Sahit - Sach Kahoon Punjabi
ਛਾਏ ਬੱਦਲ (Story)
ਛਾਏ ਬੱਦਲ | Story
ਜੇਠ ਦੇ ਮਹੀਨੇ ਵਿਚ ਬਹੁਤ ਗਰਮੀ ਪਈ ਰੁੱਖ-ਬੂਟੇ ਵੀ ਮੁਰਝਾ ਗਏ ਪਾਣੀ ਤੋਂ ਬਿਨਾ ਧਰਤੀ ‘ਚ ਤਰੇੜਾਂ ਪੈ ਗਈਆਂ ਫਿਰ ਹਾੜ ਵਿਚ ਵੀ ਬਰਸਾਤ ਨਾ ਹੋਈ ਗਰਮੀ ਨਾਲ ਪਹਾੜ ਕੁਰਲਾ ਉੱਠਿਆ। ਉਸਨੇ ਉੱਡਦੇ ਹੋਏ ਬੱਦਲ ਨੂੰ ਸੱਦਿਆ, ”ਇੱਧਰ ਆਉਣਾ, ਜ਼ਰਾ ਇੱਧਰ ਆਉਣਾ, ਭਾਈ”
”ਕੀ ਗੱਲ ਹੈ?” ਬੱਦਲ ਨੇ ਮੁਸਕੁਰਾਉਂਦੇ ਹੋਏ ਪੁੱਛਿਆ।
ਪਹਾੜ ਬੋਲਿਆ, ”ਧੁੱਪ ਵਿਚ ਮੇਰਾ ਸਰੀਰ ਸੜ ਰਿਹਾ ਹੈ ਹੁਣ ਜ਼ਿਆਦਾ ਗਰਮੀ ਸਹੀ ਨਹੀਂ ਜਾਂਦੀ ਥੋੜ੍ਹਾ ਪਾਣੀ ਵਰਸਾ ਦਿਓ”।
”ਹਾਲੇ ਨਹੀਂ, ਹਾਲੇ ਹੋਰ ਇੰਤਜ਼ਾਰ ਕਰੋ” ਕਹਿੰਦਾ ਹੋਇਆ ਬੱਦਲ ਉੱਡ ਗਿਆ।
ਧੁੱਪ ਤੇਜ਼ ਹੋ ਗਈ ਵਾਤਾਵਰਨ ਗਰਮ ਹੋ ਗਿਆ ਹਵਾ ਲੋਅ ਨਾਲ ਕੰਬਣ ਲੱਗੀ ਰੁੱਖ, ਪੌਦੇ ਅਤੇ ਛੋਟੇ-ਵੱਡੇ ਸਾਰੇ ਜਾਨਵਰ ਪਰੇਸ਼ਾਨ ਹੋ ਗਏ। ਸਭ ਨੇ ਪਹਾੜ ਨੂੰ ਕਿਹਾ, ”ਤੁਸੀਂ ਬੱਦਲ ਨੂੰ ਵਰਸਣ ਲਈ ਕਹੋ ਉਹ ਤੁਹਾਡੀ ਗੱਲ ਮੰਨ ਜਾਵੇਗਾ”
ਪਹਾੜ ਨੇ ਉੱਪਰ ਦੇਖਿਆ ਅਸਮਾਨ ਬਿਲਕੁਲ ਸਾਫ਼ ਸੀ ਬੱਦਲਾਂ ਦਾ ਕਿਤੇ ਨਾਮੋ-ਨਿਸ਼ਾਨ ਨਹੀਂ ਸੀ। ਚਮਕਦੀ ਤੇਜ਼ ਧੁੱਪ ਨਾਲ ਉੁਸਦੀਆਂ ਅੱਖਾਂ ਅੱਗੇ ‘ਨ੍ਹੇਰਾ ਹੋ ਗਿਆ ਸਰੀਰ ਗਰਮ ਹੋ ਗਿਆ। ਉਸਨੇ ਭਰੇ ਗਲ ਨਾਲ ਕਿਹਾ, ”ਬੱਦਲ ਆਓ! ਹੁਣ ਹੋਰ ਨਾ ਤੜਫ਼ਾਓ ਬਰਸਾਤ ਤੋਂ ਬਿਨਾ ਸਾਰੇ ਜੀਵ ਪਰੇਸ਼ਾਨ ਹੋ ਗਏ ਹਨ” ਪਹਾੜ ਦੀ ਗੱਲ ਸੁਣਦਿਆਂ ਹੀ ਬੱਦਲ ਮੁਸਕੁਰਾਉਂਦਾ ਹੋਇਆ ਸਾਹਮਣੇ ਆ ਖੜ੍ਹਾ ਹੋਇਆ ਫਿਰ ਉਹ ਆਪਣੀ ਦੇਹ ਨੂੰ ਪਹਾੜ ਵਰਗੀ ਬਣਾਉਂਦਾ ਹੋਇਆ ਬੋਲਿਆ, ”ਆਦਮੀ ਨੂੰ ਆਪਣੀ ਕਰਨੀ ਦਾ ਫ਼ਲ ਭੁਗਤਣ ਦਿਓ”।
Story
”ਆਪਣੀ ਕਰਨੀ ਦਾ ਫ਼ਲ?” ਪਹਾੜ ਹੈਰਨ ਰਹਿ ਗਿਆ।
ਬੱਦਲ ਬੋਲਿਆ, ”ਆਦਮੀ ਨੇ ਆਪਣੇ ਸੁਆਰਥ ਲਈ ਰੁੱਖਾਂ ਨੂੰ ਵੱਢ ਦਿੱਤਾ ਅਤੇ ਜੰਗਲ ਤਬਾਹ ਕਰ ਦਿੱਤੇ ਰੁੱਖ ਵੱਢੇ ਪਰ ਨਵੇਂ ਰੁੱਖ ਨਹੀਂ ਲਾਏ ਫਿਰ ਮੈਂ ਬਰਸਾਤ ਕਿਵੇਂ ਕਰਾਂ?”
”ਰੁੱਖ ਵੱਢੇ ਗਏ ਤਾਂ ਤੁਹਾਨੂੰ ਕੀ? ਉੱਜੜਿਆ ਮੈਂ ਹਾਂ, ਤਕਲੀਫ਼ ਮੈਨੂੰ ਹੈ ਤੁਹਾਨੂੰ ਇਸ ਨਾਲ ਕੀ ਮਤਲਬ?” ਪਹਾੜ ਨੇ ਕਿਹਾ।
ਬੱਦਲ ਠਹਾਕਾ ਮਾਰ ਕੇ ਹੱਸਿਆ ਫਿਰ ਆਪਣੀ ਦੇਹ ਬਦਲਦੇ ਹੋਇਆ ਕਹਿੰਦਾ, ”ਰੁੱਖ-ਪੌਦੇ ਪਾਣੀ ਨੂੰ ਵਾਸ਼ਪ ਰਾਹੀਂ ਉੱਪਰ ਭੇਜਦੇ ਹਨ ਉਸ ਨਾਲ ਸਾਡਾ ਬੱਦਲਾਂ ਦਾ ਨਿਰਮਾਣ ਹੁੰਦਾ ਹੈ ਸੋਚੋ, ਰੁੱਖ ਨਾ ਰਹਿਣਗੇ ਤਾਂ ਬੱਦਲ ਬਣਨਗੇ ਕਿਵੇਂ? ਅਜਿਹੇ ਵਿਚ ਗਰਮੀ ਹੀ ਵਧੇਗੀ”।
ਪਹਾੜ ਸਮਝ ਗਿਆ ਬੱਦਲ ਅਸਮਾਨ ਵਿਚ ਬਹੁਤ ਉੱਪਰ ਉੱਠ ਗਿਆ ਗਰਮੀ ਫਿਰ ਵਧ ਗਈ ਸਾਰੇ ਬੇਚੈਨ ਹੋ ਉੱਠੇ ਉਨ੍ਹਾਂ ਨੇ ਪਹਾੜ ਤੋਂ ਪੁੱਛਿਆ, ”ਕੀ ਹੋਇਆ?”
ਪਹਾੜ ਸਾਰੀ ਗੱਲ ਦੱਸਦਿਆਂ ਕਹਿੰਦਾ, ”ਰੁੱਖਾਂ ਨੂੰ ਵੱਢ-ਵੱਢ ਕੇ ਜੰਗਲਾਂ ਨੂੰ ਤਬਾਹ ਕਰ ਰਹੇ ਹੋ ਰੁੱਖ ਹੀ ਨਹੀਂ ਰਹਿਣਗੇ ਤਾਂ ਬਰਸਾਤ ਕਿੱਥੋਂ ਹੋਵੇਗੀ?”
”ਪਹਿਲੀ ਗੱਲ ਤਾਂ ਅਸੀਂ ਰੁੱਖ ਵੱਢਾਂਗੇ ਹੀ ਨਹੀਂ ਜੇਕਰ ਮਜ਼ਬੂਰੀ ਵਿਚ ਰੁੱਖ ਵੱਢਣਾ ਹੀ ਪਿਆ ਤਾਂ ਇੱਕ ਰੁੱਖ ਦੇ ਵੱਢਣ ‘ਤੇ ਦਸ ਰੁੱਖ ਲਾਵਾਂਗੇ ਇਹ ਸਾਡਾ ਵਾਅਦਾ ਹੈ” ਆਦਮੀ ਨੇ ਕਿਹਾ।
ਪਹਾੜ ਬੱਦਲ ਨੂੰ ਸੱਦਣ ਲੱਗਾ, ”ਆਓ ਬੱਦਲ…. ਆਓ ਬੱਦਲ, ਧਰਤੀ ਦੀ ਪਿਆਸ ਬੁਝਾ ਦਿਓ ਤੁਹਾਡੀ ਸ਼ਰਤ ਮੰਨ ਲਈ ਗਈ ਹੈ” ।
ਪਹਾੜ ਦੀ ਪੁਕਾਰ ਸੁਣ ਕੇ ਬੱਦਲ ਆਪਣੀ ਫੌਜ ਲੈ ਕੇ ਆ ਪਹੁੰਚਿਆ ਤੁਰੰਤ ਗਰਮੀ ਘੱਟ ਹੋ ਗਈ। ਧਰਤੀ ‘ਤੇ ਕੁਝ ਕਿਸਾਨ ਸਿਰਾਂ ‘ਤੇ ਹੱਥ ਰੱਖੀ ਉਦਾਸ ਬੈਠੇ ਹਨ ਉਨ੍ਹਾਂ ਵਿਚੋਂ ਇੱਕ ਛੋਟਾ ਜਿਹਾ ਬੱਚਾ ਕਾਲੇ ਬੱਦਲ ਨੂੰ ਦੇਖ ਕੇ ਉੱਛਲਿਆ, ”ਬਾਪੂ, ਦੇਖੋ ਕਾਲੇ ਬੱਦਲ ਆ ਗਏ ਹੁਣ ਜੰਮ ਕੇ ਪਾਣੀ ਵਰਸੇਗਾ ਅਤੇ ਸਾਡੇ ਖੇਤ ਲਹਿਰਾਉਣ ਲੱਗਣਗੇ”।
ਉਦੋਂ ਹੀ ਮੋਹਲੇਧਾਰ ਬਰਸਾਤ ਹੋਣ ਲੱਗੀ ਥੋੜ੍ਹੀ ਹੀ ਦੇਰ ਵਿਚ ਧਰਤੀ ਜਲਥਲ ਹੋ ਗਈ ਕਿਸਾਨਾਂ ਦੇ ਮੁਰਝਾਏ ਚਿਹਰੇ ਖੁਸ਼ੀ ਨਾਲ ਖਿੜ ਉੱਠੇ ਉਹ ਨੱਚਣ ਲੱਗੇ ਇਹ ਸਭ ਦੇਖ ਕੇ ਪਹਾੜ ਵੀ ਖੁਸ਼ੀ ਨਾਲ ਝੂਮ
ਉੱਠਿਆ ਬੱਦਲ ਨੇ ਕਿਹਾ, ”ਇਨਸਾਨ, ਮੈਂ ਬਰਸਾਤ ਕਰ ਰਿਹਾ ਹਾਂ ਤੂੰ ਆਪਣੀ ਸ਼ਰਤ ਭੁੱਲਣੀ ਨਹੀਂ, ਨਹੀਂ ਤਾਂ ਪਛਤਾਏਂਗਾ””ਠੀਕ ਹੈ, ਠੀਕ ਹੈ ਸ਼ਰਤ ਨਹੀਂ ਭੁੱਲਾਂਗਾ, ਰੋਜ਼ਾਨਾ ਇੱਕ ਰੁੱਖ ਲਾਵਾਂਗਾ” ਆਦਮੀ ਨੇ ਉੱਚੀ ਸਾਰੀ ਕਿਹਾ ਬੱਦਲ ਨੂੰ ਵਰਸਦਾ ਦੇਖ ਸਾਰੇ ਜੀਵ ਖੁਸ਼ੀ ਨਾਲ ਝੂਮ ਉੱਠੇ।
ਬਾਲ ਕਹਾਣੀ, ਨਰਿੰਦਰ ਦੇਵਾਂਗਨ
ਮਾਇਆ ਤੇਰੇ ਤੀਨ ਨਾਮ, ਪਰਸੂ, ਪਰਸਾ, ਪਰਸ ਰਾਮ!
ਮਾਇਆ (Moeny) ਤੇਰੇ ਤੀਨ ਨਾਮ, ਪਰਸੂ, ਪਰਸਾ, ਪਰਸ ਰਾਮ!
ਪੈਸੇ ਵਿੱਚ ਬੜੀ ਤਾਕਤ ਹੁੰਦੀ ਹੈ। ਕਹਿੰਦੇ ਹਨ ਕਿ ਪੈਸਾ ਹਰ ਦੇਸ਼ ਦੀ ਜ਼ੁਬਾਨ ਬੋਲਦਾ ਹੈ ਤੇ ਹਰ ਤਾਲੇ ਦੀ ਚਾਬੀ ਹੈ। ਪੈਸੇ (Moeny) ਵਾਲੇ ਬੰਦੇ ਦੀਆਂ ਗੱਲਾਂ ਹੀ ਅਲੱਗ ਹੁੰਦੀਆਂ ਹਨ। ਕਿਸੇ ਇਕੱਠ ਵਿੱਚ ਬੈਠੇ ਮਾਇਆਧਾਰੀ ਦੀ ਪਛਾਣ ਦੂਰੋਂ ਹੀ ਆ ਜਾਂਦੀ ਹੈ। ਉਹ ਬਾਕੀਆਂ ਨੂੰ ਟਿੱਚਰਾਂ-ਮਖੌਲ ਕਰੇਗਾ ਤੇ ਉਸ ਦੇ ਮੂੰਹੋਂ ਹਾਸਾ ਆਪਣੇ-ਆਪ ਫੁੱਟ-ਫੁੱਟ ਕੇ ਨਿੱਕਲਦਾ ਹੈ। ਗਰੀਬ ਆਦਮੀ ਵਿਚਾਰਾ ਐਵੇਂ ਸਿਰ ਸੁੱਟ ਕੇ ਬੈਠਾ ਹੁੰਦਾ ਹੈ, ਮੂੰਹ ’ਤੇ ਸਿੱਕਰੀ ਜੰਮੀ ਹੁੰਦੀ ਹੈ। ਮਾਇਆਧਾਰੀ ਬੰਦੇ ਦੀ ਦਸਤਾਰ, ਰਫਤਾਰ ਅਤੇ ਗੁਫਤਾਰ ਬਾਕੀ ਲੋਕਾਂ ਤੋਂ ਵੱਖਰੀ ਹੀ ਨਜ਼ਰ ਆਉਂਦੀ ਹੈ। ਸਰਕਾਰੀ ਮੁਲਾਜ਼ਮਾਂ ਵਿੱਚ ਵੀ ਇਹ ਵੇਖਿਆ ਗਿਆ ਹੈ ਕਿ ਜੇ ਕੋਈ ਕਰਮਚਾਰੀ ਘਰੋਂ ਗਰੀਬ (Make Moeny) ਹੈ ਤਾਂ ਉਹ ਬਹੁਤ ਡਰ ਕੇ ਨੌਕਰੀ ਕਰਦਾ ਹੈ। ਪਰ ਜੇ ਕੋਈ ਘਰੋਂ ਅਮੀਰ (Make Moeny) ਹੈ ਤਾਂ ਉਹ ਬੇਪ੍ਰਵਾਹੀ ਤੇ ਆਕੜ ਨਾਲ ਨੌਕਰੀ ਕਰਦਾ ਹੈ। ਅਫਸਰਾਂ ਨਾਲ ਵੀ ਪੰਗੇ ਲੈ ਲੈਂਦਾ ਹੈ, ਭਾਵੇਂ ਬਾਅਦ ਵਿੱਚ ਨੁਕਸਾਨ ਹੀ ਝੱਲਣਾ ਪਵੇ।
ਸਿੱਧਾ ਥਾਣੇਦਾਰ ਭਰਤੀ
ਮੇਰੇ ਨਾਨੇ ਦੀ ਭੈਣ ਅਜ਼ਾਦੀ ਤੋਂ ਪਹਿਲਾਂ ਸਰਗੋਧੇ ਜਿਲ੍ਹੇ ਦੇ ਇੱਕ ਪਿੰਡ ਵਿੱਚ ਬਹੁਤ ਜ਼ਿਆਦਾ ਜ਼ਮੀਨ-ਜਾਇਦਾਦ (Moeny) ਵਾਲੇ ਖਾਨਦਾਨ ਵਿੱਚ ਵਿਆਹੀ ਹੋਈ ਸੀ। ਉਸ ਦਾ ਪਤੀ ਜੈਲਦਾਰ ਸੀ, ਜਿਸ ਕਾਰਨ ਉਸ ਦਾ ਵੱਡਾ ਲੜਕਾ ਅਨੂਪ ਸਿੰਘ ਅੰਗਰੇਜ਼ਾਂ ਨੇ ਸਿੱਧਾ ਥਾਣੇਦਾਰ ਭਰਤੀ ਕਰ ਲਿਆ ਸੀ। ਬਾਪ ਦੀ ਅਮੀਰੀ ਕਾਰਨ ਥਾਣੇਦਾਰ ਦੇ ਦਿਮਾਗ ਵਿੱਚ ਆਕੜ ਕੁੱਟ-ਕੁੱਟ ਕੇ ਭਰੀ ਹੋਈ ਸੀ। ਉਸ ਵੇਲੇ ਭਾਰਤ ਵਿੱਚ ਵੀ ਇੰਗਲੈਂਡ ਵਾਂਗ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਂਦੀ ਸੀ।
ਇੱਥੋਂ ਤੱਕ ਕਿ ਬੱਸਾਂ ਵਿੱਚ ਓਵਰਲੋਡਿੰਗ ਤੱਕ ਦੀ ਵੀ ਮਨਾਹੀ ਸੀ। ਇੱਕ ਦਿਨ ਅਨੂਪ ਸਿੰਘ ਬੱਸ ਵਿੱਚ ਬੈਠਾ ਸਰਗੋਧੇ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ। ਜਦੋਂ ਸਵਾਰੀਆਂ ਵਧ ਗਈਆਂ ਤਾਂ ਕੰਡਕਟਰ, ਜੋ ਉਸ ਦਾ ਵਾਕਿਫ ਸੀ, ਨੇ ਅਨੂਪ ਸਿੰਘ ਨੂੰ ਪੱੁਛਿਆ ਕਿ ਸਰਦਾਰ ਜੀ ਛੱਤ ’ਤੇ ਸਵਾਰੀਆਂ ਬਿਠਾ ਲਈਏ? ਅਨੂਪ ਸਿੰਘ ਨੇ ਅੱਗੋਂ ਮੁੱਛ ਨੂੰ ਵੱਟ ਦੇ ਕੇ ਕਿਹਾ, ਜਦੋਂ ਮੈਂ ਬੱਸ ਵਿੱਚ ਬੈਠਾ ਹਾਂ ਤਾਂ ਕਿਸੇ ਦੀ ਕੀ ਜ਼ੁੱਰਅਤ ਆ ਤੈਨੂੰ ਟੋਕ ਜਾਵੇ, ਜਾ ਨਜ਼ਾਰੇ ਲੈ। ਕੰਡਕਟਰ ਨੇ ਅੰਦਰ ਨਾਲੋਂ ਬਹੁਤੀਆਂ ਸਵਾਰੀਆਂ ਉੱਪਰ ਚਾੜ੍ਹ ਲਈਆਂ।
ਨੂਪ ਸਿੰਘ ਨੂੰ ਬੁਲਾਉਣ ਦਾ ਹੁਕਮ
ਜਦੋਂ ਬੱਸ ਡਿੱਕੋ-ਡੋਲੇ ਖਾਂਦੀ ਹੋਈ ਜਾ ਰਹੀ ਸੀ ਤਾਂ ਰਸਤੇ ਵਿੱਚ ਕਿਸੇ ਅੰਗਰੇਜ਼ ਡੀ. ਐਸ. ਪੀ. ਦੀ ਨਜ਼ਰੀਂ ਚੜ੍ਹ ਗਈ। ਉਸ ਨੇ ਬੱਸ ਰੋਕ ਕੇ ਉਵਰਲੋਡਿੰਗ ਦਾ ਕਾਰਨ ਪੱੁਛਿਆ ਤਾਂ ਤਿੜੇ ਹੋਏ ਕੰਡਕਟਰ ਨੇ ਦੱਸਿਆ ਕਿ ਅੰਦਰ ਸਰਦਾਰ ਅਨੂਪ ਸਿੰਘ ਥਾਣੇਦਾਰ ਬੈਠਾ ਹੈ। ਉਸ ਦੇ ਹੁਕਮ ਨਾਲ ਹੀ ਸਵਾਰੀਆਂ ਛੱਤ ’ਤੇ ਬਿਠਾਈਆਂ ਹਨ। ਡੀ. ਐਸ. ਪੀ. ਨੇ ਅਨੂਪ ਸਿੰਘ ਨੂੰ ਬੁਲਾਉਣ ਦਾ ਹੁਕਮ ਦਿੱਤਾ। ਅੱਗੋਂ ਅਨੂਪ ਸਿੰਘ ਸਰਦਾਰੀ ਦੀ ਆਕੜ ਵਿੱਚ ਡੀ. ਐਸ. ਪੀ. ਨਾਲ ਖਹਿਬੜ ਪਿਆ। ਜਦੋਂ ਡੀ. ਐਸ. ਪੀ. ਨੇ ਦਬਕੇ ਮਾਰੇ ਤਾਂ ਉਹ ਬਜਾਏ ਕੋਈ ਸੌਰੀ ਆਦਿ ਕਹਿਣ ਦੇ ਬੋਲਿਆ, ’ਗਾਂਹ ਜਾ, ਤੇਰੇ ਵਰਗੇ ਮੇਰੇ ਪਿਉ ਦੇ ਬੂਟਾਂ ਦੇ ਤਸਮੇਂ ਬੰਨ੍ਹਦੇ ਫਿਰਦੇ ਆ।
ਦੋ ਘੰਟਿਆਂ ਬਾਅਦ ਹੀ ਥਾਣੇਦਾਰ ਸਾਹਿਬ ਦੇ ਡਿਸਮਿਸ ਦੇ ਆਰਡਰ ਘਰ ਪਹੁੰਚ ਗਏ। ਕਹਿੰਦੇ ਹਨ ਕਿ ਬੰਦਾ ਪੈਸੇ ਦੇ ਜ਼ੋਰ ’ਤੇ ਹੀ ਛਾਲਾਂ ਮਾਰਦਾ ਹੈ ਤੇ ਪੈਸਾ ਖਤਮ ਹੁੰਦੇ ਸਾਰ ਸਾਰੀ ਆਕੜ-ਫਾਕੜ ਖਤਮ ਹੋ ਜਾਂਦੀ ਹੈ। ਕਿਸੇ ਨੂੰ ਪੁੱਛਿਆ ਗਿਆ, ਤੇਰੇ ਗਰੀਬ ਰਿਸ਼ਤੇਦਾਰ ਕਿਹੜੇ-ਕਿਹੜੇ ਹਨ? ਉਸ ਨੇ ਕਿਰਲੇ ਵਾਂਗ ਧੌਣ ਅਕੜਾ ਕੇਜਵਾਬ ਦਿੱਤਾ, ਮੈਂ ਨਹੀਂ ਜਾਣਦਾ ਕਿਸੇ ਨੰਗ ਨੂੰ। ਉਸਨੂੰ ਦੁਬਾਰਾ ਪੁੱਛਿਆ ਗਿਆ, ਤੇ ਤੇਰੇ ਅਮੀਰ ਰਿਸ਼ਤੇਦਾਰ ਕਿਹੜੇ ਹਨ? ਉਸ ਨੇ ਮਰੀ ਜਿਹੀ ਅਵਾਜ਼ ਵਿੱਚ ਜਵਾਬ ਦਿੱਤਾ, ਉਹ ਮੈਨੂੰ ਨਹੀਂ ਜਾਣਦੇ।
ਗਰੀਬ ਘਰ ਵਿੱਚ ਪੈਦਾ ਹੋਇਆ
ਸਮਾਣੇ ਮੇਰਾ ਇੱਕ ਦੋਸਤ ਕਈ ਸ਼ੈਲਰਾਂ ਦਾ ਮਾਲਕ ਹੈ ਜਿਸ ਦਾ ਨਾਂਅ ਡੀ. ਕੇ. ਹੈ। ਮੈਂ ਉਸ ਨੂੰ ਪੱੁਛਿਆ ਕਿ ਡੀ. ਕੇ. ਦਾ ਕੀ ਮਤਲਬ ਹੋਇਆ। ਉਸ ਨੇ ਦੱਸਿਆ ਕਿ ਉਸ ਦਾ ਪੂਰਾ ਨਾਂਅ ਦਰਸ਼ਨ ਕੁਮਾਰ ਗੋਇਲ ਹੈ ਤੇ ਉਹ ਬਹੁਤ ਗਰੀਬ ਘਰ ਵਿੱਚ ਪੈਦਾ ਹੋਇਆ ਸੀ। ਘਰ ਦੀ ਕਬੀਲਦਾਰੀ ਕਾਰਨ ਉਹ ਦਸਵੀਂ ਦੀ ਪੜ੍ਹਾਈ ਵਿੱਚੇ ਛੱਡ ਕੇ ਸਬਜ਼ੀ ਮੰਡੀ ਵਿੱਚ ਦਲਾਲੀ ਕਰਨ ਲੱਗ ਪਿਆ ਤੇ ਲੋਕਾਂ ਨੇ ਉਸ ਦਾ ਨਾਂਅ ਦਰਸ਼ੂ ਪਾ ਦਿੱਤਾ। ਕੁਝ ਸਾਲਾਂ ਬਾਅਦ ਜਦੋਂ ਉਸ ਨੇ ਸਬਜ਼ੀ ਮੰਡੀ ਵਿੱਚ ਆਪਣੀ ਆੜ੍ਹਤ ਪਾ ਲਈ ਤਾਂ ਲੋਕ ਉਸ ਨੂੰ ਦਰਸ਼ਨ ਕਹਿਣ ਲੱਗ ਪਏ। ਰੱਬ ਦੀ ਕਿਰਪਾ ਐਸੀ ਹੋਈ ਉਸ ਨੇ ਇੱਕ ਸ਼ੈਲਰ ਖਰੀਦ ਲਿਆ ਤੇ ਫਿਰ ਸ਼ੈਲਰ ਇੱਕ ਤੋਂ ਦੋ ਅਤੇ ਦੋ ਤੋਂ ਚਾਰ ਹੋ ਗਏ। ਹੁਣ ਉਸ ਦਾ ਨਾਂਅ ਵੱਡੇ ਲੋਕਾਂ ਵਾਲਾ ਡੀ. ਕੇ. ਗੋਇਲ ਹੋ ਗਿਆ ਹੈ।
ਬੰਦੇ ਦੇ ਭੈੜੇ ਜਿਹੇ ਕੱਪੜੇ ਤੇ ਬੋਲਣ ਦਾ ਲਹਿਜ਼ਾ ਵੇਖ ਕੇ ਕਲਰਕ ਉਸ ਨੂੰ ਟੁੱਟ ਕੇ ਪਿਆ
ਇੱਕ ਬਦਤਮੀਜ਼ ਜਿਹੀ ਕਿਸਮ ਦਾ ਬੰਦਾ ਕਿਸੇ ਬੈਂਕ ਵਿੱਚ ਗਿਆ ਤੇ ਇੱਕ ਕਲਰਕ ਨੂੰ ਬੋਲਿਆ, ਉਏ ਬਾਊ, ਇੱਥੇ ਅਕਾਊਂਟ ਕੌਣ ਖੋਲ੍ਹਦਾ ਹੈ? ਬੰਦੇ ਦੇ ਭੈੜੇ ਜਿਹੇ ਕੱਪੜੇ ਤੇ ਬੋਲਣ ਦਾ ਲਹਿਜ਼ਾ ਵੇਖ ਕੇ ਕਲਰਕ ਉਸ ਨੂੰ ਟੁੱਟ ਕੇ ਪਿਆ, ਉਏ ਤੈਨੂੰ ਬੋਲਣ ਦੀ ਤਮੀਜ਼ ਨਹੀਂ? ਪਹਿਲਾਂ ਬੋਲਣਾ ਸਿੱਖ ਕੇ ਆ, ਫਿਰ ਅਕਾਊਂਟ ਖੁਲਵਾਈਂ। ਬੰਦਾ ਫਿਰ ਗਰਜ਼ਿਆ, ਤਮੀਜ਼ ਨੂੰ ਮਾਰ ਗੋਲੀ। ਤੂੰ ਇਹ ਦੱਸ ਕਿ ਅਕਾਊਂਟ ਕੌਣ ਖੋਲ੍ਹਦਾ ਇੱਥੇ? ਕਲਰਕ ਨੇ ਮੈਨੇਜ਼ਰ ਨੂੰ ਸ਼ਿਕਾਇਤ ਕਰ ਦਿੱਤੀ। ਮੈਨੇਜਰ ਆਪਣੀ ਟਾਈ ਠੀਕ ਕਰਦਾ ਹੋਇਆ ਬੰਦੇ ’ਤੇ ਪਿਲ ਪਿਆ, ਇਹ ਕੀ ਬਦਤਮੀਜ਼ੀ ਕਰ ਰਿਹਾ ਹੈਂ? ਸਵੇਰੇ-ਸਵੇਰ ਦੇਸੀ ਤਾਂ ਨਹੀਂ ਪੀ ਲਈ ਕਿਤੋਂ? ਉਏ ਮੈਂਜਰਾ, ਬਦਤਮੀਜ਼ੀ ਦੀ ਐਸੀ ਦੀ ਤੈਸੀ। ਮੇਰੀ ਸੌ ਕਰੋੜ ਦੀ ਲਾਟਰੀ ਨਿੱਕਲੀ ਆ। ਦੱਸ ਅਕਾਊਂਟ ਖੋਲ੍ਹਣਾ ਕਿ ਮੈਂ ਕਿਸੇ ਹੋਰ ਬੈਂਕ ਵਿੱਚ ਜਾਵਾਂ? ਬੰਦਾ ਸੌ ਕਰੋੜ ਦਾ ਚੈੱਕ ਮੈਨੇਜ਼ਰ ਦੀਆਂ ਅੱਖਾਂ ਅੱਗੇ ਲਹਿਰਾਉਂਦਾ ਹੋਇਆ ਬੋਲਿਆ।
ਹੁਣੇ ਦੋ ਮਿੰਟ ਵਿੱਚ ਸਾਰਾ ਕੰਮ ਕਰ ਦਿੰਦੇ ਹਾਂ
ਐਨੀ ਮੋਟੀ ਅਸਾਮੀ ਹੱਥੋਂ ਨਿੱਕਲਦੀ ਵੇਖ ਕੇ ਮੈਨੇਜ਼ਰ ਨੂੰ ਗਸ਼ ਪੈਣ ਵਾਲੀ ਹੋ ਗਈ। ਬੰਦੇ ਦੀ ਕਿਸੇ ਹੋਰ ਬੈਂਕ ਵਿੱਚ ਜਾਣ ਦੀ ਗੱਲ ਸੁਣ ਕੇ ਉਸ ਨੂੰ ਆਪਣੀ ਕੁਰਸੀ ਖਿਸਕਦੀ ਹੋਈ ਜਾਪੀ ਤੇ ਸਰਦੀਆਂ ਵਿੱਚ ਵੀ ਪਸੀਨਾ ਆ ਗਿਆ, ਸਰ ਜੀ ਤੁਸੀਂ ਵੀ ਕਿਸ ਬੇਵਕੂਫ ਕਲਰਕ ਦੇ ਮੂੰਹ ਲੱਗ ਰਹੇ ਓ। ਮੈਂ ਇੱਥੇ ਕੀ ਝਾੜੂ ਮਾਰਨ ਨੂੰ ਬੈਠਾ ਆਂ? ਤੁਸੀਂ ਮਾਲਕੋ ਮੇਰੇ ਦਫਤਰ ਵਿੱਚ ਬੈਠੋ। ਹੁਣੇ ਦੋ ਮਿੰਟ ਵਿੱਚ ਸਾਰਾ ਕੰਮ ਕਰ ਦਿੰਦੇ ਹਾਂ। ਫਿਰ ਕਲਰਕ ਵੱਲ ਡੇਲੇ ਕੱਢਦਾ ਹੋਇਆ ਬੋਲਿਆ, ਬੇਵਕੂਫ ਆਦਮੀ, ਤੈਨੂੰ ਬੰਦੇ-ਕਬੰਦੇ ਦੀ ਪਹਿਚਾਣ ਨਹੀਂ ਆਂ? ਚੱਲ ਸਰ ਵਾਸਤੇ ਪਹਿਲਾਂ ਪਾਣੀ ਭੇਜ ਤੇ ਫਿਰ ਚਾਹ ਦਾ ਕੱਪ ਲੈ ਕੇ ਆ, ਨਾਲੇ ਦੋ ਸਮੋਸੇ ਸਿੰਧੀ ਸਵੀਟਸ ਤੋਂ ਮਿੱਠੀ ਚਟਨੀ ਤੇ ਛੋਲਿਆਂ ਨਾਲ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ
ਮੋ. 95011-00062
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਹੀਂਓ ਲੱਭਿਆ ਲਾਲ ਗੁਆਚਾ
ਨਹੀਂਓ ਲੱਭਿਆ ਲਾਲ ਗੁਆਚਾ
ਬੰਤੋ ਨੇ ਰੱਬ ਤੋਂ ਬੜੀਆਂ ਮਿੰਨਤਾਂ-ਤਰਲੇ ਕਰਕੇ ਪੁੱਤਰ ਦੀ ਦਾਤ ਲਈ ਸੀ। ਪੁੱਤ ਦੇ ਆਉਣ ਨਾਲ ਪਰਿਵਾਰ ਦੇ ਨਿੱਤ ਦੇ ਤਾਅਨੇ-ਮਿਹਣੇ ਅਤੇ ਉਨ੍ਹਾਂ ਦਾ ਬੰਤੋ ਨਾਲ ਕਲੇਸ਼ ਜਿਵੇਂ ਖ਼ਤਮ ਹੀ ਹੋ ਗਿਆ ਸੀ। ਪਰਿਵਾਰ ਦਾ ਮਾਹੌਲ ਹੀ ਬਦਲ ਗਿਆ ਸੀ। ਬੰਤੋ ਅਤੇ ਉਸ ਦਾ ਪਤੀ ਦੋਵੇਂ ਬਹੁਤ ਖੁਸ਼ ਸਨ ਅਤੇ ਮੇਰੀ ਧੀ ਨੂੰ ਐਨਾ ਚਾਅ ਸੀ ਜਿਵੇਂ ਕੋਈ ਦੱਬਿਆ ਖਜ਼ਾਨਾ ਲੱਭ ਗਿਆ ਹੋਵੇ। ਸਾਰਾ ਦਿਨ ਆਪਣੇ ਛੋਟੇ ਜਿਹੇ ਵੀਰ ਨੂੰ ਹਿੱਕ ਨਾਲ ਲਾਈ ਰੱਖਣਾ, ਮਾਂ ਦੀ ਤਰ੍ਹਾਂ ਲੋਰੀਆਂ ਦੇਈ ਜਾਣਾ। ਇੰਝ ਲੱਗ ਰਿਹਾ ਸੀ ਜਿਵੇਂ ਕੋਈ ਕਾਲੀ ਰਾਤ ਤੋਂ ਬਾਅਦ ਚਾਨਣ ਹੋ ਗਿਆ ਹੋਵੇ। ਪੁੱਤ ਨੂੰ ਬੰਤੋ ਨੇ ਬੜੇ ਲਾਡਾਂ ਨਾਲ ਪਾਲਿਆ, ਉਸ ਦੀ ਹਰ ਇੱਕ ਰੀਝ ਪੁਗਾਈ। ਉਸ ਨੂੰ ਵੱਡਾ ਹੁੰਦਾ ਵੇਖ ਕੇ ਜੋ ਖੁਸ਼ੀ ਬੰਤੋ ਅਤੇ ਉਸ ਦੇ ਪਰਿਵਾਰ ਨੂੰ ਮਹਿਸੂਸ ਹੁੰਦੀ ਸੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਸੀ, ਰੱਬ ਨੇ ਰੰਗ-ਰੂਪ ਜੋ ਉਸ ਨੂੰ ਐਨਾ ਪਿਆਰਾ ਦਿੱਤਾ ਸੀ।
ਸਮਾਂ ਲੰਘਦਾ ਗਿਆ, ਪੁੱਤ ਜਵਾਨ ਹੋਇਆ। ਪਰ ਬੰਤੋ ਦੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਗਈ। ਇੱਕ ਰਾਤ ਕਾਕਾ ਨਸ਼ੇ ਨਾਲ ਧੁੱਤ ਹੋ ਕੇ ਘਰ ਆਇਆ। ਨਾ ਬੰਤੋ ਨੇ ਕੋਈ ਸੁਆਲ ਕੀਤਾ ਤੇ ਨਾ ਕਾਕੇ ਨੇ ਕੋਈ ਗੱਲ ਕੀਤੀ। ਪਰ ਬੰਤੋ ਦੀਆਂ ਨਜ਼ਰਾਂ ਵਿਚ ਫਿਕਰਮੰਦੀ ਸਾਫ ਝਲਕ ਰਹੀ ਸੀ। ਉਸ ਨੂੰ ਵੇਖ ਕੇ ਦੋਵੇਂ ਜੀਅ ਜਿਵੇਂ ਕੰਝ ਹੀ ਬਣ ਗਏ ਸਨ। ਉਨ੍ਹਾਂ ਨੇ ਕਾਕੇ ਨੂੰ ਫੜ ਕੇ ਮੰਜੇ ’ਤੇ ਲਿਟਾਇਆ। ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਆਖ਼ਰ ਇਹ ਕੀ ਹੋਇਆ ਅਤੇ ਕੀ ਕੀਤਾ ਜਾਵੇ ਹੁਣ। ਉਹ ਰਾਤ ਬੜੀ ਕਹਿਰ ਭਰੀ ਸੀ। ਬੰਤੋ ਦੀਆਂ ਅੱਖਾਂ ਵਿਚ ਰਾਤ ਭਰ ਨੀਂਦ ਨਾ ਪਈ।
ਸਵੇਰ ਹੋਈ ਤਾਂ ਕਾਕੇ ਨੂੰ ਬੜਾ ਪਿਆਰ ਨਾਲ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਕਾਕੇ ਨੇ ਕੁਝ ਵੀ ਨਾ ਦੱਸਿਆ। ਉਸ ਦੀ ਨਸ਼ੇ ਦੀ ਲਤ ਦਿਨੋ-ਦਿਨ ਵਧਦੀ ਜਾ ਰਹੀ ਸੀ, ਹੁਣ ਤਾਂ ਉਹ ਨਸ਼ੇ ਦੀ ਪੂਰਤੀ ਲਈ ਚੋਰੀ ਵੀ ਕਰਨ ਲੱਗ ਗਿਆ ਸੀ। ਬੰਤੋ ਨੂੰ ਉਹ ਸਾਰੇ ਸੁਪਨੇ ਸੰਕਟ ਵਿਚ ਜਾਪਣ ਲੱਗੇ ਜੋ ਉਸ ਨੇ ਕਾਕੇ ਦੇ ਵਿਆਹ ਲਈ ਵੇਖੇ ਸਨ। ਪੁੱਤ ਦੇ ਬਚਪਨ ਦੇ ਲਾਡ, ਪੁੱਤ ਦੀ ਹੋਂਦ ਦਾ ਮਾਣ, ਖਿਆਲਾਂ ਵਿਚ ਆਉਂਦੇ ਵਿਹੜੇ ਵਿਚ ਖੇਡਦੇ ਕਾਕੇ ਦੇ ਨਿੱਕੇ-ਨਿੱਕੇ ਪੈਰ, ਉਸ ਦੀਆਂ ਕਿਲਕਾਰੀਆਂ ਬੰਤੋ ਨੂੰ ਰੁਆ ਦਿੰਦਿਆਂ। ਬੰਤੋ ਪੁੱਤ ਦੇ ਦੁੱਖ ਵਿਚ ਖੁਰਦੀ ਜਾ ਰਹੀ ਸੀ। ਕਾਕੇ ਦੀ ਫਿਕਰ ਬੰਤੋ ਅਤੇ ਉਸ ਦੇ ਪਤੀ ਨੂੰ ਇਸ ਤਰ੍ਹਾਂ ਖਾ ਰਹੀ ਸੀ ਜਿਵੇਂ ਲੱਕੜ ਨੂੰ ਘੁਣ ਖਾਂਦਾ ਹੈ। ਫੇਰ ਇੱਕ ਦਿਨ ਅਜਿਹਾ ਆਇਆ ਕਿ ਕਾਕਾ ਘਰ ਛੱਡ ਕੇ ਚਲਾ ਗਿਆ। ਉਸ ਨੂੰ ਹਰ ਥਾਂ ਲੱਭਿਆ, ਪਰ ਉਸ ਦਾ ਕੋਈ ਅਤਾ-ਪਤਾ ਨਾ ਮਿਲਿਆ।
ਸਾਲਾਂ ਦੇ ਸਾਲ ਲੰਘ ਗਏ, ਬੰਤੋ ਦਾ ਸੂਹਾ ਚਿਹਰਾ ਝੁਰੜੀਆਂ ਵਿਚ ਤਬਦੀਲ ਹੋ ਗਿਆ। ਪੁੱਤ ਦੇ ਦੁੱਖ ਨੇ ਬੰਤੋ ਨੂੰ ਮੁਟਿਆਰ ਤੋਂ ਬੁੱਢੀ ਕਰ ਦਿੱਤਾ। ਪਰ ਪੁੱਤ ਮੁੜ ਕੇ ਨੀ ਆਇਆ। ਇੱਕ ਦਿਨ ਬੰਤੋ ਰੋਜ਼ ਦੀ ਤਰ੍ਹਾਂ ਸੋਚਾਂ ਵਿਚ ਡੁੱਬੀ ਮੰਜੇ ’ਤੇ ਪਈ ਸੀ ਕਿ ਅਚਾਨਕ ਘਰ ਦਾ ਬੂਹਾ ਖੜਕਿਆ। ਉਸ ਦੀ ਡਾਕਟਰ ਧੀ ਬੂਹੇ ’ਤੇ ਖੜ੍ਹੀ ਸੀ ਜੋ ਕਿ ਉਨ੍ਹਾਂ ਦੋਹਾਂ ਜੀਆਂ ਨੂੰ ਆਪਣੇ ਨਾਲ ਲਿਜਾਣ ਲਈ ਆਈ ਸੀ।
ਬੇਟੀ ਦੀ ਜ਼ਿੱਦ ਅਤੇ ਆਪਣੀ ਬੇਬੱਸੀ ਅੱਗੇ ਦੋਵੇਂ ਜੀਅ ਹਾਰ ਗਏ ਅਤੇ ਬੇਟੀ ਨਾਲ ਜਾਣ ਦਾ ਫੈਸਲਾ ਕਰ ਲਿਆ। ਬੰਤੋ ਅਤੇ ਉਸ ਦਾ ਪਤੀ ਸੋਚ ਰਹੇ ਸੀ ਕਿ ਐਨੇ ਸਾਲ ਜੇਕਰ ਪੁੱਤ ਦੀ ਥਾਂ ’ਤੇ ਇੱਕ ਹੋਰ ਧੀ ਦੀ ਦਾਤ ਮੰਗੀ ਹੁੰਦੀ ਤਾਂ ਅੱਜ ਜ਼ਿੰਦਗੀ ਕਿੰਨੀ ਸੁਹਾਵਣੀ ਹੋਣੀ ਸੀ। ਜਦੋਂ ਆਸਾਂ ਨੂੰ ਬੂਰ ਪੈ ਕੇ ਵੀ ਕੁਝ ਹੱਥ-ਵੱਸ ਨਹੀਂ ਰਹਿੰਦਾ ਫੇਰ ਬੜਾ ਦੁੱਖ ਲੱਗਦਾ। ਬੰਤੋ ਦੇ ਮੂੰਹੋਂ ਆਪ-ਮੁਹਾਰੇ ਨਿੱਕਲਿਆ ‘ਜੇ ਪੁੱਤਰ ਮਿੱਠੜੇ ਮੇਵੇ, ਧੀਆਂ ਮਿਸ਼ਰੀ ਡਲੀਆਂ’।
ਮਨੀਸ਼ਾ ਰਾਣੀ
ਪੰਜਾਬੀ ਮਿਸਟ੍ਰੈਸ, ਸ. ਸ. ਸ. ਸਕੂਲ ਦਲੇਲ ਸਿੰਘ ਵਾਲਾ, ਮਾਨਸਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਆਖਿਰ ਕਿਉਂ?
ਆਖਿਰ ਕਿਉਂ?
ਮੇਰੀ ਬਚਪਨ ਦੀ ਸਹੇਲੀ ਅਰਚਨਾ ਬਹੁਤ ਹੁਸ਼ਿਆਰ ਅਤੇ ਅਗਾਂਹ ਵਧੂ ਸੋਚ ਵਾਲੀ ਲੜਕੀ ਸੀ। ਉਸ ਦਾ ਪਰਿਵਾਰ ਵੀ ਬਹੁਤ ਪੜਿ੍ਹਆ ਲਿਖਿਆ ਅਤੇ ਉਸਾਰੂ ਸੋਚ ਵਾਲਾ ਸੀ। ਉਨ੍ਹਾਂ ਦੀ ਯੋਗ ਅਗਵਾਈ ਕਾਰਨ ਹੀ ਉਹ ਪੜ੍ਹ-ਲਿਖ ਸਾਇੰਸ ਅਧਿਆਪਕਾ ਦੇ ਤੌਰ ’ਤੇ ਸਰਕਾਰੀ ਨੌਕਰੀ ਕਰ ਰਹੀ ਸੀ।ਉਹ ਆਪਣੇ ਵਿਦਿਆਰਥੀਆਂ ਵਿਚ ਅਲੱਗ ਸੋਚ ਰੱਖਣ ਵਾਲੀ ਆਦਰਸ਼ ਅਧਿਆਪਕਾ ਸੀ। ਨੌਕਰੀ ਮਿਲਣ ਤੋਂ ਬਾਅਦ ਜਲਦੀ ਹੀ ਉਸ ਦਾ ਵਿਆਹ ਸ਼ਹਿਰ ’ਚ ਇੱਕ ਬਿਜਨਸਮੈਨ ਨਾਲ ਹੋ ਗਿਆ। ਸਹੁਰਾ ਪਰਿਵਾਰ ਘੱਟ ਪੜਿ੍ਹਆ-ਲਿਖਿਆ ਅਤੇ ਧਾਰਮਿਕ ਵਿਚਾਰਾਂ ਦਾ ਧਾਰਨੀ ਸੀ।
ਅਰਚਨਾ ਦਾ ਪਤੀ ਵੀ ਉਸ ਤੋਂ ਵਿਪਰੀਤ ਸੋਚ ਵਾਲਾ ਸੀ। ਇਸੇ ਕਾਰਨ ਉਸ ਨੂੰ ਪਰਿਵਾਰ ’ਚ ਆਪਣੇ ਆਪ ਨੂੰ ਢਾਲਣ ਲਈ ਬਹੁਤ ਸਮਾਂ ਲੱਗਾ। ਅਰਚਨਾ ਨਵੇਂ ਖਿਆਲਾਂ ਅਤੇ ਵਿਗਿਆਨਕ ਸੋਚ ਰੱਖਣ ਕਾਰਨ ਅੰਧ ਵਿਸ਼ਵਾਸਾਂ ਤੋਂ ਕੋਹਾਂ ਦੂਰ ਸੀ। ਪਰ ਘਰ ਦੇ ਵੱਡੇ-ਵਡੇਰਿਆਂ ਅਤੇ ਵਚਨਬੱਧਤਾ ਦੇ ਲਿਹਾਜ ਕਰਨ ਉਸ ਨੂੰ ਉਹ ਸਭ ਕਰਨਾ ਪੈਂਦਾ ਹੈ ਜਿਸ ਦੇ ਉਹ ਵਿਆਹ ਤੋਂ ਪਹਿਲਾਂ ਖਿਲਾਫ ਸੀ। ਪਰ ਚੰਗੇ ਸੰਸਕਾਰਾਂ ਕਾਰਨ ਉਹ ਘਰ ’ਚ ਤਾਲਮੇਲ ਬਣਾ ਕੇ ਰੱਖਣ ਨੂੰ ਤਰਜੀਹ ਦਿੰਦੀ ਸੀ। ਇਹ ਸਭ ਕੁਝ ਕਰਦਿਆਂ ਉਸ ਨੂੰ ਵੀਹ ਸਾਲ ਹੋ ਚੁੱਕੇ ਸਨ। ਨੌਕਰੀ ਦੇ ਨਾਲ-ਨਾਲ ਉਹ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾ ਰਹੀ ਸੀ। ਬੱਚੇ ਵੀ ਆਪਣੀ-ਆਪਣੀ ਪੜ੍ਹਾਈ ’ਚ ਰੁੱਝੇ ਰਹਿੰਦੇ ਸਨ। ਪਤੀ ਦੇ ਕਾਰੋਬਾਰ ’ਚ ਵੀ ਚੋਖਾ ਵਾਧਾ ਹੋ ਚੁੱਕਾ ਸੀ। ਕਿਸੇ ਕੋਲ ਕੋਈ ਸਮਾਂ ਨਹੀਂ ਸੀ।
ਅੱਜ ਉਸ ਨੂੰ ਆਪਣੀ ਸਿਹਤ ਪਹਿਲਾਂ ਨਾਲੋਂ ਜ਼ਿਆਦਾ ਖਰਾਬ ਜਾਪ ਰਹੀ ਸੀ। ਉਸ ਨੇ ਆਪਣੀ ਸੱਸ ਨੂੰ ਪਤੀ ਦੀ ਸੁੱਖ ਲਈ ਰੱਖਣ ਵਾਲੇ ਵਰਤ ਨਾ ਰੱਖਣ ਦੀ ਬੇਬਸੀ ਦੱਸੀ ਤਾਂ ਸੱਸ ਭੜਕ ਪਈ ,ਤੂੰ ਫਿਰ ਉਹੀ ਗੱਲ ਸ਼ੁਰੂ ਕਰ ਦਿੱਤੀ,ਜੋ ਵਿਆਹ ਤੋਂ ਬਾਅਦ ਕੀਤੀ ਸੀ। ਜਿਸ ਨਾਲ ਘਰ ਦਾ ਸਾਰਾ ਮਾਹੌਲ ਖਰਾਬ ਹੋਇਆ ਸੀ ਤੈਨੂੰ ਲੱਗਦੈ ਪਤੀ ਦੀ ਸੁੱਖ ਦੀ ਕੋਈ ਚਿੰਤਾ ਨਹੀਂ ਤੂੰ ਜ਼ਿਆਦਾ ਹੀ ਪੜ੍ਹੀ-ਲਿਖੀ ਹੈ ਘਰ ਦੀਆਂ ਸਾਰੀਆਂ ਸੁਹਾਗਣਾ ਆਪਣੇ ਪਤੀ ਦੀ ਸੁੱਖ ਅਤੇ ਲੰਮੀ ਉਮਰ ਲਈ ਵਰਤ ਰੱਖਦੀਆਂ ਹਨ।
ਤੈਨੂੰ ਇੱਕ ਦਿਨ ਭੁੱਖੇ ਰਹਿਣ ਨਾਲ ਕੀ ਹੋ ਚੱਲਾ ਏ? ਇਹ ਸਾਰੀਆਂ ਗੱਲਾਂ ਸੱਸ ਨੇ ਇਕੋਂ ਸਾਹ ਸੁਣਾ ਦਿੱਤੀਆਂ। ਅਰਚਨਾ ਨੇ ਆਪਣਾ ਤਰਕ ਦਿੰਦਿਆਂ ਕਿਹਾ , ‘‘ਮੰਮੀ ਜੀ ਕੀ ਔਰਤ ਪਤੀ ਦੀ ਸੁੱਖ ਇਕ ਦਿਨ ਹੀ ਮੰਗਦੀ ਹੈਂ? ਸਾਰੀਆਂ ਸੁਹਾਗਣਾਂ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਹਮੇਸ਼ਾ ਕਰਦੀਆਂ ਹਨ।’’ ਘਰ ’ਚ ਹੋਰ ਕਲੇਸ਼ ਨਾ ਹੋਵੇ ਉਸ ਨੇ ਮਨ ਹੀ ਮਨ ’ਚ ਸਹਿਮਤੀ ਕਰ ਲਈ। ਦੂਸਰੇ ਦਿਨ ਸ਼ਾਮ ਤਕ ਅਰਚਨਾ ਦੀ ਹਾਲਤ ਬਹੁਤ ਨਾਜ਼ੁਕ ਬਣ ਗਈ। ਉਹ ਗਸ਼ ਖਾ ਕੇ ਡਿੱਗ ਪਈ । ਉਸ ਦਾ ਰੰਗ ਪੀਲਾ ਪੈ ਗਿਆ ਅਤੇ ਸਰੀਰ ਠੰਢਾ ਹੋ ਗਿਆ। ਆਂਡ-ਗੁਆਂਢ ਦੀ ਮਦਦ ਨਾਲ ਉਸ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ।
ਫੋਨ ਕਰਨ ’ਤੇ ਉਸ ਦਾ ਪਤੀ ਵੀ ਹਸਪਤਾਲ ਪਹੁੰਚ ਗਿਆ। ਮਿਸਟਰ ਚਾਵਲਾ ਜੀ, ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਕੇ ਅਰਚਨਾ ਜਿਗਰ ਦੀ ਗੰਭੀਰ ਬੀਮਾਰੀ ਤੋਂ ਗ੍ਰਸਤ ਹੈ, ਇਸ ਨੂੰ ਬਹੁਤ ਕਮਜ਼ੋਰੀ ਆ ਚੁੱਕੀ ਹੈ, ਤੁਸੀਂ ਇਹਨਾਂ ਦੀ ਸਿਹਤ ਵੱਲ ਕੋਈ ਧਿਆਨ ਨਹੀਂ ਦਿੱਤਾ। ਸਮੇਂ ’ਤੇ ਕੋਈ ਚੈੱਕਅਪ ਵੀ ਨਹੀਂ ਕਰਵਾਉਣ ਆਏ। ਇਨ੍ਹਾਂ ਨੂੰ ਭੁੱਖੇ ਰਹਿਣ ਤੋਂ ਗੁਰੇਜ ਕਰਨ ਲਈ ਕਿਹਾ ਗਿਆ ਸੀ। ਫਿਰ ਤੁਸੀਂ ਇਸ ਹਾਲਤ ’ਚ ਵੀ ਵਰਤ ਕਿਵੇਂ ਰਖਵਾ ਦਿੱਤਾ? ਲੱਗਦਾ ਤੁਹਾਨੂੰ ਇਨ੍ਹਾਂ ਦੀ ਜਾਨ ਦੀ ਕੋਈ ਪ੍ਰਵਾਹ ਨਹੀਂ, ਮਰੀਜ਼ ਦੀ ਹਾਲਤ ਕਾਫੀ ਨਾਜ਼ੁਕ ਹੈ।
ਅਰਚਨਾ ਦਾ ਪਤੀ ਮੂੰਹ ਲਟਕਾ ਕੇ ਡਾਕਟਰ ਸਾਹਿਬ ਦੀ ਗੱਲ ਸੁਣ ਰਿਹਾ ਸੀ ,ਅਰਚਨਾ ਦਾ ਪਤੀ ਬਹੁਤ ਦੁਖੀ ਅਤੇ ਸ਼ਰਮਿੰਦਾ ਸੀ। ਉਹ ਸੋਚ ਰਿਹਾ ਸੀ ਕਿ ਅਰਚਨਾ ਨੇ ਪੂਰੇ ਘਰ ਨੂੰ ਤਾਂ ਸਾਂਭਿਆ ਸੀ। ਇਸ ਲਈ ਕਮਾਇਆ ਵੀ ਅਤੇ ਇਸ ਨੂੰ ਵਧਾਇਆ ਵੀ ਸੀ। ਅਰਚਨਾ ਵੀ ਸ਼ਾਇਦ ਇਹ ਹੀ ਪੁੱਛ ਰਹੀ ਪ੍ਰਤੀਤ ਹੋ ਰਹੀ ਸੀ ਕਿ ਆਖਿਰ ਕਿਉਂ ਇਹ ਸਾਰੇ ਰੀਤੀ-ਰਿਵਾਜ਼ਾਂ ਦੇ ਫਰਜ਼ ਇੱਕ ਔਰਤ ਵਾਸਤੇ ਹੀ ਹਨ? ਕੀ ਮਰਦ ਨੂੰ ਔਰਤ ਦੇ ਸੁੱਖ ਅਤੇ ਚੰਗੀ ਸਿਹਤ ਦਾ ਖਿਆਲ ਨਹੀਂ ਰੱਖਣਾ ਚਾਹੀਦਾ? ਆਖਿਰ ਕਿਉਂ ਔਰਤ ਨੂੰ ਧਾਰਮਿਕ ਕਰਮ ਕਾਂਡਾਂ ’ਚ ਉਲਝਾ ਕੇ ਰੱਖਿਆ ਹੋਇਆ ਹੈ? ਇਹ ਸਵਾਲ ਉਹ ਸਮਾਜ ਦੇ ਹਰ ਉਸ ਸਖਸ਼ ਨੂੰ ਕਰ ਰਹੀ ਸੀ ਜੋ ਔਰਤ ਨੂੰ ਉਸਦਾ ਬਣਦਾ ਹੱਕ ਅਤੇ ਸਤਿਕਾਰ ਨਹੀਂ ਦਿੰਦਾ।
ਲੇਖਕ ਹਰਜਿੰਦਰ ਕੌਰ, ਹੈੱਡ ਟੀਚਰ
ਸਰਕਾਰੀ ਐਲੀਮੈਂਟਰੀ ਸਕੂਲ ਬੱਸੀ ਮਰੂਫ
ਹੁਸ਼ਿਆਰਪੁਰ, ਮੋ: 94642-88784
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਚਿੱਬੜਾਂ ਦੀ ਚਟਣੀ
ਚਿੱਬੜਾਂ ਦੀ ਚਟਣੀ
ਪਿੰਡ ਤੋਂ ਤੁਰਨ ਲੱਗਣਾ ਤਾਂ ਬੇਬੇ ਨੇ ਚਿੱਬੜਾਂ ਦੇ ਬਣਾਏ ਦੋ ਹਾਰ ਦੋਨੋਂ ਭੂਆ ਨੂੰ ਲਿਫਾਫੇ ’ਚ ਪਾ ਫੜ੍ਹਾ ਦੇਣੇ ਕੇਰਾਂ ਭੂਆ ਬੇਬੇ ਨੂੰ ਕਹਿੰਦੀ ਕਿ ਭਾਬੀ ਐਤਕੀਂ ਸੂਟ ਬੇਸ਼ੱਕ ਨਾ ਬਣਾ ਕੇ ਦਿਓ… ਪਰ ਮੈਨੂੰ ਚਿੱਬੜਾਂ ਦੇ ਦੋ ਹਾਰ ਦੇ ਦੇਣਾ ਕਿੱਡੀ ਕੀਮਤੀ ਚੀਜ ਸੀ ਉਹ ਚਿੱਬੜ, ਜਿੰਨ੍ਹਾਂ ਦੀ ਚਟਨੀ ਬਣਦੀ ਤੇ ਰੋਟੀ ਦਾ ਸਵਾਦ ਪਨੀਰ ਤੋਂ ਘੱਟ ਨਹੀਂ ਸੀ ਆਉਂਦਾ ਪਿੰਡ ਜਦੋਂ ਭੂਆ ਨਾਲ ਮਿਲਣ ਫੁੱਫੜ ਆਉਂਦਾ ਤਾਂ ਖੂਬ ਸੇਵਾ ਹੁੰਦੀ। ਅਗਲੀ ਸਵੇਰ ਦੀ ਰੋਟੀ ਵੇਲੇ ਭੂਆ ਆਖਦੀ, ‘‘ਸੀਬੋ ਐਵੇਂ ਨਾ ਸਬਜ਼ੀਆਂ ਬਣਾਉਂਦੀ ਕਮਲੀ ਹੋਜੀਂ, ਥੋਡੇ ਭਾਜੀ ਨੂੰ ਤਾਂ ਕੱਦੂ ਦੇ ਰੈਤੇ ਨਾਲ ਚਿੱਬੜਾਂ ਦੀ ਚਟਣੀ ਬਹੁਤ ਪਸੰਦ ਏ’’ ਬੇਬੇ ਨੇ ਜਦੇ ਹੀ ਬਾਪੂ ਨੂੰ ਕਹਿਣਾ ਕਿ ਜਾਹ ਲੱਛੂ ਸਬਜੀ ਵਾਲੇ ਤੋਂ ਕੱਦੂ ਲਿਆ ਕੱਦੂ ਆਉਣੇ ਤਾਂ ਕੱਦੂਕਸ਼ ਕਰ ਉਬਾਲ ਕੇ ਦਹੀਂ ’ਚ ਪਾ ਰੈਤਾ ਬਣਾ ਲਿਆ ਜਾਂਦਾ ਤੇ ਨਾਲ ਚਿੱਬੜਾਂ ਦੀ ਚਟਣੀ
ਫੁੱਫੜ ਨੇ ਬੱਸ ਬੱਸ ਕਰਦੇ ਪੰਜ-ਛੇ ਰੋਟੀਆਂ ਖਾ ਜਾਣੀਆਂ ਬਾਕੀ ਸਾਰੇ ਮੈਂਬਰਾਂ ਨੂੰ ਚਟਣੀ ਨਾ ਮਿਲਣੀ ਬਚੀ ਚਟਣੀ ਮੇਰੀ ਮਾਂ ਨੇ ਸਟੀਲ ਦੀ ਡੱਬੀ ’ਚ ਪਾ ਦੇਣੀ ਕਿ ਇਹਨੂੰ ਨਾ ਛੇੜਿਉ, ਥੋਡੀ ਭੂਆ ਨੇ ਲੈ ਕੇ ਜਾਣੀ ਏ। ਤੁਰਨ ਲੱਗੇ ਚਿੱਬੜਾਂ ਦਾ ਹਾਰ ਤੇ ਉਹ ਚਟਣੀ ਕਾਰ ’ਚ ਰੱਖ ਦਿੱਤੀ ਜਾਂਦੀ ਫੁੱਫੜ ਹਰ ਵਾਰ ਦੀ ਤਰ੍ਹਾਂ ਭੂਆ ਦੇ ਕੰਨ ਕੋਲ ਜਾ ਉਹਨੂੰ ਪੁੱਛਦਾ ਕਿ ਚਿੱਬੜ ਲੈ ਲਏ ਸੀ? ਭੂਆ ਕਾਰ ਵੱਲ ਇਸ਼ਾਰਾ ਕਰਦੀ। ਉਸ ਫੁੱਫੜ ਦਾ ਤਾਂ ਨਾਂਅ ਵੀ ਚਿੱਬੜਾਂ ਵਾਲਾ ਫੁੱਫੜ ਪੈ ਗਿਆ ਸੀ ਕਿੱਡਾ ਸੋਹਣਾ ਜਿਹਾ ਮਾਹੌਲ ਹੁੰਦਾ ਸੀ ਉਹ
ਜ਼ਿੰਦਗੀ ਦੀ ਰੀਲ ਘੁੰਮਦੀ ਗਈ ਸੀਬੋ ਵੀ ਸੱਸ ਬਣ ਗਈ ਮਤਲਬ ਕਿ ਮੇਰਾ ਵਿਆਹ ਹੋਇਆ ਘਰ ’ਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਦੇ ਕਦੇ-ਕਦੇ ਫੁੱਫੜ ਤੇ ਸੀਬੋ ਦਾ ਜੁਆਈ ਇਕੱਠੇ ਸਹੁਰੀਂ ਟੱਕਰਦੇ ਤਾਂ ਸਵੇਰੇ ਸੀਬੋ ਦਾ ਜੁਆਈ ਪਨੀਰ ਦੀ ਭੁਰਜੀ ਨਾਲ ਰੋਟੀ ਖਾਂਦਾ ਤੇ ਫੁੱਫੜ ਚਟਣੀ ਨਾਲ ਕੇਰਾਂ ਸੀਬੋ ਦੇ ਜੁਆਈ ਨੂੰ ਚਟਣੀ ਰੈਤੇ ਨਾਲ ਰੋਟੀ ਖਵਾ ਦਿੱਤੀ ਤਾਂ ਸਹੁਰੇ ਜਾ ਮੈਨੂੰ ਮਿਹਣੇ ਮਿਲੇ ਕਿ ਨੰਗਾਂ ਦੇ ਪੁੱਤ ਵਿਹਾਤਾ… ਜੁਆਈ ਭਾਈ ਨੂੰ ਭਲਾ ਕੌਣ ਚਟਣੀ ਨਾਲ ਰੋਟੀ ਖਵਾਉਂਦਾ ਉਹ ਦਿਨ ਗਿਆ ਅੱਜ ਦਾ ਦਿਨ ਆਇਆ ਮੇਰੇ ਪੇਕਿਆਂ ਕਦੇ ਇਸ ਮੌਡਰਨ ਜਵਾਈ ਨੂੰ ਚਟਣੀ ਨਾਲ ਰੋਟੀ ਨਾ ਖਵਾਈ।
ਮੇਰੇ ਮਨ ’ਚ ਬੜੀ ਰੀਝ ਸੀ ਕਿ ਫੁੱਫੜ ਦੇ ਸੁਭਾਅ ਵਰਗਾ ਮੇਰਾ ਘਰਵਾਲਾ ਹੋਵੇ ਪਰ ਨਹੀਂ ਸੀ ਨਸੀਬਾਂ ’ਚ ਬੇਬੇ ਦੇ ਜੋਰ ਪਾਉਣ ’ਤੇ ਸੀਬੋ ਮਾਂ ਨੇ ਭੂਆ ਹੋਣਾਂ ਵਾਂਗ ਮੈਨੂੰ ਵੀ ਚਿੱਬੜਾਂ ਦਾ ਹਾਰ ਲਿਫਾਫੇ ’ਚ ਪਾ ਕੇ ਦੇਣਾ ਪਰ ਮੇਰੇ ਸਹੁਰੇ ਕੋਈ ਚਿੱਬੜਾਂ ਨੂੰ ਨਹੀਂ ਸੀ ਪਸੰਦ ਕਰਦਾ ਹਾਰ ਪੇਕਿਉਂ ਜਾਂਦੇ ਤਾਂ ਸਹੀ ਪਰ ਰਸੋਈ ਤੀਕ ਨਾ ਪੁੱਜਦੇ ਮਾਂ ਦੇ ਜੁਆਈ ਨੇ ਲਿਫਾਫਾ ਫੜ੍ਹ ਰਾਹ ’ਚ ਆਉਂਦੀ ਨਹਿਰ ’ਚ ਸੁੱਟ ਦੇਣਾ ਮੈਂ ਕੀ ਬੋਲਦੀ…!
