Indian Navy - Sach Kahoon Punjabi
Indian Navy: ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਸਾਬਕਾ ਵਿਦਿਆਰਥਣ ਭਾਰਤੀ ਜਲ ਸੈਨਾ ਵਿੱਚ ਅਫ਼ਸਰ ਵਜੋਂ ਸ਼ਾਮਲ
Indian Navy:
Indian Navy: ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਸਾਬਕਾ ਵਿਦਿਆਰਥਣ ਭਾਰਤੀ ਜਲ ਸੈਨਾ ਵਿੱਚ ਅਫ਼ਸਰ ਵਜੋਂ ਸ਼ਾਮਲ
ਚੰਡੀਗੜ੍ਹ,(ਹਿੰ.ਸ.)। ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫਪੀਆਈ) ਫਾਰ ਗਰਲਜ਼, ਐਸ.ਏ.ਐਸ. ਨਗਰ (ਮੁਹਾਲੀ) ਦੀ ਇੱਕ ਹੋਰ ਕੈਡਿਟ ਨਿਸ਼ਾ ਨੂੰ ਭਾਰਤੀ ਜਲ ਸੈਨਾ ਵਿੱਚ ਸਬ ਲੈਫਟੀਨੈਂਟ ਵਜੋਂ ਕਮਿਸ਼ਨ ਮਿਲਿਆ ਹੈ। ਉਸ ਨੇ ਇੰਡੀਅਨ ਨੇਵਲ ਅਕੈਡਮੀ, ਏਝੀਮਾਲਾ (ਕੇਰਲਾ) ਤੋਂ ਸਫਲਤਾਪੂਰਵਕ ਪਾਸ ਆਊਟ ਕੀਤਾ ਅਤੇ ਆਪਣੀ ਸੰਸਥਾ ਅਤੇ ਪਰਿਵਾਰ ਦਾ ਮਾਣ ਵਧਾਇਆ। ਇਸ ਪ੍ਰਭਾਵਸ਼ਾਲੀ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਵਾਈਸ ਐਡਮਿਰਲ ਸਮੀਰ ਸਕਸੈਨਾ, ਜੋ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਦੱਖਣੀ ਨੇਵਲ ਕਮਾਂਡ ਹਨ, ਵੱਲੋਂ ਕੀਤਾ ਗਿਆ।
ਇਹ ਵੀ ਪੜ੍ਹੋ: Malerkotla Election Results: ਮਲੇਰਕੋਟਲਾ ਨਗਰ ਕੌਂਸਲ ਚੋਣ ਨਤੀਜੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ
ਭਾਰਤੀ ਨੇਵੀ ਦੀ ਸਿੱਖਿਆ ਸ਼ਾਖਾ ਵਿੱਚ ਕਮਿਸ਼ਨ ਹਾਸਲ ਕਰਨ ਵਾਲੀ ਸਬ ਲੈਫਟੀਨੈਂਟ ਨਿਸ਼ਾ ਦੇ ਪਿਤਾ ਦਿਨੇਸ਼ ਚੰਦਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸੀਨੀਅਰ ਸਹਾਇਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਸਬ ਲੈਫਟੀਨੈਂਟ ਨਿਸ਼ਾ ਨੂੰ ਉਸਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਸਦੀ ਸਫਲਤਾ ਪੰਜਾਬ ਦੀਆਂ ਹੋਰ ਧੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਦੀਆਂ ਚਾਹਵਾਨ ਲੜਕੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਪ੍ਰਤੀ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਜੁਲਾਈ 2023 ਵਿੱਚ ਮਾਈ ਭਾਗੋ ਏਐਫਪੀਆਈ ਵਿਖੇ ਕੁੜੀਆਂ ਲਈ ਇੱਕ ਐਨਡੀਏ ਪ੍ਰਾਪਰੇਟਰੀ ਵਿੰਗ ਵੀ ਸਥਾਪਤ ਕੀਤਾ ਗਿਆ ਹੈ, ਜਿਸ ਦਾ ਤੀਜਾ ਬੈਚ ਇਸ ਸਮੇਂ ਸਿਖਲਾਈ ਪ੍ਰਾਪਤ ਕਰ ਰਿਹਾ ਹੈ।
