Anxious - Sach Kahoon Punjabi
ਵਿਸ਼ਣੂ ਗੁਪਤ
ਡੋਨਾਲਡ ਟਰੰਪ ਦੀ ਗੋਰੀ ਦੀਵਾਰ ਦੀ ਯੋਜਨਾ ਨੇ ਦੁਨੀਆ ਦੇ ਕਥਿਤ ਮਨੁੱਖੀ ਅਧਿਕਾਰ ਸੰਗਠਨਾਂ ਤੇ ਨਜਾਇਜ਼ ਸ਼ਰਨਾਰਥੀਆਂ ਦੇ ਸਮੱਰਥਕ ਗੁੱਟਾਂ ਦਰਮਿਆਨ ਖਲਬਲੀ ਮਚਾ ਰੱਖੀ ਹੈ । ਟਰੰਪ ਉਂਜ ਵੀ ਦੁਨੀਆ ਨੂੰ ਆਪਣੀਆਂ ਨੀਤੀਆਂ ਪ੍ਰੋਗਰਾਮਾਂ ਨਾਲ ਹੈਰਾਨ ਤੇ ਗੁੱਸੇ ਕਰਦੇ ਰਹੇ ਹਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਖਾਸੀਅਤ ਇਹ ਹੈ ਕਿ ਉਹ ਆਪਣੀਆਂ ਨੀਤੀਆਂ ਤੇ ਆਪਣੇ ਐਲਾਨ ਪ੍ਰੋਗਰਾਮਾਂ ਤੋਂ ਇੱਕ ਕਦਮ ਵੀ ਪਿੱਛੇ ਨਹੀਂ ਹਟਦੇ ਹਨ ਦੁਨੀਆ ਭਾਵੇਂ ਡੋਨਾਲਡ ਟਰੰਪ ਨੂੰ ਮੂਰਖ ਕਹੇ, ਦੁਨੀਆ ਭਾਵੇਂ ਡੋਨਾਲਡ ਟਰੰਪ ਨੂੰ ਫਾਸਿਸਟ ਕਹੇ, ਦੁਨੀਆ ਭਾਵੇਂ ਡੋਨਾਲਡ ਟਰੰਪ ਨੂੰ ਹਿੰਸਕ ਕਹੇ, ਦੁਨੀਆ ਭਾਵੇਂ ਡੋਨਾਲਡ ਟਰੰਪ ਨੂੰ ਅਨੈਤਿਕ ਤੇ ਅਸੱਭਿਅਕ ਦੇ ਖਲਨਾਇਕ ਕਹੇ ਪਰ ਦੁਨੀਆ ਦੇ ਵਿਚਾਰਾਂ ਦੀ ਡੋਨਾਲਡ ਟਰੰਪ ਕਦੇ ਵੀ ਪ੍ਰਵਾਹ ਤੱਕ ਨਹੀਂ ਕਰਦੇ ਹਨ, ਇੱਥੋਂ ਤੱਕ ਕਿ ਡੋਨਾਲਡ ਟਰੰਪ ਮੀਡੀਆ ਦੀ ਅਲੋਚਨਾ ਨੂੰ ਵੀ ਕੋਈ ਭਾਅ ਨਹੀਂ ਦਿੰਦੇ ਹਨ।
ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਨੇ ਇਹ ਪ੍ਰਗਟਾ ਦਿੱਤਾ ਸੀ ਕਿ ਉਸ ਦੀ ਪਹਿਲਾਂ ਛਵੀ ਕਿਹੋ-ਜਿਹੀ ਵੀ ਕਿਉਂ ਨਾ ਹੋਵੇ ਪਰ ਇੱਕ ਅਮਰੀਕੀ ਰਾਸ਼ਟਰਪਤੀ ਵਜੋਂ ਉਸ ਦੀ ਛਵੀ ਇੱਕ ਅਮਰੀਕੀ ਹਿੱਤ ਰੱਖਿਅਕ ਦੀ ਹੋਵੇਗੀ, ਅਮਰੀਕੀ ਗੋਰੀ ਹੋਂਦ ਦੇ ਰੱਖਿਅਕ ਦੇ ਤੌਰ ‘ਤੇ ਹੋਵੇਗੀ, ਇੱਕ ਅਜਿਹੇ ਸ਼ਾਸਕ ਦੀ ਛਵੀ ਹੋਵੇਗੀ ਜੋ ਅਮਰੀਕੀ ਹਿੱਤਾਂ ਸਾਹਮਣੇ ਇੱਕ ਕਦਮ ਵੀ ਪਿੱਛੇ ਨਹੀਂ ਹਟਣ ਵਾਲੀ ਹੋਵੇਗੀ ਜੇਕਰ ਅਸੀਂ ਡੋਨਾਲਡ ਟਰੰਪ ਦੇ ਕਾਰਜਕਾਲ ਦੀ ਗੱਲ ਕਰੀਏ ਤਾਂ ਮਿਲੇਗਾ ਕਿ ਉਹ ਦੁਨੀਆ ‘ਚ ਅਜਿਹੇ ਸ਼ਾਸਕ ਦੀ ਛਾਪ ਛੱਡ ਰਹੇ ਹਨ ਜਿਨ੍ਹਾਂ ਚੁਣਾਵੀ ਵਾਅਦਿਆਂ ਨੂੰ ਪੂਰਾ ਕਰਨ ਲਈ ਬਹਾਦਰੀਪੂਰਨ ਸਫਲਤਾ ਹਾਸਲ ਕੀਤੀ ਹੈ ਮੁਸਲਿਮ ਅਬਾਦੀ ਹਮਲੇ ‘ਤੇ ਉਨ੍ਹਾਂ ਨੇ ਪਾਬੰਦੀ ਲਾਈ, ਇਰਾਨ ਨਾਲ ਪਰਮਾਣੂ ਸਮਝੌਤੇ ਤੋੜੇ, ਵਾਤਾਵਰਨ ਸੰਤੁਲਨ ਸਬੰਧੀ ਯੂਰਪੀ ਯੂਨੀਅਨ ਤੱਕ ਨੂੰ ਅੰਗੂਠਾ ਵਿਖਾਇਆ, ਪਾਕਿਸਤਾਨ ਦੀ ਨੀਂਦ ਉਡਾਈ ਅਤੇ ਸ਼ਰੇਆਮ ਕਿਹਾ ਕਿ ਪਾਕਿਸਤਾਨ ਉਸ ਦੇ ਭਾਵ ਅਮਰੀਕਾ ਲਈ ਕਿਸੇ ਕੰਮ ਦਾ ਨਹੀਂ ਹੈ।
ਫਿਲਹਾਲ, ਡੋਨਾਲਡ ਟਰੰਪ ਹੁਣ ਆਪਣੀ ਗੋਰੀ ਦੀਵਾਰ ਸਬੰਧੀ ਚਰਚਾ ‘ਚ ਹਨ ਗੋਰੀ ਦੀਵਾਰ ਸਬੰਧੀ ਡੋਨਾਲਡ ਟਰੰਪ ਅੜੇ ਹੋਏ ਹਨ, ਉਹ ਕਿਸੇ ਵੀ ਸਮਝੌਤੇ ਤੋਂ ਇਨਕਾਰ ਕਰ ਰਹੇ ਹਨ, ਉਹ ਕਹਿੰਦੇ ਹਨ ਕਿ ਮੈਕਸੀਕੋ ਸਰਹੱਦ ‘ਤੇ ਦੀਵਾਰ ਬਣਾ ਕੇ ਰਹਿਣਗੇ, ਇਸ ਨੂੰ ਰੋਕਣ ਦੀ ਤਾਕਤ ਕਿਸੇ ਵਿਚ ਨਹੀਂ ਹੈ, ਵਿਰੋਧੀ ਧਿਰ ਅਮਰੀਕੀ ਡੈਮੋਕ੍ਰੇਟ, ਮੈਕਸੀਕੋ ਤੇ ਲੈਟਿਨ ਅਮਰੀਕੀ ਦੇਸ਼ਾਂ ਤੇ ਦੁਨੀਆ ਦੀ ਮੁਸਲਿਮ ਅਬਾਦੀ ਆਦਿ ਗੋਰੀ ਦੀਵਾਰ ਖਿਲਾਫ ‘ਚ ਜਿੰਨੀਆਂ ਚਾਹੁਣ ਮੁਹਿੰਮਾਂ ਚਲਾ ਲੈਣ, ਭਾਵੇਂ ਜਿੰਨੇ ਅੜਿੱਕੇ ਡਾਹ ਲੈਣ ਪਰ ਦੀਵਾਰ ਬਣ ਕੇ ਰਹੇਗੀ, ਹਿੰਸਕ ਤੇ ਮੁਖਤਿਆਰੀ ਲਈ ਖ਼ਤਰੇ ਵਾਲੀ ਅਬਾਦੀ ਦਾ ਹੜ੍ਹ ਰੋਕਿਆ ਹੀ ਜਾਵੇਗਾ, ਆਪਣੀ ਬਹਾਦਰੀ ਤੇ ਮਿਹਨਤ ਨਾਲ ਅਸੀਂ ਆਪਣੀ ਕਿਸਮਤ ਲਿਖੀ ਹੈ, ਦੁਨੀਆ ‘ਚ ਸਿੱਕਾ ਜਮਾਇਆ ਹੈ, ਇਸ ਨੂੰ ਕਿਸੇ ਵੀ ਹਾਲਤ ‘ਚ ਟੁੱਟਣ ਨਹੀਂ ਦੇਵਾਂਗੇ ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਗੋਰੀ ਦੀਵਾਰ ਕਹਿੰਦੇ ਕਿਸ ਨੂੰ ਹਨ, ਗੋਰੀ ਦੀਵਾਰ ਨਾਮਕਰਨ ਕਿਵੇਂ ਹੋਇਆ? ਗੋਰੀ ਦੀਵਾਰ ਕੀ ਸ਼ਰਨਾਰਥੀਆਂ ਪ੍ਰਤੀ ਨਫ਼ਰਤ ਦੀ ਦੀਵਾਰ ਮੰਨੀ ਜਾਣੀ ਚਾਹੀਦੀ ਹੈ? ਗੋਰੀ ਦੀਵਾਰ ਖਿਲਾਫ ਅਮਰੀਕਾ ਦੇ ਡੈਮੋਕ੍ਰੇਟ ਹੀ ਕਿਉਂ ਖੜ੍ਹੇ ਹਨ? ਕੀ ਅਮਰੀਕਾ ‘ਤੇ ਸਹੀ ‘ਚ ਅਬਾਦੀ ਹਮਲੇ ਭਾਰੀ ਪੈ ਰਹੇ ਹਨ ਤੇ ਸ਼ਰਨਾਰਥੀਆਂ ਦੇ ਹਮਲੇ ਨਾਲ ਅਮਰੀਕਾ ਦੀ ਗੋਰੀ ਹੋਂਦ ਸਹੀ ਮਾਇਨਿਆਂ ‘ਚ ਖਤਰੇ ਵਿਚ ਹੈ ਜਾਂ ਫਿਰ ਗੋਰੀ ਹੋਂਦ ਦੇ ਸਾਹਮਣੇ ਘੱਟ ਗਿਣਤੀ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ?
ਮੈਕਸੀਕੋ ਨਾਲ ਲੱਗਦੀ ਸਰਹੱਦ ‘ਤੇ ਲਗਭਗ 3000 ਕਿਲੋਮੀਟਰ ਲੰਮੀ ਦੀਵਾਰ ਬਣਾਉਣ ਦੀ ਟਰੰਪ ਨੀਤੀ ਅਮਰੀਕਾ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਪ੍ਰਸਿੱਧ ਰਹੀ ਹੈ ਇਸ ਦੀਵਾਰ ਦਾ ਐਲਾਨ ਡੋਨਾਲਡ ਟਰੰਪ ਨੇ ਚੋਣਾਂ ਦੌਰਾਨ ਕੀਤਾ ਸੀ ਇਸ ਲੰਮੀ ਤੇ ਹੈਰਾਨਗੀ ਭਰੀ ਯੋਜਨਾ ‘ਤੇ ਕੋਈ ਛੋਟੀ-ਮੋਟੀ ਰਾਸ਼ੀ ਖਰਚ ਹੋਣ ਵਾਲੀ ਨਹੀਂ ਹੈ, ਖਰਚ ਹੋਣ ਵਾਲੀ ਰਾਸ਼ੀ ਦਾ ਅੰਕੜਾ ਜਾਣ ਕੇ ਤੁਸੀਂ ਹੈਰਾਨ ਹੋ ਸਕਦੇ ਹੋ ਇਸ ਦੀਵਾਰ ‘ਤੇ ਖਰਚ ਹੌਣ ਵਾਲੀ ਰਾਸ਼ੀ ਵੀ ਵੇਖ ਲਓ ਦੀਵਾਰ ‘ਤੇ 57 ਅਰਬ ਅਮਰੀਕੀ ਡਾਲਰ ਖਰਚ ਹੋਣ ਵਾਲਾ ਹੈ ਇੰਨੀ ਵੱਡੀ ਰਾਸ਼ੀ ਖਰਚ ਹੋਣ ਦਾ ਅਰਥ ਇਹ ਕੱਢਿਆ ਜਾ ਰਿਹਾ ਹੈ ਕਿ ਇਸ ਨਾਲ ਅਮਰੀਕੀ ਅਰਥਵਿਵਸਥਾ ਡਾਵਾਂਡੋਲ ਹੋ ਜਾਵੇਗੀ ਤੇ ਅਮਰੀਕੀਆਂ ਨੂੰ ਆਰਥਿਕ ਸੰਕਟ ਦੇ ਦੌਰ ‘ਚੋਂ ਲੰਘਣਾ ਹੋਵੇਗਾ ਜਦੋਂਕਿ ਡੋਨਾਲਡ ਟਰੰਪ ਕਹਿੰਦੇ ਹਨ ਕਿ ਨਜਾਇਜ਼ ਸ਼ਰਨਾਰਥੀ ਕੋਈ ਅਹਿੰਸਾ ਦੇ ਪੁਜਾਰੀ ਨਹੀਂ ਹਨ, ਨਜਾਇਜ਼ ਸ਼ਰਨਾਰਥੀ ਕੋਈ ਮਿਹਨਤ ਦੇ ਪ੍ਰਤੀਕ ਨਹੀਂ ਹਨ, ਨਜਾਇਜ਼ ਸ਼ਰਨਾਰਥੀ ਕੋਈ ਬੌਧਿਕ ਸੰਪੱਤੀ ਦੇ ਪ੍ਰਤੀਕ ਨਹੀਂ ਹਨ, ਇਹ ਅਮਰੀਕੀ ਸਮਾਜ ‘ਚ ਹਿੰਸਾ ਫੈਲਾਉਂਦੇ ਹਨ, ਅਮਰੀਕੀ ਅਰਥਵਿਵਸਥਾ ‘ਤੇ ਬੋਝ ਬਣਦੇ ਹਨ ਨਜਾਇਜ਼ ਸ਼ਰਨਾਰਥੀ ਦੀ ਭਰਮਾਰ ਨਾਲ ਸਾਡੀ ਅਰਥਵਿਵਸਥਾ ਜਿੰਨੀ ਚੌਪਟ ਹੁੰਦੀ ਹੈ, ਸੰਕਟ ‘ਚ ਆਉਂਦੀ ਹੈ ਉਸ ਦੇ ਅਨੁਪਾਤ ‘ਚ ਦੀਵਾਰ ‘ਤੇ ਖਰਚ ਹੋਣ ਵਾਲੀ ਰਾਸ਼ੀ ਕੁਝ ਵੀ ਨਹੀਂ ਹੈ ਡੋਨਾਲਡ ਟਰੰਪ ਨੇ ਐਲਾਨ ਕਰ ਰੱਖਿਆ ਹੈ ਕਿ ਦੀਵਾਰ ‘ਤੇ ਖਰਚ ਹੋਣ ਵਾਲੀ ਰਾਸ਼ੀ ਮੈਕਸੀਕੋ ਤੋਂ ਵੀ ਵਸੂਲੀ ਜਾਵੇਗੀ, ਕਿਉਂਕਿ ਮੈਕਸੀਕੋ ਦੀ ਸਾਜਿਸ਼ ਕਾਰਨ ਨਜਾਇਜ਼ ਸ਼ਰਨਾਰਥੀ ਅਮਰੀਕਾ ‘ਚ ਦਾਖਲ ਹੁੰਦੇ ਹਨ।
ਟਰੰਪ ਦੇ ਵਿਰੋਧੀ ਹੀ ਨਹੀਂ, ਸਗੋਂ ਲੈਟਿਨ ਅਮਰੀਕਾ ਦੇ ਅਸਫਲ ਦੇਸ਼ ਤੇ ਮੁਸਲਿਮ ਦੁਨੀਆ ਨੇ ਮੈਕਸੀਕੋ ਦੀ ਸਰਹੱਦ ‘ਤੇ ਬਣਨ ਵਾਲੀ ਦੀਵਾਰ ਨੂੰ ਗੋਰੀ ਦੀਵਾਰ ਦਾ ਨਾਂਅ ਦਿੱਤਾ ਹੈ, ਅਜਿਹੇ ਸਮੂਹਾਂ ਤੇ ਲੈਟਿਨ ਅਮਰੀਕਾ ਦੇ ਅਸਫਲ ਦੇਸ਼ਾਂ ਦਾ ਕਹਿਣਾ ਹੈ ਕਿ ਅਮਰੀਕਾ ਦੀ ਗੋਰੀ ਅਬਾਦੀ ਦੀ ਸਰਵਉੱਚਤਾ ਨੂੰ ਯਕੀਨੀ ਕਰਨ ਲਈ ਹੀ ਇਹ ਦੀਵਾਰ ਖੜ੍ਹੀ ਕਰਨ ਦੀ ਯੋਜਨਾ ਬਣੀ ਹੈ ਤੇ ਇਸ ਸਬੰਧੀ ਇੰਨਾ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਮੈਕਸੀਕੋ ਦੀ ਸਰਹੱਦ ‘ਤੇ ਬਣਨ ਵਾਲੀ ਅਮਰੀਕੀ ਦੀਵਾਰ ਗੋਰੀ ਦੀਵਾਰ ਮੰਨੀ ਜਾਣੀ ਚਾਹੀਦੀ ਹੈ ਜਾਂ ਨਹੀਂ? ਇਹ ਸਹੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕੀ ਚੌਧਰ ਦੇ ਪ੍ਰਤੀਕ ਹਨ, ਡੋਨਾਲਡ ਟਰੰਪ ਕੱਟੜ ਦੱਖਣਪੰਥੀ ਹਨ, ਦੱਖਣਪੰਥੀ ਨੂੰ ਰਾਸ਼ਟਰਵਾਦੀ ਕਿਹਾ ਜਾਂਦਾ ਹੈ, ਡੋਨਾਲਡ ਟਰੰਪ ਦੀ ਜਿੱਤ ਪਿੱਛੇ ਦੱਖਣਪੰਥੀ ਗੁੱਟਾਂ ਦੀ ਤਾਕਤ ਸੀ ਅਮਰੀਕਾ ‘ਚ ਹੁਣ ਦੱਖਣਪੰਥ ਦਾ ਜ਼ੋਰ ਸਭ ਤੋਂ ਜ਼ਿਆਦਾ ਹੈ ਅਮਰੀਕੀ ਵਰਲਡ ਟਰੇਡ ਸੈਂਟਰ ‘ਤੇ ਹੋਏ ਮੁਸਲਿਮ ਅੱਤਵਾਦੀ ਹਮਲੇ ‘ਚ ਪੰਜ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਦੱਖਣਪੰਥ ਦਾ ਜਨਮ ਹੋਇਆ ਸੀ ਤੇ ਦੱਖਣਪੰਥ ਸ਼ਰਨਾਰਥੀਆਂ ਸਬੰਧੀ ਇੱਕ ਵੱਖਰੀ ਵਿਚਾਰਧਾਰਾ ਰੱਖਦਾ ਰਿਹਾ ਹੈ ਅਮਰੀਕੀ ਦੱਖਣਪੰਥ ਦੀ ਚਿੰਤਾ ਦੇ ਕਾਰਨ ਵੀ ਹਨ ਅਮਰੀਕਾ ਨੇ ਕਦੇ ਆਪਣੇ ਇੱਥੇ ਸ਼ਰਨਾਰਥੀਆਂ ਦੇ ਸਵਾਗਤ ‘ਚ ਕੋਈ ਕਮੀ ਨਹੀਂ ਛੱਡੀ ਸੀ।
