Announcing - Sach Kahoon Punjabi
ਨਰਸਾਂ ਦਾ ਸੰਘਰਸ਼: ਬ੍ਰਹਮ ਮਹਿੰਦਰਾ ਵੱਲੋਂ 7 ਤੱਕ ਪੱਕਾ ਕਰਨ ਦਾ ਐਲਾਨ
651 ਸਟਾਫ਼ ਨਰਸਾਂ, 130 ਚੌਥਾ ਦਰਜਾ ਅਤੇ 75 ਐਨਸਿਲਰੀ ਵਰਕਰਾਂ ਨੂੰ ਕੀਤਾ ਜਾਵੇਗਾ ਪੱਕਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)।  ਆਪਣੀ ਰੈਗੂਲਰ ਦੀ ਮੰਗ ਸਬੰਧੀ ਨਰਸਾਂ, ਦਰਜਾ ਚਾਰ ਮੁਲਾਜ਼ਮਾਂ ਅਤੇ ਐਨਸਿਲਰੀ ਸਟਾਫ਼ ਵੱਲੋਂ ਪਿਛਲੇ 25 ਦਿਨਾਂ ਤੋਂ ਕੀਤੇ ਜਾ ਰਹੇ ਸੰਘਰਸ਼ ਨੂੰ ਦੇਖਦਿਆ ਅੱਜ ਸ਼ਾਮ ਨੂੰ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਨਰਸਾਂ ਅਤੇ ਹੋਰ ਸਟਾਫ਼ ਨਾਲ ਹੋਈ ਮੀਟਿੰਗ ਤੋਂ ਬਾਅਦ 7 ਮਾਰਚ ਤੱਕ ਪੱਕਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਬ੍ਰਹਮ ਮਹਿੰਦਰਾ ਅਨੁਸਾਰ 651 ਸਟਾਫ਼ ਨਰਸਾਂ, 130 ਚੌਥਾ ਦਰਜਾ ਅਤੇ 75 ਐਨਸਿਲਰੀ ਵਰਕਰਾਂ ਨੂੰ ਪੱਕਾ ਕੀਤਾ ਜਾਵੇਗਾ । ਇਸ ਐਲਾਨ ਤੋਂ ਬਾਅਦ ਨਰਸਾਂ ਵੱਲੋਂ ਹੜਤਾਲ ਅਤੇ ਅੱਜ ਸਵੇਰ ਤੋਂ ਮੁੱਖ ਮਾਰਗ ‘ਤੇ ਲਗਾਇਆ ਗਿਆ ਜਾਮ ਖੋਲ੍ਹ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਨਰਸਾਂ, ਦਰਜਾ ਚਾਰ ਕਰਮਚਾਰੀਆਂ ਅਤੇ ਐਨਿਸਲਰੀ ਸਟਾਫ਼ ਵੱਲੋਂ ਭੜਕਦਿਆਂ ਸਵੇਰੇ ਹੀ ਮੁੱਖ ਮਾਰਗ ‘ਤੇ ਜਾਮ ਲਗਾ ਦਿੱਤਾ ਗਿਆ। ਇਸ ਧਰਨੇ ਕਾਰਨ ਪੁਲਿਸ ਨੂੰ ਬਦਲਵੇਂ ਰਸਤਿਆਂ ਰਾਹੀਂ ਆਵਜਾਈ ਦਾ ਪ੍ਰਬੰਧ ਕਰਨਾ ਪਿਆ। ਇਸ ਮੌਕੇ ਆਗੂਆਂ ਮਨਪ੍ਰੀਤ ਕੌਰ ਅਤੇ ਸੰਦੀਪ ਕੌਰ ਬਰਨਾਲਾ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਸਿਰਫ਼ ਇਹ ਹੈ ਕਿ ਉਨ੍ਹਾਂ ਨੂੰ ਮਿਲ ਰਹੀ ਬੇਸਿਕ ਤਨਖਾਹ ਉੱਪਰ ਹੀ ਪੱਕਾ ਕਰ ਦਿੱਤਾ ਜਾਵੇ। ਉਹ ਸਰਕਾਰ ਦੇ ਖਜਾਨੇ Àੁੱਪਰ ਕੋਈ ਬੋਝ ਨਹੀਂ ਪਵਾ ਰਹੀਆਂ। ਇਸ ਮੌਕੇ ਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦੀ ਮੀਟਿੰਗ ਹੋ ਚੁੱਕੀ ਹੈ ਅਤੇ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਜਲਦ ਰੈਗੂਲਰ ਨਾ ਕੀਤਾ ਤਾਂ ਉਹ ਭਾਖੜਾ ਨਹਿਰ ਵਿੱਚ ਛਾਲ ਮਾਰਨਗੀਆਂ, ਜਿਸ ਦੀ ਜਿੰਮੇਵਾਰ ਸਰਕਾਰ ਅਤੇ ਪ੍ਰਸ਼ਾਸਨ ਹੋਵੇਗਾ। ਇਸ ਮੌਕੇ ਜਥੇਬੰਦੀ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਜਿਸ ਵੱਲੋਂ ਕਿ ਛੱਤ ਤੋਂ ਛਾਲ ਮਾਰ ਦਿੱਤੀ ਗਈ ਸੀ, ਦੇ ਪਿਤਾ ਦਾ ਕਹਿਣਾ ਹੈ ਕਿ ਉਹ ਆਪਣੀਆਂ ਬੱਚੀਆਂ ਦੇ ਹੱਕ ਵਿੱਚ ਤੇਲ ਪਾ ਕੇ ਅੱਗ ਲਾਕੇ ਖੁਦਕੁਸ਼ੀ ਕਰੇਗਾ। ਉਨ੍ਹਾਂ ਕਿਹਾ ਕਿ ਉਹ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟੇਗਾ।