ਮਾਈ ਭਾਗੋ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏ.ਵੀ.ਐਸ.ਐਮ. (ਸੇਵਾਮੁਕਤ) ਨੇ ਸਬ ਲੈਫਟੀਨੈਂਟ ਨਿਸ਼ਾ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਹਥਿਆਰਬੰਦ ਸੈਨਾਵਾਂ ਵਿੱਚ ਹੋਰ ਲੜਕੀਆਂ ਨੂੰ ਸ਼ਾਮਲ ਕਰਨ ਸਬੰਧੀ ਸੂਬਾ ਸਰਕਾਰ ਦੇ ਯਤਨਾਂ ਨੂੰ ਵੱਡਾ ਹੁਲਾਰਾ ਦੇਵੇਗੀ। ਉਨ੍ਹਾਂ ਨੇ ਨਵੀਂ ਕਮਿਸ਼ਨਡ ਅਫਸਰ ਨੂੰ ਭਾਰਤੀ ਜਲ ਸੈਨਾ ਵਿੱਚ ਉੱਜਵਲ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।
MQ 9 Drones: ਭਾਰਤ-ਅਮਰੀਕਾ ਰੱਖਿਆ ਸਹਿਯੋਗ ਮਜ਼ਬੂਤ, ਜਲ ਸੈਨਾ ਲਈ ਦੋ ਵਾਧੂ MQ-9 ਡਰੋਨ ਪ੍ਰਾਪਤ ਕਰਨ ਨੂੰ ਪ੍ਰਵਾਨਗੀ
MQ 9 Drones: ਨਵੀਂ ਦਿੱਲੀ, (ਆਈਏਐਨਐਸ)। ਭਾਰਤ ਨੇ ਭਾਰਤੀ ਜਲ ਸੈਨਾ ਲਈ ਦੋ ਵਾਧੂ MQ-9 ਮਨੁੱਖ ਰਹਿਤ ਡਰੋਨ ਲੀਜ਼ ‘ਤੇ ਲੈਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਾਲੀ ਰੱਖਿਆ ਪ੍ਰਾਪਤੀ ਪ੍ਰੀਸ਼ਦ ਨੇ ਲਿਆ। ਇਸ ਨੂੰ ਭਾਰਤ-ਅਮਰੀਕਾ ਰੱਖਿਆ ਸਹਿਯੋਗ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। MQ-9 ਡਰੋਨ ਅਮਰੀਕਾ-ਅਧਾਰਤ ਜਨਰਲ ਐਟੋਮਿਕਸ ਕੰਪਨੀ ਦੁਆਰਾ ਬਣਾਏ ਜਾਂਦੇ ਹਨ ਅਤੇ ਦੁਨੀਆ ਦੇ ਸਭ ਤੋਂ ਸਮਰੱਥ ਉੱਚ-ਉਚਾਈ, ਲੰਬੇ ਸਮੇਂ ਤੱਕ ਚੱਲਣ ਵਾਲੇ ਡਰੋਨ ਪ੍ਰਣਾਲੀਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ।
ਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਡਰੋਨ ਲੰਬੀ ਦੂਰੀ ਦੀ ਉਡਾਣ, ਲੰਬੀ ਦੂਰੀ ਦੀ ਨਿਗਰਾਨੀ ਅਤੇ ਅਸਲ-ਸਮੇਂ ਦੀ ਖੁਫੀਆ ਜਾਣਕਾਰੀ ਵਿੱਚ ਬਹੁਤ ਪ੍ਰਭਾਵਸ਼ਾਲੀ ਹਨ। ਭਾਰਤ ਨੇ ਪਹਿਲੀ ਵਾਰ 2020 ਵਿੱਚ ਦੋ MQ-9 ਡਰੋਨ ਲੀਜ਼ ‘ਤੇ ਲਏ ਸਨ। ਪਿਛਲੇ ਪੰਜ ਸਾਲਾਂ ਵਿੱਚ, ਇਨ੍ਹਾਂ ਡਰੋਨਾਂ ਨੇ ਭਾਰਤੀ ਜਲ ਸੈਨਾ ਅਤੇ ਸੁਰੱਖਿਆ ਏਜੰਸੀਆਂ ਨੂੰ ਸਮੁੰਦਰੀ ਖੇਤਰਾਂ ਅਤੇ ਸਰਹੱਦੀ ਖੇਤਰਾਂ ਵਿੱਚ ਮਹੱਤਵਪੂਰਨ ਨਿਗਰਾਨੀ ਸਮਰੱਥਾਵਾਂ ਪ੍ਰਦਾਨ ਕੀਤੀਆਂ ਹਨ। ਦੋ ਹੋਰ ਡਰੋਨਾਂ ਦੇ ਜੋੜ ਨਾਲ ਹਿੰਦ ਮਹਾਸਾਗਰ ਖੇਤਰ ਅਤੇ ਸੰਵੇਦਨਸ਼ੀਲ ਸਮੁੰਦਰੀ ਲੇਨਾਂ ਵਿੱਚ ਭਾਰਤ ਦੀ ਸਮੁੰਦਰੀ ਖੇਤਰ ਜਾਗਰੂਕਤਾ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਹੈ।
ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਦੇ ਇੱਕ ਮੁੱਖ ਥੰਮ੍ਹ ਵਜੋਂ ਰੱਖਿਆ ਸਹਿਯੋਗ ਨੂੰ ਉਜਾਗਰ ਕੀਤਾ ਸੀ। ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਬੰਧ ਲਗਾਤਾਰ ਡੂੰਘੇ ਹੋ ਰਹੇ ਹਨ, ਜਿਸ ਵਿੱਚ ਉੱਨਤ ਤਕਨਾਲੋਜੀਆਂ ਅਤੇ ਅੰਤਰ-ਕਾਰਜਸ਼ੀਲਤਾ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਪ੍ਰਸਿੱਧ ਭਾਰਤੀ-ਅਮਰੀਕੀ ਏਅਰੋਸਪੇਸ ਵਿਗਿਆਨੀ ਵਿਵੇਕ ਲਾਲ ਦੀ ਭੂਮਿਕਾ ਨੂੰ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: NCR Pollution: ਐਨਸੀਆਰ ’ਚ ਪ੍ਰਦੂਸ਼ਣ ਅਤੇ ਧੁੰਦ ਦਾ ਦੋਹਰਾ ਹਮਲਾ: ਜ਼ੀਰੋ ਵਿਜ਼ੀਬਿਲਟੀ, ਆਮ ਜਨਜੀਵਨ ਪ੍ਰਭਾਵਿਤ
ਜਨਰਲ ਐਟੋਮਿਕਸ ਗਲੋਬਲ ਕਾਰਪੋਰੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਵੇਕ ਲਾਲ ਪਿਛਲੇ ਦੋ ਦਹਾਕਿਆਂ ਤੋਂ ਭਾਰਤ ਅਤੇ ਅਮਰੀਕਾ ਵਿਚਕਾਰ ਰੱਖਿਆ ਵਪਾਰ ਅਤੇ ਉਦਯੋਗਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਰਹੇ ਹਨ। ਉਨ੍ਹਾਂ ਦੇ ਯਤਨਾਂ ਨੇ ਭਾਰਤ ਨੂੰ ਮਹੱਤਵਪੂਰਨ ਅਮਰੀਕੀ ਰੱਖਿਆ ਤਕਨਾਲੋਜੀ ਤੱਕ ਪਹੁੰਚ ਪ੍ਰਦਾਨ ਕੀਤੀ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ। ਲੌਕਹੀਡ ਮਾਰਟਿਨ ਵਿੱਚ ਇੱਕ ਸੀਨੀਅਰ ਕਾਰਜਕਾਰੀ ਹੋਣ ਦੇ ਨਾਤੇ, ਲਾਲ ਨੇ ਭਾਰਤੀ ਜਲ ਸੈਨਾ ਲਈ 24 MH-60R ਐਂਟੀ-ਸਬਮਰੀਨ ਹੈਲੀਕਾਪਟਰਾਂ ਦੇ ਸੌਦੇ ਨੂੰ ਅੰਤਿਮ ਰੂਪ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ।
ਰਾਸ਼ਟਰਪਤੀ ਟਰੰਪ ਦੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਭਾਰਤ ਦੌਰੇ ਦੌਰਾਨ ਇਸ ਸੌਦੇ ਨੂੰ ਇੱਕ ਵੱਡੇ ਰੱਖਿਆ ਸਮਝੌਤੇ ਵਜੋਂ ਉਜਾਗਰ ਕੀਤਾ ਗਿਆ ਸੀ। ਵਿਵੇਕ ਲਾਲ ਕਈ ਹੋਰ ਵੱਡੇ ਰੱਖਿਆ ਸੌਦਿਆਂ ਵਿੱਚ ਵੀ ਸ਼ਾਮਲ ਰਹੇ ਹਨ, ਜਿਨ੍ਹਾਂ ਵਿੱਚ 31 MQ-9B ਡਰੋਨ (ਜਲ ਸੈਨਾ, ਹਵਾਈ ਸੈਨਾ ਅਤੇ ਫੌਜ ਲਈ), ਬੋਇੰਗ P-8I ਸਮੁੰਦਰੀ ਗਸ਼ਤ ਜਹਾਜ਼, 22 ਹਾਰਪੂਨ ਐਂਟੀ-ਸ਼ਿਪ ਮਿਜ਼ਾਈਲਾਂ, AH-64E ਅਪਾਚੇ ਅਤੇ CH-47 ਚਿਨੂਕ ਹੈਲੀਕਾਪਟਰ, ਅਤੇ 10 C-17 ਗਲੋਬਮਾਸਟਰ ਟ੍ਰਾਂਸਪੋਰਟ ਜਹਾਜ਼ ਸ਼ਾਮਲ ਹਨ।
ਅਧਿਕਾਰੀਆਂ ਦੇ ਅਨੁਸਾਰ, ਇਹਨਾਂ ਰੱਖਿਆ ਸਹਿਯੋਗਾਂ ਨੇ 100 ਤੋਂ ਵੱਧ ਵੱਡੀਆਂ ਅਤੇ ਛੋਟੀਆਂ ਭਾਰਤੀ ਕੰਪਨੀਆਂ ਨੂੰ ਗਲੋਬਲ ਰੱਖਿਆ ਸਪਲਾਈ ਚੇਨ ਨਾਲ ਜੋੜਿਆ ਹੈ, ਜਿਸ ਨਾਲ ਘਰੇਲੂ ਰੱਖਿਆ ਉਦਯੋਗਿਕ ਸਮਰੱਥਾਵਾਂ ਮਜ਼ਬੂਤ ਹੋਈਆਂ ਹਨ। MQ-9 ਡਰੋਨਾਂ ਦੀ ਵੱਧਦੀ ਤਾਇਨਾਤੀ ਭਾਰਤ ਦੀਆਂ ਜ਼ਮੀਨੀ ਅਤੇ ਸਮੁੰਦਰੀ ਸਰਹੱਦਾਂ ਨੂੰ ਸੁਰੱਖਿਅਤ ਕਰਨ ਲਈ ਉੱਨਤ ਮਨੁੱਖ ਰਹਿਤ ਪ੍ਰਣਾਲੀਆਂ ‘ਤੇ ਵੱਧਦੀ ਨਿਰਭਰਤਾ ਨੂੰ ਦਰਸਾਉਂਦੀ ਹੈ। MQ 9 Drones
Indian Navy : ਭਾਰਤੀ ਜਲ ਸੈਨਾ ਨੇ ਸਮੁੰਦਰੀ ਡਕੈਤੀ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ, ਈਰਾਨੀ ਜਹਾਜ਼ ਨੂੰ ਬਚਾਇਆ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤੀ ਜਲ ਸੈਨਾ ਦੇ ਆਈਐਨਐਸ ਸੁਮਿਤਰਾ ਨੇ ਪਿਛਲੇ 36 ਘੰਟਿਆਂ ਵਿੱਚ ਸੋਮਾਲੀਆ ਦੇ ਪੂਰਬੀ ਤੱਟ ’ਤੇ ਈਰਾਨ (Iran) ਦੇ ਬੇੜੇ ਅਲ ਨਈਮੀ ਨੂੰ ਬਚਾ ਕੇ ਸਮੁੰਦਰੀ ਡਾਕੂਆਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਮੰਗਲਵਾਰ ਨੂੰ ਭਾਰਤੀ ਜਲ ਸੈਨਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੋਮਾਲੀ ਸਮੁੰਦਰੀ ਡਾਕੂਆਂ ਨੇ ਇੱਕ ਈਰਾਨੀ ਬੇੜੇ ਨੂੰ ਹਾਈਜੈਕ ਕਰ ਲਿਆ ਸੀ।  Indian Navy
ਇਹ ਵੀ ਪੜ੍ਹੋ: Market of Chandigarh : ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱਗ, ਕਈ ਦੁਕਾਨਾਂ ਆਈਆਂ ਅੱਗ ਦੀ ਲਪੇ…
ਜਹਾਜ਼ ਵਿਚ 19 ਚਾਲਕ ਦਲ (ਪਾਕਿਸਤਾਨੀ ਨਾਗਰਿਕ) ਸਵਾਰ ਸਨ। INS ਸੁਮਿੱਤਰਾ ਨੇ ਸੋਮਾਲੀਆ ਦੇ ਪੂਰਬੀ ਤੱਟ ‘ਤੇ ਸਮੁੰਦਰੀ ਡਾਕੂ ਵਿਰੋਧੀ ਮੁਹਿੰਮ ਦੌਰਾਨ ਹਾਈਜੈਕ ਕੀਤੇ ਜਹਾਜ਼ ਨੂੰ ਰੋਕਿਆ ਲਿਆ ਅਤੇ ਅਤੇ ਚਾਲਕ ਦਲ ਸਮੇਤ ਜਹਾਜ਼ ਨੂੰ ਛੱਡਣ ਲਈ ਮਜਬੂਰ ਕਰ ਦਿੱਤਾ। ਬਿਆਨ ਵਿਚ ਕਿਹਾ ਗਿਆ ਹੈ ਕਿ ਆਈਐਨਐਸ ਸੁਮਿਤਰਾ ਨੇ ਕੋਚੀ ਤੋਂ ਲਗਭਗ 850 ਸਮੁੰਦਰੀ ਮੀਲ ਪੱਛਮ ਵਿਚ ਦੱਖਣੀ ਅਰਬ ਸਾਗਰ ਵਿਚ 17 ਈਰਾਨੀ ਅਮਲੇ ਦੇ ਨਾਲ ਜਹਾਜ਼ ਨੂੰ ਬਚਾਇਆ ਸੀ।