ਹੁਣੇ-ਹੁਣੇ ਨਜਾਇਜ਼ ਸ਼ਰਨਾਰਥੀ ਵੱਲੋਂ ਅਮਰੀਕੀ ਪੁਲਿਸ ਅਧਿਕਾਰੀ ਕਾਰਪੋਰਲ ਰਾਨਿਲ ਰਾਨ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਰਾਨਿਲ ਰਾਨ ਸਿੰਘ ਨਾਮਕ ਪੁਲਿਸ ਅਧਿਕਾਰੀ ਭਾਰਤੀ ਮੂਲ ਦਾ ਸੀ ਤੇ ਉਨ੍ਹਾਂ ਮੈਕਸੀਕੋ ਤੋਂ ਆਉਣ ਵਾਲੇ ਨਜਾਇਜ਼ ਸ਼ਰਨਾਰਥੀਆਂ ਦੇ ਗਿਰੋਹ ਦੀ ਘੇਰਾਬੰਦੀ ਕਰ ਰੱਖੀ ਸੀ ਨਜਾਇਜ਼ ਸ਼ਰਨਾਰਥੀਆਂ ਦੀ ਗੋਲੀ ਨਾਲ ਰਾਨਿਲ ਰਾਨ ਸਿੰਘ ਦਾ ਕਤਲ ਹੋਇਆ ਸੀ ਪ੍ਰਵਾਸੀਆਂ ਦੀ ਗੋਲੀ ਨਾਲ ਹੋਏ ਰਾਨਿਲ ਰਾਨ ਸਿੰਘ ਦੇ ਕਤਲ ਨੇ ਪੂਰੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਮਰੀਕਾ ਦੀ ਖਾਸਕਰ ਗੋਰੀ ਅਬਾਦੀ ਦਰਮਿਆਨ ਮੈਕਸੀਕੋ ਦੀ ਸਰਹੱਦ ‘ਤੇ ਦੀਵਾਰ ਬਣਾਉਣ ਦੀ ਮੰਗ ਤੇਜ਼ ਹੋਈ ਸੀ ਤੇ ਨਜਾਇਜ਼ ਸ਼ਰਨਾਰਥੀਆਂ ਨੂੰ ਜੇਲ੍ਹਾਂ ‘ਚ ਪਾਉਣ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਦੀ ਜ਼ੋਰਦਾਰ ਮੰਗ ਉੱਠੀ ਸੀ ਡੋਨਾਲਡ ਟਰੰਪ ਵੀ ਇਸ ਕਤਲ ਨੂੰ ਵਿਚਾਰ-ਵਟਾਂਦਰੇ ਦੇ ਕੇਂਦਰ ‘ਚ ਲਿਆਉਣ ਤੋਂ ਪਿੱਛੇ ਨਹੀਂ ਰਹੇ ਸਨ ਡੋਨਾਲਡ ਟਰੰਪ ਨੇ ਰਾਨਿਲ ਰਾਨ ਸਿੰਘ ਨੂੰ ਬਹਾਦਰ ਅਮਰੀਕੀ ਕਹਿ ਕੇ ਸੰਬੋਧਨ ਕੀਤਾ ਸੀ ਤੇ ਕਿਹਾ ਸੀ ਕਿ ਨਜਾਇਜ਼ ਸ਼ਰਨਾਰਥੀਆਂ ਨੂੰ  ਅਮਰੀਕਾ ‘ਚ ਦਾਖਲ ਕਰਵਾਉਣ ਵਾਲਿਆਂ ਨੂੰ ਅਮਰੀਕੀ ਕਾਨੂੰਨਾਂ ਦਾ ਪਾਠ ਪੜ੍ਹਾਇਆ ਜਾਵੇਗਾ ਮਨੁੱਖੀ ਅਧਿਕਾਰ ਸੰਗਠਨ ਤੇ ਨਜਾਇਜ਼ ਸ਼ਰਨਾਰਥੀਆਂ ਦੇ ਸਮੱਰਥਕ ਗੁੱਟ ਅਮਰੀਕਾ ਦੇ ਅਮਨੁੱਖੀ ਵਿਹਾਰ ਦੀ ਅਲੋਚਨਾ ਕਰਦੇ ਹਨ ਪਰ ਡੋਨਾਲਡ ਟਰੰਪ ਦੇ ਸ਼ਾਸਨ ‘ਚ ਹਜ਼ਾਰਾਂ ਨਜਾਇਜ਼ ਸ਼ਰਨਾਰਥੀ ਅਮਰੀਕੀ ਜੇਲ੍ਹਾਂ ‘ਚ ਕੈਦ ਹਨ।
ਇਹ ਸਹੀ ਹੈ ਕਿ ਅਮਰੀਕਾ ਦੀ ਗੋਰੀ ਹੋਂਦ ਨੂੰ ਘੱਟ ਗਿਣਤੀ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ ਇੱਕ ਤਾਂ ਨਜਾਇਜ਼ ਸ਼ਰਨਾਰਥੀ ਜ਼ਿਆਦਾ ਬੱਚੇ ਪੈਦਾ ਕਰਕੇ ਆਪਣੀ ਅਬਾਦੀ ਵਧਾਉਂਦੇ ਹਨ ਤੇ ਦੂਜਾ ਮੂਲ ਮੁਖਤਿਆਰੀ ਨੂੰ ਛੱਡਦੇ ਨਹੀਂ ਹਨ ਅਜਿਹੇ ਨਜਾਇਜ਼ ਸ਼ਰਨਾਰਥੀ ਅਮਰੀਕਾ ਦੀ ਗੋਰੀ ਅਬਾਦੀ ਲਈ ਰਾਖ਼ਸ਼ ਬਣ ਜਾਂਦੇ ਹਨ ਜੇਕਰ ਡੋਨਾਲਡ ਟਰੰਪ ਮੈਕਸੀਕੋ ਦੀ ਸਰਹੱਦ ‘ਤੇ ਦੀਵਾਰ ਬਣਾਉਣ ‘ਚ ਕਾਮਯਾਬ ਹੋਏ ਤੇ ਨਜਾਇਜ਼ ਸ਼ਰਨਾਰਥੀਆਂ ਦੀ ਭਰਮਾਰ ਰੋਕਣ ‘ਚ ਸਫਲ ਹੋਏ ਤਾਂ ਫਿਰ ਅਮਰੀਕਾ ਦੀ ਮੁਖਤਿਆਰੀ ਸਰਵਉੱਚ ਤੌਰ ‘ਤੇ ਕਾਇਮ ਰਹੇਗੀ ਤੇ ਡੋਨਾਲਡ ਟਰੰਪ ਦੀ ਗਿਣਤੀ ਅਮਰੀਕਾ ਦੇ ਸਰਵੋਤਮ ਰਾਸ਼ਟਰਪਤੀ ਦੇ ਤੌਰ ‘ਤੇ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚਿੰਤਾਜਨਕ ਹੈ ਲਾਪਤਾ ਲੋਕਾਂ ਦੀ ਵਧਦੀ ਗਿਣਤੀ