ਸਵੇਰ ਤੋਂ ਚੱਲ ਰਹੇ ਇਸ ਧਰਨੇ ਨੂੰ ਦੇਖਦਿਆ ਸ਼ਾਮ ਨੂੰ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਪਟਿਆਲਾ ਵਿਖੇ ਨਰਸਾਂ ਅਤੇ ਹੋਰ ਸਟਾਫ਼ ਦੇ ਵਫ਼ਦ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਬ੍ਰਹਮ ਮਹਿੰਦਰਾ ਨੇ ਵਫ਼ਦ ਨੂੰ ਦੱਸਿਆ ਕਿ ਕੈਬਨਿਟ ਦੀ ਮੀਟਿੰਗ ‘ਚ ਫੈਸਲਾ ਲਿਆ ਗਿਆ ਹੈ ਕਿ 7 ਮਾਰਚ ਤੱਕ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਵਿਭਾਗ ਦੇ 651 ਸਟਾਫ਼ ਨਰਸ,130 ਚੌਥਾ ਦਰਜਾ ਅਤੇ 75 ਐਨਿਸਲਰੀ ਸਟਾਫ਼ ਨੂੰ ਪੱਕਾ ਜਾਵੇਗਾ। ਇਸ ਤੋਂ ਬਾਅਦ ਨਰਸਾਂ ਵੱਲੋਂ ਆਪਣੀ ਹੜ੍ਹਤਾਲ ਖਤਕ ਕਰ ਦਿੱਤੀ ਗਈ ਅਤੇ ਸਵੇਰ ਤੋਂ ਲਾਇਆ ਗਿਆ ਜਾਮ ਸ਼ਾਮ 6 ਵਜੇ ਖੋਲ੍ਹ ਦਿੱਤਾ ਗਿਆ। ਇਸ ਮਾਮਲੇ ਦੇ ਹੱਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੂੰ ਸੁੱਖ ਦਾ ਸਾਹ ਆਇਆ ਹੈ ਕਿਉਂਕਿ ਨਰਸਾਂ ਵੱਲੋਂ ਪਿਛਲੇ 25 ਦਿਨਾਂ ਤੋਂ ਆਪਣਾ ਸੰਘਰਸ ਆਰੰਭਿਆ ਹੋਇਆ ਸੀ। ਦੱਸਣਯੋਗ ਹੈ ਕਿ ਪਿਛਲੇ ਦਿਨੀ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਬਲਜੀਤ ਕੌਰ ਖਾਲਸਾ ਵੱਲੋਂ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਦਿੱਤੀ ਗਈ ਸੀ ਅਤੇ ਕੱਲ ਪਤਾ ਲੈਣ ਪੁੱਜੇ ਬ੍ਰਹਮ ਮਹਿੰਦਰਾ ਅਤੇ ਪ੍ਰਨੀਤ ਕੌਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਕੱਲ ਬ੍ਰਹਮ ਮਹਿੰਦਰਾ ਵੱਲੋਂ ਕਿਹਾ ਗਿਆ ਸੀ ਕਿ ਦੂਜੇ ਮੁਲਾਜ਼ਮਾਂ ਨਾਲ ਹੀ ਪੱਕਾ ਕੀਤਾ ਜਾਵੇਗਾ, ਪਰ ਨਰਸਾਂ ਵੱਲੋਂ ਅੱਜ ਜਾਮ ਲਗਾਉਣ ਤੋਂ ਬਾਅਦ ਸ਼ਾਮ ਨੂੰ ਨਰਸਾਂ ਨੂੰ ਪੱਕਾ ਹੋਣ ਦੀ ਖੁਸ਼ਖਬਰੀ ਮਿਲੀ, ਜਿਸ ਤੋਂ ਬਾਅਦ ਹੜਤਾਲ ਅਤੇ ਧਰਨਾ ਖਤਮ ਕਰ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਕਾਰ ਖਿਲਾਫ਼ ਸਰਕਾਰ ਦੇ ਵੱਡੇ ਸੰਘਰਸ਼ ਦਾ ਐਲਾਨ