ਕੇਰਾਂ ਮੈਨੂੰ ਵੀਰਾ ਪੇਕਿਆਂ ਤੋਂ ਛੱਡਣ ਆਇਆ ਤੇ ਚਿੱਬੜਾਂ ਦਾ ਉਹ ਹਾਰ ਮੇਰੇ ਕੋਲ ਸੀ ਨਹਿਰ ਕੋਲ ਦੀ ਲੰਘਣ ਲੱਗੇ ਤਾਂ ਮੈਂ ਆਵਦਾ ਬੈਗ ਘੁੱਟ ਕੇ ਫੜ੍ਹ ਲਿਆ ਵੀਰੇ ਨੇ ਕਿਹਾ ਕਿ ਨਹਿਰ ਵਾਲੇ ਨਲਕੇ ਦਾ ਪਾਣੀ ਮਿੱਠਾ ਤੇ ਮੈਂ ਪੀਣਾ ਅਸੀਂ ਰੁਕੇ ਪਰ ਮੈਂ ਪਾਣੀ ਨਾ ਪੀਤਾ ਮੈਨੂੰ ਨਹਿਰ ਨਾਲ ਗੁੱਸਾ ਸੀ ਕਿ ਮੇਰੇ ਪੇਕਿਆਂ ਦੇ ਚਿੱਬੜ ਉਹ ਖਾ ਗਈ ਚਿੱਤ ਕਰੇ ਕਿ ਚੁੱਭੀ ਮਾਰ ਆਵਦੇ ਚਿੱਬੜਾਂ ਦੇ ਹਾਰ ਕੱਢ ਲਵਾਂ ਤਾਣੀ ਬੁਣਦੇ-ਬਣਾਉਂਦੇ ਮੈਂ ਵੀਰੇ ਨਾਲ ਉੱਥੋਂ ਸਹੁਰਿਆਂ ਨੂੰ ਚੱਲ ਪਈ ਇਸ ਵਾਰ ਮੇਰੇ ਕੋਲ ਖਜ਼ਾਨਾ ਸੀ… ਚਿੱਬੜਾਂ ਦਾ ਹਾਰ
ਅਸੀਂ ਪੁੱਜੇ ਤੇ ਮੈਂ ਕਮਰੇ ’ਚ ਜਾ ਉਹ ਹਾਰ ਬੈਗ ’ਚੋਂ ਕੱਢ ਰਸੋਈ ’ਚ ਬਣੀ ਅਲਮਾਰੀ ’ਚ ਚਿਰਾਂ ਦੇ ਪਏ ਕਾਲੇ ਕੁੱਜੇ ’ਚ ਲਕੋ ਦਿੱਤਾ ਉਹ ਕੁੱਜਾ ਮਾਘ ਚੜ੍ਹੇ ਤੋਂ ਖਿਚੜੀ ਬਣਾਉਣ ਲਈ ਕੱਢਿਆ ਜਾਂਦਾ ਅੱਗੇ-ਪਿੱਛੇ ਉਹਨੂੰ ਕੋਈ ਨਹੀਂ ਛੇੜਦਾ ਚਾਹ-ਪਾਣੀ ਪੀ ਵੀਰ ਪਿੰਡ ਨੂੰ ਮੁੜ ਗਿਆ ਉਸ ਦਿਨ ਮਗਰੋਂ ਮੈਂ ਰੋਜ਼ ਉਸ ਕੁੱਜੇ ਨੂੰ ਸੁੰਘ ਲੈਂਦੀ ਜਿਸ ’ਚ ਮੇਰੇ ਪੇਕਿਆਂ ਦੀ ਮਹਿਕ ਵੱਸੀ ਹੋਈ ਸੀ ਤੇ ਇੰਤਜ਼ਾਰ ’ਚ ਸੀ ਕਿ ਜਿਸ ਦਿਨ ਸੱਸ ਤੇ ਘਰਵਾਲਾ ਘਰ ਨਾ ਹੋਇਆ ਉਸ ਦਿਨ ਕੂੰਡੇ ’ਚ ਚਟਣੀ ਰਗੜ ਕੇ ਖਾਵਾਂਗੀ ਚੀਜਾਂ ਆਵਦਿਆਂ ਨਾਲ ਜੋੜੀ ਰੱਖਦੀਆਂ ਤੇ ਕਈ ਵਾਰ ਆਵਦੇ ਹੀ ਤਹਾਨੂੰ ਆਵਦਿਆਂ ਨਾਲੋਂ ਤੋੜੀ ਰੱਖਦੇ ਹਨ
ਰਾਜਿੰਦਰ ਕੁਮਾਰ ਸ਼ਰਮਾ,
ਰਿਟਾ. ਫਾਰੈਸਟ ਅਫਸਰ
ਮੋ. 99635-12563
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਗੁੱਝੇ ਭੇਦ
ਗੁੱਝੇ ਭੇਦ
ਪੁਲਿਸ ਨੇ ਤਿੰਨ ਦਿਨ ਪਹਿਲਾਂ ਜਦੋਂ ਜਾਗਰ ਸਿੰਘ ਨੂੰ ਸੇਠ ਵਕੀਲ ਦਾਸ ਦੇ ਕਤਲ ਦੇ ਕੇਸ ਵਿੱਚ ਗਿ੍ਰਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਤਾਂ ਅਦਾਲਤ ਵੱਲੋਂ ਉਸਨੂੰ ਤੇ ਉਸਦੇ ਸਾਥੀ ਬਲਕਾਰ ਸਿੰਘ ਨੂੰ ਅੱਜ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਦੀ ਗੱਡੀ ਵਿੱਚ ਬੈਠਾ ਜਾਗਰ ਸਿੰਘ ਸੋਚ ਰਿਹਾ ਸੀ ਕਿ ਜੇ ਉਸਨੇ 5 ਸਾਲ ਪਹਿਲਾ ਵਾਂਗ ਹੀ ਅਜੇ ਵੀ ਆਪਣਾ ਭੇਦ ਗੁਪਤ ਰੱਖਿਆ ਹੁੰਦਾ ਤਾਂ ਉਸਨੂੰ ਆਹ ਦਿਨ ਨਾ ਵੇਖਣਾ ਪੈਂਦਾ। ਸੋਚਾਂ ਸੋਚਦਾ-ਸੋਚਦਾ ਉਹ 5 ਸਾਲ ਪਿਛਾਂਹ ਚਲਾ ਗਿਆ।
ਉਸ ਵਿਚਾਰੇ ਸੇਠ ਦਾ ਕੀ ਕਸੂਰ ਸੀ ਆਖਿਰ ਉਹ ਆਪਣੇ ਉਧਾਰ ਦਿੱਤੇ ਸੌਦੇ ਦੇ ਪੈਸੇ ਹੀ ਤਾਂ ਮੰਗਣ ਆਇਆ ਸੀ। ਮੇਰੇ ਪਰਿਵਾਰ ਦਾ ਉਹਦੇ ਨਾਲ 20 ਸਾਲ ਦਾ ਵਾਹ-ਵਾਸਤਾ ਸੀ ਆਖਰ। ਜੇ ਸੇਠ ਪੈਸੇ ਲੈਣ ਆਇਆ ਕੁਝ ਗਰਮ ਬੋਲ ਵੀ ਗਿਆ ਸੀ ਤਾਂ ਮੈਨੂੰ ਐਨਾ ਵੱਡਾ ਅਪਰਾਧ ਨਹੀਂ ਸੀ ਕਰਨਾ ਚਾਹੀਦਾ। ਉਹ ਵੀ ਦਿਨ ਸੀ ਜਦੋਂ ਸੇਠ ਗਰੀਬੀ ਦੇ ਦਿਨਾਂ ਵਿੱਚ ਮੇਰੇ ਕੰਮ ਆਇਆ ਸੀ। ਮੇਰੇ ’ਤੇ ਵਿਸ਼ਵਾਸ ਕਰਦਾ ਸੀ ਤਾਂ ਹੀ ਤਾਂ 20-20 ਹਜ਼ਾਰ ਦਾ ਸੌਦਾ ਬਿਨਾ ਕਿਸੇ ਡਰ-ਭੈਅ ਤੋਂ ਮੈਨੂੰ ਚੁਕਾ ਦਿੰਦਾ ਸੀ। 20 ਹਾੜ ਦਾ ਉਹ ਸਮਾਂ ਜਾਗਰ ਦੀਆਂ ਅੱਖਾਂ ਮੂਹਰੇ ਵਾਰ-ਵਾਰ ਆ ਰਿਹਾ ਸੀ
ਜਦੋਂ ਆਪਣੇ ਸਾਥੀ ਬਲਕਾਰ ਨਾਲ ਉਹ ਖੇਤ ਵਿੱਚ ਨਰਮਾ ਗੋਡ ਰਿਹਾ ਸੀ ਤਾਂ ਉਧਾਰ ਦੇ ਪੈਸੇ ਲੈਣ ਆਏ ਸੇਠ ਵੱਲੋਂ ਕੁਝ ਗਰਮ ਬੋਲਣ ’ਤੇ ਹੀ ਉਸਨੇ ਬਲਕਾਰ ਨਾਲ ਰਲ ਕੇ ਸੇਠ ਵਕੀਲ ਦਾਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ ਅਤੇ ਆਪਣੇ ਗੁਨਾਹ ਨੂੰ ਛੁਪਾਉਣ ਲਈ ਉਸ ਨੇ ਬਲਕਾਰ ਨਾਲ ਰਲ ਕੇ ਹੀ ਸੇਠ ਵਕੀਲ ਦਾਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਡੂੰਘੀ ਛੱਪੜੀ ਵਿੱਚ ਸੁੱਟ ਦਿੱਤਾ ਸੀ। ਉਸ ਸਮੇਂ ਸੇਠ ਵਕੀਲ ਦਾਸ ਦੀ ਚਾਰ-ਚੁਫੇਰੇ ਭਾਲ ਕੀਤੀ ਗਈ ਸੀ ਪਰ ਕੋਈ ਥਹੁ-ਪਤਾ ਨਹੀਂ ਸੀ ਲੱਗ ਸਕਿਆ।
ਆਖਰ 5 ਸਾਲ ਦਾ ਸਮਾਂ ਬੀਤ ਗਿਆ। ਕੁਝ ਦਿਨ ਪਹਿਲਾਂ ਜਦੋਂ ਜਾਗਰ ਦੀ ਲੜਾਈ ਆਪਣੇ ਗੁਆਂਢੀ ਚਰਨੇ ਨਾਲ ਹੋਈ ਤਾਂ ਲੜਦਿਆਂ-ਲੜਦਿਆਂ ਹੀ ਜਾਗਰ ਦੇ ਮੂੰਹੋਂ ਅਚਾਨਕ ਨਿੱਕਲ ਗਿਆ ਕਿ ਉਸਨੇ ਤਾਂ ਸੇਠ ਵਕੀਲ ਦਾਸ ਵਰਗੇ ਮਾਰ ਕੇ ਖਪਾ ਦਿੱਤੇ ਜਿਨ੍ਹਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਨਿੱਕਲਿਆ ਤੇ ਚਰਨਿਆਂ ਤੂੰ ਕਿਹੜੇ ਬਾਗ ਦੀ ਮੂਲੀ ਐਂ? ਚਰਨਾ ਉਸਦੇ ਮੂੰਹੋਂ ਨਿੱਕਲੀ ਇਸ ਭੇਦ ਦੀ ਗੱਲ ਨੂੰ ਲੈ ਕੇ ਥਾਣੇ ਪਹੁੰਚ ਗਿਆ ਸੀ। ਉਸੇ ਪਲ ਹੀ ਜਾਗਰ ਦੇ ਵਿਹੜੇ ਵਿੱਚ ਪੁਲਿਸ ਆ ਪਹੁੰਚੀ ਸੀ। ਜਾਗਰ ਨੂੰ ਗਿ੍ਰਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਫਿਰ ਰਿਮਾਂਡ ਲਿਆ ਗਿਆ।
ਰਿਮਾਂਡ ਦੌਰਾਨ ਹੀ ਜਾਗਰ ਨੇ ਸੇਠ ਵਕੀਲ ਦਾਸ ਦੇ ਕਤਲ ਦੇ ਸਾਰੇ ਭੇਦ ਖੋਲੇ੍ਹ ਤੇ ਇਸ ਕਤਲ ਵਿੱਚ ਉਸਦੇ ਨਾਲ ਬਲਕਾਰ ਦੀ ਸ਼ਮੂਲੀਅਤ ਦਾ ਵੀ ਖੁਲਾਸਾ ਕੀਤਾ ਸੀ। ‘ਓ ਚੱਲ ਉੱਠ ਕੇ ਹੁਣ ਜੀਪ ’ਚ ਈ ਬੈਠਾ ਰਹੇਂਗਾ’ ਥਾਣੇਦਾਰ ਨੇ ਜਾਗਰ ਨੂੰ ਹਲੂਣਿਆ। ਉਹ ਇੱਕਦਮ ਤਿ੍ਰਭਕਿਆ। ਪੁਲਿਸ ਨੇ ਦੋਨਾਂ ਨੂੰ ਫੜਕੇ ਜੇਲ੍ਹ ਵਿੱਚ ਸੁੱਟ ਦਿੱਤਾ। ‘ਭੇਦ ਤਾਂ ਉਨਾ ਚਿਰ ਈ ਹੁੰਦੈ ਜਿੰਨਾ ਚਿਰ ਗੁੱਝਾ ਰਹਿ ਜੇ, ਪਰ ਇਹ ਬਹੁਤੀ ਦੇਰ ਰਹਿੰਦਾ ਨੀ ਬਲਕਾਰਿਆ ਸੱਚ ਕਿੱਥੇ ਛੁਪਦੈ, ਆਖਿਰ ਨੂੰ ਸੱਚਾਈ ਸਾਹਮਣੇ ਆ ਕੇ ਈ ਰਹਿੰਦੀ ਐ।’ ਇਹ ਕਹਿੰਦਿਆਂ ਹੀ ਜਾਗਰ ਦੀ ਧਾਹ ਨਿੱਕਲ ਗਈ ਤੇ ਉਹ ਜੇਲ੍ਹ ਦੇ ਇੱਕ ਖੂੰਜੇ ਵਿੱਚ ਪਈ ਬੋਰੀ ’ਤੇ ਜਾ ਬੈਠਾ।
ਜਗਤਾਰ ਸਮਾਲਸਰ, ਐਲਨਾਬਾਦ, ਸਿਰਸਾ (ਹਰਿਆਣਾ)
ਮੋੋ. 94670-95953
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ
ਜੋੋ ਗੈਰਾਂ ਲਈ ਜਿਊਂਦਾ
ਜੋੋ ਗੈਰਾਂ ਲਈ ਜਿਊਂਦਾ
ਹਨ੍ਹੇਰੀ ਰਾਤ ਸੀ ਇੱਕ ਡੇਢ ਦਾ ਵਕਤ ਹੋਵੇਗਾ। ਬਾਹਰ ਮੀਂਹ ਵਰ੍ਹ ਰਿਹਾ ਸੀ, ਜਿਸ ਕਾਰਨ ਰਾਤ ਨੂੰ ਠੰਢ ਕਾਫੀ ਵਧ ਗਈ ਸੀ। ਕੰਮਕਾਰਾਂ ਦੇ ਥੱਕੇ ਸਭ ਘਰ ਵਿਚ ਗੂੜ੍ਹੀ ਨੀਂਦ ਸੁੱਤੇ ਪਏ ਸਨ, ਤਾਰੋ ਵੀ ਦਿਨ ਭਰ ਦੇ ਕੰਮਾਂ ਤੋਂ ਥੱਕੀ ਹੋਈ ਸੀ ਪਰ ਨੀਂਦ ਸੀ ਕਿ ਆਉਣ ਦਾ ਨਾਂਅ ਹੀ ਨਹੀਂ ਲੈ ਰਹੀ ਸੀ ਇਸ ਲਈ ਉਹ ਮੰਜੇ ’ਤੇ ਲੇਟੀ ਪਾਸੇ ਹੀ ਪਰਤ ਰਹੀ ਸੀ।
ਮੀਂਹ ਦੇ ਨਾਲ ਹਵਾ ਚੱਲਣ ਕਾਰਨ ਹਰ ਪਾਸੇ ਸ਼ਾਂ-ਸ਼ਾਂ ਦੀ ਅਵਾਜ਼ ਪੈ ਰਹੀ ਸੀ। ਪਰ ਉਹਦੇ ਕੰਨਾਂ ਵਿੱਚ ਵਾਰ-ਵਾਰ ਆਪਣੇ ਪੁੱਤਰਾਂ ਦੀਆਂ ਆਖੀਆਂ ਗੱਲਾਂ ਗੂੰਜ ਰਹੀਆਂ ਸਨ। ਬਹੁਤ ਚਿੰਤਤ ਸੀ ਜਿਸ ਕਾਰਨ ਉਹ ਮੰਜੇ ਤੋਂ ਉੱਠ ਆਪਣੇ ਕਮਰੇ ਦੀ ਖਿੜਕੀ ਕੋਲ ਆ ਕੇ ਬੈਠ ਗਈ। ਬਾਹਰ ਵਰ੍ਹਦੇ ਮੀਂਹ ਨੂੰ ਵੇਖਦੀ ਉਹ ਡੂੰਘੀਆਂ ਸੋਚਾਂ ਵਿੱਚ ਡੁੱਬ ਗਈ।
ਅੱਜ ਤੋਂ ਚਾਲੀ ਸਾਲ ਪਹਿਲਾਂ ਜਦੋਂ ਏਸ ਘਰ ਵਿਚ ਵਿਆਹ ਕੇ ਆਈ ਸਾਂ, ਮਸਾਂ ਸੌਲਾਂ ਵਰਿ੍ਹਆਂ ਦੀ ਹੀ ਸਾਂ ਮੈਂ। ਕੀ ਸੀ ਇੱਥੇ, ਇੱਕ ਟੁੱਟੀ ਹੋਈ ਕੱਖਾਂ-ਕਾਨਿਆਂ ਦੀ ਬਣੀ ਝੁੱਗੀ ਹੀ ਤਾਂ ਸੀ ਜਿੱਥੇ ਰਹੀ ਸਾਂ ਮੈਂ ।ਜਦੋਂ ਰਿਸ਼ਤਾ ਤੈਅ ਹੋਇਆ ਸੀ ਮੇਰਾ ਦੀਪੇ ਦੇ ਬਾਪੂ ਨਾਲ ਤਾਂ ਵਿਚੋਲੇ ਦੱਸਿਆ ਸੀ ਕਿ ਮੁੰਡਾ ਬੜਾ ਲਾਇਕ ਹੈ ਘਰ ਦੀਆਂ ਸਭੇ ਜਿੰਮੇਵਾਰੀਆਂ ਉਸ ਹੀ ਸੰਭਾਲੀਆਂ ਹੋਈਆਂ ਪਰ ਜਦੋਂ ਵਿਆਹ ਕੇ ਇਸ ਘਰ ਆਈ ਤਾਂ ਦੂਜੇ ਦਿਨ ਹੀ ਪੋਲ ਖੁੱਲ੍ਹ ਗਈ ਕਿ ਮੁੰਡਾ ਤਾਂ ਹੱਥੀਂ ਇੱਕ ਤੀਲਾ ਵੀ ਤੋੜ ਕੇ ਦੂਹਰਾ ਨਹੀਂ ਕਰਦਾ ਘਰ ਕਮਾ ਕੇ ਲਿਆਉਣਾ ਤਾਂ ਦੂਰ ਦੀ ਗੱਲ ਹੈ।
ਉੱਪਰੋਂ ਉਸ ਦੇ ਦਿਮਾਗ ਵਿਚ ਵੀ ਥੋੜ੍ਹਾ ਨੁਕਸ ਸੀ ਕਿਸੇ ਦਿਮਾਗੀ ਡਾਕਟਰ ਕੋਲ ਇਲਾਜ ਚੱਲਦਾ ਸੀ। ਵਿਆਹ ਤੋਂ ਬਾਅਦ ਫਿਰ ਆਏ ਦਿਨ ਬੇਵਜ੍ਹਾ ਮੇਰੇ ’ਤੇ ਇਲਜ਼ਾਮ ਲਾਈ ਰੱਖਣੇ ਅਤੇ ਜਦੋਂ ਜੀ ਕਰਦਾ ਮੈਨੂੰ ਕੁੱਟ ਦੇਣਾ ਇਹ ਉਹਦਾ ਰੋਜ਼ ਦਾ ਕੰਮ ਸੀ। ਸੱਸ-ਸਹੁਰਾ ਵੀ ਸਮਝਾਉਣ ਦੀ ਬਜਾਏ ਮੈਨੂੰ ਹੀ ਤਾਹਨੇ-ਮਿਹਣੇ ਮਾਰਦੇ ਰਹਿੰਦੇ। ਮੈਂ ਇਕੱਲੀ ਕੀ ਕਰ ਸਕਦੀ ਸਾਂ ਇਸ ਲਈ ਸਬਰ ਦਾ ਘੁੱਟ ਭਰ ਚੁੱਪ ਕਰ ਬਹਿ ਜਾਂਦੀ।
ਕੀ ਸੀ ਮੇਰੀ ਜ਼ਿੰਦਗੀ ਕੁਝ ਸਮਝ ਹੀ ਨਹੀਂ ਆਈ ਅੱਜ ਤਾਈਂ… ਕਿ ਉੱਪਰ ਵਾਲੇ ਨੇ ਕਿਸ ਗੁਨਾਹ ਦੀ ਸਜਾ ਦਿੱਤੀ ਸੀ ਮੈਨੂੰ ਕਿ ਜਿੰਦਗੀ ਦਾ ਇੱਕ ਦਿਨ ਵੀ ਨਹੀਂ ਸੀ ਜਿਸ ਦਿਨ ਮੈਂ ਕੋਈ ਤਸੀਹਾ ਨਾ ਝੱਲਿਆ ਹੋਵੇ, ਸ਼ਾਇਦ ਇਹ ਤਸੀਹੇ ਮੇਰੇ ਜਨਮ ਤੋਂ ਸ਼ੁਰੂ ਹੋਏ ਤੇ ਲੱਗਦਾ ਮੇਰੀ ਮੌਤ ਬਾਅਦ ਹੀ ਮੁੱਕਣਗੇ ।
ਬਚਪਨ ਵਿੱਚ ਮਾਂ-ਪਿਉ ਨੇ ਪੈਦਾ ਹੁੰਦਿਆਂ ਹੀ ਕੂੜੇ ਦੇ ਢੇਰ ’ਤੇ ਸੁੱਟ ਦਿੱਤਾ।ਇਸ ਲਈ ਕੋਈ ਨਹੀਂ ਪਤਾ ਮੈਨੂੰ ਮੇਰੀ ਜਾਤ ਦਾ ਕਿ ਮੈਂ ਹਿੰਦੂ ਹਾਂ, ਮੁਸਲਮਾਨ ਹਾਂ, ਜਾਂ ਕਿਸੇ ਹੋਰ ਧਰਮ ਦੀ ਹਾਂ। ਇਸ ਕਰਕੇ ਮੇਰੇ ਲਈ ਸਾਰੇ ਧਰਮ ਹੀ ਬਰਾਬਰ ਰਹੇ। ਜਦ ਕੂੜਾ ਚੁਗਣ ਵਾਲੀ ਇੱਕ ਔਰਤ ਨੇ ਮੈਨੂੰ ਲਵਾਰਿਸ ਨੂੰ ਉਸ ਕੂੜੇ ਦੇ ਢੇਰ ’ਤੇ ਪਈ ਨੂੰ ਵੇਖਿਆ ਤਾਂ ਤਰਸ ਖਾ ਮੈਨੂੰ ਚੁੱਕ ਉਹ ਆਪਣੇ ਘਰ ਲੈ ਆਈ, ਭਲੇ ਹੀ ਆਪਣੇ ਮਤਲਬ ਲਈ ਹੀ ਮੈਨੂੰ ਉਹ ਆਪਣੇ ਨਾਲ ਲਿਆਈ ਸੀ ਪਰ ਸ਼ੁਕਰਗੁਜ਼ਾਰ ਹੀ ਰਹੀ ਹਾਂ ਉਸਦੀ ਉਮਰ ਭਰ ਕਿ ਉਸਨੇ ਮੈਨੂੰ ਜੀਵਨਦਾਨ ਦਿੱਤਾ, ਮਾਂ ਦਾ ਪਿਆਰ ਦਿੱਤਾ, ਇੱਕ ਪਹਿਚਾਣ ਦਿੱਤੀ, ਇੱਕ ਨਾਂਅ ਦਿੱਤਾ ‘ਤਾਰੋ’।
ਜਦੋਂ ਪੰਜ-ਛੇ ਸਾਲਾਂ ਦੀ ਹੋਈ ਮਾਈ ਨੇ ਦੋ-ਚਾਰ ਚੰਗੇ ਘਰ ਵੇਖ ਮੈਨੂੰ ਝਾੜੂ-ਪੋਚੇ ’ਤੇ ਲਵਾ ਦਿੱਤਾ, ਜਦੋਂ ਸ਼ਾਮ ਨੂੰ ਘਰ ਥੱਕੀ ਆਉਂਦੀ ਫਿਰ ਮਾਈ ਘਰ ਦੇ ਸਭ ਕੰਮ ਵੀ ਮੈਥੋਂ ਹੀ ਕਰਵਾਉਂਦੀ। ਕਿਉਂ ਜੋ ਉਹ ਵੀ ਸਾਰਾ ਦਿਨ ਬਾਹਰ ਕੰਮ ਕਰ-ਕਰ ਥੱਕ ਜਾਂਦੀ ਸੀ। ਫਿਰ ਹੌਲੀ-ਹੌਲੀ ਉਮਰ ਦੇ ਵਧਣ ਨਾਲ ਝਾੜੂ-ਪੋਚੇ ਲਾਉਣ ਵਾਲੇ ਘਰਾਂ ਦੀ ਗਿਣਤੀ ਵੀ ਵਧਦੀ ਗਈ ਸਵੇਰ ਤੋਂ ਸ਼ਾਮ ਹੋ ਜਾਂਦੀ ਘਰ-ਘਰ ਝਾੜੂ ਪੋਚੇ ਲਾਉਂਦੀ ਨੂੰ ਤੇ ਰਾਤ ਘਰ ਦੇ ਕੰਮਾਂ ਵਿਚ ਬੀਤ ਜਾਂਦੀ। ਅਗਲੇ ਦਿਨ ਫਿਰ ਸਵਖਤੇ ਉਹੀ ਕੰਮ, ਇਹੀ ਮੇਰੀ ਜ਼ਿੰਦਗੀ ਸੀ।
ਕੋਈ ਬਹੁਤੇ ਵੱਡੇ ਸੁਫ਼ਨੇ ਤਾਂ ਨਹੀਂ ਵੇਖੇ ਸਨ ਮੈਂ, ਜਿੰਦਗੀ ਦੀ ਇੱਕ ਹੀ ਖਾਹਿਸ਼ ਰਹਿ ਗਈ ਸੀ ਕਿ ਕਾਸ਼! ਕੋਈ ਮੈਨੂੰ ਕਮਾ ਕੇ ਖਵਾਉਂਦਾ, ਮੇਰੇ ਨਾਜ਼-ਨਖਰੇ ਚੁੱਕਦਾ, ਮੈਨੂੰ ਵੀ ਮਾਣ-ਇੱਜ਼ਤ ਮਿਲਦਾ ਜਿਸ ’ਤੇ ਮੇਰਾ ਹੱਕ ਸੀ। ਜਿੰਦਗੀ ਭਰ ਖੁਦ ਹੀ ਕਮਾਉਂਦੀ ਰਹੀ ਸਾਂ ਵਿਆਹ ਤੋਂ ਪਹਿਲਾਂ, ਤੇ ਵਿਆਹ ਤੋਂ ਬਾਅਦ ਵੀ ਉਹੀ ਹਾਲ ਰਿਹਾ। ਅੱਧੀ ਜਿੰਦਗੀ ਆਪਣੇ ਮਰਦ ਨੂੰ ਕਮਾ ਕੇ ਖਵਾਉਂਦੀ ਦੀ ਬੀਤ ਗਈ ਸੋਚਿਆ, ਪੁੱਤਰ ਵੱਡੇ ਹੋਣਗੇ ਜਦ ਕੰਮਕਾਰ ਲੱਗਣਗੇ ਤਾਂ ਕੁਝ ਕਮਾ ਕੇ ਖੁਆਉਣਗੇ ਮੈਨੂੰ ਪਰ ਉਹ ਵੀ ਇੱਕ ਸੁਫ਼ਨਾ ਹੀ ਰਹਿ ਗਿਆ, ਵਿਆਹੇ ਗਏ ਤਾਂ ਝੱਟ ਆਪਣੀਆਂ ਵਹੁਟੀਆਂ ਨਾਲ ਵੱਖ ਹੋ ਗਏ।
ਵਿਆਹ ਤੋਂ ਪਹਿਲਾਂ ਜੋ ਸੁਫ਼ਨੇ ਵੇਖੇ ਸਨ ਆਪਣੇ ਖਾਵੰਦ ਪਾਲੀ ਨਾਲ ਇੱਕ-ਇੱਕ ਕਰਕੇ ਮੇਰੇ ਦਿਲ ਵਿਚ ਦਫਨ ਹੁੰਦੇ ਗਏ। ਉਸਨੇ ਕਦੇ ਮੇਰੀ ਕੋਈ ਇੱਛਾ ਪੁੱਛੀ ਹੀ ਨਹੀਂ ਤੇ ਮੈਥੋਂ ਵੀ ਕਦੇ ਦੱਸ ਹੀ ਨਾ ਹੋਇਆ। ਜਿੰਦਗੀ ਦੀਆਂ ਠ੍ਹੋਕਰਾਂ ਨੇ ਉਮਰ ਤੋਂ ਪਹਿਲਾਂ ਹੀ ਬੁੱਢਿਆਂ ਕਰਤਾ ਮੈਨੂੰ, ਫਿਰ ਸੋਚਦੀ ਹਾਂ ਸ਼ਾਇਦ ਕਿਸਮਤ ਵਿੱਚ ਇਹੀ ਲਿਖਿਆ ਸੀ ਜਿੰਨੀ ਬੀਤ ਗਈ ਚੰਗੀ ਬੀਤ ਗਈ। ਕੰਮ ਹੀ ਤਾਂ ਬੰਦੇ ਦਾ ਕਰਮ ਹੈ ਸੋ ਕੰਮ ਕਰਦੀ ਜਿੰਦਗੀ ਗੁਜ਼ਾਰ ਲਈ, ਕੀ ਕਰਨਾ ਸ਼ਿਕਵਾ ਜਿੰਦਗੀ ਤੋਂ ਜੇ ਲੇਖ ਹੀ ਐਸੇ ਲਿਖਵਾ ਲਿਆਈ ਹਾਂ ਮਾਲਕ ਤੋਂ।
ਫਿਰ ਸੋਚਦੀ ਹਾਂ ਕੀ ਵਾਕਿਆ ਹੀ ਮੈਂ ਐਨੀ ਮਾੜੀ ਹਾਂ ਜੋ ਮੇਰੇ ਮੁਕੱਦਰ ਐਨੇ ਮਾੜੇ ਹੋ ਗਏ। ਮੈਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਸੋਚਿਆ ਫਿਰ ਅੱਜ ਇਹ ਸਭ ਕੀ ਹੋ ਗਿਆ ਮੇਰੇ ਨਾਲ? ਜਿਸ ਝੁੱਗੀ ਨੂੰ ਘਰ ਬਣਾਉਣ ’ਚ ਮੇਰੀ ਉਮਰ ਲੰਘ ਗਈ। ਜਿਸ ਘਰ ਨੂੰ ਬਣਾਉਣ ਵਿਚ ਮੈਂ ਆਪਣੇ ਖੂਨ-ਪਸੀਨੇ ਦਾ ਇੱਕ-ਇੱਕ ਕਤਰਾ ਲਾ ਦਿੱਤਾ ਅੱਜ ਉਸ ਘਰ ਵਿਚ ਹੀ ਮੇਰੀ ਕੋਈ ਜਗ੍ਹਾ ਨਹੀਂ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਔਲਾਦ ਵੀ ਮੇਰੇ ਨਾਲ ਏਦਾਂ ਦਾ ਸਲੂਕ ਕਰੇਗੀ।
ਇਹ ਸਭ ਸੋਚਦੀ ਤਾਰੋ ਨੂੰ ਸਵੇਰ ਹੋ ਗਈ। ਉਹ ਕਮਰੇ ਦੀ ਬਾਰੀ ਕੋਲੋਂ ਉੱਠੀ ਤੇ ਆਪਣੀ ਇੱਕ ਚੁੰਨੀ ਵਿੱਚ ਆਪਣੇ ਦੋ-ਚਾਰ ਸੂਟ ਬੰਨ੍ਹ ਸਭ ਨੂੰ ਅਲਵਿਦਾ ਕਹਿ ਆਪਣੇ ਘਰੋਂ ਹਮੇਸ਼ਾ ਲਈ ਚੱਲ ਪਈ। ਹੌਲੀ-ਹੌਲੀ ਕਦਮ ਪੁੱਟਦੀ ਉਹ ਬਾਹਰ ਦੇ ਦਰਵਾਜ਼ੇ ਵੱਲ ਵਧ ਰਹੀ ਸੀ ਪਰ ਮਨ ਵਿਚ ਉਸਨੂੰ ਇੱਕ ਆਸ ਸੀ ਕਿ ਉਸਦੇ ਪੁੱਤਰ ਉਸਨੂੰ ਰੋਕ ਲੈਣਗੇ। ਅਜੇ ਉਸ ਗੇਟ ਤੋਂ ਬਾਹਰ ਕਦਮ ਰੱਖਣਾ ਹੀ ਸੀ ਕਿ ਪਿੱਛੋਂ ਉਸਦੇ ਛੋਟੇ ਮੁੰਡੇ ਨਿੰਮੇ ਨੇ ਆਵਾਜ਼ ਮਾਰ ਰੋਕਿਆ।ਤਾਰੋ ਖੁਸ਼ ਹੋ ਗਈ। ‘‘ਮੇਰਾ ਲਾਡਲਾ ਪੁੱਤ, ਮੈਂ ਜਾਣਦੀ ਸੀ ਨਿੰਮਾ ਮੇਰੇ ਬਗੈਰ ਨਹੀਂ ਰਹਿ ਸਕਦਾ। ਉਹ ਮੈਨੂੰ ਜਰੂਰ ਰੋਕ ਲਵੇਗਾ
ਸੱਚੀਂ ਉਸ ਰੋਕ ਲਿਆ’’ ਨਿੰਮਾ ਉਸ ਕੋਲ ਗਿਆ ਤੇ ਦੋ ਸੌ ਰੁਪਏ ਉਸਦੀ ਤਲੀ ’ਤੇ ਧਰ ਬੋਲਿਆ, ‘‘ਆਹ ਕੁਝ ਪੈਸੇ ਨੇ ਮਾਈ ਰੱਖ ਲੈ ਤੇਰੇ ਕੰਮ ਆਉਣਗੇ, ਮੰਦਾ ਚੱਲ ਰਿਹਾ ਕੋਈ ਚੰਗਾ ਕੰਮ ਨਹੀਂ ਮਿਲ ਰਿਹਾ, ਸੋ ਬੱਸ ਇਹੀ ਪੈਸੇ ਸਨ।’’
ਫਿਰ ਉਸਦੇ ਵੱਡੇ ਪੁੱਤ ਦੀਪੇ ਨੇ ਵੀ 300 ਰੁਪਈਏ ਤਲੀ ’ਤੇ ਧਰ ਦਿੱਤੇ ਤੇ ਇੱਕ ਕਾਗਜ ਦੇ ਟੁਕੜੇ ’ਤੇ ਬਿਰਧ ਆਸ਼ਰਮ ਦਾ ਫੋਨ ਨੰਬਰ ਲਿਖ ਕਹਿ’ਤਾ, ‘‘ਲੈ ਮਾਈ ਫੜ ਤਿੰਨ ਸੌ ਰੁਪਈਆ ਤੇ ਬਿਰਧ ਆਸ਼ਰਮ ਚਲੀ ਜਾ’’
ਅੱਜ ਮੇਰੇ ਹੀ ਘਰ ’ਚੋਂ, ਮੈਨੂੰ ਮੇਰੇ ਆਪਣੇ ਪੁੱਤਰਾਂ ਨੇ ਕੱਢ ਦਿੱਤਾ ਇੱਕ ਬੋਝ ਸਮਝ ਕੇ! ਭਲਾ ਇਹ ਪੰਜ ਸੌ ਰੁਪਏ ਕਿੰਨੇ ਦਿਨ ਗੁਜ਼ਾਰਾ ਕਰਵਾਉਣਗੇ ਮੇਰਾ! ਖੈਰ ਦਿਲ ਨੂੰ ਦਿਲਾਸਾ ਦੇਂਦੀ ਹੋਈ ਕਹਿੰਦੀ, ‘‘ਆਖਰ ਉਹਨਾਂ ਦੇ ਜਿਸਮ ’ਚ ਖੂਨ ਤਾਂ ਪਾਲੀ ਦਾ ਹੀ ਦੌੜਦਾ, ਜੇ ਜਿੰਦਗੀ ਭਰ ਉਹਨੂੰ ਇੱਕ ਅੱਖ ਨਾ ਭਾਈ ਤਾਂ ਉਹਦੀ ਔਲਾਦ ਨੂੰ ਕਿੱਦਾਂ ਭਾ ਜਾਂਦੀ ਤੂੰ ਤਾਰੋ।’’ ਇਹ ਸਭ ਗੱਲਾਂ ਸੋਚਦੀ ਤੁਰੀ ਜਾਂਦੀ ਤਾਰੋ ਥੱਕ ਕੇ ਇੱਕ ਰੁੱਖ ਦੀ ਛਾਂ ਹੇਠਾਂ ਬੈਠ ਗਈ।
ਅਚਾਨਕ ਉੱਥੋਂ ਕੋਈ ਸਤਾਰਾਂ-ਅਠਾਰਾਂ ਸਾਲ ਦਾ ਨੌਜਵਾਨ ਮੁੰਡਾ ਲਾਟਰੀਆਂ ਵੇਚਦਾ ਤੁਰਿਆ ਜਾ ਰਿਹਾ ਸੀ। ਸਵੇਰ ਦੀ ਉਸਦੀ ਕੋਈ ਲਾਟਰੀ ਨਹੀਂ ਵਿਕੀ ਸੀ ਜਦ ਉਸ ਤਾਰੋ ਨੂੰ ਰੁੱਖ ਦੀ ਛਾਂ ਹੇਠ ਬੈਠੀ ਨੂੰ ਵੇਖਿਆ ਤਾਂ ਮਨ ਵਿਚ ਸੋਚਦਾ ਕਿ ‘‘ਕੁਝ ਵੀ ਹੋ ਜਾਵੇ ਇਸ ਮਾਈ ਨੂੰ ਟਿਕਟ ਤਾਂ ਵੇਚ ਕੇ ਹੀ ਰਹਿਣੀ ਹੈ।’’ ਉਸ ਲਾਟਰੀ ਵਾਲੇ ਦੇ ਵਾਰ-ਵਾਰ ਕਹਿਣ ’ਤੇ ਤਾਰੋ ਨੂੰ ਤਰਸ ਆ ਗਿਆ। ਉਸ ਆਪਣੀ ਮੁੱਠੀ ਵਿੱਚ ਬੰਦ ਪੰਜ ਸੌ ਦਾ ਨੋਟ ਗਹੁ ਨਾਲ ਵੇਖਿਆ, ਜੋ ਉਸਦੇ ਹੱਥ ਦੇ ਪਸੀਨੇ ਨਾਲ ਗਿੱਲਾ ਹੋ ਗਿਆ ਸੀ ।
‘‘ਲੱਗਦਾ ਇਹ ਪੈਸੇ ਮੇਰੀ ਕਿਸਮਤ ਵਿੱਚ ਨਹੀਂ ਹਨ।’’ ਐਨਾ ਕਹਿ ਉਸ ਉਹ ਪੰਜ ਸੌ ਦਾ ਨੋਟ ਮੁੰਡੇ ਨੂੰ ਦੇ ਬਦਲੇ ਵਿੱਚ ਲਾਟਰੀ ਦਾ ਟਿਕਟ ਲੈ ਲਿਆ। ਤਾਰੋ ਨੇ ਟਿਕਟ ਨੂੰ ਆਪਣੀ ਪਾਟੀ-ਪੁਰਾਣੀ ਚੁੰਨੀ ਦੀ ਨੁੱਕਰ ਨਾਲ ਬੰਨ੍ਹ ਦਿੱਤਾ। ਮੁੰਡੇ ਦੇ ਫੋਨ ਨੰਬਰ ਮੰਗਣ ’ਤੇ ਉਸ ਉਹ ਬਿਰਧ ਆਸ਼ਰਮ ਦਾ ਫੋਨ ਨੰਬਰ ਆਪਣੇ ਪਤੇ ਵਿੱਚ ਲਿਖਵਾ ਦਿੱਤਾ।
ਹੌਲੀ-ਹੌਲੀ ਇੱਕ ਮਹੀਨਾ ਬੀਤ ਚੱਲਿਆ ਸੀ ਤਾਰੋ ਨੂੰ ਬਿਰਧ ਆਸ਼ਰਮ ਵਿੱਚ ਰਹਿੰਦੀ ਨੂੰ ਸਭ ਨਾਲ ਉੱਥੇ ਕਾਫੀ ਗੂੜ੍ਹੀ ਸਾਂਝ ਪੈ ਗਈ ਸੀ ਉਸਦੀ ਪਰ ਫਿਰ ਵੀ ਉਸ ਨੂੰ ਉਮੀਦ ਸੀ ਕਿ ਉਸਦੇ ਪੁੱਤਰ ਜਰੂਰ ਉਸਦੀ ਖੈਰ-ਖਬਰ ਪੁੱਛਣ ਆਉਣਗੇ ਅਤੇ ਉਹਨੂੰ ਘਰ ਲੈ ਜਾਣਗੇ ਪਰ ਅਫਸੋਸ ਕਿ ਕਿਸੇ ਨੇ ਕਦੇ ਫੋਨ ਤੱਕ ਨਾ ਕੀਤਾ।
ਫਿਰ ਇੱਕ ਦਿਨ ਉਸਨੂੰ ਫੋਨ ਆਇਆ ਉਹ ਦੌੜ ਕੇ ਗਈ, ਕਦੇ ਸੋਚੇ ਦੀਪੇ ਨੇ ਫੋਨ ਕੀਤਾ ਹੋਊ, ਕਦੇ ਸੋਚੇ ਨਿੰਮੇ ਨੇ। ਬੜੀ ਖੁਸ਼ ਸੀ ਕਿ ਉਸਦੇ ਪੁੱਤਰਾਂ ਨੂੰ ਉਸਦੀ ਯਾਦ ਆਈ ਹੈ ਜੋ ਉਹਨਾਂ ਫੋਨ ਕੀਤਾ। ਪਰ ਜਦੋਂ ਉਸ ਫੋਨ ਕੰਨ ਨਾਲ ਲਾਇਆ ਇਹ ਆਵਾਜ ਨਾ ਦੀਪੇ ਦੀ ਸੀ ਤੇ ਨਾ ਹੀ ਨਿੰਮੇ ਦੀ।
ਇਹ ਤਾਂ ਉਹ ਲਾਟਰੀ ਵੇਚਣ ਵਾਲਾ ਮੁੰਡਾ ਸੀ ਜਿਸਨੇ ਦੱਸਿਆ ਕਿ ਉਸਦਾ ਪੰਜਾਹ ਲੱਖ ਦਾ ਇਨਾਮ ਨਿੱਕਲ ਆਇਆ ਹੈ। ਉਸਦੇ ਹੱਥੋਂ ਟੈਲੀਫੋਨ ਦਾ ਰਿਸੀਵਰ ਡਿੱਗ ਪਿਆ। ਉਹ ਜਮੀਨ ’ਤੇ ਆਪਣਾ ਦਿਲ ਫੜ ਬਹਿ ਗਈ। ਦੂਰ ਕੰਮ ਕਰਦੇ ਸਵੀਪਰ ਨੇ ਜਦ ਵੇਖਿਆ ਉਸ ਦੌੜ ਕੇ ਜਲਦੀ-ਜਲਦੀ ਤਾਰੋ ਨੂੰ ਸੰਭਾਲਿਆ ਫਿਰ ਉਸਨੂੰ ਗਲਾਸ ਪਾਣੀ ਦਾ ਪਿਆਇਆ। ਸਭ ਬਜ਼ੁਰਗਾਂ ਦੌੜ ਕੇ ਉਸ ਦੇ ਆਲੇ-ਦੁਆਲੇ ਘੇਰਾ ਬਣਾ ਲਿਆ ।ਜਦੋਂ ਉਸਨੂੰ ਥੋੜ੍ਹਾ ਹੋਸ਼ ਆਇਆ ਉਸ ਬਿਰਧ ਆਸ਼ਰਮ ਕੰਮ ਕਰਦੇ ਮੁੰਡੇ ਨੂੰ ਆਪਣੇ ਚੁੰਨੀ ਦੇ ਲੜ ਨਾਲ ਬੱਝੀ ਲਾਟਰੀ ਦੀ ਟਿਕਟ ਫੜਾਈ ਤੇ ਅਖਬਾਰ ਵਿੱਚ ਟਿਕਟ ਨੰਬਰ ਮਿਲਾਉਣ ਲਈ ਕਿਹਾ। ਤਾਰੋ ਦੇ ਕਹਿਣ ’ਤੇ ਉਸ ਲਾਟਰੀ ਦਾ ਸੀਰੀਜ ਦੇਖਣ ਦੇ ਬਾਅਦ ਉਸਨੇ ਅਖਬਾਰ ’ਤੇ ਟਿਕਟ ਨੰਬਰ ਵੇਖੇ।
‘‘ਹਾਂ… ਹਾਂ… ਇਹੀ ਟਿਕਟ ਨੰਬਰ ਹੈ ਮਾਈ.. ਤੇਰਾ ਪੰਜਾਹ ਲੱਖ ਦਾ ਇਨਾਮ ਨਿੱਕਲ ਆਇਆ.. ਮੁਬਾਰਕਾਂ!’’ ਉਸ ਲੜਕੇ ਨੇ ਖੁਸ਼ ਹੁੰਦੇ ਹੋਏ ਕਿਹਾ।
ਇਹ ਸੁਣ ਉਸ ਦੇ ਢਿੱਡ ਵਿੱਚ ਤੇਜ ਗੁੱਰਾਟ ਹੋਈ। ਇਹ ਇੱਕ ਮਿੱਠਾ ਅਹਿਸਾਸ ਸੀ। ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਦਿਲ ਕਰਦਾ ਸੀ ਕਿ ਦੌੜੀ ਜਾਵੇ ਅਤੇ ਆਪਣੇ ਪੁੱਤਰਾਂ ਨੂੰ ਆਪਣੀ ਇਸ ਖੁਸ਼ੀ ਵਿਚ ਸ਼ਰੀਕ ਕਰ ਲਵੇ ਪਰ ਫਿਰ ਉਹ ਕੁਝ ਸੋਚ ਰੁਕ ਗਈ ਕਿ ਜੇਕਰ ਉਸਦੇ ਪੁੱਤਰਾਂ ਸਿਰਫ ਉਸਨੂੰ ਜਰਾ ਕੁ ਪੈਸਿਆਂ ਦੇ ਲਾਲਚ ਸਦਕਾ ਅਪਣਾਇਆ ਤਾਂ ਇਹ ਉਸ ਲਈ ਅਸਹਿ ਹੋਵੇਗਾ।
ਜਦ ਦੀਪੇ ਤੇ ਨਿੰਮੇ ਨੂੰ ਉਹਨਾਂ ਦੇ ਕਿਸੇ ਰਿਸ਼ਤੇਦਾਰ ਤੋਂ ਪਤਾ ਲੱਗਾ ਕਿ ਉਹਨਾਂ ਦੀ ਮਾਈ ਦੀ ਲਾਟਰੀ ਨਿੱਕਲੀ ਹੈ । ਦੋਵੇਂ ਉਸ ਖੁਸ਼ੀ ਦਾ ਅਨੁਮਾਨ ਨਹੀਂ ਲਾ ਪਾ ਰਹੇ ਸਨ ਜੋ ਲਾਟਰੀ ਜਿੱਤਣ ’ਤੇ ਰਕਮ ਮਿਲਣ ਵਾਲੀ ਸੀ। ਦੀਪਾ ਬਗਲ ਵਿੱਚ ਅਖਬਾਰ ਦਬਾਈ ਕਈ ਵਾਰ ਇੱਧਰ ਤੋਂ ਉੱਧਰ ਚਹਿਲਕਦਮੀ ਕਰਦਾ ਰਿਹਾ। ਇਹ ਪਹਿਲਾ ਮੌਕਾ ਸੀ ਜਦੋਂ ਉਹ ਆਪਣੇ-ਆਪ ਨੂੰ ਕੁੱਝ ਵੱਖਰਾ ਤੇ ਅਮੀਰ ਮਹਿਸੂਸ ਕਰ ਰਹੇ ਸਨ।
ਨਿੰਮਾ ਸੋਚ ਰਿਹਾ ਸੀ, ‘‘ਮਾਈ ਦਾ ਇਨਾਮ ਨਿੱਕਲਿਆ ਸਮਝੋ ਸਾਡਾ ਇਨਾਮ ਨਿੱਕਲਿਆ, ਇਹ ਇਨਾਮ ਦੀ ਰਕਮ ਤਾਂ ਮਾਈ ਸਾਨੂੰ ਹੀ ਦੇਵੇਗੀ! ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਕਿ ਅਸੀਂ ਜਿੱਤ ਗਏ! ਤਾਂ ਹੁਣ ਅਸੀਂ ਆਪਣੇ ਜੀਣ ਦਾ ਢੰਗ ਬਦਲ ਦੇਵਾਂਗੇ।’’
ਫਿਰ ਇੱਕ-ਇੱਕ ਕਰਕੇ ਉਹਨਾਂ ਨੂੰ ਆਪਣੀ ਮਾਈ ਨਾਲ ਕੀਤੇ ਬੁਰੇ ਵਰਤਾਰੇ ਯਾਦ ਆਏ। ਸੋਚਣ ਲੱਗੇ, ‘‘ਮਾਂ ਦਾ ਦਿਲ ਵੱਡਾ ਹੁੰਦਾ ਉਹ ਉਹਨਾਂ ਦੀਆਂ ਸਭ ਗਲਤੀਆਂ ਮਾਫ ਕਰ ਦੇਵੇਗੀ।’’
ਉਹ ਇਹ ਵੀ ਜਾਣਦੇ ਸਨ ਕਿ ਜੇਕਰ ਮਾਂ ਨੂੰ ਇਹ ਪਤਾ ਲੱਗ ਗਿਆ ਕਿ ਉਹ ਸਿਰਫ ਪੈਸਿਆਂ ਦੇ ਲਾਲਚ ਕਾਰਨ ਉਹਨੂੰ ਵਾਪਸ ਘਰ ਲੈਣ ਆਏ ਹਨ ਤਾਂ ਉਹ ਕਦੇ ਵੀ ਉਹਨਾਂ ਨਾਲ ਨਹੀਂ ਆਵੇਗੀ। ਇਸ ਲਈ ਉਹਨਾਂ ਇਹ ਫੈਸਲਾ ਕੀਤਾ ਕਿ ਜਿੰਨੀ ਦੇਰ ਮਾਈ ਖੁਦ ਆਪਣੇ ਮੂੰਹੋਂ ਲਾਟਰੀ ਜਿੱਤਣ ਦਾ ਜ਼ਿਕਰ ਨਹੀਂ ਕਰੇਗੀ ਓਨੀ ਦੇਰ ਘਰ ਵਿਚ ਉਹਨਾਂ ’ਚੋਂ ਕੋਈ ਵੀ ਲਾਟਰੀ ਦੇ ਇਨਾਮ ਦਾ ਜਿਕਰ ਨਹੀਂ ਕਰੇਗਾ।
ਫਿਰ ਉਹ ਦੌੜ ਕੇ ਬਿਰਧ ਆਸ਼ਰਮ ’ਚੋਂ ਮਾਈ ਨੂੰ ਘਰ ਵਾਪਸ ਲੈ ਆਏ।
ਤਾਰੋ ਘਰ ਆ ਕੇ ਇਸ ਲਈ ਖੁਸ਼ ਸੀ ਕਿ ਆਖਰ ਉਸਦੇ ਪੁੱਤਰਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਅਤੇ ਉਹ ਉਸਨੂੰ ਵਾਪਸ ਘਰ ਲੈ ਆਏ। ਇੱਕਦਮ ਅਚਾਨਕ ਸਭ ਕੁਝ ਚੰਗਾ-ਚੰਗਾ ਹੋ ਰਿਹਾ ਸੀ ਉਸ ਨਾਲ ‘‘ਪਹਿਲਾਂ ਇਹ ਫਿਕਰ ਸੀ ਕਿ ਐਨੇ ਸਾਰੇ ਪੈਸਿਆਂ ਦਾ ਕੀ ਕਰਾਂਗੀ? ਹੁਣ ਇਹ ਫਿਕਰ ਵੀ ਲਹਿ ਗਿਆ। ਮੇਰਾ ਸਭ ਕੁਝ ਤਾਂ ਮੇਰੇ ਪੁੱਤਰਾਂ ਦਾ ਹੀ ਹੈ ਸੋ ਇਹਨਾਂ ਨੂੰ ਹੀ ਅੱਧੋ-ਅੱਧ ਵੰਡ ਦੇਵਾਂਗੀ। ਮੈਂ ਕੀ ਕਰਨੀ ਦੌਲਤ, ਮੇਰੀ ਅਸਲੀ ਦੌਲਤ ਤਾਂ ਮੇਰੇ ਬੱਚੇ ਹਨ।’’ ਤਾਰੋ ਮਨ ਵਿਚ ਸੋਚ ਰਹੀ ਸੀ।
ਉੁਧਰ ਉਹ ਦੋਵੇਂ ਆਪਣੇ ਖਿਆਲਾਂ ਵਿੱਚ ਉੱਡਦੇ ਫਿਰਦੇ ਸਨ।