ਸੁਖਰਾਜ ਚਹਿਲ ਧਨੌਲਾ
ਜੇਕਰ ਹਰ ਇਨਸਾਨ ਦਾ ਜੀਵਨ ਵਧੀਆ ਢੰਗ ਨਾਲ ਬਤੀਤ ਹੋਵੇ ਉਸਨੂੰ ਲੋੜੀਂਦੀਆਂ ਸਾਰੀਆਂ ਸਹੂਲਤਾਂ ਪ੍ਰਾਪਤ ਹੋਣ ਤਾਂ ਹੀ ਹਰੇਕ ਵਿਅਕਤੀ ਆਪਣੀ ਜ਼ਿੰਦਗੀ ਦਾ ਰੰਗ ਸੌਖੇ ਢੰਗ ਨਾਲ  ਮਾਣ ਸਕਦਾ ਹੈ। ਕਿਉਂਕਿ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੇਕਰ ਹਰ ਵਿਅਕਤੀ ਨੂੰ ਲੋਂੜੀਦੀਆਂ ਸਹੂਲਤਾਂ ਮੁਹੱਈਆ ਹੋਣ ਤਾਂ ਹਰ ਔਕੜ ਨੂੰ ਹਰ ਆਦਮੀ ਅਸਾਨੀ ਨਾਲ ਪਾਰ ਕਰ ਸਕਦਾ ਹੈ। ਜੇਕਰ ਆਦਮੀ ਸਹੂਲਤਾਂ ਤੋਂ ਸੱਖਣÎਾ ਹੈ ਤਾਂ ਫਿਰ ਹਰੇਕ ਵਿਅਕਤੀ ਛੋਟੀ ਤੋਂ ਛੋਟੀ ਮੁਸੀਬਤ ਦਾ ਸਾਹਮਣਾ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਇਹਨਾਂ ਸਹੂਲਤਾਂ ਨੂੰ ਪ੍ਰਾਪਤ ਕਰਨ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਕਾਫ਼ੀ ਸੰਘਰਸ਼ ਕਰਨਾ ਪੈਂਦਾ ਹੈ। ਕਿਉਂਕਿ ਇੱਕ ਤਾਂ ਮਹਿੰਗਾਈ ਨੇ ਹਰ ਆਦਮੀ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ ਅਤੇ ਦੂਜਾ ਆਮਦਨੀ ਵਸੀਲੇ ਘਟ ਰਹੇ ਹਨ।
ਰੁਜ਼ਗਾਰ ਵਰਗੇ ਜੋ ਪ੍ਰਬੰਧ ਸਰਕਾਰਾਂ ਵੱਲੋਂ ਕੀਤੇ ਜਾਣੇ ਚਾਹੀਦੇ ਹਨ ਉਹ ਵੀ ਨਹੀਂ ਕੀਤੇ ਜਾ ਰਹੇ ਹਨ ਜਿਸ ਕਰਕੇ ਅੱਜ ਲੱਖਾਂ ਨੌਜਵਾਨ ਬੇਰੁਜ਼ਗਾਰ  ਘੁੰਮ ਰਹੇ ਹਨ। ਅਜੇ ਜਿਨ੍ਹਾਂ ਲੋਕਾਂ ਦੇ ਪੁਰਾਣੇ ਪੁਰਖਿਆਂ ਦੀਆਂ ਜਮੀਨਾਂ, ਜਾਇਦਾਦਾਂ ਬਣਾਈਆਂ ਹੋਈਆਂ ਹਨ, ਉਹ ਤਾਂ ਆਪਣੀਆਂ ਜਮੀਨਾਂ ਆਦਿ ਨਾਲ ਗੁਜ਼ਾਰਾ ਕਰ ਰਹੇ ਹਨ। ਜਦਕਿ ਅੱਜ ਦੇ ਸਮੇਂ ਵਿੱਚ ਨਵੀਆਂ ਜਮੀਨਾਂ ਜਾਇਦਾਦਾਂ ਬਣਾਉਣੀਆਂ ਬਹੁਤ ਮੁਸ਼ਕਲ ਵਾਲੀ ਗੱਲ ਹੋ ਗਈ ਹੈ। ਜਿਨ੍ਹਾਂ ਕੋਲ ਅਜਿਹੇ ਪੁਰਾਣੇ ਕਮਾਈ ਵਾਲੇ ਸਾਧਨ ਨਹੀਂ ਹਨ ਉਹ ਬੜੀ ਮੁਸ਼ਕਲ ਨਾਲ ਆਪਣਾ ਖ਼ਰਚਾ  ਚਲਾਉਂਦੇ ਹਨ।
ਆਮਦਨ ਦਾ ਘੱਟ ਹੋਣਾ ਲੋਕਾਂ ਦੇ ਘਰਾਂ ‘ਚ ਲੜਾਈ-ਝਗੜੇ ਦਾ ਕਾਰਨ ਬਣਦਾ ਹੈ।ਕਿਉਂਕਿ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਹਰੇਕ ਨੂੰ ਪੈਸੇ ਦੀ ਲੋੜ ਤਾਂ ਹੁੰਦੀ ਹੈ। ਪਰ ਆਮਦਨੀ ਵਸੀਲੇ ਘੱਟ ਹੋਣ ਕਾਰਨ ਓਨਾ ਪੈਸਾ ਨਹੀਂ ਆਉਂਦਾ ਜਿੰਨੇ ਦੀ ਜ਼ਰੂਰਤ ਹੁੰਦੀ ਹੈ ਜਿਸ ਕਾਰਨ ਘਰਾਂ ਵਿੱਚ ਲੜਾਈ-ਝਗੜੇ ਹੁੰਦੇ ਰਹਿੰਦੇ ਹਨ ਅਤੇ ਬਹੁਤੇ ਘਰ ਦੋਫ਼ਾੜ ਵੀ ਹੋ ਜਾਂਦੇ ਹਨ। ਹੁਣ ਇਹ ਅਸਾਨੀ ਨਾਲ ਮੰਨਿਆ ਜਾ ਸਕਦਾ ਹੈ ਕਿ ਪੈਸੇ ਹਰ ਇਨਸਾਨ ਲਈ ਜ਼ਰੂਰੀ ਹਨ ਅਤੇ ਆਮਦਨੀ ਵਸੀਲੇ ਵੀ ਓਨੇ ਹੀ ਜ਼ਰੂਰੀ ਹਨ। ਜੇਕਰ ਆਮਦਨ ਦੇ ਸਾਧਨ ਹੋਣਗੇ ਤਾਂ ਹੀ ਪੈਸੇ ਆਉਣਗੇ ਅਤੇ ਸਾਰੇ ਸਰਕਲ ਚੱਲਣਗੇ। ਜਿਨ੍ਹਾਂ ਲੋਕਾਂ ਕੋਲ ਪੈਸੇ ਦੀ ਘਾਟ ਹੁੰਦੀ ਹੈ ਉਨ੍ਹਾਂ ਲਈ ਆਪਣੇ ਕੰਮ-ਧੰਦੇ ਚਲਾਉਣੇ ਵੀ ਮੁਸ਼ਕਲ ਹੋ ਜਾਂਦੇ ਹਨ। ਬਹੁਤੇ ਲੋਕ ਆਪਣੇ ਵਪਾਰਾਂ ਵਿੱਚ ਕਰਜਾ ਚੁੱਕ ਕੇ ਵਾਧੂ ਪੈਸੇ ਲਾ ਦਿੰਦੇ ਹਨ ਪਰ ਆਮਦਨ ਘੱਟ ਹੁੰਦੀ ਹੈ ਜਿਸ ਕਰਕੇ ਵਿਅਕਤੀ ਨੂੰ ਫਿਰ ਦੋ-ਦੋ ਮਾਰਾਂ ਪੈਂਦੀਆਂ ਹਨ। ਇੱਕ ਤਾਂ ਚੁੱਕਿਆ ਪੈਸਾ ਵਾਪਸ ਨਹੀਂ ਹੁੰਦਾ ਤੇ ਦੂਜਾ ਨਵੇਂ ਸਿਰਿਓਂ ਪੈਸਾ ਨਹੀਂ ਆਉਂਦਾ। ਜਦੋਂ ਕਿਸੇ ਵੀ ਆਦਮੀ ਨੂੰ ਵਾਧੂ ਪੈਸੇ ਲਾ ਕੇ ਵੀ ਘਾਟਾ ਪੈਣ ਲੱਗ ਜਾਂਦਾ ਹੈ ਤਾਂ ਫਿਰ ਕੋਈ ਰਸਤਾ ਨਾ ਮਿਲਣ ਕਰਕੇ ਉਹ ਖੁਦਕਸ਼ੀ ਕਰਨ ਵਰਗੇ ਗ਼ਲਤ ਫੈਸਲੇ ਲੈਂਦੇ ਹਨ। ਅਜਿਹਾ ਫ਼ੈਸਲਾ ਕੋਈ ਕਿਸੇ ਮੁਸੀਬਤ ਦਾ ਹੱਲ ਨਹੀਂ ਹੈ। ਖੁਦਕੁਸ਼ੀ ਕਰਨ ਤੋਂ ਇਲਾਵਾ ਬਹੁਤੇ ਅਚਾਨਕ ਘਰ ਛੱਡ ਕੇ ਚਲੇ ਜਾਂਦੇ ਹਨ ਅਤੇ ਫਿਰ ਵਾਪਸ ਘਰ ਨਹੀਂ ਆਉਂਦੇ।
ਹੁਣ ਆਦਮੀ ਜਾਂ ਔਰਤਾਂ ਦੇ ਅਚਾਨਕ ਘਰੋਂ ਜਾ ਕੇ ਗੁੰਮ  ਹੋ ਜਾਣ ਦੇ ਮਾਮਲੇ ਬਹੁਤ ਸਾਹਮਣੇ ਆ ਰਹੇ ਹਨ। ਲੋਕਾਂ ਦੇ ਅਚਾਨਕ ਗੁੰਮ ਹੋਣ ਪਿੱਛੇ ਜਿਆਦਾਤਰ ਆਮਦਨੀ ਵਸੀਲੇ ਘੱਟ ਹੋਣਾ ਹੈ। ਇਸ ਤੋਂ ਇਲਾਵਾ ਕਈ ਲੋਕਾਂ ਦੇ ਘਰ ਘਰੇਲੂ ਕਲੇਸ਼ ਹੁੰਦਾ ਰਹਿੰਦਾ ਹੈ ਜਿਸ ਕਾਰਨ ਬਹੁਤੇ ਆਪਣਾ ਘਰ ਬਾਰ ਛੱਡ ਕੇ ਚਲੇ ਜਾਂਦੇ ਹਨ। ਪਰ ਇਹ ਵੀ ਕੋਈ ਸਾਰਥਿਕ ਹੱਲ ਨਹੀਂ ਹੈ। ਅਸਲੀਅਤ ‘ਚ ਜੋ ਆਪਣਾ ਸਭ ਕੁਝ ਛੱਡ ਕੇ ਚਲੇ ਜਾਂਦੇ ਹਨ ਉਨ੍ਹਾਂ ਦੇ ਘਰਦਿਆਂ ਦਾ ਪਿੱਛੋ ਕੀ ਹਾਲ ਹੁੰਦਾ ਹੈ ਇਸ ਦਾ ਅੰਦਾਜਾ ਜੋ ਲੋਕ ਘਰੋਂ ਜਾਂਦੇ ਹਨ ਸ਼ਾਇਦ ਉਹਨਾਂ ਨੇ ਕਦੇ ਨਹੀਂ ਲਾਇਆ ਹੁੰਦਾ। ਇਸ ਤਰ੍ਹਾਂ ਮਾਮਲਿਆਂ ‘ਚ ਔਰਤਾਂ ਵੀ ਸ਼ਾਮਲ ਹਨ।
ਲੋਕਾਂ ਕੋਲ ਪੱਕਾ ਰੁਜ਼ਗਾਰ ਨਹੀਂ ਹੈ। ਜਿਸ ਕਰਕੇ ਆਮ ਆਦਮੀ ਬੇਰੁਜ਼ਗਾਰੀ ਦੀ ਚੱਕੀ ਵਿੱਚ ਬੁਰੀ ਤਰ੍ਹਾਂ ਪਿਸ ਰਿਹਾ ਹੈ। ਜਿਸ ਕਰਕੇ ਉਹ ਚੋਰੀ, ਡਕੈਤੀ, ਅਗਵਾ ਅਤੇ ਨਸ਼ਿਆਂ ਦਾ ਸ਼ਿਕਾਰ ਬੁਰੀ ਤਰ੍ਹਾਂ ਹੋ ਰਿਹਾ ਹੈ। ਔਰਤਾਂ ‘ਤੇ ਇਹ ਸਾਰੀਆਂ ਹਾਲਤਾਂ ਦੀ ਦੂਹਰੀ ਮਾਰ ਪੈ ਰਹੀ ਹੈ। ਇੱਕ ਤਾਂ ਉਸ ਨੂੰ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਪੈਂਦਾ ਹੈ, ਦੂਜਾ ਨਸ਼ੇੜੀ ਪਤੀਆਂ ਵੱਲੋਂ ਅਤੇ ਸਮਾਜ ਵੱਲੋਂ ਹੁੰਦੀਆਂ ਵਧੀਕੀਆਂ ਤੇ ਤਾਹਨੇ-ਮਿਹਣਿਆਂ ਦੇ ਮਾਨਸਿਕ ਤੌਰ ‘ਤੇ ਬੜਾ ਸੰਤਾਪ ਭੋਗਣਾ ਪੈਂਦਾ ਹੈ। ਜਿਸ ਨੂੰ ਸਿਰਫ਼ ਭੋਗਣ ਵਾਲੀ ਔਰਤ ਹੀ ਮਹਿਸੂਸ ਕਰ ਸਕਦੀ ਹੈ।  