ਜਲੰਧਰ: ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਤੇ ਤਨਖ਼ਾਹਾਂ ਘਟਾ ਕੇ ਪੱਕਾ ਕਰਨ ਦੇ ਰੋਸ ਵਿੱਚ ਸਮੁੱਚਾ ਅਧਿਆਪਕ ਵਰਗ ਇੱਕਜੁੱਟ ਹੋ ਗਿਆ ਹੈ। ਸਰਕਾਰ ਵਿਰੁੱਧ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ।। ਅਧਿਆਪਕਾਂ ਲੀਡਰ ਆਪੋ-ਆਪਣੀਆਂ ਜਥੇਬੰਦੀਆਂ, ਮੰਚ ਤੇ ਮੋਰਚੇ ਪਾਸੇ ਕਰਕੇ ਸਿਰਫ ਇੱਕ ਅਧਿਆਪਕ ਸ਼ੰਘਰਸ਼ ਕਮੇਟੀ ਪੰਜਾਬ ਦਾ ਗਠਨ ਕਰ ਲਿਆ ਹੈ। ਅਧਿਆਪਕ ਸੰਘਰਸ਼ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਜਲੰਧਰ ਦੇ ਦੇਸ਼ ਭਗਤ ਯਾਦਗਾਰੀ ਹਾਲ ‘ਚ ਬੈਠਕ ਮਗਰੋਂ ਦੱਸਿਆ ਕਿ ਆਉਣ ਵਾਲੀ 22 ਜਨਵਰੀ ਨੂੰ ਜ਼ਿਲ੍ਹਾ ਪੱਧਰ ‘ਤੇ ਪ੍ਰਦਰਸ਼ਨ ਹੋਣਗੇ ਅਤੇ 27 ਜਨਵਰੀ ਨੂੰ ਸਿੱਖਿਆ ਮੰਤਰੀ ਓਪੀ ਸੋਨੀ ਦਾ ਘਿਰਾਓ ਕੀਤਾ ਜਾਵੇਗਾ।। ਉਨ੍ਹਾਂ ਕਿਹਾ ਕਿ ਸਰਕਾਰ ਜਿੰਨਾ ਸਮਾਂ ਆਪਣੇ ਹੱਕ ਲਈ ਲੜਨ ਵਾਲੇ ਅਧਿਆਪਕਾਂ ਨੂੰ ਨੌਕਰੀਓਂ ਕੱਢਣ, ਦੂਰ-ਦੁਰਾਡੇ ਬਦਲੀਆਂ ਕਰਨ ਅਤੇ ਕੱਚੇ ਅਧਿਆਪਕਾਂ ਪੱਕੇ ਕਰਨ ਬਦਲੇ ਤਨਖ਼ਾਹ ਕਟੌਤੀ ਕਰਨ ਵਾਲੇ ਤਾਨਾਸ਼ਾਹ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਵਿਭਾਗ ਵਿੱਚੋਂ ਚੱਲਦਾ ਨਹੀਂ ਕਰਦੀ, ਓਨਾ ਸਮਾਂ ਆਰ-ਪਾਰ ਦਾ ਸ਼ੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਧਿਆਪਕ ਸੰਘਰਸ਼ ਦਾ ਖਾਮਿਆਜ਼ਾ ਸਰਕਾਰ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਭੁਗਤਣਾ ਪਵੇਗਾ।। ਉਨ੍ਹਾਂ ਕਿਹਾ ਆਉਣ ਵਾਲੀ 27 ਜਨਵਰੀ ਨੂੰ ਅਧਿਆਪਕ ਲੀਡਰ ਸਟੇਜ ਤੋਂ ਬਹੁਤ ਵੱਡੇ ਐਲਾਨ ਕਰਨਗੇ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਟੋਟਿਆਂ ਵਿੱਚ ਵੰਡੇ ਹੋਏ ਸੰਘਰਸ਼ਸ਼ੀਲ ਅਧਿਆਪਕ ਜਥੇਬੰਦਕ ਤੌਰ ‘ਤੇ ਇੱਕਜੁੱਟ ਹੋਏ ਹਨ ਅਤੇ ਸਰਕਾਰ ਨਾਲ ਮੁੜ ਤੋਂ ਮੱਥਾ ਲਾਉਣ ਦੇ ਕਮਰਕੱਸੇ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਵਿੰਗ ਅਤੇ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ
ਯੂਥ ਵਿੰਗ ਦੇ 5 ਜੋਨ ਪ੍ਰਧਾਨ ਬਣਾਏ ਅਤੇ 37 ਮੈਂਬਰੀ ਕੋਰ ਕਮੇਟੀ ਦਾ ਗਠਨ
ਪਰਮਿੰਦਰ ਸਿੰਘ ਬਰਾੜ ਐਸ.ਓ.ਆਈ ਦੇ ਪ੍ਰਧਾਨ ਨਿਯੁਕਤ
ਚੰਡੀਗੜ| ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕਰ ਦਿੱਤਾ। ਇਸ ਅਨੁਸਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਮਾਲਵਾ ਜੋਨ-1 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਿਸ ਵਿੱਚ ਫਰੀਦਕੋਟ, ਮਾਨਸਾ, ਬਠਿੰਡਾ, ਫਿਰੋਜਪੁਰ, ਫਾਜਲਿਕਾ, ਸ਼੍ਰੀ ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲੇ ਸ਼ਾਮਲ ਹਨ। ਇਸੇ ਤਰਾਂ ਸਤਬੀਰ ਸਿੰਘ ਖਟੜਾ ਨੂੰ ਮਾਲਵਾ ਜੋਨ-2 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਿਸ ਵਿੱਚ ਪਟਿਆਲਾ, ਸੰਗਰੂਰ ਅਤੇ ਬਰਨਾਲਾ ਜ਼ਿਲੇ ਸ਼ਾਮਲ ਹਨ। ਗੁਰਪ੍ਰੀਤ ਸਿੰਘ ਰਾਜੂਖੰਨਾਂ ਨੂੰ ਮਾਲਵਾ ਜੋਨ-3 ਦਾ ਪ੍ਰਧਾਨ ਬਣਾਇਆ ਗਿਆ ਹੈ ਜਿਸ ਵਿੱਚ ਫਤਿਹਗੜ ਸਾਹਿਬ, ਰੋਪੜ, ਮੋਹਾਲੀ  ਅਤੇ ਲੁਧਿਆਣਾ ਜ਼ਿਲੇ ਸ਼ਾਮਲ ਹਨ। ਮਾਝਾ ਜੋਨ ਦੀ ਜਿੰਮੇਵਾਰੀ ਰਵੀਕਰਨ ਸਿੰਘ ਕਾਹਲੋਂ ਨੂੰ ਦਿੱਤੀ ਗਈ ਹੈ  ਜਿਸ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਪਠਾਨਕੋਟ ਜਿਲੇ ਸ਼ਾਮਲ ਹਨ। ਇਸੇ ਤਰਾਂ ਦੋਆਬਾ ਜੋਨ ਦੀ ਜਿੰਮੇਵਾਰੀ ਪਾਰਟੀ ਦੇ ਨੌਂਜਵਾਨ ਆਗੂ ਸੁਖਦੀਪ ਸਿੰਘ ਸ਼ੁਕਾਰ ਨੂੰ ਦਿੱਤੀ ਗਈ ਹੈ ਜੋ ਜਿਲਾ ਜਲੰਧਰ, ਹਿਸਆਰਪੁਰ, ਕਪੂਰਥਲਾ ਅਤੇ ਨਵਾਂਸ਼ਹਿਰ ਦਾ ਕੰਮ ਦੇਖਣਗੇ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਯੂਥ ਵਿੰਗ ਨੂੰ ਸੇਧ ਦੇਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੂੰ ਬਤੌਰ ਜਨਰਲ ਸਕੱਤਰ ਇੰਚਾਰਜ਼ ਯੁਥ ਵਿੰਗ ਦੇ ਸੀਨੀਅਰ ਲੀਡਰਾਂ ਤੇ ਆਧਾਰਤ ਇੱਕ 37 ਮੈਂਬਰੀ ਕੋਰ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜੋ ਕਿ ਸਿੱਧੇ ਤੌਰ ਤੇ ਪਾਰਟੀ ਦੇ ਜਨਰਲ ਸਕੱਤਰ ਇੰਜਾਰਜ਼ ਨੂੰ ਜੁਆਬਦੇਹ ਹੋਣਗੇ। ਇਸ ਕੋਰ ਕਮੇਟੀ ਵਿੱਚ ਹੇਠ ਲਿਖੇ ਨਾਮ ਸ਼ਾਮਲ ਕੀਤੇ ਗਏ ਹਨ ਜਿਹਨਾਂ ਵਿੱਚ ਬਲਦੇਵ ਸਿੰਘ ਖਹਿਰਾ ਐਮ.ਐਲ.ਏ, ਦਿਲਰਾਜ ਸਿੰਘ ਭੂੰਦੜ ਐਮ.ਐਲ.ਏ, ਹਰਿੰਦਰਪਾਲ ਸਿੰਘ ਚੰਦੂਮਾਜਰਾ ਐਮ.ਐਲ.ਏ, ਮਨਜੀਤ ਸਿੰਘ ਮੰਨਾ ਸਾਬਾਕਾ ਵਿਧਾਇਕ, ਹਰਪ੍ਰੀਤ ਸਿੰਘ ਮਲੋਟ ਸਾਬਕਾ ਵਿਧਾਇਕ, ਮਨਪ੍ਰੀਤ ਸਿੰਘ ਇਯਾਲੀ ਸਾਬਕਾ ਵਿਧਾਇਕ, ਇੰਦਰਇਕਬਾਲ ਸਿੰਘ ਅਟਵਾਲ ਸਾਬਕਾ ਵਿਧਾਇਕ, ਬਲਜੀਤ ਸਿੰਘ ਜਲਾਲਉਸਮਾਂ ਸਾਬਕਾ ਵਿਧਾਇਕ, ਬਰਜਿੰਦਰ ਸਿੰਘ ਬਰਾੜ ਮੋਗਾ, ਭੁਪਿੰਦਰ ਸਿੰਘ ਚੀਮਾ, ਯੁਵਰਾਜ ਭÎੁਪਿੰਦਰ ਸਿੰਘ, ਤਰਸੇਮ ਸਿੰਘ ਭਿÎੰਡਰ, ਵਿਨਰਜੀਤ ਸਿੰਘ ਗੋਲਡੀ, ਹੈਰੀ ਮੁਖਮੈਲਪੁਰ, ਸਤਿਗੁਰ ਸਿੰਘ ਅਨਮੋਲ, ਅਮਰਿੰਦਰ ਸਿੰਘ ਬਜਾਜ, ਗੁਰਪ੍ਰੀਤ ਸਿੰਘ ਝੱਬਰ, ਸੁਖਮਨ ਸਿੰਘ ਸਿੱਧੂ, ਰਵੀਪ੍ਰੀਤ ਸਿੰਘ ਸਿੱਧੂ, ਪਰਮਿੰਦਰ ਸਿੰਘ ਬਰਾੜ, ਪਵਨਪ੍ਰੀਤ ਸਿੰਘ ਬੌਬੀ ਬਾਦਲ, ਰਣਜੀਤ ਸਿੰਘ ਖੋਜੇਵਾਲ, ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਪਰਮਵੀਰ ਸਿੰਘ ਲਾਡੀ, ਤਜਿੰਦਰ ਸਿੰਘ ਨਿੱਝਰ, ਕੰਵਲਪ੍ਰੀਤ ਸਿੰਘ ਕਾਕੀ, ਰਣਬੀਰ ਸਿੰਘ ਲੋਪੋਕੇ, ਗੁਰਿੰਦਰਪਾਲ ਸਿੰਘ ਲਾਲੀ ਰਾਣੀਕੇ, ਤਲਬੀਰ ਸਿੰਘ ਗਿੱਲ, ਤਨਵੀਰ ਸਿੰਘ ਧਾਲੀਵਾਲ, ਗੁਰਦੀਪ ਸਿੰਘ ਗੋਸ਼ਾ, ਮੀਤਪਾਲ ਸਿੰਘ ਦੁੱਗਰੀ, ਯਾਦਵਿੰਦਰ ਸਿੰਘ ਯਾਦੂ, ਰਖਵਿੰਦਰ ਸਿੰਘ ਗਾਬੜੀਆ, ਵੀਰਪਾਲ ਸਿੰਘ ਬਰਾੜ, ਲਖਵਿੰਦਰ ਸਿੰਘ ਰੋਹੀਵਾਲਾ ਅਤੇ ਸਿਮਰਨ ਸਿੰਘ ਢਿੱਲੋਂ  ਦੇ ਨਾਮ ਸ਼ਾਮਲ ਹਨ।
ਹਰਿੰਦਰਪਾਲ ਸਿੰਘ ਚੰਦੂਮਾਜਰਾ ਐਮ.ਐਲ.ਏ  ਅਤੇ ਸਰਬਜੋਤ ਸਿੰਘ ਸਾਹਬ ਨੂੰ ਜਨਰਲ ਸਕੱਤਰ ਬਣਾਇਆ ਹੈ ਪਰਮਿੰਦਰ ਸਿੰਘ ਬਰਾੜ ਨੂੰ ਲਾਮਬੰਦ ਕਰਨ ਵਾਸਤੇ ਐਸ.ਓ.ਆਈ ਦਾ ਪ੍ਰਧਾਨ ਬਣਾਇਆ ਗਿਆ ਹੈ। Youth
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਾ ਤਿਆਰ ਕੀਤੀ ਪੂਰੀ ਮੈਰਿਟ ਨਾ ਹੀ ਐਲਾਨਿਆ ਵੋਕੇਸ਼ਨਲ ਦਾ ਨਤੀਜਾ | Result Of 12th Class
ਪਹਿਲੀ ਵਾਰ ਸਿੱਖਿਆ ਵਿਭਾਗ ਦੇ ਇਤਿਹਾਸ ‘ਚ ਸਿਰਫ਼ ਪਹਿਲੀਆਂ 10 ਪੁਜੀਸ਼ਨ ਦੇ ਵਿਦਿਆਰਥੀਆਂ ਦੀ ਆਈ ਮੈਰਿਟ ਲਿਸਟ
ਵੋਕੇਸ਼ਨ ਦੇ ਵਿਦਿਆਰਥੀਆਂ ਨੂੰ ਨਤੀਜੇ ਲਈ ਕਰਨਾ ਪਵੇਗਾ 15 ਦਿਨ ਹੋਰ ਇੰਤਜਾਰ
ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬ ਸਿੱਖਿਆ ਬੋਰਡ ਵੱਲੋਂ ਸੋਮਵਾਰ ਨੂੰ ਹਫ਼ੜਾ-ਦਫ਼ੜਾ ਵਿੱਚ ਹੀ 12ਵੀਂ (Result Of 12th Class) ਦਾ ਅਧੂਰਾ ਨਤੀਜਾ ਹੀ ਐਲਾਨ ਦਿੱਤਾ ਗਿਆ। ਸਿੱਖਿਆ ਬੋਰਡ ਸੋਮਵਾਰ ਤੱਕ ਨਾ ਹੀ ਪੂਰਾ ਨਤੀਜਾ ਤਿਆਰ ਕਰ ਸਕਿਆ ਸੀ ਤੇ ਨਾ ਹੀ ਮੁਕੰਮਲ ਮੈਰਿਟ ਲਿਸਟ ਤਿਆਰ ਸੀ ਪਰ ਫਿਰ ਵੀ ਪਤਾ ਨਹੀਂ ਕਿਹੜੀ ਤੇਜੀ ਦਿਖਾਉਣ ਦੇ ਚੱਕਰ ਵਿੱਚ ਨਤੀਜਾ ਐਲਾਨ ਦਿੱਤਾ ਗਿਆ। ਪੰਜਾਬ ਰਾਜ ਸਿੱਖਿਆ ਬੋਰਡ ਵੱਲੋਂ ਇਤਿਹਾਸ ‘ਚ ਪਹਿਲੀ ਵਾਰ ਮੈਰਿਟ ਲਿਸਟ ‘ਚ ਸਿਰਫ਼ ਪਹਿਲੇ 10 ਪੁਜੀਸ਼ਨ ਨੂੰ ਹਾਸਲ ਕਰਨ ਵਾਲੇ ਮੁੰਡੇ-ਕੁੜੀਆਂ ਦਾ ਨਤੀਜਾ ਐਲਾਨਿਆ ਗਿਆ। ਜਦੋਂ ਕਿ ਬਾਕੀ ਰਹਿੰਦੇ ਪੁਜੀਸ਼ਨਾਂ ਦੇ ਨਤੀਜੇ ਨੂੰ ਸਿੱਖਿਆ ਬੋਰਡ ਤਿਆਰ ਹੀ ਨਹੀਂ ਕਰ ਸਕਿਆ, ਜਿਸ ਕਾਰਨ ਬਾਕੀ ਰਹਿੰਦਾ ਨਤੀਜਾ ਮੰਗਲਵਾਰ ਸਵੇਰੇ ਹੀ ਜਾਰੀ ਕੀਤਾ ਜਾਏਗਾ। (Result Of 12th Class)
ਅਚਾਨਕ ਹੀ ਸੱਦੀ ਪ੍ਰੈੱਸ ਕਾਨਫਰੰਸ, ਕੁਝ ਹੀ ਮਿੰਟਾਂ ‘ਚ ਐਲਾਨ ਦਿੱਤਾ ਨਤੀਜਾ, ਸਵਾਲਾਂ ਤੋਂ ਬਚਦੇ ਨਜ਼ਰ ਆਏ ਅਧਿਕਾਰੀ | Result Of 12th Class
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵਲੋਂ ਇਸ ਸਾਲ 12ਵੀਂ (Result Of 12th Class) ਦਾ ਨਤੀਜਾ ਸਮੇਂ ਤੋਂ ਪਹਿਲਾਂ ਜਲਦ ਹੀ ਐਲਾਨ ਕਰਨ ਦਾ ਵਾਅਦਾ ਕੀਤਾ ਹੋਇਆ ਸੀ। ਇਸੇ ਉਮੀਦ ਵਿੱਚ ਪੰਜਾਬ ਦੇ ਲੱਖਾਂ ਵਿਦਿਆਰਥੀ ਵੀ ਇੰਤਜ਼ਾਰ ਕਰ ਰਹੇ ਸਨ ਕਿ ਜਲਦ ਹੀ ਉਹ ਆਪਣਾ ਨਤੀਜਾ ਲੈ ਸਕਣਗੇ ਪਰ ਪੰਜਾਬ ਦੇ ਸਿੱਖਿਆ ਬੋਰਡ ਵਲੋਂ ਨਤੀਜਾ ਜਾਰੀ ਕਰਨ ਦੀ ਤੇਜ਼ੀ ਵਿੱਚ ਇੰਨੀ ਜਿਆਦਾ ਭਾਰੀ ਗਲਤੀਆਂ ਕਰ ਦਿੱਤੀਆਂ ਹਨ ਕਿ ਉਸ ਨਾਲ ਪੰਜਾਬ ਦੇ ਨਾ ਸਿਰਫ਼ ਸੈਂਕੜੇ ਵਿਦਿਆਰਥੀਆਂ ਸਗੋਂ ਮੈਰਿਟ ਵਿੱਚ ਅੱਗੇ ਰਹਿਣ ਵਾਲੇ ਸਕੂਲਾਂ ਨਾਲ ਮਜ਼ਾਕ ਕਰਦੇ ਹੋਏ ਅਧੂਰਾ ਹੀ ਨਤੀਜਾ ਐਲਾਨ ਦਿੱਤਾ ਗਿਆ ਹੈ। (Result Of 12th Class)
90ਵੇਂ ਆਸਕਰ ਪੁਰਸਕਾਰਾਂ ਦਾ ਐਲਾਨ
ਸ਼ਸ਼ੀ ਕਪੂਰ, ਸ੍ਰੀਦੇਵੀ ਨੂੰ ਕੀਤਾ ਗਿਆ ਯਾਦ | Awards
‘ਦ ਸ਼ੇਪ ਆਫ਼ ਵਾਟਰ’ ਸਰਵਸ੍ਰੇਸ਼ਟ ਫਿਲਮ
ਲਾਸ ਏਂਜਲਸ (ਏਜੰਸੀ)। ਅਕਾਦਮੀ (awards) ਪੁਰਸਕਾਰ ਦੇ 90ਵੇਂ ਸੈਸ਼ਨ ‘ਚ ਅੱਜ ‘ਦ ਸ਼ੇਪ ਆਫ ਵਾਟਰ’ ਨੂੰ ਸਰਵਸ੍ਰੇਸ਼ਟ ਫਿਲਮ ਦਾ ਪੁਰਸਕਾਰ ਮਿਲਿਆ ਫਿਲਮ ਨੇ ਗਿਲਿਯੇਰਮੋ ਦੇਲ ਤੋਰੋ ਨੂੰ ਉਨ੍ਹਾਂ ਦਾ ਪਹਿਲਾ ਆਸਕਰ ਜਿੱਤਣ ਦਾ ਮੌਕਾ ਵੀ ਦਿੱਤਾ ਗਿਲਿਯੇਰਮੋ ਦੇਲ ਤੋਰੋ ਨੂੰ ‘ਦ ਸ਼ੇਪ ਆਫ ਵਾਟਰ’ ਲਈ ਸਰਵਸ੍ਰੇਸ਼ਟ ਡਾਇਰੈਕਟਰ ਦਾ ਪੁਰਸਕਾਰ ਮਿਲਿਆ ਹੈ। ਮੈਕਸੀਕੋ ਦੇ ਡਾਇਰੈਕਟਰ ਨੇ ਇਸ ਸਾਲ ਗੋਲਡਨ ਗਲੋਬਸ, ਡੀਜੀਏ, ਦ ਕ੍ਰਿਟਿਕਸ ਚਵਾਈਸ ਅਤੇ ਬਾਫਟਾ ਪੁਰਸਕਾਰ (Awards) ਵੀ ਆਪਣੇ ਨਾਂਅ ਕੀਤਾ ਹੈ ਉਨ੍ਹਾਂ ਨੂੰ ਇਸ ਸ਼੍ਰੇਣੀ ‘ਚ ਕ੍ਰਿਸਟੋਫਰ ਨੋਲਨ (ਡੰਕਿਰਕ), ਜਾਰਡਨ ਪੀਲੇ (ਗੈਟ ਆਊਟ), ਗ੍ਰੇਟਾ ਗਰਵਿੰਗ (ਲੇਡੀ ਬਰਡ) ਅਤੇ ਪਾਲ ਥਾਮਸ ਐਂਡਰਸਨ (ਫੈਂਟਮ ਥ੍ਰੇਡ) ਨੂੰ ਹਰਾਇਆ ਪਿਛਲੇ ਪੰਜ ਸਾਲਾਂ ‘ਚ ਕਿਸੇ ਮੈਕਸੀਕੋ ਵਾਸੀ ਨੂੰ ਚੌਥਾ ਆਸਕਰ ਮਿਲਿਆ ਹੈ
ਅਭਿਨੇਤਾ ਗੈਰੀ ਓਲਡਮੈਨ ਨੂੰ ‘ਡਾਰਕੇਸਟ ਆਵਰ’ ਵਿਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਲਿ ਦੀ ਭੂਮਿਕਾ ਲਈ ਸਰਵਸ੍ਰੇਸ਼ਨ ਅਭਿਨੇਤਾ ਦਾ (Awards) ਆਸਕਰ ਮਿਲਿਆ ਆਸਕਰ ਪੁਰਸਕਾਰ ਸਵੀਕਾਰ ਕਰਦਿਆਂ ਗੋਲਡਮੈਨ ਨੇ ਕਿਹਾ ਕਿ ‘ਗੌਰਵਸ਼ਾਲੀ ਪੁਰਸਕਾਰ ਲਈ ਸ਼ੁੱਕਰੀਆ’ ਉੱਥੇ ‘ਥ੍ਰੀ ਬਿਲਬੋਰਡਜ਼ ਆਊਟਸਾਈਡ ਏਬਿੰਗ ਮਿਸੌਰੀ’ ਲਈ ਫ੍ਰਾਂਸਿਸ ਮੈਕਡੋਰਮੈਂਡ ਨੂੰ ਸਰਵਸ੍ਰੇਸ਼ਟ ਅਭਿਨੇਤਰੀ ਦਾ ਆਸਕਰ ਮਿਲਿਆ ਇਹ 60 ਸਾਲਾ ਅਦਾਕਾਰਾ  ਨੂੰ ਦੂਜਾ ਆਸਕਰ ਪੁਰਸਕਾਰ ਹੈ ਭਾਵੁਕ ਮੈਕਡੋਰਮੈਂਡ ਨੇ ਕਿਹਾ ਮੈਂ ਅੱਜ ਰਾਤ ਤੁਹਾਨੂੰ ਸਿਰਫ ਦੋ ਸ਼ਬਦ ਕਹਿਣਾ ਚਾਹਾਂਗੀ, ਸਮਾਵੇਸ਼ ਅਤੇ ਲੇਖਕ’ ਅਭਿਨੇਤਾ ਸੈਮ ਰਾਕਵੇਲ ਨੂੰ ਨਿਰਦੇਸ਼ਕ ਮਾਰਟਿਨ ਮੈਕਡੋਰਘ ਦੀ ‘ਥ੍ਰੀ ਬਿਲਬੋਰਡਸ ਆਊਟ ਏਬਿੰਗ ਮਿਸੌਰੀ’ ‘ਚ ਉਨ੍ਹਾਂ ਦੀ ਬਿਹਤਰੀਨ ਅਦਾਕਾਰੀ ਲਈ ਆਸਕਰ ‘ਚ ਸਰਵਸ੍ਰੇਸ਼ਟ ਸਹਿ-ਕਲਾਕਾਰ ਪੁਰਸਕਾਰ ਨਾਲ ਨਵਾਜਿਆ ਗਿਆ ਹੈ।
ਅਨੰਤਨਾਗ ਹਮਲਾ : ਹਿੰਦੂ ਸੰਗਠਨਾਂ ਵੱਲੋਂ 14 ਨੂੰ ਪੰਜਾਬ ਬੰਦ ਦਾ ਐਲਾਨ
ਜੰਮੂ ਕਸ਼ਮੀਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ
ਖੁਸ਼ਵੀਰ ਸਿੰਘ ਤੂਰ, ਪਟਿਆਲਾ: ਜੰਮੂ ਕਸ਼ਮੀਰ ਵਿਖੇ ਅੱਤਵਾਦੀਆਂ ਵੱਲੋਂ ਅਮਰਨਾਥ ਯਾਤਰੀਆਂ ਉੱਪਰ ਕੀਤੇ ਗਏ ਹਮਲੇ ਸਬੰਧੀ ਆਮ ਲੋਕਾਂ ਸਮੇਤ ਹਿੰਦੂ ਜਥੇਬੰਦੀਆਂ ਵਿੱਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਇੱਥੇ ਵੱਖ-ਵੱਖ ਹਿੰਦੂ ਸੰਗਠਨਾਂ ਵੱਲੋਂ ਹਮਲੇ ਦੇ ਵਿਰੋਧ ਵਿੱਚ 14 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਸ਼ੀ੍ਰ ਵਾਮਨ ਅਵਤਾਰ ਮੰਦਰ ਵਿਖੇ ਵੱਖ-ਵੱਖ ਹਿੰਦੂ ਸੰਗਠਨਾਂ ਦੀ ਮੀਟਿੰਗ ਵਿੱਚ ਜਿਨ੍ਹਾਂ ਵਿੱਚ ਸ਼ਿਵ ਸੈਨਾ ਹਿੰਦੂਸਤਾਨ ਪ੍ਰਮੁੱਖ ਪਵਨ ਗੁਪਤਾ, ਅਖਿਲ ਭਾਰਤੀ ਹਿੰਦੂ ਕ੍ਰਾਂਤੀ ਦਲ ਆਗੂ ਲਖਵਿੰਦਰ ਸਰੀਨ, ਹਿੰਦੂ ਵੈਲਡੇਅਰ ਬੋਰਡ ਚੇਅਰਮੈਨ ਮਹੰਤ ਰਵੀਕਾਂਤ, ਬਜਰੰਗ ਦਲ ਤੋਂ ਡਾ. ਸੰਦੀਪ ਅਰੋੜਾ, ਸਮਾਜ ਸੇਵਾ ਸੁਸਾਇਟੀ ਤੋਂ ਰਾਜੀਵ ਖੰਨਾ ਸਮੇਤ ਹੋਰਨਾਂ ਆਗੂ ਸ਼ਾਮਲ ਹੋਏ। ਇਸ ਦੋਰਾਨ ਪੰਜਾਬ ਭਰ ਦੇ ਸਾਰੇ ਹਿੰਦੂ ਸੰਗਠਨਾਂ ਵੱਲੋਂ ਸ਼ੁੱਕਰਵਾਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੰਦੇ ਨੂੰ ਸਮਰਥਣ ਦੇਣ ਦਾ ਐਲਾਨ ਕੀਤਾ ਗਿਆ।
ਹਿੰਦੂ ਸੰਗਠਨਾਂ ਨੇ ਸ਼ਹਿਰਵਾਸੀਆਂ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਸ਼ਿਵ ਭਗਤਾਂ ਦੀ ਹੋਈ ਮੌਤ ਦੇ ਹੱਕ ਤੇ ਅੱਤਵਾਦੇ ਵਿਰੋਧ ਵਿਚ ਆਪਣਾ ਅਹਿਮ ਯੋਗਦਾਨ ਪਾਉਣ। ਇਸ ਮੌਕੇ ਹਿੰਦੂ ਸੰਗਠਨਾਂ ਨੇ ਮੰਗ ਕੀਤੀ ਕਿ ਜੰਮੂ ਕਸ਼ਮੀਰ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਇਸ ਮੌਕੇ ਪਵਨ ਕੁਮਾਰ ਗੁਪਤਾ, ਲਖਵਿੰਦਰ ਸਰੀਨ, ਰਾਕੇਸ਼ ਕਿੰਗਰ, ਮਨੋਜ ਕਰਣ, ਨਵੀਨ ਸ਼ਰਮਾ, ਸੱਜਣ ਕੁਮਾਰ, ਵਿੱਕੀ ਚੁੱਘ, ਪੀਯੂਸ਼ ਸ਼ਰਮਾ ਸਮੇਤ ਹੋਰ ਆਗੂ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਦੇ ਕਿਸਾਨਾਂ ਦਾ ਸਮੁੱਚਾ ਫਸਲੀ ਕਰਜ਼ਾ ਮੁਆਫ ਕਰਨ ਦਾ ਐਲਾਨ
ਦੋ ਲੱਖ ਰੁਪਏ ਤੋਂ ਵੱਧ ਕਰਜ਼ੇ ਵਾਲੇ ਦਰਮਿਆਨੇ ਕਿਸਾਨਾਂ ਨੂੰ ਦੋ ਲੱਖ ਦੀ ਰਾਹਤ ਮਿਲੇਗੀ
ਚੰਡੀਗੜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਛੋਟੇ ਅਤੇ ਦਰਮਿਆਨੇ ਕਿਸਾਨਾਂ (ਪੰਜ ਏਕੜ ਤੱਕ) ਲਈ ਦੋ ਲੱਖ ਰੁਪਏ ਤੱਕ ਦਾ ਸਮੁੱਚਾ ਫਸਲੀ ਕਰਜ਼ਾ ਮੁਆਫ ਕਰਨ ਅਤੇ ਕਰਜ਼ੇ ਦੀ ਰਾਸ਼ੀ ‘ਤੇ ਗੌਰ ਕੀਤੇ ਬਿਨਾਂ ਬਾਕੀ ਸਾਰੇ ਦਰਮਿਆਨੇ ਕਿਸਾਨਾਂ ਨੂੰ 2 ਲੱਖ ਰੁਪਏ ਦੀ ਰਾਹਤ ਦੇਣ ਦਾ ਐਲਾਨ ਕੀਤਾ ਹੈ ਅੱਜ ਪੰਜਾਬ ਵਿਧਾਨ ਸਭਾ ਵਿੱਚ ਆਪਣੇ ਭਾਸ਼ਨ ਦੌਰਾਨ ਇਹ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਕੁੱਲ 10.25 ਲੱਖ ਕਿਸਾਨਾਂ ਨੂੰ ਲਾਭ ਹੋਵੇਗਾ ਜਿਨਾਂ ਵਿੱਚ ਪੰਜ ਏਕੜ ਤੱਕ ਵਾਲੇ 8.75 ਲੱਖ ਕਿਸਾਨ ਸ਼ਾਮਲ ਹਨ। ਉਨਾਂ ਕਿਹਾ ਕਿ ਉੱਤਰ-ਪ੍ਰਦੇਸ਼ ਅਤੇ ਮਾਹਾਰਾਸ਼ਟਰ ਸਰਕਾਰ ਵਲੋਂ ਐਲਾਨ ਕੀਤੀ ਗਈ ਰਾਹਤ ਨਾਲੋਂ ਇਹ ਦੁੱਗਣੀ ਰਾਹਤ ਹੈ।
ਐਕਸਗ੍ਰੇਸ਼ੀਆ ਗ੍ਰਾਂਟ ਵਧਾ ਕੇ ਪੰਜ ਲੱਖ ਰੁਪਏ ਕੀਤੀ
ਇਹ ਫੈਸਲਾ ਉੱਘੇ ਅਰਥਸ਼ਾਸ਼ਤਰੀ ਡਾ. ਟੀ. ਹੱਕ ਦੀ ਅਗਵਾਈ ਵਾਲੇ ਮਾਹਿਰਾਂ ਦੇ ਗਰੁੱਪ ਵਲੋਂ ਦਿੱਤੀ ਗਈ ਅੰਤ੍ਰਿਮ ਰਿਪੋਰਟ ‘ਤੇ ਅਧਾਰਿਤ ਹੈ। ਸੂਬਾ ਸਰਕਾਰ ਨੇ ਇਸ ਗਰੁੱਪ ਨੂੰ ਸੂਬੇ ਦੀ ਸੰਕਟਾਂ ਵਿੱਚ ਘਿਰੀ ਕਿਸਾਨੀ ਨੂੰ ਇਸ ਵਿਚੋਂ ਬਾਹਰ ਕੱਢਣ ਲਈ ਢੰਗ ਤਰੀਕੇ ਅਤੇ ਸੁਝਾਅ ਦੇਣ ਦਾ ਕਾਰਜ ਸੌਂਪਿਆ ਸੀ। ਕਿਸਾਨਾਂ ਦੇ ਫਸਲੀ ਕਰਜ਼ੇ ਮੁਆਫ ਕਰਨ ਲਈ ਆਪਣੀ ਵਚਨਬੱਧਤਾ ‘ਤੇ ਸਰਕਾਰ ਵਲੋਂ ਦ੍ਰਿੜ ਹੋਣ ਦਾ ਸਪੱਸ਼ਟ ਐਲਾਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਖੁਦਕੁਸ਼ੀ ਕਰਨ ਵਾਲੇ ਸਾਰੇ ਕਿਸਾਨਾਂ ਦੇ ਪਰਿਵਾਰਾਂ ‘ਤੇ ਖੜੇ ਫਸਲੀ ਕਰਜ਼ੇ ਸੰਸਥਾਈ ਸਰੋਤਾਂ ਰਾਹੀਂ ਸਰਕਾਰ ਦੁਆਰਾ ਆਪਣੇ ਸਿਰ ਲੈਣ ਦਾ ਵੀ ਵਾਧੂ ਫੈਸਲਾ ਕੀਤਾ ਹੈ। ਖੁਦਕੁਸ਼ੀ ਨਾਲ ਪੀੜਤ ਪਰਿਵਾਰਾਂ ਦੀ ਅਕੈਸ-ਗ੍ਰੇਸ਼ੀਆ ਰਾਸ਼ੀ ਵੀ ਮੌਜੂਦਾ ਤਿੰਨ ਲੱਖ ਤੋਂ ਵਧਾ ਕੇ ਪੰਜ ਲੱਖ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ।