ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਦ੍ਰਿੜ ਇਰਾਦੇ ਪੈਦਾ ਕਰਨ ਦੀ ਲੋੜ ਹੈ ਉੱਥੇ ਹੀ ਸਾਡੀਆਂ ਸਰਕਾਰਾਂ ਨੂੰ ਵੀ ਲੋਕਾਂ ਦੇ ਅਚਾਨਕ ਗੁੰਮ ਹੋਣ ਦੇ ਕਾਰਨਾਂ ਬਾਰੇ ਪਤਾ ਕਰਨਾ ਚਾਹੀਦਾ ਹੈ।
ਸਰਕਾਰਾਂ ਜੋ ਲੋਕਾਂ ਦੁਆਰਾ ਚੁਣੀਆਂ ਜਾਂਦੀਆਂ ਹਨ ਉਹ ਆਪਣੇ ਦੇਸ਼ ਤੇ ਸੂਬੇ ਵਿਚਲੇ ਲੋਕਾਂ ਨੂੰ ਸਹੀ ਸਹੂਲਤਾਂ ਦੇਣ ਤੇ ਲੋਕਾਂ ਦੇ ਆਮਦਨੀ ਵਸੀਲੇ ਵੀ ਨਾ ਖੋਹੇ ਜਾਣ। ਵਧੀ ਹੋਈ ਮਹਿੰਗਾਈ ‘ਤੇ ਨੱਥ ਪਾਉਣ ਜਿਸ ਨਾਲ ਹਰ ਇਨਸਾਨ ਆਪਣੀ ਜ਼ਿੰਦਗੀ ਸੌਖੇ ਢੰਗ ਨਾਲ ਬਿਤਾ ਸਕੇ। ਇਸ ਤੋਂ ਇਲਾਵਾ ਪੁਲਿਸ ਨੂੰ ਲੋੜ ਹੈ ਕਿ ਉਹ ਸਿਆਸੀ ਦਬਾਅ ਤੋਂ ਹਟ ਕੇ ਆਪਣੀ ਤਾਕਤ ਤੇ ਜ਼ਿੰਮੇਵਾਰੀ ਦਿਖਾਵੇ। ਜਿਸ ਨਾਲ ਜੋ ਅਗਵਾ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਹਨਾਂ ‘ਤੇ ਕਾਬੂ ਪਾਇਆ ਜਾ ਸਕੇ ਅਤੇ ਜੋ ਲੋਕ ਗੁੰਮ ਹੁੰਦੇ ਹਨ ਉਨ੍ਹਾਂ ਦੀ ਭਾਲ ਕਰਨ ਲਈ ਵੀ ਨਵੇਂ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੋ ਲੋਕ ਨਜਾਇਜ਼ ਖਰਚੇ ਕਰਦੇ ਹਨ। ਉਹਨਾਂ ਨੂੰ ਆਪਣੀ ਆਮਦਨ ਵੱਲ ਝਾਤ ਮਾਰਨੀ ਚਾਹੀਦੀ ਹੈ। ਜਿੰਨੀ ਆਮਦਨ ਹੋਵੇ ਓਨੇ ਹੀ ਅਗਾਂਹ ਵੱਲ ਨੂੰ ਕਦਮ ਪੁੱਟਣੇ ਚਾਹੀਦੇ ਹਨ। ਬਾਕੀ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਅਚਾਨਕ ਗੁੰਮ ਹੋਣ ਵਾਲੀਆਂ ਘਟਨਾਵਾਂ ਨੂੰ ਠੱਲ੍ਹ ਪੈਂਦੀ ਹੈ ਜਾਂ ਫਿਰ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਔਰਤਾਂ ਅਤੇ ਮਰਦਾਂ ਦਾ ਗੁੰਮ ਹੋਣਾ।
ਮੋ: 97810-48055