‘‘ਜੇ ਮਾਈ ਨੇ ਮੈਨੂੰ ਅੱਧੇ ਪੈਸੇ ਦੇ ਦਿੱਤੇ ਤਾਂ ਸਭ ਤੋਂ ਪਹਿਲਾਂ ਆਪਣਾ ਕਰਜਾ ਲਾਹ ਕੇ ਨਵਾਂ ਘਰ, ਨਵਾਂ ਫਰਨੀਚਰ ਤੇ ਇੱਕ ਸੌਦੇ ਦੀ ਦੁਕਾਨ ਖੋਲ੍ਹਾਂਗਾ।’’ ਨਿੰਮਾ ਮਨ ਹੀ ਮਨ ਸੋਚ ਰਿਹਾ ਸੀ। ਦੀਪਾ ਸੋਚਦਾ, ‘‘ਜੇ ਮਾਈ ਮੈਨੂੰ ਮੇਰਾ ਅੱਧਾ ਹਿੱਸਾ ਦੇ ਦੇਵੇਗੀ ਤਾਂ ਮੈਂ ਸ਼ਹਿਰ ਕੋਈ ਪਲਾਟ ਖਰੀਦ ਲਵਾਂਗਾ ਫਿਰ ਉਹਨੂੰ ਵੱਧ ਰਕਮ ’ਤੇ ਵੇਚ ਦਿਆ ਕਰਾਂਗਾ ਤੇ ਬਾਕੀ ਬਚੀ ਰਕਮ ਨੂੰ ਵਿਆਜ਼ ’ਤੇ ਦੇ ਦਿਆ ਕਰਾਂਗਾ।’’
ਹੋਰ ਥੋੜ੍ਹੀ ਦੇਰ ਵਿੱਚ ਉਹ ਕੁੱਝ ਨਵਾਂ ਸੋਚਦੇ ਜੋ ਪਹਿਲਾਂ ਸੋਚੀ ਗਈ ਗੱਲ ਨਾਲੋਂ ਅੱਗੇ ਹੁੰਦਾ।
ਹੁਣ ਉਹਨਾਂ ਦੋਵਾਂ ਆਪਣੀ ਮਾਈ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਨੂੰਹਾਂ ਨੂੰ ਉਹ ਜ਼ਰਾ ਵੀ ਚੰਗੀ ਨਾ ਲੱਗਦੀ ਸੀ ਉਹੀ ਨੂੰਹਾਂ ਚੌਵੀ ਘੰਟੇ ਆਪਣੀ ਸੱਸ ਦੀ ਸੇਵਾ ਕਰਨ ਲਈ ਤਿਆਰ ਰਹਿੰਦੀਆਂ। ਦੀਪਾ ਤੇ ਨਿੰਮਾ ਹਰ ਰੋਜ਼ ਆਪਣੀ ਮਾਂ ਲਈ ਨਵੇਂ-ਨਵੇਂ ਫਲ-ਫਰੂਟ ਲਿਆਉਂਦੇ ਜੋ ਤਾਰੋ ਨੇ ਕਦੇ ਆਪਣੀ ਜਿੰਦਗੀ ਵਿੱਚ ਨਹੀਂ ਸਨ ਖਾਧੇ । ਉਸ ਨੂੰ ਇਹ ਸਭ ਇੱਕ ਸੁਫ਼ਨਾ ਹੀ ਲੱਗ ਰਿਹਾ ਸੀ ਕਿ ਅਚਾਨਕ ਜਿੰਦਗੀ ਉਸ ਉੱਪਰ ਐਦਾਂ ਵੀ ਮਿਹਰਬਾਨ ਹੋਵੇਗੀ। ਉਸਦੇ ਦੋਵੇਂ ਹੱਥ ਖੁਸ਼ੀਆਂ ਨਾਲ ਭਰੇ ਪਏ ਸਨ।
ਇੱਕ ਦਿਨ ਜਦ ਉਹ ਆਪਣੇ ਪੁੱਤਰਾਂ ਨੂੰਹਾਂ ਦੀ ਸੇਵਾ ਤੋਂ ਬਹੁਤ ਖੁਸ਼ ਹੋਈ ਤਾਂ ਉਸ ਫੈਸਲਾ ਕੀਤਾ ਕਿ ਸਭ ਨੂੰ ਲਾਟਰੀ ਦੇ ਇਨਾਮ ਦੀ ਖਬਰ ਸੁਣਾਵੇ। ਦੁਪਹਿਰ ਦਾ ਵੇਲਾ ਸੀ ਉਹ ਆਪਣੇ ਕਮਰੇ ’ਚੋਂ ਉੱਠ ਦੀਪੇ ਦੇ ਕਮਰੇ ਵੱਲ ਗਈ। ਜਿਵੇਂ ਹੀ ਉਹ ਦਰਵਾਜ਼ਾ ਖੋਲ੍ਹ ਅੰਦਰ ਜਾਣ ਲੱਗੀ ਤਾਂ ਉਸ ਨੂੰ ਉਹਨਾਂ ਚਾਰਾਂ ਦੀਆਂ ਆਵਾਜਾਂ ਕੰਨੀ ਪਈਆਂ।
‘‘ਇੱਕ ਮਹੀਨੇ ਤੋਂ ਉੱਤੇ ਟਾਈਮ ਲੰਘ ਗਿਆ ਪਰ ਮਾਈ ਨੇ ਆਪਾਂ ਨੂੰ ਪੈਸੇ ਦੇਣੇ ਤਾਂ ਕੀ ਅਜੇ ਇਨਾਮ ਜਿੱਤਣ ਬਾਰੇ ਕੁਝ ਨਹੀਂ ਦੱਸਿਆ।’’ ਨਿੰਮੇ ਨੇ ਤਲਖੀ ਨਾਲ ਕਿਹਾ। ‘‘ਮੈਂ ਤਾਂ ਮਾਈ ਕੋਲ ਇੱਕ ਪਲ ਨਾ ਬੈਠਾਂ, ਉਹ ਤਾਂ ਪੈਸਿਆਂ ਕਰਕੇ ਉਹਦੀ ਗੋਲੀ ਬਣੀ ਬੈਠੀ ਹਾਂ।’’ ਨਿੰਮੇ ਦੀ ਵਹੁਟੀ ਨੇ ਮੂੰਹ ਬਣਾਉਂਦੀ ਨੇ ਕਿਹਾ।
‘‘ਮੈਨੂੰ ਤਾਂ ਇਹ ਡਰ ਹੈ ਕਿ ਕਿਤੇ ਆਪਾਂ ਮਾਈ ਦੀ ਸੇਵਾ ਕਰਦੇ ਰਹਿ ਜਾਈਏ ਤੇ ਇਨਾਮ ਉਹ ਕਿਸੇ ਹੋਰ ਨੂੰ ਦੇ ਦੇਵੇ!’’ ਦੀਪੇ ਦੀ ਘਰ ਵਾਲੀ ਨੇ ਆਪਣਾ ਪੱਖ ਰੱਖਿਆ । ‘‘ਕੋਈ ਨਾ ਕੋਈ ਸਕੀਮ ਬਣਾ ਕੇ ਜਲਦੀ ਤੋਂ ਜਲਦੀ ਮਾਈ ਦੀ ਸਾਰੀ ਰਕਮ ਆਪਾਂ ਆਪਣੇ ਹੱਥ ਲੈ ਹੀ ਲੈਣੀ ਹੈ ਤੇ ਫਿਰ ਉਹਨੂੰ ਬਿਰਧ ਆਸ਼ਰਮ ਰਵਾਨਾ ਕਰਨਾ। ਮੇਰੇ ਕੋਲ ਇੱਕ ਤਰਕੀਬ ਹੈ ਵੇਖਣਾ ਸ਼ਾਮ ਤੋਂ ਪਹਿਲਾਂ ਮਾਈ ਦੇ ਸਾਰੇ ਪੈਸੇ ਆਪਣੇ ਕੋਲ ਹੋਣਗੇ।’’ ਦੀਪੇ ਨੇ ਵੀ ਆਪਣੀ ਘਰਵਾਲੀ ਦੀ ਗੱਲ ’ਤੇ ਹੁੰਗਾਰਾ ਭਰ ਕੁਝ ਸੋਚਦੇ ਨੇ ਸਭ ਨੂੰ ਆਪਣਾ ਪਲਾਨ ਦੱਸਿਆ ਤਾਰੋ ਤੋਂ ਇਨਾਮ ਦੇ ਪੈਸੇ ਲੈਣ ਲਈ।
‘‘ਇਹਦਾ ਮਤਲਬ ਇਹਨਾਂ ਨੂੰ ਸਭ ਕੁਝ ਪਤਾ ਸੀ ਮੇਰੇ ਇਨਾਮ ਜਿੱਤਣ ਦਾ, ਤੇ ਮੈਨੂੰ ਲੱਗਾ ਮੇਰਾ ਪਿਆਰ ਇਹਨਾਂ ਨੂੰ ਮੇਰੇ ਕੋਲ ਖਿੱਚ ਲਿਆਇਆ? ਮੈਂ ਵੀ ਐਵੇਂ ਕੇਹੀ ਖੁਸ਼ਫਹਿਮੀ ’ਚ ਜਿਊਂਦੀ ਰਹੀ ਐਨੇ ਦਿਨ। ਚੱਲ ਤਾਰੋ ਇੱਥੋਂ ਵਾਪਸ ਮੁੜ ਚੱਲ, ਇਸ ਜਗ੍ਹਾ ਕੁਝ ਨਹੀਂ ਰਹੀ ਤੇਰੀ, ਤੇਰੇ ਪੁੱਤਰਾਂ ਨੂੰ ਤੇਰੇ ਨਾਲ ਪਿਆਰ ਨਹੀਂ ਬਲਕਿ ਤੇਰੀ ਦੌਲਤ ਨਾਲ ਪਿਆਰ ਹੈ। ਜਿਸ ਦਿਨ ਦਾ ਤੈਨੂੰ ਬੁਢਾਪੇ ਨੇ ਜਕੜ ਲਿਆ ਤੇਰੀ ਏਸ ਘਰ ਵਿਚ ਕੋਈ ਅਹਿਮੀਅਤ ਨਹੀਂ ਰਹੀ, ਤੂੰ ਇੱਕ ਫਾਲਤੂ ਦੀ ਪੁਰਾਣੀ ਵਸਤੂ ਹੋ ਗਈ ਜਿਸ ਲਈ ਘਰ ਵਿਚ ਕੋਈ ਥਾਂ ਨਹੀਂ ਰਹੀ।’’
ਇਹ ਕਹਿ ਕੇ ਉਹ ਉੱਥੋਂ ਵਾਪਸ ਬਿਰਧ ਆਸ਼ਰਮ ਮੁੜ ਆਈ।
ਉਸਦੇ ਪੁੱਤਰਾਂ ਬੜੀ ਕੋਸ਼ਿਸ ਕੀਤੀ ਉਸਨੂੰ ਵਾਪਸ ਘਰ ਮੋੜ ਲਿਆਉਣ ਦੀ ਪਰ ਤਾਰੋ ਨੇ ਮਨ੍ਹਾ ਕਰ ਦਿੱਤਾ ਤੇ ਇਨਾਮ ਦੀ ਜਿੱਤੀ ਰਕਮ ਵਿੱਚੋਂ ਅੱਧੀ ਰਕਮ ਉਸ ਬਿਰਧ ਆਸ਼ਰਮ ਨੂੰ ਦਾਨ ਕਰ ਦਿੱਤੀ ਅਤੇ ਦੋ-ਦੋ ਲੱਖ ਰੁਪਏ ਆਪਣੇ ਦੋਵਾਂ ਪੁੱਤਰਾਂ ਨੂੰ ਭਿਜਵਾ ਦਿੱਤੇ ਇਹ ਕਹਿ ਕਿ ਮੈਂ ਤੁਹਾਡੇ ’ਤੇ ਬੋਝ ਨਹੀਂ ਬਣਨਾ ਚਾਹੁੰਦੀ ਸਾਂ ਪਰ ਜੋ ਪਿਛਲੇ ਕੁਝ ਦਿਨ ਤੁਸੀਂ ਸੇਵਾ ਕੀਤੀ ਮੇਰੀ, ਮੈਨੂੰ ਲੱਗਾ ਤੁਹਾਡਾ ਜ਼ਮੀਰ ਜਾਗ ਗਿਆ ਪਰ ਮੈਂ ਗਲਤ ਸਾਂ! ਮਾਂ-ਪਿਉ ਆਪਣੇ ਬੱਚਿਆਂ ਨੂੰ ਪਾਲ ਸਕਦੇ ਨੇ ਪਰ ਬੱਚੇ ਮਾਪਿਆਂ ਨੂੰ ਨਹੀਂ, ਇਹੀ ਸੱਭਿਆਚਾਰ ਹੈ ਨਾ ਆਪਣਾ! ਤੁਸੀਂ ਤਾਂ ਮੇਰੀ ਇਨਾਮ ਦੀ ਰਕਮ ਲਈ ਇਹ ਸਭ ਕੁਝ ਕਰ ਰਹੇ ਸੋ। ਖੈਰ ਜੋ ਵੀ ਸੀ ਮੈਂ ਸੋਚਾਂਗੀ ਕਿ ਉਹ ਕੁਝ ਦਿਨ ਮੈਂ ਇੱਕ ਬਹੁਤ ਵੱਡੇ ਆਲੀਸ਼ਾਨ ਹੋਟਲ ਵਿੱਚ ਗੁਜ਼ਾਰੇ ਸਨ
ਜਿਸ ਦਾ ਬਿੱਲ ਭੇਜ ਰਹੀ ਹਾਂ ਦੋ-ਦੋ ਲੱਖ ਰੁਪਈਆ ਤੁਹਾਡੇ ਬੱਚਿਆਂ ਦੇ ਨਾਂਅ ’ਤੇ, ਇਸ ਲਈ ਕਿ ਜਦੋਂ ਉਹ ਤੁਹਾਨੂੰ ਘਰੋਂ ਬਾਹਰ ਕੱਢਣ ਤਾਂ ਉਨ੍ਹਾਂ ਕੋਲ ਕੁਝ ਪੈਸੇ ਹੋਣ ਤੁਹਾਨੂੰ ਦੇਣ ਲਈ ਨਾ ਕਿ ਮੇਰੀ ਤਰ੍ਹਾਂ ਹਾਲ ਹੋਵੇ ਖੈਰ! ਭਾਵੇਂ ਜਿਸ ਵੀ ਲਾਲਚ ਨਾਲ ਤੁਸੀਂ ਮੇਰੀ ਸੇਵਾ ਕੀਤੀ ਉਹ ਮੈਂ ਜਿੰਦਗੀ ਭਰ ਨਹੀਂ ਭੁੱਲਾਂਗੀ।’’
ਇਹ ਪੜ੍ਹ ਉਹ ਸਭ ਆਪਣੀ ਖ਼ਾਮੋਸ਼ੀ ਦੇ ਸੰਗੀਨ ਕਫ਼ਸ ਵਿੱਚ ਚਲੇ ਗਏ। ਉਹਨਾਂ ਤਾਰੋ ਤੋਂ ਬਹੁਤ ਮਾਫੀਆਂ ਮੰਗੀਆਂ ਆਪਣੇ ਕੀਤੇ ਬੁਰੇ ਵਰਤਾਰੇ ਲਈ, ਉਹਨਾਂ ਬਹੁਤ ਕੋਸ਼ਿਸ਼ ਕੀਤੀ ਮੁੜ ਮਾਈ ਨੂੰ ਘਰ ਮੋੜ ਲਿਆਉਣ ਦੀ ਪਰ ਤਾਰੋ ਆਪਣੇ ਨਵੇਂ ਘਰ ਬਿਰਧ ਆਸ਼ਰਮ ਵਿੱਚ ਬਹੁਤ ਖੁਸ਼ ਸੀ ਆਪਣੇ ਹਮਉਮਰ ਸਾਥੀਆਂ ਨਾਲ ਉਸਨੂੰ ਹੁਣ ਪਹਿਲਾਂ ਨਾਲੋਂ ਵੀ ਵੱਧ ਸਕੂਨ ਸੀ ਕਿ ਜਿਊਂਦੇ ਜੀ ਜਿੱਥੇ ਉਹ ਹੁਣ ਤੱਕ ਆਪਣੇ ਪਰਿਵਾਰ ਲਈ ਜਿਊਂਦੀ ਆਈ ਤੇ ਅਖੀਰ ਵਿੱਚ ਸਮਾਜ ਲਈ ਵੀ ਕੁਝ ਕਰ ਗਈ,
ਉਸ ਨੂੰ ਐਨੀ ਖੁਸ਼ੀ ਤਾਂ ਆਪਣੇ ਪਰਿਵਾਰ ਲਈ ਸਭ ਕੁਝ ਕਰਦਿਆਂ ਨਹੀਂ ਹੋਈ ਜਿੰਨੀ ਖੁਸ਼ੀ ਸਮਾਜ ਲਈ ਕੁਝ ਕਰਨ ’ਤੇ ਹੋਈ! ਤਾਰੋ ਦੇ ਮਨ ਵਿੱਚ ਫਿਰ ਕਦੇ ਉਦਾਸੀ ਨਾ ਆਈ ਕਿਉਂਕਿ ‘ਜਿਊਣਾ ਵੀ ਉਸਦਾ ਜਿਊਣਾ ਹੈ ਗੈਰਾਂ ਲਈ ਜੋ ਜਿਊਂਦਾ ਹੈ’ ਉਸ ਤੋਂ ਬਾਅਦ ਤਾਰੋ ਦੇ ਆਲੇ-ਦੁਆਲੇ ਖੁਸ਼ੀਆਂ ਦਾ ਘੇਰਾ ਹੀ ਰਿਹਾ ਬਾਕੀ ਬਚੇ ਜੀਵਨ ਵਿੱਚ।
ਸਰੁੱਚੀ ਕੰਬੋਜ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਂ (MAA)
ਮਾਂ (MAA)
ਰਜਨੀ ਦਾ ਪਤੀ ਇੱਕ ਉੱਚ ਅਧਿਕਾਰੀ ਸੀ। ਉਹ ਵਿਆਹ ਤੋਂ ਦਸ ਸਾਲ ਬਾਅਦ ਹੀ ਪਰਮਾਤਮਾ ਨੂੰ ਪਿਆਰਾ ਹੋ ਗਿਆ, ਅਚਾਨਕ ਹਿਰਦੇ ਗਤੀ ਰੁਕਣ ਕਰਕੇ। ਉੁਚ ਅਧਿਕਾਰੀ ਹੋਣ ਦੇ ਨਾਤੇ ਘਰ ਦਾ ਵਾਤਾਵਰਨ, ਰਹਿਣ-ਸਹਿਣ ਉੱਚ ਦਰਜੇ ਦਾ ਸੀ। ਰਜਨੀ ਪੜ੍ਹੀ-ਲਿਖੀ ਤਾਂ ਸੀ ਪਰ ਉਸਨੇ ਕੋਈ ਨੌਕਰੀ ਨਹੀਂ ਸੀ ਕੀਤੀ। ਰਜਨੀ ਦਾ ਅੱਠ ਸਾਲ ਦਾ ਇੱਕ ਲੜਕਾ ਸੀ ਰਾਜੇਸ਼। ਉਹ ਆਪਣੇ ਪੁੱਤਰ ਦੀ ਸੁਖ-ਸੁਵਿਧਾ ਲਈ ਤਨ-ਮਨ-ਧਨ ਤੋਂ ਕੁਰਬਾਨ ਸੀ। ਉਸਨੇ ਇੱਕ ਪ੍ਰਾਈਵੇਟ ਕਾਲਜ ਵਿਚ ਨੌਕਰੀ ਕਰ ਲਈ ਸੀ।
ਰਾਜੇਸ਼ ਦੀ ਖੁਸ਼ੀ ’ਚ ਹੀ ਉਸਦੀ ਖੁਸ਼ੀ ਸੀ। ਇੱਕ ਮਾਂ ਦੇ ਫਰਜ ਹੀ ਨਹੀਂ ਬਲਕਿ ਬਾਪ ਦੇ ਫਰਜ ਵੀ ਇਮਾਨਦਾਰੀ ਨਾਲ ਨਿਭਾਏ। ਰਾਜੇਸ਼ ਉਸ ਦੀ ਜਿੰਦਗੀ ਸੀ ਉਸਦੇ ਸਾਹਾਂ ਦੀ ਜਰੂਰਤ, ਉਸਦੇ ਮੋਹ ਦੀ ਕੀਮਤ, ਉਸਦੇ ਨੈਣਾਂ ਦੀ ਜੋਤੀ। ਰਾਜੇਸ਼ ਉੁਚ ਪੜ੍ਹਾਈ ਹਾਸਲ ਕਰਕੇ ਇੱਕ ਉੱਚ ਸਰਕਾਰੀ ਅਹੁਦੇ ਦੇ ਫਰਜ ਨਿਭਾ ਰਿਹਾ ਸੀ। ਉਸਨੇ ਆਪਣੇ ਪੁੱਤਰ ਦਾ ਵਿਆਹ ਧੂਮਧਾਮ ਨਾਲ ਆਪਣੀ ਔਕਾਤ ਤੋਂ ਵੱਧ ਖਰਚਿਆਂ ਨਾਲ ਨੇਪਰੇ ਚਾੜਿ੍ਹਆ ਸੀ। ਰਿਸ਼ਤੇਦਾਰਾਂ ਵਿਚ ਸ਼ਹਿਰ ਵਿਚ ਰਜਨੀ ਦੀ ਕਾਰਗੁਜਾਰੀ ਪ੍ਰਸੰਸਾ ਦੇ ਕਾਬਲ ਸੀ। ਰਾਜੇਸ਼ ਦੀ ਪਤਨੀ ਸੁੰਦਰ ਤੇ ਸੁਸ਼ੀਲ ਸੀ।
ਉਹ ਵੀ ਸਰਕਾਰੀ ਮੁਲਾਜ਼ਮ ਸੀ। ਲਗਭਗ ਇੱਕ ਸਾਲ ਬਾਅਦ ਰਜਨੀ ਦੇ ਆਂਗਣ ਵਿਚ ਪੋਤੇ ਦੀ ਆਮਦ ਨੇ ਖੁਸ਼ੀਆਂ ਦੇ ਬੰਦਨਵਾਰ ਸਜਾ ਦਿੱਤੇ। ਰਜਨੀ ਦੀ ਖੁਸ਼ੀ ਅੰਬਰ ਦੀਆਂ ਕੰਨੀਆਂ ਨਾਲ ਵੰਡੀ ਜਾਪਣ ਲੱਗੀ। ਉਹ ਪਰਮਾਤਮਾ ਦਾ ਸ਼ੁਕਰ ਕਰਦੀ ਸੀ ਕਿ ਉਸਨੂੰ ਦੂਸਰਾ ਜਨਮ ਵੇਖਣ ਦਾ ਮੌਕਾ ਮਿਲਿਆ। ਪੋਤਾ-ਪੋਤੀ ਮਨੁੱਖ ਦਾ ਦੂਸਰਾ ਜਨਮ ਹੁੰਦੇ ਹਨ।ਉਸਨੇ ਆਪਣੇ ਪੋਤੇ ਦਾ ਨਾਂਅ ਰਵੀ ਰੱਖਿਆ। ਰਵੀ ਦੇ ਅਰਥ ਸੂਰਜ, ਰੌਸ਼ਨੀ, ਉਸਦੇ ਜੀਵਨ ਵਿਚ ਸਵੇਰਾ ਹੀ ਸਵੇਰਾ ਦਸਤਕ ਦੇ ਰਿਹਾ ਸੀ। ਸਮਾਂ ਹਿਰਨ ਵਾਂਗ ਕੁਲਾਚੇ ਭਰਦਾ ਹੋਇਆ ਦੌੜਦਾ ਚਲਾ ਗਿਆ। ਰਜਨੀ ਦਾ ਪੋਤਾ ਲਗਭਗ ਦਸ ਸਾਲਾਂ ਦਾ ਹੋ ਗਿਆ ਸੀ।
ਉਹ ਪੋਤਰੇ ਦੀ ਹਰ ਖਵਾਹਿਸ਼ ਤੋਂ ਕੁਰਬਾਨ ਸੀ। ਜਿਸ ਤਰ੍ਹਾਂ ਸੰਸਾਰ ਵਿਚ ਦਾਦੀ-ਪੋਤੇ ਦਾ ਮੋਹ ਹੁੰਦਾ ਹੈ, ਉਸ ਤੋਂ ਵੀ ਜ਼ਿਆਦਾ। ਘਰ ਦੇ ਹਰ ਕੰਮ ਵਿਚ ਰਜਨੀ ਆਪਣੀ ਹਿੰਮਤ ਨੂੰ ਖੁਸ਼ੀਆਂ ਨਾਲ ਚਰਬ ਦੇ ਕੇ ਦੌੜੀ ਫਿਰਦੀ। ਨੂੰਹ-ਪੁੱਤ ਦੀ ਇੱਕ ਸੇਵਿਕਾ ਵਾਂਗੂੰ ਕੰਮ ਕਰਦੀ ਹੋਈ ਵੀ ਖੁਸ਼ੀ ਦੀ ਮੰਜਿਲ ਵੱਲ ਵਧਦੀ ਚਲੀ ਜਾਂਦੀ। ਜਿਵੇਂ ਉਸਦੀ ਇੱਕ ਜੰਨਤ ਹੋਵੇ।ਰਜਨੀ ਸੇਵਾ-ਮੁਕਤ ਹੋ ਗਈ। ਉਹ ਬਜ਼ੁਰਗ ਹੋਣ ਦੇ ਬਾਵਜੂਦ ਵੀ ਘਰ ਦੇ ਅਤੇ ਬਾਹਰੀ ਕੰਮਾਂ-ਕਾਰਾਂ ਲਈ ਹੱਥ ਵਟਾਉਂਦੀ ਨਾ ਥੱਕਦੀ।
ਖੁਸ਼ੀ ਹਿਰਦੇ ਵਿਚ ਹੋਵੇ ਤਾਂ ਥਕਾਵਟ ਖੰਭ ਲਾ ਕੇ ਉੱਡ ਜਾਂਦੀ ਹੈ। ਉਸਨੇ ਆਪਣੀ ਸੇਵਾ-ਮੁਕਤੀ ਦੇ ਮੌਕੇ ਮਿਲੇ ਬਕਾਏ ਦੀ ਰਾਸ਼ੀ ਰਾਜੇਸ਼ ਦੇ ਨਾਂਅ ਕਰਵਾ ਦਿੱਤੀ ਸੀ।ਹੁਣ ਉਸ ਨੂੰ ਬਿਮਾਰੀਆਂ ਨੇ ਘੇਰ ਲਿਆ ਸੀ। ਬਲੱਡ ਪ੍ਰੈਸ਼ਰ, ਸ਼ੂਗਰ, ਗੋਢਿਆਂ ਦੀ ਬਿਮਾਰੀ, ਨਜਰ ਦਾ ਕਮਜ਼ੋਰ ਹੋਣਾ ਆਦਿ। ਹੁਣ ਉਸਨੂੰ ਚੱਲਣਾ ਵੀ ਮੁਸ਼ਕਲ ਲੱਗਦਾ। ਆਸਰਾ ਭਾਲ ਕੇ ਹੀ ਚੱਲਦੀ। ਮੰਜੀ ਦਾ ਆਸਰਾ ਹੀ ਉਸਦੀ ਜਿੰਦਗੀ ਬਣ ਗਿਆ ਇੱਕ ਦਿਨ ਰਾਜੇਸ਼ ਦੀ ਪਤਨੀ ਉਸਨੂੰ ਬੜੇ ਪਿਆਰ ਤੇ ਹਲੀਮੀ ਨਾਲ ਕਹਿਣ ਲੱਗੀ, ‘‘ਮੈਂ ਕਿਹਾ ਜੀ, ਮਾਤਾ ਜੀ ਸਾਰਾ ਦਿਨ ਖਹੂੰ-ਖਹੂੰ ਕਰਦੇ ਰਹਿੰਦੇ ਹਨ। ਕਈ ਬਿਮਾਰੀਆਂ ਹਨ। ਰਵੀ ਉਹਨਾਂ ਨਾਲ ਹੀ ਖੇਡਦਾ ਰਹਿੰਦਾ ਹੈ ਉਹ ਰਵੀ ਨੂੰ ਵਾਰ-ਵਾਰ ਚੁੰਮਦੇ ਰਹਿੰਦੇ ਹਨ, ਇਹ ਠੀਕ ਨਹੀਂ।