Indian Navy : ਨੇਵੀ ਨੇ 11 ਸਮੁੰਦਰੀ ਲੁਟੇਰਿਆਂ ਤੋਂ ਬਚਾਏ 19 ਪਾਕਿਸਤਾਨੀ Nationals, ਨੇਵੀ ਨੇ ਸੋਮਾਲੀਆ ਤੱਟ ’ਤੇ ਚਲਾਇਆ ਆਪਰੇਸ਼ਨ
36 ਘੰਟਿਆਂ ’ਚ ਦੂਜਾ ਆਪਰੇਸ਼ਨ | Indian Navy
ਭਾਰਤੀ ਜਲ ਸੈਨਾ ਨੇ ਸੋਮਵਾਰ ਨੂੰ ਸੋਮਾਲੀਆ ਦੇ ਪੂਰਬੀ ਤੱਟ ’ਤੇ ਅਰਬ ਸਾਗਰ ’ਚ 19 ਪਾਕਿਸਤਾਨੀ ਮਲਾਹਾਂ ਦੀ ਜਾਨ ਬਚਾਈ। ਈਰਾਨ ਦੇ ਝੰਡੇ ਵਾਲੇ ਜਹਾਜ ਨੂੰ 11 ਸਮੁੰਦਰੀ ਡਾਕੂਆਂ ਨੇ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਜਲ ਸੈਨਾ ਨੇ ਆਪਣੇ ਜੰਗੀ ਬੇੜੇ ਆਈਐਨਐਸ ਸੁਮਿਤਰਾ ਨੂੰ ਜਹਾਜ ਨੂੰ ਬਚਾਉਣ ਲਈ ਭੇਜਿਆ। ਜਲ ਸੈਨਾ ਨੇ ਬਚਾਏ ਗਏ ਜਹਾਜ ਦਾ ਨਾਂਅ ਐਫਵੀ ਅਲ ਨਈਮੀ ਰੱਖਿਆ ਹੈ। ਬਚਾਅ ਕਾਲ ਮਿਲਣ ਤੋਂ ਬਾਅਦ, ਭਾਰਤੀ ਜਲ ਸੈਨਾ ਨੇ ਸਮੁੰਦਰੀ ਡਾਕੂਆਂ ਨੂੰ ਸਾਰੇ ਮਲਾਹਾਂ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ। ਬਚਾਅ ਮੁਹਿੰਮ ਤੋਂ ਬਾਅਦ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ। ਪਿਛਲੇ 36 ਘੰਟਿਆਂ ’ਚ ਇਹ ਦੂਜਾ ਮਾਮਲਾ ਹੈ ਜਦੋਂ ਭਾਰਤੀ ਜਲ ਸੈਨਾ ਨੇ ਸਮੁੰਦਰੀ ਡਾਕੂਆਂ ਦੇ ਖਿਲਾਫ ਮੁਹਿੰਮ ਚਲਾਉਣ ਲਈ ਆਪਣੇ ਜੰਗੀ ਬੇੜੇ ਨੂੰ ਭੇਜਿਆ ਹੈ। (Indian Navy)
ਕੀ ‘ਪਾਸਪੋਰਟ ਟੂ ਡ੍ਰੀਮ ਅਬਰੋਡ’ ਨਵੇਂ ਦਿਸਹੱਦੇ ਖੋਜਣ ਦੇ ਯੋਗ ਹੋਵੇਗਾ?
ਐਤਵਾਰ ਰਾਤ ਨੂੰ ਵੀ ਭਾਰਤ ਨੇ ਈਰਾਨ ਦੇ ਮੱਛੀ ਫੜਨ ਵਾਲੇ ਜਹਾਜ ਐਫਵੀ ਇਮਾਨ ਨੂੰ ਬਚਾਇਆ ਸੀ। ਇਸ ’ਤੇ ਵੀ ਸਮੁੰਦਰੀ ਡਾਕੂਆਂ ਨੇ ਕਬਜਾ ਕਰ ਲਿਆ ਸੀ। ਜਹਾਜ ’ਚ 17 ਈਰਾਨੀ ਅਮਲੇ ਦੇ ਮੈਂਬਰ ਸਵਾਰ ਸਨ। ਦੋਵੇਂ ਆਪਰੇਸ਼ਨ ਕੋਚੀ ਦੇ ਪੱਛਮ ’ਚ 850 ਸਮੁੰਦਰੀ ਮੀਲ ਯਾਨੀ 1574 ਕਿਲੋਮੀਟਰ ਦੂਰ ਕੀਤੇ ਗਏ ਸਨ। ਅਰਬ ਸਾਗਰ ’ਚ ਸਮੁੰਦਰੀ ਡਾਕੂਆਂ ਦੇ ਹਮਲੇ ਦਾ ਇਹ ਛੇਵਾਂ ਮਾਮਲਾ ਹੈ। ਇਸ ਘਟਨਾ ਤੋਂ ਠੀਕ 15 ਦਿਨ ਪਹਿਲਾਂ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਆਈਐਨਐਸ ਸੁਮਿਤਰਾ ਨੇ ਈਰਾਨੀ ਜਹਾਜ ਨੂੰ ਸਮੁੰਦਰੀ ਡਾਕੂਆਂ ਤੋਂ ਬਚਾਇਆ ਸੀ। ਸੋਮਵਾਰ ਨੂੰ, ਈਰਾਨ ਦੇ ਝੰਡੇ ਵਾਲੇ ਜਹਾਜ ਅਲ ਨਈਮੀ ’ਤੇ ਸਮੁੰਦਰੀ ਡਾਕੂਆਂ ਨੇ ਹਮਲਾ ਕੀਤਾ ਅਤੇ ਜਹਾਜ ’ਤੇ ਸਵਾਰ ਸਾਰੇ 19 ਲੋਕਾਂ ਨੂੰ ਬੰਧਕ ਬਣਾ ਲਿਆ। (Indian Navy)
ਹਾਈਜੈੱਕ ਹੋਇਆ ਕਾਰਗੋ ਜਹਾਜ਼, 15 ਭਾਰਤੀ ਵੀ ਹਨ ਸਵਾਰ
15 ਭਾਰਤੀ ਚਾਲਕ ਦਲ ਦੇ ਮੈਂਬਰ ਹਨ ਸਵਾਰ | Somalia Cargo Ship
ਹਥਿਆਰ ਲੈ ਕੇ ਉਤਰੇ 5-6 ਲੋਕ | Somalia Cargo Ship
ਅਰਬ ਸਾਗਰ ’ਚ ਸੋਮਾਲੀਆ ਤੱਟ ਤੋਂ ਦੂਰ ਇੱਕ ਹੋਰ ਜਹਾਜ਼ ਹਾਈਜੈਕ ਕਰ ਲਿਆ ਗਿਆ ਹੈ। ਇਸ ਜਹਾਜ਼ ’ਚ 15 ਭਾਰਤੀ ਚਾਲਕ ਦਲ ਦੇ ਮੈਂਬਰ ਸਵਾਰ ਹਨ। ਮਾਮਲਾ 4 ਜਨਵਰੀ ਦਾ ਹੈ, ਪਰ ਇਸ ਦੀ ਜਾਣਕਾਰੀ ਅੱਜ ਹੀ ਸਾਹਮਣੇ ਆਈ ਹੈ। ਲਾਇਬੇਰੀਅਨ ਦੇ ਝੰਡੇ ਵਾਲੇ ਇਸ ਜਹਾਜ਼ ਦਾ ਨਾਂਅ ਲੀਲਾ ਨਾਰਫੋਕ ਹੈ। ਭਾਰਤੀ ਜਲ ਸੈਨਾ ਨੇ ਦੱਸਿਆ ਕਿ ਜਹਾਜ਼ ਨੇ ਬ੍ਰਿਟੇਨ ਦੇ ਮੈਰੀਟਾਈਮ ਟ੍ਰੇਡ ਆਪ੍ਰੇਸ਼ਨ ਪੋਰਟਲ ’ਤੇ ਇੱਕ ਸੰਦੇਸ਼ ਭੇਜਿਆ ਸੀ। ਇਸ ਵਿੱਚ ਕਿਹਾ ਗਿਆ ਸੀ ਕਿ 4 ਜਨਵਰੀ ਦੀ ਸ਼ਾਮ ਨੂੰ ਕਰੀਬ 5-6 ਲੋਕ ਹਥਿਆਰਾਂ ਨਾਲ ਜਹਾਜ਼ ’ਚ ੳੁੱਤਰੇ। ਨੇਵੀ ਨੇ ਕਿਹਾ- ਅਸੀਂ ਮਾਮਲੇ ’ਤੇ ਨਜ਼ਰ ਰੱਖੀ ਹੋਈ ਹੈ। ਵਪਾਰੀ ਜਹਾਜ਼ ਦੀ ਸੁਰੱਖਿਆ ਲਈ ਜਲ ਸੈਨਾ ਨੇ ਆਈਐੱਨਐੱਸ ਚੈੱਨਈ ਨੂੰ ਜਹਾਜ਼ ਵੱਲ ਭੇਜਿਆ ਹੈ। ਸਮੁੰਦਰੀ ਆਵਾਜਾਹੀ ਮੁਤਾਬਿਕ, ਜਹਾਜ਼ ਬ੍ਰਾਜੀਲ ਦੇ ਪੋਰਟੋ ਡੋ ਅਕੂ ਤੋਂ ਬਹਿਰੀਨ ਦੇ ਖਲੀਫਾ ਬਿਨ ਸਲਮਾਨ ਬੰਦਰਗਾਹ ਵੱਲ ਜਾ ਰਿਹਾ ਸੀ। 11 ਜਨਵਰੀ ਨੂੰ ਇਸ ਟਿਕਾਣੇ ’ਤੇ ਪਹੁੰਚਣਾ ਸੀ। (Somalia Cargo Ship)
INS ਚੈੱਨਈ ਨੂੰ ਲਗਾਤਾਰ ਟਰੈਕ ਕਰ ਰਹੇ ਹਨ ਜਲ ਸੈਨਾ ਦੇ ਜਹਾਜ਼ | Somalia Cargo Ship
ਭਾਰਤੀ ਜਲ ਸੈਨਾ ਨੇ ਕਿਹਾ- ਹਾਈਜੈਕ ਦੀ ਸੂਚਨਾ ਮਿਲਦੇ ਹੀ ਸਮੁੰਦਰੀ ਪੈਟਰੋÇਲੰਗ ਏਅਰਕ੍ਰਾਫਟ ਨੂੰ ਜਹਾਜ਼ ਵੱਲ ਭੇਜਿਆ ਗਿਆ ਹੈ। ਏਅਰਕ੍ਰਾਫਟ ਨੇ ਸਵੇਰੇ ਜਹਾਜ਼ ਦੇ ਟਿਕਾਣੇ ’ਤੇ ਪਹੁੰਚ ਕੇ ਚਾਲਕ ਦਲ ਨਾਲ ਸੰਪਰਕ ਕੀਤਾ ਹੈ। ਸਾਰੇ ਸੁਰੱਖਿਅਤ ਹਨ। ਜਲ ਸੈਨਾ ਦੇ ਜਹਾਜ਼ ਲਗਾਤਾਰ ਆਈਐੱਨਐੱਸ ਚੈੱਨਈ ਦੀ ਸਥਿਤੀ ਦਾ ਪਤਾ ਲਾ ਰਹੇ ਹਨ। ਵੈਸਲ ਫਾਈਡਰ ਮੁਤਾਬਿਕ, ਜਹਾਜ਼ ਦਾ ਆਖਿਰੀ ਵਾਰ 30 ਦਸੰਬਰ ਨੂੰ ਸੰਪਰਕ ਹੋਇਆ ਸੀ। ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਿਸ ਨੇ ਕੀਤੀ ਹੈ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। (Somalia Cargo Ship)