ਜਿਵੇਂ ਅਜਿਹੀਆਂ ਔਰਤਾਂ ਨੂੰ ਜਿੰਨ੍ਹਾਂ ਦੇ ਪਤੀ ਨਸ਼ੇੜੀ ਹਨ ਜਾਂ ਕਿਸੇ ਹੋਰ ਮਾੜੇ ਕੰਮ ਕਰਕੇ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਨੂੰ ਆਪਣਾ ਤੇ ਆਪਣੇ ਨਿਆਣਿਆਂ ਦਾ ਢਿੱਡ ਤੋਰਨ ਲਈ ਘਰ ਤੋਂ ਬਾਹਰ ਕੋਈ ਨਾ ਕੋਈ ਕੰਮ ਕਰਨ ਲਈ ਜਾਣਾ ਪੈਂਦਾ ਹੈ ਛੋਟੇ-ਵੱਡੇ ਝਗੜੇ ਤਾਂ ਤਕਰੀਬਨ ਹਰੇਕ ਦੇ ਘਰ ਹੀ ਹੁੰਦੇ ਰਹਿੰਦੇ ਹਨ।
ਅਜਿਹੇ ਫੈਸਲੇ ਲੋਕ ਜਲਦਬਾਜ਼ੀ ਵਿੱਚ ਇੱਕ ਵਾਰ ਲੈ ਤਾਂ ਲੈਂਦੇ ਹਨ ਪਰ ਮਗਰੋਂ ਪਛਤਾਉਂਦੇ ਬਹੁਤ ਹਨ। ਲੋਕਾਂ ਦੇ ਅਚਾਨਕ ਗੁੰਮ ਹੋਣ ਪਿੱਛੇ ਕੁਝ ਅਜਿਹੇ ਕਾਰਨ ਹਨ। ਪਰ ਕੁਝ ਅਜਿਹੇ ਲੋਕ ਹੁੰਦੇ ਹਨ ਜੋ ਘਰੋਂ ਵੀ ਠੀਕ ਹੁੰਦੇ ਹਨ ਅਤੇ ਇੱਕ ਵਾਰ ਗੁੰਮ ਹੋ ਜਾਂਦੇ ਹਨ ਤੇ ਮਗਰੋਂ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਨਿੱਕਲਦੀ।  ਜੋ ਇਸ ਤਰ੍ਹਾਂ ਗੁੰਮ ਹੁੰਦੇ ਹਨ ਉਹ ਜ਼ਰੂਰ ਸ਼ੱਕ ਦੇ ਦਾਇਰੇ ਵਿੱਚ ਆਉਂਦੇ ਹਨ।ਜਿਵੇਂ ਹੁਣ ਬੱਚਿਆਂ ਦੇ ਅਗਵਾ ਹੋਣ ਦੇ ਵੀ ਬਹੁਤ ਮਾਮਲੇ ਸਾਹਮਣੇ ਆਏ ਉਸੇ ਤਰ੍ਹਾਂ ਇਹ ਵੀ ਹੋ ਸਕਦਾ ਹੈ ਕੋਈ ਗਿਰੋਹ ਆਦਿ ਵੱਡਿਆਂ ਨੂੰ ਵੀ ਅਗਵਾ ਕਰ ਰਿਹਾ ਹੋਵੇ। ਅਜਿਹੇ ਮਾਮਲਿਆਂ ਨੂੰ ਤਾਂ ਫਿਰ ਹੀ ਠੱਲ੍ਹ ਪਾਈ ਜਾ ਸਕਦੀ ਹੈ ਜੇਕਰ ਸਾਡੀ ਪੁਲਿਸ ਇਨ੍ਹਾਂ ਮਾਮਲਿਆਂ ਸਬੰਧੀ ਗੰਭੀਰਤਾ ਵਿਖਾਏ।
ਅਸੀਂ ਰੋਜ਼ਾਨਾ ਹੀ ਵੱਖੋਂ-ਵੱਖ ਜਨਤਕ ਥਾਵਾਂ ‘ਤੇ ਗੁੰਮਸ਼ੁਦਾ ਲੋਕਾਂ ਦੀ ਤਲਾਸ਼ ਵਾਲੇ ਪੋਸਟਰ ਅਤੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਪੜ੍ਹਦੇ ਹਾਂ, ਜੋ ਇਹ ਦਰਸਾਉਂਦੇ ਹਨ ਕਿ ਇਹ ਮਾਮਲੇ ਘਟਣ ਦੀ ਬਜਾਏ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਅਸਲ ਵਿੱਚ ਗੁੰਮ ਹੋਣ ਦਾ ਕਾਰਨ ਕੋਈ ਵੀ ਹੋਵੇ ਪਰ ਜੋ ਇਹ ਪੋਸਟਰ ਗੁੰਮਸ਼ੁਦਾ ਦੀ ਤਲਾਸ਼ ਵਾਲੇ ਲਾਏ ਹੁੰਦੇ ਹਨ ਇਨ੍ਹਾਂ ਵਿੱਚ ਜਿਆਦਾਤਰ ਗੁੰਮ ਹੋਣ ਦਾ ਕਾਰਨ ਦਿਮਾਗੀ ਹਾਲਤ ਠੀਕ ਨਾ ਹੋਣਾ ਹੀ ਦਿਖਾਇਆ ਜਾਂਦਾ ਹੈ। ਪੁਲਿਸ ਮਹਿਕਮੇ ਅਨੁਸਾਰ ਜੋ ਲੋਕ 2014 ਦਰਮਿਆਨ ਗੁੰਮ ਹੋਏ ਹਨ ਉਨ੍ਹਾਂ ਦੇ ਮਿਲੇ ਵੇਰਵਿਆਂ ਮੁਤਾਬਕ ਅੰਮ੍ਰਿਤਸਰ ਵਿੱਚ 118, ਬਰਨਾਲਾ ਵਿੱਚ 21, ਬਠਿੰਡਾ ਵਿੱਚ 8, ਫਤਿਹਗੜ੍ਹ ਸਾਹਿਬ ਵਿੱਚ 3, ਫਰੀਦਕੋਟ ਵਿੱਚ 96, ਫ਼ਾਜਿਲਕਾ ਵਿੱਚ 86, ਫ਼ਿਰੋਜ਼ਪੁਰ ਵਿੱਚ 17, ਗੁਰਦਾਸਪੁਰ ਵਿੱਚ 185, ਜਲੰਧਰ ਵਿੱਚ 145, ਕਪੂਰਥਲਾ ਵਿੱਚ 57, ਲੁਧਿਆਣਾ (ਰੂਰਲ ਏਰੀਆ) 24, ਮਾਨਸਾ 20, ਮੋਗਾ 20, ਸ੍ਰੀ ਮੁਕਤਸਰ ਸਾਹਿਬ 24, ਪਠਾਨਕੋਟ ਵਿੱਚ 34, ਰੂਪਨਗਰ ਵਿੱਚ 6, ਸ਼ਹੀਦ ਭਗਤ ਸਿੰਘ ਨਗਰ ਵਿੱਚ 38 ਲੋਕਾਂ ਦੇ ਗੁੰਮ ਹੋਣ ਦੀਆਂ ਸ਼ਿਕਾਇਤਾਂ ਦਰਜ ਹੋਈਆਂ ਹਨ। ਗੁੰਮ ਹੋਣ ਵਾਲੇ ਲੋਕਾਂ ਦੀ ਇਸ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹਨ। ਜੇਕਰ ਇਹ ਵਰਤਾਰਾ ਚਾਲੂ ਰਿਹਾ ਤਾਂ ਹੋ ਸਕਦਾ ਆਉਂਦੇ ਵਰ੍ਹੇ ਦੌਰਾਨ ਗੁੰਮ ਹੋਣ ਵਾਲਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਜਾਵੇ। ਇਸ ਲਈ ਹੁਣ ਲੋੜ ਹੈ ਇਸ ਪਾਸੇ ਧਿਆਨ ਕਰਨ ਦੀ। ਜਿੱਥੇ ਲੋਕਾਂ ਨੂੰ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਦ੍ਰਿੜ ਇਰਾਦੇ ਪੈਦਾ ਕਰਨ ਦੀ ਲੋੜ ਹੈ ਉੱਥੇ ਹੀ ਸਾਡੀਆਂ ਸਰਕਾਰਾਂ ਨੂੰ ਵੀ ਲੋਕਾਂ ਦੇ ਅਚਾਨਕ ਗੁੰਮ ਹੋਣ ਦੇ ਕਾਰਨਾਂ ਬਾਰੇ ਪਤਾ ਕਰਨਾ ਚਾਹੀਦਾ ਹੈ।
ਸਰਕਾਰਾਂ ਜੋ ਲੋਕਾਂ ਦੁਆਰਾ ਚੁਣੀਆਂ ਜਾਂਦੀਆਂ ਹਨ ਉਹ ਆਪਣੇ ਦੇਸ਼ ਤੇ ਸੂਬੇ ਵਿਚਲੇ ਲੋਕਾਂ ਨੂੰ ਸਹੀ ਸਹੂਲਤਾਂ ਦੇਣ ਤੇ ਲੋਕਾਂ ਦੇ ਆਮਦਨੀ ਵਸੀਲੇ ਵੀ ਨਾ ਖੋਹੇ ਜਾਣ। ਵਧੀ ਹੋਈ ਮਹਿੰਗਾਈ ‘ਤੇ ਨੱਥ ਪਾਉਣ ਜਿਸ ਨਾਲ ਹਰ ਇਨਸਾਨ ਆਪਣੀ ਜ਼ਿੰਦਗੀ ਸੌਖੇ ਢੰਗ ਨਾਲ ਬਿਤਾ ਸਕੇ। ਇਸ ਤੋਂ ਇਲਾਵਾ ਪੁਲਿਸ ਨੂੰ ਲੋੜ ਹੈ ਕਿ ਉਹ ਸਿਆਸੀ ਦਬਾਅ ਤੋਂ ਹਟ ਕੇ ਆਪਣੀ ਤਾਕਤ ਤੇ ਜ਼ਿੰਮੇਵਾਰੀ ਦਿਖਾਵੇ। ਜਿਸ ਨਾਲ ਜੋ ਅਗਵਾ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਹਨਾਂ ‘ਤੇ ਕਾਬੂ ਪਾਇਆ ਜਾ ਸਕੇ ਅਤੇ ਜੋ ਲੋਕ ਗੁੰਮ ਹੁੰਦੇ ਹਨ ਉਨ੍ਹਾਂ ਦੀ ਭਾਲ ਕਰਨ ਲਈ ਵੀ ਨਵੇਂ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੋ ਲੋਕ ਨਜਾਇਜ਼ ਖਰਚੇ ਕਰਦੇ ਹਨ। ਉਹਨਾਂ ਨੂੰ ਆਪਣੀ ਆਮਦਨ ਵੱਲ ਝਾਤ ਮਾਰਨੀ ਚਾਹੀਦੀ ਹੈ। ਜਿੰਨੀ ਆਮਦਨ ਹੋਵੇ ਓਨੇ ਹੀ ਅਗਾਂਹ ਵੱਲ ਨੂੰ ਕਦਮ ਪੁੱਟਣੇ ਚਾਹੀਦੇ ਹਨ। ਬਾਕੀ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਅਚਾਨਕ ਗੁੰਮ ਹੋਣ ਵਾਲੀਆਂ ਘਟਨਾਵਾਂ ਨੂੰ ਠੱਲ੍ਹ ਪੈਂਦੀ ਹੈ ਜਾਂ ਫਿਰ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਔਰਤਾਂ ਅਤੇ ਮਰਦਾਂ ਦਾ ਗੁੰਮ ਹੋਣਾ।
ਮੋ: 97810-48055