ਮੇਰਾ ਇਸ਼ਾਰਾ ਤੁਸੀਂ ਸਮਝ ਹੀ ਗਏ ਹੋ, ਅਸੀਂ ਦੋਵੇਂ ਡਿਊਟੀ ’ਤੇ ਚਲੇ ਜਾਂਦੇ ਹਾਂ, ਰਵੀ ਸਕੂਲ ਚਲਾ ਜਾਂਦਾ ਹੈ। ਥੱਕੇ-ਟੁੱਟੇ ਆ ਕੇ ਮਾਤਾ ਜੀ ਨੂੰ ਸੰਭਾਲਣਾ ਕਿੰਨਾ ਔਖਾ ਹੁੰਦਾ ਏ। ਕਮ ਸੇ ਕਮ ਮੈਂ ਤਾਂ ਨਈਂ ਸੰਭਾਲ ਸਕਦੀ। ਬੰਦੇ ਦੇ ਕੁਝ ਆਪਣੇ ਵੀ ਮਨੋਰੰਜਨ ਹੁੰਦੇ ਹਨ। ਅੱਜ-ਕੱ ਲ੍ਹ ਨੌਕਰ ਰੱਖਣੇ ਤਾਂ ਠੀਕ ਨਹੀਂ ਹਨ। ਪੈਸੇ ਬੜੇ ਮੰਗਦੇ ਨੇ। ਮੈਂ ਤਾਂ ਕਹਿੰਦੀ ਹਾਂ ਮਾਤਾ ਜੀ ਨੂੰ ਬਿਰਧ ਆਸ਼ਰਮ ਵਿ ਚ ਛੱਡ ਆਈਏ। ਉੱਥੇ ਇਨ੍ਹਾਂ ਦੀ ਦੇਖਭਾਲ ਵੀ ਠੀਕ ਹੋਵੇਗੀ ਤੇ ਆਪਾਂ ਵੀ ਸੁਰਖਰੂ। ਆਇਆ-ਗਿਆ ਅਸਾਨੀ ਨ ਨਾਲ ਰਹਿ ਸਕਦਾ ਏ। ਉੱਥੇ ਇਨ੍ਹਾਂ ਦਾ ਜੀਅ ਵੀ ਲੱਗਾ ਰਵੇਗਾ।’’‘‘ਪਰ, ਮੇਰੀ ਗੱਲ ਸੁਣ, ਜਿਸ ਮਾਂ ਨੇ ਅਨੇਕਾਂ ਦੁੱਖ-ਤਕਲੀਫਾਂ ਝੱਲ ਕੇ ਸਾਨੂੰ ਇੱਥੋਂ ਤੱਕ ਪਹੁੰਚਾਇਆ। ਹੁਣ ਉਸਨੂੰ ਏਸ ਉਮਰ ’ਚ ਆਸ਼ਰਮ ਵਿਚ ਛੱਡ ਆਈਏ, ਕੋਈ ਚੰਗੀ ਗੱਲ ਨਈਂ।
ਸਮਾਜ ਕੀ ਕਹੇਗਾ, ਰਿਸ਼ਤੇਦਾਰ ਕੀ ਕ ਹਿਣਗੇ, ਪੋਤਰੇ ਨਾਲ ਉਸਦਾ ਬੜਾ ਮੋਹ ਹੈ। ਉਸਦੇ ਬਾਝੋਂ ਤਾਂ ਉਹ ਮਰ ਜਾਏਗੀ। ਉਹ ਤਾਂ ਉਸਦੀ ਜਿੰਦ-ਜਾਨ ਹੈ। ਪੋਤੇ ਨਾਲ ਉਸਦਾ ਦਿਨ ਚੜ੍ਹਦਾ ਤੇ ਰਾਤ ਪੈਂਦੀ ਹੈ। ਮਾਂ ਨੂੰ ਉੱਥੇ ਆਸ਼ਰਮ ਵਿਚ ਭੇਜਣਾ ਠੀਕ ਨਹੀਂ ਏ।’’ਪਰ ਪਤਨੀ ਨੇ ਏਨਾ ਮਜ਼ਬੂਰ ਕਰ ਦਿੱਤਾ ਕਿ ਰਾਜੇਸ਼ ਨੂੰ ਸਾਰੇ ਹਥਿਆਰ ਸੁੱਟਣੇ ਪਏ। ਇੱਕ ਦਿਨ ਸ਼ਾਮ ਨੂੰ ਬੈੱਡ ’ਤੇ ਸਰ੍ਹਾਣੇ ਦੀ ਢਾਰਸ ਲੈ ਕੇ ਬੈਠੀ ਮਾਂ ਦੇ ਕੋਲ ਜਾ ਬੈਠਾ। ਕਲੇਜੇ ਨੂੰ ਸੀਨੇ ’ਚੋਂ ਕੱਢ ਕੇ, ਹਿੰਮਤ ਦਾ ਅਸਮਾਨ ਬਣਕੇ ਮਾਂ ਨੂੰ ਕਹਿਣ ਲੱਗਾ, ‘‘ਮਾਂ, ਇੱਕ ਗੱਲ ਕਰਨੀ ਏ’’ ‘‘ਹਾਂ ਪੁੱਤ ਦੱਸ, ਕਿਹੜੀ ਗੱਲ ਏ ਤੇਰੀ ਕਿਹੜੀ ਗੱਲ ਮੈਂ ਅੱਜ ਤੱਕ ਮੋੜੀ ਏ, ਮੇਰਾ ਪੁੱਤ ਜਲਦੀ ਦੱਸ ਕੀ ਗੱਲ ਏ’’ ‘‘ਮਾਂ, ਕੀ ਦੱਸਾਂ!’’ ‘‘ਦੱਸ ਨਾ ਮੇਰਾ ਪੁੱਤ, ਖੁੱਲ੍ਹ ਕੇ ਗੱਲ ਕਰ, ਡਰਦਾ-ਡਰਦਾ ਗੱਲ ਕਿਉਂ ਕਰ ਰਿਹਾ ਏਂ ਮੇਰਾ ਪੁੱਤ ਅੱਜ ਤੱਕ ਤੂੰ ਏਸ ਘਬਰਾਹਟ ਵਿਚ ਮੇਰੇ ਨਾਲ ਕਦੀ ਗੱਲ ਨਹੀਂ ਕੀਤੀ।
ਦੱਸ ਮੇਰਾ ਪੁੱਤ ਖੁੱਲ੍ਹ ਕੇ ਗੱਲ ਕਰ। ਮੈਂ ਤੇਰੀ ਹਰ ਸ਼ਰਤ ਪੂਰੀ ਕਰਾਂਗੀ, ਮੇਰੇ ਸੁਹਣੇ ਲਾਡਲੇ ਪੁੱਤਰ ਆਖਰ ਗੱਲ ਹੈ ਕੀ ਜਿਸਨੂੰ ਤੂੰ ਏਨਾ ਲਮਕਾ ਕੇ ਕਰ ਰਿਹਾ ਏਂ?’’ ਉੱਪਰੋਂ ਉਸਦੀ ਪਤਨੀ ਆ ਗਈ ਤੇ ਉਸਨੇ ਹਿਚਕਿਚਾਹਟ ਦੇ ਖੇਤ ਕੁਤਰਦਿਆਂ ਦਲੇਰੀ ਨਾਲ ਸੰਵਾਦ ਵਾਂਗੂੰ ਕਿਹਾ, ‘‘ਮਾਂ ਜੀ, ਦਰਅਸਲ ਗੱਲ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬਿਰਧ-ਆਸ਼ਰਮ ਵਿਚ ਚਲੇ ਜਾਓ। ਉੱਥੇ ਤੁਹਾਡੀ ਦੇਖਭਾਲ ਵੀ ਪੂਰੀ ਹੋਵੇਗੀ, ਖਰਚਾ ਤਾਂ ਅਸੀਂ ਦੇਂਦੇ ਹੀ ਹਾਂ।
ਘਰ ਵਿਚ ਤੁਹਾਡੀ ਦੇਖਭਾਲ ਕਰਨੀ ਮੁਸ਼ਕਲ ਹੁੰਦੀ ਹੈ। ਰਿਸ਼ਤੇਦਾਰਾਂ ਤੇ ਹੋਰ ਯਾਰਾਂ-ਦੋਸਤਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਅਸੀਂ ਚਾਹੁੰਦੇ ਹਾਂ ਤੁਸਾਂ ਨੂੰ ਬਿਰਧ ਆਸ਼ਰਮ ਦੀਆਂ ਸੁਖ-ਸਹੂਲਤਾਂ ਵਿਚ ਛੱਡ ਆਈਏ। ਉੱਥੇ ਬਹੁਤ ਜ਼ਿਆਦਾ ਸਹੂਲਤਾਂ ਹਨ। ਤੁਹਾਡਾ ਉੱਥੇ ਜੀਅ ਵੀ ਲੱਗਾ ਰਹੇੇਗਾ। ਅਸੀਂ ਤੁਹਾਨੂੰ ਉਥੇ ਮਿਲਣ-ਗਿਲਣ ਆਉਂਦੇ ਹੀ ਰਹਿਣਾ’’ ਮਾਂ ਨੇ ਹੱਸਦੇ ਹੋਏ ਕਿਹਾ, ‘‘ਹਾਂ, ਪੁੱਤ ਮੈਂ ਤਿਆਰ ਹਾਂ ਤੁਸੀਂ ਮੈਨੂੰ ਆਸ਼ਰਮ ਵਿਚ ਛੱਡ ਆਇਓ ਪੁੱਤ ਮੈਨੂੰ ਕੋਈ ਇਤਰਾਜ ਨਹੀਂ। ਤੁਸੀਂ ਬਿਲਕੁਲ ਨੀ ਕ ਕਹਿੰਦੇ ਹੋ।’’ ਮਾਂ ਦੀਆਂ ਡਬ-ਡਬਾਦੀਆਂ ਅੱਖਾਂ ’ਚੋਂ ਜਿਵੇਂ ਧੂੰਆਂ ਨਿੱਕਲ ਗਿਆ ਹੋਵੇ। ਉਸਨੇ ਚੁਫੇਰੇ ਵੇਖਿਆ।
ਨੂੰਹ-ਪੁੱਤ ਨੂੰ ਵੇਖਿਆ ਗਹੁ ਨਾਲ। ਪੋਤਰੇ ਵੱਲ ਗਹੁ ਨਾਲ ਵੇਖਿਆ। ਤੇ ਨਜ਼ਰ ਨੀਵੀਂ ਕਰਕੇ ਖੂਨ ਦੇ ਹਝੂੰ ਕਰਜੇ ਦੇ ਕਾਸੇ ਵਿੱਚ ਸੁੱਟਦੀ ਚਲੀ ਗਈ ਸ਼ਾਇਦ ਆਪਣੇ ਪਤੀ ਦੀ ਯਾਦ ਵਿਚ ਜਿਵੇਂ ਉਹ ਉਸਨੂੰ ਅਸ਼ੀਰਵਾਦ ਦੇ ਰਿਹਾ ਹੋਵੇ, ਬੋਲ ਰਿਹਾ ਹੋਵੇ, ਹਿੰਮਤ ਤੇ ਸ਼ਕਤੀ ਦੇ ਰਿਹਾ ਹੋਵੇ। ਨੂੰਹ ਨੇ ਕਿਹਾ, ‘‘ਅੱਜ ਸ਼ਨਿੱਚਰਵਾਰ ਹੈ ਅਤੇ ਸੋਮਵਾਰ ਅਸੀਂ ਤੁਹਾਨੂੰ ਬਿਰਧ ਆਸ਼ਰਮ ਵਿਚ ਛੱਡ ਆਵਾਂ ਗੇ। ਤੁਹਾਡੀ ਤਿਆਰੀ ਵੀ ਕਰ ਦਿੰਦੇ ਹਾਂ।’’ ਰਜਨੀ ਪਤੀ ਨੂੰ ਯਾਦ ਕਰਕੇ ਅੰਦਰੋਂ-ਅੰਦਰੀ ਭੁੱਬਾਂ ਮਾਰ-ਮਾਰ ਕੇ ਕਲੇਜੇ ਦੀਆਂ ਅੱਖਾਂ ਥਾਣੀ ਹੋ ਕੇ ਗੁੰਮਸੁੰਮ ਹੋ ਗਈ ਸੀ।
ਬੈੱਡ ’ਤੇ ਪਈ ਇਕੱਲੀ ਰਜਨੀ ਸੋਚ ਰਹੀ ਸੀ, ਭਲਾ ਉਹ ਅੱਜ ਜਿੰਦਾ ਹੁੰਦੇ ਤਾਂ ਮੇਰੀ ਵਾਅ ਵੱਲ ਕੋਈ ਨਹੀਂ ਸੀ ਵੇਖ ਸਕਦਾ। ਇਹ ਘਰ ਮੇਰਾ ਹੋਣਾ ਸੀ ਜੋ ਅੱਜ ਮੇਰਾ ਨਹੀਂ। ਮੇਰਾ ਤਾਂ ਕੁਝ ਵੀ ਨਹੀਂ ਏ ਹੁਣ ਏਥੇ। ਉਹ ਮਨ ਹੀ ਮਨ ਸੋਚਣ ਲੱਗੀ, ਨੂੰਹ-ਪੁੱਤ ਤੋਂ ਤਾਂ ਦੂਰ ਹੋ ਸਕਦੀ ਹਾਂ ਪਰ ਪੋਤੇ ਤੋਂ ਦੂਰ ਹੋਣਾ ਤਾਂ ਔਖਾ ਹੈ। ਉਹ ਸੋਚਣ ਲੱਗੀ, ਪਰਮਾਤਮਾ ਕਿਹੜੇ ਜਨਮਾਂ ਦਾ ਬਦਲਾ ਲੈ ਰਿਹਾ ਮੈਥੋਂ। ਜਿਉਂਦੇ ਜੀਅ ਸਭ ਕੁਝ ਖੋਹ ਰਿਹਾ ਏ। ਮਾਂ-ਬਾਪ ਬੱਚਿਆਂ ਨੂੰ ਸੰਸਕਾਰ ਦੇ ਸਕਦੇ ਹਨ, ਪਿਆਰ ਦੇ ਸਕਦੇ ਹਨ, ਸੱਭਿਆਚਾਰ ਦੇ ਸਕਦੇ ਹਨ, ਸਿਸ਼ਟਾਚਾਰ ਸਿਖਾ ਸਕਦੇ ਹਨ ਪਰ ਵਿਹਾਰਕ ਜਿੰਦਗੀ ਤਾਂ ਬੱਚੇ ਖੁਦ ਹੀ ਆਪਣੇ-ਆਪ ਤੇ ਸਮਾਜ ਤੋਂ, ਚੌਗਿਰਦੇ ਤੋਂ ਹੀ ਸਿੱਖ ਸਕਦੇ ਹਨ, ਇੱਥੇ ਮਾਂ-ਬਾਪ ਕੀ ਕਰ ਸਕਦੇ ਹਨ, ਜ਼ਰੂਰੀ ਨਹੀਂ ਵਿਹਾਰਕ ਤੌਰ ’ਤੇ ਪੜ੍ਹੇ-ਲਿਖੇ ਵੀ ਵਧੀਆ ਹੋਵਣ!
ਉਸਦੇ ਮਨ ਵਿਚ ਕਈ ਖਿਆਲ ਆਉਂਦੇ ਤੇ ਅਲੋਪ ਹੋ ਜਾਂਦੇ। ਜਿੰਦਗੀ ਦੇ ਕੀ ਅਰਥ ਹਨ? ਉਹ ਇਸ ਸੋਚ ਤੋਂ ਬਾਹਰ ਹੋ ਗਈ।ਸੋਮਵਾਰ ਨੂੰ ਮਾਂ ਨੂੰ ਬਿਰਧ ਆਸ਼ਰਮ ਵਿਚ ਛੱਡ ਆਏ। ਪੋਤਾ ਗੁੰਮ-ਸੁੰਮ ਸੀ ਜਿਵੇਂ ਉਸਦਾ ਕੀਮਤੀ ਖਿਡੌਣਾ ਗੁੰਮ ਹੋ ਗਿਆ ਹੋਵੇ। ਕੁਝ ਬੋਲ ਨਹੀਂ ਸੀ ਰਿਹਾ। ਉਸਨੇ ਆਪਣੀ ਮਾਂ ਨੂੰ ਕਿਹਾ ਸੀ, ‘‘ਦਾਦੀ ਮਾਂ ਨੂੰ ਉੱਥੇ ਛੱਡ ਕੇ ਕਿਉਂ ਆਏ ਹੋ?’’ ਤਾਂ ਮਾਂ ਨੇ ਉਸਦੇ ਮੂੰਹ ’ਤੇ ਇੱਕ ਚਪੇੜ ਜੜ ਦਿੱਤੀ। ਉਸਦਾ ਜਵਾਬ ਮਾਂ ਨੇ ਦੇ ਦਿੱਤਾ ਸੀ। ਉਹ ਰੋ-ਰੋ ਕੇ ਚੁੱਪ ਹੋ ਗਿਆ। ਦਾਦੀ ਮਾਂ ਦੇ ਜਾਣ ਨਾਲ ਜਿਵੇਂ ਉਸ ਦੀ ਦੁਨੀਆ ਹੀ ਲੁੱਟੀ ਗਈ ਹੋਵੇ, ਜਿਵੇਂ ਚਾਰੇ ਪਾਸੇ ਹਨ੍ਹੇਰਾ ਛਾ ਗਿਆ ਹੋਵੇ।
ਜਿਵੇਂ ਉਸਦੇ ਹੱਥ-ਪੈਰ ਸੁੰਨ ਹੋ ਗਏ ਹੋਣ। ਜਿਸਮ ਪੱਥਰ ਬਣ ਗਿਆ ਹੋਵੇ, ਤੇ ਉਦਾਸੀ ਉਸਦੇ ਜਿਸਮ ਦਾ ਪੇਸ਼ਾ ਬਣ ਗਈ ਸੀ। ਰਜਨੀ ਬਿਰਧ ਆਸ਼ਰਮ ਵਿਚ ਰਹਿਣ ਲੱਗ ਪਈ। ਬਿਰਧ ਆਸ਼ਰਮ ਵਿਚ ਸਵੇਰੇ-ਸ਼ਾਮ ਮੰਦਿਰ ਵਿੱਚ ਜਾਂਦੀ ਆਪਣੇ ਪੋਤਰੇ ਦੇ ਦਰਸ਼ਨ ਕ੍ਰਿਸ਼ਨ ਭਗਵਾਨ ’ਚ ਕਰਨ ਲਈ, ਕਿ੍ਰਸ਼ਨ ਭਗਵਾਨ ਦੀ ਮੂਰਤੀ ਨੂੰ ਚੁੰਮਦੀ, ਪਿਆਰ ਕਰਦੀ, ਵੇਖ-ਵੇਖ ਰੋਂਦੀ, ਘੁੱਟ-ਘੁੱਟ ਕੇ ਗਲੇ ਲਾਉਂਦੀ, ਪੂਜਾ-ਆਰਤੀ ਉਤਾਰਦੀ ਨਾ ਥੱਕਦੀ। ਆਪਣੀਆਂ ਰੀਝਾਂ ਉਤਾਰਦੀ। ਆਸ਼ਰਮ ਵਿਚ ਰਹਿ ਕੇ ਉਸਨੇ ਧਾਰਮਿਕ ਪ੍ਰਵਚਨ ਸ਼ੁਰੂ ਕਰ ਦਿੱਤੇ ਸਨ। ਪੜ੍ਹੀ-ਲਿਖੀ ਹੋਣ ਕਰਕੇ ਭਾਸ਼ਾ ਦੀ ਪ੍ਰਾਧਿਆਪਕ ਹੋਣ ਕਰਕੇ ਉਸਨੂੰ ਧਾਰਮਿਕ ਗਿਆਨ ਵੀ ਬਹੁਤ ਜ਼ਿਆਦਾ ਸੀ। ਸਾਰਾ ਆਸ਼ਰਮ ਉਸਦਾ ਸ਼ਰਧਾਲੂ ਬਣ ਗਿਆ ਸੀ। ਧਾਰਮਿਕ ਪ੍ਰਵਚਨ ਉਸਦਾ ਆਸਰਾ ਬਣ ਗਏ ਸਨ। ਕਿਸਮਤ ਨੂੰ ਕੋਸਣਾ ਛੱਡ ਕੇ ਉਸਨੇ ਹਿੰਮਤ ਤੇ ਰੱਬ ਨੂੰ ਹਿਰਦੇ ਵਿਚ ਵਸਾ ਲਿਆ ਸੀ।
ਸਾਰੇ ਆਸ਼ਰਮ ਨੂੰ ਉਸਨੇ ਜੀਣ ਦੀ ਕਲਾ ਦੱਸ ਦਿੱਤੀ ਸੀ। ਪਤੀ ਦੀ ਯਾਦ ਕਲੇਜੇ ਵਿਚ ਲੈ ਕੇ ਆਪਣੀ ਮੰਜਿਲ ਵੱਲ ਵਧਦੀ ਚਲੀ ਗਈ। ਕਦੀ-ਕਦਾਈ ਹੀ ਨੂੰਹ-ਪੁੱਤ ਤੇ ਪੋਤਰਾ ਮਿਲਣ ਆਉਂਦੇ ਸੀ। ਸਿਰਫ਼ ਇੱਕ ਰਸਮ ਖ਼ਾਤਿਰ। ਦਾਦੀ ਮਾਂ ਪੋਤੇ ਦੀਆਂ ਭਾਵਨਾਵਾਂ ਸਮਝਦੀ ਸੀ। ਪਰ ਉਹ ਚੁੱਪ ਸੀ। ਪੋਤੇ ਤੋਂ ਦੂਰੀ ਬਣਾ ਕੇ ਰੱਖਦੀ ਸੀ, ਕਿ ਉਸਦਾ ਮੋਹ ਉਦਾਸੀ ਬਣ ਕੇ ਉਸਦੀ ਸਿਹਤ ਤੇ ਪੜ੍ਹਾਈ ਦਾ ਨੁਕਸਾਨ ਨਾ ਕਰ ਦੇਵੇ। ਜਦ ਪੋਤਾ ਚਲਿਆ ਜਾਂਦਾ ਤਾਂ ਉਹ ਇਕੱਲੀ ਬੈਠ ਕੇ ਰੋਂਦੀ ਰਹਿੰਦੀ ਤੇ ਫਿਰ ਖੁਦ ਨੂੰ ਹੌਂਸਲਾ ਦੇ ਕੇ ਫਿਰ ਆਪਣੀ ਸਾਰੀ ਟੁੱਟੀ ਹੋਈ ਹਿੰਮਤ ਨੂੰ ਇਕੱਠਾ ਕਰਕੇ ਇੱਕ ਝੂਠੀ ਤਸੱਲੀ ਵਿਚ ਉੱਤਰ ਜਾਂਦੀ।
ਇਸ ਤਰ੍ਹਾਂ ਬਿਰਧ ਆਸ਼ਰਮ ਵਿਚ ਕੁਝ ਸਾਲ ਹੀ ਲੰਘੇ ਸਨ ਕਿ ਰਜਨੀ ਸਖਤ ਬਿਮਾਰ ਹੋ ਗਈ। ਰਜਨੀ ਨੇ ਬਿਰਧ ਆਸ਼ਰਮ ਦੀ ਇੰਚਾਰਜ ਨੂੰ ਬੇਨਤੀ ਕਰਦਿਆਂ ਕਿਹਾ, ‘‘ਮੈਂ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੀ ਹੈ। ਉਸਨੂੰ ਬੁਲਾਓ।’’ ਰਜਨੀ ਦੇ ਪੁੱਤਰ ਨੂੰ ਫੋਨ ’ਤੇ ਸੰਦੇਸ਼ ਦਿੱਤਾ ਗਿਆ, ‘‘ਰਾਜੇਸ਼ ਤੁਹਾਡੀ ਮਾਂ ਸਖਤ ਬਿਮਾਰ ਹੈ, ਤੁਹਾਨੂੰ ਮਿਲਣਾ ਚਾਹੁੰਦੀ ਹੈ।’’ ਰਾਜੇਸ਼ ਨੇ ਕਿਹਾ, ‘‘ਅੱਜ ਬੁੱਧਵਾਰ ਹੈ ਤੇ ਮੈਂ ਐਤਵਾਰ ਛੁੱਟੀ ਵਾਲੇ ਦਿਨ ਮਿਲਣ ਆਵਾਂਗਾ।’’ ਐਤਵਾਰ ਰਾਜੇਸ਼ ਇਕੱਲਾ ਹੀ ਮਾਂ ਨੂੰ ਮਿਲਣ ਗਿਆ ਤਾਂ ਰਾਜੇਸ਼ ਨੇ ਮਾਂ ਨੂੰ ਦੇਖਦੇ ਹੋਏ ਕਿਹਾ, ‘‘ਮਾਂ, ਤੁਸੀਂ ਯਾਦ ਕੀਤਾ, ਸਿਹਤ ਤਾਂ ਠੀਕ ਹੈ ਨਾ?’’ ‘‘ਹਾਂ ਪੁੱਤ, ਠੀਕ-ਠਾਕ ਹੀ ਹੈ।’’
ਮਾਂ ਨੇ ਕਿਹਾ, ‘‘ਪੁੱਤਰ ਮੈਂ ਤੈਨੂੰ ਕੁਝ ਕਹਿਣਾ ਚਾਹੁੰਦੀ ਹਾਂ।’’ ‘‘ਹਾਂ ਮਾਂ ਦੱਸੋ!’’ ਪੁੱਤਰ ਨੇ ਕਿਹਾ। ‘‘ਪੁੱਤਰ, ਇੱਥੇ ਗਰਮੀ ਬਹੁਤ ਏ, ਇੱਥੇ ਏ. ਸੀ. ਲਗਵਾ ਦੇ, ਪੱਖੇ ਦੀ ਹਵਾ ਬਹੁਤ ਗਰਮ ਹੁੰਦੀ ਏ, ਇੱਥੇ ਰੋਟੀ ਠੰਢੀ ਮਿਲਦੀ ਏ, ਇੱਕ ਓਵਨ ਲਿਆ ਦੇ, ਖਾਣਾ ਠੰਢਾ ਹੋਣ ਕਰਕੇ ਕਈ ਵਾਰੀ ਮੈਨੂੰ ਭੁੱਖਿਆਂ ਸੌਣਾ ਪੈਂਦਾ ਏ, ਪੁੱਤਰ ਇੱਥੇ ਗਰਮ ਪਾਣੀ ਪੀਣ ਨੂੰ ਮਿਲਦਾ ਏ, ਕੋਈ ਛੋਟੀ-ਮੋਟੀ ਫਰਿੱਜ ਲਿਆ ਦੇ, ਇੱਥੇ ਬੈੱਡ ਪੁਰਾਣੇ ਹਨ, ਨੀਂਦ ਨਈਂ ਆਉਂਦੀ।
ਪੁੱਤਰ ਇਹ ਸਭ ਚੀਜ਼ਾਂ ਲਿਆ ਦੇ।’’ ਰਾਜੇਸ਼ ਮਾਂ ਦੀਆਂ ਗੱਲਾਂ ਸੁਣ ਕੇ ਹੈਰਾਨੀ ਤੇ ਪਰੇਸ਼ਾਨੀ ਵਿਚ ਬਿਹਬਲ ਹੋ ਕੇ ਮਾਂ ਨੂੰ ਕਹਿਣ ਲੱਗਾ, ‘‘ਮਾ, ਕਈਆਂ ਸਾਲਾਂ ਤੋਂ ਤੂੰ ਇੱਥੇ ਰਹਿ ਰਹੀ ਏਂ, ਤੂੰ ਕਦੀ ਵੀ ਇਨ੍ਹਾਂ ਚੀਜਾਂ ਦੀ ਪਹਿਲਾਂ ਡਿਮਾਂਡ ਨਈਂ ਕੀਤੀ, ਪਰ ਹੁਣ ਜਦੋਂਕਿ ਤੂੰ ਉਮਰ ਦੀ ਅੰਤਿਮ ਦਸ਼ਾ ਵਿਚ ਏਂ ਤਾਂ ਹੁਣ ਇਨ੍ਹਾਂ ਚੀਜਾਂ ਲਈ ਲਾਲਸਾ ਕਿਉਂ? ਕੀ ਇਹਦਾ ਖਰਚ ਵਿਅਰਥ ਨਹੀਂ ਹੈ?’’ ਮਾਂ ਨੇ ਕਿਹਾ, ‘‘ਪੁੱਤਰ, ਨਈਂ, ਇਹ ਗੱਲ ਨਈਂ, ਇੱਥੇ ਬਹੁਤ ਤਕਲੀਫਾਂ ਹਨ। ਮੈਨੂੰ ਤੇਰਾ ਖਿਆਲ ਏ ਪੁੱਤਰ, ਕਿਉਂਕਿ ਤੇਰੇ ਬੱਚਿਆਂ ਨੇ ਵੀ ਕੱਲ੍ਹ ਨੂੰ ਤੈਨੂੰ ਇੱਥੇ ਛੱਡਣ ਆਉਣਾ ਏ। ਤੈਨੂੰ ਕੋਈ ਤਕਲੀਫ ਨਾ ਹੋਵੇ ਪੁੱਤਰ! ਇਸ ਲਈ ਇਹ ਚੀਜ਼ਾਂ ਮੰਗਵਾ ਰਹੀ ਹਾਂ!
’’ਬਲਵਿੰਦਰ ‘ਬਾਲਮ’,
ਉਂਕਾਰ ਨਗਰ, ਗੁਰਦਾਸਪੁਰ
ਮੋ.98156-25409
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਹਿਤ ਤੇ ਵਕਾਲਤ ਦਾ ਸੁਮੇਲ, ਪ੍ਰਵੀਨ ਸ਼ਰਮਾ ‘ਰਾਉਕੇ ਕਲਾਂ’
ਸਾਹਿਤ ਤੇ ਵਕਾਲਤ ਦਾ ਸੁਮੇਲ, ਪ੍ਰਵੀਨ ਸ਼ਰਮਾ ‘ਰਾਉਕੇ ਕਲਾਂ’
ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਕਵੀਸ਼ਰੀ ਨਾਲ ਜੁੜੇ ਸਾਹਿਤਕਾਰ ਪ੍ਰਵੀਨ ਸ਼ਰਮਾ ‘ਰਾਉਕੇ ਕਲਾਂ’ ਨੇ ਆਪਣੀਆਂ ਲਿਖਤਾਂ ਵਿੱਚ ਨਿਵੇਕਲਾ ਰੰਗ ਪੇਸ਼ ਕੀਤਾ ਹੈ। ਪੰਜਾਬੀ ਸਾਹਿਤ ਸਭਾ ਗਰੁੱਪ ਵਿਚਲੇ ‘ਮਹਾਂ ਕਾਵਿ-ਘੋਲ ਮੁਕਾਬਲਾ’ ਦੀ ਪ੍ਰਬੰਧਕੀ ਕਮੇਟੀ ਦਾ ਹਿੱਸਾ ਪ੍ਰਵੀਨ ਸ਼ਰਮਾ ਹੁਣ ਤੱਕ ‘ਕਵੀਸ਼ਰੀ ਪਾਠਸ਼ਾਲਾ’, ‘ਕਾਵਿ-ਰਚਨਾ ਮੁਕਾਬਲਾ’, ‘ਹਾਸ-ਰਸ ਕਾਵਿ ਰਚਨਾ ਮੁਕਾਬਲਾ’ ਤੋਂ ਇਲਾਵਾ ਅਨੇਕਾਂ ਮੁਕਾਬਲਾ ਕਾਲਮਾਂ ਦੀ ਅਗਵਾਈ ਕਰਦਿਆਂ ਅਨੇਕਾਂ ਸਿਖਾਂਦਰੂ ਕਵੀਸ਼ਰਾਂ ਅਤੇ ਕਵੀਆਂ ਦੇ ਰਾਹ-ਦਸੇਰਾ ਬਣੇ ਹਨ। ਪੇਸ਼ੇ ਵਜੋਂ ਵਕੀਲ ਪ੍ਰਵੀਨ ਸ਼ਰਮਾ ਨੇ ਸਾਹਿਤਕ ਖੇਤਰ ਵਿੱਚ ਕਾਫੀ ਪਹਿਚਾਣ ਬਣਾਈ ਹੈ।
ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਰਾਉਕੇ ਕਲਾਂ ਵਿੱਚ ਪਿਤਾ ਮਦਨ ਲਾਲ ਦੇ ਗ੍ਰਹਿ ਵਿਖੇ ਮਾਤਾ ਦਰਸ਼ਨਾ ਰਾਣੀ ਦੀ ਕੁੱਖੋਂ ਮਿਤੀ 7 ਅਪਰੈਲ 1984 ਨੂੰ ਜਨਮੇ ਪ੍ਰਵੀਨ ਸ਼ਰਮਾ ਨੂੰ ਬਚਪਨ ਤੋਂ ਹੀ ਕਵਿਤਾਵਾਂ ਅਤੇ ਗਾਇਨ ਕਲਾ ਨਾਲ ਲਗਾਵ ਸੀ। ਪਿੰਡ ਰਾਉਕੇ ਕਲਾਂ ਦੇ ਰਾਜਿੰਦਰਾ ਸਕੂਲ ਤੋਂ ਨਰਸਰੀ ਤੇ ਪਹਿਲੀ ਜਮਾਤ ਦੀ ਸਿੱਖਿਆ ਗ੍ਰਹਿਣ ਕਰ, ਨੇੜੇ ਲੱਗਦੇ ਸ਼ਹਿਰ ਬੱਧਨੀ ਕਲਾਂ ਵਿਖੇ ਦੂਜੀ ਜਮਾਤ ਦੀ ਵਿੱਦਿਆ ਹਾਸਲ ਕੀਤੀ।
ਉਸ ਤੋਂ ਬਾਅਦ ਹਰਿਆਣਾ ਦੇ ਜਿਲ੍ਹਾ ਸਰਸਾ ਦੇ ਸ਼ਹਿਰ ਐਲਨਾਬਾਦ ਵਿਖੇ ਆ ਵੱਸੇ। ਐਲਨਾਬਾਦ ਦੇ ਟੈਗੋਰ ਵਿੱਦਿਆ ਮੰਦਿਰ ਹਾਈ ਸਕੂਲ ਵਿੱਚ ਦਸਵੀਂ ਜਮਾਤ ਪਾਸ ਕਰਨ ਉਪਰੰਤ ਨੇੜੇ ਲੱਗਦੀ ਉਪ ਤਹਿਸੀਲ ਰਾਣੀਆਂ ਤੋਂ ਗਿਆਰਵੀਂ ਅਤੇ ਬਾਰਵੀਂ ਜਮਾਤ ਵਿਗਿਆਨ ਵਿੱਚ ਪਾਸ ਕੀਤੀ। ਸਰਸਾ ਦੇ ਜੇ. ਸੀ. ਡੀ. ਵਿੱਦਿਆਪੀਠ ਤੋਂ ਇੰਜੀਨੀਅਰਿੰਗ ਦੇ ਅੰਦਰ ਗ੍ਰੈਜੂਏਸ਼ਨ (ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕ) ਪਾਸ ਕਰਕੇ ਦੋ ਅਲੱਗ-ਅਲੱਗ ਕੰਪਨੀਆਂ ਵਿੱਚ ਨੌਕਰੀ ਕੀਤੀ। ਨੌਕਰੀ ਦੌਰਾਨ ਹੀ ਨਹਿਰੂ ਮੈਮੋਰੀਅਲ ਕਾਲਜ ਹਨੂੰਮਾਨਗੜ (ਰਾਜਸਥਾਨ) ਤੋਂ ਵਕਾਲਤ ਦੀ ਪੜ੍ਹਾਈ ਕੀਤੀ। ਸਿਹਤ ਸਬੰਧੀ ਸਮੱਸਿਆਵਾਂ ਕਰਕੇ ਨੌਕਰੀ ਨੂੰ ਛੱਡ, ਆਪਣੇ ਹੀ ਸਬ-ਡਵੀਜ਼ਨ ਐਲਨਾਬਾਦ ਦੀ ਕੋਰਟ ਵਿੱਚ ਵਕਾਲਤ ਕਰਨੀ ਸ਼ੁਰੂ ਕੀਤੀ।
ਸਾਹਿਤਕ ਖੇਤਰ ’ਚ ਪ੍ਰਵੀਨ ਸ਼ਰਮਾ ‘ਰਾਉਕੇ ਕਲਾਂ’ ਦਾ ਨਾਂਅ ਉਨ੍ਹਾਂ ਦੀਆਂ ਸਮਾਜਿਕ, ਸੱਭਿਆਚਾਰ, ਵਿਰਸਾ ਅਤੇ ਮਾਂ-ਬੋਲੀ ਦੀ ਬਾਤ ਪਾਉਂਦੀਆਂ ਲਿਖਤਾਂ ਕਰਕੇ ਜਾਣਿਆ ਜਾਂਦਾ ਹੈ। ਲੇਖਕ ਐਡਵੋਕੇਟ ਪ੍ਰਵੀਨ ਸ਼ਰਮਾ ਨੂੰ ਕਵਿਤਾ ਅਤੇ ਕਵੀਸ਼ਰੀ ਵਿਰਾਸਤ ਵਿੱਚੋਂ ਹੀ ਮਿਲੀ ਹੈ, ਕਿਉਂਕਿ ਉਨ੍ਹਾਂ ਦੇ ਮਾਮਾ ਜੀ ਰਾਸ਼ਟਰਪਤੀ ਐਵਾਰਡੀ ਮਾਸਟਰ ਰੇਵਤੀ ਪ੍ਰਸ਼ਾਦ ਸ਼ਰਮਾ ਲੇਲੇਵਾਲੀਆ (ਤਲਵੰਡੀ ਸਾਬੋ) ਇੱਕ ਪ੍ਰਸਿੱਧ ਕਵੀਸ਼ਰ ਅਤੇ ਕਿੱਸਾਕਾਰ ਹਨ।
ਬਚਪਨ ਤੋਂ ਹੀ ਆਪਣੇ ਮਾਮਾ ਜੀ ਨੂੰ ਕਵੀਸ਼ਰੀ ਕਰਦੇ ਵੇਖਿਆ ਤਾਂ ਪ੍ਰਵੀਨ ਸ਼ਰਮਾ ਦੇ ਕਵੀਸ਼ਰੀ ਪ੍ਰਤੀ ਪ੍ਰੇਮ ਨੇ ਉਸਨੂੰ ਸਾਹਿਤ ਅਤੇ ਕਵੀਸ਼ਰੀ ਵੱਲ ਖਿੱਚ ਲਿਆਂਦਾ। ਪ੍ਰਵੀਨ ਸ਼ਰਮਾ ਦੇ ਕਵੀਸ਼ਰੀ ਉਸਤਾਦ ਉਨ੍ਹਾਂ ਦੇ ਸਮਾਮਾ ਜੀ ਹਨ। ਪ੍ਰਵੀਨ ਸ਼ਰਮਾ ਕਹਿੰਦਾ ਹੈ ਕਿ ਪੰਜਾਬੀ ਸਾਹਿਤ ਸਭਾ ਗਰੁੱਪ ਉੱਚ ਕੋਟੀ ਦੇ ਸ਼ਾਇਰਾਂ ਨਾਲ ਜੋੜਦਾ ਹੈ, ਇੱਥੇ ਚੰਗਾ ਸਾਹਿਤ ਪੜ੍ਹਨ ਤੋਂ ਇਲਾਵਾ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ। ਸਾਹਿਤਕ ਪੁਸਤਕਾਂ ਪੜ੍ਹਨ ਦੇ ਸ਼ੌਕੀਨ ਪ੍ਰਵੀਨ ਸ਼ਰਮਾ ਨੂੰ ਕਵੀਸ਼ਰੀ ਸੁਣਨਾ ਅਤੇ ਛੰਦਾਂਬੰਦੀ ਦੀਆਂ ਪੁਸਤਕਾਂ ਪੜ੍ਹਨਾ ਬਹੁਤ ਪਸੰਦ ਹੈ। ਪ੍ਰਵੀਨ ਸ਼ਰਮਾ ਦੇ ਨਾਂਅ ਨਾਲ ਤਖੱਲਸ ਵਜੋਂ ਲੱਗਦਾ ‘ਰਾਉਕੇ ਕਲਾਂ’ ਉਨ੍ਹਾਂ ਦਾ ਆਪਣੇ ਪਿੰਡ ਦੇ ਪ੍ਰਤੀ ਸਨਮਾਨ, ਮੋਹ ਤੇ ਦਾਦਾ-ਦਾਦੀ ਦੀਆਂ ਯਾਦਾਂ ਨੂੰ ਪ੍ਰਦਰਸ਼ਿਤ ਕਰਦਾ ਹੈ।
ਸਹਿਤਕਾਰ ਹੋਣ ਤੋਂ ਇਲਾਵਾ ਜਿੱਥੇ ਪ੍ਰਵੀਨ ਸ਼ਰਮਾ ਪੇਸ਼ੇ ਵਜੋਂ ਵਕਾਲਤ ਕਰ ਰਿਹਾ ਹੈ, ਉੱਥੇ ਹੀ ਉਹ ਸ਼ਹਿਰ ਦੇ ਇੱਕ ਚੰਗੇ ਸਮਾਜਸੇਵੀ ਅਤੇ ਵਾਤਾਵਰਨ ਪ੍ਰੇਮੀ ਵਜੋਂ ਵੀ ਜਾਣੇ ਜਾਂਦੇ ਹਨ। ਉਹ ਟੀਮ ਮਿਸ਼ਨ ਗਰੀਨ (ਰਜਿ:) ਸੰਸਥਾ ਦੇ ਪ੍ਰਧਾਨ ਹਨ ਅਤੇ ਸ਼ਹਿਰ ਵਿੱਚ ਬੂਟੇ ਲਗਾਉਣ ਅਤੇ ਵਾਤਾਵਰਨ ਨੂੰ ਸੰਭਾਲਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ।
ਐਡਵੋਕੇਟ ਪ੍ਰਵੀਨ ਸ਼ਰਮਾ ਪੰਜਾਬੀ ਸਾਹਿਤ ਸਭਾ ਐਲਨਾਬਾਦ ਦੇ ਸਹਿ-ਸਕੱਤਰ ਅਤੇ ਸਤਿਕਾਰ ਸਭਾ ਸਰਸਾ (ਸਾਹਿਤਕ ਵਿੰਗ) ਦੇ ਖਜਾਨਚੀ ਹਨ। ਕਾਵਿ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਕਈ ਕਾਵਿ ਮੁਕਾਬਲੇ ਜਿੱਤ ਕੇ ਹਰਿਆਣਾ ਦੇ ਇਸ ਪੰਜਾਬੀ ਸਾਹਿਤਕਾਰ ਨੇ ਸਾਹਿਤਕ ਹਲਕਿਆਂ ਵਿੱਚ ਵੱਖਰੀ ਪਛਾਣ ਬਣਾਈ ਹੈ।
ਪ੍ਰਵੀਨ ਸ਼ਰਮਾ ਦੱਸਦਾ ਹੈ ਕਿ ਜਦੋਂ ਉਨ੍ਹਾਂ ਨੂੰ ਕੋਈ ਇਸ ਗੱਲ ਲਈ ਸ਼ਾਬਾਸ਼ੇ ਦਿੰਦਾ ਹੈ ਜਾਂ ਪ੍ਰਸੰਸਾ ਕਰਦਾ ਹੈ ਕਿ ਉਹ ਹਰਿਆਣਾ ਵਿੱਚ ਰਹਿ ਕੇ ਪੰਜਾਬੀ ਸਾਹਿਤ, ਪੰਜਾਬੀ ਮਾਂ-ਬੋਲੀ, ਪੰਜਾਬੀ ਵਿਰਸਾ ਤੇ ਕਵੀਸ਼ਰੀ ਮਾਂ ਦੀ ਸੇਵਾ ਕਰ ਰਿਹਾ ਹੈ ਤਾਂ ਉਸਨੂੰ ਆਪਣਾ ਜੀਵਨ ਸਫ਼ਲਾ ਜਾਪਦਾ ਹੈ।
ਉਹ ਹਰਿਆਣੇ ਵਿੱਚ ਜਾ ਕੇ ਦੂਜੀ ਜਮਾਤ ਤੋਂ ਹਿੰਦੀ ਮਾਧਿਅਮ ਵਿੱਚ ਪੜ੍ਹਾਈ ਸ਼ੁਰੂ ਕਰਨ ਤੇ ਇੰਜੀਨੀਅਰਿੰਗ/ਵਕਾਲਤ ਦੀ ਪੂਰੀ ਪੜ੍ਹਾਈ ਦੇ ਦੌਰਾਨ ਸਿਰਫ਼ ਅੱਠਵੀਂ ਜਮਾਤ ਵਿੱਚ ਪੰਜਾਬੀ ਪੜ੍ਹ ਕੇ, ਪੰਜਾਬੀ ਭਾਸ਼ਾ ਨਾਲ ਜੁੜੇ ਰਹਿਣ ਨੂੰ ਪੰਜਾਬੀ ਮਾਂ-ਬੋਲੀ ਦਾ ਬਹੁਤ ਵੱਡਾ ਅਸ਼ੀਰਵਾਦ ਮੰਨਦੇ ਹਨ। ਵਕੀਲ ’ਤੇ ਸਾਹਿਤਕਾਰ ਪ੍ਰਵੀਨ ਸ਼ਰਮਾ ਪੰਜਾਬੀ ਸਾਹਿਤ ਸਭਾ ਗਰੁੱਪ ਵਿੱਚ ਆਪਣੀ ਵੱਖਰੀ ਕਲਾਕਾਰੀ ਵੀ ਪੇਸ਼ ਕਰ ਰਹੇ ਹਨ। ਸਾਹਿਤਕ ਇਸ਼ਤਿਹਾਰ ਉਨ੍ਹਾਂ ਵੱਲੋਂ ਬਣਾਏ ਜਾਂਦੇ ਹਨ।
ਅਵਤਾਰ ਰੇਡੀਓ ਸੀਚੇਵਾਲ ਅਤੇ ਆਰ. ਆਰ. ਰੇਡੀਓ ਸਵਰ ਗੰਗਾ ’ਤੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕਰ ਚੁੱਕੇ ਲੇਖਕ ਪ੍ਰਵੀਨ ਸ਼ਰਮਾ ਦੀਆਂ ਲਿਖਤਾਂ ਸਾਂਝੇ ਕਾਵਿ ਸੰਗ੍ਰਹਿ ‘ਛੰਦ ਫੁਲਵਾੜੀ’, ਅਤੇ ‘ਮਹਿਕ ਪੰਜਾਬ ਦੀ’ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜਲਦ ਹੀ ਲੇਖਕ ਪ੍ਰਵੀਨ ਸ਼ਰਮਾ ਆਪਣੀਆਂ ਕਵਿਤਾਵਾਂ ਦੀ ਪੁਸਤਕ ਵੱਖਰੇ-ਵੱਖਰੇ ਛੰਦਾਂ ਵਿੱਚ ਪੰਜਾਬੀ ਸਾਹਿਤ ਅਤੇ ਪਾਠਕਾਂ ਦੀ ਝੋਲੀ ਪਾ ਰਹੇ ਹਨ।
ਲੇਖਕ ਪ੍ਰਵੀਨ ਸ਼ਰਮਾ ‘ਰਾਉਕੇ ਕਲਾਂ’ ਦੀਆਂ ਲਿਖਤਾਂ ਨੂੰ ਵੱਖ-ਵੱਖ ਪੰਜਾਬੀ ਅਖਬਾਰਾਂ ਤੋਂ ਇਲਾਵਾ ਸਮਾਜਿਕ ਸੰਚਾਰ ਸਾਧਨ ਫੇਸਬੁੱਕ ’ਤੇ
ਪਾਠਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।
ਪੰਛੀ
ਪੰਛੀ ਪੁੱਛਦੇ ਆਣਕੇ ਰੁੱਖ ਕੋਲੋਂ,
ਸੁੰਨਸਾਨ ਜਹਾਨ ਕਿਉਂ ਜਾਪਦਾ ਏ।
ਕਿਤੇ ਹੜ ਤੇ ਨਾ ਹੀ ਭੂਚਾਲ ਸੁਣਿਆ,
ਆ ਗੀ ਦੇਸ਼ ਮੇਂ ਕੌਣ ਸੀ ਆਪਦਾ ਏ।
ਵੇਖੀ ਸੁਣੀ ਨਾ ਐਸੀ ਬਲਾ ਕੋਈ,
ਦੇਵੇ ਜਵਾਬ ਜੋ ਚੁੱਪ-ਚਾਪ ਦਾ ਏ।
ਭੁਗਤ ਰਹੇ ਐ ਕਾਸਦੀ ਸਜਾ ਸਾਰੇ,
ਘੜਾ ਭਰ ਗਿਆ ਕਿਸਦੇ ਪਾਪ ਦਾ ਏ।
ਪੰਛੀ ਪੁੱਛਦੇ…
ਰੁੱਖ ਦੱਸਦੈ ਮੈਂ ਵੀ ਨਾ ਸ਼ੈਅ ਵੇਖੀ,
ਕਿੱਥੋਂ ਚੱਲਕੇ ਵਿੱਚ ਸੰਸਾਰ ਆਈ।
ਕੁੱਝ ਦਿਨਾਂ ਤੋਂ ਨਹੀਂ ਮੈਂ ਸ਼ੋਰ ਸੁਣਿਆ,
ਹਾਰਨ ਮਾਰਦੀ ਬੱਸ ਨਾ ਕਾਰ ਆਈ।
ਨਾ ਉਜਾੜਿਆ ਕਿਸੇ ਨੇ ਆਲ੍ਹਣੇ ਨੂੰ,
ਨਾ ਮੈਨੂੰ ਹੀ ਵੱਢਣ ਕਟਾਰ ਆਈ।
ਐਸਾ ਰੋਗ ਮੈਂ ਪਹਿਲੀ ਵਾਰ ਸੁਣਿਐ,
ਜਿਸਦੇ ਨਾਲ ਹੈ ਚੱਲ ਬਹਾਰ ਆਈ।
ਪੰਛੀ ਪੁੱਛਦੇ ਆਣਕੇ ਰੁੱਖ ਕੋਲੋਂ…
ਪੇਸ਼ਕਸ਼ :
ਜੱਗਾ ਸਿੰਘ ਰੱਤੇਵਾਲਾ,
ਸੋਹਣਗੜ ‘ਰੱਤੇਵਾਲਾ’ (ਫਿਰੋਜਪੁਰ)
ਮੋ. 88723-27022
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਮਾਂ ਦਾ ਝੋਲਾ
ਮਾਂ ਦਾ ਝੋਲਾ
ਭਗਵਾਨ ਕੌਰ ਆਪਣੀ ਜ਼ਿੰਦਗੀ ਦੇ ਤਕਰੀਬਨ ਸੱਤ ਦਹਾਕੇ ਭੋਗ ਚੁੱਕੀ ਸੀ। ਉਸ ਨੂੰ ਸਾਰੇ ਭਾਗੋ ਦੇ ਨਾਂਅ ਨਾਲ ਹੀ ਜਾਣਦੇ ਸਨ। ਉਸ ਦੇ ਤਿੰਨ ਪੁੱਤ ਸਨ, ਤਿੰਨੇ ਵਿਆਹੇ-ਵਰ੍ਹੇ ਤੇ ਧੀਆਂ-ਪੁੱਤਰਾਂ ਵਾਲੇ ਸਨ। ਜਦੋਂ ਉਸ ਦੇ ਪੁੱਤਰ ਅਜੇ ਛੋਟੇ ਹੀ ਸੀ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਅਚਾਨਕ ਹੋਈ ਮੌਤ ਨੇ ਉਸ ਨੂੰ ਗਹਿਰਾ ਸਦਮਾ ਦਿੱਤਾ, ਉਹ ਡਾਵਾਂਡੋਲ ਹੋ ਗਈ ਸੀ। ਫੇਰ ਉਸ ਨੇ ਆਪਣੇ ਦੁੱਖਾਂ ਦੀ ਧੁਖ਼ਦੀ ਚਿਤਾ ਆਪਣੇ ਅੰਦਰ ਹੀ ਦਬਾ ਲਈ ਤੇ ਆਪਣੇ ਪੁੱਤਰਾਂ ਦਾ ਪਾਲਣ-ਪੋਸ਼ਣ ਕਰਨ ’ਚ ਲੱਗ ਗਈ। ਉਸ ਦੀ ਜ਼ਿੰਦਗੀ ਵਿਚ ਬਥੇਰੇ ਉਤਾਰ-ਚੜ੍ਹਾ ਆਏ, ਗਰਮ-ਸਰਦ ਹਨ੍ਹੇਰੀਆਂ ਚੱਲੀਆਂ ਪਰ ਉਸ ਨੇ ਹਿੰਮਤ ਨਾ ਹਾਰੀ। ਉਸ ਦੇ ਪੇਕਿਆਂ ਨੇ ਬਥੇਰਾ ਜ਼ੋਰ ਲਾਇਆ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਉਨ੍ਹਾਂ ਨਾਲ ਪਿੰਡ ਚੱਲੇ, ਪਰ ਉਸ ਨੇ ਇਸ ਘਰੋਂ ਪੈਰ ਬਾਹਰ ਪੁੱਟਣ ਤੋਂ ਇਨਕਾਰ ਕਰ ਦਿੱਤਾ।
ਭਰ ਜਵਾਨੀ ’ਚ ਹੋਈ ਵਿਧਵਾ ਨੂੰ ਸ਼ਰੀਕੇ ਦੇ ਵਿਆਹੇ ਹੋਏ ਦਿਓਰਾਂ-ਜੇਠਾਂ ਦੇ ਉਸ ’ਤੇ ਚਾਦਰ ਪਾਉਣ ਦੇ ਕਈਆਂ ਹੱਥ ਸੁਨੇਹੇ ਆਏ ਪਰ ਉਹ ਨਾ ਮੰਨੀ। ਇਸ ਕਰਕੇ ਉਹ ਅੰਦਰੋਂ-ਅੰਦਰੀਂ ਉਸ ਨਾਲ ਖ਼ਫਾ ਹੀ ਰਹਿੰਦੇ ਸਨ। ਉਸ ਦੇ ਰਿਸ਼ਤੇਦਾਰਾਂ ਤੇ ਕਈ ਸਿਆਣਿਆਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਐਡੀ ਪਹਾੜ ਜਿੱਡੀ ਜ਼ਿੰਦਗੀ ਇਕੱਲੀ ਕਿਵੇਂ ਗੁਜ਼ਾਰੇਗੀਂ, ਵਿਆਹ ਕਰਵਾ ਲੈ। ਇਹ ਸੁਣ ਕੇ ਉਹ ਰੋਣ ਲੱਗ ਜਾਂਦੀ ਅਤੇ ਤਰਲੇ ਭਰੀ ਅਵਾਜ਼ ’ਚ ਕਹਿੰਦੀ, ‘‘ਹਾਏ! ਮੈਨੂੰ ਇਹ ਗੱਲ ਨਾ ਆਖੋ, ਮੈਨੂੰ ਮੇਰੇ ਬੱਚੇ ਪਾਲ ਲੈਣ ਦਿਓ, ਆ ਥੋੜ੍ਹੇ ਸਾਲਾਂ ਦੀ ਗੱਲ ਹੈ, ਉਡਾਰ ਹੋ ਜਾਣਗੇ… ਫੇਰ ਮੇਰੇ ਵਰਗਾ ਕੌਣ ਹੋਊ… ਮੈਂ ਤਾਂ ਤਿੰਨ ਸ਼ੇਰਾਂ ਦੀ ਮਾਂ ਆਂ…।’’
ਭਾਗੋ ਦੀ ਜ਼ਮੀਨ ਸ਼ਰੀਕੇ ਕੋਲ ਹੀ ਠੇਕੇ ’ਤੇ ਸੀ, ਉਹ ਜਿੰਨਾ ਠੇਕਾ ਦਿੰਦੇ ਉਹ ਚੁੱਪ ਕਰਕੇ ਫੜ ਲੈਂਦੀ, ਘਰ ਉਹ ਲਵੇਰਾ ਰੱਖਦੀ ਜਿਸ ਦਾ ਦੁੱਧ ਵੇਚਦੀ, ਲੋਕਾਂ ਦੇ ਕੱਪੜੇ ਸਿਉਂਦੀ। ਉਸ ਨੇ ਜਿੰਦ-ਜਾਨ ਲਾ ਕੇ ਆਪਣੇ ਪੁੱਤਰਾਂ ਨੂੰ ਪੜ੍ਹਾਇਆ-ਲਿਖਾਇਆ ਅਤੇ ਆਪਣੇ ਪੈਰੀਂ ਖੜ੍ਹਾ ਕਰ ਦਿੱਤਾ। ਉਹ ਬੱਚਿਆਂ ਸਾਹਮਣੇ ਕਦੇ ਅੱਖ ਨਾ ਭਰਦੀ, ਚੋਰੀ-ਛਿੱਪੇ ਹੀ ਆਪਣੇ ਮਨ ਦਾ ਗੁਬਾਰ ਕੱਢਦੀ ਹੋਈ ਕਹਿੰਦੀ, ‘‘ਜੇ ਅੱਜ ਤੂੰ ਹੁੰਦਾ ਤਾਂ ਕਿੰਨਾ ਖੁਸ਼ ਹੁੰਦਾ ਦੇਖ ਕੇ ਆਪਣੇ ਪੁੱਤਾਂ ਨੂੰ।’’ ਭਾਗੋ ਦੀ ਕੀਤੀ ਤੱਪਸਿਆ ਦਾ ਸਾਰੇ ਹੀ ਗੁਣਗਾਨ ਕਰਦੇ ਕੋਈ ਕਹਿੰਦਾ, ‘‘ਸੱਚ ਕਿਹਾ ਕਿ ਜੇ ਪਿਓ ਮਰ ਜੇ ਤਾਂ ਮਾਂ ਬੱਚਿਆਂ ਨੂੰ ਪਿਓ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦੀ ਸਗੋਂ ਸਾਰਾ ਵਾਰਾ-ਸਾਰਾ ਆਪ ਹੀ ਸੰਭਾਲ ਲੈਦੀਂ ਹੈ।’’
ਫੇਰ ਸਮਾਂ ਆਇਆ ਜ਼ਮੀਨ ਅਤੇ ਘਰਾਂ ਦੇ ਬਟਵਾਰੇ ਦਾ। ਭਾਗੋ ਨੂੰ ਕਈਆਂ ਨੇ ਸਲਾਹ ਦਿੱਤੀ ਕਿ ਜ਼ਮੀਨ ਆਪਣੇ ਨਾਂਅ ਕਰਾ ਲੈ, ਬੰਦੇ ਨੂੰ ਹੌਂਸਲਾ ਰਹਿੰਦਾ ਬੇਸ਼ੱਕ ਕੋਈ ਨਾਲ ਨਹੀਂ ਲੈ ਕੇ ਜਾਂਦਾ… ਜ਼ਮੀਨ ਤਾਂ ਔਰਤ ਦਾ ਦੂਜਾ ਪਤੀ ਹੁੰਦਾ… ਪਤਾਲ ’ਚ ਜੜ੍ਹਾਂ ਹੁੰਦੀਆਂ ਨੇ…। ਭਾਗੋ ਨੇ ਸਾਰਿਆਂ ਦੀਆਂ ਗੱਲਾਂ ਹੱਸ ਕੇ ਟਾਲ ਦਿੱਤੀਆਂ ਤੇ ਜ਼ਮੀਨ ਪੁੱਤਾਂ ਦੇ ਨਾਂਅ ਕਰਾ ਦਿੱਤੀ। ਕੁੱਝ ਸਾਲਾਂ ’ਚ ਹੀ ਭਾਗੋ ਦੇ ਤਿੰਨੇ ਪੁੱਤ ਵਿਆਹੇ ਗਏ।ਭਾਗੋ ਆਪਣੇ ਪਰਿਵਾਰ ’ਚ ਬਹੁਤ ਖੁਸ਼ ਸੀ ਪਰ ਹਰ ਖੁਸ਼ੀ ਦੇ ਮੌਕੇ ਇੱਕੋ ਸੱਲ ਦਿਲ ’ਚ ਵੱਜਦਾ ਕਾਸ਼! ਅੱਜ ਇਹਨਾਂ ਦਾ ਪਿਓ ਜਿਉਂਦਾ ਹੁੰਦਾ… ਦਰਦ ਦਾ ਸੈਲਾਬ ਅੱਖਾਂ ਰਾਹੀਂ ਵਹਿ ਤੁਰਦਾ…।
ਭਾਗੋ ਦੀ ਵੱਡੀ ਨੂੰਹ ਆਪਣੇ ਪਤੀ ਨੂੰ ਅੱਡ ਹੋਣ ਬਾਰੇ ਕਾਫ਼ੀ ਸਮੇਂ ਤੋਂ ਕਹਿ ਰਹੀ ਸੀ।ਅਖੀਰ ਉਹਨਾਂ ਨੇ ਆਪਣਾ ਮਕਾਨ ਬਣਾਇਆ ਤੇ ਅੱਡ ਰਹਿਣ ਲੱਗ ਪਏ। ਸ਼ੁਰੂ-ਸ਼ੁਰੂ ਤਾਂ ਮਾਂ ਕੋਲ ਗੇੜੇ ਵੱਜਦੇ ਰਹੇ ਪਰ ਹੌਲੀ-ਹੌਲੀ ਇਹ ਸਿਲਸਿਲਾ ਘਟਦਾ ਗਿਆ। ਵੱਡੇ ਪੁੱਤ ਦੀ ਦੂਰੀ ਦਾ ਗ਼ਮ ਭਾਗੋ ਲਈ ਅਸਹਿ ਸੀ ਪਰ ਉਸ ਦੀ ਖੁਸ਼ੀ ਕਰਕੇ ਉਹ ਦੜ ਵੱਟ ਗਈ। ਕਬੀਲਦਾਰੀ ਦਾ ਵਾਸਤਾ ਦੇ ਕੇ ਦੂਜਾ ਪੁੱਤ ਵੀ ਅੱਡ ਹੋ ਗਿਆ। ਮਾਂ ਹੁਣ ਛੋਟੇ ਪੁੱਤ ਨਾਲ ਸੀ। ਘਰਾਂ ਦੇ ਰੁਝੇਵਿਆਂ ਕਰਕੇ ਮਾਂ ਕਿਸ ਨੂੰ ਯਾਦ ਸੀ, ਪਰ ਮਾਂ ਨੂੰ ਸਾਰੇ ਹੀ ਯਾਦ ਆਉਂਦੇ ਸਨ।
ਸਮਾਂ ਪਾ ਕੇ ਛੋਟੇ ਨੂੰਹ-ਪੁੱਤ ਨੂੰ ਵੀ ਮਾਂ ਬੋਝ ਲੱਗਣ ਲੱਗ ਪਈ, ਉਹ ਗੱਲਾਂ ਕਰਦੇ ਕਿ ਮਾਂ ਤਾਂ ਸਾਰਿਆਂ ਦੀ ਹੈ ਫੇਰ ਅਸੀਂ ਇਕਲੇ ਕਿਉਂ ਰੱਖੀਏ? ਤਿੰਨਾਂ ਨੂੰਹਾਂ-ਪੁੱਤਰਾਂ ਨੇ ਮੀਟਿੰਗਾਂ ਕੀਤੀਆਂ, ਬਹਿਸ ਕੀਤੀ, ਦਲ਼ੀਲਾਂ ਦਿੱਤੀਆਂ, ਅਖ਼ੀਰ ਫ਼ੈਸਲਾ ਹੋਇਆ ਕਿ ਤਿੰਨੇ ਘਰਾਂ ’ਚ ਮਾਂ ਵਾਰੀ ਨਾਲ ਇੱਕ-ਇੱਕ ਮਹੀਨਾ ਰਿਹਾ ਕਰੇਗੀ। ਪਿਛਲੇ ਸਾਲਾਂ ਤੋਂ ਭਾਗੋ ਇਸੇ ਤਰ੍ਹਾਂ ਹੀ ਰਹਿ ਰਹੀ ਸੀ।
ਉਹ ਮਾਂ ਜਿਸ ਨੇ ਆਪਣੇ ਪੁੱਤਾਂ ਨੂੰ ਸੌ-ਸੌ ਪਾਪੜ ਵੇਲ ਕੇ ਆਪਣੀ ਬੁੱਕਲ ’ਚ ਹਿੱਕ ਨਾਲ ਲਾ ਕੇ ਰੱਖਿਆ ਸੀ, ਮੰਝਧਾਰ ’ਚ ਗੋਤੇ ਖਾ ਰਹੀ ਬੇੜੀ, ਜਿਸ ਦਾ ਮਲਾਹ ਚੱਪੂ ਸਣੇ ਡੁੱਬ ਗਿਆ ਹੋਵੇ, ਉਸ ਡਿੱਕ-ਡੋਲੇ ਖਾ ਰਹੀ ਬੇੜੀ ਨੂੰ ਮਾਂ ਨੇ ਆਪਣੀਆਂ ਬਾਹਾਂ ਦੇ ਚੱਪੂ ਬਣਾ ਕੇ ਭੰਵਰ ’ਚ ਫਸੀ ਕਿਸ਼ਤੀ ਨੂੰ ਤਣ-ਪੱਤਣ ਲਾਇਆ ਸੀ।ਅੱਜ ਤਿੰਨੇ ਪੁੱਤ ਉਸ ਮਲਾਹ ਨੂੰ ਜੀਵਨ ਰੂਪੀ ਸਮੁੰਦਰ ਦੀਆਂ ਲਹਿਰਾਂ ਦੇ ਹਵਾਲੇ ਕਰਨ ਲਈ ਤਿਆਰ ਬੈਠੇ ਸਨ। ਭਾਗੋ ਦੀਆਂ ਭਾਵਨਾਵਾਂ ਦਾ ਕਿਸੇ ਨੂੰ ਕੋਈ ਖ਼ਆਲ ਨਹੀਂ ਸੀ।
ਉਹ ਮਾਂ ਜਿਸ ਨੇ ਆਪਣੀ ਔਲਾਦ ਖ਼ਾਤਰ ਆਪਣੇ ਸਾਰੇ ਅਰਮਾਨਾਂ ਦਾ ਗਲਾ ਘੁੱਟ ਕੇ ਉਨ੍ਹਾਂ ਦੇ ਅਰਮਾਨ ਪੂਰੇ ਕੀਤੇ। ਅੱਜ ਕਿੱਲਿਆਂ ਦੀ ਮਾਲਕਣ ਕੋਲ ਬੱਸ ਇੱਕ ਝੋਲਾ ਸੀ, ਜਿਸ ਵਿਚ ਉਸ ਦੇ ਲੀੜੇ-ਲੱਤੇ ਸਨ। ਜਦੋਂ ਮਹੀਨਾ ਪੂਰਾ ਹੋ ਜਾਂਦਾ ਉਹ ਝੋਲਾ ਕੱਛ ’ਚ ਲੈ ਕੇ ਅਗਲੇ ਘਰ ਚਲੀ ਜਾਂਦੀ। ਰਾਤ ਨੂੰ ਵੀ ਝੋਲਾ ਟੋਂਹਦੀ ਰਹਿੰਦੀ ਕਦੇ ਬੁੱਕਲ ’ਚ ਘੁੱਟ ਕੇ ਹਿੱਕ ਨਾਲ ਲਾ ਲੈਂਦੀ। ਤਿੰਨੇ ਨੂੰਹਾਂ ਉਸ ਦੀ ਇਸ ਆਦਤ ਦਾ ਮਜ਼ਾਕ ਉਡਾਉਂਦੀਆਂ ਹੋਈਆਂ ਕਹਿੰਦੀਆਂ, ‘‘ਪਤਾ ਨੀ ਕੀ ਖ਼ਜਾਨਾ ਸਮਝਦੀ ਹੈ ਝੋਲੇ ਨੂੰ, ਹੈ ਕੀ ਸੂਟ, ਲੱਤਾ ਤੇ ਪਰਨਾ….
ਕਈ ਵਾਰ ਤਾਂ ਝੋਲੇ ਨਾਲ ਹੀ ਗੱਲਾਂ ਮਾਰੀ ਜਾਂਦੀ ਐ… ਮੈਨੂੰ ਤਾਂ ਲੱਗਦਾ ਕਿਤੇ ਦਿਮਾਗ ਨਾ ਹਿੱਲ ਜੇ ਮਾਂ ਦਾ…।’’ ਉਸ ਦਿਨ ਸ਼ਾਮ ਨੂੰ ਵੱਡੀ ਨੂੰਹ ਨੇ ਆਪਣੇ ਪਤੀ ਕੋਲ ਝੋਲੇ ਵਾਲੀ ਸਰਸਰੀ ਗੱਲ ਕਰਤੀ ਕਿ ਸ਼ਾਇਦ ਉਮਰ ਕਰਕੇ ਮਾਂ ਅਜਿਹਾ ਕਰਦੀ ਹੈ। ਉਹ ਇੱਕਦਮ ਉੱਠਿਆ ਅਤੇ ਮਾਂ ਦੇ ਸਟੋਰ ਰੂਪੀ ਕਮਰੇ ’ਚ ਚਲਾ ਗਿਆ… ਦੇਖਦਾ ਹੈ ਮਾਂ ਝੋਲਾ ਖੋਲ੍ਹੀ ਬੈਠੀ ਕੁੱਝ ਬੁੜਬੜਾ ਰਹੀ ਹੈ… ਉਹ ਜਾ ਕੇ ਝੋਲਾ ਫੜ ਲੈਂਦਾ ਹੈ… ਮਾਂ ਦੀਆਂ ਅੱਖਾਂ ’ਚੋਂ ਹੰਝੂ ਵਗ ਰਹੇ ਸਨ… ਉਸ ਨੇ ਕੰਬਦੇ ਹੱਥਾਂ ਨਾਲ ਝੋਲਾ ਲੈਣਾ ਚਾਹਿਆ ਜਿਸ ’ਚੋਂ ਉਸ ਦਾ ਪੁੱਤ ਸਾਮਾਨ ਕੱਢ ਰਿਹਾ ਸੀ…
ਝੋਲੇ ਵਿਚੋਂ ਉਹਨਾਂ ਦੇ ਬਚਪਨ ਦੀਆਂ ਨਿੱਕਲੀਆਂ ਤਸਵੀਰਾਂ ਉਹ ਹੱਥਾਂ ’ਚ ਫੜੀ ਖੜ੍ਹਾ ਸੀ… ਉਹ ਬੁੱਤ ਬਣਿਆ ਕਦੇ ਮਾਂ ਵੱਲ ਅਤੇ ਕਦੇ ਤਸਵੀਰਾਂ ਵੱਲ ਵੇਖ ਰਿਹਾ ਸੀ। ਉਸ ਦੇ ਅੰਦਰੋਂ ਹੂਕ ਨਿੱਕਲੀ, ‘‘ਹਾਏ ਮਾਂ! ਤੂੰ ਅੱਜ ਵੀ ਸਾਨੂੰ ਆਪਣੀ ਬੁੱਕਲ ’ਚ ਲਈ ਬੈਠੀਂ ਹੈਂ… ਉਹ ਮਾਂ ਨੂੰ ਗੱਲਵਕੜੀ ਪਾ ਕੇ ਧਾਹਾਂ ਮਾਰ-ਮਾਰ ਕੇ ਰੋਣ ਲੱਗਾ… ਮਾਂ ਸਾਨੂੰ ਮਾਫ਼ ਕਰਦੇ… ਸਾਨੂੰ ਪਾਪੀਆਂ ਨੂੰ ਬਖ਼ਸ਼ ਦੇ ਮਾਂ… ਚੱਲ ਉੱਠ ਅੱਜ ਤੋਂ
ਤੂੰ ਮੇਰੇ ਘਰ ਮੇਰੇ ਕਮਰੇ ’ਚ ਹੀ
ਰਹੇਂਗੀ… ਹੋਰ ਕਿਤੇ ਨਹੀਂ ਜਾਂਏਗੀ।
ਰਾਤ ਨੂੰ ਸਾਰੇ ਨੂੰਹਾਂ-ਪੁੱਤਰ ਅਤੇ ਪੋਤੇ-ਪੋਤੀਆਂ ਮਾਂ ਦੇ ਕਮਰੇ ਵਿਚ ਇਕੱਠੇ ਹੋਏ ਬੈਠੇ ਸਨ… ਸਾਰੇ ਮਾਂ ਦੀ ਸੇਵਾ ’ਚ ਲੱਗੇ ਪਏ ਸਨ… ਕੋਈ ਪੈਰ ਦਬਾ ਰਿਹਾ ਸੀ… ਕੋਈ ਬਾਂਹਾਂ ਘੁੱਟ ਰਿਹਾ ਸੀ… ਕੋਈ ਖਾਣਾ-ਪੀਣਾ ਲਈ ਖੜ੍ਹਾ ਸੀ… ਨੂੰਹਾਂ ਪਛਤਾਵਾ ਅਤੇ ਸ਼ਰਮਿੰਦਗੀ ਮਹਿਸੂਸ ਕਰ ਰਹੀਆਂ ਸਨ… ਉਨ੍ਹਾਂ ਨੇ ਆਪਸ ’ਚ ਸਲਾਹ ਕੀਤੀ ਕਿ ਅੱਜ ਤੋਂ ਆਪਾਂ ਮਾਂ ਜੀ ਦੀ ਸੇਵਾ ਨਹੀਂ ਸਗੋਂ ਪੂਜਾ ਕਰਾਂਗੀਆਂ… ਭਰੀ ਫੁੱਲਵਾੜੀ ’ਚ ਬੈਠੀ ਭਾਗੋ ਨੂੰ ਅੱਜ ਆਪਣਾ ਝੋਲਾ ਯਾਦ ਨਹੀਂ ਸੀ ਪਰ ਉਸ ਦੇ ਖ਼ਾਮੋਸ਼ ਬੁੱਲ੍ਹ ਅੱਜ ਵੀ ਬੋਲ ਰਹੇ ਸਨ…. ਕਾਸ਼! ਅੱਜ ਜੇ ਇਹਨਾਂ ਦਾ ਪਿਓ ਜਿਉਂਦਾ ਹੁੰਦਾ…।
ਮਨਜੀਤ ਕੌਰ ਬਰਾੜ,
ਗਿੱਦੜਬਾਹਾ
ਮੋ. 82888-42066
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਤਿਣਕੇ ਦਾ ਸਹਾਰਾ
ਤਿਣਕੇ ਦਾ ਸਹਾਰਾ
ਸਕੂਲ ਵਿੱਚ ਬੱਚਿਆਂ ਲਈ ਆਇਆ ਅਨਾਜ ਅਤੇ ਪੈਸੇ ਘਰੋ-ਘਰੀ ਜਾ ਕੇ ਵੰਡ ਰਿਹਾ ਸੀ। ਪਰ ਨਾ ਤਾਂ ਵੰਡਿਆ ਜਾ ਰਿਹਾ ਅਨਾਜ ਬਹੁਤਾ ਜ਼ਿਆਦਾ ਸੀ ਤੇ ਨਾ ਹੀ ਰਕਮ। ਪਰ ਇਹ ਸ਼ਾਇਦ ਡੁੱਬਦੇ ਨੂੰ ਤਿਣਕੇ ਦੇ ਸਹਾਰੇ ਵਾਂਗ ਜਰੂਰ ਸੀ। ਘਰਾਂ ਵਿੱਚੋਂ ਤੰਗੀ ਅਤੇ ਗ਼ਰੀਬੀ ਸਾਫ਼ ਝਲਕ ਰਹੀ ਸੀ। ਉੱਤੋਂ ਕਰੋਨਾ ਦੇ ਇਸ ਮਾਰੂ ਦੌਰ ਨੇ ਇਹਨਾਂ ਗ਼ਰੀਬਾਂ ਦਾ ਲੱਕ ਹੀ ਤੋੜ ਛੱਡਿਆ ਸੀ।  ਗੁਰਦੁਆਰਾ ਸਾਹਿਬ ਵਿੱਚ ਪਹਿਲਾਂ ਹੀ ਅਨਾਊਂਸਮੈਂਟ ਕਰਵਾਈ ਹੋਣ ਕਰਕੇ ਹਰੇਕ ਘਰ ‘ਚੋਂ ਕੋਈ ਇੱਕ ਬੱਚਾ ਜਾਂ ਪਰਿਵਾਰ ਦਾ ਕੋਈ ਇੱਕ ਜੀਅ ਆਪਣੇ ਘਰ ਦੇ ਬੂਹੇ ਵਿੱਚ ਖੜ੍ਹਾ ਸਾਨੂੰ ਉਡੀਕ ਰਿਹਾ ਸੀ। ਅਚਾਨਕ ਮੈਂ ਮੋਹਨ ਦੇ ਘਰ ਮੂਹਰੇ ਜਾ ਖੜ੍ਹਾ ਹੋਇਆ।
ਮੋਹਨ ਥੋੜ੍ਹੇ ਦਿਨ ਪਹਿਲਾਂ ਹੀ ਸਕੂਲ ਆਉਣ ਲੱਗਾ ਸੀ। ਉਸ ਦੇ ਪਾਪਾ ਨੂੰ ਕਿਸੇ ਕੰਮ ਵਿੱਚ ਬਹੁਤ ਘਾਟਾ ਪੈ ਗਿਆ ਸੀ। ਉੱਪਰੋਂ ਕਰੋਨਾ ਦੇ ਕਹਿਰ ਕਾਰਨ ਉਹ ਕੋਈ ਦਿਹਾੜੀ-ਦੱਪਾ ਕਰਨ ਜੋਗਾ ਵੀ ਨਹੀਂ ਸੀ ਰਿਹਾ ਕਿਉਂਕਿ ਕਰਫਿਊ ਲੱਗਾ ਹੋਇਆ ਸੀ। ਮੈਂ ਬਹੁਤ ਹੀ ਸਾਊ ਅਤੇ ਮਲੂਕ ਜਿਹੇ ਮੋਹਨ ਨੂੰ ਪਿਆਰ ਨਾਲ਼ ਕਿਹਾ, ‘ਬੇਟਾ ਜੀ ਤੁਸੀਂ ਤਾਂ ਅਜੇ ਦਾਖ਼ਲ ਨਹੀਂ ਹੋਏ ਸਕੂਲ ‘ਚ। ਤੁਹਾਡਾ ਨਾ ਤਾਂ ਅਨਾਜ ਆਇਆ ਹੈ ਅਤੇ ਨਾ ਹੀ ਪੈਸੇ।’  ਇੰਨਾ ਕਹਿਣ ਦੀ ਦੇਰ ਸੀ ਕਿ ਉਸ ਵਿਚਾਰੇ ਦਾ ਚਿਹਰਾ ਉੱਤਰ ਗਿਆ। ਇੰਝ ਜਾਪਿਆ ਜਿਵੇਂ ਉਸ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ ਹੋਵੇ।
ਮੈਥੋਂ ਪੁੱਛੇ ਬਿਨਾਂ ਰਿਹਾ ਨਾ ਗਿਆ ਅਤੇ ਪੁੱਛ ਹੀ ਲਿਆ, ‘ਪੁੱਤ ਤੁਹਾਡੇ ਲਈ ਘਰੇ ਖਾਣ-ਪੀਣ ਨੂੰ ਹੈ ਕੁਝ?’ ਮੇਰੇ ਸਵਾਲ ਦਾ ਜਵਾਬ ਦੇਣ ਦੀ ਥਾਂ ਉਸ ਨੇ ਨੀਵੀਂ ਪਾ ਲਈ ਅਤੇ ਨਾਂਹ ਵਿੱਚ ਸਿਰ ਹਿਲਾਉਂਦਿਆਂ ਉਸ ਦੀਆਂ ਅੱਖਾਂ ਭਰ ਆਈਆਂ। ਮੈਂ ਆਪਣੇ ਪੱਲਿਓਂ ਉਸ ਨੂੰ ਪੈਸੇ ਦਿੰਦਿਆਂ ਕਿਹਾ, ‘ਪੁੱਤ ਤੂੰ ਰੋ ਨਾ, ਤੂੰ ਆਹ ਅਨਾਜ ਵੀ ਫੜ ਅਤੇ ਪੈਸੇ ਵੀ।’ ਮੇਰੀ ਗੱਲ ਸੁਣਦਿਆਂ ਹੀ ਉਸ ਦੇ ਉਦਾਸ ਚਿਹਰੇ ‘ਤੇ ਰੌਣਕ ਪਰਤ ਆਈ। ਸ਼ੁਕਰਗੁਜ਼ਾਰ ਹੁੰਦਿਆਂ ਹੋਇਆਂ, ਅਨਾਜ ਅਤੇ ਪੈਸੇ ਲੈ ਕੇ ਟਹਿਕਦੇ ਹੋਏ ਚਿਹਰੇ ਨਾਲ ਮੋਹਨ ਚਾਈਂ-ਚਾਈਂ ਆਪਣੇ ਘਰ ਦੇ ਅੰਦਰ ਚਲਾ ਗਿਆ।
ਕੁਲਵੰਤ ਖਨੌਰੀ, ਗਰੇਵਾਲ ਕਲੋਨੀ ਭਵਾਨੀਗੜ੍ਹ, ਸੰਗਰੂਰ
ਮੋ. 82890-53262
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
…ਤੇ ਰਾਤ ਅਜੇ ਮੁੱਕੀ ਨਹੀਂ ਸੀ
‘ਗੱਲ ਸੁਣ ਸ਼ੇਰੂ ਦੇ ਪਿਓ… ਬਹੁਤ ਪੀੜ ਹੁੰਦੀ ਪਈ ਆ…!’ ਸ਼ੇਰੂ ਦੀ ਮਾਂ ਨੇ ਆਪਣੇ ਪਤੀ ਨਿੰਦਰ ਨੂੰ ਅੱਧੀ ਰਾਤ ਪੀੜ ਨਾਲ ਵਿਲਕਦੀ ਨੇ ਕਿਹਾ ਨਿੰਦਰ ਵਿਚਾਰਾ ਸਾਰਾ ਦਿਨ ਮਜ਼ਦੂਰੀ ਕਰਦਾ ਸੀ ਇਸ ਲਈ ਥਕਾਵਟ ਕਾਰਨ ਘੂਕ ਸੁੱਤਾ ਪਿਆ ਸੀ ‘ਸ਼ੇਰੂ ਦੇ ਪਿਓ! ਉੱਠ ਬਹੁਤ ਪੀੜ ਹੁੰਦੀ ਪਈ ਆ …!’ ਨਿੰਦਰ ਤ੍ਰਿਬਕ ਕੇ ਉੱਠਿਆ… ਵੇਖਿਆ ਕਿ ਉਸਦੀ ਘਰਵਾਲੀ ਪੀੜ ਨਾਲ ਵਿਲਕਦੀ ਪਈ ਸੀ ‘ਹਾਂ ਦੱਸ ਪਾਲੋ…?’ ਨਿੰਦਰ ਬੋਲਿਆ ‘ਜੀ ਬਹੁਤ ਜ਼ਿਆਦਾ ਪੀੜ ਹੁੰਦੀ ਆ…’ ‘ਹਾਂ ਪਾਲੋ ਤੂੰ ਘਾਬਰ ਨਾ ਮੈਂ ਕੁਝ ਕਰਦਾਂ’ ਨਿੰਦਰ ਵਿਚਾਰਾ ਨੰਗੇ ਪੈਰੀਂ ਡਾਕਟਰ ਦੇ ਘਰ ਨੂੰ ਭੱਜਿਆ ਡਾਕਟਰ ਸਾਬ!  ਡਾਕਟਰ ਸਾਬ!’ ‘ਕੌਣ ਆ?’
ਅੱਗੋਂ ਔਰਤ ਦੀ ਆਵਾਜ਼ ਆਈ ‘ਜੀ ਮੈਂ ਨਿੰਦਰ… ਡੋਗਰ ਦਾ ਮੁੰਡਾ.. ‘ ਗ਼ਰੀਬ ਦੀ ਆਵਾਜ਼ ਸੁਣ ਅੱਗੋਂ ਆਵਾਜ਼ ਆਈ, ‘ਹੈਨੀ ਡਾਕਟਰ ਸਾਬ… ਬਾਹਰ ਗਏ ਨੇ…’ ਨਿੰਦਰ ਫਿਰ ਭੱਜ ਕੇ ਘਰ ਆਇਆ ਤਾਂ ਵੇਖਿਆ ਕਿ ਪਾਲੋ ਪੀੜ ਨਾਲ ਤੜਫ ਰਹੀ ਸੀ ਫਿਰ ਉਹ ਸਰਦਾਰਾਂ ਦੇ ਘਰਾਂ ਨੂੰ ਭੱਜਿਆ… ਬੜੇ ਬੂਹੇ ਖੜਕਾਏ…ਬੜੇ ਤਰਲੇ ਕੀਤੇ… ਪਰ ਨਿੰਦਰ ਦੀ ਮੱਦਦ ਲਈ ਕੋਈ ਹੱਥ ਅੱਗੇ ਨਾ ਵਧਿਆ ਇੱਕ ਕਾਲੀ-ਬੋਲ਼ੀ ਰਾਤ ਤੇ ਦੂਜੀ ਅੰਤਾਂ ਦੀ ਠੰਢ ਨਿੰਦਰ ਵਿਚਾਰਾ ਫਿਰ ਘਰ ਵੱਲ ਭੱਜਿਆ ਪਾਲੋ ਵਿਲਕ ਰਹੀ ਸੀ,
‘ਸ਼ੇਰੂ ਦੇ ਪਿਓ ਮੈਂ ਮਰਜੂੰ… ਕੋਈ ਗੋਲੀ-ਗੱਟਾ ਈ ਦੇਦੇ!’ ‘ਪਾਲੋ ਮੈਂ ਕੀ ਕਰਾਂ… ਇਹ ਕਲੈਹਣੀ ਰਾਤ ਵੀ ਨਹੀਂ ਮੁੱਕਦੀ… ਕੋਈ ਮੱਦਦ ਨਹੀਂ ਕਰ ਰਿਹਾ ਪਾਲੋ… ਕੋਈ ਮੱਦਦ ਨਹੀਂ ਕਰ ਰਿਹਾ…!’ ਰੋਂਦੀ, ਕਰਲਾਉਂਦੀ, ਵਿਲਕਦੀ ਪਾਲੋ… ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਮੁੱਕ ਗਈ… ਪਰ ਰਾਤ ਅਜੇ ਵੀ ਨਹੀਂ ਮੁੱਕੀ ਸੀ।
ਜਸਪਾਲ ਵਧਾਈਆਂ
ਮੋ. 99140-43045
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।