ਇਹ ਵੀ ਪੜ੍ਹੋ : WTC Point Table ’ਤੇ ਫਿਰ ਨੰਬਰ 1 ਬਣਿਆ ਭਾਰਤ, ਹੁਣ ਇੰਗਲੈਂਡ-ਅਸਟਰੇਲੀਆ ਦੀ ਚੁਣੌਤੀ
26 ਅਕਤੂਬਰ ਦੇ ਮੈਚ
ਸੀਏਜੀ ਦਿੱਲੀ ਬਨਾਮ ਭਾਰਤੀ ਨੇਵੀ ਮੁੰਬਈ – 4-15 ਵਜੇ ਸ਼ਾਮ
ਆਰਮੀ ਇਲੈਵਨ  ਬਨਾਮ ਭਾਰਤੀ ਏਅਰ ਫੋਰਸ ਦਿੱਲੀ – 6-00 ਵਜੇ ਸ਼ਾਮ
ਜਲੰਧਰ 25 ਅਕਤੂਬਰ
ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ’ਚ  35ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਤੀਜੇ ਦਿਨ ਲੀਗ ਦੌਰ ਦੇ ਪਹਿਲੇ ਮੈਚ ਵਿੱਚ ਓਐਨਜੀਸੀ ਅਤੇ ਬੀਐਸਐਫ ਦਰਮਿਆਨ ਸਖਤ ਟੱਕਰ ਦੇਖਣ ਨੂੰ ਮਿਲੀ। ਦੂਜੇ ਮੈਚ ਵਿੱਚ ਪਿਛਲੇ ਸਾਲ ਦੀ ਜੇਤੂ ਪੰਜਾਬ ਪੁਲਿਸ ਨੂੰ ਭਾਰਤੀ ਨੇਵੀ ਨੇ 3-3 ਦੀ ਬਰਾਬਰੀ ਤੇ ਰੋਕ ਕੇ ਸ਼ਾਨਦਾਰ ਸ਼ੁਰੂਆਤ ਕੀਤੀ।ਜਦੋਂਕਿ ਓਐਨਜੀਸੀ ਦਿੱਲੀ ਨੇ ਬੀਐਸਐਫ ਜਲੰਧਰ ਨੂੰ 3-1 ਦੇ ਫਰਕ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ।  ਦੋਵੇਂ ਟੀਮਾਂ ਨੂੰ ਇਕ ਇਕ ਅੰਕ ਤੇ ਸਬਰ ਕਰਨਾ ਪਿਆ। ਮੈਚਾਂ ਦੇ ਮੁੱਖ ਮਹਿਮਾਨ ਚਰਨਜੀਤ ਸਿੰਘ ਚੰਨੀ, ਹਰਿੰਦਰ ਸਿਂੰਘ ਨਾਰਵੇ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।
ਪਹਿਲੇ ਮੈਚ ਦੀ ਖੇਡ ਦੇ ਸ਼ੁਰੂਆਤੀ ਪਲਾਂ ਵਿੱਚ ਬੀਐਸਐਫ ਨੇ ਜ਼ੋਰਦਾਰ ਹਮਲੇ ਕੀਤੇ। ਖੇਡ ਦੇ 25ਵੇਂ ਮਿੰਟ ਵਿੱਚ ਬੀਐਸਐਫ ਦੇ ਕਮਲਜੀਤ ਸਿੰਘ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਲੀਡ ਹਾਸਲ ਕੀਤੀ। ਇਸ ਤੋਂ ਬਾਅਦ ਮੈਚ ਨੂੰ ਆਪਣੇ ਕੰਟਰੋਲ ਵਿੱਚ ਕਰਦਿਆਂ ਓਐਨਜੀਸੀ ਨੇ ਹਮਲੇ ਸ਼ੁਰੂ ਕੀਤੇ। ਖੇਡ ਦੇ 29ਵੇਂ ਮਿੰਟ ਵਿੱਚ ਓਐਨਜੀਸੀ ਦੇ ਅਮਤਰਰਾਸ਼ਟਰੀ ਖਿਡਾਰੀ ਦਿਵਾਕਰ ਰਾਮ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਬਰਾਬਰੀ ਕੀਤੀ। 35ਵੇਂ ਮਿੰਟ ਓਐਨਜੀਸੀ ਦੇ ਬਿਕਾਸ ਟੋਪੋ ਨੇ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ ਲੀਡ ਦੁਆਈ।
ਖੇਡ ਦੇ ਦੂਜੇ ਅੱਧ ਦੇ 68ਵੇਂ ਮਿੰਟ ਵਿੱਚ ਓਐਨਜੀਸੀ ਦੇ ਨੀਲਮ ਸੰਜੀਪ ਐਕਸਸ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 3-1 ਕਰਕੇ ਮੈਚ ਆਪਣੀ ਟੀਮ ਦੇ ਨਾਂਅ ਕੀਤਾ।
ਦੂਜਾ ਮੈਚ ਪੂਲ ਏ ਵਿੱਚ ਪਿਛਲੇ ਸਾਲ ਦੀ ਜੇਤੂ ਪੰਜਾਬ ਪੁਲਿਸ ਅਤੇ ਭਾਰਤੀ ਨੇਵੀ ਦਰਮਿਆਨ ਬਹੁਤ ਸੰਘਰਸ਼ਪੂਰਨ ਰਿਹਾ। ਖੇਡ ਦੇ 5ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਉਲੰਪੀਅਨ ਧਰਮਵੀਰ ਸਿੰਘ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲ੍ਹਿਆ। ਖੇਡ ਦੇ 17ਵੇਂ ਮਿੰਟ ਵਿੱਚ ਭਾਰਤੀ ਨੇਵੀ ਦੇ ਪਵਨ ਰਾਜਬਹਾਰ ਨੇ ਬਰਾਬਰੀ ਕੀਤੀ। ਦੋ ਮਿੰਟ ਬਾਅਦ ਹੀ ਭਾਰਤੀ ਨੇਵੀ ਦੇ ਪ੍ਰਸਾਦ ਖਜੂਰ ਨੇ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ ਲੀਡ ਦੁਆਈ। ਖੇਡ ਦੇ 32ਵੇਂ ਮਿੰਟ ਵਿੱਚ ਪੰਜਾਬ ਪਲਿਸ ਦੇ ਅੰਤਰਰਾਸ਼ਟਰੀ ਖਿਡਾਰੀ ਜਸਜੀਤ ਸਿੰਘ ਕੁਲਾਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਬਰਾਬਰੀ ਕੀਤੀ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ ਤੇ ਸਨ। ਖੇਡ ਦੇ ਦੂਜੇ ਅੱਧ ਦੇ 48ਵੇਂ ਮਿੰਟ ਵਿੱਚ ਜਸਜੀਤ ਸਿੰਘ ਕੁਲਾਰ ਨੇ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਆਪਣੀ ਟੀਮ ਨੂੰ 3-2 ਨਾਲ ਅੱਗੇ ਕੀਤਾ। ਖੇਡ ਦੇ 67ਵੇਂ ਮਿੰਟ ਵਿੱਚ ਭਾਰਤੀ ਨੇਵੀ ਦੇ ਏ ਰਹੀਮ ਨੇ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 3-3 ਦੀ ਬਰਾਬਰੀ ਤੇ ਲਿਆਂਦਾ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਚਰਨਜੀਤ ਸਿੰਘ ਚੰਨੀ, ਹਰਿੰਦਰ ਸਿਂੰਘ ਨਾਰਵੇ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਉਲੰਪੀਅਨ ਤੇਜਬੀਰ ਸਿੰਘ ਹੁੰਦਲ ਡੀਐਸਪੀ, ਰੋਹਨ ਸਹਿਗਲ ਕੋਂਸਲਰ, ਐਲ ਆਰ ਨਈਅਰ, ਕਮਾਂਡੈਂਟ ਕੁਲਵਿੰਦਰ ਸਿੰਘ ਥਿਆੜਾ, ਗੁਰਵਿੰਦਰ ਸਿੰਘ ਗੁੱਲੂ, ਰਾਮ ਪ੍ਰਤਾਪ, ਸੁਰਿੰਦਰ ਸਿੰਘ ਭਾਪਾ, ਪੰਕਜ ਰਾਣਾ ਅਤੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।